Thursday, October 24, 2013

ਕਈ ਆਖਣ ਯੱਭ ਮੁਹੱਬਤਾਂ ਨੂੰ

ਕੋਈ ਸੱਟ ਕਹਿੰਦਾ, ਕੋਈ ਪੀੜ ਕਹਿੰਦਾ, ਕਈ ਆਖਣ ਯੱਭ ਮੁਹੱਬਤਾਂ ਨੂੰ
ਕਈ ਥਲਾਂ ਵਿੱਚੋਂ , ਕਈ ਝਨਾਂ ਵਿਚੋਂ , ਤਾਹਵੀਂ ਲੈਂਦੇ ਲਬ ਮੁਹੱਬਤਾਂ ਨੂੰ
ਖੇਡ ਜਿਸਮਾਂ ਦਾ, ਕਈ ਕਿਸਮਾਂ ਦਾ, ਭਾਵੇਂ ਮੰਨਦੇ ਸਬ ਮੁਹੱਬਤਾਂ ਨੂੰ
ਧੱਕੇ ਨਾਲ ਨਹੀਂ ਹੁੰਦੀ ਇਹ ਯਾਰ ਕਦੇ, ਕੋਈ ਬਣਦੈ ਸਬਬ ਮੁਹੱਬਤਾਂ ਨੂੰ
ਜ਼ੋਰਾਂ ਵਾਲਿਆਂ ਬੜਾ ਹੀ ਜ਼ੋਰ ਲਾਇਆ, ਅਸੀਂ ਲਈਏ ਦੱਬ ਮੁਹੱਬਤਾਂ ਨੂੰ
ਪਰ ਵਾ ਤੱਤੀ ਕਿਦਾਂ ਲੱਗ ਜਾਵੇ , ਜਿਹਨਾਂ ਮੰਨਿਆ ਰੱਬ ਮੂਹਬੱਤਾਂ ਨੂੰ

ਡੂੰਘਾ ਲਿਖਦਾ ਨਾ ਕੋਈ ਦੇਵ ਥਰੀਕੇ ਵਾਲੇ ਜਿਆ

ਡੂੰਘਾ ਲਿਖਦਾ ਨਾ ਕੋਈ ਦੇਵ ਥਰੀਕੇ ਵਾਲੇ ਜਿਆ
ਨਾ ਕੋਈ ਮੰਗਲ ਜਿੰਨੀ ਲਿਖਦਾ ਗੱਲ ਪਿਆਰੀ
ਲਿਖਣਾ ਬਾਬੂ ਜੈਸਾ ਕੀਹਨੇ ਕੋਈ ਮਿਸਾਲ ਨਹੀ
ਲਿਖੇ ਕਵੀਸ਼ਰੀ ਕਰਦਾ ਨੌਕਰੀ ਓ ਸਰਕਾਰੀ
ਡਾਹਡਾ ਸਿਦਕ ਸਾਦਕ ਦਾ ਸਦਕੇ ਉਹਦੀ ਲਿਖਣੀ ਦੇ
ਜ਼ਿੰਦਗੀ ਪੜ੍ਹਦੇ ਦੀ ਲੰਘ ਜਾਣੀ ਮੇਰੀ ਸਾਰੀ
ਨਾ ਹੀ ਪਾਤਰ ਜਿੰਨਾ ਕੁਦਰਤ ਨੂ ਕਿਸੇ ਲਿਖ ਦੇਣਾ
ਹੈ ਉਸਤਾਦਾਂ ਦੇ ਵਿਚ ਦਾਮਨ ਦੀ ਸਰਦਾਰੀ
ਬਾਬੇ ਨਾਨਕ ਦੇ ਗੁਣ ਗਾਓਂਦੀ ਲਿਖਣੀ ਯਮਲੇ ਦੀ
ਕਵਿਤਾ ਸ਼ਿਵ ਨੇ ਸੱਜ ਵਿਆਹੀ ਵਾਂਗ ਸ਼ਿੰਗਾਰੀ
ਲਿਖਦਾ ਖੰਟ ਵਾਲਾ ਹੈ ਗੱਲ ਜੀ ਖੜਕੇ ਦੜਕੇ ਦੀ
ਦੇਬੀ ਦੀ ਹੈ ਵੱਡੀ ਦੁੱਖਾਂ ਵਾਲੀ ਪਟਾਰੀ
ਲਿਖਦਾ ਸੂਫੀ ਨਾ ਸਰਤਾਜ ਦੇ ਜੈਸਾ ਹੋਰ ਕੋਈ
ਜੱਗੋਂ ਵੱਖਰਾ ਲਿਖਦਾ ਜੀ ਓਏ ਚਰਨ ਲਿਖਾਰੀ
ਲਿਖਦੀ ਕਲਮ ਜੈਲੀ ਦੀ ਕਦੇ ਕਦੇ ਕੁਜ ਕੱਮ ਦਾ ਜੀ
ਬਹਿ ਕੇ ਕੱਲਾ ਕੱਲੀ ਕੱਲੀ ਗੱਲ ਵਚਾਰੀਂ









