Wednesday, December 28, 2011

ਜਜ਼ਬੇ ਹੋ ਗਏ ਪੱਕੇ, ਖਾ ਖਾ ਧੱਕੇ, ਹੁਣ ਤਾਂ ਥੱਕੇ


ਜਜ਼ਬੇ ਹੋ ਗਏ ਪੱਕੇ, ਖਾ ਖਾ ਧੱਕੇ, ਹੁਣ ਤਾਂ ਥੱਕੇ
ਨਾ ਰੱਬ ਮੰਦਰ ਮਸਜਦ ਮਿਲਿਆ, ਨਾਂ ਹੀ ਮਿਲਿਆ ਮੱਕੇ, ਹੁਣ ਤਾਂ ਥੱਕੇ

ਧਰਮ ਦੇ ਨਾਂ ਤੇ ਥਾਂ ਥਾਂ ਦੇਖੋ, ਖੋਲੀਆਂ ਪਈਆਂ ਦੁਕਾਨਾਂ, ਬੇਈਮਾਨਾਂ, ਮੁਲਖ ਦੀਵਾਨਾ
ਕਿਹ੍ੜਾ ਤੈਨੂ ਗੱਲ ਸਮਝਾਊ, ਸਿਰੇ ਦਿਆ ਸ਼ੈਤਾਨਾ, ਬੁਰਾ ਜ਼ਮਾਨਾ, ਓਏ ਇਨਸਾਨਾ
ਵੇਚ ਜ਼ਮੀਰ ਤੂੰ ਰੱਬ ਖਰੀਦੇ, ਕਿਹ੍ੜਾ ਤੈਨੂ ਡੱਕੇ,  ਹੁਣ ਤਾਂ ਥੱਕੇ
ਜਜ਼ਬੇ ਹੋ ਗਏ ਪੱਕੇ, ਖਾ ਖਾ ਧੱਕੇ, ਹੁਣ ਤਾਂ ਥੱਕੇ
ਨਾ ਰੱਬ ਮੰਦਰ ਮਸਜਦ ਮਿਲਿਆ, ਨਾਂ ਹੀ ਮਿਲਿਆ ਮੱਕੇ, ਹੁਣ ਤਾਂ ਥੱਕੇ

ਕਹਿੰਦਾ ਸੀ ਦਸਵੰਦ ਕੱਡੁਂ ਮੈਂ, ਦੇਊਂ ਰੁਮਾਲਾ ਜਾਕੇ, ਹੱਥ ਸੁਆ ਕੇ, ਗੋਟਾ ਲਾ ਕੇ
ਕੱਮ ਬਣ ਗਿਆ, ਲੰਘੇ ਦੂਰ ਦੀ ਅੱਧਾ ਸੀਸ ਝੁਕਾ ਕੇ, ਨੀਵੀਂ ਪਾ ਕੇ, ਗੱਡੀ ਭਜਾ ਕੇ
ਉਂਜ ਭੰਗ ਸ਼ਰਾਬਾਂ ਪੀਣ ਲਈ ਪਰ ਟੈਮ ਬਥੇਰਾ ਰੱਖੇ, ਹੁਣ ਤਾਂ ਥੱਕੇ
ਜਜ਼ਬੇ ਹੋ ਗਏ ਪੱਕੇ, ਖਾ ਖਾ ਧੱਕੇ, ਹੁਣ ਤਾਂ ਥੱਕੇ
ਨਾ ਰੱਬ ਮੰਦਰ ਮਸਜਦ ਮਿਲਿਆ, ਨਾਂ ਹੀ ਮਿਲਿਆ ਮੱਕੇ, ਹੁਣ ਤਾਂ ਥੱਕੇ

ਜੀ ਸਾਡਾ ਕੀ ਏ ਮਸਤਾਂ ਵਾਂਗਰ ਜੋ ਦਿਲ ਆਏ ਕਹਿਣਾ, ਚੁੱਪ ਨਾ ਰਹਿਣਾ, ਗਲ ਨੂ ਪੈਣਾ
ਸਮਝੋਗੇ ਤਾਂ ਸਮਝ ਆਏਗੀ, ਉਂਜ ਪੱਲੇ ਨੀ ਪੈਣਾ, ਵਾਂਝੇ ਰਹਿਣਾ, ਫਿਰ ਨਾ ਕਹਿਣਾ
ਜੀ ਭੀੜ ਪਈ ਸਬ ਭੱਜ ਜਾਂਦੇ ਨੇ ਜਿੰਨੇ ਹੋਵਣ ਸੱਕੇ, ਹੁਣ ਤਾਂ ਥੱਕੇ
ਜਜ਼ਬੇ ਹੋ ਗਏ ਪੱਕੇ, ਖਾ ਖਾ ਧੱਕੇ, ਹੁਣ ਤਾਂ ਥੱਕੇ
ਨਾ ਰੱਬ ਮੰਦਰ ਮਸਜਦ ਮਿਲਿਆ, ਨਾਂ ਹੀ ਮਿਲਿਆ ਮੱਕੇ, ਹੁਣ ਤਾਂ ਥੱਕੇ

ਸੁਣ ਓਏ ਅੜਿਆ ਨਿੱਮ ਤੇ ਚੜਿਆ, ਚੰਗਾ ਨਹੀ ਕਰੇਲਾ, ਇਹ ਜੱਗ ਮੇਲਾ, ਯੱਬ ਝਮੇਲਾ
ਨੇਕੀ ਕਰ੍ਲੈ ਗਾਗਰ ਭਰਲੈ, ਕਾਹਨੂੰ ਫਿਰਦੈਂ ਵੇਹ੍ਲਾ, ਕੱਮ ਨੀ ਔਣਾ ਪੈਸਾ ਧੇਲਾ
ਜੀ ਯਾਰ ਤੋਂ ਹਰਜੋ ਭਾਵੇਂ ਕੋਲੇ ਚਾਰੇ ਈ ਹੋਵਣ ਯੱਕੇ, ਹੁਣ ਤਾਂ ਥੱਕੇ
ਜਜ਼ਬੇ ਹੋ ਗਏ ਪੱਕੇ, ਖਾ ਖਾ ਧੱਕੇ, ਹੁਣ ਤਾਂ ਥੱਕੇ
ਨਾ ਰੱਬ ਮੰਦਰ ਮਸਜਦ ਮਿਲਿਆ, ਨਾਂ ਹੀ ਮਿਲਿਆ ਮੱਕੇ, ਹੁਣ ਤਾਂ ਥੱਕੇ

ਜਦ ਆਈਐਂ ਸੈਂ ਕਹਿੰਦਾ ਸੈਂ ਮੈਂ ਭਲਾ ਕਰੂੰਗਾ ਸਬ ਦਾ, ਜੀ ਰਗ-ਰਗ ਦਾ, ਸਾਰੇ ਜਗ ਦਾ
ਮੈਨੂ ਤਾਂ ਨਹੀਂ ਬੋਲ ਪੂਗੇਂਦਾ, ਭਲਾ ਕਰੇਂਦਾ ਲਗਦਾ, ਫਿਰਦਾ ਠੱਗਦਾ, ਪੁੱਠਾ ਵੱਗਦਾ
ਹੁਣ ਲੱਖ ਗੁਨਾਹ ਵੀ ਕਰਨ ਲੱਗਿਆਂ ਜੈਲਦਾਰ ਨਾ ਥੱਕੇ ਤੇ ਨਾਂ ਅੱਕੇ
ਜਜ਼ਬੇ ਹੋ ਗਏ ਪੱਕੇ, ਖਾ ਖਾ ਧੱਕੇ, ਹੁਣ ਤਾਂ ਥੱਕੇ
ਨਾ ਰੱਬ ਮੰਦਰ ਮਸਜਦ ਮਿਲਿਆ, ਨਾਂ ਹੀ ਮਿਲਿਆ ਮੱਕੇ, ਹੁਣ ਤਾਂ ਥੱਕੇ

Thursday, December 22, 2011

ਐਨੀ ਮੇਰੀ ਹੈਗੀ ਨੇ ਔਕਾਤ ਮੇਰੇ ਰੱਬਾ


ਐਨੀ ਮੇਰੀ ਹੈਗੀ ਨੇ ਔਕਾਤ ਮੇਰੇ ਰੱਬਾ
ਕਿੱਥੇ ਮੈਂ ਤੇ ਕਿੱਥੇ ਤੇਰੀ ਬਾਤ ਮੇਰੇ ਰੱਬਾ

ਹੈ ਉੱਚਿਆਂ ਨੂ ਬੱਸ ਉੱਚੀ ਬੋਲਣੇ ਦਾ ਹੱਕ
ਤੇ ਨੀਵੀਆਂ ਤੋਂ ਨੀਵੀਂ ਮੇਰੀ ਜ਼ਾਤ ਮੇਰੇ ਰੱਬਾ

ਕਰੀਂ ਕਿਰ੍ਪਾ ਕੇ ਲੰਗੇ ਤੇਰੇ ਆਸਰੇ ਨਾ ਦਿਨ
ਤੇਰੀ ਓਟ ਥੱਲੇ ਲੰਗੇ ਮੇਰੀ ਰਾਤ ਮੇਰੇ ਰੱਬਾ

ਭਾਵੇਂ ਦਿਲ ਮੇਰਾ ਹੋ ਗਿਆ ਪੱਥਰ ਦੇ ਜੈਸਾ
ਮੇਰੇ ਅੱਖਰਾਂ ਚ ਮੇਰੇ ਜਜ਼ਬਾਤ ਮੇਰੇ ਰੱਬਾ

ਰੱਖੀਂ ਰਹਿਮਤਾਂ ਤੂ ਜੈਲੀ ਜਹੇ ਬੇਅਕਲਾਂ ਤੇ ਸਦਾ
ਹੋਣ ਚੰਗੇ ਚਾਹੇ ਮਾੜੇ ਹੀ ਹਾਲਾਤ ਮੇਰੇ ਰੱਬਾ

Tuesday, December 20, 2011

--------ਸਾਕਾ ਗੜ੍ਹੀ ਚਮਕੌਰ------




--------ਸਾਕਾ ਗੜ੍ਹੀ ਚਮਕੌਰ------
ਸ਼ਹੀਦੀ ਬਾਬਾ ਅਜੀਤ ਸਿੰਘ ਜੁਝਾਰ ਸਿੰਘ
--ਲਿਖਤੂਮ- ਜੈਲਦਾਰ ਪਰਗਟ ਸਿੰਘ--
-------------------------------
ਪਿਆ ਘੇਰਾ ਸੀ ਸਿੰਘਾਂ ਨੂ ਘੜੀ ਕੱਚੀ ਸੀ
ਸੇਨਾ 10 ਲੱਖ ਖੜੀ ਸੀ ਜੀ ਬਾਹਰ

ਪਿਤਾ ਗੁਰੂ ਦਸ਼ਮੇਸ਼ ਪਿਐ ਸੋਚਦਾ
ਵੇਲਾ ਆਇਆ ਚੁੱਕਣੇ ਦਾ ਹਥਿਆਰ

ਵੇਖ ਦੁਸ਼ਮਣ ਸਿਰ ਉੱਤੇ ਚੜ੍ਹਦੇ
ਆਗੇ ਜੋਸ਼ ਚ ਅਜੀਤ ਤੇ ਜੁਝਾਰ

ਕਹਿੰਦਾ ਨਾਮ ਹੈ ਅਜੀਤ ਆਊ ਜੀਤ ਕੇ
ਜੇ ਨਾ ਜਿੱਤਿਆ ਨਾ ਪਰਤਾਂਗਾ ਬਾਰ

ਕਹਿੰਦਾ ਆਗਿਆ ਦਿਓ ਮੈਨੂ ਪਿਤਾ ਜੀ
ਯੋਧਾ ਕੱਡ ਕੇ ਮਿਆਨੋਂ ਤਲਵਾਰ

ਅੱਜ ਵੱਡ ਵੱਡ ਮੁਗਲਾਂ ਦੇ ਸੀਸ ਮੈਂ
ਪਾਊਂ ਧਰਤੀ ਦੇ ਗਲ ਵਿਚ ਹਾਰ

ਆਏ ਮੁਗਲ ਅਜੀਤ ਸਿੰਘ ਸਾਹਮਣੇ
ਹੱਥ ਨੇਜੇ ਤੇ ਸਿਰਾਂ ਤੇ ਹੰਕਾਰ

ਲੱਖਾਂ ਬਾਜਾਂ ਉੱਤੇ ਭਾਰੀ ਵੇਖੀ ਪੈ ਰਹੀ
ਜੀ ਇਹ ਚੰਦ ਚਿੜੀਆਂ ਦੀ ਡਾਰ

ਹੱਸ ਹੱਸ ਕੇ ਸ਼ਹੀਦੀ ਜਾਮ ਪੀ ਗਿਆ
ਦੇਵੇ ਮੌਤ ਵੀ ਸਿੰਘਾਂ ਨੂ ਸਤਕਾਰ

( ਅਤੇ ਜਦੋਂ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋ ਗਏ ਤੇ ਜੁਝਾਰ ਸਿੰਘ ਇਕੱਲੇ ਹੀ ਰਹਿਗੇ, ਦਸ਼ਮੇਸ਼ ਪਿਤਾ ਨੂ ਕਹਿਣ ਲੱਗੇ ਕਿ ਪਿਤਾ ਜੀ ਮੇਰੇ ਛੋਟੇ ਭਰਾ ਵੀ ਤੁਸੀਂ ਕੌਮ ਦੇ ਨਾਮ ਲਾ ਦਿੱਤੇ, ਮੈਂ ਇਕੱਲਾ ਰਹਿ ਗਿਆ ਹਾਂ , ਜੇ ਕੋਈ ਆਖਰੀ ਇੱਛਾ ਹੈ ਤੇ ਬਿਆਨ ਕਰੋ, ਮੈਂ ਆਪਣੀ ਜਾਣ ਦੇ ਕੇ ਵੀ ਪੂਰੀ ਕਰਾਂਗਾ, ਮੈਂ ਵੀ ਜੰਗ ਚ ਜਾਣਾ ਚਾਹੁਣਾ )

ਕੋਈ ਆਖਰੀ ਇੱਛਾ ਹੈ ਦੱਸੋ ਪਿਤਾ ਜੀ
ਪੂਰੀ ਕਰੂੰਗਾ ਮੈਂ ਜਾਣ ਦੇਵਾਂ ਵਾਰ

ਬਾਜਾਂ ਵਾਲਾ ਕਹਿੰਦਾ ਵੱਜਦੀ ਏ ਵੇਖਣੀ
ਤੇਰੀ ਛਾਤੀ ਉੱਤੇ ਪੁੱਤਰਾ ਕਟਾਰ

ਲੱਗੀ ਕੰਬਣ ਧਰਤ ਚਮਕੌਰ ਦੀ
ਸੁਣ ਦਈਆ ਸਿੰਘ ਦੀ ਲਲਕਾਰ

ਸਿੰਘ ਗਰਜੇ ਜਿਓਂ ਸ਼ੇਰ ਬੁੱਕੇ ਜੰਗਲੀਂ
ਮੱਚੀ ਮੁਗ੍ਲਾਂ ਚ ਹਾਹਾਕਾਰ

ਜਿਹੜੇ ਬੰਨ ਬੰਨ ਔਂਦੇ ਸੀਗੇ ਟੋਲੀਆਂ
ਦਿੱਤੇ ਕਾਨਿਆਂ ਦੇ ਵਾਂਗਰ ਖਿਲਾਰ

ਜਾਂਦੇ ਸੀਨਾ ਜੀ ਹਵਾਵਾਂ ਦਾ ਵੀ ਚੀਰਦੇ
ਛੱਡੇ ਤੀਰ ਸਿੰਘਾਂ ਬੰਨ ਕੇ ਕਤਾਰ

ਸਵਾ ਲੱਖ ਨਾਲ ਕੱਲਾ ਕੱਲਾ ਜੂਝਦਾ
ਜੀ ਢਹਿੰਦੀ ਜ਼ੁਲਮਾਂ ਦੀ ਸਰਕਾਰ .

ਦਾਗ ਜਾਂਦੀ ਏ ਗੁਲਾਮੀ ਵਾਲੇ ਧੋਂਵਦੀ
ਡੁੱਲੇ ਖਾਲ੍ਸੇ ਦੀ ਖੂਨ ਦੀ ਜੋ ਧਾਰ

ਪਿਤਾ ਵਾਰ ਤਾ ਤੇ ਮਾਤਾ ਵਾਰੀ ਦੇਸ ਤੋਂ
ਜੀ ਵਾਰੇ ਸਾਹਿਬਜ਼ਾਦੇ ਚਾਰ

ਆਪਾ ਵਾਰ ਤਾ ਤੂੰ ਕੌਮ ਬਚੌਣ ਲਈ
ਦਿੱਤਾ ਵਾਰ ਸਾਰਾ ਪਰਵਾਰ

ਕੌਮ ਖਾਲਸਾ ਸ਼ਹੀਦ ਹੋਏ ਸਿੰਘਾਂ ਦਾ
ਕਦੇ ਸੱਕਦੀ ਨੀ ਕਰਜ਼ ਉਤਾਰ

ਤੂੰ ਦਾਤਾ - ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੂਤ ਚਾਰ
ਜੀ ਕਹਿੰਦੇ - ਚਾਰ ਮੁਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ

ਲੱਖਾਂ ਝੁੱਲਣ ਜੀ ਜੱਗ ਤੇ ਹਨੇਰੀਆਂ
ਸਦਾ ਰੱਖਾਂ ਜੈਲਦਾਰ ਉੱਤੇ ਤੇਰੀਆਂ
ਹਾਂ ਰਹਿਮਤਾਂ ਦਸ਼ਮੇਸ਼ ਪਿਤਾ ਤੇਰੀਆਂ
ਹਾਂ ਅਜੀਤ ਸਿੰਘ ਤੇਰੀਆਂ ਹਾਂ ਜੀ ਹਾਂ ਜੁਝਾਰ ਸਿੰਘ ਤੇਰੀਆਂ
ਹਾਂ ਬਈ ਹਾਂ ਵਾਰਾਂ ਸੁਣੀਆਂ ਜਾਣ

Saturday, December 17, 2011

ਕੀ ਦੱਸਾਂ ਕੀ ਫੈਦੇ ਨੇ ਜੀ ਪਿੰਡ ਵਿਚ ਵੱਸਣ ਦੇ


ਚਟਨੀ ਦੇ ਵਿਚ ਪਾਏ ਪੁਦੀਨੇ, ਗੰਡੇ ਲੱਸਣ ਦੇ
ਕੀ ਦੱਸਾਂ ਕੀ ਫੈਦੇ ਨੇ ਜੀ ਪਿੰਡ ਵਿਚ ਵੱਸਣ ਦੇ

ਸੁਬਹ ਸਵੇਰੇ ਉਠਦੇ ਈ ਗੁਰ੍ਬਾਣੀ ਸੁਣਦੇ ਆਂ
ਤੋਕੜ ਮਜ ਦੇ ਦੁਧ ਵਿਚ ਪਈ ਮਧਾਣੀ ਸੁਣਦੇ ਆਂ
ਮੰਜੇ ਬੈਠੀ ਕਰਦੀ ਪਾਠ ਸੁਆਨੀ ਸੁਣਦੇ ਆਂ
ਪੋਹ ਦੀ ਰਾਤ ਵਿਚ ਖਾਲ ਚ ਵਗਦਾ ਪਾਣੀ ਸੁਣਦੇ ਆਂ
ਰੋਕ ਨਾ ਪੀ ਕੇ ਬੋਲਣ ਤੋਂ ਅੱਜ ਸਬ ਕੁਜ ਦੱਸਣ ਦੇ
ਕੀ ਦੱਸਾਂ ਕੀ ਫੈਦੇ ਨੇ ਜੀ ਪਿੰਡ ਵਿਚ ਵੱਸਣ ਦੇ

ਵੱਡੀ ਜਹੀ ਹਵੇਲੀ ਉੱਤੇ ਇੱਕ ਚੁਬਾਰਾ ਜੀ
ਨਲਕੇ ਮੋਟਰ ਲੱਗੀ ਇੱਕ ਝਿੱਜਣ ਦਾ ਢਾਰਾ ਜੀ
ਵਿਹੜੇ ਦੇ ਵਿਚ ਸੌਂ ਕੇ ਗਿਣ ਲੌ ਇੱਕ ਇੱਕ ਤਾਰਾ ਜੀ
ਮੋਟਰ ਤੇ ਭਾਵੇਂ ਨੰਗੇ ਈ ਨਹਾਓ ਬੜਾ ਨਜ਼ਾਰਾ ਜੀ
ਪੱਤਾ ਹੋ ਗਿਆ ਲੀਕ ਕੇ ਲਾ ਕੇ ਪਾਨਾ ਕੱਸਣ ਦੇ
ਕੀ ਦੱਸਾਂ ਕੀ ਫੈਦੇ ਨੇ ਜੀ ਪਿੰਡ ਵਿਚ ਵੱਸਣ ਦੇ

ਦਾਦੀ ਦਿੱਤਾ ਸਿਓਂ ਕੇ ਸਾਨੂ ਬਸਤਾ ਤੱਪੜ ਦਾ
ਮਰਤਬਾਨ ਵਿਚ ਪਿਆ ਏ ਗੁੜ ਪਰ ਹੱਥ ਨੀ ਅੱਪੜਦਾ
ਜੀ ਅੱਗੇ ਲਾ ਕੇ ਡੰਗਰ ਪਿਓਨਾ ਪਾਣੀ ਛੱਪੜ ਦਾ
ਹਾਲੇ ਤੱਕ ਖੜਾਕ ਸੁਣੇ ਬਾਪੂ ਦੇ ਲੱਫੜ ਦਾ
ਅੱਧੀ ਛੁੱਟੀ ਬਸਤਾ ਚੱਕ ਸ੍ਕੂਲੋਂ ਨੱਸਣ ਦੇ
ਕੀ ਦੱਸਾਂ ਕੀ ਫੈਦੇ ਨੇ ਜੀ ਪਿੰਡ ਵਿਚ ਵੱਸਣ ਦੇ

ਨਾ ਇਂਟਰਨੇਟ ਦਾ ਰੌਲਾ ਨਾ ਕੋਈ ਭੀੜ ਬਜ਼ਾਰ ਹੁੰਦੈ
ਸੱਥ ਵਿਚ ਬੈਠਾ ਹਰ ਇੱਕ ਬੰਦਾ ਹੀ ਅਖ੍ਬਾਰ ਹੁੰਦੈ
ਜੇ ਦੁਸ਼ਮਣ ਵੀ ਕੋਈ ਹੋਵੇ ਤੇ ਹੁੰਦਾ ਏ ਚੋਟੀ ਦਾ
ਨਹੀ ਤਾਂ ਮਾਂ ਦੇ ਜਾਏਆਂ ਵਰਗਾ ਹਰ ਇੱਕ ਯਾਰ ਹੁੰਦੈ
ਜੀ ਨਿੱਤ ਹੀ ਮਿਲਦੇ ਮੌਕੇ ਪ੍ਰੇਮਜੀਤ ਨਾਲ ਹੱਸਣ ਦੇ
ਕੀ ਦੱਸਾਂ ਕੀ ਫੈਦੇ ਨੇ ਜੀ ਪਿੰਡ ਵਿਚ ਵੱਸਣ ਦੇ

ਜੈਲਦਾਰ ਦੇ ਪਿੰਡ ਵਰਗਾ ਪਿੰਡ ਹੋਰ ਨਾ ਹੋਣਾ ਜੀ
ਲੋਕੀਂ ਆਖਣ ਜੰਨਤ ਪਰ ਏ ਉਸਤੋਂ ਸੋਹਣਾ ਜੀ
ਖੂਹ ਤੋਂ ਚੱਕੇ ਨਿੱਤ ਬੇਗੋ ਪਾਣੀ ਦਾ ਦੋਹਨਾ ਜੀ
ਪਿਆਰ ਲੈਣ ਲਈ ਦਾਦੀ ਮੂਹਰੇ ਆਣ ਖਲੋਣਾ ਜੀ
ਦੇਸੀ ਘਿਓ ਦਾਦੀ ਨੂ ਮੇਰੇ ਸਿਰ ਵਿਚ ਝੱਸਣ ਦੇ
ਕੀ ਦੱਸਾਂ ਕੀ ਫੈਦੇ ਨੇ ਜੀ ਪਿੰਡ ਵਿਚ ਵੱਸਣ ਦੇ

Friday, December 16, 2011

ਸੱਚ ਹੈ ਪਰਮਾਤਮਾ


ਸੱਚ ਹੈ ਪਰਮਾਤਮਾ
ਸਚ ਹੈ ਉਹਦੀ ਆਤਮਾ
ਇਹ ਸਬ ਤੋਂ ਵੱਡਾ ਸੱਚ ਹੈ
ਨਾ ਸੱਚ ਦਾ ਹੋਣੈ ਖਾਤਮਾ

ਜੀ ਸੱਚ ਕਦੇ ਡਰਦਾ ਨਹੀਂ
ਇਹ ਸੱਚ ਕਦੇ ਹਰਦਾ ਨਹੀਂ
ਸੱਚ ਤੋਂ ਕੋਈ ਪਰਦਾ ਨਹੀਂ
ਸੱਚ ਤੇ ਕੋਈ ਗਰ੍ਦਾ ਨਹੀਂ
ਇਹ ਸੱਚ ਕਦੇ ਮਰਦਾ ਨਹੀ
ਤੇ ਸੱਚ ਬਿਨਾ ਸਰ੍ਦਾ ਨਹੀਂ

ਦਿਲ ਦਾ ਏ ਟੁੱਟਣਾ ਸੱਚ ਹੈ
ਸੱਜਣਾਂ ਤੋਂ ਲੂਟਨਾ ਸੱਚ ਹੈ
ਹੰਜੁਆਂ ਦਾ ਫੁੱਟਣਾ ਸੱਚ ਹੈ
ਦਮ ਦਮ ਦਾ ਘੁਟਣਾ ਸੱਚ ਹੈ

ਜੀ ਮੌਤ ਔਣੀ ਸੱਚ ਹੈ
ਜਿੰਦ ਹੈ ਪਰੌਹਣੀ ਸੱਚ ਹੈ
ਫਿਰ ਨਾ ਥਿਔਣੀ ਸੱਚ ਹੈ
ਮਰ੍ਗਤ ਮਨੌਣੀ ਸੱਚ ਹੈ

ਇਲ੍ਮ ਏ ਖੁਦਾਈ ਸਚ ਹੈ
ਸਿਰ ਮੌਤ ਆਈ ਸੱਚ ਹੈ
ਬੰਦਿਆਂ ਭੁਲਾਈ ਸੱਚ ਹੈ
ਕੁਦਰਤ ਚੇਤਾਈ ਸੱਚ ਹੈ

ਅੱਖੀਆਂ ਨੇ ਲੜਨਾ, ਸੱਚ ਹੈ
ਦੁਨੀਆ ਨੇ ਸੜਣਾ, ਸੱਚ ਹੈ

"ਮੈਂ" ਵਿਚ ਫਨਾ ਹਾਂ ਸੱਚ ਹੈ
ਮੈਂ ਖੁਦ ਖੁਦਾ ਹਾਂ ਸੱਚ ਹੈ
ਅੱਜ ਦਿੱਸ ਰਿਹਾ ਹਾਂ ਸੱਚ ਹੈ
ਕਲ ਹਾਂ ਨਹੀ ਹਾਂ ਸੱਚ ਹੈ

ਜੈਲੀ ਬੇਅਕਲਾ ਸੱਚ ਹੈ
ਨਿਤ ਕਰਦਾ ਨਕਲਾਂ ਸੱਚ ਹੈ
ਐਥੇ ਦਿਲ ਨੇ ਵਿਕਦੇ ਸੱਚ ਹੈ
ਤੇ ਵਿਕਣ ਸ਼ਕਲਾਂ ਸੱਚ ਹੈ

ਰੋਟੀ ਪਕਾ ਲੈ ਸੱਚ ਦੀ
ਸਬਜ਼ੀ ਬਣਾ ਲੈ ਸੱਚ ਦੀ
ਸਾਈਂ ਬਰੂਹਾਂ ਤੇ ਖੜਾ
ਦਾਵਤ ਸਜਾ ਲੈ ਸੱਚ ਦੀ

ਤੇਰੇ ਨਾਲ ਜਾਣਾ ਸੱਚ ਨੇ
ਰੱਬ ਨੂ ਮਿਲਾਣਾ ਸੱਚ ਨੇ
ਤੇਰੀ ਮੈਂ ਨੂ ਖਾਣਾ ਸੱਚ ਨੇ
ਬੰਦਾ ਬਣਾਨਾ ਸੱਚ ਨੇ

Thursday, December 15, 2011

ਦਰ੍ਦ-ਏ-ਹਿਜਰਾਂ ਨਾਲ ਹੋਈ ਮੁਲਾਕਾਤ ਮੇਰੀ



ਜੀ ਕਿਹਨੂੰ ਕਿੱਦਾਂ ਦੱਸਾਂ ਹੋਈ ਬਾਤ ਮੇਰੀ
ਦਰ੍ਦ-ਏ-ਹਿਜਰਾਂ ਨਾਲ ਹੋਈ ਮੁਲਾਕਾਤ ਮੇਰੀ

ਉਂਜ ਸੀ ਲੱਖਾਂ ਤਾਰੇ, ਸਾਡਾ ਇੱਕ ਵੀ ਨਾ
ਪੁੱਛੋ ਨਾ ਬਸ ਕਿੱਦਾਂ ਲੰਗੀ ਰਾਤ ਮੇਰੀ

ਥੋਡਾ ਸਿਰਨਾਵਾਂ ਵੱਡਾ, ਥੋਡੀ ਗੱਲ ਵੱਡੀ
ਮੈਂ ਨੀਵਾਂ ਹਾਂ ਜੀ ਆਸ਼ਿਕ ਹੈ ਜ਼ਾਤ ਮੇਰੀ

ਜੈਲੀ ਤੇਰਾ ਭੇਦ ਕਦੇ ਨਹੀ ਪਾ ਸਕਦਾ
ਤੇਰੇ ਅੱਗੇ ਸਾਈਆਂ ਕੀ ਔਕਾਤ ਮੇਰੀ


Wednesday, December 14, 2011

ਜੀ ਇਸ਼੍ਕ ਵੀ ਕਰਨਾ ਸੌਖਾ ਨਹੀ ਹਰਜਾਨੇ ਭਰਨੇ ਪੈਂਦੇ ਨੇ ||| ਅੱਖੀਆਂ ਨਾਲ ਕੀਤੀ ਗਲਤੀ ਦੇ ਜੁਰਮਾਨੇ ਭਰਨੇ ਪੈਂਦੇ ਨੇ


ਜੀ ਇਸ਼੍ਕ ਵੀ ਕਰਨਾ ਸੌਖਾ ਨਹੀ ਹਰਜਾਨੇ ਭਰਨੇ ਪੈਂਦੇ ਨੇ
ਅੱਖੀਆਂ ਨਾਲ ਕੀਤੀ ਗਲਤੀ ਦੇ ਜੁਰਮਾਨੇ ਭਰਨੇ ਪੈਂਦੇ ਨੇ

ਜੇ ਕਿਦਰੇ ਵੀ ਇਸ਼੍ਕ ਦਾ ਦੇਸ ਵਸੌਣਾ ਏ
ਫੁੱਲ ਮੁਰਝਾਈਆਂ ਨੂ ਵੀ ਹੱਸਣ ਲੌਣਾ ਏ
ਓਸ ਸ਼ਹਿਰ ਦੇ ਵਿਚ ਫਿਰ ਲੱਖਾਂ ਦੀਵਾਨੇ ਭਰਨੇ ਪੈਂਦੇ ਨੇ
ਜੀ ਇਸ਼੍ਕ ਵੀ ਕਰਨਾ ਸੌਖਾ ਨਹੀ ਹਰਜਾਨੇ ਭਰਨੇ ਪੈਂਦੇ ਨੇ

ਸੱਚ ਦਾ ਦੀਵਾ ਦਿਲ ਦੇ ਅੰਦਰ ਧਰ੍ਨੇ ਨੂ
ਜੀ ਕਾਲੀਆਂ ਰਾਤਾਂ ਨੂ ਵੀ ਰੌਸ਼ਨ ਕਰਨੇ ਨੂ
ਲੱਖਾਂ ਹੀ ਤਾਰੇ ਫਿਰ ਤਾਂ ਅਸਮਾਨੇ ਭਰਨੇ ਪੈਂਦੇ ਨੇ
ਜੀ ਇਸ਼੍ਕ ਵੀ ਕਰਨਾ ਸੌਖਾ ਨਹੀ ਹਰਜਾਨੇ ਭਰਨੇ ਪੈਂਦੇ ਨੇ

ਆਸ਼ਿਕਾਂ ਨੂ ਲੱਖ ਦੁਖੜੇ ਸਹਿਣੇ ਪੈਂਦੇ ਨੇ
ਸਿਰ ਦੇ ਵਿਚ ਪੱਥਰਾਂ ਦੇ ਗਹਿਣੇ ਪੈਂਦੇ ਨੇ
ਧੱਕੇ ਖਾ ਖਾ ਹੀ ਅਕਲਾਂ ਦੇ ਖਾਨੇ ਭਰਨੇ ਪੈਂਦੇ ਨੇ
ਜੀ ਇਸ਼੍ਕ ਵੀ ਕਰਨਾ ਸੌਖਾ ਨਹੀ ਹਰਜਾਨੇ ਭਰਨੇ ਪੈਂਦੇ ਨੇ

ਇਸ਼੍ਕ ਦੇ ਨਾਲ ਬਿਤੌਨੀ ਜ਼ਿੰਦਗੀ ਸੌਖੀ ਨਹੀ
ਇਹ ਬਦ੍ਨਾਮੀ ਮੱਥੇ ਲੌਣੀ ਸੌਖੀ ਨਹੀ
ਉਮਰ ਦੇ ਕੈਦੇ ਵਿਚ ਲੱਖਾਂ ਅਫ੍ਸਾਣੇ ਭਰਨੇ ਪੈਂਦੇ ਨੇ
ਜੀ ਇਸ਼੍ਕ ਵੀ ਕਰਨਾ ਸੌਖਾ ਨਹੀ ਹਰਜਾਨੇ ਭਰਨੇ ਪੈਂਦੇ ਨੇ

ਇੱਕ ਦੇ ਨਾਲ ਬਿਤੌਨੀ ਕਿਹ੍ੜਾ ਸੌਖੀ ਏ
ਯਾਰ ਦੇ ਨਾਂ ਜਿੰਦ ਲੌਣੀ ਕਿਹ੍ੜਾ ਸੌਖੀ ਏ
ਇੱਕ ਸ਼ਮਾਂ ਤੇ ਸੜਨੇ ਨੂ ਲੱਖਾਂ ਪਰਵਾਨੇ ਭਰਨੇ ਪੈਂਦੇ ਨੇ
ਜੀ ਇਸ਼੍ਕ ਵੀ ਕਰਨਾ ਸੌਖਾ ਨਹੀ ਹਰਜਾਨੇ ਭਰਨੇ ਪੈਂਦੇ ਨੇ

ਜੈਲਦਾਰ ਵੀ ਇਸ਼੍ਕ ਦਾ ਮਾਰਾ ਫਿਰਦਾ ਏ
ਅੱਖਰਾਂ ਦੇ ਵਿਚ ਪਿਆ ਵਿਚਾਰਾ ਫਿਰਦਾ ਏ
ਓਹਨੂ ਹਂਜੂਆ ਦੇ ਨਾਲ ਨੈਣਾਂ ਦੇ ਪੈਮਾਨੇ ਭਰਨੇ ਪੈਂਦੇ ਨੇ
ਜੀ ਇਸ਼੍ਕ ਵੀ ਕਰਨਾ ਸੌਖਾ ਨਹੀ ਹਰਜਾਨੇ ਭਰਨੇ ਪੈਂਦੇ ਨੇ

ਚਰਨਾਂ ਤੋਂ ਕਰੀਂ ਨਾ ਤੂੰ ਦੂਰ ਮੇਰੇ ਮਾਲਕਾ


ਏਨਾ ਜੰਗਲਾਂ ਪਹਾੜੀਆਂ ਚ ਰੁੱਖਾਂ ਅਤੇ ਝਾੜੀਆਂ ਚ
ਮਹਿਲਾਂ ਅਤੇ ਮਾੜੀਆਂ ਚ ਬੱਚੇ ਦੀਆਂ ਤਾੜੀਆਂ ਚ
ਹਰ ਥਾਂ ਤੇ ਦਿੱਸੇ ਤੇਰਾ ਨੂਰ ਮੇਰੇ ਮਾਲਕਾ
ਚਰਨਾਂ ਤੋਂ ਕਰੀਂ ਨਾ ਤੂੰ ਦੂਰ ਮੇਰੇ ਮਾਲਕਾ

ਦੁੱਖਾਂ ਅਤੇ ਸੁੱਖਾਂ ਵਿਚ ਪੰਛੀਆਂ ਤੇ ਰੁੱਖਾਂ ਵਿਚ
ਬਾਪੂ ਦੇ ਕੰਧਾੜੇ ਉੱਤੇ ਮਾਵਾਂ ਦੀਆਂ ਕੁੱਖਾਂ ਵਿਚ
ਹਰ ਜਗਹ ਤੇ ਤੂੰ ਹਾਜ਼ਰ ਹਜ਼ੂਰ ਮੇਰੇ ਮਾਲਕਾ
ਚਰਨਾਂ ਤੋਂ ਕਰੀਂ ਨਾ ਤੂੰ ਦੂਰ ਮੇਰੇ ਮਾਲਕਾ

ਰੋਸਿਆਂ ਚ ਹਾਸਿਆਂ ਚ ਵੇਹਲਿਆਂ ਚ ਵਾਸਿਆਂ ਚ
ਰੱਜਿਆਂ ਚ ਪੁੱਜਿਆਂ ਚ ਭੁੱਖਿਆਂ ਪਿਆਸਿਆਂ ਚ
ਕੋਈ ਵੀ ਨਾ ਹੋਵੇ ਮਜਬੂਰ ਮੇਰੇ ਮਾਲਕਾ
ਚਰਨਾਂ ਤੋਂ ਕਰੀਂ ਨਾ ਤੂੰ ਦੂਰ ਮੇਰੇ ਮਾਲਕਾ

ਜੱਗ ਤੋਂ ਬੇਗਾਨੇਆਂ ਨੂ ਅਕਲੋਂ ਦੀਵਾਨਿਆਂ ਨੂ
ਸੂਫੀਆਂ ਨੂ ਸੋਫੀਆਂ ਨੂ ਅਤੇ ਪਰਵਾਨਿਆਂ ਨੂ
ਇੱਕੋ ਤੇਰੇ ਨਾਮ ਦਾ ਸਰੂਰ ਮੇਰੇ ਮਾਲਕਾ
ਚਰਨਾਂ ਤੋਂ ਕਰੀਂ ਨਾ ਤੂੰ ਦੂਰ ਮੇਰੇ ਮਾਲਕਾ

ਜੈਲੀ ਜੈਲਦਾਰ ਵਿਚ ਓਹਦੇ ਪਰਵਾਰ ਵਿਚ
ਮਿੱਤਰਾਂ ਤੇ ਬੇਲੀਆਂ ਚ ਸਾਰੇ ਸੰਸਾਰ ਵਿਚ
ਭੋਰਾ ਕੁ ਵੀ ਛੱਡੀਂ ਨਾ ਗਰੂਰ ਮੇਰੇ ਮਾਲਕਾ
ਚਰਨਾਂ ਤੋਂ ਕਰੀਂ ਨਾ ਤੂੰ ਦੂਰ ਮੇਰੇ ਮਾਲਕਾ

ਸਾਡੀ ਕਲਮ ਚੋਂ ਲਾਵਾ ਨਿੱਕਲਦਾ ਦਸ ਅੱਗੇ ਕਿੱਦਾਂ ਖੜ ਜਾਏਂਗਾ


ਸਾਡੀ ਕਲਮ ਚੋਂ ਲਾਵਾ ਨਿੱਕਲਦਾ ਦਸ ਅੱਗੇ ਕਿੱਦਾਂ ਖੜ ਜਾਏਂਗਾ


ਇਹਨੇਂ ਪਾਣੀ ਵਾਂਗੂ ਮੁੜਣਾ ਨਹੀਂ ਤੂੰ ਕਾਗਜ ਵਾਂਗੂ ਸੜ ਜਾਏਂਗਾ


ਤੂੰ ਬਣਿਆ ਫਿਰਦੈਂ ਫੰਨੇ ਖਾਂ ਕਿੰਜ ਅਣਖਾਂ ਅੱਗੇ ਅੜ ਜਾਏਂਗਾ


ਜੇ ਜੈਲੀ ਅਪਣੀ ਤੇ ਆਇਆ ਕੋਰੇ ਵਰਕੇ ਵੀ ਪੜ ਜਾਏਂਗਾ

Tuesday, December 13, 2011

ਐਥੇ ਨੀਤਾਂ ਨਾਲੋਂ ਕਪੜੇ ਦੀ ਵਧ ਕੀਮਤ ਹੈ


ਐਥੇ ਨੀਤਾਂ ਨਾਲੋਂ ਕਪੜੇ ਦੀ ਵਧ ਕੀਮਤ ਹੈ
ਰੇਸ਼ਮ ਵਿਚ ਹੋਵੇ ਕੂੜ ਵੀ ਹੈ ਪਰਵਾਨ ਐਥੇ

ਐਥੇ ਰੁਤਬੇ ਦੀ ਏ ਕੀਮਤ ਰੱਬ ਤੋਂ ਵੀ ਜ਼ਿਆਦਾ
ਅਤੇ ਸਬ ਤੋਂ ਸਸਤਾ ਵਿਕਦਾ ਏ ਇਨ੍ਸਾਨ ਐਥੇ

ਐਥੇ ਸੂਰਜ ਮੱਘਦਾ ਏ ਬੱਸ ਕੱਮੀਆਂ ਦੇ ਵਿਹੜੇ
ਹਰ ਧਰਮ ਦੇ ਵਖਰੇ ਵਖਰੇ ਨੇ ਅਸਮਾਨ ਐਥੇ

ਜਿਥੇ ਇੰਚ ਵੀ ਧਰਤੀ ਨਿਕਲੇ ਕਬਜ਼ੇ ਹੋ ਜਾਂਦੇ
ਇਹਨਾਂ ਮਹਿਲਾਂ ਥੱਲੇ ਦੱਬੇ ਨੇ ਸ਼ਮਸ਼ਾਨ ਐਥੇ

ਐਥੇ ਸੱਚ ਬੋਲਣ ਤੇ ਯਾਰੋ ਸੰਘੀਆਂ ਘੁੱਟ ਦਿੰਦੇ
ਪਰ ਝੂਠ ਦਾ ਭਾਸ਼ਨ ਦਿੰਦੇ ਨੇ ਬੇਈਮਾਨ ਐਥੇ

ਐਥੇ ਕਾਜ਼ੀ,ਬਾਹਮਣ, ਮੁੱਲਾ ਸਬ ਵਿਕਦੇ ਲਾਲੋ
ਸਬ ਕੂੜ ਦੇ ਪੁਤਲੇ ਫਿਰਦੇ ਨੇ ਪਰਧਾਨ ਐਥੇ

ਐਨੇ ਬੰਦਿਆਂ ਲੀ ਨਰਕ ਦੇ ਵਿਚ ਵੀ ਜਗਾਹ ਨਹੀ
ਖੁਦ ਧਰਮਰਾਜ ਵੀ ਬੈਠਾ ਹੋ ਪਰੇਸ਼ਾਨ ਐਥੇ

ਅੱਜ ਮਾੜੇ ਬੰਦੇ ਦੀ ਕੁੱਤੇ ਜਿੰਨੀ ਕਦਰ ਨਹੀਂ
ਅਤੇ ਖੁਦ ਨੂ ਰਬ ਅਖਵਾਓਂਦੇ ਨੇ ਧਨਵਾਨ ਐਥੇ

ਛੱਡ ਜੈਲਦਾਰਾ ਕਿਓਂ ਮਗਜ਼ ਖਪਾਈ ਜਾਨਾ ਐਂ
ਤੇਰੇ ਲਿਖਣ ਨਾਲ ਕਿਹ੍ੜਾ ਬਦਲ ਜਾਣੈਂ ਭਗਵਾਨ ਐਥੇ

Saturday, December 10, 2011

ਤੁਸੀਂ ਏਨੂ ਦੁਨੀਆ ਕਹਿੰਦੇ ਹੋ ? ਮੈਨੂ ਤੇ ਦੋਜ਼ਖ ਦਿਸਦੀ ਏ


ਹਰ ਇੱਕ ਰੁੱਖ ਹੋਇਆ ਫੱਟੜ ਹੈ ਹਰ ਟਾਹਣੀ ਵੇਖੀ ਰਿਸਦੀ ਹੈ
ਤੁਸੀਂ ਏਨੂ ਦੁਨੀਆ ਕਹਿੰਦੇ ਹੋ ? ਮੈਨੂ ਤੇ ਦੋਜ਼ਖ ਦਿਸਦੀ ਏ

