Thursday, February 28, 2013

ਇਹ ਤਾਂ ਸਬ ਹੱਡ ਬੀਤੀਆਂ ਨੇਂ ਜੋ ਵਕਤ ਮੇਰੇ ਨਾਲ ਕੀਤੀਆਂ ਨੇ

ਇਹ ਤਾਂ ਸਬ ਹੱਡ ਬੀਤੀਆਂ ਨੇਂ
ਜੋ ਵਕਤ ਮੇਰੇ ਨਾਲ ਕੀਤੀਆਂ ਨੇ

ਕੁਜ ਘਰ ਦੀ ਜ਼ਿੱਮੇਵਾਰੀ ਤੇ ਕੁਜ ਬਦਨਸੀਬੀ ਨੇ
ਕਈਆਂ ਨੂੰ ਕਾਲਜ ਜਾਣ ਹੀ ਨਹੀਂ ਸੀ ਦਿੱਤਾ ਗਰੀਬੀ ਨੇ

ਬਾਪੂ ਤੋਂ ਮੰਗਦਾ ਏਂ ਪੈਸੇ ਜੇਬ ਦੇ ਖਰਚੇ ਲਈ
ਕਰਕੇ ਦਿਹਾੜੀ ਸਾਂਭੇ ਨੇ ਜੋ ਤੇਰੇ ਪਰਚੇ ਲਈ
ਘੱਟ ਆਮਦਨੀ ਤੇ ਵਧੇ ਖਰਚ ਦੀ ਬੇਤਰਤੀਬੀ ਨ
ਕਈਆਂ ਨੂੰ ਕਾਲਜ ਜਾਣ ਹੀ ਨਹੀਂ ਸੀ ਦਿੱਤਾ ਗਰੀਬੀ ਨ ੇ

ਨਾਨੀ ਦਿੱਤੇ ਪੈਸੇ ਅੱਮੀ ਨੂੰ, ਧੀਏ ਸੂਟ ਤੂੰ ਲੈ ਆਵੀਂ
ਅੱਮੀ ਮੈਂੂੰ ਦੇ ਕੇ ਕਹਿੰਦੀ ਪੁੱਤਰਾ ਬੂਟ ਤੂੰ ਲੈ ਆਵੀਂ
ਕਦੇ ਨਫਾ ਨਹੀ ਦਿੱਤਾ ਜਿਹਨਾਨੂੰ ਫਸਲ ਰਕੀਬੀ ਨ
ਕਈਆਂ ਨੂੰ ਕਾਲਜ ਜਾਣ ਹੀ ਨਹੀਂ ਸੀ ਦਿੱਤਾ ਗਰੀਬੀ ਨ ੇ

ਕੁਜ ਠੇਡੇ ਖਾ ਖਾ ਸਿੱਖਿਆ ਤੇ ਕੁਜ ਸਮੇਂ ਸਿਖਾ ਦਿੱਤਾ
ਕੁਜ ਸੱਜਣਾ ਉਂਗਲ ਫੜ ਕੇ ਸਿੱਧੇ ਰਸਤੇ ਪਾ ਦਿੱਤਾ
ਜਿਹਨਾਂ ਡਿਗਦੇ ਨੂੰ ਸੀ ਚੁੱਕਿਆ ਮੇਰੇ ਯਾਰ ਕਰੀਬੀ ਨ
ਜੈਲੀਂ ਨੂੰ ਕਾਲਜ ਜਾਣ ਹੀ ਨਹੀਂ ਸੀ ਦਿੱਤਾ ਗਰੀਬੀ ਨ
ਕਈਆਂ ਨੂੰ ਕਾਲਜ ਜਾਣ ਹੀ ਨਹੀਂ ਸੀ ਦਿੱਤਾ ਗਰੀਬੀ ਨ

