Wednesday, October 27, 2010

ਨਾ ਜਾਨੇ ਕੈਸੀ ਰਾਹ ਹੈ

ਨਾ ਜਾਨੇ ਕੈਸੀ ਰਾਹ ਹੈ, ਨਾ ਮੰਜ਼ੀਲੋਂ ਕੀ ਚਾਹ ਹੈ,
ਕਿਓਂ ਆ ਰਹੀ ਨਜ਼ਰ ਨਹੀਂ, ਜੋ ਰੋਸ਼ਨੀ ਸਿਆਹ ਹੈ |

ਯੇ ਕਿਸਮ੍ਤੋਂ ਕਾ ਖੇਲ ਹੈ, ਯਾ ਨਾਮ ਦੂੰ ਬਦਕਿਸਮਤੀ,
ਕਿਓਂ ਆਸ਼ਿਆਨੇ ਇਸ਼੍ਕ਼ ਕੀ, ਸਬ ਬਸਤੀਆਂ ਤਬਾਹ ਹੈਂ |

ਕੀਆ ਥਾ ਹਮ੍ਨੇ ਜੋ ਕਭੀ, ਇਕ਼ਬਾਲ-ਏ-ਜ਼ੁਰ੍ਮ ਇਸ਼੍ਕ਼ ਕਾ
ਨਜ਼ਰ ਮੈਂ ਕਿਓਂ ਜ਼ਮਾਨੇ ਕੀ,  ਅਭੀ ਤਲਕ ਗੁਨਾਹ ਹੈ

ਕਿਓਂ ਗੁਮ ਹੈ ਮੇਰੀ ਹਸਤੀ ਯੂੰ, ਵੀਰਾਂ ਹੈ ਦਿਲ ਕੀ ਬਸਤੀ ਕਿਓਂ
ਕਿਓਂ ਖੁਦ ਮੇਂ ਹੀ ਨਾ ਮਿਲ ਰਹੀ, ਇਸ ਜਿਸ੍ਮ ਕੋ ਪਨਾਹ ਹੈ

ਕਿਓਂ ਜ਼ੱਰਾ ਜ਼ੱਰਾ ਜਿਸ੍ਮ ਕਾ, ਫਿਜ਼ਾ ਮੇਂ ਦਫ੍ਨ ਹੋ ਰਹਾ
ਹੋ ਰਹੀ ਯੇ ਜ਼ਿੰਦਗੀ ਕਿਓਂ ਇਸ ਕਦਰ ਫਨਾਹ ਹੈ

ਕਿਓਂ ਜੈਲਦਾਰ ਖਾ ਰਹਾ ਹੈ ਠੋਕਰੇਂ ਤੂ ਦਰ ਬਦਰ
ਸਜ਼ਾ-ਏ-ਮੌਤ ਹੋ ਚੁਕੀ ਨਾ ਜੁਰ੍ਮ ਕੀ ਬਿਨਾਹ ਹੈ

Sunday, October 24, 2010

ਪਿੰਡਾਂ ਆਲੇ ( Pindan aale )

ਆਗੇ ਆਗੇ ਪਿੰਡਾਂ ਆਲੇ
ਆਗੇ ਆਗੇ ਪਿੰਡਾਂ ਆਲੇ

ਸਿਰੀ ਮੰਡਾਸੇ, ਬੁੱਲੀਂ ਹਾਸੇ,
ਬਲਦਾਂ, ਖੂਹਾਂ, ਟਿੰਡਾ ਆਲੇ,
ਆਗੇ ਆਗੇ ਪਿੰਡਾਂ ਆਲੇ

ਖਾਂਦੇ ਪੀਂਦੇ, ਮਸ੍ਤ ਨੇ ਰਹਿੰਦੇ,
ਨਾ ਛੇਡੋ ਤਾ ਕੁਜ ਨਹੀ ਕਹਿੰਦੇ,
ਛੱਤੇ ਜਿਵੇਂ ਭਰਿੰਡਆਂ ਆਲੇ,
ਆਗੇ ਆਗੇ ਪਿੰਡਾਂ ਆਲੇ

ਝੂਠ ਨਾ ਕਹਿੰਦੇ, ਗਲ ਨਾ ਸਹਿੰਦੇ,
ਜੋ ਨੇ ਕਹਿੰਦੇਂ, ਕਰ ਕੇ ਰਹਿੰਦੇ,
ਪਥਰ ਪੱਕੀਆਂ ਹਿਂਡਾ ਆਲੇ
ਆਗੇ ਆਗੇ ਪਿੰਡਾਂ ਆਲੇ ( Zaildar )