ਸੁਬਹਾ ਚਰਚਾਂ ਤੇ ਮੰਦਰਾਂ ਨੂ, ਜਦ ਰਾਤ ਪਈ ਤੇ ਅੰਦਰਾਂ ਨੂ
ਪਰ ਦੱਸੇ ਕੌਣ ਪਤੰਦਰਾਂ ਨੂ, ਹਰ ਸ਼ੈ ਵਿਚ ਸੂਰਤ ਕਿਸਦੀ ਹੈ

ਮੂਹ ਰਾਮ ਬਗਲ ਵਿਚ ਖੰਜਰ ਹੈ, ਅਕਲਾਂ ਦੀ ਧਰਤੀ ਬੰਜਰ ਹੈ
ਕੁਰਸੀ ਤੇ ਬੈਠਾ ਕੰਜਰ ਹੈ ਏਥੇ ਮਰਜ਼ੀ ਚਲਦੀ ਜਿਸਦੀ ਹੈ

ਏਥੇ ਝੂਠ ਦੀ ਰੋਟੀ ਪੱਕੀ ਏ  ਸੱਚਾਈ ਬੈਠੀ ਥੱਕੀ ਏ
ਜਿਹਦੀ ਡਾਂਗ ਓਸੇ ਦੀ ਚੱਕੀ ਏ , ਖਲ੍ਕਤ ਵੇਚਾਰੀ ਪਿਸਦੀ ਏ

ਕਦੋਂ ਮਾਈ ਬੁੱਡੀ ਛੱਟੇਗੀ ਕਦੋਂ ਛੱਟ ਭੜੋਲੇ ਪਾਵੇਗੀ
ਪਰ ਸਮਝ ਤੇਰੇ ਕਦ ਆਵੇਗੀ ਜਿਹਦੇ ਬੋਲ ਕਲਮ ਵੀ ਤਿਸ੍ਦੀ ਏ

Wednesday, December 7, 2011

ਘੋੜਾ ਸਾਡਾ ਪੈਂਚਰ ਨੀ ਤੇ ਸੈਕਲ ਖੜਾ ਤਿਹਾਇਆ ਨੀ


ਘੋੜਾ ਸਾਡਾ ਪੈਂਚਰ ਨੀ ਤੇ ਸੈਕਲ ਖੜਾ ਤਿਹਾਇਆ ਨੀ
ਟੂੰਡੇ ਮੁੱਕੇ ਮਾਰ ਮਾਰ ਕੇ ਲੰਗੜਾ ਬਹੁਤ ਭਜਾਇਆ ਨੀ

ਗੰਜਾ ਕੰਘੀ ਕਰਦਾ ਤੱਕਿਆ ਅੰਨ੍ਹੇ ਸੂਰਮਾ ਪਾਇਆ ਨੀ
ਗੂੰਗਾ ਹੇਕਾਂ ਉਚੀਆਂ ਲਾਕੇ ਬੋਲੇ ਤਾਈਂ ਸੁਣਾਇਆ ਨੀ

ਹੇਕ ਸੁਣੀ ਗੂੰਗੇ ਦੀ ਲੰਗੜਾ ਭੱਜਿਆ ਭੱਜਿਆ ਆਇਆ ਨੀ
ਕੋਰੇ ਸਫੇ ਤੋਂ ਪੜ੍ਹ ਪੜ੍ਹ ਕੇ ਸੀ ਗਾਣਾ ਲੱਮਾ ਗਾਇਆ ਨੀ

ਪਾਗਲਖਾਨਿਓਂ ਆ ਕੇ ਪਾਗਲਾਂ ਬਾਹਲਾ ਮਗਜ਼ ਖਪਾਇਆ ਨੀ
ਸ਼ੇਰ ਬਣ ਗਿਆ ਵੇਹੰਦੇ ਵੇਹੰਦੇ ਓਹ ਕਾਂਟੋ ਦਾ ਜਾਇਆ ਨੀ

ਬੋਤੇ ਤੋਂ ਉੱਤਰਨ ਲੱਗੀ ਨੇ ਚੈਨ ਚ ਪੈਰ ਫਸਾਇਆ ਨੀ
ਅਕਲਾਂ ਨੂ ਲਾ ਲਾ ਕੇ ਤੜਕਾ ਚਮਚੇ ਨਾਲ ਖੁਆਇਆ ਨੀ

ਡੰਗਰਾਂ ਵਾਂਗੂ ਬੰਦਾ ਬਣਜਾ ਬੰਦਿਆਂ ਨੂ ਸਮਝਾਇਆ ਨੀ
 ਬਾਰੀਂ ਬਰਸੀ ਖਟਣ ਗਏ ਦਾ ਰੱਜ ਕੇ ਮਾੰਜਾ ਲਾਹਿਆ ਨੀ

ਸੂਰਜ ਨਾਲ ਜੀ ਮੁੜਕਾ ਪੂੰਜੇ ਸਾਡਾ ਆਪਣਾ ਤਾਇਆ ਨੀ
ਜੈਲੀ ਨੇ ਅੱਜ ਬੇਮਤਲਬ ਦਾ ਲਿਖ ਲਿਖ ਕੇ ਗਾਹ ਪਾਇਆ ਨੀ

Tuesday, December 6, 2011

ਹਰ ਇੱਕ ਸਰ ਤੇ ਜ਼ਖਮ ਹਰ ਹੱਥ ਚ ਪੱਥਰ ਕਿਓਂ ਹੈ


ਹਰ ਗਲੀ ਚ ਇੱਕ ਮਸਜਿਦ ਤੇ ਇੱਕ ਮੰਦਰ ਕਿਓਂ ਹੈ
ਹਰ ਇੱਕ ਸਰ ਤੇ ਜ਼ਖਮ ਹਰ ਹੱਥ ਚ ਪੱਥਰ ਕਿਓਂ ਹੈ

ਕਿ ਸਬ ਜਾਣਦੇ ਨੇ ਹਰ ਜ਼ੱਰੇ ਵਿਚ ਖੁਦ ਖੁਦਾ ਵਸਦੈ
ਕਿ ਹਰ ਜ਼ੱਰੇ ਚ ਫਿਰ ਇਹ ਖੌਫ ਦਾ ਮੰਜ਼ਰ ਕਿਓਂ ਹੈ

ਜੀ ਮੇਰੇ ਦੁਸ਼ਮਣਾਂ ਤੇ ਕਸਰ ਪਹਿਲਾਂ ਹੀ ਨਹੀ ਛੱਡੀ
ਕਿ ਹੁਣ ਮੇਰੇ ਦੋਸਤਾਂ ਦੇ ਹੱਥ ਚ ਵੀ ਖੰਜਰ ਕਿਓਂ ਹੈ

ਜੀ ਮੈਂ ਤਾਂ ਇਸ਼੍ਕ਼ ਦੇ ਰਾਹ ਤੇ ਕਦੀ ਨਹੀ ਪੈਰ ਧਰਿਆ
ਕਿ ਫਿਰ ਵੀ ਕਸਕ ਜਹੀ ਪੈਂਦੀ ਮੇਰੇ ਅੰਦਰ ਕਿਓਂ ਹੈ

ਮਰਨਾ ਤੂੰ ਵੀ ਇੱਕ ਦਿਨ ਹੈ ਤੇਰਾ ਵੀ ਅੰਤ ਔਣਾ ਹੈ
ਖਾਮਖਾਂ ਬਣ ਰਿਹਾ ਜੈਲੀ ਤੂੰ ਸਿਕੰਦਰ ਕਿਓ ਹੈ

Friday, November 25, 2011

ਜੁਰ੍ਮ ਤਾਂ ਮੇਰਾ ਕੋਈ ਉਂਜ ਵੀ ਨਹੀ ਸੀ


ਜੁਰ੍ਮ ਤਾਂ ਮੇਰਾ ਕੋਈ ਉਂਜ ਵੀ ਨਹੀ ਸੀ
ਤਾਹਵੀਂ ਮੁੱਦਤਾਂ ਤੋਂ ਮੈਂ ਭੰਡਿਆ ਜਾ ਰਿਹਾਂ

ਓਹ ਸੋਚ੍ਦੈ ਓਹ ਕੁੱਟ ਰਿਹੈ ਤਲਵਾਰ ਨੂ
ਓ ਭੁੱਲ ਗਿਐ ਮੈਂ ਹੋਰ ਚੰਡਿਆ ਜਾ ਰਿਹਾਂ

Thursday, November 24, 2011

ਮੇਰੇ ਖੇਤਾਂ ਵਿਚੋਂ ਉੱਗਣ ਬੰਦੂਕਾਂ, ਮੈਂ ਵਾਰਸ ਭਗਤ ਸਿੰਘ ਦਾ


ਮੇਰੇ ਖੇਤਾਂ ਵਿਚੋਂ ਉੱਗਣ ਬੰਦੂਕਾਂ, ਮੈਂ ਵਾਰਸ ਭਗਤ ਸਿੰਘ ਦਾ
ਯਾਰੋ ਫਾਂਸੀਆਂ ਨੇ ਮੇਰੀਆਂ ਮਸ਼ੂਕਾਂ , ਮੈਂ ਵਾਰਸ ਭਗਤ ਸਿੰਘ ਦਾ

ਬੋਲੀ ਸਰਕਾਰ ਨੂ, ਸੁਣੌਣਾ ਅਸੀਂ ਜਾਣਦੇ,
ਹੱਕ ਵਾਲੀ ਗੱਲ ਨੂ ਮਨੌਣਾ ਅਸੀਂ ਜਾਣਦੇ
ਜਾਕੇ ਵਿਚ ਮੈਂ ਅਸੇਂਬ੍ਲੀ ਦੇ ਕੂਕਾਂ
ਮੈਂ ਵਾਰਸ ਭਗਤ ਸਿੰਘ ਦਾ
ਮੇਰੇ ਖੇਤਾਂ ਵਿਚੋਂ ਉੱਗਣ ਬੰਦੂਕਾਂ, ਮੈਂ ਵਾਰਸ ਭਗਤ ਸਿੰਘ ਦਾ

ਹਾਣੀ ਮੇਰੇ ਹਾਣ ਦਿਓ, ਸੁਣਦੇ ਨੀ ਗੱਲ ਕਿਓਂ
ਪਹਿਲਾਂ ਗੋਰੇ ਸੀ ਭਜਾਏ, ਹੁਣ ਭੱਜੋ ਓਹ੍ਨਾ ਵੱਲ ਕਿਓਂ
ਥੋਡੇ ਵੀਜ਼ੀਆਂ ਨੂ ਅੱਗ ਲਾ ਕੇ ਫੂਕਾਂ
ਮੈਂ ਵਾਰਸ ਭਗਤ ਸਿੰਘ ਦਾ
ਯਾਰੋ ਫਾਂਸੀਆਂ ਨੇ ਮੇਰੀਆਂ ਮਸ਼ੂਕਾਂ , ਮੈਂ ਵਾਰਸ ਭਗਤ ਸਿੰਘ ਦਾ

ਤੁਰ ਗਏ ਵਦੇਸ ਸੁੰਨਾ ਕਰ ਕੇ ਪੰਜਾਬ ਨੂ
ਕੌਣ ਕਰੂ ਪੂਰਾ ਭਗਤ ਸਰਾਭੇ ਦੇ ਖੂਆਬ ਨੂ
ਸੁਣਾਂ ਧਰਤੀ ਦੇ ਦਿਲ ਦੀਆਂ ਹੂਕਾਂ
ਮੈਂ ਵਾਰਸ ਭਗਤ ਸਿੰਘ ਦਾ
ਮੇਰੇ ਖੇਤਾਂ ਵਿਚੋਂ ਉੱਗਣ ਬੰਦੂਕਾਂ, ਮੈਂ ਵਾਰਸ ਭਗਤ ਸਿੰਘ ਦਾ

ਸੋਨੇ ਦੀ ਚਿੜੀ ਤੇ ਗਏ ਬਾਜ਼ ਪੰਜੇ ਮਾਰ ਜੀ
ਇੱਜ਼ਤ ਅਸਾਡੀ ਕਰ ਦਿੱਤੀ ਤਾਰ ਤਾਰ ਜੀ
ਕੁਜ ਆਪਣਿਆਂ ਕੁਜ ਮਸ਼ਕੂਕਾਂ
ਮੈਂ ਵਾਰਸ ਭਗਤ ਸਿੰਘ ਦਾ
ਮੇਰੇ ਖੇਤਾਂ ਵਿਚੋਂ ਉੱਗਣ ਬੰਦੂਕਾਂ, ਮੈਂ ਵਾਰਸ ਭਗਤ ਸਿੰਘ ਦਾ
ਯਾਰੋ ਫਾਂਸੀਆਂ ਨੇ ਮੇਰੀਆਂ ਮਸ਼ੂਕਾਂ , ਮੈਂ ਵਾਰਸ ਭਗਤ ਸਿੰਘ ਦਾ

Wednesday, November 23, 2011

ਲਹੂ ਦਾ ਦੌਰ ਹੈ ਮੇਰੀ ਕਲਮ ਚ ਸਿਆਹੀ ਨਾ ਭਰੋ


ਲਹੂ ਦਾ ਦੌਰ ਹੈ ਮੇਰੀ ਕਲਮ ਚ ਸਿਆਹੀ ਨਾ ਭਰੋ
ਲਿਖੋ ਗਲ ਅਮਨ ਦੀ ਕਾਗਜ਼ ਚ ਤਬਾਹੀ ਨਾ ਭਰੋ

ਕਰੋ ਜੋ ਦਿਲ ਕਰੇ ਪਰ ਦਿਲ ਕਿਸੇ ਦਾ ਨਾ ਦੁਖਾਓ
ਤੁਸੀ ਸਬ ਕਤਰੇ ਹੋ ਸਾਗਰ ਤੇ ਨਾ ਇੰਜ ਰੋਬ ਪਾਓ
(ਸਾਗਰ = ਪਰਮਾਤਮਾ )

ਤੂੰ ਮਾੜਾ ਬੋਲ ਨਾ ਜੇ ਕੁਜ ਵੀ ਨਹੀ ਚੰਗਾ ਕਹਿਣਾ
ਕਿ ਮਾੜਾ ਕਹਿਣ ਤੋਂ ਚੰਗਾ ਹੁੰਦਾ ਏ ਚੁੱਪ ਰਹਿਣਾ

ਜਦੋਂ ਤੇਰੀ ਨੇਕੀਆਂ ਦੀ ਹਾਂ ਦੇ ਵਿਚ ਹਾਂ ਮਿਲ ਜਾਏਗੀ
ਖੁਦਾ ਨੇ ਚਾਹਿਆ ਤੇ ਜੰਨਤ ਚ ਵੀ ਥਾਂ ਮਿਲ ਜਾਏਗੀ

ਬਣਾ ਲੈ ਲੱਖ ਹਜ਼ਾਰਾਂ ਹਮਸਫਰ ਤੂੰ ਜ਼ੈਲਦਾਰਾ
ਅਖੀਰੀ ਚਾਰ ਹੀ ਬੰਦੀਆਂ ਨੇ ਦੇਣਾ ਏ ਸਹਾਰਾ


Tuesday, November 22, 2011

ਜਦੋਂ ਖੁੱਲੀ ਮੇਰੇ ਪਾਪਾਂ ਦੀ ਕਿਤਾਬ ਮੇਰੇ ਸਾਹ ਵੀ ਔਣੋ ਬੰਦ ਹੋ ਗਏ


ਜੀ ਕੋਈ ਚੱਲਿਆ ਨਾ ਜ਼ੋਰ ਜਦੋਂ ਧੁਰ ਦਰਗਾਹੇ ਨਾਪਸੰਦ ਹੋ ਗਏ
ਜਦੋਂ ਖੁੱਲੀ ਮੇਰੇ ਪਾਪਾਂ ਦੀ ਕਿਤਾਬ ਮੇਰੇ ਸਾਹ ਵੀ ਔਣੋ ਬੰਦ ਹੋ ਗਏ

ਬੰਦਾ ਕਿਹੜੇ ਕੱਮ ਭੇਜੇ ਪਰਮਾਤਮਾ, ਤੇ ਏਥੇ ਕੀ ਕੀ ਕਾਰੇ ਕਰਦਾ
ਜਿੰਨਾ ਕੱਮਾਂ ਤੋਂ ਸੀ ਡੱਕਿਆ ਜੀ ਰੱਬ ਨੇ ਇਹ ਗਿਣ ਗਿਣ ਸਾਰੇ ਕਰਦਾ
ਓਹੀ ਰੂਹਾਂ ਨੇ ਸੁਭਾਗੀਆਂ ਜਿਹਨਾ ਦੇ ਕੀਤੇ ਕੱਮ ਲਾਹੇਵੰਦ ਹੋ ਗਏ
ਜਦੋਂ ਖੁੱਲੀ ਮੇਰੇ ਪਾਪਾਂ ਦੀ ਕਿਤਾਬ ਮੇਰੇ ਸਾਹ ਵੀ ਔਣੋ ਬੰਦ ਹੋ ਗਏ

ਜਿੰਨੇ ਕਰ ਛੱਡੇ ਪਾਪ ਹੁਣ ਤੱਕ ਮੈਂ ਓਹ੍ਨਾ ਨੂ ਧੋਣਾ ਸੌਖੀ ਗੱਲ ਨਹੀ
ਜਿਸ ਪਿਆਂ ਏ ਕੁਰਾਹੇ ਇਸ ਰਾਹ ਤੋਂ ਪਰਤ ਔਣਾ ਸੌਖੀ ਗੱਲ ਨਹੀ
ਵਾਂਗ ਨਰਮੇ ਦੇ ਕੁਜ ਪੀੜੇ ਜਾਣਗੇ ਜੀ ਚੰਗੇ ਨੇ ਜੋ ਤੰਦ ਹੋ ਗਏ
ਜਦੋਂ ਖੁੱਲੀ ਮੇਰੇ ਪਾਪਾਂ ਦੀ ਕਿਤਾਬ ਮੇਰੇ ਸਾਹ ਵੀ ਔਣੋ ਬੰਦ ਹੋ ਗਏ

ਫਲ ਕੀਤੇ ਕਰਮਾਂ ਦੀ ਹੀ ਏ ਮਿਲਣਾ ਤੇ ਕੱਮ ਕਰ ਸੋਚ ਸੋਚ ਕੇ
ਜਿਵੇਂ ਖਾਨਾ ਏ ਗਰੀਬਾਂ ਦਾ ਤੂ ਹੱਕ, ਜਮਾਂ ਤੈਨੂ ਖਾਣਾ ਨੋਚ ਨੋਚ ਕੇ
ਕੁਜ ਪੱਤਰ ਗੁਲਾਬ ਦੇ ਮਧੋਲੇ ਗਏ,  ਚੰਗੇ ਜੋ ਗੁਲਕੰਦ ਹੋ ਗਏ
ਜਦੋਂ ਖੁੱਲੀ ਮੇਰੇ ਪਾਪਾਂ ਦੀ ਕਿਤਾਬ ਮੇਰੇ ਸਾਹ ਵੀ ਔਣੋ ਬੰਦ ਹੋ ਗਏ

ਬੰਦਾ ਹੋਇਆ ਏ ਮੁਰੀਦ ਅੱਜ ਪੈਸੇ ਦਾ ਜੀ ਭਾਈਚਾਰਾ ਪਾਸੇ ਧਰਿਆ
ਵੱਡਾ ਬਣੇ ਜੈਲਦਾਰ ਅੱਗੇ ਦੁਨੀਆ ਦੇ ਅੰਦਰੋਂ ਗੁਨਾਹਾਂ ਭਰਿਆ
ਅੱਜ ਸੋਚ ਦਾ ਜਹਾਨ ਗਿਆ ਸੁੰਗੜ ਦਿਲਾਂ ਦੇ ਬੂਹੇ ਤੰਗ ਹੋ ਗਏ
ਜਦੋਂ ਖੁੱਲੀ ਮੇਰੇ ਪਾਪਾਂ ਦੀ ਕਿਤਾਬ ਮੇਰੇ ਸਾਹ ਵੀ ਔਣੋ ਬੰਦ ਹੋ

Monday, November 21, 2011

ਮੇਰੇ ਦਿਲ ਚ ਕੀ ਕੀ ਏ, ਏ ਰੱਬ ਜਾਣਦੈ


ਨੀਤ ਚੰਗੀ ਜਾ ਬੁਰੀ ਏ, ਏ ਰੱਬ ਜਾਣਦੈ
ਮੇਰੇ ਦਿਲ ਚ ਕੀ ਕੀ ਏ, ਏ ਰੱਬ ਜਾਣਦੈ

ਗਲ ਤੇਰੀ ਵੀ ਸਚ ਹੈ, ਗਲ ਮੇਰੀ ਵੀ ਸਚ ਹੈ
ਪਰ ਕਿਹੜੀ ਸਹੀ ਏ,  ਏ ਰੱਬ ਜਾਣਦੈ

ਕਲ੍ਹ ਰੂੜੀ ਤੇ ਵੇਖੀ ਸੀ ਲਾਸ਼ ਇੱਕ ਪਰੀ ਦੀ
ਖਬਰੇ ਕਿਸ ਦੀ ਧੀ ਹੈ,  ਏ ਰੱਬ ਜਾਣਦੈ

ਕਿ ਇਸ਼ਕੇ ਦੇ ਰਾਹ ਦੀ ਕੋਈ ਮੰਜ਼ਿਲ ਨਹੀ ਹੁੰਦੀ
ਇਹ ਗੱਲ ਤੇ ਪੱਕੀ ਏ ,  ਏ ਰੱਬ ਜਾਣਦੈ

ਇਹ ਸੁਖ ਦੁਖ ਤੇ ਖੁਸ਼ੀਆਂ ਇਹ ਰੋਸੇ ਤੇ ਗਮ ਵੀ
ਬਸ ਘੜੀ ਦੋ ਘੜੀ ਏ,  ਏ ਰੱਬ ਜਾਣਦੈ

ਗੱਲ ਮੈਂ ਵੀ ਸੁਣੀ ਸੀ ਕਿ ਜੈਲੀ ਹੈ ਪਾਗਲ
ਪਰ ਕਿਸ ਨੇ ਕਹੀ ਏ, ਏ ਰੱਬ ਜਾਣਦੈ

Sunday, November 20, 2011

ਮੈਂ ਤੇਰੀਆਂ ਅੱਖਾਂ ਚ ਦੁਨੀਆ ਵੇਖ ਰਿਹਾ ਹਾਂ


ਸਬ ਤੇਰੀਆਂ ਅੱਖਾਂ ਨਾ ਦੁਨੀਆ ਵੇਖਦੇ ਹੋਣੇ
ਮੈਂ ਤੇਰੀਆਂ ਅੱਖਾਂ ਚ ਦੁਨੀਆ ਵੇਖ ਰਿਹਾ ਹਾਂ

ਸਹਿਬਾ ਨੂ ਡਰ, ਵੀਰ ਨਾ ਬਣ ਜਾਵੇ ਨਿਸ਼ਾਨਾ
ਮੈਂ ਮਿਰਜ਼ੇ ਦੇ ਟੁੱਟੇ ਤੀਰ ਕਮਾਂ ਵੇਖ ਰਿਹਾ ਹਾਂ

ਮੇਰਾ ਕ਼ਤਲ ਵੀ ਹੋਯੈ ਅਤੇ ਕਾਤਿਲ ਵੀ ਕੋਲ ਹੈ
ਹਥਿਆਰ ਤੇ ਪਰ ਆਪਣੇ ਨਿਸ਼ਾਂ ਵੇਖ ਰਿਹਾ ਹਾਂ

ਸ਼ਹਿਰਾਂ ਦੇ ਵਾਂਗੂ ਖੁਸ਼੍ਕ ਨਾ ਪਿੰਡਾਂ ਨੂ ਕਰ ਦਵੇ
ਮੈਂ ਪਿੰਡ ਦੇ ਵੱਲ ਨੂ ਔਂਦੀ ਹਵਾ ਦੇਖ ਰਿਹਾ ਹਾਂ

ਸਾਡੇ ਲਈ ਨਹੀਂ ਸੀ ਟੈਮ ਤੇ ਹੋਰਾਂ ਤੋ ਨਹੀ ਫੁਰਸਤ
ਕਿਸ ਭਾਅ ਨੁੰ ਵਿਕ ਰਿਹਾ ਹੈ ਸਮਾਂ ਦੇਖ ਰਿਹਾ ਹਾਂ

ਕਹਿੰਦੇ ਆ ਵੇਖੋ ਜ਼ੁਲਮ ਦੀ ਪਈ ਇੰਤਿਹਾ ਹੁੰਦੀ
ਮੈਂ ਵੀ ਕਹਿ ਦਿੱਤਾ ਹਾਂ ਬਈ ਹਾਂ ਦੇਖ ਰਿਹਾ ਹਾਂ

ਓਹ ਲੱਬਦੀ ਫਿਰ ਰਹੀ ਹੈ ਮੇਨੂ ਐਵੇਂ ਦਰ ਬਦਰ
ਮੈਂ ਦੋਜ਼ਖ ਚ ਬੈਠਾ ਮੌਤ ਦਾ ਰਾਹ ਵੇਖ ਰਿਹਾ ਹਾਂ

ਜੈਲੀ ਨੂ ਨਾ ਛੇੜੋ ਇਹ ਸਮੇਂ ਦਾ ਹੈ ਸਤਾਇਆ
ਓਹ੍ਦੀ ਕਲਮ ਨੂ ਹੁੰਦੇ ਮੈਂ ਜਵਾਂ ਵੇਖ ਰਿਹਾ ਹਾਂ

Friday, November 18, 2011

ਮੈਂ ਕਲਗੀਧਰ ਦਾ ਲਾਲ ਹਾਂ, ਤੇ ਸਿੰਘ ਮੇਰਾ ਨਾਮ ਹੈ


ਨੀਂ ਜਾ ਪਰਾਂ ਨੀ ਹੋਣੀਏ ਤੂੰ ਜ਼ੋਰ ਲਾ ਕੇ ਵੇਖ੍ਲੈ
ਸਿੰਘ ਨਹੀ ਮੁੱਕਣੇ, ਕਿਤੇ ਤੂੰ ਹੋਰ ਲਾਕੇ ਵੇਖ੍ਲੈ

ਸਿੰਘ ਨਾ ਡਰ੍ਦੇ ਨਾ ਜ਼ੁਲਮਾਂ ਤੋਂ ਤੇ ਨਾ ਸਰਕਾਰ ਤੋਂ
ਇਹ ਕੌਮ ਹੈ ਐਸੀ ਜੋ ਜੱਮਦੀ ਏ ਖੰਡੇ ਦੀ ਧਾਰ ਤੋਂ

ਨਾ ਦੂਸਰਾ ਦਿੱਸਦਾ ਕੋਈ ਜੋ ਦੂਜਿਆਂ ਲਈ ਮਰ ਲਵੇ
ਕੋਈ ਧੌਣ ਵੱਡ ਕੇ ਆਪਣੀ ਅਪਣੀ ਤਲੀ ਤੇ ਧਰ ਲਵੇ

ਕੋਈ ਦੁਸ਼ਮਣਾਂ ਨੂ ਹੋਰ ਨਾ ਕਿਦਰੇ ਪਿਲੌਂਦੇ ਨੀਰ ਜੀ
ਨਾ ਦੁਸ਼ਮਣਾਂ ਦਾ ਟਾਕਰਾ ਕਰਦੀ ਕਿਤੇ ਸ਼ਮਸ਼ੀਰ ਜੀ

ਹਰ ਜ਼ਾਤ ਦੀ ਇੱਜ਼ਤ ਕਰਾ ਹਰ ਧਰਮ ਨੂ ਸਲਾਮ ਹੈ
ਮੈਂ ਕਲਗੀਧਰ ਦਾ ਲਾਲ ਹਾਂ, ਤੇ ਸਿੰਘ ਮੇਰਾ ਨਾਮ ਹੈ

Thursday, November 17, 2011

ਤੈਨੂ ਪਈਆਂ ਉਡੀਕਦੀਆਂ ਦੋ ਅੱਖੀਆਂ ਗਿੱਲੀਆਂ


ਤੁਰ ਗਿਓਂ ਵਦੇਸੀਂ ਵੇ
ਤੂੰ ਛੱਡ ਕੇ ਦੇਸ, ਬਦਲ ਕੇ ਭੇਸ
ਤੂੰ ਮੁੜ ਆ ਵਤਨੀਂ, ਉਡੀਕੇ ਪਤਨੀ
ਵੇ ਦੁੱਖੜੇ ਸਹਿੰਦੀ

ਤੈਨੂ ਪਈਆਂ ਉਡੀਕਦੀਆਂ
ਦੋ ਅੱਖੀਆਂ ਗਿੱਲੀਆਂ, ਜ਼ਰਾ ਕੁ ਹਿੱਲੀਆਂ
ਜੋ ਪਲਕਾਂ ਸਿੱਲ੍ਹੀਆਂ, ਪੂੰਜਦੀ ਰਹਿੰਦੀ
_____
ਘਰ ਭਾਗਾਂ ਵਾਲੀ ਜੋ
ਵੇ ਖਿੱਲਰੇ ਵਾਲ, ਤੇ ਮੰਦੜਾ ਹਾਲ
ਗੋਦੀ ਵਿਚ ਬਾਲ, ਬਰੂਹਾਂ ਨਾਲ
ਜੋ ਕੱਖ ਪਰਾਲ, ਹੂੰਜਦੀ ਰਹਿੰਦੀ

ਤੈਨੂ ਪਈਆਂ ਉਡੀਕਦੀਆਂ
ਦੋ ਅੱਖੀਆਂ ਗਿੱਲੀਆਂ, ਜ਼ਰਾ ਕੁ ਹਿੱਲੀਆਂ
ਜੋ ਪਲਕਾਂ ਸਿੱਲ੍ਹੀਆਂ, ਪੂੰਜਦੀ ਰਹਿੰਦੀ
____
ਰਹੇ ਸੁੱਖਾਂ ਮੰਗਦੀ ਜੋ
ਭੈਣ ਤੇਰੀ ਤੱਤੜੀ, ਹੋਈ ਸੁੱਕ ਲੱਕੜੀ
ਵੇ ਕੌਣ ਬਨ੍ਹਾਉ, ਆ ਗੁੱਟ ਤੇ ਰੱਖੜੀ
ਮੁੱਠੀ ਵਿਚ ਜਿੰਦ ਕੂੰਜ ਦੀ ਰਹਿੰਦੀ

ਤੈਨੂ ਪਈਆਂ ਉਡੀਕਦੀਆਂ
ਦੋ ਅੱਖੀਆਂ ਗਿੱਲੀਆਂ, ਜ਼ਰਾ ਕੁ ਹਿੱਲੀਆਂ
ਜੋ ਪਲਕਾਂ ਸਿੱਲ੍ਹੀਆਂ, ਪੂੰਜਦੀ ਰਹਿੰਦੀ
____

ਘਰ ਤਰਸਨ ਪੁੱਤਰਾਂ ਨੂ
ਰੋਂਦੀਆਂ ਮਾਵਾਂ, ਤਕਦੀਆਂ ਰਾਹਵਾਂ
ਵੇ ਮੁੜ ਆ ਵਤਨੀਂ ਮੈਂ ਸ਼ਗਨ ਮਨਾਵਾਂ
ਜੀ ਏਹੀ ਗੂੰਜ ਗੂੰਜਦੀ ਰਹਿੰਦੀ

ਤੈਨੂ ਪਈਆਂ ਉਡੀਕਦੀਆਂ
ਦੋ ਅੱਖੀਆਂ ਗਿੱਲੀਆਂ, ਜ਼ਰਾ ਕੁ ਹਿੱਲੀਆਂ
ਜੋ ਪਲਕਾਂ ਸਿੱਲ੍ਹੀਆਂ, ਪੂੰਜਦੀ ਰਹਿੰਦੀ
____

ਕੋਈ ਜ਼ੋਰ ਨਾ ਚਲਦਾ ਵੇ
ਬਾਪ ਦੀ ਪਗੜੀ, ਰਹੀ ਨਾ ਤਗੜੀ
ਜੀ ਕੱਮ ਦੇ ਭਾਰ,  ਕਰਜ਼ਿਆਂ ਰਗੜੀ
ਕੇ ਡਾਲਰਾਂ ਨਾਲ਼ ਭੂਖ ਨਾ ਲਹਿੰਦੀ

ਕਹੇ ਜੈਲਦਾਰ ਸੁਣ ਲਓ
ਜੀ ਰੋਟੀ ਘਰ ਦੀ, ਉਡੀਕਾਂ ਕਰਦੀ
ਕੇ ਏਸੇ ਸਰਦੀ, ਲਾਹ ਦਿਓ ਵਰਦੀ
ਜੀ ਟਿਕਟਾਂ ਫੜ ਲਓ ਜਹਾਜ਼ੇਂ ਚੜ ਲਓ
ਐਥੇ ਤੇਰੇ ਖੇਤ ਐਥੇ ਈ ਵੱਟ ਜੀ
ਜੀ ਆਪਣਾ ਪਿੰਡ ਨਈਂ ਲੰਦਨ ਤੋਂ ਘੱਟ ਜੀ
ਬਚਾ ਲਓ ਕੌਮ ਜੀ ਡਿੱਗਦੀ ਢਹਿੰਦੀ

ਤੈਨੂ ਪਈਆਂ ਉਡੀਕਦੀਆਂ
ਦੋ ਅੱਖੀਆਂ ਗਿੱਲੀਆਂ, ਜ਼ਰਾ ਕੁ ਹਿੱਲੀਆਂ
ਜੋ ਪਲਕਾਂ ਸਿੱਲ੍ਹੀਆਂ, ਪੂੰਜਦੀ ਰਹਿੰਦੀ
____


Wednesday, November 16, 2011

ਨਾ ਮੇਰੇ ਸਾਹਮਣੇ ਆ ਤੂੰ ਵੀ ਐਵੇਂ ਸੜ ਜਾਏਂਗਾ


ਬੜਾ ਤੰਗ ਹੈ ਦੁਨੀਆ ਤੋਂ, ਮੇਰਾ ਦਿਲ ਜਲ ਰਿਹਾ ਹੈ
ਨਾ ਮੇਰੇ ਸਾਹਮਣੇ ਆ ਤੂੰ ਵੀ ਐਵੇਂ ਸੜ ਜਾਏਂਗਾ

ਏਥੇ ਚਲਦੇ ਨੇ ਮਦਰਸੇ ਜੀ ਮਾਇਆ ਦੇ ਇਸ਼ਾਰੇ ਤੇ
ਤੂੰ ਦੱਸ ਕਿੰਜ ਜੱਗ ਤੋਂ ਵੱਖਰੀ ਪੜ੍ਹਾਈ ਪੜ੍ਹ ਜਾਏਂਗਾ

ਤੇਰੇ ਦੁਸ਼ਮਣ ਤਾਂ ਪੰਜ ਹੀ ਨੇ ਤੇ ਲੜਨਾ ਵੀ ਇਕੱਲਿਆਂ ਏ
ਬੜਾ ਚੰਗਾ ਰਹੇਂਗਾ ਪੰਜਾਂ ਨਾਲ ਜੇ ਲੜ ਜਾਏਂਗਾ

ਦੁਖਾਂ ਦੀ ਇਹ ਨ੍ਹੇਰੀ ਸੱਜਣਾਂ ਚਲਦੀ ਹੀ ਰਹਿਣੀ ਏ
ਜੜਾਂ ਰੱਖ ਡੂੰਗੀਆਂ ਨਹੀ ਤੇ, ਬੇਟੈਮਾਂ ਝੜ ਜਾਏਂਗਾ

ਜਿੰਨਾ ਧਰਤੀ ਤੋਂ ਉੱਤੇ ਹੈ ਓਹ੍ਨਾ ਨੀਵਾਂ ਵੀ ਹੋਣਾ ਸਿੱਖ
ਕਿ ਰੱਖ ਹਿੱਮਤ, ਤੂੰ ਮੂਹਰੇ ਮੌਤ ਦੇ ਵੀ ਖੜ ਜਾਏਂਗਾ

ਬੜੀ ਦੁਨੀਆ ਕਮੀਨੀ ਏ ਤੂੰ ਇਸਤੋਂ ਵਧ ਕੇ ਹੈਂ ਯਾਰਾ
ਕਿ ਹੌਲੀ ਹੌਲੀ ਤੂੰ ਵੀ ਇੱਕ ਦੋ ਵਲ ਤੇ ਫੜ ਜਾਏਂਗਾ

ਤੂੰ ਕਰ ਕੋਸ਼ਿਸ਼, ਕੇ ਚਲਨਾ ਸਿੱਖ ਲਵੇਂ ਕੇਰਾਂ ਹਵਾ ਤੇ
ਕਿ ਇੰਜ ਕਰਦਾ ਰਿਹਾ ਤੇ ਆਸਮਾਂ ਤੇ ਚੜ ਜਾਏਂਗਾ

ਨਾ ਸੁਣ ਤੂੰ ਜੋ ਵੀ ਕਹਿੰਦਾ ਹੈ ਇਹ ਜੈਲੀ ਅਕਲਹੀਣਾ
ਇਹਦੀ ਮੰਨੇਗਾ ਤੇ ਘਰ ਮੌਤ ਦੇ ਤੂੰ ਵੜ ਜਾਏਂਗਾ

Tuesday, November 15, 2011

ਕਿਦਰੇ ਰੁੱਖ ਹਰਾ ਅੱਜ ਫਿਰ ਕਿਸੇ ਵੱਡਿਆ ਹੋਣੈ


ਬੜਾ ਅਸਮਾਨ ਵਿਚ ਅੱਜ ਸ਼ੋਰ ਪਾਇਆ ਪੰਛੀਆਂ
ਕਿਦਰੇ ਰੁੱਖ ਹਰਾ ਅੱਜ ਫਿਰ ਕਿਸੇ ਵੱਡਿਆ ਹੋਣੈ

ਧੀ ਦਾ ਬਾਪ, ਝੋਲਾ ਭਰ ਰਿਹੈ ਨੋਟਾਂ ਦੇ ਨਾਲ ਜੀ
ਕਿਸੇ ਨੇ ਦਾਜ ਦੇ ਲਈ ਮੁਹ ਕਿਤੇ ਅੱਡਿਆ ਹੋਣੈ

ਕੇ ਸੁਣੀਂਦੀ ਦੂਰ ਕਿਦਰੇ ਹੋ ਰਹੀ ਬਿਰਹੇ ਦੀ ਪੂਜਾ
ਕਿਸੇ ਇਸ਼੍ਕ਼ ਦਾ ਹੱਥ ਫੜ ਕੇ ਫਿਰ ਛੱਡਿਆ ਹੋਣੈ

ਹਰ ਇੱਕ ਸ਼ੇਰ ਚੋਂ, ਅੱਗ ਜਹੀ ਨਿਕਲ ਰਹੀ ਏ
ਜੈਲੀ ਅੱਜ ਫਿਰ ਗੁੱਸਾ ਕਲਮ ਤੇ ਕੱਡਿਆ ਹੋਣੈ

Sunday, November 13, 2011

--ਹੋ ਜਵੇ ਜੇ ਕਿਤੇ ਸ਼ਾਇਰ ਬੀਮਾਰ ਜੀ---


--ਹੋ ਜਵੇ ਜੇ ਕਿਤੇ ਸ਼ਾਇਰ ਬੀਮਾਰ ਜੀ---

ਗ਼ਜ਼ਲਾਂ ਦਾ ਟੀਕਾ ਭਰ, ਮੂਧਾ ਓਹਨੂ ਲਵੋ ਕਰ
ਸਹੀ ਥਾਂ ਤੇ ਲਾਓ ਫੇਰ ਤਿੰਨ ਚਾਰ ਜੀ
ਹੋ ਜਵੇ ਜੇ ਕਿਤੇ ਸ਼ਾਇਰ ਬੀਮਾਰ ਜੀ

ਗੀਤਾਂ ਵਾਲਾ ਗੁਲੂਕੋਜ਼, ਓਸਨੂੰ ਚੜਾਓ ਰੋਜ਼
ਜਿੰਨਾ ਚਿਰ ਅੱਡੀ ਨਾ ਚੁੱਕੇ ਭਾਰ ਜੀ
ਹੋ ਜਵੇ ਜੇ ਕਿਤੇ ਸ਼ਾਇਰ ਬੀਮਾਰ ਜੀ

ਸ਼ੇਰਾਂ ਦੀ ਖੁਰਾਕ, ਦਿੰਦੇ ਰਹੋ ਦਿਨ ਰਾਤ
ਵੇਖੋ ਹਾਲਤ ਚ ਫੇਰ ਆਵੰਦਾ ਸੁਧਾਰ ਜੀ
ਹੋ ਜਵੇ ਜੇ ਕਿਤੇ ਸ਼ਾਇਰ ਬੀਮਾਰ ਜੀ

ਨਜ਼ਮਾਂ ਦੇ ਪੰਨੇ ਪਾੜ, ਹਲਦੀ ਦੇ ਵਿਚ ਸਾੜ
ਉਹਦੇ ਜ਼ਖਮਾਂ ਤੇ ਬਨ੍ਹੋ ਫੇਰ ਫੂਕ ਮਾਰ ਜੀ
ਹੋ ਜਵੇ ਜੇ ਕਿਤੇ ਸ਼ਾਇਰ ਬੀਮਾਰ ਜੀ

ਪੈ ਜਵੇ ਜੇ ਕੀਤੇ ਚੀਰ, ਪਿੰਗਲ ਦੀ ਪਾੜ ਲੀਰ
ਬੰਨ ਦੇਣਾ ਨਿਕਲੇ ਨਾ ਖੂਨ ਬਾਹਰ ਜੀ
ਹੋ ਜਵੇ ਜੇ ਕਿਤੇ ਸ਼ਾਇਰ ਬੀਮਾਰ ਜੀ

ਕਵਿਤਾ ਦਾ ਕਾਹੜਾ, ਜੀ ਬਣਾਕੇ ਜ਼ਰਾ ਗਾਹੜਾ
ਦਵੋ ਚਮਚੇ ਨਾ ਥੋੜਾ ਥੋੜਾ ਵਾਰ ਵਾਰ ਜੀ
ਹੋ ਜਵੇ ਜੇ ਕਿਤੇ ਸ਼ਾਇਰ ਬੀਮਾਰ ਜੀ

ਰੁਬਾਈਆਂ ਵਾਲਾ ਰਸ ਚ ਰਲਾ ਕੇ ਖਸ੍ਖਸ
ਜੀ ਪਿਆਓ ਪਰਤੇ ਜੇ ਚਿਹਰੇ ਦੀ ਨੁਹਾਰ ਜੀ
ਹੋ ਜਵੇ ਜੇ ਕਿਤੇ ਸ਼ਾਇਰ ਬੀਮਾਰ ਜੀ

ਐਨਾ ਸਾਬ ਕੁਜ ਕਰਨ ਦੇ ਬਾਵਜੂਦ ਵੀ ਗੱਲ ਨਾ ਬਣੇ ਫੇਰ ਸਮਝੋ ਸ਼ਾਇਰ ਬੀਮਾਰ ਹੈ ਹੀ ਨਹੀ,
 ਫੇਰ ਇੱਕੋ ਤਰੀਕਾ ਬਚਦਾ ਹੈ ਜੀ

ਸਾਰੇ ਕਰਕੇ ਇਲਾਜ, ਮਾਰੇ ਫੇਰ ਵੀ ਆਵਾਜ਼
ਲੱਮਾ ਪਾਕੇ ਕੁੱਟੋ ਫੇਰ ਜ਼ੈਲਦਾਰ ਜੀ
ਹੋ ਜਵੇ ਜੇ ਕਿਤੇ ਸ਼ਾਇਰ ਬੀਮਾਰ ਜੀ





Tuesday, November 8, 2011

ਬਹੱਤਰ ਕਲਾ ਛੰਦ -------ਸਿਰੇ ਦਾ ਠੱਗ, ਹੈ ਸਾਰਾ ਜੱਗ |


ਦਿਲ ਬੜੇ ਕੀਮਤੀ ਜੀ,
ਸਾਂਭ ਕੇ ਰਖੋ,
ਤਜੋਰੀ ਡੱਕੋ,
ਨਹੀ ਤੇ ਦਿਲ ਕੱਖ
ਝਨਾ ਵਿਚ ਵਹਿਜੂ

ਸਿਰੇ ਦਾ ਠੱਗ,
ਹੈ ਸਾਰਾ ਜੱਗ,
ਮਿਲੂ ਜ੍ਦ ਮੌਕਾ,
ਏ ਠੱਗ ਕੇ ਲੈਜੂ

ਇਸ਼੍ਕ਼ ਦੀ ਖੇਡ,
ਨਹੀ ਕੋਈ ਝੇਡ,,
ਏ ਮਾਇਆਜਾਲ,
ਸੱਜਣ ਦੀ ਭਾਲ,
ਚ ਪੱਟ ਨਾ ਵਾਲ,
ਤੂ ਸੂਰਤ ਸੰਭਾਲ,
ਗੁੰਜਲ ਕੋਈ ਪੈਜੂ,