Sunday, October 20, 2013

ਮੌਲਾ ਹੀ ਮੌਲਾ ਕਰਦਾ ਰਹਿ

ਮੌਲਾ ਹੀ ਮੌਲਾ ਕਰਦਾ ਰਹਿ
ਅੱਲਾ ਹੀ ਅੱਲਾ ਕਰਦਾ ਰਹਿ
ਨਾਲ ਤੇਰੇ ਜੇ ਨਹੀ ਕੋਈ ਕਰਦਾ
ਕੱਲਾ ਹੀ ਕੱਲਾ ਕਰਦਾ ਰਹਿ

ਅਸੀ ਜ਼ਿੰਦਗੀ ਵਿਚ ਕੁਛ ਰੰਗ ਭਰੇ

ਅਸੀ ਜ਼ਿੰਦਗੀ ਵਿਚ ਕੁਛ ਰੰਗ ਭਰੇ
ਅਸੀ ਕੁਦਰਤ ਕੋਲੋ ਮੰਗ ਭਰੇ
ਕੁਛ ਰਲਕੇ ਤੇਰੇ ਸੰਗ ਭਰੇ
ਕੁਛ ਕੱਲੇ ਈ ਹੋ ਹੋ ਤੰਗ ਭਰੇ...

ਕੱਲ ਰਾਤੀਂ ਚੰਨ ਰੁੱਸ ਗਿਆ ਤਾਰਿਆਂ ਦੇ ਨਾਲ

ਕੱਲ ਰਾਤੀਂ ਚੰਨ ਰੁੱਸ ਗਿਆ ਤਾਰਿਆਂ ਦੇ ਨਾਲ
ਕਹਿੰਦੇ ਬੜੀ ਮਾੜੀ ਹੋਈ ਸੀ ਵਿਚਾਰਿਆਂ ਦੇ ਨਾਲ

ਚੰਨ ਰੁਸਿੱਆ ਤੇ ਤਾਰੇ ਜ ਮਨੌਨ ਲੱਗ ਪਏ
ਓਹਨੂ ਵਾਸਤੇ ਓ ਚਾਨਣੀ ਦੇ ਪੌਣ ਲੱਗ ਪਏ
ਵੇਖੇ ਕਰਦੇ ਮੈਂ ਤਰਲੇ ਇਸ਼ਾਰਿਆਂ ਦੇ ਨਾਲ
ਕਹਿੰਦੇ ਬੜੀ ਮਾੜੀ ਹੋਈ ਸੀ ਵਿਚਾਰਿਆਂ ਦੇ ਨਾਲ
ਕੱਲ ਰਾਤੀਂ ਚੰਨ ਰੁੱਸ ਗਿਆ ਤਾਰਿਆਂ ਦੇ ਨਾਲ .