ਮੰਜਰ

ਬੇਸ਼ਕ਼ ਗੁਜਰਨੇ ਕੋ ਪੂਰਾ ਸਮੰਦਰ ਹੈ
ਮੌਤ ਸਾਮਨੇ ਬੈਠੀ, ਕੈਸਾ ਮੰਜਰ ਹੈ
ਬੇਸ਼ਕ਼ ਦਿਲ ਵੀਰਾਂ ਹੈਂ, ਅਰਮਾਨ ਬੰਜਰ ਹੈਂ
ਦੇਖ ਲੋ ਕੋਸ਼ਿਸ਼ ਕਰਕੇ ਤੂਫਾਨੋ, ਹਿਲਾਨੇ ਕੀ
ਹਮ ਭੀ ਵੋ ਪਥਰ ਹੈਂ , ਆਧੇ ਜੋ ਧਰਤੀ ਕੇ ਅੰਦਰ ਹੈ ( ਜ਼ੈਲਦਾਰ )

ਮੇਰਾ ਮਾਹੀ

ਮੇਰਾ ਫੁੱਲ ਜਿਹਾ ਮਾਹੀ ਜਦੋ ਮੇਰੇ ਵੱਲ ਵੇਖੇ,
ਮੈਨੂ ਬਦੋ ਬਦੀ ਆਪਣੇ ਨਾ ਪਿਆਰ ਹੋ ਜਾਵੇ,
ਜਦੋ ਜ਼ੇਹਨ ਚ ਓਸਦਾ ਖਿਆਲ ਵੀ ਆ ਜਾਵੇ,
ਮੇਰੇ ਬੰਜਰ ਜਹੇ ਬੁੱਲਾਂ ਤੇ ਬਹਾਰ ਹੋ ਜਾਵੇ........(ਜ਼ੈਲਦਾਰ )

Friday, October 15, 2010

ਮੈਂ ਤੇ ਬਚਪਨ

ਮੈਂ, ਬਚਪਨ, ਮੇਰਾ ਪਿੰਡ, ਗਰੀਬੀ
ਪੱਕੇ ਆੜੀ ਚਾਰੇ,
ਤੀਆਂ ਵਰਗੇ ਦਿਨ ਸੀ
ਜਿਹੜੇ "ਬਚਪਨ" ਨਾਲ ਗੁਜਾਰੇ

ਭੋਲਾ ਭਾਲਾ ਬਚਪਨ ਮੇਰਾ,
ਨਾ ਕਿਸੇ ਨੂ ਕੁਜ ਸੀ ਕਹਿੰਦਾ,
ਉਂਗਲ ਲਾ ਕੇ ਜਿਧਰ ਤੋਰਾ
ਓਦਰ ਸੀ ਤੁਰ ਪੈਦਾ
ਕੱਮ ਕਰਨ ਦਾ ਫਿਕਰ ਨਹੀ ਸੀ
ਮਸਤੀ ਦੇ ਵਿਚ ਰਹਿੰਦਾ
ਜੀ ਕਾਂਟੋ ਫੁਲਾਂ ਤੇ
ਸੀ ਹਥ ਘਿਓ ਵਿਚ ਰਹਿੰਦਾ
ਜੀ ਕਾਂਟੋ ਫੁਲਾਂ ਤੇ

ਪਿੰਡਾਂ ਵਰਗਾ ਪਿੰਡ ਸੀ ਮੇਰਾ
ਪੇਂਡੂ ਜੇ ਸੀ ਲੋਕੀਂ
ਪਿਆਰ ਨਾਲ ਭਾਵੇਂ ਜਾਣ ਵੀ ਲੈ ਲੈ
ਓਏ ਕਹਿ ਕੇ ਨਾ ਰੋਕੀਂ
ਲੈ ਨੁਕ੍ਤੇ ਜੱਟਾਂ ਤੋਂ
ਢਿੱਲੀ ਚੂਲ ਚ ਫਾਨਾ ਥੋਕੀਂ
ਲੈ ਨੁਕ੍ਤੇ ਜੱਟਾਂ ਤੋਂ


ਤੀਜਾ ਮੇਰਾ ਸਾਥ ਗਰੀਬੀ
ਜਨਮ ਤੋ ਖੂਬ ਨਿਭਾਯਾ
ਤਖਤੀ, ਕਲਮ, ਦੁਆਤ,
ਗਲ ਤੱਪੜ ਵਾਲਾ ਬਸਤਾ ਪਾਯਾ,
ਜੀ ਗੋਲੀ ਆਲਾ ਬੱਤਾ ਪੀਤਾ
ਬਹੁਤ ਨਜ਼ਾਰਾ ਆਯਾ
ਜੀ ਓਸ ਗਰੀਬੀ ਨੇ
ਮੈਨੂ ਬੰਦਾ ਅੱਜ ਬਣਾਯਾ
ਜੀ ਓਸ ਗਰੀਬੀ ਨੇ

ਮੇਲਾ , ਮੱਸਿਆ, ਚੌਥ, ਪੈਂਚਵੀ
ਗੁਰੂਦੁਆਰੇ ਜਾਣਾ
ਖੀਰ ਕੜ੍ਹਾ, ਮਿਸ੍ਸੇ ਫੁਲਕੇ
ਰਜ ਰਜ ਲੰਗਰ ਖਾਣਾ
ਜੀ ਟਾਇਰ ਪੁਰਾਣਾ ਸਾਇਕਲ ਵਾਲਾ
ਡੰਡਿਆਂ ਨਾਲ ਭਜਾਨਾ
ਚੜ ਮੋਡੇ ਬਾਪੂ ਦੇ
ਓ ਮੇਲਾ ਵੇਖਣ ਜਾਣਾ
ਚੜ ਮੋਡੇ ਬਾਪੂ ਦੇ