ਸਿਰੇ ਦਾ ਠੱਗ,
ਹੈ ਸਾਰਾ ਜੱਗ,
ਮਿਲੂ ਜ੍ਦ ਮੌਕਾ,
ਏ ਠੱਗ ਕੇ ਲੈਜੂ

ਕੇਰਾਂ ਵੇਖ ਨਜ਼ਰ ਭਰ ਕੇ,
ਜੀ ਆਸ਼ਿਕ਼ ਜ਼ਾਤ,
ਮਾਰ ਕੇ ਝਾਤ
ਹੋਏ ਦਿਨ ਰਾਤ,
ਇਸ਼੍ਕ਼ ਦੀ ਬਾਤ
ਯਾਦ ਦਿਲ ਛੁਹਨੀ,
ਮਾਰ ਗਈ ਕੂਹਣੀ,
ਤਾ ਸਿਰ ਫੜ ਬੈਜੂ,

ਸਿਰੇ ਦਾ ਠੱਗ,
ਹੈ ਸਾਰਾ ਜੱਗ,
ਮਿਲੂ ਜ੍ਦ ਮੌਕਾ,
ਏ ਠੱਗ ਕੇ ਲੈਜੂ

ਰੱਖ ਸਾਂਭ ਕੇ ਅੱਖੀਆਂ ਨੂ
ਤੂ ਸੁਣ ਲੈ ਯਾਰ,
ਇਸ਼੍ਕ਼ ਦੀ ਮਾਰ
ਬਡ਼ੀ ਬਦਕਾਰ,
ਖੰਡੇ ਦੀ ਧਾਰ,
ਤੇਜ ਤਲਵਾਰ,
ਦਿਲਾਂ ਤੇ ਵਾਰ,
ਕਿਦਾਂ ਦੱਸ ਸਹਿਜੁ,

ਸਿਰੇ ਦਾ ਠੱਗ,
ਹੈ ਸਾਰਾ ਜੱਗ,
ਮਿਲੂ ਜ੍ਦ ਮੌਕਾ,
ਏ ਠੱਗ ਕੇ ਲੈਜੂ


ਜੋ ਇਸ਼੍ਕ਼ ਸਤਾਏ ਨੇ
ਮਿਲਾ ਕੇ ਨੈਣ
ਰੋਣ ਦਿਨ ਰੈਣ
ਹੌਲ ਜਹੇ ਪੈਣ
ਜੀ ਹੌਕੇ ਲੈਣ
ਨਾ ਆਵੇ ਚੈਣ
ਜੀ ਕੁਜ ਨਾ ਕਹਿਣ
ਜੀ ਪਾ ਪਾ ਵੈਣ
ਇਹ ਸਬ ਨੂ ਕਹਿਜੂ

ਸਿਰੇ ਦਾ ਠੱਗ,
ਹੈ ਸਾਰਾ ਜੱਗ,
ਮਿਲੂ ਜ੍ਦ ਮੌਕਾ,
ਏ ਠੱਗ ਕੇ ਲੈਜੂ

ਕੀ ਜ਼ੈਲਦਾਰ ਦਾ ਜੀ,
ਅਕਲ ਤੋ ਹੀਣ,
ਬੜਾ ਮਸਕੀਨ,
ਅਮ੍ਬਰ ਸਿਰ ਉੱਤੇ,
ਤੇ ਹੇਠ ਜ਼ਮੀਨ,
ਸੱਜਣ ਦੀ ਯਾਦ,
ਦਿੰਦੀ ਨੀ ਜੀਣ,
ਜੀ ਜੈਲੀ ਲਿਖਦਾ,
ਸਮੇ ਤੋ ਸਿੱਖਦਾ ,
ਕੇ ਮੌਲਾ ਬਾਜ,
ਨਹੀ ਕੁਜ ਦਿਖਦਾ ,
ਖਾਕ ਦਾ ਮਹਿਲ,
ਏ ਜਿੰਦਰੀ ਢਹਿਜੁ,

ਸਿਰੇ ਦਾ ਠੱਗ,
ਹੈ ਸਾਰਾ ਜੱਗ,
ਮਿਲੂ ਜ੍ਦ ਮੌਕਾ,
ਏ ਠੱਗ ਕੇ ਲੈਜੂ

Monday, November 7, 2011

ਜੀ ਜ਼ੈਲਦਾਰ ਦੀਆਂ ਸੁਨਿਓ ਨਾ ਓਹ ਜੱਮ ਤੋਂ ਪਾਗਲ ਹੈ


----------ਕੁਜ ਮਿਕ੍ਸ ਸ਼ੇਰ -------------
___________________________________
ਜੀ ਜ਼ੈਲਦਾਰ ਦੀਆਂ ਸੁਨਿਓ ਨਾ ਓਹ ਜੱਮ ਤੋਂ ਪਾਗਲ ਹੈ
ਕੱਲ ਉਂਗਲਾਂ ਨਾਲ ਹਵਾਵਾਂ ਤੇ ਕੁਜ ਲਿਖਦਾ ਤੱਕਿਆ ਮੈਂ
__________________________________
ਏ ਨਾ ਸੋਚੀਂ ਮੌਤ ਆਈ ਤੇ ਮੈਂ ਮਰ ਜਾਵਾਂਗਾ
ਮੈਂ ਤੇ ਖੁਸ਼ਬੂ ਹਾਂ, ਹਵਾ ਚ ਬਿਖਰ ਜਾਵਾਂਗਾ

ਆਵਾਂਗਾ ਹਵਾ ਦੇ ਨਾਲ ਗਲੀ ਤੇਰੀ ਵਿਚ ਵੀ
ਤੈਨੂ ਬਾਰੀ ਚੋਂ ਵੇਖ ਚੁਪਚਾਪ ਗੁਜ਼ਰ ਜਾਵਾਂਗਾ

ਡੁੱਬਣਗੇ ਓਹੀ ਸਿਰ ਜਿਹਨਾ ਦੇ ਭਾਰ ਹੈ
ਮੈਂ ਤੇ ਹਵਾ ਹਾਂ ਪਾਣੀ ਤੇ ਵੀ ਤਰ ਜਾਵਾਂਗਾ
______________________________
ਕਿ ਦੱਸਾਂ;  ਕੀਹਦਾ ;  ਖਿਆਲ ਆਇਆ ਹੈ
ਗੱਲਾਂ ਤੇ ; ਜੋ ਇਹ ;  ਗੁਲਾਲ ਆਇਆ ਹੈ

ਕਬਜ਼ਾ ਕਰ ਬੈਠਾ ; ਨਾ ਚਲਦਾ ; ਹੁਣ ਜ਼ੋਰ ਮੇਰਾ
ਮੇਹਮਾਂ ਦਿਲ ਮੇਰੇ ਚ ; ਇਹ ; ਕਮਾਲ ਆਇਆ ਹੈ
______________________________
ਇੱਕ ਮੈਨੂ ਹੀ ਮਿਲਿਆ ਨਾ ਮਹਿਰਮ ਦਿਲ ਦਾ ਯਾਰੋ
ਉਂਜ ਹੋਣ ਨੂ ਦੁਨੀਆ ਦੇ ਵਿਚ ਕੀ ਕੀ ਨਹੀ ਹੋਇਆ

ਮੱਜੀਆਂ ਚਰਾਵਣ ਵਿਚ ਕਸਰ ਆਪਾਂ ਵੀ ਨਾ ਛੱਡੀ
ਕੋਸ਼ਿਸ਼ ਬਥੇਰੀ ਕੀਤੀ ਪਰ ਕੁਜ ਵੀ ਨਹੀ ਹੋਇਆ
______________________________

Sunday, November 6, 2011

ਮੌਤ ਨੇ ਮਿੱਟੀ ਚ ਮਿੱਟੀ ਕਰ ਤਾ ਮਿੱਟੀ ਜਾਣ ਕੇ


ਮਖਮਲਾਂ ਦੀ ਸੇਜ ਚੋਂ ਵੀ ਨੁਕ੍ਸ ਸੀ ਜੋ ਕੱਡ ਰਹੇ
ਖਾਕ ਵਿਚ ਸਬ ਸੌਂ ਰਹੇ ਨੇ ਅੱਜ ਲੱਤਾਂ ਤਾਣ ਕੇ

ਜੀ ਨਾ ਕਿਸੇ ਧਾਗੇ ਤਵੀਤਾਂ ਰੋਕਣਾ ਏ ਕਾਲ ਨੂ
ਮੌਤ ਨਹੀ ਰੁਕਦੀ ਏ ਔਂਦੀ ਏ ਇਰਾਦਾ ਠਾਣ ਕੇ

ਤੂੰ ਬਣਦਾ ਸੀ ਚੰਗੇਜ਼ ਖਾਂ ਐਵੇਂ ਜ਼ਈਫ਼ਾਂ ਦੇ ਅੱਗੇ
ਮੌਤ ਮੂਹਰੇ ਖੜ ਭਲਾ ਹੁਣ ਆਸਤੀਨਾਂ ਤਾਣ ਕੇ

ਜ਼ਿੰਦਾ ਤੇ ਮਰ੍ਦੇ ਦੇ ਮੂਹ ਚ ਪਾਣੀ ਵੀ ਨਾ ਪਾ ਸਕੇ
ਹੱਡੀਆਂ ਨੇ ਹੁਣ ਲਬ ਰਹੇ ਜੀ ਖਾਕ ਛਾਣ ਛਾਣ ਕੇ

ਜੀ ਪੈਰ ਤੇ ਲੱਗੀ ਮਿੱਟੀ ਵੀ ਜਰ ਨਹੀ ਹੋਈ ਕਦੇ
ਮੌਤ ਨੇ ਮਿੱਟੀ ਚ ਮਿੱਟੀ ਕਰ ਤਾ ਮਿੱਟੀ ਜਾਣ ਕੇ

ਜੀੰਦਿਆਂ ਜੀ ਜੀ ਸੀ ਕਰਦਾ ਹਰ ਕੋਈ ਜੀ ਬੇਵਜਾਹ
ਹੁਣ ਕਿਸੇ ਨਾ ਹਾਲ ਪੁੱਛਣਾ ਕਬਰ ਦੇ ਵਿਚ ਆਣ ਕੇ

ਸ਼ਿਵ ਜਹੇ ਤਾਰੇ ਅਨੇਕਾਂ ਟੁੱਟ ਗਏ ਜੋਬਣ ਦੀ ਰੁੱਤ
ਜੀ ਕੀ ਪਤਾ ਜੈਲੀ ਵੀ ਤੁਰ ਜਾਏ ਜਵਾਨੀ ਮਾਣ ਕੇ

Friday, November 4, 2011

ਜੇਲੋਂ ਜਾਂਦਾ ਪੁੱਟਦਾ ਸੁਰੰਗ ਸੂਰਮਾ ਸਿੰਘ ਜਗਤਾਰ ਬਈ


ਅਣਖੀ ਦਲੇਰ ਸੀ ਜਵਾਨ ਗੱਬਰੂ ਜੀ ਹਵਾਰਾ ਪਿੰਡ ਦਾ
ਰੱਬ ਦੀ ਰਜ਼ਾ ਚ ਰਹਿੰਦਾ ਮਨ ਆਈ ਕਰਦਾ ਸੀ ਪੱਕਾ ਹਿੰਡ ਦਾ
ਐਸਾ ਕਾਰਾ ਕਰ ਗਿਆ ਸੂਰਮਾ ਜੀ ਦੇਖ ਕੰਬੀ ਸਰਕਾਰ ਬਈ
ਜੇਲੋਂ ਜਾਂਦਾ ਪੁੱਟਦਾ ਸੁਰੰਗ ਸੂਰਮਾ ਸਿੰਘ ਜਗਤਾਰ ਬਈ

ਸੋਧਾ ਲਾਏਆ ਸੂਰੇਆਂ ਬੇਅੰਤੇ ਪਾਪੀ ਨੂ ਗੱਡੀ ਮੌਤ ਦੀ ਚੜ੍ਹਾ
12 ਸਾਲ ਬਾਦ ਮਿਲੀ ਫਾਂਸੀ ਦੀ ਸਜ਼ਾ ਸਿੰਘ ਹੱਸਦਾ ਖੜਾ
ਸਿਰ ਝੁਕਣਾ ਨਹੀ ਈ ਭਾਵੇਂ ਫਾਂਸੀਆਂ ਵੀ ਤੁਸੀਂ ਦੇ ਲਵੋ ਹਜ਼ਾਰ ਬਈ
ਜੇਲੋਂ ਜਾਂਦਾ ਪੁੱਟਦਾ ਸੁਰੰਗ ਸੂਰਮਾ ਸਿੰਘ ਜਗਤਾਰ ਬਈ

ਨਾਲ ਬਲਵੰਤ ਤੇ ਪਰਮਜੀਤ ਦੇ ਬਣ ਗਈ ਸਕੀਮ ਜੀ
ਕਹਿੰਦੇ ਜੇਲੋਂ ਬਾਹਰ ਨਿਕੱਲ ਕੇ ਛੱਡਣਾ ਏ ਬਣਾਕੇ ਟੀਮ ਜੀ
ਅਸੀਂ ਸ਼ੇਰ ਕਲਗੀਆਂ ਵਾਲੇ ਦੇ ਹਾਂ ਮਰਨੇ ਨੂ ਵੀ ਤਿਆਰ ਬਈ
ਜੇਲੋਂ ਜਾਂਦਾ ਪੁੱਟਦਾ ਸੁਰੰਗ ਸੂਰਮਾ ਸਿੰਘ ਜਗਤਾਰ ਬਈ

ਪਹਿਲੀ ਹੀ ਸੁਰੰਗ ਨੂ ਸਲਾਭ ਖਾ ਗਈ ਪੈ ਗਈ ਸੀ ਪੂਰਨੀ
ਦੂਜੀ ਉੱਤੇ ਗਾਰਡ ਨੂ ਸੀ ਸ਼ੱਕ ਹੋ ਗਿਆ ਲਾ ਲਾ ਵੇਖੇ ਘੂਰਣੀ
ਤੀਜੀ ਵਾਰੀਂ ਕਹਿੰਦਾ ਹੁਣ ਨਾਹੀਓਂ ਹਾਰਨਾ ਕਰਕੇ ਵਿਚਾਰ ਜੀ
ਜੇਲੋਂ ਜਾਂਦਾ ਪੁੱਟਦਾ ਸੁਰੰਗ ਸੂਰਮਾ ਸਿੰਘ ਜਗਤਾਰ ਬਈ

ਤੀਜੀ ਤੇ ਤਜੁਰਬਾ ਸੀ ਪੂਰਾ ਲਾ ਲਿਆ ਜੀ ਸਕੀਮ ਘੜਕੇ
ਸਾਰੀ ਰਾਤ ਪੁੱਟਦੇ ਸੁਰੰਗ ਸੂਰਮੇ, ਨਿਕਲਦੇ ਤੜਕੇ
ਵੇਟ ਲਿਫਟਿੰਗ ਵਾਲੇ ਹੀ ਸਾਮਾਨ ਦੇ ਬਣਗੇ ਔਜ਼ਾਰ ਬਈ
ਜੇਲੋਂ ਜਾਂਦਾ ਪੁੱਟਦਾ ਸੁਰੰਗ ਸੂਰਮਾ ਸਿੰਘ ਜਗਤਾਰ ਬਈ

ਲਮੀ ਸੀ ਸੁਰੰਗ ਪੂਰੀ ਪੈਂਤੀ ਫੁੱਟ ਅਤੇ ਚੌੜੀ ਸਵਾ ਗਜ ਜੀ
ਮਿੱਟੀ ਕੱਡ ਕੇਰਦੇ ਕਿਆਰੀ ਵਿਚ ਜੀ ਮਾਲੀਆਂ ਦੇ ਪੱਜ ਜੀ
ਮਣਾ ਮੂਹੀ ਮਿੱਟੀ ਜੀ ਪ੍ਲੇ ਗ੍ਰਾਉਂਡ ਵਿਚ ਦਿੱਤੀ ਸੀ ਖਿਲਾਰ ਬਈ
ਜੇਲੋਂ ਜਾਂਦਾ ਪੁੱਟਦਾ ਸੁਰੰਗ ਸੂਰਮਾ ਸਿੰਘ ਜਗਤਾਰ ਬਈ

ਜਗਤਾਰ, ਬਲਵੰਤ ਤੇ ਪਰਮਜੀਤ ਜਹੇ ਜੱਮਦੇ ਹੀ ਰਹਿਣਗੇ
ਵਾਰਾਂ ਗੌਣਗੇ ਕਵੀਸ਼ਰ ਤੇ ਸ਼ਾਇਰ ਵੀ ਸਿਫਤਾਂ ਸੁਣੌਂਦੇ ਰਹਿਣਗੇ
ਇੱਕ ਇੱਕ ਗੱਲ ਦੱਸੇ ਸੌਲਾਂ ਆਨੇ ਸਚ ਅੱਜ ਜ਼ੈਲਦਾਰ ਬਈ
ਓ ਵੇਖੋ ਜੇਲੋਂ ਜਾਂਦਾ ਪੁੱਟਦਾ ਸੁਰੰਗ ਸੂਰਮਾ ਸਿੰਘ ਜਗਤਾਰ ਬਈ

Tuesday, November 1, 2011

ਦੁੱਖ ਮੇਰੇ ਵੰਡੌਣ ਦੇ ਲਈ ਚੰਨ ਤਾਰੇ ਆ ਗਏ


ਵਸਲ ਦੀ ਰਾਤੀਂ ਸਨਮ ਜੱਦ ਹੱਥ ਸੀ ਛੁੜਵਾ ਗਏ
ਦੁੱਖ ਮੇਰੇ ਵੰਡੌਣ ਦੇ ਲਈ ਚੰਨ ਤਾਰੇ ਆ ਗਏ

ਬਦਲੀਆਂ ਅਥਰੂ ਸੀ ਪੂੰਝੇ, ਤੇ ਹਵਾ ਸੁਣਦੀ ਰਹੀ
ਕੁਜ ਕੁ ਦੁਖੜੇ ਬੁੱਲਾਂ ਚੋਂ ਕੁਜ ਅੱਖੀਆਂ ਵਿਚੋਂ ਆ ਗਏ

ਯਾਰ ਦੇ ਢਾਏ ਤਸ਼ੱਦੱਦ ਦੀ ਜਦੋ ਮੈਂ ਗੱਲ ਦੱਸੀ
ਰਾਤ ਦੀ ਰਾਣੀ ਦੇ ਫੁੱਲ ਵੀ ਸੁਣ ਕੇ ਨੀਵੀ ਪਾ ਗਏ

ਆਸ਼ਿਕ਼ਾਂ ਨੂ ਬੇਵਫਾਈਆਂ ਮੁੱਡ ਤੋਂ ਹੀ ਨਸੀਬ ਨੇ
ਜੁਗਨੂਆਂ ਦੇ ਟੋਲੇ ਵੀ ਗੱਲ ਕੰਨ ਚ ਸਮਝਾ ਗਏ

ਬੀਂਡੇ ਵੀ ਤੇ ਸੰਘ ਪਾੜੀ ਇੱਕੋ ਗੱਲ ਸੀ ਦੱਸ ਰਹੇ
ਇਸ਼੍ਕ਼ ਦੀ ਗਲੀਓਂ ਨਾ ਪਰਤੇ ਇੱਕ ਵਾਰੀਂ ਜੋ ਆ ਗਏ

ਦਿਨ ਚੜੇ ਨੂ ਠੰਡ ਪਾਈ ਸ਼ਬਨਮਾਂ ਦੀਆਂ ਚਾਦਰਾਂ
ਹੱਸਦੇ ਵੱਸਦੇ ਗੁਲਸ਼ਨਾਂ ਨੂ ਅੱਗ ਸੀ ਓਹ ਲਾ ਗਏ

ਤੜਫਦਾ ਰਹਿੰਦਾ ਹੈ ਜੈਲੀ ਤਾਰੀਆਂ ਨਾ ਰਾਤ ਭਰ
ਦਿਲ ਮੇਰੇ ਤੇ ਹਿਜਰ ਦਾ ਐਸਾ ਜ਼ਖ਼ਮ ਓ ਪਾ ਗਏ
/|_Z___A___I___L___D___A___R_|\

Sunday, October 23, 2011

----------ਦੀਵਾਲੀ ਸ੍ਪੇਸ਼ਲ-----------


----------ਦੀਵਾਲੀ ਸ੍ਪੇਸ਼ਲ-----------
__________________________
ਸੈਕੜੋਂ ਹੀ ਜਲਾ ਕੇ ਦੀਏ ਦਿਲ ਕੇ ਖੂਨ ਸੇ
ਹਮ ਭੀ ਦੀਵਾਲੀ ਮਨਾਏਂਗੇ ਪਰ ਸੁਕੂਨ  ਸੇ

ਆਤਿਸ਼ਬਾਜ਼ੀ ਹੋਗੀ ਮੇਰੀ ਵੀਰਾਂ ਬਸਤੀ ਮੇਂ
ਹਮ ਹੁੜਦੰਗ ਬਹੁਤ ਕਰੇਂਗੇ ਪਰ ਜੁਨੂਨ ਸੇ

ਹਮ ਯਾਰ ਕੀ ਗਲੀਓਂ ਮੇ ਬੜਾ ਹੱਲਾ ਕਰੇਂਗੇ
ਕੌਨ ਡਰਤਾ ਹੈ ਯਹਾਂ ਪਰ ਅਬ ਕਾਨੂਨ ਸੇ

ਆਸਮਾਨ ਵਿਅਸਤ ਹੈ ਤੂ ਆਜ ਲੇ ਛੁੱਟੀ
ਕਹਿ ਦੋ ਤੁਮ ਭੀ ਜਾਕੇ ਯਹੀ ਆਜ ਮੂਨ ਸੇ
__________________________

ਨਾ ਕਮ ਹੈਂ ਕਿਸੀ ਬਮ ਸੇ ਬੜੇ ਖੌਫਨਾਕ ਹੈਂ
ਮੇਰੇ ਯਾਰ ਹੈਂ ਸਾਰੇ ਜ਼ਰਾ ਸੇ ਅਫ੍ਲਾਤੂਨ ਸੇ

ਹਮ ਬਾਤ ਕਰ ਰਹੇ ਹੈ ਕਿਸੀ ਫੁਲਝੜੀ ਸੇ ਯੂੰ
ਕਿ ਫੂਲ ਗਿਰ ਰਹੇ ਹੈਂ ਇਧਰ ਟੈਲੀਫੂਨ ਸੇ

ਅਬ ਤੋ ਆ ਭੀ ਜਾਓ ਜੀਣਾ ਹੋ ਗਯਾ ਮੁਸ਼ਕਿਲ
ਦਿਨ ਠੰਡ ਕੇ ਭੀ ਲਗ ਰਹੇ ਹੈਂ ਮਈ-ਜੂਨ ਸੇ

ਬੜਾ ਜੈਲਦਾਰ ਤੰਗ ਹੈ ਇਨ ਹੁਸ੍ਨ ਵਾਲੋਂ ਸੇ
ਕਿ ਤੰਗ ਹੈ ਯੇ ਹੈ ਓਪੋਜ਼ਿਸ਼ਨ ਜੈਸੇ ਖ਼ਾਤੂਨ ਸੇ
___________________________

Friday, October 21, 2011

ਕੀ ਕੀ ਤੈਨੂ ਦੱਸਾਂ ਮੈਂ ਕਿ ਪਿਆਰ ਕਿਵੇਂ ਬਣਦੈ


ਵਾਦੇ ਕਸਮਾਂ ਰਿਸ਼ਤੇ ਤੇ ਇਕਰਾਰ ਕਿਵੇਂ ਬਣਦੈ
ਕੀ ਕੀ ਤੈਨੂ ਦੱਸਾਂ ਮੈਂ ਕਿ ਪਿਆਰ ਕਿਵੇਂ ਬਣਦੈ

ਸਮੇਂ ਸਤਾਏ ਲੱਖਾਂ ਹੀ ਸ਼ਇਰ ਬਣ ਜਾਂਦੇ ਨੇ
ਹੋਰ ਕੀ ਤੈਨੂ ਦੱਸਾਂ, ਜੈਲਦਾਰ ਕਿਵੇਂ ਬਣਦੈ

ਬੇਈਮਾਨੀ ਦੇ ਵਿਚ ਮਤਲਬਖੋਰੀ ਮਿਲ ਕਰਕੇ
ਤੂੰ ਵੀ ਤੱਕਲੈ ਇਹ ਝੂਠਾ ਸੰਸਾਰ ਕਿਵੇਂ ਬਣਦੈ

ਖੋਤੇ ਨੂ ਬਾਪ ਬਨੌਣਾ ਵੀ ਤੇ ਆਮ ਜਹੀ ਗੱਲ ਹੈ
ਮੈਥੋਂ ਸੁਨ੍ਲੈ ਏ ਇੱਕ ਤੇ ਇੱਕ ਚਾਰ ਕਿਵੇਂ ਬਣਦੈ

ਜੇ ਆਸ਼ਕ ਦੇ ਹੱਥ ਆਜੇ ਬਣੇ ਜ਼ੁਬਾਨ ਵਿਚਾਰੇ ਦੀ
ਜੱਜ ਦੇ ਹੱਥੇ ਚੜ੍ਹਿਆ ਪੈਨ ਹਥਿਆਰ ਕਿਵੇਂ ਬਣਦੈ




Tuesday, October 18, 2011

ਚਰਾਗ਼ਾਂ ਨੂ ਬੁਝਾਇਆ ਜਾ ਰਿਹਾ ਹੈ


ਚਰਾਗ਼ਾਂ ਨੂ ਬੁਝਾਇਆ ਜਾ ਰਿਹਾ ਹੈ
ਹਵਾ ਤੇ ਰੋਬ ਪਾਇਆ ਜਾ ਰਿਹਾ ਹੈ

ਪਹਿਲਾਂ ਸਿਰ ਚੜਾ ਕੇ ਦੋਸਤਾਂ ਮੈਨੂ
ਹੁਣ ਸੂਲੀ ਚੜ੍ਹਾਇਆ ਜਾ ਰਿਹਾ ਹੈ

ਕਿਸੇ ਦੀ ਵਿਹੜੇ ਨੂ ਰੁਸ਼੍ਨੌਨ ਦੇ ਲਈ
ਕਿਸੇ ਦਾ ਘਰ ਜਲਾਇਆ ਜਾ ਰਿਹਾ ਹੈ

ਕਿਵੇਂ ਫੁੱਲਾਂ ਨੂ ਨੇ ਤੁਸਾਂ ਜ਼ਖਮ ਦੇਣੇ
ਕੰਡਿਆਂ ਨੂ ਸਿਖਾਇਆ ਜਾ ਰਿਹਾ ਹੈ

ਹਿੰਦੂ, ਮੁਸਲਿਮ, ਸਿੱਖ ਸਬ ਵੱਖਰੇ ਨੇ
ਸਕੂਲਾਂ ਵਿਚ ਪੜ੍ਹਾਇਆ ਜਾ ਰਿਹਾ ਹੈ

ਕਿ ਦੇ ਦੇ ਝੂਠੀਆਂ ਜਹੀਆਂ ਦਲੀਲਾਂ
ਸਜ਼ਾਵਾਂ ਨੂ ਵਧਾਇਆ ਜਾ ਰਿਹਾ ਹੈ

ਜ਼ਰਾ ਜਿਹਾ ਸਚ ਕੀ ਜੈਲੀ ਬੋਲ ਦਿੱਤਾ
ਮਹਿਫਿਲ ਚੋਂ ਭਜਾਇਆ ਜਾ ਰਿਹਾ ਹੈ

ਮੇਰੀ ਆਰਥੀ ਤੇ ਲਿਖ ਦੇਣਾ ਏ ਯਾਰੋ
ਏ ਦੁਨੀਆ ਦਾ ਸਤਾਇਆ ਜਾ ਰਿਹਾ ਹੈ

Monday, October 17, 2011

ਰੱਬਾ ਸਾਨੂ ਵੀ ਕੋਈ ਜਾਨ ਤੋਂ ਪਿਆਰਾ ਭੇਜ ਦੇ


ਵੇਖਦਾਂ ਹਾਂ ਸਪਨਾ ਜੀ ਹੋਵੇ ਕੋਈ ਆਪਣਾ,
ਸਾਡੀ ਡੁੱਬਦੀ ਬੇੜੀ ਨੂ ਕੋਈ ਕਿਨਾਰਾ ਭੇਜ ਦੇ
ਰੱਬਾ ਸਾਨੂ ਵੀ ਕੋਈ ਜਾਨ ਤੋਂ ਪਿਆਰਾ ਭੇਜ ਦੇ

ਹਾਲੇ ਤਾਂ ਜੀ ਘੁਮਦੇ ਹਾਂ ਅਸੀਂ ਛੜੇ ਛੰਡ
ਸਾਡੀ ਅਮੜੀ ਦੇ ਮੁਹ ਚ ਪੈਣੀ ਕਦੋ ਖੰਡ
ਮੈਨੂ ਵੀ ਤਾਂ ਚਾਅ ਹੋਜੇ ਮੇਰਾ ਵੀ ਵਿਆਹ ਹੋਜੇ
ਕੋਈ ਸਾਡੀ ਸਾਹੇ ਚਿੱਠੀ ਜੈਲਦਾਰਾ ਭੇਜ ਦੇ
ਰੱਬਾ ਸਾਨੂ ਵੀ ਕੋਈ ਜਾਨ ਤੋਂ ਪਿਆਰਾ ਭੇਜ ਦੇ

ਸਾਰੇ ਸੱਜਣਾਂ ਨਾ ਤੁਰਦੇ ਨੇ ਸੱਜ ਸੱਜ ਕੇ
ਅਸੀਂ ਮਰ ਚੱਲੇ ਐਵੇਂ ਰੱਬਾ ਭੱਜ ਭੱਜ ਕੇ
ਅੰਬ ਚੜੀ ਵੇਲ ਵਾਂਗ ਅਸੀਂ ਵੀ ਤੇ ਖੁਸ਼ ਹੋਈਏ
ਕੋਈ ਸਾਡਾ ਵੀ ਤੇ ਜੀਣ ਦਾ ਸਹਾਰਾ ਭੇਜ ਦੇ
ਰੱਬਾ ਸਾਨੂ ਵੀ ਕੋਈ ਜਾਨ ਤੋਂ ਪਿਆਰਾ ਭੇਜ ਦੇ

ਥੱਕ ਗਿਆਂ ਹੁਣ ਜੀ ਮੈਂ ਰਹਿ ਰਹਿ ਕੇ ਇਕੱਲਾ
ਦਿਲ ਦੇ ਸ਼ਹਿਰ ਤਾਹੀਂ ਮੱਚਿਆ ਏ ਹੱਲਾ
ਪਾੜ ਪਾੜ ਵਰਕੇ ਮੈਂ ਭਰ੍ਤੇ ਹਜ਼ਾਰਾਂ
ਕਿਸੇ ਇੱਕ ਖਤ ਦਾ ਤੇ ਕੋਈ ਹੁੰਗਾਰਾ ਭੇਜ ਦੇ
ਰੱਬਾ ਸਾਨੂ ਵੀ ਕੋਈ ਜਾਨ ਤੋਂ ਪਿਆਰਾ ਭੇਜ ਦੇ

ਅਸੀਂ ਵੀ ਵਟਾਈਏ ਕਿਸੇ ਨਾਲ ਛਾਪਾਂ ਛੱਲੇ
ਨਿੱਤ ਰੋਜ਼ ਗਾਰਡਨ ਵਿਚ ਘੁਮਦੇ ਹਾਂ ਕੱਲੇ
ਛੜਿਆਂ ਦੀ ਜੂਨ ਅਸੀਂ ਭੋਗ ਲਈ ਬਥੇਰੀ
ਸਾਡੀ ਖੜੀ ਹੋਈ ਪੀਂਘ ਨੂ ਹੁਲਾਰਾ ਭੇਜ ਦੇ
ਰੱਬਾ ਸਾਨੂ ਵੀ ਕੋਈ ਜਾਨ ਤੋਂ ਪਿਆਰਾ ਭੇਜ ਦੇ

ਬਸ ਏਹੋ ਅਰਦਾਸ ਕਰਦਾ ਹਨ ਹੱਥ ਬੰਨ
ਕੋਈ ਮਹਿੰਦੀ ਵਾਲੇ ਹੱਥਾਂ ਨਾ ਪਕਾਵੇ ਸਾਡੇ ਮੰਨ
ਸਾਨੂ ਵੀ ਕੋਈ ਜੀ ਜੀ ਕਰੇ ਜਦੋਂ ਪਰਤੀਏ ਘਰੇ
ਕੋਈ ਅੰਬਰਾਂ ਤੋ ਲਾਹਕੇ ਇੱਕ ਤਾਰਾ ਭੇਜ ਦੇ
ਰੱਬਾ ਸਾਨੂ ਵੀ ਕੋਈ ਜਾਨ ਤੋਂ ਪਿਆਰਾ ਭੇਜ ਦੇ

ਸਾਡਾ ਵੀ ਤੇ ਹੋਵੇ ਰੱਬਾ ਕਿਸੇ ਨੂ ਫਿਕਰ
ਕਿਸੇ ਦੀ ਯਾਦਾਂ ਚ ਹੋਵੇ ਸਾਡਾ ਵੀ ਜ਼ਿਕਰ
ਅਸੀਂ ਵੀ ਆਖੀਏ ਕਿਸੇ ਨੂ ਦਿਲਜਾਨੀ
ਘਰ ਸ਼ਗਨਾਂ ਦਾ ਜੈਲੀ ਦੇ ਛੁਹਾਰਾ ਭੇਜ ਦੇ
ਰੱਬਾ ਸਾਨੂ ਵੀ ਕੋਈ ਜਾਨ ਤੋਂ ਪਿਆਰਾ ਭੇਜ ਦੇ

ਪਰਮਾਤਮਾ


ਆਦ ਹੈ ਅਨਾਦ ਹੈ ਕਿ ਅਨਹਦਾ ਇਕ ਨਾਦ ਹੈ
ਭੋਗ ਹੈ ਵਿਸਮਾਦ ਹੈ ਉਨ੍ਮਾਦ ਹੈ ਪਰਮਾਤਮਾ

ਆਧਾਰ ਹੈ ਉੱਧਾਰ ਹੈ ਅਪਾਰ ਹੈ ਤੇ ਸਾਰ ਹੈ
ਇਕ ਓਮ ਤੇ ਜੋ ਕਾਰ ਹੈ, ਸਾਕਾਰ ਹੈ ਪਰਮਾਤਮਾ

ਲੱਖ ਹੈ ਪਰ ਵੱਖ ਹੈ ਨਿਰਪੱਖ ਹੈ ਪਰਤੱਖ ਹੈ
ਹੱਕ ਹੈ ਅਲੱਖ ਹੈ ਤੇ ਸੱਚ ਹੈ ਪਰਮਾਤਮਾ

ਇੱਕ ਹੈ ਅਨਿੱਕ ਹੈ ਤੇ ਭੂਤ ਹੈ ਭਵਿੱਖ ਹੈ
ਸਿੱਖ ਹੈ ਅਸਿੱਖ ਹੈ ਅਦਿੱਖ ਹੈ ਪਰਮਾਤਮਾ

ਦੁੱਖ ਵਿਚ ਵੀ ਸੁੱਖ ਹੈ ਗੁਰਸਿੱਖ ਹੈ ਗੁਰਮੁੱਖ ਹੈ
ਧੁਨ ਹੈ ਅਜੁਨ  ਹੈ ਨਿਪੁਨ ਹੈ ਪਰਮਾਤਮਾ

ਰਾਜ ਹੈ ਰਾਜਾਨ ਹੈ ਮਹੀਨ ਹੈ ਮਹਾਨ ਹੈ
ਉਦਿਤ ਹੈ ਕਬਿੱਤ ਹੈ ਦੀਵਾਨ ਹੈ ਪਰਮਾਤਮਾ

ਨਵੀਨ ਹੈ ਪ੍ਰਾਚੀਨ ਹੈ , ਧਨਵੰਤ ਹੈ ਮਸਕੀਨ ਹੈ
ਅਜ਼ਾਨ ਹੈ ਅਸੀਮ ਹੈ , ਆਮੀਨ ਹੈ ਪਰਮਾਤਮਾ

ਆਕਾਸ਼ ਹੈ ਪਰਕਾਸ਼ ਹੈ ਵਿਸ਼ਵਾਸ ਹੈ ਆਭਾਸ ਹੈ
ਆਸ ਹੈ ਆਗਾਸ ਹੈ ਹਰ ਸੁਆਸ ਹੈ ਪਰਮਾਤਮਾ

ਅੰਦਰ ਵੀ ਹੈ ਮੰਦਰ ਵੀ ਹੈ ਓ ਬੰਦਾ-ਏ-ਪਰਵਰ ਵੀ ਹੈ
ਵਰ ਵੀ ਹੈ , ਤਰਵਰ ਵੀ ਹੈ , ਸਰਵਰ ਵੀ ਹੈ ਪਰਮਾਤਮਾ

ਗੁਣਵਾਨ ਹੈ ਬਲਵਾਨ ਹੈ ਮੁਸ਼ਕਿਲ ਐਪਰ ਆਸਾਨ ਹੈ
ਜਾਨ ਹੈ ਜਹਾਨ ਹੈ , ਪਰਵਾਨ ਹੈ ਪਰਮਾਤਮਾ

ਧੀਰ ਹੈ ਗੰਭੀਰ ਹੈ ਆਲਮਪਨਾਹ-ਏ-ਗੀਰ
ਜਾਪ ਹੈ ਆਲਾਪ ਹੈ ਬੇਨਾਪ ਹੈ ਪਰਮਾਤਮਾ

ਕਾਲ ਹੈ ਅਕਾਲ ਹੈ ਆਕਾਸ਼ ਹੈ ਪਾਤਾਲ ਹੈ
ਖੰਡ ਹੈ ਬ੍ਰਹਿਮੰਡ ਹੈ ਅਖੰਡ ਹੈ ਪਰਮਾਤਮਾ

ਓਹ ਅੰਗ ਹੈ ਓਹ ਸੰਗ ਹੈ ਅਸਂਭ ਹੈ ਬੇਰੰਗ ਹੈ
ਓਹ ਆਪ ਹੈ ਓ ਬਾਪ ਹੈ ਮੇਰੇ ਅੱਖਰਾਂ ਦੀ ਛਾਪ ਹੈ

"ਤੂੰ" ਚ ਹੈ ਤੇ "ਮੈਂ" ਚ ਹੈ, ਭੈ ਚ ਹੈ ਨਿਰਭੈ ਚ ਹੈ
ਇਸ ਸ਼ੈ ਚ ਹੈ ਉਸ ਸ਼ੈ ਚ ਹੈ, ਹਰ ਸ਼ੈ ਚ ਹੈ ਪਰਮਾਤਮਾ

ਦੀਨ ਹੈ ਮਸਕੀਨ ਹੈ ਜੈਲੀ ਅਕਲ ਤੋਂ ਹੀਣ ਹੈ
ਮੈਂ ਪਾਪ ਦਾ ਪੁਤਲਾ ਤੇ ਬਖਸ਼ਣਹਾਰ ਹੈ ਪਰਮਾਤਮਾ

( ਕੁਜ ਸ਼ਬਦਾਂ ਦੇ ਅਰ੍ਥ )
ਭੋਗ - ਸਮਪੂਰਨਤਾ , ਵਿਸਮਾਦ - ਆਨੰਦ
ਦੀਵਾਨ - ਕਵਿਤਾਵਾਂ ਦਾ ਸੰਗ੍ਰਹਿ
ਆਲਮਪਨਾਹ-ਏ-ਗੀਰ - ਆਲਮ ( ਦੁਨੀਆ ਨੂ ਪਨਾਹ ਦੇਣ ਵਾਲਾ )

Friday, October 14, 2011

ਪਹੁੰਚ ਜਾਏਂਗਾ ਤੇ ਮਜ਼ਿਲਾਂ ਨੂ ਪਾਏਂਗਾ ਤੂੰ ਅੱਜ ਨਹੀ ਤੇ ਕੱਲ ਸੋਹਣੇੱਆਂ

ਪਹੁੰਚ ਜਾਏਂਗਾ ਤੇ ਮਜ਼ਿਲਾਂ ਨੂ ਪਾਏਂਗਾ ਤੂੰ ਅੱਜ ਨਹੀ ਤੇ ਕੱਲ ਸੋਹਣੇੱਆਂ
ਐਵੇਂ ਅੱਧ ਵਿਚਕਾਰ ਖੜ ਵੇਖ ਨਾ ਤੂੰ ਹੁਣ ਰੱਬ ਵੱਲ ਸੋਹਣੇੱਆਂ

ਜੀ ਕਾਹਤੋਂ ਬੀਤਾ ਸਮਾਂ ਕਰ ਕਰ ਯਾਦ ਵੇ ਤੂੰ ਔਣ ਵਾਲੇ ਕੱਲ ਤੋਂ ਡਰੇ
ਜਿਹੜਾ ਹੋਣਾ ਏ ਓ ਹੋਕੇ ਹੀ ਤੇ ਰਹਿਣਾ ਏ ਤੂੰ ਦੱਸ ਕਿਹੜੀ ਗੱਲ ਤੋਂ ਡਰੇ
ਪੈਣ ਸਾਗਰਾਂ ਨੂ ਮੰਹਿਗੀਆਂ ਵੀ ਗਾਗਰਾਂ, ਕੀ ਹੋਇਆ ਉੱਚੀ ਛੱਲ ਸੋਹਣੇੱਆਂ
ਪਹੁੰਚ ਜਾਏਂਗਾ ਤੇ ਮਜ਼ਿਲਾਂ ਨੂ ਪਾਏਂਗਾ ਤੂੰ ਅੱਜ ਨਹੀ ਤੇ ਕੱਲ ਸੋਹਣੇੱਆਂ
ਐਵੇਂ ਅੱਧ ਵਿਚਕਾਰ ਖੜ ਵੇਖ ਨਾ ਤੂੰ ਹੁਣ ਰੱਬ ਵੱਲ ਸੋਹਣੇੱਆਂ

ਐਵੇਂ ਰਾਹਾਂ ਵਿਚ ਰੋੜੇ ਵੇਖ ਖਿੱਲਰੇ ਤੂੰ ਹੌਸ੍ਲੇ ਨਾ ਹਾਰ ਸੋਹਣੇੱਆਂ
ਨਾਲ ਸੰਦਾਂ ਦੇ ਨਹੀ, ਟੁੱਟਦੇ ਨੇ ਹੌਸ੍ਲੇ ਨਾਲ ਹੀ ਪਹਾੜ ਸੋਹਣੇੱਆਂ
ਜੀ ਹੋਣ ਕਿੱਡੀਆਂ ਵੀ ਵੱਡੀਆਂ ਮੁਸੀਬਤਾਂ, ਵੇ ਕੱਡ ਲਈਦੈ ਹੱਲ ਸੋਹਣੇੱਆਂ
ਪਹੁੰਚ ਜਾਏਂਗਾ ਤੇ ਮਜ਼ਿਲਾਂ ਨੂ ਪਾਏਂਗਾ ਤੂੰ ਅੱਜ ਨਹੀ ਤੇ ਕੱਲ ਸੋਹਣੇੱਆਂ
ਐਵੇਂ ਅੱਧ ਵਿਚਕਾਰ ਖੜ ਵੇਖ ਨਾ ਤੂੰ ਹੁਣ ਰੱਬ ਵੱਲ ਸੋਹਣੇੱਆਂ

ਸਮਾਂ ਹੁੰਦਾ ਏ ਪਰਖਦਾ ਜੀ ਆਦਮੀ ਦੇ ਜਜ਼ਬੇ ਨੂ ਮੁੜ ਮੁੜ ਕੇ
ਬਣ ਜਾਂਦਾ ਏ ਚੱਟਾਨ ਜੀ ਓ ਮਿੱਟੀ ਦਾ ਵੀ ਕਣ ਕਣ ਜੁੜ ਜੁੜ ਕੇ
ਨਿਰਾਸ਼ਾ ਦੀ ਹਨੇਰੀਆਂ ਨੂ ਹਿੱਮਤਾਂ ਹੀ ਪੌਂਦੀਆਂ ਨੇ ਠੱਲ ਸੋਹਣੇੱਆਂ
ਪਹੁੰਚ ਜਾਏਂਗਾ ਤੇ ਮਜ਼ਿਲਾਂ ਨੂ ਪਾਏਂਗਾ ਤੂੰ ਅੱਜ ਨਹੀ ਤੇ ਕੱਲ ਸੋਹਣੇੱਆਂ
ਐਵੇਂ ਅੱਧ ਵਿਚਕਾਰ ਖੜ ਵੇਖ ਨਾ ਤੂੰ ਹੁਣ ਰੱਬ ਵੱਲ ਸੋਹਣੇੱਆਂ


ਮੇਰੇ ਨਜ਼ਦੀਕ ਨਾ ਰਹਿਣਾ ਕਿ ਮੈਂ ਸ਼ਰਾਬੀ ਹਾਂ


ਮੇਰੇ ਨਜ਼ਦੀਕ ਨਾ ਰਹਿਣਾ ਕਿ ਮੈਂ ਸ਼ਰਾਬੀ ਹਾਂ
ਨਾਂ ਮੇਰੇ ਕੋਲ ਹੀ ਬਹਿਣਾ ਕਿ ਮੈਂ ਸ਼ਰਾਬੀ ਹਾਂ

ਕਿ ਹੋਇਆ ਹੁਸ੍ਨ ਦੇ ਮੈਖਾਨਿਆਂ ਚ ਮੈਂ ਬਹਿਨਾਂ
ਮੇਰੇ ਘਰ ਜਾ ਕੇ ਨਾ ਕਹਿਣਾ ਕਿ ਮੈਂ ਸ਼ਰਾਬੀ ਹਾਂ

ਮੈਂ ਵੀ ਕੋਸ਼ਿਸ਼ ਕਰਾਂਗਾ ਚੁੱਪ ਚਪੀਤੇ ਰਹਿਣ ਦੀ
ਤੁਸੀਂ ਵੀ ਚੁੱਪ ਹੀ ਰਹਿਣਾ ਕੇ ਮੈਂ ਸ਼ਰਾਬੀ ਹਾਂ