ਸੇਕਣ ਲਈ ਅੱਗ ਬਾਲ਼ੀ, ਕੁੱਲੀ ਸਾੜ ਲਈ

ਆਪਣੀ ਇਸ਼ਕ ਕਹਾਣੀ ਸੂਲੀ ਚਾੜ੍ਹ ਲਈ
ਸੇਕਣ ਲਈ ਅੱਗ ਬਾਲ਼ੀ, ਕੁੱਲੀ ਸਾੜ ਲਈ

ਇਸ਼ਕ ਦਾ ਸੁਣਿਐ ਵੱਖਰਾ ਹੀ ਰੰਗ ਹੁੰਦਾ ਏ
ਇਸ਼ਕ ਚ ਗੱਲ ਕਰਨੇ ਦਾ ਵੀ ਢੰਗ ਹੁੰਦਾ ਏ
ਗੱਲ ਕਰਨੀ ਨਾ ਆਈ ; ਗੱਲ ਵਿਗਾੜ ਲਈ
ਸੇਕਣ ਲਈ ਅੱਗ ਬਾਲ਼ੀ, ਕੁੱਲੀ ਸਾੜ ਲਈ

ਵਰਕਾ ਵਰਕਾ ਹਰਫ਼ ਜੋ ਲਿੱਖੇ ਹੋਏ ਸੀ
ਮੈਂ ਦਿਲ ਤੇ ਹਰ ਤਰਫ ਜੋ ਲਿਖੇ ਹੋਏ ਸੀ
ਨਾਂ ਪਹੁੰਚੀ ਉਸ ਤਕ, ਦਿਲ ਦੀ ਪੁਸਤਕ ਪਾੜ ਲਈ
ਸੇਕਣ ਲਈ ਅੱਗ ਬਾਲ਼ੀ, ਕੁੱਲੀ ਸਾੜ ਲਈ

ਜੈਲਦਾਰ ਦੇ ਖੂਆਬ ਜੋ ਵੰਨ ਸੁਵੰਨੇ ਸੀ
ਉਹਦੀ ਚੁੰਨੀ ਦੀ ਕੰਨੀ ਵਿੱਚ ਸੁਪਨੇ ਬੰਨ੍ਹੇ ਸੀ
ਜਾਂਦੀ ਵਾਰੀ ਓਹਨੇ ਚੁੰਨੀ ਕੰਨੀ ਝਾੜ ਲਈ
ਸੇਕਣ ਲਈ ਅੱਗ ਬਾਲ਼ੀ, ਕੁੱਲੀ ਸਾੜ ਲਈ

Thursday, October 10, 2013

ਸ਼ਰਮ ਕਰੋ ਕੁਜ ਤੇ ਓ ਲੋਕੋ ਧੀ ਵੀ ਮੰਗਲੋ ਸੁੱਖਾਂ ਦੇ ਵਿਚ

ਮੁੱਕਗੀ ਦਇਆ ਮਨੁੱਖਾਂ ਦੇ ਵਿਚ
ਲੱਖਾਂ ਮਰ ਗਈਆਂ ਕੁੱਖਾਂ ਦੇ ਵਿਚ
ਤੇ ਕੁਜ ਮਰ ਗਈਆਂ ਭੁੱਖਾਂ ਦੇ ਵਿਚ
ਫਿਰ ਵੀ ਜੇ ਕੁਜ ਬਚ ਗਈਆਂ ਤੇ
ਓਹ ਮਰ ਗਈਆਂ ਦੁੱਖਾਂ ਦੇ ਵਿਚ
ਸ਼ਰਮ ਕਰੋ ਕੁਜ ਤੇ ਓ ਲੋਕੋ
ਧੀ ਵੀ ਮੰਗਲੋ ਸੁੱਖਾਂ ਦੇ ਵਿਚ 

