Thursday, April 10, 2014

ਕਰਨ ਉਡੀਕਾਂ ਬਿੱਲੀਆਂ ਅੱਖੀਆਂ

ਕਰਨ ਉਡੀਕਾਂ ਬਿੱਲੀਆਂ ਅੱਖੀਆਂ
ਰੋ ਰੋ ਹੋਈਆਂ ਗਿੱਲੀਆਂ ਅੱਖੀਆਂ

ਜਿਸ ਦਿਨ ਮੈਂ ਵਿਦਿਆ ਹੋਇਆ ਸੀ
ਡਾਹਡਾ ਉਸ ਦਿਨ ਕਿਲ੍ਹੀਆਂ ਅੱਖੀਆਂ

ਮੌਸਮ ਵੀ ਨਮ ਕਰ ਦਿੰਦੀਆਂ ਨੇ
ਉਸ ਚੰਦਰੀ ਦੀਆਂ ਸਿਲ੍ਹੀਆਂ ਅੱਖੀਆਂ

ਰਾਤ ਰਾਤ ਭਰ ਮੈਸੇਜ ਕਰਦੀ
ਸੌਣ ਦੀ ਕੋਸ਼ਿਸ਼,  ਢਿੱਲੀਆਂ ਅੱਖੀਆਂ

ਸੁਪਨੇ ਵਿਚ ਉਸ ਮੈਨੂ ਤੱਕਿਆ
ਥੋੜਾ ਥੋੜਾ ਹਿੱਲੀਆਂ ਅੱਖੀਆਂ

ਅੱਥਰੂ ਪੂੰਝਣ ਦੀ ਮਾਰੀ ਨੇ
ਪੋਟਿਆਂ ਦੇ ਨਾਲ ਛਿੱਲੀਆਂ ਅੱਖੀਆਂ .............. Zaildar Pargat Singh

Sunday, April 6, 2014

ਸੱਜਣਾਂ ਇਹ ਕੋਈ ਚੱਜ ਤੇ ਨਹੀਂ ਨਾ

ਸੱਜਣਾਂ ਇਹ ਕੋਈ ਚੱਜ ਤੇ ਨਹੀਂ ਨਾ
ਛੱਡਣ ਦਾ ਇਹ ਪੱਜ ਤੇ ਨਹੀਂ ਨਾ

ਤੀਲਾ ਤੀਲਾ ਕਰਕੇ ਰੱਖਤਾ
ਦਿਲ ਸੀ ਮੇਰਾ ਛੱਜ ਤੇ ਨਹੀਂ ਨਾ

ਇਹ ਨਾ ਸੋਚੀਂ ਮਰਜੂੰਗਾ ਮੈਂ
ਕੱਲ ਰੋਇਆ ਸਾਂ ਅੱਜ ਤੇ ਨਹੀਂ ਨਾ

ਪੀੜਾਂ ਦੇ ਕੇ ਉੱਤੋਂ ਹੱਸਣੈਂ
ਤੈਨੂ ਔਂਦੀ ਲੱਜ ਤੇ ਨਹੀਂ ਨਾ

ਤੇਰੇ ਪਿੱਛੇ ਖੱਜਲ ਹੋਵਾਂ
ਦਰਸ਼ਨ ਤੇਰਾ ਹੱਜ ਤੇ ਨਹੀਂ ਨਾ

ਜਿੱਦਰ ਹਿੱਕੇਂ ਓਦਰ ਤੁਰ ਪਾਂ 
ਬੰਦਾ ਹਾਂ ਮੈਂ ਮੱਜ ਤੇ ਨਹੀਂ ਨਾ

ਪੱਥਰ ਦਿਲ ਤੇ ਸੱਟਾਂ ਮਾਰੇ
ਪੱਥਰ ਜਾਣਾ ਭੱਜ ਤੇ ਨਹੀਂ ਨ


RYTHM INSPIRED BY
SAJJANA IH KOI GALL TE NAHI NA BY SABIR ALI SABIR