ਤੁਸੀਂ ਜੇ ਜਾਣਦੇ ਹੋ ਨੈਣ ਚੋਂ ਮਦਿਰਾ ਖਿੰਡੌਣੀ
ਕਿ ਮੈਂ ਵੀ ਜਾਣਦਾਂ ਖਹਿਣਾ ਕਿ ਮੈਂ ਸ਼ਰਾਬੀ ਹਾਂ

ਸਨਮ ਦੀ ਅੱਖ ਚੋਂ ਬੱਸ ਇੱਕ ਵਰਾਂ ਮੈਂ ਪੀ ਲਈ ਹੈ
ਨਸ਼ਾ ਤਾ-ਉਮਰ ਨਹੀ ਲਹਿਣਾ ਕਿ ਮੈਂ ਸ਼ਰਾਬੀ ਹਾਂ

ਬੜੀ ਹੀ ਮੁਫਲਿਸੀ ਵਿਚ ਜੀ ਰਿਹਾਂ ਮੈਂ ਕੀ ਕਰਾਂ
ਮੇਰਾ ਹੈ ਯਾਰ ਹੀ ਗਹਿਣਾ ਕਿ ਮੈਂ ਸ਼ਰਾਬੀ ਹਾਂ

ਹੋਵਾਂਗਾ ਹੋਸ਼ ਵਿਚ ਤੇ ਆਖ ਲਈਂ ਜੋ ਦਿਲ ਕਰੇ ਤੇਰਾ
ਕਿ ਹੁਣ ਇੱਕ ਬੋਲ ਨਹੀ ਸਹਿਣਾ ਕਿ ਮੈਂ ਸ਼ਰਾਬੀ ਹਾਂ

ਪਾ ਪਾ ਪਿਆਰ ਪਿਆਲੇ ਪੀ ਲਿਆ ਪਰਗਟ ਨੇ ਯਾਰੋ
ਇਹਨੇ ਰਗ ਰਗ ਚ ਹੈ ਵਹਿਣਾ ਕਿ ਮੈਂ ਸ਼ਰਾਬੀ ਹਾਂ

ਮੇਰਾ ਸਾਕੀ, ਏ ਸਬ ਰਿੰਦਾਂ,ਹੀ ਨੇ ਬਸ ਏ ਮੇਰੀ ਦੁਨੀਆ
ਮਰੂੰ ਜਦ ਮੈਕਦਾ ਢਹਿਣਾ,  ਕਿ ਮੈਂ ਸ਼ਰਾਬੀ ਹਾਂ .... ਜੈਲਦਾਰ ਪਰਗਟ ਸਿੰਘ

Sunday, October 9, 2011

ਮੇਰੇ ਦੇਸ਼ ਦੇ ਨੇਤਾ ਵੀ ਨੇ ਯਾਰੋ ਕਮਾਲ ਦੇ


ਮੇਰੇ ਦੇਸ਼ ਦੇ ਨੇਤਾ ਵੀ ਨੇ ਯਾਰੋ ਕਮਾਲ ਦੇ
ਤੱਕਦੇ ਤਮਾਸ਼ਾ ਦੇਸ਼ ਦੀ ਪਗੜੀ ਉਛਾਲ ਕੇ

ਮਾਂ ਭਾਰਤੀ ਨੇ ਰੱਖੇ ਨੇ ਕੁੱਤੇ ਜੀ ਪਾਲ ਕੇ
ਰੱਖਣਾ ਜ਼ਰਾ ਦਿੱਲੀ ਚ ਕਦਮ ਦੇਖ ਭਾਲ ਕੇ

ਹੈਰਾਨ ਹਾਂ ਮੈਂ ਦੋਸਤੋ ਇਹਨਾਂ ਦੀ ਚਾਲ ਦੇ
ਜਿਦਰੋਂ ਵੀ ਲੰਗਦੇ ਜਾਂਵਦੇ ਜੇਬਾਂ ਖੰਗਾਲਦੇ

ਇਹਨਾਂ ਕਿਸੇ ਦਿਨ ਧੌਣ ਨੂ ਹੈ ਮਾਰਨਾ ਜੱਫਾ
ਜੋ ਰੱਖੇ ਆਸਤੀਨਾਂ ਚ ਅਸੀਂ ਸੱਪ ਪਾਲ ਕੇ

ਸੋਨੇ ਦੀ ਚਿੜੀ ਪੱਛਮੀ ਬਾਜਾਂ ਨੇ ਘੇਰ ਲੀ
ਏਹੀ ਤੇ ਜ਼ਿੱਮੇਦਾਰ ਨੇ ਜੀ ਏਸ ਹਾਲ ਦੇ

ਪਬਲਿਕ ਵਿਚਾਰੀ ਕਿਓਂ ਨਾ ਇਹ੍ਨਾ ਨੂ ਗਾਲ ਦੇ
ਜੋ ਜਾ ਰਹੇ ਨੇ ਦੇਸ਼ ਦੀ ਨੀਹਾਂ ਨੂ ਗਾਲਦੇ

ਤੂੰ ਦੱਸ ਮੇਨੂ ਰੱਬਾ ਏ ਨੇਤਾ ਕਿਓਂ ਨਹੀ ਮਰਦੇ
ਕਲ ਸੋਚਦਾ ਕਿਰਸਾਨ ਸੀ ਇੱਕ ਬੈਠਾ ਖਾਲ ਤੇ

ਬਿਆਨਬਜ਼ੀ ਕਰਦੇ ਨੇ ਫਿਲਮਾਂ ਦੇ ਵਾਂਗਰਾਂ
ਕੋਈ ਦੇ ਦਵੇ ਇਹ੍ਨਾ ਨੂ ਵੀ ਅਵਾਰ੍ਡ " ਫਾਲਕੇ""

ਇਹਨਾਂ ਦੀ ਹੀ ਹੈ ਰਹਿਮਤ ਤਾਂ ਹੀ ਮੇਰੀ ਬੇਗਮ
ਪੇਟ੍ਰੋਲ ਜਿੰਨੇ ਹੋ ਗਏ ਨੇ ਰੇਟ ਦਾਲ ਦੇ

ਕਦੀ "ਜੋੰਕ" ਦਾ ਵੀ ਪੁੱਛ ਲਵੇ ਮਤਲਬ ਜੇ ਮਾਸਟਰ
ਮੈਂ ਚਾਹਾਂਗਾ ਹਰ ਬੱਚਾ "ਨੇਤਾ" ਦੀ ਮਿਸਾਲ ਦੇ

ਜੈਲਦਾਰਾ ਜਿਹੜੇ ਹੋ ਗਏ ਲੋਭੀ ਨੇ ਮਾਲ ਦੇ
ਦੋਜ਼ਖ ਚ ਆਡਰ ਨਿਕਲੇ ਓਹਦੇ ਇੰਤਕਾਲ ਦੇ

Thursday, October 6, 2011

ਪੈਸੇ ਵੇਲੇ ਕੱਮ ਔਂਦਾ ਬਾਣੀਆ, ਯਾਰੀਆਂ ਨਿਭੌਣ ਵੇਲੇ ਜੱਟ ਬਈ


ਦੇ ਦਵੇ ਜ਼ਬਾਨ ਇੱਕ ਵਾਰ ਜੇ, ਫੇਰ ਨਹੀਓਂ ਹੁੰਦਾ ਪਿੱਛੇ ਹੱਟ ਬਈ
ਪੈਸੇ ਵੇਲੇ ਕੱਮ ਔਂਦਾ ਬਾਣੀਆ, ਯਾਰੀਆਂ ਨਿਭੌਣ ਵੇਲੇ ਜੱਟ ਬਈ

ਕਿੱਥੇ ਏ ਮਿਸਾਲ ਐਸੀ ਲਬਣੀ, ਪੱਟ ਦਾ ਖੁਆਇਆ ਹੋਵੇ ਮਾਸ ਜੀ
ਕੀਤੇ ਇੱਕਰਾਰ ਤੋਂ ਨਾ ਮੁੜਦੇ, ਭਾਵੇਂ ਇੱਕ ਹੋਜੇ ਧਰਤੀ ਆਕਾਸ਼ ਜੀ
ਵੇਖ ਇੱਕ ਵਾਰ ਵਾਜ ਮਾਰ ਕੇ, ਡਾਂਗ ਚੁੱਕ ਭੱਜੂ ਝਟਪਟ ਬਈ
ਪੈਸੇ ਵੇਲੇ ਕੱਮ ਔਂਦਾ ਬਾਣੀਆ, ਯਾਰੀਆਂ ਨਿਭੌਣ ਵੇਲੇ ਜੱਟ ਬਈ

ਪੈ ਜਵੇ ਜੇ ਲੋੜ ਕਿਤੇ ਯਾਰ ਨੂ, ਮੌਤ ਨਾਲ ਮੱਥਾ ਏ ਲਗਾਂਵਦੇ
ਗੱਜਦੇ ਨੇ ਸੂਰਮੇ ਮੈਦਾਨ ਚ, ਤਾਹੀਂ ਜੱਟ ਸ਼ੇਰ ਨੇ ਕਹਾਂਵਦੇ
ਔਖਾ ਏ ਜ਼ਖ਼ਮ ਓਹੋ ਭਰਨਾ, ਵੱਜੇ ਜਿੱਥੇ ਅਣਖਾਂ ਦੀ ਸੱਟ ਬਈ
ਪੈਸੇ ਵੇਲੇ ਕੱਮ ਔਂਦਾ ਬਾਣੀਆ, ਯਾਰੀਆਂ ਨਿਭੌਣ ਵੇਲੇ ਜੱਟ ਬਈ

ਪਿੱਠ ਪਿੱਛੇ ਵਾਰ ਵੀ ਨਾ ਕਰਦੇ, ਛਾਤੀਆਂ ਤੇ ਸਹਿਣਾ ਵੀ ਨੇ ਜਾਣਦੇ
ਹੌਸ੍ਲੇ ਨਾ ਜਿੱਤਦੇ ਮੈਦਾਨ ਬਈ, ਰੱਬ ਦੀ ਰਜ਼ਾ ਚ ਮੌਜਾਂ ਮਾਣਦੇ
ਜੀ ਔਂਦੇ ਆ ਵੈਰੀ ਦੇ ਵੱਟ ਕੱਡਣੇ, ਮੱਥੇ ਉੱਤੇ ਪਾਕੇ ਫੇਰ ਵੱਟ ਬਈ
ਪੈਸੇ ਵੇਲੇ ਕੱਮ ਔਂਦਾ ਬਾਣੀਆ, ਯਾਰੀਆਂ ਨਿਭੌਣ ਵੇਲੇ ਜੱਟ ਬਈ

ਜੀਵੇ ਪ੍ਰੇਮਜੀਤ ਨੈਨੇਵਾਲ ਦਾ, ਯਾਰੀਆਂ ਵੀ ਪੁੱਤਾਂ ਵਾਂਗੂ ਪਾਲਦਾ
ਜਿਥੇ ਅੜਜੇ ਹਟਾਇਆਂ ਨਹੀਓਂ ਹੱਟਦਾ, ਹੁੰਦਾ ਏ ਸ਼ਤੀਰ ਜਿਵੇਂ ਸਾਲ ਦਾ
ਜੈਲਦਾਰਾ ਯਾਰੀ ਵਿਚ ਰੱਬ ਵੱਸਦਾ,ਖੱਟ ਸਕਦੇ ਤਾਂ ਲਵੋ ਖੱਟ ਬਈ
ਪੈਸੇ ਵੇਲੇ ਕੱਮ ਔਂਦਾ ਬਾਣੀਆ, ਯਾਰੀਆਂ ਨਿਭੌਣ ਵੇਲੇ ਜੱਟ ਬਈ

Tuesday, October 4, 2011

ਹੱਥੀਂ ਆਪਣੇ ਹੀ ਬਾਗ ਜੇ ਉਜਾੜਤੇ, ਕੀ ਸ਼ਹਿਦ ਵਾਲੇ ਛੱਤੇ ਦਾ ਕਸੂਰ


ਜਦੋਂ ਖੇਡਣਾ ਖਿਡਾਰੀ ਨਹੀ ਜਾਣਦਾ, ਕੀ ਤਾਸ਼ ਵਾਲੇ ਪੱਤੇ ਦਾ ਕਸੂਰ
ਹੱਥੀਂ ਆਪਣੇ ਹੀ ਬਾਗ ਜੇ ਉਜਾੜਤੇ, ਕੀ ਸ਼ਹਿਦ ਵਾਲੇ ਛੱਤੇ ਦਾ ਕਸੂਰ

ਬੈਠ ਸੋਫੇਆਂ ਤੇ ਆਡਰ ਜੋ ਮਾਰਦੇ ਦਿੰਦੇ ਰਹਿੰਦੇ ਨੇ ਗਰੀਬਾਂ ਨੂ ਜੋ ਝਿੜਕਾਂ
ਕਿਤੇ ਕੱਮੀਆਂ ਦਾ ਮੁੜਕਾ ਨਚੋੜ ਕੇ ਚਿੱਤ ਕਰੇ ਏਨਾ ਸੁੱਤਿਆਂ ਤੇ ਛਿੜਕਾਂ
ਬੰਦਾ ਆਪਣਿਆਂ ਐਬਾਂ ਨਾਲ ਮਰਦਾ ਕੀ ਸ਼ਹਿਰ ਕਲਕੱਤੇ ਦਾ ਕਸੂਰ
ਹੱਥੀਂ ਆਪਣੇ ਹੀ ਬਾਗ ਜੇ ਉਜਾੜਤੇ, ਕੀ ਸ਼ਹਿਦ ਵਾਲੇ ਛੱਤੇ ਦਾ ਕਸੂਰ

ਬੂਟਾ ਮਿਹਨਤਾਂ ਦਾ ਬੜਾ ਹੀ ਮਲੂਕ ਜੀ, ਨਾਲ ਮੁੜਕੇ ਦੇ ਪੈਦਾ ਏ ਜੋ ਸਿੰਜਣਾ
ਲਮੀ ਤਾਣ ਕਾਹਤੋਂ ਸੌਂ ਗਿਆ ਏ ਸੱਜਣਾਂ, ਮੈਂ ਤੇ ਕੱਮ ਹੁੰਦੇ ਵੇਖੇ ਕਦੀ ਇੰਜ ਨਾ
ਜਦੋਂ ਜੜਾਂ ਹੀ ਤਿਹਾਈਆਂ ਅਸੀਂ ਰੱਖੀਆਂ ਕੀ ਫੇਰ ਸੁੱਕੇ ਪੱਤੇ ਦਾ ਕਸੂਰ
ਹੱਥੀਂ ਆਪਣੇ ਹੀ ਬਾਗ ਜੇ ਉਜਾੜਤੇ, ਕੀ ਸ਼ਹਿਦ ਵਾਲੇ ਛੱਤੇ ਦਾ ਕਸੂਰ

ਮਾਰੋ ਕੁੱਟੋ ਸਮਝਾਓ ਭਾਵੇਂ ਲੱਖ ਜੀ, ਨਸ਼ਾ ਹੁੰਦਾ ਨੀ ਨਸ਼ੇੜੀ ਕੋਲੋ ਵੱਖ ਜੀ
ਏਹੋ ਰੋਗ ਲਾਈਲਾਜ ਜਿੱਥੇ ਲੱਗਜੇ, ਘਰ ਵੱਸਦੇ ਚ ਛੱਡਦਾ ਨਾ ਕੱਖ ਜੀ
ਜਦੋਂ ਬਾਪ ਹੀ ਸ਼ਰਾਬ ਨਾਲ ਰੱਜਿਆ ਕਿ ਪੁੱਤਰ ਕੁਪੱਤੇ ਦਾ ਕਸੂਰ
ਹੱਥੀਂ ਆਪਣੇ ਹੀ ਬਾਗ ਜੇ ਉਜਾੜਤੇ, ਕੀ ਸ਼ਹਿਦ ਵਾਲੇ ਛੱਤੇ ਦਾ ਕਸੂਰ

ਤੂੰ ਸਦਾ ਲਈ ਗੁਆਚ ਜਾਏਂਗਾ, ਛੱਡ ਇਸ਼ਕੇ ਦੀ ਤਰਜ਼ਾਂ ਨੂ ਛੇੜ ਨਾ


ਤੂੰ ਸਦਾ ਲਈ ਗੁਆਚ ਜਾਏਂਗਾ, ਛੱਡ ਇਸ਼ਕੇ ਦੀ ਤਰਜ਼ਾਂ ਨੂ ਛੇੜ ਨਾ
ਏਹ ਰੋਗ ਲਾਈਲਾਜ ਸੋਹਣਿਆ ਵੇ ਤੂੰ ਛੱਡ ਏਨਾ ਮਰਜ਼ਾਂ ਨੂ ਛੇੜ ਨਾ

ਏ ਰਾਸਤੇ ਨੇ ਰਾਖਸ਼ਾਂ ਜਹੇ, ਲੱਖਾਂ ਰਾਂਝੇ ਮਜਣੂਆਂ ਨੂ ਏਹ ਖਾ ਗਏ
ਹੋ ਤੇਰੇ ਜਹੇ ਹਜ਼ਾਰਾਂ ਕਮਲੇ, ਅੱਧੇ ਰਾਸਤੇ ਚੋਂ ਪਰਤ ਕੇ ਆ ਗਏ
ਕੇ ਸੌਖਾ ਨਹੀਓਂ ਪਰਤਣਾ ਓਏ, ਛੱਡ ਯਾਰੀਆਂ ਦੇ ਫ਼ਰਜ਼ਾਂ ਨੂ ਛੇੜ ਨਾ
ਤੂੰ ਸਦਾ ਲਈ ਗੁਆਚ ਜਾਏਂਗਾ, ਛੱਡ ਇਸ਼ਕੇ ਦੀ ਤਰਜ਼ਾਂ ਨੂ ਛੇੜ ਨਾ
ਏਹ ਰੋਗ ਲਾਈਲਾਜ ਸੋਹਣਿਆ ਵੇ ਤੂੰ ਛੱਡ ਏਨਾ ਮਰਜ਼ਾਂ ਨੂ ਛੇੜ ਨਾ

ਕੇ ਆਸ਼ਿਕਾਂ ਨੂ ਪੱਥਰ ਮਿਲੇ, ਅਤੇ ਰੱਜ ਰੱਜ ਕੋਸਿਆ ਏ ਜੱਗ ਨੇ
ਜੋ ਯਾਰੀ ਨੂ ਵਪਾਰ ਦੱਸਦੇ, ਬੱਸ ਓਹਨਾ ਨੂ ਪਲੋਸਿਆ ਏ ਜੱਗ ਨੇ
ਏਨਾ ਨਹੀਂ ਤੇਰੀ ਸਾਰ ਪੁੱਛਣੀ, ਛੱਡ ਲੋਕਾਂ ਖੁਦਗਰਜ਼ਾਂ ਨੂ ਛੇੜ ਨਾ
ਤੂੰ ਸਦਾ ਲਈ ਗੁਆਚ ਜਾਏਂਗਾ, ਛੱਡ ਇਸ਼ਕੇ ਦੀ ਤਰਜ਼ਾਂ ਨੂ ਛੇੜ ਨਾ
ਏਹ ਰੋਗ ਲਾਈਲਾਜ ਸੋਹਣਿਆ ਵੇ ਤੂੰ ਛੱਡ ਏਨਾ ਮਰਜ਼ਾਂ ਨੂ ਛੇੜ ਨਾ

ਕੇ ਆਸ਼ਿਕਾਂ ਦਾ ਦੇਣ ਦੁਨੀਆ, ਰਹਿੰਦੀ ਦੁਨੀਆ ਦੇ ਤੱਕ ਨੀ ਦੇ ਸੱਕਦੀ
ਏਹ ਕਿਸੇ ਦਾ ਨਾ ਪੱਖ ਪੂਰਦੇ, ਸਦਾ ਗੱਲ ਕਰਦੇ ਏਹ ਤਾਂ ਹੱਕ ਦੀ
ਜੋ ਏਹ੍ਨਾ ਦੇ ਨੇ ਦੁਨੀਆ ਉੱਤੇ, ਜੈਲਦਾਰਾ ਓਹਨਾਂ ਕਰਜ਼ਾਂ ਨੂ ਛੇੜ ਨਾ
ਤੂੰ ਸਦਾ ਲਈ ਗੁਆਚ ਜਾਏਂਗਾ, ਛੱਡ ਇਸ਼ਕੇ ਦੀ ਤਰਜ਼ਾਂ ਨੂ ਛੇੜ ਨਾ
ਏਹ ਰੋਗ ਲਾਈਲਾਜ ਸੋਹਣਿਆ ਵੇ ਤੂੰ ਛੱਡ ਏਨਾ ਮਰਜ਼ਾਂ ਨੂ ਛੇੜ ਨਾ

ਹੁਸ੍ਨ ਦਾ ਸ਼ਰਬਤ ਵੀ ਦਿੰਦੇ ਓ ਤੇ ਓ ਵੀ ਛਾਣ ਕੇ


-------------ਬੱਬਰ ਸ਼ੇਰ ---------------
________________________________
ਸਾਨੂ ਦੇ ਰਹੇ ਦੀਦਾਰ ਹੋ ਜੀ ਕਿਓਂ ਦੁਪੱਟਾ ਤਾਣ ਕੇ
ਹੁਸ੍ਨ ਦਾ ਸ਼ਰਬਤ ਵੀ ਦਿੰਦੇ ਓ ਤੇ ਓ ਵੀ ਛਾਣ ਕੇ

ਗਿਫ੍ਟ ਸੀ ਗੁਲਾਬ ਰੱਖਿਆ ਗਰ੍ਲਫ੍ਰੇਂਡ ਸ਼ਹਿਰ ਦੀ
ਜੀ ਓਹ ਗੰਡਾਸੀ ਚੁੱਕ ਲਿਆਏ ਮੈਨੂ ਪੇਂਡੂ ਜਾਣ ਕੇ
_______________________________
ਰਾਤ ਨੂ ਮਸਜਿਦ ਨਹੀਂ ਜਾਂਦੇ ਮੌਲਵੀ
ਡਰ੍ਦੇ ਨੇ ਕਿਦਰੇ ਖੁਦਾ ਨਾ ਮਿਲ ਜਾਏ

ਲੰਘ ਰਹੇ ਹੁਣ, ਕੰਨ ਦੱਬ ਕੇ, ਡੋਲ ਦੀ
ਕਿਦਰੇ ਗੁਨਾਹਾਂ ਦੀ ਸਜ਼ਾ ਨਾ ਮਿਲ ਜਾਏ
________________________________

Monday, October 3, 2011

ਇਹ ਦੁਨੀਆ ਕਿਸੇ ਦੇ ਬਾਪ ਦੀ ਜਾਗੀਰ ਨਹੀ ਹੈ


ਕੌਣ ਕਹਿੰਦਾ ਏਥੇ ਸਾਡਾ ਸੀਰ ਨਹੀ ਹੈ
ਇਹ ਦੁਨੀਆ ਕਿਸੇ ਦੇ ਬਾਪ ਦੀ ਜਾਗੀਰ ਨਹੀ ਹੈ

ਸਾਡੇ ਹੌਸ੍ਲੇ ਪਰਖਣ ਕਿਦਰੇ ਪਿੰਡ ਨਾ ਆ ਜਾਏਓ
ਇਹ ਤੇਗ ਹੈ ਕੋਈ ਜ਼ੰਗ ਲੱਗੀ ਸ਼ਮਸ਼ੀਰ ਨਹੀ ਹੈ

ਵਿੰਨ ਜੇ ਜੱਟ ਦੀ ਛਾਤੀ ਏ ਨਹੀ ਹੋ ਸਕਦਾ
ਐਸਾ ਤੇ ਮਿਰਜ਼ੇ ਕੋਲ ਵੀ ਤੀਰ ਨਹੀ ਹੈ

ਸਰਕਾਰ ਦੀ ਖੈਰਾਤ ਤੇ ਹੀ ਕਿਓਂ ਰਹੇ ਜ਼ਿੰਦਾ
ਅੰਨਦਾਤਾ ਹੈ ਏ, ਕੋਈ ਫਕੀਰ ਨਹੀ ਹੈ

ਥੈਲੀਆਂ ਦੇ ਦੁਧ ਚੋਂ, ਨਾ ਇਨਕ਼ਲਾਬ ਭਾਲੋ
ਐਨੀ ਵੀ ਗਰਮ ਏਸ ਦੀ ਤਾਸੀਰ ਨਹੀ

ਇਹ ਕਹੇਂਗਾ ਮੈਨੂ ਤੇ ਇੱਕ ਮੇਰੇ ਤੋਂ ਵੀ ਸੁਨੇਂਗਾ
ਇਹ ਦਿਲ ਮੇਰਾ ਸ਼ੀਸ਼ਾ ਹੈ ਤਸਵੀਰ ਨਹੀ ਹੈ

ਤੇਰੀ ਇੱਕ ਮੁਸਕਾਨ ਦੇ ਪਿੱਛੇ ਲੁੱਟ ਜਾਵਾਂ
ਐਨਾ ਸਸਤਾ ਮੇਰਾ ਜ਼ਮੀਰ ਨਹੀ ਹੈ

ਅਜੇ ਤੇ ਹਾਸੇ ਦੇ ਵਿਚ ਤੇਰੀ ਗੱਲ ਟਾਲ ਦਿੰਦਾ ਹੈ
ਸ਼ੁਕਰ ਕਰ ਜੈਲੀ ਹਜੇ ਗੰਭੀਰ ਨਹੀ ਹੈ

ਜਿਥੇ ਜਾਣਾ ਜਾ, ਮਗਰੋਂ ਲਹਿ, ਸਾਨੂ ਕੀ
ਕਿ ਜ਼ੈਲਦਾਰ ਤੇਰਾ ਤਲਬਗੀਰ ਨਹੀ ਹੈ

Sunday, October 2, 2011

ਕੁਜ ਮੰਦਰ, ਕੁਜ ਕੁ ਮਸਜਿਦ ਤੇ ਕਈ ਗਿਰਜੇ ਗਏ


ਕੁਜ ਮੰਦਰ, ਕੁਜ ਕੁ ਮਸਜਿਦ ਤੇ ਕਈ ਗਿਰਜੇ ਗਏ
ਦਿਨ ਚੜੇ ਦੇ ਨਾਲ ਹੀ ਫਿਰ ਤੋਂ ਧਰਮ ਸਿਰਜੇ ਗਏ

ਅੱਜ ਨਾ ਮੈਥੋਂ ਪਾਪ ਹੋਵੇ, ਪਾ ਦੁਹਾਈ ਤੁਰ ਪਏ
ਮਸਜਿਦਾਂ ਨੂ ਸਿਰ ਨਿਵਾ ਕੱਮ ਨੂ ਕਸਾਈ ਤੁਰ ਪਏ

ਪੱਥਰਾਂ ਨੂ ਖੁਸ਼ ਕਰਨ ਫੁੱਲਾਂ ਦਾ ਕਰਕੇ ਕਤਲ ਜੀ
ਆਖਦੇ ਨੇ ਹੋ ਜਾਏ ਅੱਲਾਹ ਦਾ ਹੁਣ ਤੇ ਫ਼ਜ਼ਲ ਜੀ

ਮੰਗਤਿਆਂ ਨੂ ਖੈਰ ਵੀ ਪੌਂਦੀ ਨੀ ਜਿਹੜੀ ਢੰਗ ਦੀ
ਦੁਨੀਆ, ਦੇ ਕੇ ਇੱਕ ਰੁਪਈਆ ਲੱਖ ਕਰੋੜਾਂ ਮੰਗਦੀ

ਰੱਬ ਦੀ ਵੀ ਕੀਮਤ ਲਗਾਵੇ, ਆਦਮੀ ਚੰਡਾਲ ਹੈ
ਭਰ ਗਈ ਦੁਨੀਆ ਮੇਰੇ ਜਹੇ ਅਕਲਹੀਣਾਂ ਨਾਲ ਹੈ

Wednesday, September 28, 2011

ਜੇ ਮੈਂ ਕੁਜ ਬੋਲ ਵੀ ਦੇਵਾਂ ਤਾ ਫਿਰ ਪਚਣਾ ਨਹੀ ਯਾਰੋ

ਜੇ ਮੈਂ ਕੁਜ ਬੋਲ ਵੀ ਦੇਵਾਂ ਤਾ ਫਿਰ ਪਚਣਾ ਨਹੀ ਯਾਰੋ
ਬਿਨਾ ਕੁਜ ਬੋਲਿਆਂ ਮੈਨੂ ਵੀ ਕੁਜ ਬਚਨਾ ਨਹੀ ਯਾਰੋ
ਏਨਾ ਨਜ਼ਰਾਂ ਨੇ ਤੱਕਿਆ ਹੈ ਬੜੀ ਦੁਨੀਆ ਕਮੀਨੀ ਏ
ਬਿਨਾ ਜਜ਼ਬਾਤ ਤੋਂ ਜ਼ਿੰਦਾ ਏ ਹਰ ਆਦਮ ਮਸ਼ੀਨੀ ਏ

ਬੁਰੀ ਇਹ ਮਾਰ ਲੇਖਾਂ ਦੀ, ਕਿਵੇਂ ਦੱਸ ਜਰ ਲਏਂਗਾ ਤੂੰ
ਰੱਬ ਜੇ ਆ ਗਿਆ ਆਪਣੀ ਆਈ ਕੀ ਕਰ ਲਏਂਗਾ ਤੂੰ
ਬੜਾ ਇਨ੍ਸਾਨ ਪੱਥਰ ਦਿਲ ਸਮਾਂ ਏ ਆਪ ਦੱਸਦਾ ਏ
ਨਾ ਅੱਖਾਂ ਚੋਂ ਹੀ ਹੰਜ ਕਿਰਦੇ ਮਕਾਣਾਂ ਤੇ ਵੀ ਹੱਸਦਾ ਏ

Tuesday, September 27, 2011

ਨਸ਼ੇ ਤਿਆਗੋ ਹੁਣ ਤੇ ਜਾਗੋ ਕੁਜ ਤੇ ਸੋਚ ਵਿਚਾਰ ਕਰੋ

ਸ਼ਹੀਦ-ਏ-ਆਜ਼ਮ ਦੇ ਸਨਮਾਨ ਵਿਚ ਜੈਲਦਾਰ ਪਰਗਟ ਸਿੰਘ ਵੱਲੋਂ ਲੋਕ ਹਿਤ ਚ ਜਾਰੀ

ਨਸ਼ੇ ਤਿਆਗੋ ਹੁਣ ਤੇ ਜਾਗੋ ਕੁਜ ਤੇ ਸੋਚ ਵਿਚਾਰ ਕਰੋ

ਬਾਪੂ ਮਰ ਗਿਆ ਵੱਟਾਂ ਉੱਤੇ
ਧਰਤ ਵੇਚ੍ਤੀ ਹੱਟਾਂ ਉੱਤੇ
ਖਰਚ ਸ਼ਰਾਬ ਦੇ ਮੱਟਾਂ ਉੱਤੇ
ਮਾਣ ਕਰਾਂ ਕਿੰਜ ਪੱਟਾਂ ਉੱਤੇ
ਇੰਜ ਨਾ ਮੇਰੇ ਯਾਰ ਕਰੋ
ਨਸ਼ੇ ਤਿਆਗੋ ਹੁਣ ਤੇ ਜਾਗੋ ਕੁਜ ਤੇ ਸੋਚ ਵਿਚਾਰ ਕਰੋ

ਇੱਕ ਵਾਰੀਂ ਜੇ ਹੋਸ਼ ਕਰ ਲਵੋ
ਫਿਰ ਤੋ ਕੱਠਾ ਜੋਸ਼ ਕਰ ਲਵੋ
ਦੁਨੀਆ ਨੂ ਖਾਮੋਸ਼ ਕਰ ਲਵੋ
ਬੜਕ ਮਾਰੋ ਬੇਹੋਸ਼ ਕਰ ਲਵੋ
ਜ਼ਿੰਦਗੀ ਦੇ ਨਾਲ ਪਿਆਰ ਕਰੋ
ਨਸ਼ੇ ਤਿਆਗੋ ਹੁਣ ਤੇ ਜਾਗੋ ਕੁਜ ਤੇ ਸੋਚ ਵਿਚਾਰ ਕਰੋ

ਮੈਂ ਨਹੀ ਕਹਿੰਦਾ ਐਸ਼ ਕਰੋ ਨਾ
ਵੀਜ਼ੇ ਦੀ ਫਰਮੈਸ਼ ਕਰੋ ਨਾ
ਪਰ ਦਿਨ ਦੀਵੀਂ ਜੋ ਜਾਂਦੇ ਘਟਦੇ
ਖੇਤਾਂ ਦੀ ਪਮੈਸ਼ ਕਰੋ ਨਾ
ਮਿਹਨਤ ਨਾਲ ਹੱਥ ਚਾਰ ਕਰੋ
ਨਸ਼ੇ ਤਿਆਗੋ ਹੁਣ ਤੇ ਜਾਗੋ ਕੁਜ ਤੇ ਸੋਚ ਵਿਚਾਰ ਕਰੋ

ਕਿੱਥੇ ਗਈ ਓ ਜਾਣ ਕਸੂਤੀ
ਯਾਦ ਕਰੋ ਮੰਡੀਰ ਜੀ ਊਤੀ
ਸੱਜਾ ਹੱਥ ਬੰਪਰ ਤੇ ਪਾ ਕੇ
ਚੁੱਕ ਦਿੰਦੇ ਸੀ ਕਾਰ ਮਰੂਤੀ
ਤੇਜ਼ ਜ਼ਰਾ ਤਲਵਾਰ ਕਰੋ
ਨਸ਼ੇ ਤਿਆਗੋ ਹੁਣ ਤੇ ਜਾਗੋ ਕੁਜ ਤੇ ਸੋਚ ਵਿਚਾਰ ਕਰੋ

ਜੈਲਦਾਰ ਵੀ ਹੌਕੇ ਭਰਦਾ
ਲਿਖ ਲਿਖ ਵਰਕੇ ਕਾਲੇ ਕਰਦਾ
ਕਹੇ ਬਿਨਾ ਵੀ ਤੇ ਨੀ ਸਰਦਾ
ਕੁਜ ਤੇ ਫਿਕਰ ਕਰੋ ਹੁਣ ਘਰ੍ਦਾ
ਗਫ੍ਲਤ ਵਾਲਾ ਲਾਹੋ ਪਰਦਾ
ਕੱਮ ਕੀਤੇ ਬਿਨ ਕਦੇ ਨੀ ਸਰਦਾ
ਮੁੜ ਕੱਠਾ ਪਰਵਾਰ ਕਰੋ
ਨਸ਼ੇ ਤਿਆਗੋ ਹੁਣ ਤੇ ਜਾਗੋ ਕੁਜ ਤੇ ਸੋਚ ਵਿਚਾਰ ਕਰੋ

ਚੱਲ ਅੱਜ ਏਥੇ ਹੁਣ ਹੀ, ਮੁਕਾ ਦਈਏ ਕਹਾਣੀ

ਸੰਗਦਿਲ ਸਨਮ ਕੇ ਅੱਜ ਮੈਂ ਵੇਖੀ ਤੇਰੀ ਸ਼ੈਤਾਨੀ
ਕਿਓਂ ਪੁਛਿਆ ਹਾਲ ਮੇਰਾ ਕਿਸੇ ਹੋਰ ਦੀ ਜ਼ੁਬਾਨੀ

ਤੇਰੀ ਜ਼ੁੱਲਫ ਖੁੱਲੀ ਦੱਸਦੀ ਜੋ ਰਾਜ਼ ਤੂ ਲਕੋਇਆ
ਤੇਰੇ ਨੈਣਾਂ ਦੇ ਬੱਦਲ ਚੋ ਜੋ ਵਰ੍ਹ ਚੁੱਕਾ ਹੈ ਪਾਣੀ

ਜਦ ਨਾਮ ਸੁਣ ਕੇ ਮੇਰਾ ਤੂੰ ਵੀ ਉੱਛਲ ਸੀ ਪੈਂਦੀ
ਕਲ ਹੀ ਦੀ ਹੈ ਏ ਘਟਨਾ ਕੋਈ ਗਲ ਨਹੀ ਪੁਰਾਣੀ

ਜਦ ਓਹ ਖਫਾ ਹੋਈ ਸੀ ਮੈਂ ਵੀ ਨਹੀ ਮਨਾਇਆ
ਚਲ ਓ ਹੀ ਗਲ ਸਮਝਦੀ, ਏਨੀ ਨਹੀਂ ਸਿਆਣੀ

ਚਲ ਮੈਂ ਵੀ ਕਹਿ ਦਵਾਂਗਾ,  ਤੂੰ ਗੈਰ ਹੋ ਗਈ ਏ
ਤੂੰ ਵੀ ਨਾ ਪਹਿਲਾਂ ਵਾਂਗਰ ਮੈਨੂ ਭੀੜ ਚੋਂ ਪਛਾਣੀ

ਤੇਰੇ ਪਿਛੇ ਹੁਣ ਹੋਰ ਨੀ ਜੈਲੀ ਨੇ ਹੋਣਾ ਖੱਜਲ
ਚੱਲ ਅੱਜ ਏਥੇ ਹੁਣ ਹੀ, ਮੁਕਾ ਦਈਏ ਕਹਾਣੀ

Monday, September 26, 2011

.ਲੋਕ ਦੀਵਾਨੇ ਤੇ ਜੈਲੀ ਜਹੇ ਸ਼ਰਾਬੀ ਬਣ ਗਏ

ਬਣਦੇ ਬਣਦੇ ਗ਼ਜ਼ਲਗੋ ਕਿਰ੍ਮ-ਏ-ਕਿਤਾਬੀ ਬਣ ਗਏ 
.....ਹੁਣ ਹੋ ਰਹੀ ਦੁਰੁਸ੍ਤ ਨਾ ਐਸੀ ਖਰਾਬੀ ਬਣ ਗਏ

ਵੇਖੋ ਦਹਿਸ਼ਤਾਂ ਫੈਲੌਨ ਸਾਡੇ ਹੀ ਗੁਆਂਡੀ ਆ ਗਏ
.ਕੁਜ ਇਸਾਈ ਬਣ ਗਏ, ਕੁਜ ਪੰਜਾਬੀ ਬਣ ਗਏ

ਕਲ ਰਾਤ ਨੇ ਸ਼ਬਨਮ ਖਿਲਾਰੀ ਬਾਗ ਤੇ ਮੈਂ ਵੇਖਿਆ
ਸੁੱਕ ਰਹੇ ਕੁਜ ਫੁੱਲ ਮੁੜਕੇ ਫਿਰ ਗੁਲਾਬੀ ਬਣ ਗਏ

ਹੁਣ ਧੜਕਨਾਂ ਤੇ ਸਾਹਾਂ ਨੂ ਵੀ ਪੋਟਿਆਂ ਤੇ ਗਿਣ ਰਹੇ
ਪਿਆਰ ਜਦ ਦਾ ਹੋ ਗਿਆ ਬਾਹਲੇ ਹਿਸਾਬੀ ਬਣ ਗਏ

ਨੈਣ ਤੇਰੇ ਮੈਕਦੇ ਜਦ ਦਿਨ ਚੜੇ ਹੀ ਖੁੱਲ ਗਏ
.ਲੋਕ ਦੀਵਾਨੇ ਤੇ ਜੈਲੀ ਜਹੇ ਸ਼ਰਾਬੀ ਬਣ ਗਏ

Sunday, September 25, 2011

ਕਿ ਜੈਲਦਾਰ ਭੀ ਤੋ ਤੰਗ ਹੈ ਮਹਿੰਗਾਈ ਸੇ

....ਐ ਸਮੰਦਰ ਦੇਖ ਨਾ ਮੁਝੇ ਆਤਤਾਈ ਸੇ
ਮੇਰੀ ਪਿਆਸ ਬੜੀ ਹੈ ਤੇਰੀ ਗਹਿਰਾਈ ਸੇ

ਸਾਰੇ ਬਾਦਲ ਕਿਓਂ ਹੋ ਗਏ ਹੈਂ ਸ਼ੁਦਾਈ ਸੇ
ਹੜਕਂਪ ਮਚ ਗਯਾ ਹੈਂ ਆਂਖ ਭਰ ਆਈ ਸੇ

ਲਾਸ਼ ਮੇਰੀ ਲੇ ਜਾ ਪਰ ਕਹਿਨਾ ਕਸਾਈ ਸੇ
ਕਿ ਦਿਲ ਕੋ ਬਸ ਕਾਟੇ ਜ਼ਰਾ ਨਰਮਾਈ ਸੇ

ਵੋ ਮਹਲ ਬਨ ਰਹਾ ਹੈ ਪਾਪੋਂ ਕੀ ਕਮਾਈ ਸੇ
ਖੁਦਾ ਬਚਾਏ ਇਸ ਤਰਹ ਕੀ ਰਹਿਨੁਮਾਈ ਸੇ

ਤੁਝੇ ਗਿਲਾ ਹੈ ਕਿਓਂ ਮੇਰੀ ਮਿਸ ਕਾਲ ਆਈ ਸੇ
ਕਿ ਜੈਲਦਾਰ ਭੀ ਤੋ ਤੰਗ ਹੈ ਮਹਿੰਗਾਈ ਸੇ

Thursday, September 22, 2011

ਕਿੰਜ ਅਣਖ ਸਾਡੀ ਨੂ ਮਾਪੇਂਗਾ ਤੂ, ਜਿਹਦੇ ਕੋਹ ਕੋਹ ਤੇ ਝੰਡੇ ਗੱਡੇ ਨੇ

ਕਿੰਜ ਅਣਖ ਸਾਡੀ ਨੂ ਮਾਪੇਂਗਾ ਤੂ,
ਜਿਹਦੇ ਕੋਹ ਕੋਹ ਤੇ ਝੰਡੇ ਗੱਡੇ ਨੇ
ਤੇਰੀ ਸੋਚ ਦਾ ਪੈਮਾਨਾ ਛੋਟਾ ਏ,
ਤੇ ਹੌਸ੍ਲੇ ਸਾਡੇ ਬਹੁਤ ਵੱਡੇ ਨੇ

ਸਾਨੂ ਮੌਤ ਡਰਾਵਾ ਪਾ ਸਕਦੀ ਨਹੀਂ
ਅਸੀਂ ਲਂਡਨ ਜਾ ਜਾ ਫਾਇਰ ਛੱਡੇ ਨੇ
ਅਸੀਂ ਅੱਗੇ ਲਾ ਕੇ ਡੰਗਰਾਂ ਵਾਂਗੂ
ਗੋਰੇ ਹਿੰਦ ਚੋਂ ਬਾਹਰ ਕੱਡੇ ਨੇ .... ਜੈਲਦਾਰ  ਪਰਗਟ ਸਿੰਘ

Tuesday, September 20, 2011

ਆ ਤੈਨੂ ਦੱਸਾਂ ਜ਼ੈਲਦਾਰ ਕੀ ਕੀ ਏ

ਬਾਰੂਦ, ਭਾਂਬੜ, ਅੰਗਾਰ ਕੀ ਕੀ ਏ
ਤੂੰ ਕੀ ਜਾਣੇ ਤੇਰਾ ਯਾਰ ਕੀ ਕੀ ਏ

ਤੀਰ, ਸ਼ਮਸ਼ੀਰ, ਤਲਵਾਰ ਕੀ ਕੀ ਏ
ਏ ਨਾ ਦੱਸ ਤੇਕੋ ਹਥਿਆਰ ਕੀ ਕੀ ਏ

ਜ਼ਮੀਰ, ਜ਼ਬਾਨ, ਕਰਾਰ ਕੀ ਕੀ ਏ
ਵਿਕਦਾ ਬੰਦਿਆਂ ਦੇ ਬਜ਼ਾਰ ਕੀ ਕੀ ਏ

ਝੂਠਾ, ਫਰੇਬੀ, ਮੱਕਾਰ ਕੀ ਕੀ ਏ
ਸਮਝ ਨਹੀ ਔਂਦੀ ਸੰਸਾਰ ਕੀ ਕੀ ਏ

ਪੰਛੀ, ਪਹਾੜ, ਬਯਾਰ ਕੀ ਕੀ ਏ
ਵੇਖੋ ਪਰਵਰਦੀਗਾਰ ਕੀ ਕੀ ਏ

ਛੱਲੇ, ਮੁੰਦੀਆਂ ਅਤੇ ਹਾਰ ਕੀ ਕੀ ਏ
ਸੋਲ੍ਹਵੇਂ ਵਰ੍ਹੇ ਦਾ ਸਿੰਗਾਰ ਕੀ ਕੀ ਏ

ਵਾਦੇ, ਵਫਾ, ਇਕਰਾਰ ਕੀ ਕੀ ਏ
ਮੈਨੂ ਵੀ ਦੱਸੋ ਪਿਆਰ ਕੀ ਕੀ ਏ

ਫਾਂਸੀ, ਗੋਲੀ, ਕਟਾਰ ਕੀ ਕੀ ਏ
ਮੈਂ ਮਰਨੈ ਦੱਸ ਤਿਆਰ ਕੀ ਕੀ ਏ

ਪਾਗਲ, ਦੀਵਾਨਾ, ਖਾਕਸਾਰ ਕੀ ਕੀ ਏ
ਆ ਤੈਨੂ ਦੱਸਾਂ ਜ਼ੈਲਦਾਰ ਕੀ ਕੀ ਏ

Wednesday, September 14, 2011

ਜੇ ਜੈਲਦਾਰ ਨਾਲ ਲਾਏਂਗੀ, ਤੈਨੂ ਪੇਂਡੂ ਬਨਣਾ ਪੈਣਾ ਨੀ

ਸਾਡਾ ਸਾਰਾ ਲਾਣਾ ਪੇਂਡੂ ਨੀ, ਤੇਰੇ ਕੁੱਤੇ ਤੱਕ ਵਿਦੇਸੀ ਨੀ
ਲੱਕਡ਼ ਦਾ ਕੰਘਾ ਫਸ ਜਾਣਾ,ਤੇਰੇ ਰੇਸ਼ਮ ਵਰਗੇ ਕੇਸੀ ਨੀ

ਸਾਡੇ ਘਰ ਦੇ ਕੱਚੇ ਚੁਲ੍ਹੇ ਨੀ, ਦਿਲ ਵਾਂਗ ਹਵੇਲੀ ਖੁੱਲੇ ਨੀ
ਨਿਤ ਆਥਣ ਵੇਲੇ ਜੁੜ ਬੈਂਦੇ, ਮੇਰੇ ਸਾਰੇ ਯਾਰ ਅਣਮੂਲੇ ਨੀ

ਚੁੰਨੀਆਂ ਦੇ ਪੱਲੇ ਲੱਮੇ ਨੇ, ਨਹੀ ਰਖਦੇ ਹੈੰਡਕਰਚੀਫ ਕੂੜੇ
ਨਾ ਲੋੜ ਹੈ ਪੱਬ ਕਲੱਬਾਂ ਦੀ, ਗਾਨੇ ਗੌਂਦੇ ਨੇ ਲੀਫ ਕੂੜੇ

ਮੁੱਠੀ ਦੀ ਪੈਪ ਬਣਾ ਕਰਕੇ, ਪੀ ਪਾਣੀ ਦੱਬ ਸਟਾਟਰ ਨੀ
ਤੇਰਾ ਮੇਧਾ ਕਮਜ਼ੋਰ ਜਿਹਾ, ਨਹੀ ਮਿਲਣਾ ਮਿਨਰਲ ਵਾਟਰ ਨੀ

ਨਹੀ ਪਿੰਡ ਦੀ ਜ਼ਿੰਦਗੀ ਸੌਖੀ, ਤੈਨੂ ਹਰ ਦੁਖ ਪੈਣਾ ਸਹਿਣਾ ਨੀ
ਜੇ ਜੈਲਦਾਰ ਨਾਲ ਲਾਏਂਗੀ, ਤੈਨੂ ਪੇਂਡੂ ਬਨਣਾ ਪੈਣਾ ਨੀ

ਬਈ ਉਰਦੂ ਦੇ ਅਲਗ ਨਜ਼ਾਰੇ ਕਿਹ੍ੜਾ ਸਮਝੇ ਰਮਜ਼ਾਂ

ਅਲਿਫ, ਬੇ ਅਤੇ ਜ਼ੋਏ, ਤੋਏ , ਨੂੰਨ ਗੁਨਾ ਅਤੇ ਹਮਜ਼ਾਂ
ਬਈ ਉਰਦੂ ਦੇ ਅਲਗ ਨਜ਼ਾਰੇ ਕਿਹ੍ੜਾ ਸਮਝੇ ਰਮਜ਼ਾਂ 

ਕ਼ਾਫ ਕਾਫ ਦਾ ਫਰਕ ਸਮ੍ਝ ਲਏਂ, ਏਨਾ ਨਹੀ ਸਿਆਣਾ 
ਪਰ ਜੈਲੀ ਉਰਦੂ ਸਿਖ ਕੇ ਹੀ ਲਹਿੰਦੇ ਵੱਲ ਨੂ ਜਾਣਾ

Monday, September 12, 2011

...................ਕਾਵਿ ਭੜਾਸ......................

