Friday, October 15, 2010

ਮੈਂ ਤੇ ਬਚਪਨ

ਮੈਂ, ਬਚਪਨ, ਮੇਰਾ ਪਿੰਡ, ਗਰੀਬੀ
ਪੱਕੇ ਆੜੀ ਚਾਰੇ,
ਤੀਆਂ ਵਰਗੇ ਦਿਨ ਸੀ
ਜਿਹੜੇ "ਬਚਪਨ" ਨਾਲ ਗੁਜਾਰੇ

ਭੋਲਾ ਭਾਲਾ ਬਚਪਨ ਮੇਰਾ,
ਨਾ ਕਿਸੇ ਨੂ ਕੁਜ ਸੀ ਕਹਿੰਦਾ,
ਉਂਗਲ ਲਾ ਕੇ ਜਿਧਰ ਤੋਰਾ
ਓਦਰ ਸੀ ਤੁਰ ਪੈਦਾ
ਕੱਮ ਕਰਨ ਦਾ ਫਿਕਰ ਨਹੀ ਸੀ
ਮਸਤੀ ਦੇ ਵਿਚ ਰਹਿੰਦਾ
ਜੀ ਕਾਂਟੋ ਫੁਲਾਂ ਤੇ
ਸੀ ਹਥ ਘਿਓ ਵਿਚ ਰਹਿੰਦਾ
ਜੀ ਕਾਂਟੋ ਫੁਲਾਂ ਤੇ

ਪਿੰਡਾਂ ਵਰਗਾ ਪਿੰਡ ਸੀ ਮੇਰਾ
ਪੇਂਡੂ ਜੇ ਸੀ ਲੋਕੀਂ
ਪਿਆਰ ਨਾਲ ਭਾਵੇਂ ਜਾਣ ਵੀ ਲੈ ਲੈ
ਓਏ ਕਹਿ ਕੇ ਨਾ ਰੋਕੀਂ
ਲੈ ਨੁਕ੍ਤੇ ਜੱਟਾਂ ਤੋਂ
ਢਿੱਲੀ ਚੂਲ ਚ ਫਾਨਾ ਥੋਕੀਂ
ਲੈ ਨੁਕ੍ਤੇ ਜੱਟਾਂ ਤੋਂ


ਤੀਜਾ ਮੇਰਾ ਸਾਥ ਗਰੀਬੀ
ਜਨਮ ਤੋ ਖੂਬ ਨਿਭਾਯਾ
ਤਖਤੀ, ਕਲਮ, ਦੁਆਤ,
ਗਲ ਤੱਪੜ ਵਾਲਾ ਬਸਤਾ ਪਾਯਾ,
ਜੀ ਗੋਲੀ ਆਲਾ ਬੱਤਾ ਪੀਤਾ
ਬਹੁਤ ਨਜ਼ਾਰਾ ਆਯਾ
ਜੀ ਓਸ ਗਰੀਬੀ ਨੇ
ਮੈਨੂ ਬੰਦਾ ਅੱਜ ਬਣਾਯਾ
ਜੀ ਓਸ ਗਰੀਬੀ ਨੇ

ਮੇਲਾ , ਮੱਸਿਆ, ਚੌਥ, ਪੈਂਚਵੀ
ਗੁਰੂਦੁਆਰੇ ਜਾਣਾ
ਖੀਰ ਕੜ੍ਹਾ, ਮਿਸ੍ਸੇ ਫੁਲਕੇ
ਰਜ ਰਜ ਲੰਗਰ ਖਾਣਾ
ਜੀ ਟਾਇਰ ਪੁਰਾਣਾ ਸਾਇਕਲ ਵਾਲਾ
ਡੰਡਿਆਂ ਨਾਲ ਭਜਾਨਾ
ਚੜ ਮੋਡੇ ਬਾਪੂ ਦੇ
ਓ ਮੇਲਾ ਵੇਖਣ ਜਾਣਾ
ਚੜ ਮੋਡੇ ਬਾਪੂ ਦੇ

ਗੋਲੀ ਪਿੱਲਾ, ਬਾਂਦਰ ਕਿੱਲਾ, ਖੇਡਣਾ ਗੁੱਲੀ ਡੰਡਾ,
ਖਿਦੁ ਈ ਵਜੀਐ, ਕਿਓਂ ਅਖਾਂ ਕੱਡਦੈ
ਹੋਜਾ ਬਾਪੂ ਠੰਡਾ
ਨੰਗੇ ਪੈਰੀਂ ਭੱਜਣਾ ਜੀ
ਨਾ ਕਖ ਦਿੱਸਨਾ ਨਾ ਕੰਡਾ
ਗੱਡਿਆ ਕੌਡੀ ਵਿਚ
ਸੀ ਜ਼ੈਲਦਾਰ ਨੇ ਝੰਡਾ
ਗੱਡਿਆ ਕੌਡੀ ਵਿਚ

No comments:

Post a Comment