ਗੋਲੀ ਪਿੱਲਾ, ਬਾਂਦਰ ਕਿੱਲਾ, ਖੇਡਣਾ ਗੁੱਲੀ ਡੰਡਾ,
ਖਿਦੁ ਈ ਵਜੀਐ, ਕਿਓਂ ਅਖਾਂ ਕੱਡਦੈ
ਹੋਜਾ ਬਾਪੂ ਠੰਡਾ
ਨੰਗੇ ਪੈਰੀਂ ਭੱਜਣਾ ਜੀ
ਨਾ ਕਖ ਦਿੱਸਨਾ ਨਾ ਕੰਡਾ
ਗੱਡਿਆ ਕੌਡੀ ਵਿਚ
ਸੀ ਜ਼ੈਲਦਾਰ ਨੇ ਝੰਡਾ
ਗੱਡਿਆ ਕੌਡੀ ਵਿਚ

Thursday, October 7, 2010

ਵੇਖ ਬੇਬੇ ਮੈਂ ਸਾਧ ਬਣ ਗਿਆ,

ਵੇਖ ਬੇਬੇ ਮੈਂ ਸਾਧ ਬਣ ਗਿਆ,
ਵੇਖ ਬੇਬੇ ਮੈਂ ਸਾਧ ਬਣ ਗਿਆ,
ਉਸ੍ਤਾਦਾ ਦਾ ਉਸ੍ਤਾਦ ਬਣ ਗਿਆ,
ਵੇਖ ਬੇਬੇ ਮੈਂ ਸਾਧ ਬਣ ਗਿਆ,

ਮੈਂ ਰੱਬ ਨੂ ਕਿਹਾ ਅਮੀਰ ਬਣਾ ਦੇ,
ਸੋਹਣੀ ਜਈ ਤਕਦੀਰ ਬਣਾ ਦੇ,
ਤੂ ਚਾਹੇ ਜਿੰਨੀ "ਰਿਸ਼ਵਤ" ਲੈ ਲੈ,
ਜਾ ਬਣ ਕੇ ਮੇਰਾ ਵੀਰ ਬਣਾ ਦੇ,
ਲੈ ਰੱਬ ਸੁਣੀ ਫਰਿਆਦ ਬਣ ਗਿਆ,
ਵੇਖ ਬੇਬੇ ਮੈਂ ਸਾਧ ਬਣ ਗਿਆ,

ਇਸ ਪੇਸ਼ੇ ਦੀ ਉਸਤਤ ਬਾਹਲੀ
ਖਾਵਾਂ ਵਿਚ ਸੋਨੇ ਦੀ ਥਾਲੀ
ਹੁਣ ਲੱਦ ਗਏ ਦਿਨ ਗਰੀਬੀ ਵਾਲੇ
ਵੇਖ ਸਫਾਰੀ ਨਵੀ ਕਢਾਲੀ
ਜੀ ਆ ਤਾਂ ਬੜਾ ਸੁਆਦ ਬਣ ਗਿਆ
ਵੇਖ ਬੇਬੇ ਮੈਂ ਸਾਧ ਬਣ ਗਿਆ,

ਜਨਤਾ ਮੂਰ੍ਖ ਬ੍ਨਾਓਨੀ ਸੌਖੀ
ਗੱਲਾਂ ਵਿਚ ਉਲਝੌਨੀ ਸੌਖੀ
ਔਰਤ ਜ਼ਾਤ ਡਰੌਣੀ ਸੌਖੀ
ਭਰਮਾਂ ਵਿਚ ਭਰਮੌਣੀ ਸੌਖੀ
ਉਸ੍ਤਾਦਾ ਦਾ ਉਸ੍ਤਾਦ ਬਣ ਗਿਆ,
ਵੇਖ ਬੇਬੇ ਮੈਂ ਸਾਧ ਬਣ ਗਿਆ,

ਖਲ੍ਕਤ ਗਫਲਤਖੋਰ ਬੜੀ ਹੈ
ਨਾ ਕਮ੍ਮੀ, ਕੱਮ ਚੋਰ ਬਡ਼ੀ ਹੈ
ਸਬ ਛੱਡ ਗੇ ਜਾਣਾ ਗੁਰੂ ਦੁਆਰੇ,
ਅੱਜ ਕਲ ਸੰਤਾਂ ਦੀ ਲੋਰ ਬੜੀ ਹੈ,
ਤੱਕ ਡਾਲਰਾਂ $ ਦਾ ਪਰਸ਼ਾਦ ਬਣ ਗਿਆ
ਵੇਖ ਬੇਬੇ ਮੈਂ ਸਾਧ ਬਣ ਗਿਆ.... ਜ਼ੈਲਦਾਰ ਪਰਗਟ ਸਿੰਘ