...................ਕਾਵਿ ਭੜਾਸ......................
_______________________________
ਗਰ ਖੁਦਾ ਮੂਝਕੋ ਹੁਕ੍ਮ ਦੇ ਮੈਂ ਇਨਾਯਤ ਕਰਦੂੰ
ਮੈਂ ਤੋ ਤੇਰਾ ਨਾਮ ਹੀ ਬਦਲ ਕੇ ਮੁਹੱਬਤ ਕਰਦੂੰ
_________________________

ਚਰਾਗੋਂ ਕੋ ਉਠਾ ਕਰ ਰਖ ਦਿਆ ਮੈਨੇ ਪਹਾੜੋਂ ਪਰ
ਕਿ ਕਾਬੂ ਕਰ ਲਿਆ ਮੈਨੇ ਹਵਾਓਂ ਕੀ ਦਹਾੜੋਂ ਪਰ
________________________
ਖੂਨ ਆਂਖੋਂ ਮੇਂ ,ਮੇਰੀ ਹਿੱਮਤ ਕਾ ਸਾਨੀ ਭੇਜਣਾ
ਐ ਖੁਦਾ ਦੁਸ਼ਮਣ ਭੀ ਮੂਝਕੋ ਖਾਨਦਾਨੀ ਭੇਜਣਾ
________________________
ਅਸ਼ਕ ਗਰ  ਬਹਨੇ ਕੋ ਆਏ ਤੋ ਪਲਕੋਂ ਸੇ ਦਬਾ ਦੇਨਾ
ਯੇ ਧਰਤੀ ਜਲ ਜਾਏਗੀ, ਬੂੰਦ ਨਾ ਨੀਚੇ ਗਿਰਾ ਦੇਨਾ
__________________________________

ਤੇਰੀ ਮੂੰਦਰੀ ਰੁਮਾਲ ਅਤੇ ਖਤ ਸਾਰੇ ਗਿੱਲੇ ਨੇ

ਸੜਕਾਂ ਦੇ ਕਿੱਕਰਾਂ ਤੋਂ ਕੱਲ ਹੀ ਜੋ ਛਾਂਗੀਆਂ ਨੇ
ਜਿਥੋਂ ਜਿਥੋਂ ਟੁੱਟੀ ਟਾਹਣੀ ਫੱਟ ਸਾਰੇ ਗਿੱਲੇ ਨੇ
ਜੋ ਅੱਖੀਆਂ ਦੇ ਪਾਣੀ ਵਿਚ ਛ੍ਡ੍ ਗਈ ਭਿਓਂਕੇ
ਤੇਰੀ ਮੂੰਦਰੀ ਰੁਮਾਲ ਅਤੇ ਖਤ ਸਾਰੇ ਗਿੱਲੇ ਨੇ
ਗਮਾਂ ਦੇ ਤੂਫਾਨ ਵਿਚ ਚੁਪ ਚਾਪ ਖੜੇ ਰਹੇ
ਅੱਖੀਆਂ ਤੇ ਪਲਕਾਂ ਦੇ ਛੱਤ ਸਾਰੇ ਗਿੱਲੇ ਨੇ..... ਜੈਲਦਾਰ

Sunday, September 11, 2011

ਗੱਲ ਸੁਣੋ ਪੰਜਾਬੀ ਗਬਰੂਓ,

ਗੱਲ ਸੁਣੋ ਪੰਜਾਬੀ ਗਬਰੂਓ,
ਏ ਕਰਦਾ ਸਮਾਂ ਪੁਕਾਰ

ਜੀ ਇਕ ਝਾਤੀ ਅੰਦਰ ਵੱਲ ਨੂ,
ਲਓ ਮਨ ਦੇ ਨੈਣੀ ਮਾਰ

ਕਿਓਂ ਲਹੂ ਹਰਾਰਤ ਛਡ ਗਿਆ,
ਤੇ ਹੋ ਗਿਆ ਠੰਡਾ ਠਾਰ

ਕਿਓਂ ਵਾਂਗ ਤਪੇਦਿਕ ਚੜ ਗਿਆ,
ਏ ਵੀਜਿਆਂ ਵਾਲਾ ਬੁਖਾਰ

ਹਰ ਘਰ ਚੋਂ ਇਕ ਇਕ ਗਬਰੂ,
ਹੋਇਆ ਮਰਜ਼ ਇਹਦਾ ਸ਼ਿਕਾਰ

ਜੋ ਮਿਹਨਤਕਸ਼ ਸੀ ਗਬਰੂ
ਗਫ੍ਲਤ ਕੀਤੇ ਬੇਕਾਰ

ਕੁਝ ਨਸ਼ਿਆਂ ਨੇ ਜੀ ਖਾ ਲਾਏ
ਸਬ ਜਿਸ੍ਮ ਕੀਤੇ ਬੇਜ਼ਾਰ

ਜੀ ਕਿੱਲੇ ਵੇਚਕੇ, ਗਹਿਣੇ ਧਰਕੇ
ਹੋਗੀ ਫਾਇਲ ਯੂਕੇ ਦੀ ਤਿਆਰ

ਜੋ ਸਰਹੱਦਾਂ ਤੇ ਸੀ ਫੜ ਲਏ
ਹੋਗੇ ਅੰਦਰ, ਜਾਂਦੇ ਬਾਹਰ

ਤੇਰੀ ਮਾਂ ਤਤੜੀ ਲੋਚ੍ਦੀ,
ਓਹ੍ਦੀ ਨਿਗਾਹ ਉਮਰ ਵਲ ਮਾਰ

ਬਾਪੂ ਕਰਜੇ ਅੰਦਰ ਡੁੱਬਿਆ,
ਨਕ ਨਕ ਚੜਿਆ ਉਧਾਰ

ਬੁਢੇ ਸਿਰ ਤੇ ਕਾਹਤੋਂ ਰਖਤਾ,
ਜ਼ਿੱਮੇਵਾਰੀਆਂ ਵਾਲਾ ਭਾਰ

ਤੇਰੀ ਜਿੰਨੀ ਚਾਦਰ ਸੋਹਣਿਆ
ਤੂ ਓਨੇ ਪੈਰ ਪਸਾਰ

ਤੇਰੀ ਕਿਸਮਤ ਤੇਰੇ ਹਥ ਹੈ
ਕੁਝ ਨੀ ਸਰ ਕਰਨਾ ਸਰਕਾਰ

ਮਿਹਨਤ ਬਾਜੋ ਕਾਮਯਾਬੀ ਦਾ
ਹੋਰ ਨਹੀ ਆਧਾਰ

ਤੇਰਾ ਰੱਤਾ ਰਤ ਰਤਾ ਵੀ ਜੇ
ਰਖੇ ਦੇਸ਼ ਲਯੀ ਸਤਕਾਰ

ਤੂ ਛਡ ਸੁਪਨੇ ਲੈਣੇ ਬਾਹਰ ਦੇ
ਤੇਰਾ ਏਥੇਇ ਹੈ ਪਰਿਵਾਰ

ਜੇ ਬਚਦੀ ਕੌਮ ਬਚਾ ਲਓ ਦੋਸਤੋ
ਸਚ ਕਹਿੰਦਾ ਏ ਜੈਲਦਾਰ

Friday, September 9, 2011

-------------ਕੁਜ ਮਿਕ੍ਸ ਸ਼ੇਰ----------------

-------------ਕੁਜ ਮਿਕ੍ਸ ਸ਼ੇਰ----------------
___________________________________
ਨਾ ਮਗਜ਼ ਖਪੌਣੇ ਆਂ, ਨਾ ਕਾਗਜ਼ ਖਰਾਬ ਕਰਦੇ ਆਂ
ਪਿੰਡਾਂ ਦੇ ਵਾਸੀ ਹਾਂ , ਪੋਟਿਆਂ ਤੇ ਹਿਸਾਬ ਕਰਦੇ ਆਂ
____________________________________
ਇਹ ਸ਼ਹਿਰ ਤੇਰੇ ਸਬ ਬਾਰੂਦਾਂ ਨਾਲ ਭਰੇ ਨੇ
ਬਸ ਪਿੰਡ ਹੀ ਨੇ, ਜੋ ਅਮਰੂਦਾਂ ਨਾਲ ਭਰੇ ਨੇ
___________________________________
ਏਨਾ ਪਸੀਨਾ ਕਿਓਂ ਹੈ ,ਅੱਜ ਗੁਲਿਸਤਾਨ ਤੇ
ਰੱਬ ਨੇ ਸੂਰਜ ਨਿਚੋੜਿਆ ਹੋਣੈ ਆਸਮਾਨ ਤੇ
____________________________________
ਮੇਰੇ ਬਾਗ ਵਿਚ ਹੁਣ ਚਹਲਕਦਮੀ ਘੱਟ ਗਈ ਏ
ਜਦੋਂ ਦੀ ਤਿਤਲੀਆਂ ਦੀ ਔਣ-ਜਾਣੀ ਹੱਟ ਗਈ ਏ
____________________________________ ਜ਼ੈਲਦਾਰ ਪਰਗਟ ਸਿੰਘ

Wednesday, September 7, 2011

ਬਸ ਪਾਕ ਪੰਜਾਬ ਨੂ ਇੱਕ ਕਰ ਦਿਓ ਬਾਕੀ ਖਾਵਣ ਖਸਮਾਂ ਨੂ

| ਇੱਕ ਗੀਤ ਸਾਂਝੇ ਪੰਜਾਬ ਦੇ ਨਾਮ ਜੋ ਕਿਸੇ ਨਕਸ਼ੇ ਤੇ ਨਾ ਹੁੰਦੇ ਹੋਏ ਵੀ ਦਿਲਾਂ ਦੇ ਵਿਚ ਮੌਜੂਦ ਹੈ |
| ਜਲਦੀ ਹੀ ਇਸਦਾ ਆਡਿਯੋ ਵਿਸ਼੍ਹੁਯਲ ਵੀ ਆ ਰਿਹਾ ਹੈ |



ਰੱਬ ਕਰਕੇ ਸਰਕਾਰ ਕਰੇ ਕੋਈ ਐਸਾ ਜਾਰੀ ਆਡਰ ਜੀ
ਢਹਿ ਜਾਵਣ ਇਹ ਸਬ ਸਰਹੱਦਾਂ ਖੁੱਲ ਜੇ ਵਾਹਗਾ ਬਾਡਰ ਜੀ
ਜਾਣ ਲਾਹੋਰ ਨੂ ਅਮ੍ਰਿਤਸਰ ਤੋਂ ਹੋਕੇ ਸਾਬ ਬੇਖੌਫ ਜਹੇ
ਸਰਹੱਦਾਂ ਤੇ ਬੱਚੇ ਖੇਡਣ, ਹੋਵੇ ਨਾ ਕੋਈ ਡਰ ਜੀ
ਜੋ ਜ਼ਾਤ ਪਾਤ ਵਿਚ ਫਰਕ ਕਰਨ ਅੱਗ ਲਾਓ ਐਸੀਆਂ ਰਸਮਾਂ ਨੂ
ਬਸ ਪਾਕ ਪੰਜਾਬ ਨੂ ਇੱਕ ਕਰ ਦਿਓ ਬਾਕੀ ਖਾਵਣ ਖਸਮਾਂ ਨੂ

ਜੀ ਸਾਂਝੇ ਘਰ ਨੂ ਦੋ ਹਿੱਸਿਆਂ ਵਿਚ ਵੰਡਕੇ ਵੀ ਕੀ ਖੱਟ ਲਿਆ
ਖੂਨ ਦੇ ਬਦਲੇ ਖੂਨ ਵਹਾ ਕੇ ਵੀ ਕੀ ਦੱਸੋ ਵੱਟ ਲਿਆ
ਦੇਸ਼ ਦੇ ਨਾਂ ਤੇ ਰਾਜਨੀਤੀ ਦੀ ਸਾਨੂ ਤਾਂ ਕੋਈ ਲੋੜ ਨਹੀ
ਨਾ ਹਿੰਦ ਦੇ ਨਾ ਪਾਕ ਦੇ ਆਪਾਂ ਤਾਂ ਝੰਡਾ ਹੀ ਪੱਟ ਲਿਆ
ਕਿਹ੍ੜਾ ਥੋਨੂ ਯਾਦ ਕਰਾਊ ਭਗਤ ਸਿੰਘ ਦੀਆਂ ਕਸਮਾਂ ਨੂ
ਬਸ ਪਾਕ ਪੰਜਾਬ ਨੂ ਇੱਕ ਕਰ ਦਿਓ ਬਾਕੀ ਖਾਵਣ ਖਸਮਾਂ ਨੂ

ਲੱਖਾਂ ਹੀ ਬੇਦੋਸ਼ਿਆਂ ਨੂ ਇਹ ਵੰਡ ਕੁਲਹਿਣੀ ਮਾਰ ਗਈ
ਸਿਰ ਦਾ ਸਾਈਂ ਪਰਤਿਆ ਨਾ ਤਤੜੀ ਰਾਹ ਤਕ ਤਕ ਹਾਰ ਗਈ
ਗੱਡੀਆਂ ਭਰ ਲਾਸ਼ਾਂ ਦੀਆਂ ਆਵਣ ਮਾਵਾਂ ਪੁੱਤ ਪਛਾਨਣ ਜੀ
ਖੂਨ ਦੇ ਅਥਰੂ ਰੋ ਰੋ ਅਮੜੀ ਏ ਵੀ ਦੁਖ ਸਹਾਰ ਗਈ
ਵੰਡ ਚੰਗੀ ਜਾਂ ਮਾੜੀ ਕੋਈ ਪੁੱਛੋ ਜਾਕੇ ਉਸ ਮਾਂ ਨੂ
ਬਸ ਪਾਕ ਪੰਜਾਬ ਨੂ ਇੱਕ ਕਰ ਦਿਓ ਬਾਕੀ ਖਾਵਣ ਖਸਮਾਂ ਨੂ

ਰਾਜਗੁਰੂ, ਸੁਖਦੇਵ, ਭਗਤ ਸਿੰਘ ਜਿਸ ਲਈ ਹੋ ਕੁਰਬਾਨ ਗਏ
ਓਸ ਆਜ਼ਾਦੀ ਦੀ ਆਰਥੀ ਚੱਕ ਨੇਤਾ ਲੈ ਸ਼ਮਸ਼ਾਨ ਗਏ
ਦੇਸ਼ ਆਜ਼ਾਦ ਕਰਾ ਕੇ ਵੀ ਕਿਹੜੀ ਫਿਰ ਜੰਗ ਸੀ ਜਿੱਤ ਲਈ
ਜੇ ਚੜਦੇ ਵੱਲ ਨੂ ਸਿੱਖ ਤੇ ਲਹਿੰਦੇ ਵੱਲ ਨੂ ਮੁਸਲਮਾਨ  ਗਏ
ਜ਼ੈਲਦਾਰ ਮੱਥੇ ਲਾ ਲ ਓਹ੍ਨਾ ਸੂਰਵੀਰਾਂ ਦੀਆਂ ਭਸਮਾਂ ਨੂ
ਬਸ ਪਾਕ ਪੰਜਾਬ ਨੂ ਇੱਕ ਕਰ ਦਿਓ ਬਾਕੀ ਖਾਵਣ ਖਸਮਾਂ ਨੂ

Monday, September 5, 2011

----ਦਿਲ ਤਾਂ ਮੇਰਾ ਵੀ ਕਰਦੈ----

----ਦਿਲ ਤਾਂ ਮੇਰਾ ਵੀ ਕਰਦੈ----
ਦਿਲ ਤਾਂ ਮੇਰਾ ਵੀ ਕਰਦੈ -- ਕੁਜ ਲਿਖਾਂ ਕਿਸੇ ਐਸ਼ੇ ਵਿਸ਼ੇ ਤੇ ਜਿਸ੍ਤੇ ਕਿਸੇ ਕੁਜ ਲਿਖਿਆ ਨਾ ਹੋਵੇ |
ਦਿਲ ਤਾਂ ਮੇਰਾ ਵੀ ਕਰਦੈ -- ਕਿਸੇ ਉਧਮ ਸਿੰਘ ਦੀ ਪਸਤੋਲ ਚੋਂ ਨਿਕਲ ਕਿਸੇ ਅਡਵਾਇਰ ਦੇ ਸੀਨੇ ਚ ਉੱਤਰ ਜਾਵਾਂ |
ਦਿਲ ਤਾਂ ਮੇਰਾ ਵੀ ਕਰਦੈ -- ਲਾਲ ਕਿਲੇ ਮੂਹਰੇ ਖੜ ਇਨਕ਼ਲਾਬ ਜ਼ਿੰਦਾਬਾਦ ਦਾ ਰੌਲਾ ਪਾਵਾਂ |
ਦਿਲ ਤਾਂ ਮੇਰਾ ਵੀ ਕਰਦੈ -- ਕਿਸੇ ਠੰਡੇ ਮੁਲਖ ਬੈਠ ਭਾਰਤ ਵਿਚ ਵਧ ਰਹੀ ਗਰੀਬੀ ਦੀਆਂ ਗੱਲਾਂ ਕਰਾਂ |
ਦਿਲ ਤਾਂ ਮੇਰਾ ਵੀ ਕਰਦੈ -- ਫੇਸਬੂਕ ਤੇ ਕੋਈ ਪੰਜਾਬੀ ਗ੍ਰੂਪ ਬਣਾ ਕੇ ਆਪਣੇ ਨਾਲੋਂ ਚੰਗੇ ਲਿਖਾਰੀਆਂ ਨੂ ਦੱਸਾਂ ਕੀ ਸੱਸੇ ਨੂ ਸਿਹਾਰੀ ਕਿਧਰੋਂ ਪਾਈਦੀ ਹੈ |
ਦਿਲ ਤਾਂ ਮੇਰਾ ਵੀ ਕਰਦੈ -- ਬਰਮਿੰਘਮ ਪੈਲੇਸ ਮੂਹਰੇ ਖੜ ਕੇ ਪੰਜਾਬੀ ਮਾਂ ਬੋਲੀ ਦੇ ਪਰਚਾਰ ਲਈ ਅੰਗਰੇਜੀ ਚ ਭਾਸ਼ਨ ਦੇਵਾਂ |
ਦਿਲ ਤਾਂ ਮੇਰਾ ਵੀ ਕਰਦੈ -- ਨੀਲੀਆਂ ਖੱਟੀਆਂ ਪੱਗਾਂ ਵਾਲਿਆਂ ਨੂ ਲਹੂ ਦਾ ਰੰਗ ਦੱਸਾਂ |
ਦਿਲ ਤਾਂ ਮੇਰਾ ਵੀ ਕਰਦੈ -- ਮਿੰਟੇ ਦੇ ਬਾਪ ਨੂ ਦੱਸ ਦੇਵਾਂ ਕਿ ਹੁਣ ਓਹਦੇ ਬਾਹਰਲੇ ਮੂਲਖੋਂ ਵਾਪਸ ਅਔਣ ਦੀ ਆਸ ਛੱਡ ਦੇਵੇ |
ਦਿਲ ਤਾਂ ਮੇਰਾ ਵੀ ਕਰਦੈ -- ਆਪਣੇ ਖੂਨ ਦਾ ਕਤਰਾ ਕਤਰਾ ਨਿਚੋਡ਼ ਸਤਲੁਜ, ਰਾਵੀ ਅਤੇ ਚਨਾਬ ਵਿਚ ਹੀ ਰੋੜ ਦੇਵਾਂ ਖਬਰੇ ਮੇਰਾ ਖੂਨ ਹੀ ਮੇਰੇ ਪੁਰਖਿਆਂ ਦੀ ਜ਼ਮੀਨ ਤੱਕ ਪਹੁੰਚ ਜਾਵੇ |
ਦਿਲ ਤਾਂ ਮੇਰਾ ਵੀ ਕਰਦੈ -- ਸ਼ਹਿਰਾਂ ਦੀਆਂ ਪੜ੍ਹਾਕਣਾ ਦੀਆਂ ਕਾਪਿਆ ਕਿਤਾਬਾਂ ਵਿਚ "ਸੰਗ" ਅਤੇ "ਸ਼ਰਮ" ਨਾਮ ਦੇ ਦੋ ਸ਼ਬਦ ਹੋਰ ਲਿਖ ਦੇਵਾਂ ਅਤੇ ਇਹ੍ਨਾ ਦੇ ਮਤਲਬ ਦੱਸਣ ਲਈ ਕਹਾਂ |
ਦਿਲ ਤਾਂ ਮੇਰਾ ਵੀ ਕਰਦੈ -- ਪੰਜਾਬ ਦੇ ਕਿਸੇ ਪਿੰਡ ਦਾ ਨਾਮ ਇੰਗਲੈਂਡ ਜਾਂ ਕਨੇਡਾ ਰੱਖ ਦੇਵਾਂ ਖਬਰੇ ਕੀਤੇ ਨੌਜਵਾਨਾਂ ਦਾ ਧਿਆਨ ਏਧਰ ਵੀ ਹੋ ਜਾਵੇ |
ਦਿਲ ਤਾਂ ਮੇਰਾ ਵੀ ਕਰਦੈ ਕੁਜ ਲਿਖਾਂ ਪਰ ਕਲਮ ਰੁਕ ਜਾਂਦੀ ਹੈ ਕਿ ਕੀਤੇ ਸਮੇਂ ਦੇ ਸਾਹਿਤਕਾਰਾਂ ਨੂ ਮੇਰੀ ਲਿਖਤ ਪਚਣੀ ਵੀ ਹੈ ਕੇ ਨਹੀ ਸੋ ਦਿਲ ਦੇ ਚਾਹੁੰਦੇ ਹੁੰਦੇ ਹੋਏ ਵੀ ਬਹੁਤ ਕੁਜ ਨਹੀ ਲਿਖ ਸਕਦਾ |

Sunday, September 4, 2011

ਖੁਦ ਮੇਰੀ ਖੁਸ਼ੀ ਹੀ ਖੁਦ ਮੇਰੇ ਲਈ ਖੁਦਕੁਸ਼ੀ ਹੋਈ

ਮੇਰੇ ਨਾਲ ਕਿਹ੍ੜਾ ਅੱਜ,ਕੋਈ ਗੱਲ ਹੈ,ਨਵੀਂ ਹੋਈ
ਤੂੰ ਮੈਨੂ ਗੈਰ ਕਹਿ ਦਿੱਤਾ , ਕੀ ਜੱਗੋਂ ਤੇਰ੍ਹਵੀਂ ਹੋਈ

ਸਰੇਬਾਜ਼ਾਰ ਮੇਰੇ ਇਸ਼੍ਕ਼ ਨੂ ਨੀਲਾਮ, ਕਰ ਕਰ ਕੇ
ਖੁਦ ਐਸ਼ਾਂ ਉਡਾਵੇਂ ,ਇਹ ਕਿੱਦਰ ਦੀ ਮੁਫਲਿਸੀ ਹੋਈ

ਤੇਰੀ ਜਾਣ ਦੀ ਗੱਲ ਹੀ ਮੇਰੀ ਤਾਂ ਜਾਣ ਲੈ ਬੈਠੀ
ਖੁਦ ਮੇਰੀ ਖੁਸ਼ੀ ਹੀ ਖੁਦ ਮੇਰੇ ਲਈ ਖੁਦਕੁਸ਼ੀ ਹੋਈ

ਤੇਰੀ ਤਸਵੀਰ ਨੂ ਕੀ ਵੇਖਿਆ, ਇਕ ਨਜ਼ਰ ਜ਼ਾਲਮ
ਮੇਰੀ ਜ਼ਿੰਦਗੀ ਵਿਚ ਫਿਰ ਗਮਾਂ ਦੀ ਵਾਪਸੀ ਹੋਈ

ਹਉਮੈਂ ਨਾ ਭਰਿਆ ਜੈਲਦਾਰਾ ਕਿਓਂ ਤੂ ਰਹਿਣਾ ਹੈਂ
ਪਤਾ ਲੱਗ ਜੁ ਤੈਨੂ ਜਦੋ ਮੌਤ ਦੇ ਨਾਲ ਦੋਸਤੀ ਹੋਈ .... ਜੈਲਦਾਰ ਪਰਗਟ ਸਿੰਘ

Wednesday, August 31, 2011

ਘੜੀ ਭਰ ਤੇ ਤੇਰੇ ਨਜ਼ਦੀਕ ਆਕੇ ਮੈਂ ਵੀ ਵੇਖਾਂਗਾ

ਸੁਣਿਐ ਹੁਸ੍ਨ ਤੇਰੇ ਦੀ ਏ ਅਗਨੀ ਸਾੜ ਦਿੰਦੀ ਹੈ
ਘੜੀ ਭਰ ਤੇ ਤੇਰੇ ਨਜ਼ਦੀਕ ਆਕੇ ਮੈਂ ਵੀ ਵੇਖਾਂਗਾ

ਤੇਰੀ ਇੱਕ ਛੋਹ ਦੇ ਲਈ ਏ ਪੌਣ ਕਾਹਤੋਂ ਹੋ ਗਈ ਪਾਗਲ
ਭਾਵੇਂ ਇੱਕ ਵਾਰ ਹੀ ਸਹੀ ਹੱਥ ਲਗਾ ਕੇ ਮੈਂ ਵੀ ਵੇਖਾਂਗਾ

ਇਸ਼ਕ਼ੇ ਦਾ ਮੈਂ ਦੀਵਾ ਬਾਲਣਾ ਤੂਫਾਨ ਦੀ ਹਿੱਕ ਤੇ
ਇਹ ਆਪਣੇ ਹੌਸਲੇ ਨੂ ਆਜ਼ਮਾ ਕੇ ਮੈਂ ਵੀ ਵੇਖਾਂਗਾ

ਵੰਡਦਾ ਫਿਰ ਰਿਹੇ ਮੁੜਕਾ ਜੋ ਦੁਨੀਆ ਦੇ ਸਿਰੇ ਚੜਕੇ
ਕੇਰਾਂ ਸੂਰਜ ਦੀ ਅੱਖ ਚ ਅੱਖ ਪਾਕੇ ਮੈਂ ਵੀ ਵੇਖਾਂਗਾ

ਮੇਰੀ ਦੁਨੀਆ ਤੋ ਹੋਕੇ ਦੂਰ ਤੂੰ ਏ ਖੁਸ਼ ਬੜਾ ਲਗਦਾ
ਤੇਰੀ ਦੁਨੀਆ ਤੋਂ ਕੇਰਾਂ ਦੂਰ ਜਾਕੇ ਮੈਂ ਵੀ ਵੇਖਾਂਗਾ......... ਜ਼ੈਲਦਾਰ

Tuesday, August 30, 2011

ये जो चुपचाप दिखते हैं, ये तूफ़ानों के रस्ते हैं

हुस्न के मैखानों मे अक्सर,  इश्क़ के जाम बरसते हैं
कुछ बदनसीब हैं हम जैसे,कि बारिश मे भी तरसते हैं

वो कॉलेज की केंटीन मे बैठे, मुड़ मुड़ के हैं देख रहे
बातें करते हैं सखियों से , पर हमें देख कर हसते हैं

ये शहरों का है प्यार, यहाँ नहीं भावनाओं की कद्र कोई
यहाँ फूल गुलाब का महँगा है और दिल बेचारे सस्ते हैं

यहाँ कंकर है पर्वत जैसा, और सूखे पत्ते शोले हैं
ये जो चुपचाप दिखते हैं, ये तूफ़ानों के रस्ते हैं.... जैलदार

Friday, August 26, 2011

ਮੇਰਾ ਚਿੱਤ ਕਰੇ ਅੱਮੀਏ ਲਾਹੋਰ ਵੇਖਣੇ ਨੂ

ਝੰਗ,ਗੋਜਰਾ,ਕਸੂਰ,ਮਿਆਂਵਾਲੀ ਜੀ ਹਜ਼ੂਰ
ਸਾਹੀ ਅਤੇ ਮੁਲਤਾਨ, ਜਿੱਥੇ ਵੱਸੇ ਮੇਰੀ ਜਾਣ
ਜੀ ਕਰਾਚੀ, ਕਰਨਾਲ ਤੇ ਪਸ਼ੌਰ ਵੇਖਣੇ ਨੂ
ਮੇਰਾ ਚਿੱਤ ਕਰੇ ਅੱਮੀਏ ਲਾਹੋਰ ਵੇਖਣੇ ਨੂ

ਗੁਰੂ ਘਰ ਤੇ ਮਸੀਤ ਦੀ ਹੈ ਸਾਂਝੀ ਜਿੱਥੇ ਕੰਧ
ਐਸੇ ਥਾਵਾਂ ਨੂ ਮੈਂ ਕਰਾਂ ਕਿੰਜ ਲਫ਼ਜ਼ਾਂ ਚ ਬੰਦ
ਆਉਂਦਾ ਕਿੱਦਰੋਂ ਆਜ਼ਾਨਾਂ ਦਾ ਏ ਸ਼ੋਰ ਵੇਖਣੇ ਨੂ
ਮੇਰਾ ਚਿੱਤ ਕਰੇ ਅੱਮੀਏ ਲਾਹੋਰ ਵੇਖਣੇ ਨੂ

ਲਾਵਾਂ ਜ਼ੋਰ ਮੈਂ ਬਥੇਰਾ, ਵੱਸ ਚਲਦਾ ਨਾ ਮੇਰਾ
ਵੀਜ਼ਾ ਲਹਿੰਦੇ ਦਾ ਦੁਆਦੇ, ਰੱਬਾ ਘਸਦਾ ਕੀ ਤੇਰਾ
ਪਰ੍ਦਾਦੇ ਦੀ ਹਵੇਲੀ ਵਿਚ ਮੋਰ ਵੇਖਣੇ ਨੂ
ਮੇਰਾ ਚਿੱਤ ਕਰੇ ਅੱਮੀਏ ਲਾਹੋਰ ਵੇਖਣੇ ਨੂ

ਵੀਸਾ ਲੱਗਣ ਨੀ ਦਿੰਦੇ ਕੇ ਰਕਾਡ ਹੈ ਖਰਾਬ
ਨਾ ਮੈਂ ਕੀਤੀਆਂ ਲੜਾਈਆਂ ਨਾ ਹੀ ਪੀਤੀ ਮੈਂ ਸ਼ਰਾਬ
ਮੁਲਤਾਨ ਵਾਲੇ ਬਾਗ ਵਿਚ ਭੌਰ ਵੇਖਣੇ ਨੂ
ਮੇਰਾ ਚਿੱਤ ਕਰੇ ਅੱਮੀਏ ਲਾਹੋਰ ਵੇਖਣੇ ਨੂ

ਓਥੇ ਵੱਸਦੇ ਨੇ ਮੇਰੇ ਕੁੱਛ ਵਿੱਛੜੇ ਭਰਾ
ਸਨਤਾਲੀ ਵੇਲੇ ਰੋ ਰੋ ਜਿਹੜੇ ਨਿੱਖੜੇ ਭਰਾ
ਖੂੰਡੀ, ਚਾਦਰੇ ਤੇ ਸ਼ਮਲੇ ਦੀ ਟੌਹਰ ਵੇਖਣੇ ਨੂ
ਮੇਰਾ ਚਿੱਤ ਕਰੇ ਅੱਮੀਏ ਲਾਹੋਰ ਵੇਖਣੇ ਨੂ

ਜੈਲਦਾਰ ਨੰਗੇ ਪੈਰੀਂ ਨਨਕਾਨੇ ਜਾਣਾ ਚਾਹਵੇ
ਮਿੱਟੀ ਪਾਕ ਪੱਤਣਾਂ ਦੀ ਇੰਜ ਜਾਪ੍ਦਾ ਬੁਲਾਵੇ
ਵੇਖੀ ਦੁਨੀਆ ਬਥੇਰੀ ਕੁਜ ਹੋਰ ਵੇਖਣੇ ਨੂ
ਮੇਰਾ ਚਿੱਤ ਕਰੇ ਅੱਮੀਏ ਲਾਹੋਰ ਵੇਖਣੇ ਨੂ

Tuesday, August 23, 2011

अपनी तो इबादत का ज़रा अंदाज़ निराला है

अपनी तो इबादत का ज़रा अंदाज़ निराला है
इक हाथ मे माला है इक हाथ मे प्याला है

आँसुओं की बूँद भी शहद के जैसी है यहाँ
आशिकों के देश में, ये गम की मधुशाला है

कि तुझको आता देख ही मैं और गिर गया
क्योंकि; मैं जानता था तूँ मुझे उठाने वाला है

चाँद,तारे और हवा नशे मे धुत्त है लग रहे
ये जाम आसमान में किसने उछाला है

नज़र से ना नज़र मिला, ना बात कर
कि नीयतों को मुश्किलों से अब संभाला है ... जैलदार


Thursday, August 18, 2011

ਚੱਲੀ ਕਵਿਤਾ ਚੱਲੀ ਕਵਿਤਾ ਬਿਲ੍ਕੁਲ ਕੱਲਮਕੱਲੀ ਕਵਿਤਾ

ਚੱਲੀ ਕਵਿਤਾ
ਚੱਲੀ ਕਵਿਤਾ
ਬਿਲ੍ਕੁਲ
ਕੱਲਮਕੱਲੀ ਕਵਿਤਾ

ਤੋੜ ਉਨੀਂਦਾ
ਛੱਡ ਗਫ਼ਲਤਾਂ
ਥੋੜੀ ਥੋੜੀ
ਹੱਲੀ ਕਵਿਤਾ

ਡਿੱਗਦੀ ਢਹਿੰਦੀ
ਉਠਦੀ ਬਹਿੰਦੀ
ਤੁਰਦੀ ਹੋਕੇ
ਝੱਲੀ ਕਵਿਤਾ

ਸੁੱਤੀਆਂ ਰੂਹਾਂ
ਪਈ ਜਗਵੇ
ਵੇਖ ਵਜਾਵੇ
ਟੱਲੀ ਕਵਿਤਾ

ਖੁਦ ਬੇਸਮ੍ਝ
ਨਸੀਹਤਾਂ ਦੇਵੇ
ਅਕਲੋ
ਲੱਲ ਬਲੱਲੀ ਕਵਿਤਾ

ਜੈਲੀ ਦਾ ਘਰ
ਲਬਦੀ ਲਬਦੀ
ਰੋ ਪਈ
ਮੱਲੋ ਮੱਲੀ ਕਵਿਤਾ

ਜਦ ਆ ਪਹੁੰਚੀ
ਸੋਚ ਮੇਰੀ ਵਿਚ
ਫੇਰ ਕਿਤੇ ਜਾ
ਠੱਲੀ ਕਵਿਤਾ

Wednesday, August 17, 2011

ਇਹ ਦਰਿਆ ਕੀ ਜਾਣੇ ਹੈ ਪਾਣੀ ਦੀ ਕੀਮਤ

ਜਾ ਪੁੱਛ ਮਾਰੂਥਲ ਨੂ, ਜਲ ਦਾ ਕੀ ਭਾਅ ਹੈ
ਇਹ ਦਰਿਆ ਕੀ ਜਾਣੇ ਹੈ ਪਾਣੀ ਦੀ ਕੀਮਤ

ਨਵੀਂ ਹੁੰਦੀ ਨੌ, ਤੇ ਪੁਰਾਣੀ ਹੈ ਸੌ ਦਿਨ
ਨਵੀਂ ਤੋਂ ਹੈ ਵਧ ਕੇ ਪੁਰਾਣੀ ਦੀ ਕੀਮਤ

ਕੀ ਛਿੱਕੂ, ਕੀ ਛੰਨਾ, ਅਤੇ ਛੱਜ-ਛਾਨਣੀ ਕੀ
ਇਹ ਸ਼ਹਿਰਣ ਕੀ ਜਾਣੇ ਮਧਾਣੀ ਦੀ ਕੀਮਤ

ਏਥੇ ਚਾਚੇ ਤਾਏ ਨੂ ਵੀ ਕਹਿੰਦੇ ਨੇ ਅਂਕਲ
ਕੀ ਦੱਸਾਂ ਦਰਾਨੀ - ਜਠਾਣੀ ਦੀ ਕੀਮਤ

ਸੁਣੋ ਗੁਨਾਹ੍ਗਾਰੋ, ਨਾ ਕੁੱਖ ਵਿਚ ਹੀ ਮਾਰੋ
ਪਛਾਣੋ ਜੀ ਕੰਨਿਆ ਨਿਆਣੀ ਦੀ ਕੀਮਤ .... Zaildar Pargat Singh

Sunday, August 14, 2011

ਬਾਪੂ ਗਾਂਧੀ, ਸ਼ਰਮ ਤਾਂ ਨੀ ਆਂਦੀ

ਬਾਪੂ ਗਾਂਧੀ, ਸ਼ਰਮ ਤਾਂ ਨੀ ਆਂਦੀ
ਭਗਤ ਨੂ ਫਾਂਸੀ, ਨਹਿਰੂ ਦੀ ਚਾਂਦੀ
ਇੰਦਿਰਾ ਦੰਗੇ ਕਰ ਗਈ ਜਾਂਦੀ
ਕਿਸਦਾ ਭਾਰਤ, ਕੀ ਆਜ਼ਾਦੀ
ਪੁੱਠੀ ਵਾੜ ਖੇਤ ਨੂ ਖਾਂਦੀ

ਦੱਸ ਅਸੀ ਕੀ ਆਚਾਰ ਪੌਣਾ ਤਿੰਨ ਰੰਗੇ ਦਾ

______
ਕਹਿੰਦੇ 15 ਅਗਸ੍ਤ ਨੂ ਆਜ਼ਾਦੀ ਆਈ ਸੀ
ਸਾਨੂ ਤਾਂ ਨੀ ਮਿਲੀ, ਕਿਸ ਨੇ ਬੁਲਾਈ ਸੀ ?
ਕਿਹ੍ੜਾ ਕਰੂਗਾ ਹਿਸਾਬ ਹੋਏ ਦਿੱਲੀ ਦੰਗੇ ਦਾ
ਦੱਸ ਅਸੀ ਕੀ ਆਚਾਰ ਪੌਣਾ ਤਿੰਨ ਰੰਗੇ ਦਾ

ਆਯਾ ਪਿੰਡ ਵਿਚ ਹੜ, ਗਏ ਕੋਠਿਆਂ ਤੇ ਚੜ
ਸਾਰੀ ਰੂੜ ਗਈ ਫਸਲ,  ਤੇ ਤੂੜੀ ਵਾਲੀ ਧੜ
ਸਾਨੂ ਹੋਏਗਾ ਕਿ ਫਾਇਦਾ ਨੇਤਾ ਉੱਤੋਂ ਲੰਘੇ ਦਾ
ਦੱਸ ਅਸੀ ਕੀ ਆਚਾਰ ਪੌਣਾ ਤਿੰਨ ਰੰਗੇ ਦਾ

ਹੋਇਆ ਭਾਰਤ ਅੱਜ਼ਾਦ ਅਤੇ ਪਾਕ ਸੀ ਆਬਾਦ
ਹੋਇਆ ਦੋਹਾਂ ਵਿਚਕਾਰ ਸੀ ਪੰਜਾਬ ਬਰਬਾਦ
ਕੌਣ ਕਰੂਗਾ ਇਲਾਜ ਏਸ ਸੱਪ ਡੰਗੇ ਦਾ
ਦੱਸ ਅਸੀ ਕੀ ਆਚਾਰ ਪੌਣਾ ਤਿੰਨ ਰੰਗੇ ਦਾ

ਫੜ ਲੱਕੜ ਦੀ ਖੂੰਡੀ ਪੂਰਾ ਦੇਸ਼ ਅੱਗੇ ਲਾਯਾ
ਥੋਡਾ ਬਾਪੂ ਹੈ ਜੇ ਗਾਂਧੀ, ਤੇ ਭਗਤ ਸਾਡਾ ਤਾਯਾ
ਦੱਸੋ ਨੋਟਾਂ ਉੱਤੇ ਕੱਮ ਕਿ ਆ ਐਸੇ ਬੰਦੇ ਦਾ
ਦੱਸ ਅਸੀ ਕੀ ਆਚਾਰ ਪੌਣਾ ਤਿੰਨ ਰੰਗੇ ਦਾ

ਸਾਰਾ ਭਾਰਤ ਸੀ ਗੋਰੇ ਜਦੋਂ ਲੁੱਟ ਲੁੱਟ ਖਾਗੇ
ਖਾਲੀ ਕਰ ਕੇ ਕਟੋਰਾ ਨਹਿਰੂ ਹੱਥ ਸੀ ਫੜਾਗੇ
ਏਦੂੰ ਵਧ ਹੋਰ ਲੁੱਟਣਾ ਕਿ ਦੇਸ਼ ਨੰਗੇ ਦਾ
ਦੱਸ ਅਸੀ ਕੀ ਆਚਾਰ ਪੌਣਾ ਤਿੰਨ ਰੰਗੇ ਦਾ