ਜਬ ਸੇ ਖ਼ੁਦਾ ਸੇ ਜੁਦਾ ਹੋ ਗਯਾ

ਜਬ ਸੇ ਖ਼ੁਦਾ ਸੇ ਜੁਦਾ ਹੋ ਗਯਾ
ਬੰਦੇ ਤੂ ਖੁਦ ਹੀ ਖ਼ੁਦਾ ਹੋ ਗਯਾ

ਧਰਤੀ ਪੇ ਆਯਾ ਥਾ ਤੂ ਬਨਕੇ ਕਿਆ
ਥਾ ਕਿਆ ਤੂ ਅਬ ਕਿਆ ਸੇ ਕਿਆ ਹੋ ਗਯਾ

ਜ਼ੁਲਮੋ ਸਿਤਮ ਦੇਖ ਖਾਮੋਧ ਹੈ
ਯਾਂ ਇਨਸਾਨ ਤੂ ਬੇਜ਼ੁਬਾਂ ਹੋ ਗਯਾ

ਗਰੀਬੋਂ ਕੇ ਆਗੇ ਬਨੇ ਸ਼ੇਰ ਜੋ
ਅਮੀਰੋਂ ਕੇ ਆਗੇ ਗਧਾ ਹੋ ਗਯਾ

ਕੋਈ ਮਾਰੋ ਪਰਗਟ ਕੇ ਘੁਟਨੇ ਮੇਂ ਗੋਲੀ
ਯੇ ਉਠ ਕਰ ਹੈ ਫਿਰ ਸੇ ਖੜਾ ਹੋ ਗਯਾ

ਹਰਫ ਮੇਰੇ ਚੰਦ ਸਿੱਕਿਆਂ ਦੇ ਮੁਹਤਾਜ ਨਹੀਂ

ਸ਼ਾਯਰ ਨੇ ਅਹਿਸਾਸ ਪਰੋਏ ਹੁੰਦੇ ਨੇ
ਚੁਣ ਚੁਣ ਕੇ ਅਲਫਾਜ਼ ਪਰੋਰੇ ਹੁੰਦੇ ਨੇੇ
ਅਂੈਵੇਈ ਹੁੰਦੀ ਅੱਖਰਾ ਦੀ ਪਰਵਾਜ਼ ਨਹੀਂ

ਦੌਲਤ ਦੇ ਨਾਲ ਕਲਮ ਖਰੀਦਣ ਆਏ ਹੋ
ਹਰਫ ਮੇਰੇ ਚੰਦ ਸਿੱਕਿਆਂ ਦੇ ਮੁਹਤਾਜ ਨਹੀਂ

Tuesday, February 12, 2013

ਕਹਿੰਦੀ "What the F**K"

ਮੈਂ ਕਿਆ ਜੇ ਨਹੀਂ ਤੋੜ ਚੜੌਨੀ
ਆ ਫੜ ਮੂੰਦਰੀ ਚੱਕ
ਕਹਿੰਦੀ "What the F**K"

ਮੇਰੇ ਵਰਗਾ ਹੋਰ ਕੋਈ ਲਬ ਲੈ
ਜੇ ਮੇਰੇ ਤੇ ਸ਼ੱਕ
ਕਹਿੰਦੀ "What the F**K"

ਮੈਂ ਕਿਆ ਐਨੀ ਵੀ ਨਹੀ ਸੋਹਣੀ
ਚਾੜ੍ਹ ਕੇ ਅੱਗੋਂ ਨੱਕ
ਕਹਿੰਦੀ "What the F**K"

ਸੁਣ ਸੁਣ ਤੇਰੀਆਂ ਗੱਲਾਂ ਕੁੜੀਏ
ਮੈਂ ਤਾਂ ਗਿਆ ਹਾਂ ਅੱਕ
ਕਹਿੰਦੀ ਜੈਲੀ "What the F**K"

ਗਾਲਾਂ ਗੂਲਾਂ ਕੱਡਣ ਲੱਗਿਆਂ
ਥੋੜਾ ਜਿਆ ਤਾਂ ਝੱਕ
ਕਹਿੰਦੀ "What the F**K"

ਜੇ ਮੇਰੇ ਨਾਲ ਰਹਿਣਾ
ਪਹਿਲਾਂ ਸਿਰ ਚੁੰਨੀ ਨਾਲ ਢੱਕ
ਕਹਿੰਦੀ "What the F**K"

ਮੈਂ ਕਿਹਾ ਜਾਨੂ ਸ਼ੇਰ ਸੁਣਾਵਾਂ
ਕਹਿੰਦੀ ਛੇਤੀ ਬਕ
ਫੇਰ ਮੈਂ ਵੀ ਕਹਿਤਾ
"What the F**K"