Thursday, February 6, 2014

ਰੋਜ਼ ਡੇ ਦੇ ਮੌਕੇ ਤੇ 72 ਕਲਾ ਛੰਦ
_________________________

ਮੁੰਡਾ ਸਰਦਾਰਾਂ ਦਾ
ਕੇ ਸੌ ਸੌ ਚਿੱਠੀਆਂ
ਜੀ ਪੰਜ ਪੰਜ ਗਿੱਠੀਆਂ
ਚੁਬਾਰੇ ਸਿੱਟੀਆਂ
ਗੱਲਾਂ ਲਿੱਖ ਮਿੱਠੀਆਂ
ਹਾਲ ਦੱਸੇ ਦਿਲ ਦਾ

ਕਦੀ ਪਾਵੇ ਨਾਗਾ ਨਾਂ
ਮਾਰਕੇ ਪੋਜ਼
ਫੜੌਂਦਾ ਰੋਜ਼
ਕਰੇ ਪਰਪੋਜ਼
ਮੈਨੂ ਹਰ ਰੋਜ਼
ਮੋੜ ਤੇ ਮਿਲਦਾ

ਬਾਹ ਫੜ ਕੇ ਰੋਕ ਲਿਆ
ਮੈਨੂ ਵਿੱਚ ਸਖੀਆਂ, ਚਾੜ੍ਹ ਕੇ ਵੱਖੀਆਂ
ਮਿਲਾ ਕੇ ਅੱਖੀਆਂ ਕਹਿੰਦਾ ਸੁਣ ਬਹਿਕੇ

ਤੂੰ ਹਾਂ ਕਰ ਦੇ ਮੈਨੂ,
ਨਹੀਂ ਤਾਂ ਮੈਂ ਮਰਜੂਂ, ਕੇ ਅੱਗ ਲਾ ਸੜਜੂਂ,
ਫਾਂਸੀ ਤੇ ਚੜਜੂਂ, ਤੇਰੇ ਨਾਂ ਲੈਕੇ