Thursday, August 11, 2011

ਮੁਰਦੇ ਫਿਰ ਤੋਂ ਸਿਰ ਉਠਾਈ ਜਾ ਰਹੇ ਨੇ

ਚਿਣਗਾਂ ਨੂ ਪੱਖੀਆਂ ਝੂਲਾਈ ਜਾ ਰਹੇ ਨੇ
ਬਲਦੀਆਂ ਵਿਚ ਤੇਲ ਪਾਈ ਜਾ ਰਹੇ ਨੇ

ਮੁਰਦੇ ਵੀ ਫੂਕਣ ਤੋ ਜਿਹੜੇ ਡਰ ਰਹੇ ਸੀ
ਅੱਜ ਜੀਂਦਿਆਂ ਨੂ ਅੱਗ ਲਾਈ ਜਾ ਰਹੇ ਨੇ

ਕਿਸ ਤਰਫ ਰਸਤਾ, ਮੰਜ਼ਿਲ ਕਿਸ ਤਰਫ
ਕਿਸ ਤਰਫ ਨੂ ਇਹ ਸ਼ੁਦਾਈ ਜਾ ਰਹੇ ਨੇ

ਜਿਸ ਗਲੇ ਨੂ ਪਾ ਰਹੇ ਗਲਵੱਕੜੀਆਂ ਸੀ
ਸਾੜ ਕੇ ਅੱਜ,   ਟੈਰ  ਪਾਈ ਜਾ ਰਹੇ ਨੇ

ਮਜ਼ਹਬਾਂ ਦੀ ਅੱਗ ਸੇਕਣ ਦੇ ਬਹਾਨੇ ਹੀ
ਏ ਕਈ ਚਰਾਗ਼ਾਂ ਨੂ ਬੁਝਾਈ ਜਾ ਰਹੇ ਨੇ

ਰੋਕ ਲਓ ਜੇ ਰੋਕ ਸਕਦੇ ਹੋ ਇਹ ਮੰਜ਼ਰ
ਮੁਰਦੇ ਫਿਰ ਤੋਂ ਸਿਰ ਉਠਾਈ ਜਾ ਰਹੇ ਨੇ

Monday, August 8, 2011

हम तो जो भी कहेंगे , कहेंगे शान से

हम तो जो भी कहेंगे , कहेंगे शान से
हमें जल्दी नही है, कहेंगे इतमीनान से

मेरे हिस्से के बादल हैं कहाँ, ये तो बता
किसी दिन मैं ज़रूर पूछूँगा आसमान से

हमारे नेताओं के लिए सीट खाली रखना
जहन्नुम मे जाएँगे, तो कहेंगे दरबान से

रो रहा था अपने ही बच्चों की हरकत पे
कल ही मिल के आया था मैं भगवान से ...... जैलदार

Friday, August 5, 2011

हार गर गए तो मलाल मत करो

यूँ  गुस्से  से चेहरा लाल मत करो
हार  गर  गए तो मलाल मत करो

कौन  कहता  है  खुदा बोलता नहीं
बस  पत्थरों  से  सवाल मत करो

ये माना मिलावट बिना चलता नही
पर  यूँ  तो  काले मे दाल मत करो

कोई  बात  गर  है,  कहो  प्यार से 
यूँ  फालतू  मे  ही बवाल मत करो

वहशत  की हद तो पार कर दी थी
अब  मुर्दों  को तो हलाल मत करो 

Thursday, August 4, 2011

ਮੈਨੂ ਜਿੰਨੇ ਵੀ ਲੋਕ ਮਿਲੇ, ਗੁਨਾਹ੍ਗਾਰ ਮਿਲੇ

ਮੈਨੂ ਜਿੰਨੇ ਵੀ ਲੋਕ ਮਿਲੇ, ਗੁਨਾਹ੍ਗਾਰ ਮਿਲੇ
ਦੁਸ਼ਮਣ ਮਿਲੇ ਬਥੇਰੇ, ਤੇ ਕੁਜ ਕੁ ਯਾਰ ਮਿਲੇ

ਮੁਹ ਦੇ ਵਿਚ ਉਂਜ ਰਾਮ ਰਾਮ ਸੀ ਸਬ੍ਨਾ ਦੇ
ਕੱਛਾਂ ਵਿਚ ਪਰ ਛੁਰੀਆਂ ਨਾਲ ਤਿਆਰ ਮਿਲੇ

ਪਾਪਾਂ ਦੀ ਗਠੜੀ ਚੁੱਕ ਲਬਦਾ ਫਿਰਦਾ ਹਾਂ
ਖੌਰੇ ਕਿਸ ਦਰ ਤੇ ਜਾਕੇ ਬਖਸ਼ਣਹਾਰ ਮਿਲੇ

ਅਨਹਦ ਜਿਹਾ ਇੱਕ ਨਾਦ ਸੁਣੀਂਦਾ ਹਰ ਵੇਲੇ
ਏ ਕਿਸ ਦੇ ਨਾਲ ਜਾਕੇ, ਦਿਲ ਦੇ ਤਾਰ ਮਿਲੇ

ਮੈਨੂ ਆਖਣ ਭੱਦਾ,  ਓਹਨੂ ਹੀਰਾ ਦੱਸਦੇ ਨੇ
ਸ਼ੀਸ਼ੇ ਵੀ ਸਬ ਓਹਦੇ ਹੀ ਖ਼ਿਦਮਤਗਾਰ ਮਿਲੇ

ਘਰ ਦਾ ਭੇਦੀ ਅਕਸਰ ਲੰਕਾ ਢਾਹ ਦਿੰਦਾ ਏ
ਰੱਬ ਕਰੇ ਕੋਈ ਐਸਾ ਨਾ ਰਿਸ਼ਤੇਦਾਰ ਮਿਲੇ

ਕਾਹਦੀ ਆਕੜ ਕਰਦੈਂ, ਕੀ ਔਕਾਤ ਹੈ ਤੇਰੀ
ਹਰ ਮੋੜ ਤੇ ਤੇਰੇ ਵਰਗਾ ਹੁਣ ਜ਼ੈਲਦਾਰ ਮਿਲੇ

Wednesday, August 3, 2011

ਬੜੇ ਹੀ ਸਿਆਣੇ ਨੇ,ਗੱਲਾਂ ਅਜੀਬ ਦੱਸਦੇ ਨੇ

ਆਪ ਰੌਲਾ ਪੌਂਦੇ ਨੇ, ਮੈਨੂ ਤਹਜ਼ੀਬ ਦੱਸਦੇ ਨੇ
ਬੜੇ ਹੀ ਸਿਆਣੇ ਨੇ,ਗੱਲਾਂ ਅਜੀਬ ਦੱਸਦੇ ਨੇ

ਖੌਰੇ ਕੀ ਵਿਗਿਆਨ ਪੜ੍ਹਦੇ, ਸਮ੍ਝ ਨਾ ਆਵੇ
ਜਿੰਦ ਨੂ ਦੂਰ, ਤੇ ਚੰਨ ਨੂ ਕਰੀਬ ਦੱਸਦੇ ਨੇ

ਲਿਖ ਲਿਖ ਹਜ਼ਲਾਂ ਆਪ ਢੇਰ ਲਗਾਈ ਜਾਂਦੇ ਨੇ
ਤੇ ਮੇਰੇ ਲਿਖੇ ਸ਼ੇਅਰਾਂ ਨੂ ਬੇਤਰਤੀਬ ਦੱਸਦੇ ਨੇ

ਖੌਰੇ ਕਿਹੜੇ ਰੰਗ ਵਿਚ ਰਹਿੰਦੇ ਮਸ੍ਤ ਜਹੇ ਨੇ
ਕਿਸੇ ਆਸ਼ਿਕ਼ ਦਾ ਘਰ ਪੁੱਛਾਂ, ਸਲੀਬ ਦੱਸਦੇ ਨੇ .... ਜ਼ੈਲਦਾਰ

Monday, July 25, 2011

ਏ ਮੌਤ ਹੈ, ਬੜੀ ਸਨਸਨੀਖੇਜ਼ ਹੈ

ਏ     ਹੋਣੀ     ਹੈ,      ਏ     ਤਾਂ    ਹੋਣੀ    ਹੈ
ਜਿੰਦ ਅੱਜ ਦੀ ਨਹੀ, ਤੇ ਕਲ ਦੀ ਪਰ੍ਹੌਨੀ ਹੈ

ਏ ਇੱਕ ਹਾਦਸਾ  ਹੈ,  ਜੋ  ਗੁਜ਼ਰਨਾ  ਹੀ  ਸੀ
ਜੇ ਅੱਜ ਬਚ ਵੀ ਜਾਂਦਾ, ਕਲ ਮਰਨਾ ਹੀ ਸੀ

ਜਿੰਨਾ  ਮਰਜ਼ੀ  ਭੱਜ  ਲੈ,  ਏ  ਤੈਥੋਂ  ਤੇਜ਼ ਹੈ
ਏ      ਮੌਤ   ਹੈ,   ਬੜੀ    ਸਨਸਨੀਖੇਜ਼  ਹੈ 

ਜਿੰਨਾ ਅੱਗੇ ਭੱਜੇਂ, ਏ ਸਗੋਂ ਹੋਰ ਪਿੱਛੇ ਪੈਂਦੀ ਹੈ
ਇਹਨੇ   ਜੋ  ਕਰਨੈ ਇਹ  ਕਰਕੇ  ਰਹਿੰਦੀ  ਹੈ

ਮੌਤੋਂ ਦੱਸ ਤੈਨੂ ਕਿਹ੍ੜਾ ਪੀਰ ਫਕੀਰ ਬਚਾਵੇਗਾ
ਜੈਲਦਾਰ   ਇਹ  ਸਮਾਂ  ਤਾਂ  ਤੇਰੇ ਤੇ ਵੀ ਆਵੇਗਾ




ਏ ਬਸ ਇਨ੍ਸਾਨ ਹੀ ਨੇ ਜੋ ਹਵਾਵਾਂ ਕਰਦੇ ਨੇ

ਏ ਬਸ ਇਨ੍ਸਾਨ ਹੀ ਨੇ ਜੋ ਹਵਾਵਾਂ ਕਰਦੇ ਨੇ
ਰੁੱਖ ਵੀ ਤੇ ਨੇ ਜਿਹੜੇ ਸਬ੍ਨੁ ਛਾਵਾਂ ਕਰਦੇ ਨੇ

ਆਪਣੇ ਹਥੀਂ ਆਪਣੇ ਘਰ ਨੂ ਆਪੇ ਅੱਗ ਲਾਕੇ
ਫੇਰ ਆਪੇ ਹੀ ਬੂਝ ਜਾਏ ਏ ਦੁਆਵਾਂ ਕਰਦੇ ਨੇ

ਜੇ ਉੱਚਾ ਹੋਣਾ ਸਿਖੀਐਂ, ਤਾਂ ਝੁਕਣਾ ਵੀ ਸਿੱਖ ਲੈ
ਬਹੁਤੇ ਉੱਚੇ ਰੁੱਖ ਕਿਹਣੂ ਪਰਛਾਵਾਂ ਕਰਦੇ ਨੇ ?

ਮੇਰੀ ਅੱਖ ਬਨ੍ਹਾ ਕੇ, ਖੁਦ ਕਬਰਾਂ ਚ ਲੁੱਕ ਬੈਠੇ
"ਆਜਾ ਆਜਾ ਲੱਬਲੈ", ਹੁਣ ਸਦਾਵਾਂ ਕਰਦੇ ਨੇ

ਸਾਰੀ ਰਾਤ ਉਡੀਕਦੇ ਦਾ, ਖੂਨ ਵੀ ਜੱਮ ਗਿਆ
ਓ ਇੱਕੋ ਝਲਕ ਵਿਖਾ,"ਹੁਣ ਮੈਂ ਜਾਵਾਂ" ਕਰਦੇ ਨੇ

Wednesday, July 20, 2011

ਜਾ, ਸਾਥੋਂ ਹੁਣ ਤੇਰੀ ਖ਼ਿਦਮਤ ਨਹੀ ਹੋਣੀ

ਜਿੰਦ ਇਓਂ ਜਿਸ੍ਮ ਚੋਂ ਰੁਖ਼ਸਤ ਨਹੀ ਹੋਣੀ
ਜਾ, ਸਾਥੋਂ ਹੁਣ ਤੇਰੀ ਖ਼ਿਦਮਤ ਨਹੀ ਹੋਣੀ

ਕਿ ਜਾਂਦਾ ਜਾਂਦਾ ਮੇਰੀ ਲਾਸ਼ ਤੇ ਕੱਜ ਜਾ
ਜਾਂ,  ਤੈਥੋਂ ਏਨੀ ਵੀ ਜ਼ਹਿਮਤ ਨਹੀ ਹੋਣੀ

ਏਸੇ ਕਰਕੇ ਦੁਖ ਵੰਡਾਵਣ ਤੇਕੋ ਨਹੀ ਆਇਆ
ਮੈਂ  ਜਾਣਦਾ  ਸੀ ਤੇਰੇ ਕੋ ਫੁਰਸਤ ਨਹੀ ਹੋਣੀ

ਜੇ ਨਾ ਬੋਲਣ ਦੀ ਕਸਮ ਖਾਏਂਗਾ ਯਾਦ ਰਖੀਂ
ਜਿਸ੍ਮ ਮੇਰੇ ਚ ਵੀ ਕੋਈ ਹਰ੍ਕਤ ਨਹੀ ਹੋਣੀ

ਪਿਆਰ ਕਰੇ ਕਿਸੇ ਨਾ, ਬਦਨਾਮ ਕਹਾਵੇ ਨਾ
ਐਸੀ ਵੀ ਕੋਈ ਜੱਗ ਤੇ ਅਸਮਤ ਨਹੀ ਹੋਣੀ

ਜੈਲਦਾਰਾ ਪੱਥਰਾਂ ਵਿਚ ਰਬ ਲਬਦਾ ਫਿਰਦੈਂ
ਇਬਾਦਤ ਕੀਤੇ ਬਿਨਾ ਤੇ ਰਹਿਮਤ ਨਹੀ ਹੋਣੀ

ਝੱਟ ਗਮਲਿਆਂ ਚ ਗੁਲਾਬ ਲੌਨ ਲੱਗ ਪਏ

ਉਦੋਂ ਦੇ ਹੀ ਵਾਲਾਂ ਚ ਖਿਜ਼ਾਬ ਲੌਨ ਲੱਗ ਪਏ
ਉਮਰਾਂ ਦਾ ਜਦੋਂ ਦਾ ਹਿਸਾਬ ਲੌਨ ਲੱਗ ਪਏ

ਘਰ ਵਾਲੀ ਸੌਂਹ ਕਿ ਪਾਈ, ਮੁੱਠੀ ਵਿਚ ਜਾਣ ਆਈ
ਜ਼ਖਮਾਂ ਤੇ ਫਂਬੇ ਨਾਲ ਸ਼ਰਾਬ ਲੌਨ ਲੱਗ ਪਏ

ਜੀਨ ਬੁਰਸ਼ਟ, ਵਾਲ ਮਾਡਰ੍ਨ ਜਹੇ ਕੱਟ
ਖੌਰੇ ਕੀ ਕੀ ਫੈਸ਼ਨ ਜਨਾਬ ਲੌਨ ਲੱਗ ਪਏ

ਜਦੋਂ ਦਾ ਫ੍ਲੈਟ ਲਿਆ ਵੂਮਨ ਕਾਲਜ ਮੂਹਰੇ
ਝੱਟ ਗਮਲਿਆਂ ਚ ਗੁਲਾਬ ਲੌਨ ਲੱਗ ਪਏ

ਮੈਂ ਅਸਲੋਂ ਨਸਲੋਂ ਬਾਗੀ ਹਾਂ

ਮੈਂ ਅਸਲੋਂ ਨਸਲੋਂ ਬਾਗੀ ਹਾਂ, ਮੇਰੀ ਬਾਗੀ ਹੈ ਤਲਵਾਰ ਜੀ
ਮੇਰਾ  ਖਾਨਦਾਨ  ਵੀ  ਬਾਗੀ ਏ, ਬਾਗੀ ਨੇ ਮੇਰੇ ਯਾਰ ਜੀ
ਮੇਰੀ ਸੋਚ ਵੀ ਬਾਗੀ ਹੋ ਗਈ ਏ, ਉਂਜ ਸੋਚਣਾ ਹੈ ਬੇਕਾਰ ਜੀ
ਮੇਰਾ  ਰੋਮ ਰੋਮ ਹੀ ਬਾਗੀ ਏ, ਮੈਂ ਬਾਗੀਆਂ ਦਾ ਸਰਦਾਰ ਜੀ
ਮੇਰੀ ਕਲਮ ਨੂ ਵੀ ਹੁਣ ਹੋ ਗਿਆ "ਬਾਗੀ" ਨਾਲ ਪਿਆਰ ਜੀ
ਮੇਰਾ ਭਗਤ ਸਰਾਭਾ ਸੀ ਬਾਗੀ, ਬਾਗੀ ਉਸਦੇ ਹਥਿਆਰ ਜੀ
ਮੇਰਾ ਉਧਮ ਸਿੰਘ ਵੀ ਬਾਗੀ ਸੀ, ਲਂਡਨ ਜਾ ਕਰਦਾ ਵਾਰ ਜੀ
ਮੇਰੇ ਵੱਡ ਵਡੇਰੇ ਬਾਗੀਂ ਸਨ, ਬਾਗੀ ਸਨ ਸਬ ਅਵਤਾਰ ਜੀ
ਮੇਰਾ  ਦਸਮ  ਪਿਤਾ ਵੀ  ਬਾਗੀ ਸੀ, ਬਾਗੀ ਖੰਡੇ ਦੀ ਧਾਰ ਜੀ
ਬਾਗੀ  ਸਨ  ਪੰਜ  ਪਿਆਰੇ  ਵੀ  ਅਰ ਸਾਹਿਬਜ਼ਾਦੇ ਚਾਰ ਜੀ
ਸੀ ਬਾਗੀ ਸਿੰਘ ਹਰੀ ਸਿੰਘ ਦੇ ਬਾਰਾਂ ਵੱਜਣ ਤੇ ਤਿਆਰ ਜੀ
ਮੇਰੀ ਕੌਮ ਦਾ ਗਹਿਣਾ ਨੇ ਬਾਗੀ ਨਾਂ ਕਰਦਾ ਮੈਂ ਹੰਕਾਰ ਜੀ
ਪਰ ਬਾਗੀਆਂ  ਦੇ  ਗਲ ਸੋਹਿੰਦੇ ਨੇ, ਬਲਦੇ ਟੈਰਾਂ ਦੇ ਹਾਰ ਜੀ
ਏਨਾ  ਬਾਗੀਆਂ ਨੇ ਹੀ ਬਚ ਜਾਣਾ, ਜਦ ਪਈ ਸਮੇਂ ਦੀ ਮਾਰ ਜੀ
ਜਿਹਿਨੂ ਕਹਿਣ ਆਜ਼ਾਦੀ ਪਾ ਰੌਲਾ, ਓ ਬਾਗੀਆਂ ਦਾ ਉਪਕਾਰ ਜੀ
ਹੈ   ਠੰਡੇ   ਮੁਲ੍ਕਾਂ  ਵਾਲਿਆਂ  ਲਈ  ਮੇਰਾ ਬਾਗੀ ਸਭਿਆਚਾਰ ਜੀ
ਹੁਣ   ਜੈਲਦਾਰ   ਬਾਗੀ  ਬਨਣਾ,  ਕਿ  ਕਰ  ਲਉਗਾ  ਸੰਸਾਰ ਜੀ

Tuesday, July 19, 2011

ਸਲਾਹ ਦੁਸ਼ਮਣਾਂ ਦੀ ਵੀ ਲੈ ਲਈਏ ਤਾਂ ਕੀ ਮਾੜੈ

    .....ਕਿਸੇ ਦੀ ਦੋਸਤੀ ਚ ਪੈ ਲਈਏ ਤਾਂ ਕੀ ਮਾੜੈ
    ਸਲਾਹ ਦੁਸ਼ਮਣਾਂ ਦੀ ਵੀ ਲੈ ਲਈਏ ਤਾਂ ਕੀ ਮਾੜੈ

ਸੂਟ ਬੂਟ ਵਿਚ ਰਹਿਨੇ ਆਂ ਕੋਈ ਮਾੜੀ ਗੱਲ ਨਹੀ
ਕੁੜਤੇ ਚਾਦਰੇ ਵਿਚ ਵੀ ਰਹਿ ਲਈਏ ਤਾਂ ਕੀ ਮਾੜੈ

  ਜੋ ਜਿੱਤ ਆਵੇ ਸਦਾ, ਖਿਡਾਰੀ ਓਹੀ ਨਹੀ ਹੁੰਦਾ
   ਕਿਸੇ ਦੇ ਭਲੇ ਵਾਸ੍ਤੇ ਢਹਿ ਲਈਏ ਤਾਂ ਕੀ ਮਾੜੈ

ਸੱਜਣਾਂ ਦੇ ਮੁੱਖੜੇ ਤੇ ਇੱਕ ਮੁਸਕਾਨ ਲਿਓਨ ਲਈ
  ਥੋੜਾ ਨਖਰਾ ਯਾਰ ਦਾ ਸਹਿ ਲਈਏ ਤਾਂ ਕੀ ਮਾੜੈ

ਬੁੱਡਿਆਂ ਬੋਹੜਾਂ ਵਾਂਗ ਬਜ਼ੁਰਗਾਂ ਦੀ ਵੀ ਛਾਂ ਠੰਡੀ
.......ਜੇ ਪੰਜ ਮਿੰਟ ਹੀ ਬਹਿ ਲਈਏ ਤਾਂ ਕੀ ਮਾੜੈ

ਪੂਰੀ ਦੁਨੀਆ ਰੌਲਾ ਪੌਂਦੀ ਫਿਰਦੀ ਐ, ਐਵੇਈਂ
ਆਪਾਂ ਵੀ ਦੋ ਟੁੱਕ ਕਹਿ ਲਈਏ ਤਾਂ ਕੀ ਮਾੜੈ.......... Zaildar

......ਮਛਲੀ ਜਲ ਦੀ ਰਾਣੀ ਹੈ

......ਮਛਲੀ ਜਲ ਦੀ ਰਾਣੀ ਹੈ
....ਤੇ ਦਾਰੂ ਦੇ ਨਾਲ ਖਾਣੀ ਹੈ
....ਡੋਲੂ ਚੋਂ ਘੁੱਟ ਪਾਣੀ ਪਾ ਲੈ
...ਇਓਂ ਅੰਦਰ ਨਹੀ ਜਾਣੀ ਹੈ
ਜਾਣ ਤੋ ਪਹਿਲਾਂ ਲਾਚੀ ਚੱਬੀਂ
.....ਜੇ ਤੇਰੀ ਘਰੋਂ ਸਿਆਣੀ ਹੈ....... ਜ਼ੈਲਦਾਰ

Sunday, July 17, 2011

ਗਮ ਖਾਣ ਦੀ ਆਦਤ

.........ਕਿ ਹੁਣ ਕੋਈ ਖੁਸ਼ੀ ਵੀ ਹਲਕ ਤੋਂ ਜਾਂਦੀ ਨਹੀਂ ਹੇਠਾਂ
...ਜਦੋਂ ਤੋਂ ਪਈ ਗਈ ਮੈਨੂ ਕਿ ਬਸ ਗਮ ਖਾਣ ਦੀ ਆਦਤ

....ਮਿਰੇ ਜ਼ਖਮਾਂ ਨੂ ਜ਼ਾਲਮ ਛਿੱਲ, ਕਰੀ ਨਾਸੂਰ ਜਾਂਦਾ ਹੈ
..ਜਿਵੇਂ ਕਿ ਲੱਕੜੀ ਛਿੱਲਨਾ ਹੈ ਬਸ ਤਰਖਾਣ ਦੀ ਆਦਤ

.........ਤਿਰੇ ਦਰਦਾਂ ਦੇ ਮਾਰੇ ਹੀ ਅਸੀਂ ਹਾਂ ਮੈਖਾਨੇ ਪਹੁੰਚੇ
ਨਾ ਹੀ ਸੀ ਪੀਣ ਦੀ ਆਦਤ, ਨਾ ਹੀ ਸੀ ਖਾਣ ਦੀ ਆਦਤ

ਕਿ ਇੱਕ ਨਾਲ ਦਿਲ ਮਿਲਾ ਲੈ ਮਿਲ ਜਾਵੇ ਜੇ ਮੇਲ ਦਾ ਕੋਈ
......ਨਹੀ ਚੰਗੀ ਹੁੰਦੀ ਹਰ ਚਿਹਰੇ ਤੇ ਮਰ ਜਾਣ ਦੀ ਆਦਤ

ਕਿ ਇਹ  ਅਸ਼ਕਾਂ ਦਾ ਦਰਿਆ ਹੈ ਭਰੇਗਾ ਤੁਪਕਿਆਂ ਦੇ ਨਾਲ
...ਨਹੀ ਇਹਨੂ ਹੜ ਦੇ ਪਾਣੀ ਵਾੰਗਰਾਂ ਭਰ ਜਾਣ ਦੀ ਆਦਤ

.........ਤੂੰ ਵੀ ਛੱਡ ਨਹੀ ਸਕਦੀ, ਨਾ ਮੈਥੋਂ ਛੱਡ ਹੀ ਹੋਣੀ ਏ
...ਤੇਰੀ ਜਿੱਤ ਜਾਣ ਦੀ ਆਦਤ, ਮੇਰੀ ਹਰ ਜਾਣ ਦੀ ਆਦਤ....... Zaildar

Friday, July 15, 2011

----------------ਕਾਵਿ ਭੜਾਸ-------------

----------------ਕਾਵਿ ਭੜਾਸ-------------

........ਬੜੇ ਅੱਜ ਠੰਡਿਆਂ ਮੁਲ੍ਕਾਂ ਦੇ ਡੱਡੂ ਟੱਪ ਰਹੇ ਨੇ
.......ਕਿ ਲਗਦਾ ਇੰਡੀਆ ਚ ਤੇਜ਼ ਬਾਰਿਸ਼ ਹੋ ਰਹੀ ਐ

.....ਕਿ ਹੋਇਆ ਧਰ ਲਈ ਤਲਵਾਰ ਵੈਰੀ ਸਾਣ ਦੇ ਉੱਤੇ
....ਮੇਰੇ ਵੀ ਹੱਥ ਸੱਜੇ ਚ ਕੱਲ ਦੀ ਖਾਰਿਸ਼ ਹੋ ਰਹੀ ਐ

...ਕਿ ਜਿਹੜੇ ਮੂੰਹ ਚੋਂ ਸੀ ਕੱਲ ਅੱਗ ਵਰਗੇ ਬੋਲ ਕੱਡੇ
"ਬੱਸ ਇੱਕ ਵਾਰ ਛੱਡਦੇ" ਅੱਜ ਗੁਜ਼ਾਰਿਸ਼ ਹੋ ਰਹੀ ਐ

.....ਤੂੰ ਮੁੜ ਆ ਖੇਤ ਨੂ ਜੈਲੀ, ਨਹੀ ਤੈਨੂ ਰੱਬ ਥਿਔਣਾ
ਕਿ ਮੰਦਰਾਂ, ਮਸਜਿਦਾਂ ਵਿਚ ਵੀ ਸਿਫਾਰਿਸ਼ ਹੋ ਰਹੀ ਐ............. ਜੈਲਦਾਰ

ਤੂੰ ਜਾਣ ਤੋਂ ਜਾਂਦਾ ਰਹੇਂਗਾ

ਏ ਸਾਰੇ ਜੱਟ ਨੇ, ਨਾ ਛੇੜ, ਖੇਤੀਂ ਮਸ੍ਤ ਨੇ
ਛੇੜੇਂਗਾ, ਤੇ ਦੋ ਟੁੱਕ ਖਾਣ ਤੋ ਜਾਂਦਾ ਰਹੇਂਗਾ

ਜੇ ਦੰਦੇ ਦਾਤੀਆਂ ਦੇ ਹੋ ਗਏ ਬਾਗੀ ਇਹਨਾਂਦੇ
ਜਾ, ਐਵੇਂ ਮੂਰਖਾ ਤੂੰ ਜਾਣ ਤੋਂ ਜਾਂਦਾ ਰਹੇਂਗਾ

ਏ ਕਿੱਧਰ ਨੂ ਚੱਲ ਪਿਐ

ਚੰਗਾ ਭਲਾ ਸੀ, ਇਸ਼ਕ਼ੇ ਦੇ ਰਾਹ ਨਿਕਲ ਪਿਐ
ਓ ਪਾਗਲ ਤੇ ਨਹੀ, ਏ ਕਿੱਧਰ ਨੂ ਚੱਲ ਪਿਐ

ਉਂਜ ਤਾਂ ਓ ਕਹਿੰਦੈ ਮੈਂ ਤੈਨੂ ਜਾਣਦਾ ਹੀ ਨਹੀ
ਫਿਰ ਤੇਰਾ ਨਾਮ ਸੁਣਦੇ ਹੀ ਕਿਓਂ ਉੱਛਲ ਪਿਐ

ਕਿ ਸਾਹੋ ਹੌਲੀ ਚੱਲੋ, ਸ਼ੋਰ ਨਾ ਭੋਰਾ ਵੀ ਕਰੋ
ਧੜਕਨਾਂ ਨਾਲ ਵੀ ਇਬਾਦਤ ਚ ਖਲਲ ਪਿਐ

ਜੇ ਇਸ਼੍ਕ਼ ਸਿਆਪਾ ਹੈ , ਤਾਂ ਏ ਪੈਣਾ ਹੀ ਪੈਣਾ
ਕਿਸੇ ਨੂ ਅੱਜ ਪਿਐ, ਤੇ ਕਿਸੇ ਨੂ ਕੱਲ ਪਿਐ

ਓਥੇ ਵੀ  "ਜ਼ੈਲਦਾਰਾ" ਚੰਨ ਚੜਦਾ ਹੁੰਦਾ ਸੀ
ਰਾਸਤੇ ਵਿਚ ਜੋ ਇੱਕ ਸੁਨ੍ਸਾਨ ਮਹੱਲ ਪਿਐ

Tuesday, July 12, 2011

ਕਿਸੇ ਦੇ ਪਿਓ ਦਾ ਤੇ ਹਿੰਦੁਸਤਾਨ ਨਹੀ .

ਜਦੋ ਅੱਗ ਲਗੇਗੀ ਤੇ ਸੜੇਗਾ ਹਰ ਕੋਈ
...........ਏਥੇ ਸਾਡਾ ਈ ਤਾਂ ਮਕਾਨ ਨਹੀ

ਕੇਰਾਂ ਤੂੰ ਵੀ ਮੇਰੇ ਵਾਂਗ ਬਾਘੀ ਬਣ ਵੇਖ
.......ਤੇਰੇ ਮੂਹ ਚ ਕਿਹ੍ੜਾ ਜ਼ੁਬਾਨ ਨਹੀ

ਖੂਨ ਸਬ ਦਾ ਮਿਲਿਆ ਹੈ ਇਸ ਮਿੱਟੀ ਵਿਚ
......ਕਿਸੇ ਦੇ ਪਿਓ ਦਾ ਤੇ ਹਿੰਦੁਸਤਾਨ ਨਹੀ ............. ਜ਼ੈਲਦਾਰ

Friday, July 8, 2011

ਬੜਾ ਉੱਚਾ ਵੀ ਹੋਵੇ ਰੁੱਖ, ਹਰਿੱਕ ਦਾ ਹੀ ਭਲਾ ਕਰਦੈ

ਹਮੇਸ਼ਾ   ਨੀਵਿਆਂ    ਰੁੱਖਾਂ  ਨੂ,  ਹੀ   ਫਲ   ਲੱਗਿਆ   ਕਰਦੈ
ਬੜਾ   ਉੱਚਾ  ਵੀ  ਹੋਵੇ  ਰੁੱਖ,  ਹਰਿੱਕ  ਦਾ  ਹੀ  ਭਲਾ ਕਰਦੈ

ਅਸਾਡਾ   ਦੋਸ਼   ਨਾ   ਕੋਈ,   ਤੇ    ਉਸ   ਨੂੰ   ਹੋਸ਼   ਨਾ   ਕੋਈ
ਸਜ਼ਾਏ   ਮੌਤ    ਦਾ    ਜਾਰੀ    ਸਨਮ    ਕਿਓਂ  ਫੈਸਲਾ  ਕਰਦੈ

ਇਹ   ਹੰਝੂ  ਵੀ   ਸੁਕਾ   ਦਿੰਦੈ,   ਤੜਪਣਾਂ   ਵੀ  ਸਿਖਾ  ਦਿੰਦੈ
ਕਦੇ ਪਰ ਇਸ ਤੋਂ  ਵੀ  ਬਦਤਰ, ਗਮਾਂ ਦਾ ਸਿਲਸਿਲਾ ਕਰਦੈ

ਨਾ   ਹਿੰਦੂ   ਸਿਖ   ਮੁਸਲਮਾਂ,   ਆਦਮੀਅਤ   ਜ਼ਾਤ  ਹੈ  ਮੇਰੀ
ਮੇਰੇ ਘਰ   ਨੂ ਹੀ ਫਿਰ ਕਾਹਤੋਂ ਤਬਾਹ ਇਹ ਜ਼ਲਜ਼ਲਾ ਕਰਦੈ

ਹਮੇਸ਼ਾ  ਦਰਦਮੰਦ   ਬੋਲੇ,   ਨਹੀ  ਇਹ  ਬੁਜ਼ਦਿਲਾਂ  ਦਾ ਕੰਮ
ਕਿ   ਉਹ   ਯੋਧਾ  ਹੀ  ਹੁੰਦੈ,  ਜੋ  ਵਿਖਾਇਆ  ਹੌਸਲਾ  ਕਰਦੈ

ਤੁਹਾਡੀ   ਹੌਸਲਾ   ਅਫਜਾਈ   ਸਦਕੇ   ਕਲਮ   ਉਠਦੀ   ਹੈ
ਹੈ  ਮਿੱਤਰੋ ਆਪ ਦੀ ਕਿਰਪਾ, ਕਿ ਜੈਲੀ ਲਿਖ ਲਿਆ ਕਰਦੈ

ਕਿਤੇ ਜੇ ਮਿਲ ਗਈ ਤੇ ਜਾਣ ਕੱਡ ਕੇ ਰੱਖ ਦਿਆਂਗਾ

ਬੜੇ ਅਥਰੂ ਨੇ ਕੇਰੇ, ਤੇ ਬੜਾ ਹੈ ਦਰ੍ਦ ਜਰਿਆ
ਗਮਾਂ ਨੂ ਦਫਨ ਕਰਕੇ, ਅੱਜ ਮੈਂ ਗੱਡ ਕੇ ਰੱਖ ਦਿਆਂਗਾ

ਨਾ ਮੁੜ ਰੋਣਾ ਪਵੇਗਾ ਨਾ ਉਦਾਸੀ ਆ ਸਕੇਗੀ
ਕਿ ਅੱਜ ਮੈਂ ਸਬ ਦੁੱਖਾਂ ਦਾ ਫਾਹਾ ਵੱਡ ਕੇ ਰੱਖ ਦਿਆਂਗਾ

ਬੜੇ  ਹੀ  ਹਾਦਸੇ ਵੰਡੇ ਨੇ, ਅਣਹੋਣੀ ਨੇ ਮੈਨੂ
ਕਿਤੇ  ਜੇ  ਮਿਲ  ਗਈ  ਤੇ ਜਾਣ ਕੱਡ ਕੇ ਰੱਖ ਦਿਆਂਗਾ........ ਜ਼ੈਲਦਾਰ

Thursday, July 7, 2011

ਏਥੇ ਸਬ ਤਿਤਲੀਆਂ ਦੇ ਹੱਥ ਪੀਲੇ ਹੋ ਗਏ ਨੇ

ਜੱਮਨ  ਤੋਂ  ਪਹਿਲਾਂ  ਮੌਤਾਂ  ਦੇ ਵਸੀਲੇ ਹੋ ਗਏ ਨੇ
ਏਹ੍ਨ ਮਾਵਾਂ ਦੇ ਵੀ ਕਿਓਂ ਦੁਧ ਜ੍ਹਰੀਲੇ ਹੋ ਗਏ ਨੇ

ਬੜਾ ਵੀਰਾਨ ਹੈ ਗੁਲਸ਼ਨ, ਤੇ ਰੋਂਦੇ ਫੁੱਲ ਨੇ ਸਾਰੇ
ਏਥੇ  ਸਬ  ਤਿਤਲੀਆਂ  ਦੇ  ਹੱਥ ਪੀਲੇ ਹੋ ਗਏ ਨੇ

Tuesday, June 28, 2011

ਕਵੀਸ਼ਰੀ ਦੇ ਪਿਤਾ, ਬਾਬੂ ਰਜਬ ਅਲੀ ਤੋਂ ਪਰਭਾਵਤ ਅਤੇ ਓਹ੍ਨਾ ਨੂ ਸਮਰਪਤ ਮੇਰੀ ਇੱਕ ਕਾਵ ਰਚਨਾ

ਕੱਡੇ  ਪਕੜ ਬੁਖਾਰ  ਨੂ  ਗਰਦਨੋ ਜੀ
ਹੈ ਨਾ ਅਸਰ ਕੁਨੀਨ  ਦੀ  ਪਿੱਲ ਜੈਸਾ

ਕੋਈ ਖੂਫੀਆ  ਨਾ  ਸਹੇ ਦੇ ਬਿੱਲ ਨਾਲੋ
ਭੈੜਾ ਬਿੱਲ ਨਾ ਚਲਾਨ ਦੇ ਬਿੱਲ ਜੈਸਾ

ਮਿੱਠਾ  ਹੋਰ  ਨਾ ਹੋਵਣਾ ਸ਼ਹਿਦ  ਨਾਲੋਂ
ਕੌੜਾ  ਹੋਰ  ਨਾ  ਬੇਰ  ਦੀ  ਲਿੱਲ ਜੈਸਾ

ਨਾ  ਜੱਗ  ਤੇ  ਹੋਰ  ਨਿਸ਼ਾਨ   ਸੋਹਣਾ
ਗੋਰੀ ਗੱਲ੍ਹ ਤੇ  ਕਾਲੜੇ   ਤਿਲ  ਜੈਸਾ

ਢਾਈਆਂ ਕੋਹਾਂ ਤੋ ਕਰਦੀ ਨਿਸ਼ਾਨਦੇਹੀ
ਕੀਹਨੇ  ਦੂਰ  ਤੋਂ  ਦੇਖਣਾ  ਇੱਲ  ਜੈਸਾ

ਖੱਦਰ ਭਾਰਤ ਤੋਂ ਸੋਹਣਾ ਨਾ ਹੋਰ ਮਿਲਣਾ
ਹੈ ਨਾ ਰੇਸ਼ਮ ਕੋਈ ਚੀਨ  ਦੀ  ਮਿੱਲ  ਜੈਸਾ

ਦੂਰੋਂ  ਬੱਝੇ  ਨਿਸ਼ਾਨਾ  ਜੀ  ਬੰਦੂਕ ਦਾ ਹੀ
ਲੱਗੇ ਨੇੜਿਓਂ ਨਾ ਇੱਟ, ਰੋੜੇ, ਡਿਲ ਜੈਸਾ

ਇਨਫ਼ਿਨੀਟੀ  ਨਾਲੋਂ  ਵਧ  ਕੋਈ  ਨਾ
ਅਤੇ   ਘੱਟ   ਨਾ   ਹੋਵਣਾ   ਨਿੱਲ  ਜੈਸਾ

ਡੂਂਗੀ  ਖਾਈ ਨਾ ਪੇਰੂ ਦੀ ਖਾਈ ਵਾਂਗਰ
ਨਾ ਕੋਈ ਉੱਚਾ ਹਿਮਾਲਿਆ ਹਿੱਲ ਜੈਸਾ

ਸੁੱਚਾ  ਨਾਮ  ਨਾ  ਨਾਨਕ ਤੋਂ ਹੋਰ ਕੋਈ
ਕੋਮਲ ਦਿਲ ਨਾ ਅਮੜੀ ਦੇ ਦਿਲ ਜੈਸਾ

ਸਿਹਤਮੰਦੀ ਨਾ ਸੁਬਹ ਦੀ ਸੈਰ ਨਾਲੋਂ
ਮਾੜਾ ਰੋਗ ਨਾ ਸੁਸਤੀ ਤੇ ਢਿੱਲ ਜੈਸਾ

"ਬਾਬੂ" ਦੀਆਂ ਪੈੜਾਂ ਤੇ ਪੈਰ ਧਰਦਾ
ਜੈਲੀ  ਭੁੱਜ  ਕੇ  ਹੋਵਣਾ ਖਿੱਲ ਜੈਸਾ

Friday, June 24, 2011

ਤੂੰ ਰਿਹਾ ਲਿਖਦਾ ਉਹੀ ਜੋ, ਕਲਮ ਲਿਖਵਾਉਂਦੀ ਰਹੀ

ਜਦ ਕਦੀ ਵੀ ਇਹ ਮਨੁੱਖਤਾ ਵੈਰ ਵਰਤਾਉਂਦੀ  ਰਹੀ
ਏ ਫਿਜ਼ਾ  ਸਾਰੇ  ਦੀ ਸਾਰੀ,  ਲਾਹਨਤਾਂ  ਪਾਉਂਦੀ  ਰਹੀ


ਹੱਥ ਜਦੋਂ ਵੀ ਪੱਤ ਤੇ ਪਾਇਆ, ਵਾਸਨਾ ਦਿਆਂ  ਲੋਭੀਆਂ
ਜਾਣ ਕੇ ਇੱਕ ਖਬਰ, ਦੁਨੀਆ, ਚਿੱਤ ਪਰਚਾਉਂਦੀ ਰਹੀ


ਖਿੜਨ ਤੋਂ ਪਹਿਲਾਂ ਹੀ ਜਦ,  ਕੋਈ  ਕਲੀ  ਮਸਲੀ ਗਈ
ਤੱਕ ਕੇ ਹੱਦ ਹੈਵਾਨਿਅਤ ਦੀ , ਸ਼ਾਖ ਕੁਰਲਾਉਂਦੀ ਰਹੀ


ਟੁੱਟ ਕੋਈ ਨੀਲਾ ਜਿਹਾ ਤਾਰਾ, ਆਣ ਡਿੱਗਾ ਧਰਮ ਤੇ
ਔਰ  ਸਰਕਾਰਾਂ  ਨੂ   ਉਸਦੀ,  ਰੋਸ਼ਨੀ  ਭਾਉਂਦੀ  ਰਹੀ


ਕੀ  ਮੇਰੀ  ਔਕਾਤ  ਹੈ,  ਕੀ   ਹੈ   ਮੇਰੀ  ਜੁੱਰਤ   ਭਲਾ
ਮੈਂ  ਰਿਹਾ ਲਿਖਦਾ ਉਹੀ ਜੋ,  ਕਲਮ ਲਿਖਵਾਉਂਦੀ ਰਹੀ

Wednesday, June 22, 2011

ਰੋਟੀ ਅੱਜ ਗਮਾਂ ਦੀ ਪਕਾਈ ਤੇਰੇ ਖਾਣ ਨੂ

ਹਉਕਿਆਂ ਦੇ ਆਟੇ ਨੂ ਮੈਂ ਹੰਜੁਆਂ ਚ ਗੁੰਨ ਕੇ
ਰੋਟੀ ਅੱਜ  ਗਮਾਂ  ਦੀ  ਪਕਾਈ ਤੇਰੇ ਖਾਣ ਨੂ

ਸਾਹਾਂ ਵਾਲੇ ਸੇਕ ਉੱਤੇ ਤਨ ਦੀ ਕੜਾਹੀ ਰੱਖ
ਦਿਲ ਦੀ ਮੈਂ ਰਿਨੰਣੀ  ਦਵਾਈ  ਤੇਰੇ  ਖਾਣ ਨੂ

ਸ਼ਿਵ ਦੀਆਂ ਗੀਤਾਂ ਵਿੱਚੋਂ, ਟੁੱਟੀਆਂ ਪ੍ਰੀਤਾਂ ਵਿਚੋਂ
ਪੀੜਾਂ ਦੀ ਪਨੀਰੀ ਵੀ ਮਾਂਗਾਈ  ਤੇਰੇ  ਖਾਣ  ਨੂ

ਪੱਟ ਦਾ ਮੈਂ ਭੁੰਨ ਮਾਸ, ਸਬਜ਼ੀ ਬਨੌਣੀ ਖਾਸ
ਆਸਾਂ ਦੀ ਪਰਾਤ ਹੈ  ਸਜਾਈ  ਤੇਰੇ  ਖਾਣ ਨੂ

ਸਮੇਂ ਦੀ ਜੋ ਕਾੜ੍ਹਨੀ ਚ, ਹਿਜਰਾਂ ਦਾ ਦੁੱਧ ਤਪੇ
ਚਿਰਾਂ ਪਿੱਛੋਂ ਆਈ ਏ  ਮਲਾਈ  ਤੇਰੇ  ਖਾਣ  ਨੂ

ਕਾਲਜੇ ਦੀ ਰੱਤ ਨਾਲ, ਜ਼ਖਮਾਂ ਦੀ ਪੱਤ ਨਾਲ
ਵੇ  ਜੈਲਦਾਰਾ  ਨਜ਼ਮ  ਬਣਾਈ  ਤੇਰੇ  ਖਾਣ  ਨੂ

Sunday, June 19, 2011

ਕੱਲ੍ਹ ਲਹਿੰਦੇ ਜੀ ਪੰਜਾਬ ਵਿੱਚੋਂ ਲਾਸ਼ ਇੱਕ ਆਈ

ਇੱਕ ਲਾਸ਼ ਦੇ ਦੁਆਲੇ, ਪਿੰਡ ਹੋਇਆ ਸਾਰਾ ਕੱਠਾ
ਵਿਚ ਬੈਠੀ ਬੁੱਡੀ ਬੇਬੇ, ਰੋਂਦੀ ਪਈਐ ਮੱਠਾ ਮੱਠਾ
ਭੀੜ ਗੱਲਾਂ ਪਈ ਕਰੇ, ਕੈਸੀ ਅਜਬ ਕਹਾਣੀ
ਟਾਵਾਂ ਟਾਵਾਂ ਹੰਜੂ ਡਿੱਗੇ, ਅੱਖਾਂ ਸਾਰੀਆਂ ਚ ਪਾਣੀ
ਭੁਆ, ਮਾਸੀ, ਅਤੇ ਸੱਸ, ਗੋਡੇ ਮੁੱਡ ਬੈਠੀ ਤਾਈ
ਕੱਲ੍ਹ ਲਹਿੰਦੇ ਜੀ ਪੰਜਾਬ ਵਿੱਚੋਂ ਲਾਸ਼ ਇੱਕ ਆਈ

ਮੁੰਡਾ ਭੇਜਿਆ ਸੀ ਫੌਜ ਵਿਚ ਕਰੂਗਾ ਕਮਾਈ
ਬੇਬੇ ਫੁੱਲੀ ਨਾ ਸਮਾਈ ਜਦੋ ਪਹਿਲੀ ਡਾਕ ਆਈ
ਕਹਿੰਦਾ ਲੱਗ ਗਿਆ ਅਫ੍ਸਰ ਕੱਮ ਹੈ ਖਸੂਸੀ
ਝੱਟ ਭੇਜ ਦਿੱਤਾ ਵੈਰਿਆਂ ਦੇ, ਕਰਨ ਜਾਸੂਸੀ
ਬੇਬੇ ਖੁਸ਼ੀ ਨਾਲ ਸਬਨੂ ਏ ਖਬਰ ਸੁਣਾਈ
ਕੱਲ੍ਹ ਲਹਿੰਦੇ ਜੀ ਪੰਜਾਬ ਵਿੱਚੋਂ ਲਾਸ਼ ਇੱਕ ਆਈ

ਲਿਆ ਫੜ ਵੈਰਿਆਂ ਨੇ ਕਿਸਦੀ ਸ਼ੈਤਾਨੀ ਆ
ਓ ਫਖ਼ਰ ਨਾਲ ਕਹਿੰਦਾ ਮੈਂ ਹਿੰਦੁਸਤਾਨੀ ਹਾਂ
ਕਹਿੰਦੇ ਹਿੰਦ ਵਾਸੀ ਏਂ ਤਾਂ ਆਪਣੀ ਪਛਾਣ ਦੇ
ਸਾਡੇ ਨੇਤਾ ਕਹਿੰਦੇ ਅਸੀਂ ਤਾ ਨੀ ਏਹ੍ਨੁ ਜਾਣਦੇ
ਕਰ ਲਿਆ ਕੈਦ ਨਾਲੇ ਸਜ਼ਾ ਮੌਤ ਦੀ ਸੁਣਾਈ
ਕੱਲ੍ਹ ਲਹਿੰਦੇ ਜੀ ਪੰਜਾਬ ਵਿੱਚੋਂ ਲਾਸ਼ ਇੱਕ ਆਈ

ਪਤਾ ਲਗਿਆ ਤਾਂ ਪਿੰਡ ਵਿਚ ਗਲ ਫੈਲ ਗਈ
ਬੁੱਡੀ ਬੇਬੇ ਏਨੀ ਗੱਲ ਸੁਣਦੇ ਹੀ ਡਹਿਲ ਗਈ
ਬੁੱਡੇ ਹੱਥਾਂ ਵਿਚੋਂ ਖੁੱਸਦਾ ਸਹਾਰਾ ਦਿੱਸਦਾ
ਸਰਕਾਰ ਬਿਨਾ ਹੋਰ ਹੈ ਕਸੂਰ ਕਿਸਦਾ
ਜਦ ਟੀਵੀ ਨੇ ਸੀ ਫਾਂਸੀ ਵਾਲੀ ਖਬਰ ਸੁਣਾਈ
ਕੱਲ੍ਹ ਲਹਿੰਦੇ ਜੀ ਪੰਜਾਬ ਵਿੱਚੋਂ ਲਾਸ਼ ਇੱਕ ਆਈ

ਬੜੇ ਕੱਡੇ ਤਰਲੇ ਸੀ ਓਹ੍ਨਾ ਸਰਕਾਰ ਦੇ
ਪਰ ਦਿਸ੍ਦੇ ਸੀ ਸਬਨੂ ਕਰਮ ਹਾਰ੍ਦੇ
ਕਾਲਾ ਕੋਟ ਕਰ ਕੋਰਟ ਵਿਚ ਕੇਸ ਕਰਿਆ
ਗਹਿਣੇ ਗਹਿਣੇ ਰੱਖ, ਘਰ ਗਿਰਵੀ ਸੀ ਧਰਿਆ
ਕਿਸੇ ਜੱਜ ਨਾ ਵਕੀਲ ਕੋਲ ਹੋਈ ਸੁਣਵਾਈ
ਕੱਲ੍ਹ ਲਹਿੰਦੇ ਜੀ ਪੰਜਾਬ ਵਿੱਚੋਂ ਲਾਸ਼ ਇੱਕ ਆਈ

ਭੈਣ ਵੇਖੇ ਰਖੜੀ ਦੇ ਵਾਲੇ ਸੱਜੇ ਹੱਥ ਨੂ
ਹੋਏ ਹਂਜੂਆ ਦੇ ਨਾਲ ਲੀੜੇ ਲਥਪਥ ਨੂ
ਭਾਗਾਂ ਵਾਲੀ ਰੋਵੇ ਬੱਚਿਆਂ ਨੂ ਬਾਹਾਂ ਵਿਚ ਭਰੀ
ਬੇਬੇ ਚੁਪਚਾਪ ਬੈਠੀ ਇੱਕ ਪਾਸੇ ਅਧਮਰੀ
ਐਸਾ ਵੇਖ ਕੇ ਦ੍ਰਿਸ਼ ਕਾਈਨਾਤ ਕੁਰਲਾਈ
ਕੱਲ੍ਹ ਲਹਿੰਦੇ ਜੀ ਪੰਜਾਬ ਵਿੱਚੋਂ ਲਾਸ਼ ਇੱਕ ਆਈ

ਨੀਤ ਕਾਲੀ , ਸਰਕਾਰੀ, ਕੱਪੜੇ ਸਫੈਦ ਨੇ
ਹਜੇ ਲੱਖਾਂ ਹੀ ਸਰਬਜੀਤ ਜੇਲੀਂ ਕੈਦ ਨੇ
ਕੋਠੇ ਚੜ ਰੌਲਾ ਪੌਂਦੇ ਦੇਸ ਦੀ ਆਜ਼ਾਦੀ ਦਾ
ਕੌਣ ਭਰੂ ਜੁਰਮਾਨਾ ਏਸ ਬਰਬਾਦੀ ਦਾ
ਜੈਲਦਾਰਾ ਲਿਖ ਲਿਖ ਜਾਵੇਂ ਵਰਕੇ ਮੁਕਾਈ
ਕੱਲ੍ਹ ਲਹਿੰਦੇ ਜੀ ਪੰਜਾਬ ਵਿੱਚੋਂ ਲਾਸ਼ ਇੱਕ ਆਈ

Wednesday, June 15, 2011

ਜੀ ਕਰਦੈ ਪੁੱਛਾਂ ਰੱਬ ਨੂ ਤੇਰੀ ਮਰਜੀ ਕੀ ਐ

ਜੇ ਕੋਈ ਕਰੇ ਸਵਾਲ ਖੁਦਾ ਉੱਤੇ ਤਾਂ ਹਰਜ਼ ਈ ਕਿ ਐ
ਜੀ ਕਰਦੈ ਪੁੱਛਾਂ ਰੱਬ ਨੂ ਤੇਰੀ ਮਰਜੀ ਕੀ ਐ

ਕਾਹਤੋਂ ਕੁਖ ਦੇ ਵਿਚ ਓ ਮਰਦੀ ਹੈ
ਕਾਹਤੋਂ ਸੜਦੀ ਮਿੰਨਤਾਂ ਕਰਦੀ ਹੈ
ਜੋ ਪਗ ਅਖੌਂਦੀ ਘਰ ਦੀ ਹੈ
ਕਾਹਤੋਂ ਦਾਜ ਦੀ ਭੇਟਾਂ ਚੜ੍ਹਦੀ ਹੈ
ਝੂਠੀ ਕੀਤੀ ਉਸਦੀ ਲਾਸ਼ ਤੇ ਹਮਦਰਦੀ ਕੀ ਹੈ
ਜੀ ਕਰਦੈ ਪੁੱਛਾਂ ਰੱਬ ਨੂ ਤੇਰੀ ਮਰਜੀ ਕੀ ਐ

ਕਿਤੇ ਸੋਕੇ ਦੇ ਵਿਚ ਸੁੱਕਦਾ ਹੈ
ਕਿਤੇ ਹੜ ਦੇ ਵਿਚ ਡੁੱਬ ਮੁੱਕਦਾ ਹੈ
ਕਹਿੰਦੇ ਕਰਜ਼ਾ ਲੈ ਕੇ ਲੁੱਕਦਾ ਹੈ
ਖੁਦਕੁਸ਼ੀਆਂ ਦੇ ਘਰ ਢੁੱਕਦਾ ਹੈ
ਫਿਰ ਕਰਜ਼ਾ ਮਾਫੀ ਕਰਨ ਦੀ ਦਿੱਤੀ ਅਰਜ਼ੀ ਕੀ ਐ
ਜੀ ਕਰਦੈ ਪੁੱਛਾਂ ਰੱਬ ਨੂ ਤੇਰੀ ਮਰਜੀ ਕੀ ਐ

ਘਰ ਦਾ ਹੀ ਕਰਦਾ ਚੋਰੀ ਹੈ
ਹਰ ਤਾਂ ਤੇ ਰਿਸ਼ਵਤਖੋਰੀ ਹੈ
ਅੰਨੇ ਦੇ ਹੱਥ ਵਿਚ ਡੋਰੀ ਹੈ
ਜੈਲੀ ਨੂ ਅਕਲ ਵੀ ਥੋੜੀ ਹੈ
ਆਵੇ ਸਮਝ ਨਾ ਕੀ  ਅਸਲ ਹੈ ਤੇ ਫਰਜ਼ੀ ਕਿ ਹੈ
ਜੀ ਕਰਦੈ ਪੁੱਛਾਂ ਰੱਬ ਨੂ ਤੇਰੀ ਮਰਜੀ ਕੀ ਐ

Saturday, June 11, 2011

ਇਸ ਬਹਾਨੇ ਸੇ

ਐ ਜੁਦਾਈ, ਰੋਕ ਨਾ, ਮੁਝੇ ਅਸ਼੍ਕ ਖਾਨੇ ਸੇ,
ਗਮ ਭੀ ਤੋ ਪਰਖੇ ਜਾਏਂਗੇ ਇਸ ਬਹਾਨੇ ਸੇ

ਦੂਰ ਹੂੰ ਤੁਝਸੇ, ਮਗਰ ਸ਼ਿਕਵਾ ਨਹੀ ਕਰਨਾ,
ਕੇ ਹਮ ਭੀ ਤੋ ਪਰਖੇ ਜਾਏਂਗੇ ਇਸ ਬਹਾਨੇ ਸੇ

ਵੋ ਕਹੇਂ ਹਰਦਮ, ਮੇਰੇ ਦਮ ਦਮ ਮੇ ਤੂੰ ਹੀ ਹੈ,
ਵੋ ਦਮ ਭੀ ਤੋ ਪਰਖੇ ਜਾਏਂਗੇ ਇਸ ਬਹਾਨੇ ਸੇ

ਯੇ ਬਾਰੂਦ-ਏ-ਹੁਸ੍ਨ ਕਿਤਨਾ ਜਾਨਲੇਵਾ ਹੈ,
ਵੋ ਬਮ ਬੀ ਤੋ ਪਰਖੇ ਜਾਏਂਗੇ ਇਸ ਬਹਾਨੇ ਸੇ

ਦੇਖ ਲੂਂਗਾ ਤੂ ਭੀ ਕਿਤਨੇ  ਜ਼ਖਮ ਦੇਤਾ ਹੈ,
ਮਰਹਮ ਭੀ ਤੋ ਪਰਖੇ ਜਾਏਂਗੇ ਇਸ ਬਹਾਨੇ ਸੇ .... ਜ਼ੈਲਦਾਰ ਪਰਗਟ ਸਿੰਘ 



है जुदाई, रोक ना, मुझे अश्क खाने से,
गम भी तो परखे जाएँगे इस बहाने से

दूर हूँ तुझसे, मगर शिकवा नही करना,
के हम भी तो परखे जाएँगे इस बहाने से

वो कहते थे हरदम, मेरे दम दम मे तूँ ही है,
वो दम भी तो परखे जाएँगे इस बहाने से

हुस्न का बारूद कितना जानलेवा है,
वो बम बी तो परखे जाएँगे इस बहाने से

मैं भी देखूं, तूँ और कितने ज़ख़्म देता है, .
मरहम भी तो परखे जाएँगे इस बहाने से......जैलदार

Monday, June 6, 2011

ਜਲ ਰਹੀ ਹੈ ਜ਼ਿੰਦਗੀ

ਆਪਣੇ  ਹੀ  ਰਹਮੋ  ਕਰਮ ਤੇ ਪਲ ਰਹੀ ਹੈ ਜ਼ਿੰਦਗੀ
ਸਰ੍ਦ ਰਾਤਾਂ ਵਿਚ ਵੀ ਕਾਹਤੋਂ ਜਲ ਰਹੀ ਹੈ ਜ਼ਿੰਦਗੀ


ਅਕ੍ਸ  ਆਪਣੇ ਨੂ ਪੱਗਰਦੇ  ਹੋਏ  ਸੀ ਮੈਂ  ਵੇਖਿਆ
ਮੌਤ ਦੇ ਸਾਂਚੇ ਦੇ ਵਿਚ ਹੁਣ ਢਲ ਰਹੀ ਹੈ ਜ਼ਿੰਦਗੀ


ਇੱਕ ਨਜ਼ਰ ਮੇਰੇ ਤੇ ਪਾਕੇ, ਮੈਨੂ ਮੈਥੋਂ ਖੋ ਲਿਆ, ਹੁਣ
ਮੈਨੂ, ਮੇਰਾ  ਕਹਿਣ  ਤੋਂ  ਵੀ  ਟਲ ਰਹੀ ਹੈ ਜ਼ਿੰਦਗੀ


ਨਾ ਕੋਈ ਰਸਤਾ ਦਿਸੇਂਦਾ , ਨਾ ਕੋਈ ਮੰਜ਼ਿਲ ਕਿਤੇ
ਖਬਰੇ  ਕੈਸੇ  ਕਾਰਵਾਂ  ਵਿਚ  ਰਲ ਰਹੀ ਹੈ ਜ਼ਿੰਦਗੀ


ਦੇ ਸਜ਼ਾ-ਏ-ਮੌਤ ਮੈਨੂ, ਨਾਲ ਗੈਰਾਂ ਹੱਸ ਰਹੀ, ਤੇ
"ਹਾਲ ਕੀ ਤੇਰਾ"  ਸੁਨੇਹਾ  ਘੱਲ ਰਹੀ ਹੈ ਜ਼ਿੰਦਗੀ


ਕੀ ਦੱਸਾਂ, ਕਿਸ ਹਾਲ ਵਿਚ ਹਾਂ, ਕੀ ਮੇਰੇ ਤੇ ਬੀਤਦੀ
ਚਲ ਰਹੀ,ਬਸ ਚਲ ਰਹੀ,ਬਸ ਚਲ ਰਹੀ ਹੈ ਜ਼ਿੰਦਗੀ


Sunday, June 5, 2011

http://www.sanjhapunjab.net/home/2011/06/zaildar/#comment-8795

http://www.sanjhapunjab.net/home/2011/06/zaildar/#comment-8795

Saturday, June 4, 2011

ਮੈਨੂ ਥੋੜੀ ਜਹੀ ਪੰਜਾਬੀ ਤਾਂ ਸਖਾਯੋ ਡੈਡੀ ਜੀ

ਪਾਤਾ ਕਾਨਵੇਂਟ ਚ ਪੜ੍ਹਾਈ ਵਧੀਆ
ਖੇਲ ਕੂਦ ਦੀ ਵੀ ਸਿਖਲਾਈ ਵਧੀਆ
ਜ਼ਰਾ ਬਾਤ ਕੋਈ ਪੰਜਾਬ ਦੀ ਸੁਣਾਯੋ ਡੈਡੀ ਜੀ
ਮੈਨੂ ਥੋੜੀ ਜਹੀ ਪੰਜਾਬੀ ਤਾਂ ਸਖਾਯੋ ਡੈਡੀ ਜੀ

ਏਥੇ ਬੋਲਦੇ ਗ੍ਰੇਜੀ ਸਾਰੇ ਵੇਰੀ ਲਾਉਡ ਐ
ਜੇ ਮੈਂ ਬੋਲਾਂ ਪੰਜਾਬੀ ਕਹਿੰਦੇ ਨਾਟ ਅਲਾਉਡ ਐ
ਥੋੜਾ ਤਰਸ ਤੇ ਮੇਰੇ ਉੱਤੇ ਖਾਯੋ ਡੈਡੀ ਜੀ
ਮੈਨੂ ਥੋੜੀ ਜਹੀ ਪੰਜਾਬੀ ਤਾਂ ਸਖਾਯੋ ਡੈਡੀ ਜੀ

ਮੇਰਾ ਨਾਮ ਕਿਓਂ ਹਰਿੰਦਰ ਤੋ ਹੈਰੀ ਕਰਤਾ
ਮੇਰਾ ਵਿਰਸਾ ਹੀ ਕਾਹਤੋਂ ਮੇਰਾ ਵੈਰੀ ਕਰਤਾ
ਮੇਰੀ ਆਤਮਾ ਨੂ ਮਰ੍ਨੋ ਬਚਾਯੋ ਡੈਡੀ ਜੀ
ਮੈਨੂ ਥੋੜੀ ਜਹੀ ਪੰਜਾਬੀ ਤਾਂ ਸਖਾਯੋ ਡੈਡੀ ਜੀ

ਏ ਮੈਂ ਜਾਣਦਾਂ ਕੇ ਏ ਬੀ ਸੀ ਡੀ ਪੜ੍ਹਨੀ ਜਰੂਰੀ
ਪਰ ਭੁੱਲਾਂ ਮੈਂ ਪੰਜਾਬੀ ਐਸੀ ਕਿਹੜੀ ਮਜਬੂਰੀ
ਐਡਾ ਵੱਡਾ ਮੈਂਥੋਂ ਪਾਪ ਨਾ ਕਰਾਯੋ ਡੈਡੀ ਜੀ
ਮੈਨੂ ਥੋੜੀ ਜਹੀ ਪੰਜਾਬੀ ਤਾਂ ਸਖਾਯੋ ਡੈਡੀ ਜੀ

ਰਹਿੰਦੇ ਸਾਰਾ ਦਿਨ ਘਰ ਵੀ ਗ੍ਰੇਜੀ ਬੋਲਦੇ
ਪੱਤ ਪਾਕ ਜਹੀ ਪੰਜਾਬੀ ਦੀ ਪੈਰਾਂ ਚ ਰੋਲ੍ਦੇ
ਗਿਆ ਵਿਰਸਾ ਗੁਆਚ ਦੱਸ ਪਾਯੋ ਡੈਡੀ ਜੀ
ਮੈਨੂ ਥੋੜੀ ਜਹੀ ਪੰਜਾਬੀ ਤਾਂ ਸਖਾਯੋ ਡੈਡੀ ਜੀ


ਮੇਰੇ ਪਿੰਡਾਂ ਵਾਲੇ ਆੜੀ ਨੇ ਮੇਰੇ ਤੇ ਹੱਸਦੇ
ਨਿੱਤ ਨਵੀਆਂ ਅਖਾਣਾਂ ਮੈਨੂ ਆਣ ਦਸਦੇ
ਇੱਕ ਦਾ ਤਾਂ ਮਤਲਬ ਸਮਝਾਯੋ ਡੈਡੀ ਜੀ
ਮੈਨੂ ਥੋੜੀ ਜਹੀ ਪੰਜਾਬੀ ਤਾਂ ਸਖਾਯੋ ਡੈਡੀ ਜੀ

ਝੋਨਾ, ਕਣਕ, ਪ੍ਰਾਲੀ ਅਤੇ ਖਾਦ ਕਿਹ੍ਨੁ ਕਹਿੰਦੇ
ਗੋਹੇ, ਪਾਥੀਆਂ ਤੇ ਡੈਡੀ ਜੀ ਕਮਾਦ ਕਿਹ੍ਨੁ ਕਹਿੰਦੇ
ਉੜੇ ਆੜੇ ਦੀ ਪਛਾਣ ਤਾਂ ਕਰਾਯੋ ਡੈਡੀ ਜੀ
ਮੈਨੂ ਥੋੜੀ ਜਹੀ ਪੰਜਾਬੀ ਤਾਂ ਸਖਾਯੋ ਡੈਡੀ ਜੀ

ਹੋਊ ਫੇਰ ਕਿ ਜੇ ਸਬ ਪੇਂਡੂ ਕਹਿ ਬੁਲੌਣਗੇ
ਪੇਂਡੂਆਂ ਦੇ ਜਾਏ ਹੀ ਤਾਂ ਪੇਂਡੂ ਅਖਵਾਉਣਗੇ
ਮੈਨੂ ਧੱਕੇ ਨਾਲ ਸਹਿਰੀ ਨਾ ਬਣਾਯੋ ਡੈਡੀ ਜੀ
ਮੈਨੂ ਥੋੜੀ ਜਹੀ ਪੰਜਾਬੀ ਤਾਂ ਸਖਾਯੋ ਡੈਡੀ ਜੀ

ਮੈਂ ਵੀ ਵੱਡਾ ਹੋਕੇ ਲਿਖੂੰਗਾ ਪੰਜਾਬੀ ਵਿਚ ਗੀਤ
ਵੇਖੋ ਨੈਨੇਵਾਲ ਵਾਲਾ ਜਿੱਦਾਂ ਲਿਖੇ ਪ੍ਰੇਮਜੀਤ
ਏਹੋ ਰੀਝ ਮੇਰੇ ਦਿਲ ਦੀ ਪੁਗਾਯੋ ਡੈਡੀ ਜੀ
ਮੈਨੂ ਥੋੜੀ ਜਹੀ ਪੰਜਾਬੀ ਤਾਂ ਸਖਾਯੋ ਡੈਡੀ ਜੀ

ਮੈਨੂ ਦੇ ਦਿਓ ਲਿਆ ਕੇ ਜੀ "ਮਾਂ ਬੋਲੀ" ਵਾਲਾ ਕੈਦਾ
ਏ ਬੀ ਸੀ ਡੀ ਵਿਚ ਦਿਸ੍ਦਾ ਨੀ ਬਹੁਤਾ ਮੈਨੂ ਫੈਦਾ
ਮੰਗ ਜ਼ੈਲਦਾਰ ਦੀ ਨਾ ਠੁਕਰਾਯੋ ਡੈਡੀ ਜੀ
ਮੈਨੂ ਥੋੜੀ ਜਹੀ ਪੰਜਾਬੀ ਤਾਂ ਸਖਾਯੋ ਡੈਡੀ ਜੀ

Friday, June 3, 2011

ਆਪਣੀ ਹੀ ਆਵਾਜ਼

ਚਾਹਿਆ  ਹਵਾਵਾਂ  ਨੇ  ਵੀ  ਰੁਖ ਮੇਰੇ ਨੂ  ਮੋੜਨਾ, ਪਰ
ਕੀ ਕਰਾਂ ਇਹ ਜਿਸ੍ਮ ਹੀ ਹੁਣ ਹੋ ਗਿਆ ਪੱਥਰ ਜਿਹਾ

ਕਿਸ  ਤਰਾਂ  ਤੈਨੂ  ਪੁਕਾਰਾਂ  ਬਸਤੀ-ਏ-ਵੀਰਾਨ ਵਿਚ
ਆਪਣੀ ਹੀ ਆਵਾਜ਼ ਤੋ ਹੁਣ ਲੱਗ ਰਿਹਾ ਹੈ ਡਰ ਜਿਹਾ

ਕਾਨਿਆਂ ਦਾ ਕੋਠੜਾ, ਓਹਦੇ ਵਿਚ ਤੇਰੀ ਤਸਵੀਰ ਇੱਕ
ਖੰਡਹਰ ਮੇਰੇ ਇਸ਼ਕੇ ਦਾ, ਮੈਨੂ ਦਿੱਸ ਰਿਹੈ ਮੰਦਰ ਜਿਹਾ

ਮੁੱਖ ਜਿਹਨੇ ਸੀ ਮੋੜਿਆ, ਨਾ ਪਰਤਕੇ ਸੀ ਵੇਖਿਆ
ਨਜ਼ਰਾਂ ਸਾਹਵੇਂ ਜਾਪ੍ਦੈ ਮੈਨੂ ਅੱਜ ਵੀ ਓ ਹਾਜ਼ਰ ਜਿਹਾ

ਹੱਥ ਦੇ ਵਿਚ ਮੈਂ ਪਕੜ ਦੀਵਾ, ਲਬ ਰਿਹਾਂ ਹਾਂ ਰੋਸ਼ਨੀ
ਆਸ ਦੀ ਧੁੰਦਲੀ ਕਿਰਨ ਵਿਚ ਦਿੱਸ ਰਿਹੈ ਦਿਲਬਰ ਜਿਹਾ

Friday, May 27, 2011

ਮੈਂ ਭੀ ਚਲਾ ਥਾ ਇਸ਼੍ਕ਼  ਕੀ  ਬਦਨਾਮ  ਗਲਿਓ ਮੇਂ
ਮਗਰ ਬਦਕਿਸਮਤੀ ਦੇਖੋ ਕਿ ਮੈਂ ਮਸ਼ਹੂਰ ਹੋ ਬੈਠਾ

ਕੇ ਉਨਕੇ ਹੁਸ੍ਨ ਕੀ ਮੈਨੇ ਜ਼ਰਾ ਤਾਰੀਫ ਭਰ ਕਿਆ ਕੀ
ਸਨਮ  ਬਸ "ਝੀਲ ਸੀ ਆਖੋਂ" ਪੇ ਹੀ ਮਗਰੂਰ ਹੋ ਬੈਠਾ

ਛਲਕ ਤੇਰੀ ਆਂਖ ਸੇ ਪਾਨੀ ਮੇਰੇ ਹੋਠੋਂ ਪੇ ਆ ਟਪਕਾ
ਬਸ  ਇਤਨੀ ਦੇਰ ਥੀ ਮੈਂ ਭੀ ਨਸ਼ੇ  ਮੇ ਚੂਰ ਹੋ ਬੈਠਾ

" ਜਾ ਤੂਝਕੋ ਭੂਲ ਜਾਉਂਗਾ " ਕਹਾ  ਯੂਹੀਂ  ਮਜ਼ਾਕੋਂ ਮੇਂ
ਬਸ ਇਤਨੀ ਬਾਤ ਥੀ ਜ਼ਾਲਿਮ ਮੇਰੇ ਸੇ ਦੂਰ ਹੋ ਬੈਠਾ

ਕੇ  ਦਿਲ  ਮੇ  ਥੀ  ਤਮੰਨਾ ਉਮ੍ਰ ਭਰ  ਦੀਦਾਰ  ਤੇਰੇ ਕੀ
ਕੇ ਜਿਸ ਦਿਨ ਤੂ ਨਜ਼ਰ ਆਇਆ ਤੋ ਮੈਂ ਬੇਨੂਰ ਹੋ ਬੈਠਾ

Monday, May 2, 2011

ਵੇਖਲੋ ਓਬਾਮਾ ਨੇ ਓਸਾਮਾ ਮਾਰਤਾ

ਲਬਦੇ ਸੀ ਜਿਂਨੂ ਹੋਗੇ ਕਈ ਸਾਲ ਬਈ
ਬੁਸ਼ ਦਾ ਵੀ ਹੋ ਗਿਆ ਸੀ ਮੰਦਾ ਹਾਲ ਬਈ
ਖਬਰਾਂ ਚ ਸੁਣਿਆ ਮੈਂ ਗੱਡੀ ਚਾੜਤਾ
ਵੇਖਲੋ ਓਬਾਮਾ ਨੇ ਓਸਾਮਾ ਮਾਰਤਾ

ਹੋਊ ਕੀਜੇ ਮਰ ਗਿਆ ਇੱਕ ਬਦਮਾਸ਼ ਜੀ
ਮਰ ਜਾਵੇ ਦੁਨੀਆ ਚੋਂ ਅੱਤਵਾਦ ਕਾਸ਼ ਜੀ
ਉੱਚਿਆਂ ਇਮਾਰਤਾਂ ਚ ਵਜਨੇ ਪਲੇਨ ਜੀ
ਘਰ ਘਰ ਵੇਖੋ ਪਏ ਜੱਮਦੇ ਲਦੇਨ ਜੀ

ਛਾਣੇ ਮਾਰੂਥਲ ਤੇ ਪਹਾੜਾਂ ਚ ਵੀ ਲਬਿਆ
ਦਿਸ੍ਦਾ ਨਾ ਕਿਤੇ ਅਮਰੀਕਾ ਫਿਰੇ ਯਬਿਆ
ਕਹਿੰਦੇ ਟੰਗ ਦਿੱਤਾ ਅਸੀਂ ਬੰਦਾ ਜਿਹੜਾ ਮੇਨ ਜੀ
ਘਰ ਘਰ ਵੇਖੋ ਪਏ ਜੱਮਦੇ ਲਦੇਨ ਜੀ

ਕਰਾਂ ਅਰਦਾਸ ਰੱਬ ਅੱਗੇ ਹਾਥ ਜੋੜ ਕੇ
ਅਮਨ ਤੇ ਚੈਨ ਜੇ ਲਿਆਵੇ ਕਿਤੇ ਮੋੜ ਕੇ
ਜ਼ੈਲਦਾਰ ਸੋਚਾਂ ਵਾਲੀ ਠਿਲਦਾ ਟਰੇਨ ਜੀ
ਘਰ ਘਰ ਵੇਖੋ ਪਏ ਜੱਮਦੇ ਲਦੇਨ ਜੀ....... ਜ਼ੈਲਦਾਰ ਪਰਗਟ ਸਿੰਘ

Friday, April 29, 2011

ਮੈਂ ਕਿਹਾ "ਮਰ ਜਾਵਾਂ" ? ਤੇ ਓ ਸਿਰ ਹਿਲਾ ਕੇ ਤੁਰ ਗਏ

ਆਸ ਦੇ ਦੀਵੇ ਦੇ ਵਿਚ ਸੀ ਤੇਲ ਪਾ ਕੇ ਰੱਖਿਆ
ਬਾਲਣੇ ਨੂ ਆਏ ਸੀ ਤੇ ਅੱਗ ਲਗਾ ਕੇ ਤੁਰ ਗਏ

ਜਾਣ ਕੇ ਅਣਜਾਨ ਬਣਕੇ ਖੜ ਕੇ ਸੀ ਤੱਕਦੇ ਰਹੇ
ਸੜਦਾ ਮੈਨੂ ਵੇਖ ਕੇ ਓ ਮੁਸਕੁਰਾ ਕੇ ਤੁਰ ਗਏ

ਇੱਕ ਦਿਨੇ ਮਰਨੇ ਦੀ ਹਾਲੇ ਕਸਮ ਭੁੱਲੀ ਵੀ ਨਹੀ
ਮੈਂ ਕਿਹਾ "ਮਰ ਜਾਵਾਂ" ? ਤੇ ਓ ਸਿਰ ਹਿਲਾ ਕੇ ਤੁਰ ਗਏ

ਆਪਣੀ ਇਸ ਹਾਲਤ ਦਾ ਜਦ ਗੁਨਾਹ੍ਗਾਰ ਓਹਨੂ ਆਖਿਆ
ਨੱਕ ਚੜ੍ਹਾ ਕੇ, ਘੂਰੀ ਵੱਟ ਕੇ, ਤਿਲਮਿਲਾ ਕੇ ਤੁਰ ਗਾਏ

ਰੂੜ ਚੁਕੇ ਸਬ ਹਂਜੂਆ ਦਾ ਹਿਸਾਬ ਜਦ ਮੈਂ ਮੰਗਿਆ
ਹਿਜਰ ਦੇ ਕਾਸੇ ਦੇ ਵਿਚ ਓ ਮੌਤ ਪਾ ਕੇ ਤੁਰ ਗਏ

Sunday, April 24, 2011



* ਪਰਸੋ  ਸ਼ਾਮ ਨੂ ਮੇਰੇ ਨਾਲ ਬੀਤੀ ਇੱਕ ਸੱਚੀ ਘਟਨਾ *
ਪਰਸੋਂ ਸ਼ਾਮ ਨੂ , ਜਦ ਮੇਰੇ ਆਫੀਸ ਤੋ ਘਰ ਜਾਂਦੀਆਂ ਹੀ, ਛੋਟੇ ਨੇ ਫੋਨ ਕੀਤਾ
 ਕੇ ਵੀਰ ਜੀ ਟ੍ਰੇਕਟਰ ਦਾ ਤੇਲ ਮੁੱਕ ਗਿਆ ਹੈ ਤੇ ਰਾਸਤੇ ਵਿਚ ਰੁਕ ਗਿਆ ਹੈ
ਛੇਤੀ ਨਾਲ ਤੇਲ ਲੇ ਕੇ ਆਓ..
ਮੈਂ ਫਟਾਫਟ 5 ਲੀਟਰ ਵਾਲੀ ਪੀਪੀ ਭਰ ਕੇ ਚਲ ਪਿਆ....
ਖੇਤਾਂ ਦੇ ਨਜ਼ਦੀਕ ਜਾ ਕੇ ਕੀ ਵੇਖਦਾ ਹਾਂ ਕਿ
ਇੱਕ ਨਿੱਕੀ ਜਹੀ ਕੁੜੀ
ਪੰਜਵੀ ਜਾ ਛੇਵੀਂ ਚ ਪੜਦੀ ਹੋਣੀ ਆ
ਇਕ ਪੁਰਾਣੇ ਅਤੇ ਟੁੱਟੇ ਜਹੇ ਸਯਿਕਿਲ ਤੇ ਆਪਣਾ ਮਿੱਟੀ ਨਾਲ ਗੰਦਾ ਹੋਇਆ  ਬਸਤਾ ਰਖ ਕੇ ਖੜੀ ਹੈ...
ਓਹਦੇ ਹਥ ਵਿਚ ਓਸੇ ਸਾਈਕੀਲ ਦੀ ਟੁੱਟੀ ਹੋਈ ਚੈਨ ਫੜੀ ਹੋਈ ਹੈ
ਤੇ ਚਿੱਟੇ ਰੰਗ ਦੀ ਉਹਦੀ ਕਮੀਜ ਜੋਕਿ ਸਵੇਰੇ ਉਸਦੀ ਮਾਂ ਨੇ ਏ ਕਹਿ ਕੇ ਪੂਅਇਈ ਹੋਵੇਗੀ
ਕੇ ਬੇਟਾ ਮੈਲੀ ਨੀ ਕਰਕੇ ਔਣੀ, ਚੈਨ ਨਾਲ ਘੁਲਣ ਕਰਕੇ ਜਗਹ ਜਗਹ ਤੋ ਕਾਲੀ ਹੋ ਗਈ ਹੈ
ਸਾਈਕੀਲ ਦੀ ਚੈਨ ਟੁੱਟਣ ਕਾਰਨ ਓ ਸੜਕ ਤੇ ਡਿੱਗ ਪਈ ਸੀ ਅਤੇ ਉਸ ਦੇ ਗਲ ਵਿਚ ਪਈ ਹੋਈ ਪਾਣੀ ਵਾਲੀ ਬੋਤਲ ਵੀ ਡਿੱਗ ਕੇ ਟੁੱਟ ਚੁੱਕੀ ਸੀ
ਬਹੁਤ ਜਿਆਦਾ ਜਲਦੀ ਹੋਣ ਦੇ ਕਾਰਨ ਮੈਂ ਰੁਕ ਨਾ ਸਕਿਆ ਤੇ ਖੇਤ ਵੱਲ ਚਲਾ ਗਿਆ
ਓ ਮੇਰੇ ਖੇਤ ਤੋ ਜਿਆਦਾ ਦੂਰ ਨਹੀ ਸੀ
ਮੈਂ ਚਾਹੁੰਦੇ ਹੋਏ ਵੀ ਉਸਦੇ ਕੋਲ ਨਹੀ ਸੀ ਜਾ ਪਈਆ
ਮੇਰਾ ਧਿਆਨ ਬਾਅਰ ਬਾਰ ਓਹਦੇ ਵੱਲ ਜਾ ਰਿਹਾ ਸੀ
ਓ ਵਿਚਾਰੀ, ਕਦੇ ਆਪਣੇ ਨਿੱਕੇ ਨਿੱਕੇ ਅਤੇ ਗ੍ਰੀਸ ਨਾਲ ਕਾਲੇ ਹੋਏ ਹਥਾਂ ਨਾਲ ਆਪਣੇ ਮੱਥੇ ਤੋਂ ਮੁੜਕਾ ਪੂਂਜਦੀ ਤੇ ਮੱਥਾ ਸਾਫ ਹੋਣ ਦੇ ਬਜਾਏ ਹੋਰ ਗੰਦਾ ਹੋ ਜਾਂਦਾ, ਜਿਵੇਂ ਇਹ ਕਾਲੀਖ ਉਹਦੇ ਮਥੇ ਤੇ ਨਹੀ ਉਸਦੀ ਕਿਸਮਤ ਵਿਚ ਹੋਵੇ, ਤਿੰਨ ਜਾਂ ਚਾਰ ਵਾਰ ਉਸਨੇ ਔਂਦੇ ਜਾਂਦੇ ਮੋਟਰਸਾਇਕਲ ਵਲੇਆਂ ਨੂ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਕੋਈ ਰੁਕਿਆ ਨਾ.
ਇਸ ਕਰਕੇ ਓਹਨੇ ਹੁਣ ਮਦਦ ਮੰਗਣੀ ਵੀ ਬੰਦ ਕਰ ਦਿੱਤੀ
ਓਹਨੇ ਆਪਣੀ ਟੁੱਟੀ ਹੋਈ ਪਾਣੀ ਵਾਲੀ ਬੋਤਲ ਨੂ ਓਸੇ ਬੋਤਲ ਦੇ ਸ੍ਟ੍ਰੈਪ ( ਰਿਬਨ) ਨਾਲ ਵਲੇਵੇਂ ਦੇ ਕੇ ਬੰਨ ਲਿਆ ਤਜੋਂ ਹੋਰ ਜਿਆਦਾ ਨਾ ਟੁੱਟ ਜਾਵੇ ਅਤੇ ਆਪਣੇ ਬਸਤੇ ਵਿਚ ਫਸਾ ਦਿੱਤੀ.
ਧੁੱਪ ਬਹੁਤ ਤੇਜ ਸੀ ਔਰ ਓ ਵਿਚਾਰੀ ਜਿਸ ਜਗਾਹ ਤੇ ਸੀ ਉਸਦੇ ਲਾਗੇ ਕੋਈ ਰੁਖ ਵੀ ਨਹੀ ਸੀ.
ਫਿਰ ਉਸਨੇ ਖੁਦ ਹੀ ਟੁੱਟੀ ਹੋਈ ਚੈਨ ਨੂ ਜੋੜਨ ਦੀ ਕੋਸ਼ਿਸ਼ ਕੀਤੀ ਅਤੇ ਜਿੱਦਾਂ ਕਹਿੰਦੇ ਹੁੰਦੇ ਆ ਕੇ ਜਰੂਰਤ ਹੀ ਅਵਿਸ਼ਕਾਰ ਦੀ ਮਾਂ ਹੈ, ਉਸਨੇ ਦਿਮਾਗ ਲਗਾ ਕੇ ਜਮੈਤਰੀ ਖੋਲੀ ਅਤੇ ਪਰਕਾਰ ( ਕੋਂਪੱਸ) ਕੱਡ ਕੇ ਟੁੱਟੀ ਹੋਈ ਚੈਨ ਦੇ ਸਿਰੇ ਵਿਚ ਫਸਾ ਕੇ ਉਹਦੀ ਸੂਈ ਤੋੜ ਦਿੱਤੀ.... ਲੱਗਿਆ ਜਿੱਦਾਂ ਚੈਨ ਠੀਕ ਹੋ ਗਈ
ਪਰ ਜਦ ਉਸਨੇ ਪਹਿਲਾ ਪੇਡਲ ਮਾਰਿਆ ਚੈਨ ਫਿਰ ਤੋਂ ਟੁੱਟ ਗਈ...
ਹੁਣ ਉਸ ਕੁੜੀ ਦੇ ਚਿਹਰੇ ਤੇ ਘੋਰ ਉਦਾਸੀ ਦੇ ਭਾਵ ਝਲਕ ਰਹੇ ਸੀ...
ਅਤੇ ਇੱਕ ਮਾਰੀ ਗੱਲ ਹੋਰ ਹੋਈ ਕੇ ਉਦ੍ਹੀ ਚੈਨ ਗਰਾਰੀ ਵਿਚ ਫੱਸ ਗਈ ਸੀ ਭਾਵ ਹੁਣ ਓ ਸਾਈਕੀਲ ਖਿਚ ਵੀ ਨਹੀ ਸੀ ਸਕਦੀ.
ਔਰ ਓ ਸਾਇਕਲ ਸ੍ਟੈਂਡ ਤੇ ਲਗਾ ਕੇ ਬਸਤੇ ਵਿਚੋਂ ਇੱਕ ਕਾਪੀ ਕਡਕੇ ਸਿਰ ਤੇ ਰਖ ਕੇ ਥੋੜਾ ਦੂਰ ਬੈਠ ਗਈ..
ਏਨੇ ਨੂ ਮੇਰਾ ਕੱਮ ਮੁੱਕ ਗਿਆ ਤੇ ਮੈਂ ਛੇਤੀ ਨਾਲ ਜਾ ਕੇ ਉਸਨੂ ਪੁਛਿਆ ਕਿ ਓ ਕਿਹਨਾ ਦੀ ਕੁੜੀ ਆ ਕਿਓਂਕਿ ਓ ਕਾਫੀ ਟਾਇਮ ਤੋਂ ਓਥੇ ਹੀ ਸੀ ਤੇ ਮੈਂ ਸੋਚਿਆ ਕਿ ਮੈਂ ਸ਼ਾਯਦ ਏਹ੍ਦੇ ਘਰਦਿਆਂ ਨੂ ਜਾਣਦਾ ਹੋਵਾਂ
ਓਹਦੇ ਆਪਣਾ ਨਾਮ ਅਤੇ ਪਤਾ ਦਸਿਆ
ਮੈਂ ਮੋਟਰਸੇਕਲ ਚੋ ਪਲਾਸ ਅਤੇ ਪੇਚਕਸ ਕੱਡ ਕੇ ਚੈਨ ਠੀਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਦੀ ਇੱਕ ਘੁੰਦੀ ਟੁੱਟ ਕੇ ਡਿੱਗ ਜਾਣ ਕਾਰਨ ਓ ਛੋਟੀ ਹੋ ਗਈ ਸੀ ਅਤੇ ਜੁੜ ਨਹੀ ਸੀ ਰਹੀ, ਸੋ ਮੈਂ ਜਿਆਦਾ ਮਦਦ ਨਹੀ ਕਰ ਸਕਿਆ...
ਉਸਨੇ ਕਿਹਾ " ਵੀਰ ਜੀ ਚੈਨ ਗਰਾਰੀ ਚੋ ਕੱਡ ਦਵੋ ਸਾਡਾ ਡੇਰਾ ਜਿਆਦਾ ਦੂਰ ਨਹੀ ਹੈ, ਮੈਂ ਚਲੀ ਜਾਵਾਂਗੀ"... ਮੈਂ ਐਦਾਂ ਹੀ ਕੀਤਾ
ਅਤੇ ਓ ਕੁੜੀ ਸਾਈਕੀਲ ਨੂ ਖਿਚਡੀ ਹੋਏ ਘਰ ਵੱਲ ਨੂ ਚੱਲ ਪਈ... ਜਦ ਮੈਂ ਫੋਨ ਨਾਲ ਉਸਦੀ ਜਾਂਦੀ ਦੀ ਤਸਵੀਰ ਖਿਚ ਰਿਹਾ ਸੀ ਮੇਰੇ ਦਿਲ ਵਿਚ ਵਹੁਤ ਸਾਰੇ ਵਿਚਾਰਾਂ ਦਾ ਹੜ ਆ ਗਿਆ....
ਕੀ
ਮੇਰੇ ਇਹ ਕਹਿਣ ਤੇ ਕਿ ਮੈਂ ਘਰ ਛੱਡ ਔਣਾ ਓਹਨੇ ਮਨਾ ਕਿਓ ਕਰ ਦਿੱਤਾ ?
1 ਘੰਟਾ ਲੇਟ ਹੋਣ ਦੇ ਬਾਵਜੂਦ ਵੀ ਓਹਦੇ ਘਰੋਂ ਕੋਈ ਨਹੀ ਆਯਾ ਓਹਦਾ ਸੁਰ ਪਤਾ ਲੈਣ ?
ਓਹਦੇ ਚਿਹਰੇ ਤੇ ਛਾਈ ਹੋਈ ਇਕ ਅਨਜਾਨੀ ਜਹੀ ਉਦਾਸੀ ਦਾ ਕਾਰਨ ਅਤੇ ਕੁਜ ਹੋਰ ਸਵਾਲ ?
ਸੋ ਮੈਂ ਵਾਪਿਸ ਖੇਤ ਗਿਆ ਤੇ ਆਪਣੇ ਇੱਕ ਮਿੱਤਰ ਕੋਲ ਗਿਆ ਜਿਸਦਾ ਡੇਰਾ ਉਸ ਕੁੜੀ ਦੇ ਡੇਰੇ ਦੇ ਪਾਸ ਹੀ ਹੈ..
ਉਸਨੇ ਦੱਸਿਆ ਕਿ ਏ ਕੁੜੀ ਦੇ ਦੋ ਛੋਟੇ ਤੇ ਇਕ ਵੱਡਾ ਭਰਾ ਹੈ..
ਜੋ ਕਿ ਸਾਡੇ ਸ਼ਹਿਰ ਦੇ ਇੱਕ ਮਸ਼ਹੂਰ ਸ੍ਕੂਲ ਵਿਚ ਪੜਣ ਜਾਂਦੇ ਨੇ ਅਤੇ ਜਿਹਨਾ ਨੂ ਡੇਰੇ ਤੋਂ ਹੀ ਬੱਸ ਲੈ ਕੇ ਜਾਂਦੀ ਹੈ ਅਤੇ ਛੱਡ ਕੇ ਜਾਂਦੀ ਹੈ'
ਪਰ ਓਸ ਕੁੜੀ ਨੂ ਗੁਰੂਦੁਆਰੇ ਵਾਲੇ ਸ੍ਕੂਲ ਵਿਚ ਪਾਏਆ ਗਿਆ ਹੈ ਸਿਰ੍ਫ ਏਸ ਕਰਕੇ ਕਿ ਓਥੇ ਫੀਸ ਘੱਟ ਹੈ
ਔਰ ਏਸੀ ਸੋਚ ਕਰਕੇ ਕਿ ਏਹ੍ਨੇ ਪੜ੍ਹ ਕੇ ਕੀ ਕਰਨਾ
ਔਰ ਉਸਨੂ ਸਾਈਕੀਲ ਵੀ ਓ ਦਿੱਤਾ ਗਿਆ ਹੈ ਜੋ ਕਿ ਓਹ੍ਨਾ ਦੇ ਪਾਲੀ ਦਾ ਹੈ
ਥੋਡਾ ਹੋਰ ਪਤਾ ਕਰਨ ਤੇ ਪਤਾ ਲੱਗਾ ਕੇ ਓਸ ਵਿਚਾਰੀ ਨੂ ਮਾਂ ਕੋਲੋਂ "ਸਾਈਕੀਲ ਖਰਾਬ ਕਰਨ", " ਪਾਣੀ ਵਾਲੀ ਬੋਤਲ ਤੋੜਨ " ਅਤੇ " ਲੇਟ ਔਣ ਕਰਕੇ" ਬਹੁਤ ਕੁੱਟ ਵੀ ਪਈ ਹੈ
ਬੂਝੇ ਹੋਏ ਦਿਲ ਨਾਲ ਧਨ ਸ਼੍ਰੀ ਗੁਰੂਰ ਨਾਨਕ ਜੀ ਦੇ ਪਾਵਨ ਬੋਲ ਯਾਦ ਕਰਦਾ ਹੋਇਆ ਮੈਂ ਘਰ ਨੂ ਆ ਗਿਆ ਜੋ ਓਹ੍ਨਾ ਨੇ ਮਾਨਵਤਾ ਨੂ ਔਰਤ ਜ਼ਾਤ ਦੇ ਸਨਮਾਨ ਕਰਨ ਵਾਸ੍ਤੇ ਕਹੇ ਸਨ
( ਉੱਤੇ ਦਿੱਤੀ ਹੋਈ ਤਸਵੀਰ ਓਸੇ ਕੁੜੀ ਦੀ ਹੈ ਜੋ ਓਹਦੇ ਜਾਣ ਸਮੇਂ ਮੈਂ ਖਿਚੀ ਸੀ )

ਬਸ ਏਨੀ ਕੁ ਉਮਰ ਦੇਵੀਂ

ਜੋੜ ਦੋਵੇਂ ਹਥ ਭਲਾ ਮੰਗਾ ਸਰਬੱਤ ਦਾ ਮੈਂ
ਤੇਰੇ ਦਰ ਫਰਿਆਦ ਜ਼ੈਲਦਾਰ ਕਰਦਾ ਹੋ ਦਾਤਾ ਰਹਿਮਤਾਂ  ਬਣਾਈ ਰੱਖੀਂ
ਬਸ ਏਹੋ ਅਰਜ਼ੋਈ ਬਾਰ ਬਾਰ ਕਰਦਾ ਹੋ ਦਾਤਾ ਰਹਿਮਤਾਂ ਬਣਾਈ ਰੱਖੀਂ

ਸਿਰ ਉੱਤੇ ਹਥ ਰੱਖੀਂ, ਦਾਤਾ ਸਾਡੀ ਪੱਤ ਰੱਖੀਂ
ਬਾਹਵਾਂ ਤੂ ਫੈਲਾਈ ਰੱਖੀਂ, ਰਹਿਮਤਾਂ  ਬਣਾਈ ਰੱਖੀਂ
ਓ ਵੇਲ ਬਚਦੀ ਨੀ ਪਾਣੀ ਵਿਚੋਂ ਸੁੱਕ ਜਾਵੇ ਜੋ
ਜੀ ਬਸ ਏਨੀ ਕੁ ਉਮਰ ਦੇਵੀਂ
ਤੇਰੇ ਨਾਮ ਉੱਤੇ ਸ਼ੁਰੂ ਅਤੇ ਮੁੱਕ ਜਾਵੇ ਜੋ
ਜੀ ਬਸ ਏਨੀ ਕੁ ਉਮਰ ਦੇਵੀਂ

ਰਾਹਵਾਂ ਰੁਸ਼ਨਾਈਂ, ਬਾਜਾਂ ਵਾਲੇਅ ਮਸ਼ਾਲ ਬਣ
ਰਸਤੇ ਵਿਖਾਈਂ, ਹਮਰਾਹੀ ਨਾਲ ਨਾਲ ਬਣ,
ਕਿ ਪਹੁੰਚੁ ਮੰਜ਼ਲੀਂ ਹਨੇਰੇ ਵਿਚ ਲੁੱਕ ਜਾਵੇ ਜੋ
ਜੀ ਬਸ ਏਨੀ ਕੁ ਉਮਰ ਦੇਵੀਂ
ਤੇਰੇ ਨਾਮ ਉੱਤੇ ਸ਼ੁਰੂ ਅਤੇ ਮੁੱਕ ਜਾਵੇ ਜੋ
ਜੀ ਬਸ ਏਨੀ ਕੁ ਉਮਰ ਦੇਵੀਂ

ਜ਼ਬਰ ਜ਼ੁਲਮ ਅੱਗੇ, ਖ੍ੜਨਾ ਸਿਖਾਈਂ ਸਾਨੂ
ਤਲੀ ਉੱਤੇ ਸੀਸ ਧਰ, ਲੜਨਾ ਸਿਖਾਈਂ ਸਾਨੂ
ਓ ਕਾਹਦਾ ਜੀਣਾ ਜੀ ਜ਼ੁਲਮ ਅੱਗੇ ਝੁਕ ਜਾਵੇ ਜੋ
ਜੀ ਬਸ ਏਨੀ ਕੁ ਉਮਰ ਦੇਵੀਂ
ਤੇਰੇ ਨਾਮ ਉੱਤੇ ਸ਼ੁਰੂ ਅਤੇ ਮੁੱਕ ਜਾਵੇ ਜੋ
ਜੀ ਬਸ ਏਨੀ ਕੁ ਉਮਰ ਦੇਵੀਂ

Friday, April 22, 2011

ਇਸ਼ਕ਼ੇ ਦੀ ਦਾਸਤਾਨ

ਇਸ ਇਸ਼ਕ਼ੇ ਦੀ ਦਾਸਤਾਨ ਸੁਣੀ ਜਦੋ ਮੈਂ
ਮੇਰੇ ਪੈਰਾਂ ਥੱਲੋਂ ਨਿਕਲੀ ਜ਼ਮੀਨ ਭੱਜਦੀ

ਵੇਖੇ ਆਸ਼ਕਾਂ ਬੇਦੋਸ਼ਿਆਂ ਨੂ ਪੱਥਰ ਵੀ ਪੈਂਦੇ
ਵੇਖੀ ਸਿਰ ਸ਼ਮਸ਼ੀਰ ਮਿਰਜ਼ੇ ਦੇ ਵੱਜਦੀ

ਵੇਖੇ ਜੋਗੀ ਬਣੇ ਚਾਕ, ਰਖ ਵੰਜਲੀ ਨੂ ਢਾਕ
ਵੇਖੀ ਖੇੜੇਆਂ ਚ ਡੋਲੀ ਸਹਿਬਾ ਦੇ ਲਈ ਸੱਜਦੀ

ਵੇਖੇ ਕੰਡੇਆਂ ਤੇ ਕੁਜ, ਕੁਜ ਰਹਿਗੇ ਕੰਡਿਆਂ ਤੇ
ਵੇਖੀ ਵਿਚ ਮੈਂ ਝਨਾਵਾਂ ਦੇ ਸੀ ਮੌਤ ਗੱਜਦੀ

ਵੇਖੇ ਲੱਖਾਂ ਜੋ ਨਜ਼ਾਰੇ ਕੁਜ ਲਫਜ਼ੀਂ ਉਤਾਰੇ
ਜ਼ੈਲਦਾਰਾ ਤਾੰਵੀ ਵੇਖੀ ਨਾ ਕਲਮ ਰੱਜਦੀ

Tuesday, April 5, 2011

ਏ ਨਹੀ ਸੀ ਸੋਚਿਆ

ਹੈ ਬੜਾ ਜ਼ਾਲਿਮ ਸਨਮ, ਏ ਜਾਣਦਾ ਸੀ ਮੈਂ , ਮਗਰ
ਇਸ ਕਦਰ ਹੋਏਗਾ ਕਾਤਿਲ, ਏ ਨਹੀ ਸੀ ਸੋਚਿਆ

ਹੋ ਗਿਆ ਦੁਸ਼ਮਣ ਜ਼ਮਾਨਾ, ਪਰ ਕੋਈ ਸੀ ਗਮ ਨਹੀ
ਤੂ ਵੀ ਜਾ ਹੋਵੇਗਾ ਸ਼ਾਮਿਲ, ਏ ਨਹੀ ਸੀ ਸੋਚਿਆ

ਰੋਸ਼ਨੀ ਦੀ ਭਾਲ, ਮਾਰਾਂ ਹ੍ਨੇਰਿਆਂ ਚ ਟੱਕਰਾਂ
ਕੁਜ ਵੀ ਨਾ ਹੋਏਗਾ ਹਾਸਿਲ, ਏ ਨਹੀ ਸੀ ਸੋਚਿਆ

ਪਲਕਾਂ ਤੇ ਜਿਸਨੂ  ਬਿਠਾਇਆ, ਦਿਲ ਦਾ ਮਹਿਰਮ ਜਾਣਕੇ
ਰੂਹ ਚ ਜਾ ਹੋਏਗਾ ਦਾਖਿਲ  ,ਏ ਨਹੀ ਸੀ ਸੋਚਿਆ.... ਜ਼ੈਲਦਾਰ ਪਰਗਟ ਸਿੰਘ

Friday, March 25, 2011

ਕਾਫਿਲਾ ਮਦ੍ਮਸ੍ਤ ਜ਼ਿੰਦਗੀ ਦਾ ਵੀ ਚਲਦਾ ਜਾ ਰਿਹੈ

ਕਾਫਿਲਾ ਮਦ੍ਮਸ੍ਤ ਜ਼ਿੰਦਗੀ ਦਾ ਵੀ ਚਲਦਾ ਜਾ ਰਿਹੈ 
ਏ ਚਾਨਣਾ ਸਾਹਾਂ ਦੇ ਸੂਰਜ ਦਾ ਵੀ ਢਲਦਾ ਜਾ ਰਿਹੈ 
ਕਰ ਰਿਹਾ ਹਾਂ ਫਿਰ ਵੀ ਰੋਸ਼ਨ ਬਸਤੀ ਉਸ ਵੀਰਾਨ ਨੂੰ 
ਤਾਂ ਕੀ ਹੋਇਆ ਦਿਲ ਦਾ ਬਾਲਣ ਵੀ ਜੇ ਬਲਦਾ ਜਾ ਰਿਹੈ

ਝੋਂਕੇ ਏ ਠੰਡੀ ਹਵਾ ਦੇ ਵੀ ਨੇ ਸੀਨਾ ਸਾੜਦੇ 

ਪਕੜ ਕੇ ਬਾਂਹ ਤੋ ਮੇਰੇ ਚਾਵਾਂ ਨੂ ਪਏ ਨੇ ਤਾੜਦੇ 
ਦਿਸ ਰਹੀ ਹੋਵੇਗੀ ਚਿਹਰੇ ਮੇਰੇ ਤੇ ਹਾਸੀ ਮਗਰ 
ਅਥਰੂ ਮੇਰਾ ਗਮ ਦੇ ਸਾਗਰ ਵਿਚ ਵੀ ਰਲਦਾ ਜਾ ਰਿਹੈ
 

ਚੰਦਰੇ ਬੜੇ ਨੇ ਹਾਦਸੇ ਮੋਹਲਤ ਨੀ ਦਿੰਦੇ ਰੋਣ ਦੀ
ਆਦਤ ਪਈ ਅਣਹੋਣੀ ਨੂ ਵੀ ਸਿਰ ਮੇਰੇ ਤੇ ਹੋਣ ਦੀ
ਕੀ ਨਬਜ਼ ਫੜ ਕੇ ਦੇਖਦੈਂ ਐਦਾਂ ਪਤਾ ਨੀ ਲੱਗਣਾ
ਏ ਅੰਦਰੋ ਅਂਦਰੀ ਰੂਹ ਮੇਰੀ ਵਿਚ ਰੋਗ ਪਲਦਾ ਜਾ ਰਿਹੈ

ਕਿਨੇ ਕੁ ਤਰਲੇ ਕਰਾਂ, ਕਰ ਕਰ ਕੇ ਹਥ ਵੀ ਘਸ ਗਏ 

ਹੈ ਬੜਾ ਸੰਗਦਿਲ ਸਨਮ, ਹਾਸੇ ਵੀ ਜਾਂਦੇ ਦੱਸ ਗਏ 
ਕੁਜ ਵੀ ਨਾ ਮਿਲਿਆ ਬੜਾ ਸੀ ਜੋਰ ਲਾ ਕੇ ਵੇਖਿਆ 
ਵੇਖ ਲੌ ਪਰਗਟ ਵੀ ਆਖਿਰ ਹਥ ਮਲਦਾ ਜਾ ਰਿਹੈ

Friday, March 18, 2011

ਆਜਾ ਸੰਘਣਾ ਪਿਆਰਾਂ ਵਾਲਾ ਰੰਗ ਡੋਲ ਲੈ

ਹੋਲੀ ਜਹੇ ਹਾਲਾਤ, ਰੰਗ ਰੰਗੇ ਜਜ਼ਬਾਤ
ਲੈ ਖਿਆਲਾਂ ਦੀ ਪਰਾਤ, ਵਿਚ ਰੰਗ ਘੋਲ ਲੈ
ਥੋੜਾ ਮੇਰੇ ਉੱਤੇ ਸੁੱਟ, ਥੋੜਾ ਪਾ ਲੈ ਆਪਣੇ ਤੇ
ਆਜਾ ਸੰਘਣਾ ਪਿਆਰਾਂ ਵਾਲਾ ਰੰਗ ਡੋਲ ਲੈ

ਹੋਇਆ ਸੁਰਖ਼ ਗੁਲਾਬੀ ਰੰਗ ਸੰਗ ਨਾਲ ਨੀ
ਦੇਖ ਖੇਡਦੀ ਹਵਾ ਵੀ ਤੇਰੇ ਰੰਗ ਨਾਲ ਨੀ
ਕਾਹਤੋਂ ਬੈਠੀ ਚੁਪ ਚੁਪ ਕੁਜ ਤੂੰ ਵੀ ਬੋਲ ਲੈ
ਆਜਾ ਸੰਘਣਾ ਪਿਆਰਾਂ ਵਾਲਾ ਰੰਗ ਡੋਲ ਲੈ

ਦੇਖ ਹਾਸੇ ਤੇਰਾ ਰਸਤਾ ਪਏ ਨੇ ਤੱਕਦੇ
ਭੌਰੇ ਚੁਣ ਚੁਣ ਫੁੱਲ ਪੈਰਾਂ ਥੱਲੇ ਰਖਦੇ
ਜਿਹੜੀ ਬੰਨੀ ਆ ਉਦਾਸੀ ਵਾਲੀ ਗਂਡ ਖੋਲ ਲੈ
ਆਜਾ ਸੰਘਣਾ ਪਿਆਰਾਂ ਵਾਲਾ ਰੰਗ ਡੋਲ ਲੈ

ਵੇਖ ਆਸਾਂ ਵਾਲੇ ਵਿਹੜੇ ਚ ਗੁਲਾਲ ਉੱਡਦੇ ਨੂ
ਤੇਰੇ ਨੱਚਦੀ ਦੇ ਵੇਖ ਨਾਲ ਨਾਲ ਉੱਡਦੇ ਨੂ
ਜ਼ੈਲਦਾਰ ਦੀ ਤੂ ਗੱਲ ਇੱਕ ਵਾਰ ਗੌਲ
ਲੈ
ਆਜਾ ਸੰਘਣਾ ਪਿਆਰਾਂ ਵਾਲਾ ਰੰਗ ਡੋਲ ਲੈ

Sunday, March 6, 2011

ਸਜ਼ਾ ਹੋਵੇ.

ਮੈਂ ਚਾਹੁਣਾ ਹਾਂ, ਕੇ ਅੱਜ ਹੀ, ਜ਼ਿੰਦਗੀ ਦਾ ਫੈਸਲਾ ਹੋਵੇ
ਬੜੇ ਮੈਂ ਜੁਰਮ ਕੀਤੇ ਨੇ, ਮੈਂ ਮੁਲਜ੍ਮ ਹਾਂ, ਸਜ਼ਾ ਹੋਵੇ.


ਤੁਸੀ ਦੇ ਦੇ ਤਸੀਹੇ, ਰੂਹ ਮੇਰੀ ਨੂ, ਮਾਰ ਹੀ ਛੱਡੋ
ਸਪੁਰ੍ਦ-ਏ-ਖਾਕ ਕਰ੍ਦੋ, ਕੇ ,ਖੁਦਾ ਦਾ ਵਾਸ੍ਤਾ ਹੋਵੇ

ਨਾ ਮੇਰੀ ਸਾਡ਼ਨਾ ਅਰਥੀ, ਨਾ ਕਰਨਾ ਕਬਰਸਰ ਮੈਨੂ
ਕੇ ਐਨੀ ਦੂਰ ਸੁੱਟੋ, ਰੂਹ ਵੀ ਜਿਥੇ, ਲਾਪਤਾ ਹੋਵੇ

ਜਿੰਨਾ ਚਿਰ ਹੋਰ ਜੀਵਂਗਾ, ਮੈਂ ਕਰਨੇ, ਜੁਰ੍ਮ ਹੀ ਤੇ ਨੇ
ਨਾ ਮੇਰੇ ਤੇ ਤਰਸ ਖਾਓ, ਨਾ ਮੇਰੇ ਤੇ ਦਇਆ ਹੋਵੇ


ਮੈਂ ਹਓਮੈ ਦਾ ਮੁੱਜਸਮਾ ਹਾਂ, ਮੈਂ ਗਠ੍ੜੀ ਪਾਪ ਵਾਲੀ ਹਾਂ
ਕੇ "ਮੈਂ" ਨੂ ਲਾ ਦਵੋ ਫਾਹੇ, ਮਨੁਖ੍ਤਾ ਦਾ ਭਲਾ ਹੋਵੇ


ਮੇਰੀ ਤਸਵੀਰ ਉੱਤੇ, ਹਾਰ, ਮੇਰੀ "ਮੈਂ" ਦਾ ਹੀ ਪਾ ਕੇ
ਤੇ ਟੰਗਣਾ ਉਸ ਜਗਾਹ ਜਿਥੇ ਜਮਾਨਾ ਵੇਖਦਾ ਹੋਵੇ 

ਕੇ ਓਹਨੂ ਜੱਮਨ ਤੋ ਪਹਿਲਾਂ ਹੀ, ਕਰ ਦੇਣਾ, ਦਫਨ ਯਾਰੋ
ਕਿਤੇ ਕੋਈ ਜ਼ੈਲਦਾਰ,ਪੈਦਾ ਜੇ ਹੁੰਦਾ, ਦਿਸ ਰਿਹਾ ਹੋਵੇ

Monday, February 21, 2011

ਬਚਾਂ ਕਿਵੇਂ ਦੋਸਤੋ

ਨੈਨਾ ਦਿਆਂ ਵਾਰਾਂ ਕੋਲੋਂ
ਤੇਜ਼ ਹਥਿਆਰਾਂ ਕੋਲੋਂ
ਮਘੇ ਅੰਗਿਆਰਾਂ ਕੋਲੋਂ
ਬਚਾਂ ਕਿਵੇਂ ਦੋਸਤੋ

ਜਿੰਦ ਜਾਂਦੀ ਮੁੱਕ ਮੁੱਕ
ਚੱਲੇ ਪੌਂਚਾ ਚੁੱਕ ਚੁੱਕ
ਨਖਰੇ ਹਜ਼ਾਰਾਂ ਕੋਲੋਂ
ਬਚਾਂ ਕਿਵੇ ਦੋਸਤੋ

ਵੇਖੇਂ ਅਖ ਚੱਕ ਚੱਕ
ਦਿਲ ਕਰੇ ਧੱਕ ਧੱਕ
ਰੂਪ ਦੀਆਂ ਮਾਰਾਂ ਕੋਲੋਂ
ਬਚਾਂ ਕਿਵੇਂ ਦੋਸਤੋ

ਤੱਕਾਂ ਜਦ ਖੜ ਖੜ
ਲੋਕੀਂ ਪੈਂਦੇ ਸੜ ਸੜ
ਮਾੜਿਆਂ ਵਿਚਾਰਾਂ ਕੋਲੋਂ
ਬਚਾਂ ਕਿਵੇਂ ਦੋਸਤੋ

ਲੌਂਦੇ ਤੁੱਕੇ ਜੋੜ ਜੋੜ
ਕਲਮ ਜਹੀ ਤੋੜ ਤੋੜ
ਜੈਲੀ ਜਹੇ ਯਾਰਾਂ ਕੋਲੋਂ
ਬਚਾਂ ਕਿਵੇਂ ਦੋਸਤੋ



Monday, January 17, 2011

Fast love

ਸ਼ਹਿਰ ਦੇ ਵਿਚਾਲੇ ਇਕ ਵੱਡਾ ਚੌਂਕ ਸੀ,
ਜਿਥੇ ਖੜ੍ਨੇ ਦਾ ਵਿਹਲੇੱਆਂ ਨੂ ਸ਼ੌਂਕ ਸੀ

ਓਥੇ ਇਕ ਨਿੱਕਾ ਜਿਹਾ ਮੁੰਡਾ ਸੀ ਖਡ਼ਾ,
ਦੇਖ੍ਣੇ ਨੂ ਲਗਦਾ ਸ਼ਰੀਫ ਸੀ ਬੜਾ
10-12 ਸਾਲ ਸੀ ਉਮਰ ਓਸਦੀ,
ਪਰ ਚੰਗੀ ਨੀ ਸੀ ਲਗਦੀ ਨਜ਼ਰ ਓਸਦੀ

ਪਤਾ ਨੀ ਓ ਕੀਦੀ ਸੀ ਉਡੀਕ ਕਰਦਾ
ਕਦੇ ਕੱਪੜੇ ਓਹ ਝਾੜੇ ਵਾਲ ਠੀਕ ਕਰਦਾ
ਤੱਕਦੇ ਸੀ ਲੋਕੀ ਓਹਨੂ ਸ਼ੱਕ ਨਾਲ ਜੀ
ਕੋਈ ਘੂਰੇ ਸਿਧਾ ਕੋਈ, ਟੇਡੀ ਅਖ ਨਾਲ ਜੀ

ਦਿਲ ਵਿਚ ਪਤਾ ਨੀ ਕੀ ਆਸ ਕਰਦਾ
ਖੜਾ ਸੀ ਓਹ ਬਸ ਟਾਇਮ ਪਾਸ ਕਰਦਾ

ਇਕ ਕੁੜੀ ਸ਼ਹਿਰ ਜੋ ਪੜਣ ਆਯੀ ਸੀ
ਪਿੰਡ ਵਾਲੀ ਬਸ ਤੇ ਚੜਨ ਆਯੀ ਸੀ

ਜੀ ਕੁੜੀ ਵੇਖ ਮੁੰਡੇ ਨੂ ਤਾ ਚਾ ਹੋ ਗਿਆ
ਓਹਨੂ ਇੰਜ ਲੱਗਾ ਹੁਣ ਮੈਂ ਵੱਡਾ ਹੋ ਗਿਆ
ਖੜੇ ਖੜੇ ਮੁੰਡੇ ਨੂ ਸ਼ੈਤਾਨੀ ਸੂਝ ਗੀ
ਨਹੀ ਕਰਨੀ ਸੀ ਜਿਹੜੀ ਓ ਨਾਦਾਨੀ ਸੂਝ ਗੀ

ਕੁੜੀ ਦੇਖ੍ਣੇ ਨੂ ਲੱਗਦੀ ਸ਼ਰੀਫ ਸੀ ਬੜੀ
ਆਪਣੇ ਖਿਆਲਾਂ ਚ ਗੁਆਚੀ ਸੀ ਖੜੀ

ਮੁੰਡੇ ਕੁੜੀ ਵੱਲ ਆਪਣੀ ਨਜ਼ਰ ਚਾੜ੍ਤੀ
ਲੋਕਾਂ ਤੋ ਬਚਾ ਕੇ ਓਹਨੇ ਅਖ ਮਾਰਤੀ
ਤੱਕ ਕੇ ਸ਼ੈਤਾਨੀ ਕੁੜੀ ਦੰਗ ਹੋ ਗਈ
ਥੋੜਾ ਹੱਸੀ ਨਾਲੇ ਥੋੜਾ ਸੰਗ ਹੋ ਗਈ

ਕੁੜੀ ਹੱਸਦੀ ਨੂ ਵੇਖ ਮੁੰਡਾ ਖੁਸ਼ ਹੋ ਗਿਆ
ਪਹਿਲਾਂ ਸੀ ਲਾਦੇਨ ਹੁਣ ਬੁਸ਼ ਹੋ ਗਿਆ
ਓਹਨੂ ਲੱਗਾ ਕੁੜੀ ਦਿਲ ਵਾਲੀ ਗੱਲ ਦੱਸ ਗੀ
ਕਲ ਬਿੱਲਾ ਕਹਿੰਦਾ ਸੀ ਜੋ ਹਸ ਗੀ ਓ ਫਸ ਗੀ

ਮੁੰਡੇ ਫਿਰ ਫਿਲ੍ਮੀ ਜਿਹਾ ਪੋਜ਼ ਮਾਰਿਆ
ਝੱਟ ਕੁੜੀ ਨੂ ਸੀ ਪਰ੍ਪੋਜ ਮਾਰਿਆ
ਕਹਿੰਦਾ ਤੇਰੇ ਲੀ ਤਾ ਕੁੜੀਏ ਮੈਂ ਤਾਰੇ ਤੋੜ ਦੂ
ਇਕ ਦੋ ਨਹੀ ਨੀ ਮੈਂ ਤਾ ਸਾਰੇ ਤੋੜ ਦੂ

ਜੀ ਮੁਹ ਵੱਟ ਕੁੜੀ ਬੱਸ ਵਿਚ ਬਹਿ ਗਯੀ
ਮੁੰਡੇ ਦੀ ਤਾ ਰੀਝ ਦਿਲ ਵਿਚ ਰਹੀ ਗਯੀ
ਮਾਰ ਕੇ ਸ੍ਟਾਇਲ ਗਿਆ ਬਾਰੀ ਕੋਲ ਸੀ
ਦਿਲ ਵਾਲੀ ਗਲ ਝੱਟ ਗਿਆ ਬੋਲ ਸੀ

ਮੁੰਡੇ ਜਾਂਦੀ ਜਾਂਦੀ ਕੁੜੀ ਨੂ ਕੁਮੇਂਟ ਮਾਰਿਆ
ਨਵੀ ਗੱਡੀ ਉੱਤੇ ਜਿਵੇਂ ਡੇਂਟ ਮਾਰਿਆ
ਕਹਿੰਦਾ ਤੇਰੇ ਜਾਣ ਨਾਲ ਨੀ ਖੁਸ਼ੀ ਇਹ ਖਿੰਡਦੀ
ਮਿੱਤਰਾਂ ਤੇ ਮਰਦੀ ਹਰੇਕ ਪਿੰਡ ਦੀ

ਹਜੇ ਗੱਲਾਂ ਏ ਪਤਾ ਨੀ ਕਿੰਨੀਆਂ ਨੂ ਕਹਿਣਿਆਂ
ਕੁੜੀਆਂ ਤੇ ਬੱਸਾਂ ਔਂਦਿਆਂ ਹੀ ਰਹਿਣੀਆਂ

ਬੱਸ ਤੁਰ ਗਈ ਮੁੰਡਾ ਸੀ ਨਮੋਸ਼ ਹੋ ਗਿਆ
ਫੇਰ ਜ਼ੈਲਦਾਰ ਵੀ ਖਾਮੋਸ਼ ਹੋ ਗਿਆ

Wednesday, January 12, 2011

ਪਿੰਡ ਹੋਏ ਦੀਵਾਨ ਦੀਆਂ ਕੁਜ ਝਲਕੀਆਂ


ਕਲ ਰਾਤ ਸਾਡੇ ਪਿੰਡ ਹੋਏ ਦੀਵਾਨ ਦੀਆਂ ਕੁਜ ਝਲਕੀਆਂ
ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵਿਰਾਜਮਾਨ ਹੈ
ਤਿੰਨ ਘੰਟੇ ਪਹਿਲਾਂ ਕੀਤੀ ਲੌਸਮਿਂਟ ਕਰਕੇ ਇੱਕਾ ਦੁੱਕਾ ਸੰਗਤਾਂ ਦਾ ਔਣਾ ਸ਼ੁਰੂ ਹੋ ਗਿਆ ਹੈ
ਸਬ ਤੋਂ ਅੱਗੇ ਨੀਲੇ ਪਗ ਬੰਨ ਕੇ ਬੈਠੇ ਨੇ ਗੁਰੂਦੁਆਰੇ ਦੇ ਪਰਧਾਨ ਸਾਬ
ਓਹ੍ਨਾ ਦੇ ਪਿਛੇ ਓਹ੍ਨਾ ਦੇ ਦੋ ਤਿੰਨ ਚਮਚੇ ਤੇ ਕੁਜ "ਸਮਰਥਕ"
ਜੋ ਹਰ ਪੰਜ ਕੁ ਮਿੰਟ ਬਾਦ "ਪਰਧਾਨ ਸਾਬ" ਦੇ ਕੰਨਾ ਵਿਚ ਫੂਕ ਜਹੀ ਮਾਰ ਦਿੰਦੇ ਹਨ
ਸ਼ਾਯਦ ਲੋਕਾਂ ਦੇ ਗੋਲਕ ਵੱਲ ਘੱਟ ਧਿਆਨ ਦੇਣ ਕਰਕੇ ਪਰੇਸ਼ਾਨ ਹਨ
ਬੀਬੀਆਂ ਵਾਲੇ ਪਾਸੇ ਹਜੇ ਚੁਪ ਛਾਈ ਹੈ ਕਿਓਂਕਿ ਓਹ੍ਨਾ ਦੀ ਤਾਦਾਦ ਇਨੀ ਨਹੀ ਕਿ ਓ ਗੱਲਾਂ ਕਰ ਸਕਣ
ਸਿਰ੍ਫ ਬੱਚੇ ਅਤੇ ਬੁਜੁਰਗ ਹੀ ਕਵੀਸ਼ਰੀ ਬਾਬੇ ਦੀਆਂ ਗੱਲਾਂ ਧਿਆਨ ਨਾਲ ਸੁਣ ਰਹੇ ਹਨ
ਕੁਜ ਕੁ ਸਮੇਂ ਬਾਦ ਲੰਗਰ ਵਾਲੇ ਹਾਲ ਵਿਚੋਂ ਭਾਂਡੇ ਖੜਕਾਣ ਦੀ ਆਵਾਜ਼ ਆਯੀ,
ਸੰਗਤਾਂ ਦਾ ਧਿਆਨ ਓਧਰ ਹੀ ਹੋ ਗਿਆ
ਕਵੀਸ਼ਰੀ ਨੇ ਧਿਆਨ ਆਪਣੇ ਵੱਲ ਖਿਚਣ ਲਈ ਆਪਣੀ ਆਵਾਜ਼ ਹੋਰ ਬੁਲੰਦ ਕੀਤੀ
ਪੰਜ ਕੁ ਮਿੰਟ ਬਾਦ ਜਦ ਓਹੀ ਆਵਾਜ਼ ਫੇਰ ਆਈ ਤਾਂ ਸੰਗਤ ਵਿਚ ਖੁਸਰ ਪੁਸਰ ਹੋਣ ਲੱਗ ਪਈ
ਇੱਕ ਕਹਿੰਦਾ " "ਯਾਰ ਸੁਣਿਆ ਗਾਜਰਪਾ ( ਗਾਜਰ ਦਾ ਹਲੁਆ) ਦਾ ਲੰਗਰ ਆ ਲਾਚੀ ਵਾਲੀ ਚਾਹ ਨਾਲ""
ਦੂਜਾ ਕਹਿੰਦਾ "" ਲਾਚੀ ਵਾਲੀ ਚਾਹ ਤਾ ਮਿਲੂਗੀ ਬਸ ਪਰਧਾਨ  ਨੂ ਹੀ ਸਾਨੂ ਤੇ ਪਾਣੀ ਪੱਤੀ ਹੀ ਮਿਲਣੀ ਆ ਚੁਪ ਚਾਪ ਛਕ ਜਾਵੀਂ""
ਸੰਗਤਾਂ ਨੂ ਚਾਹ ਲਈ ਗਿਲਾਸ ਫੜਾਏ ਗਾਏ, ਚਾਹ ਵਰਤਾਈ ਗਯੀ
ਗਾਜਰਪਾ, ਬੂੰਦੀ ਮਟਰ ਤੇ ਚਾਹ, ਲੋਕਾਂ ਨੂ ਤੇ ਜਿੱਦਾਂ ਬਸ ਇਹਦੀ ਹੀ ਉਡੀਕ ਸੀ
ਆਖਿਰਕਾਰ ਕਵੀਸ਼ਰੀ ਨੂ ਤਾਨਾ ਮਾਰਨਾ ਪਿਆ
"" ਕੇ ਜਿਸ ਗੁਰੂ ਗੋਬਿੰਦ ਸਿੰਘ ਨੂ ਅਸੀ ਆਪਣਾ ਪਿਤਾ ਮੰਨਦੇ ਹਨ, ਜੋ ਮਾਛੀਵਾੜੇ ਵਿਚ ਰਾਤ ਭਰ ਠੰਡ ਵਿਚ ਸੌਂ ਸਕਦਾ ਹੈ, ਅਸੀ ਉਸ ਦੇ ਪੁੱਤਰ ਹੋਕੇ ਵੀ ਕਂਬਲ ਲੈ ਕੇ ਵੀ ਦੋ ਘੰਟੇ ਨਹੀ ਕੱਡ ਸਕਦੇ"
ਕਵੀਸ਼ਰੀ ਦੀ ਗੱਲ ਦਾ ਅਸਰ ਹੋਇਆ
ਸੰਗਤ ਨੇ ਜਲਦੀ ਜਲਦੀ ਚਾਹ ਪੀ ਕੇ ਮੁੜ ਧਿਆਨ ਲਗਾਇਆ
ਚਾਹ ਪੀਣ ਤੋਂ ਬਾਦ ਸੰਗਤਾਂ ਵਿਚ ਥੋੜਾ ਹੌਸਲਾ ਹੋ ਗਿਆ
ਕਵੀਸ਼ਰੀ ਫੇਰ ਜੋਰ ਦੀ ਲੱਗ ਪੇ
ਪਰਧਾਨ ਜੀ ਲੱਕ ਦੁਖਣ ਕਰਕੇ ਆਪਣੇ ਵਿਸ਼ੇਸ਼ "ਆਫਿਸ" ਵਿਚ ਚਲੇ ਗਏ ਅਤੇ ਦੂਰੋਂ ਹੀਟਰ ਵਿਚ ਬੈਠੇ ਦੀਵਾਨ ਦਾ "ਆਨੰਦ" ਲੈਣ ਲੱਗ ਪਏ
ਥੋੜੀ ਕੁ ਦੇਰ ਬਾਦ ਪਰਬੰਧਕ ਕਮੇਟੀ ਦੇ ਮੇਂਬਰ ਆਏ ਤਾਂ ਪਰਧਾਨ ਜੀ ਨੂ ਫੇਰ ਖੇਚਲ ਕਰਨੀ ਪਈ
ਸਾਰੇ ਮੇਂਬਰ ਬਿਨਾ ਮਥਾ ਟੇਕੇ ਸਿਧੇ ਆਣ ਦੀਵਾਨ ਵਿਚ ਬੈਠ ਗਏ
ਇਹ੍ਨਾ ਸਬ ਦੇ ਔਣ ਦਾ ਧਨਵਾਦ ਕੀਤਾ ਗਿਆ
ਪੰਜ ਕੁ ਮਿੰਟ ਬੈਠਣ ਤੋ ਬਾਦ ਓ ਸਬ ਵੀ ""ਆਫਿਸ" ਵਿਚ ਚਲੇ ਗਏ
ਲੰਗਰ ਵਾਲੇ ਹਾਲ ਵਿਚ ਲਾਂਗਰੀ ਬਾਬਾ ਕੱਮੀਆਂ ਦੇ ਜੁਆਕਾਂ ਨੂ ਗਾਲਾਂ ਕੱਡ ਰਿਹਾ ਸੀ ਕੇ,  ਜੂਠ ਖਾਣੀ ਜ਼ਾਤ ਕਦੋ ਮਗਰੋ ਲਹਿਣੀ
ਓ ਸਾਰੇ ਬੱਚੇ ਜੋ ਸ਼ਾਮ ਤੋਂ ਹੀ ਉਡੀਕ ਕਰ ਰਹੇ ਸੀ ਕਿ ਕਦ ਲੰਗਰ ਖੁੱਲੂ ਤੇ ਅਸੀ ਲੰਗਰ ਲੈ ਕੇ ਘਰ ਜਾਵਾਂਗੇ ਤੇ ਆਪਣੇ ਮਾਤਾ ਪਿਤਾ ਨੂ ਜੋ ਕਿ ਦਿਨ ਭਰ ਦਿਹਾੜੀ ਕਰਕੇ ਆਏ ਹੋਣੇ ਆ ਦਵਾਂਗੇ;  ਨਿਰਾਸ਼ ਜਿਹਾ ਮੁਹ ਲੈਕੇ ਬਾਹਰ ਨੂ ਤੁਰ ਗਏ.

ਦੀਵਾਨ ਦੀ ਸਮਾਪਤੀ ਹੋਣ ਲੱਗੀ
ਭੋਗ ਪੈਣ ਤੋਂ ਪਹਿਲਾਂ ਪਰਧਾਨ ਸਾਬ ਨੇ ਸਟੇਜ ਸਕੱਤਰ ਨੂ ਕੁਜ ਕਿਹਾ
ਸਟੇਜ ਸਕੱਤਰ ਨੇ ਕਵੀਸ਼ਰੀ ਨੂ ਰੋਕ ਕੇ ਲੌਸਮਿਂਟ ਕੀਤੀ ਕੇ ਫਲਾਨਾ ਸਿੰਘ ਯੂ ਕੇ ਵੱਲੋਂ ਪੰਜ ਸੌ ਰੁਪੈ ਦਾ ਗੁਪਤ ਦਾਨ "ਗੁਰੂਦੁਆਰਾ ਸਾਹਿਬ" ਨੂ ਦਿੱਤਾ ਜਾਂਦਾ ਹੈ, ਪਰਧਾਨ ਸਮੇਤ ਓਹਦੇ ਸਾਰੇ ਚੇਲੇ ਚਪਟੇਆਂ ਨੂ ਸਿਰੋ ਪਾਓ ਦਿੱਤੇ ਗਏ.
ਪਰਧਾਨ ਦੇ ਕਹਿਣ ਤੇ ਗੁਰੂ ਸਾਹਬ ਦੇ ਅੱਗੇ ਪਯੀ ਮਾਇਆ ਇਕੱਠੀ ਕਰ ਕੇ "ਆਫਿਸ" ਵੱਲ ਭੇਜ ਦਿੱਤੀ ਗਯੀ
ਆਖਿਰ ਵਿਚ ਗੁਰੂ ਜੀ ਨੂ ਸੁਖਾਸਨ ਲ੍ਜਾਨ ਵੇਲੇ ਗੁਰੂਦੁਆਰੇ ਦੇ ਬਾਹਰ ਚਾਹ ਦੇ ਰੇਹੜੀ ਲੌਨ ਵਾਲੇ ਸਮੇਤ 10 ਕੁ ਜਣੇ ਰਹਿ ਗਏ ਸੀ
ਸਵੇਰੇ ਉਠ ਕੇ ਮੈਂ ਕਈਆਂ ਨੂ ਪੁਛਿਆ ਰਾਤੀਂ ਕਿਥੇ ਸੀ ਦੀਵਾਨ ਤੇ ਕਿਓਂ ਨਹੀ ਗਏ
ਜਿਆਦਾਤਰ ਦਾ ਜਵਾਬ ਸੀ ਕਿ ਅਸੀ ਆਰਾਮ ਨਾਲ ਟੀਵੀ ਤੇ " ਲਾਈਵ ਟੈਲੀਕਾਸਤ" ਦੇਖ ਕੇ ਦੀਵਾਨ ਦਾ "ਆਨੰਦ" ਲੈ ਰਹੇ ਸੀ

ਹੁਣੇ ਮਨੌਣੇਆਂ ਲੋਹੜੀ

ਕਹਿੰਦਾ ਬੇਬੇ ਹੋਰ ਪਾ ਦੇ ਚਾਹ ਗ੍ਲਾਸ ਚ ਥੋੜੀ
ਧੂੰਧ ਜਰਾ ਹੱਟ ਲੈਣ ਦੇ, ਹੁਣੇ ਮਨੌਣੇਆਂ ਲੋਹੜੀ

ਠੰਡ ਲੱਗਦੀ ਬੜੀ ਕਂਬਲ ਨਾਲ ਰਾਜਾਈ ਜੋੜੀ
ਧੂੰਧ ਜਰਾ ਹੱਟ ਲੈਣ ਦੇ, ਹੁਣੇ ਮਨੌਣੇਆਂ ਲੋਹੜੀ

ਦੋ ਪੇਗ ਲਾ ਕੇ ਗਰਮ ਹੋ ਜਾਵਾਂ ਪੀ ਕੇ ਦਾਰੂ ਕੌੜੀ
ਧੂੰਧ ਜਰਾ ਹੱਟ ਲੈਣ ਦੇ, ਹੁਣੇ ਮਨੌਣੇਆਂ ਲੋਹੜੀ

ਬਾਲ ਜਰਾ ਵਿਹੜੇ ਵਿਚ ਧਰਕੇ ਕਿੱਕਰੋਂ ਟਾਹਣੀ ਤੋੜੀ
ਧੂੰਧ ਜਰਾ ਹੱਟ ਲੈਣ ਦੇ, ਹੁਣੇ ਮਨੌਣੇਆਂ ਲੋਹੜੀ

ਆਏ ਬਚੇ ਲੋਹੜੀ ਮੰਗਣ ਖਾਲੀ ਹਾਥ ਨਾ ਮੋੜੀਂ
ਧੂੰਧ ਜਰਾ ਹੱਟ ਲੈਣ ਦੇ, ਹੁਣੇ ਮਨੌਣੇਆਂ ਲੋਹੜੀ