ਜੀ ਕਿਹੜਾ ਰੱਬ ਵੇਖਦੇ ਪਿਐ ਨੀਵੇਂ ਦੱਬੀ ਜਾ ਤੇ ਉੱਚੇ ਨੂ ਸਲਾਹੀ ਜਾ

ਕੇ ਛੱਡ ਦੇ ਡਰਾਮੇਬਾਜ਼ੀਆਂ
ਤੇਰੀ ਜਿਵੇਂ ਗੱਡੀ ਚੱਲਦੀ ਚਲਾਈ ਜਾ
ਜੀ ਕਿਹੜਾ ਰੱਬ ਵੇਖਦੇ ਪਿਐ
ਨੀਵੇਂ ਦੱਬੀ ਜਾ ਤੇ ਉੱਚੇ ਨੂ ਸਲਾਹੀ ਜਾ

ਗੱਲਾਂ ਗੱਲਾਂ ਚ ਪਹਾੜ ਦਿੰਦੈ ਤੋੜ ਤੂੰ
ਦਵੇ ਸਾਗਰਾਂ ਦੇ ਪਾਣੀ ਨੂੰ ਵੀ ਮੋੜ ਤੂੰ
ਕਿਹੜਾ ਦੱਸ ਮੁੱਲ ਲੱਗਦੈ
ਕਿਲੇ ਹਵਾ ਵਿਚ ਸੋਹਣਿਆ ਬਣਾਈ ਜਾ
ਜੀ ਕਿਹੜਾ ਰੱਬ ਵੇਖਦੇ ਪਿਐ
ਨੀਵੇਂ ਦੱਬੀ ਜਾ ਤੇ ਉੱਚੇ ਨੂ ਸਲਾਹੀ ਜਾ

ਏਹੀ ਮੁੱਡ ਤੋਂ ਹੈ ਰਿਹਾ ਦਸਤੂਰ ਜੀ
ਸਦਾ ਹੁੰਦਾ ਏ ਗਰੀਬਾਂ ਦਾ ਕਸੂਰ ਜੀ
ਵਕੀਲ ਤੇਰੇ ਜੱਜ ਵੀ ਤੇਰੇ
ਹੱਕ ਅੱਪਣੇ ਚ ਫੈਸਲੇ ਸੁਣਾਈ ਜਾ
ਜੀ ਕਿਹੜਾ ਰੱਬ ਵੇਖਦੇ ਪਿਐ
ਨੀਵੇਂ ਦੱਬੀ ਜਾ ਤੇ ਉੱਚੇ ਨੂ ਸਲਾਹੀ ਜਾ

ਕਾਹਤੋਂ ਖੋਹਣਾ ਏ ਗਰੀਬੋਂ ਮੂਹੋਂ ਰੋਟੀਆਂ
ਖਾਈ ਜਾਨਾ ਏ ਤੂੰ ਕਰ ਕਰ ਬੋਟੀਆਂ
ਤੇਰਾ ਨੀ ਤਾਹਵੀਂ ਰੱਜ ਬਨਣਾ
ਸਾਥੋਂ ਖੋਹੀ ਜਾ ਤੇ ਹੋਰਾਂ ਨੂ ਖਵਾਈ ਜਾ
ਜੀ ਕਿਹੜਾ ਰੱਬ ਵੇਖਦੇ ਪਿਐ
ਨੀਵੇਂ ਦੱਬੀ ਜਾ ਤੇ ਉੱਚੇ ਨੂ ਸਲਾਹੀ ਜਾ

Wednesday, October 9, 2013

ਜਦੋਂ ਰੱਬ ਅਕਲ ਵੰਡੀ ਸੀ ਓਦੋਂ ਮੈਂ ਦਾਣਾ ਮੰਡੀ ਸੀ

ਜਦੋਂ ਰੱਬ ਅਕਲ ਵੰਡੀ ਸੀ
ਓਦੋਂ ਮੈਂ ਦਾਣਾ ਮੰਡੀ ਸੀ

ਜਦੋਂ ਰੱਬ ਵਾਜ ਮਾਰੀ ਸੀ
ਕੇ ਮੈਂ ਗੁੱਡਦਾ ਕਿਆਰੀ ਸੀ

ਜਦੋਂ ਰੱਬ ਖੈਰ ਪੌਂਦਾ ਸੀ
ਉਦੋਂ ਮੈਂ ਸਿਰ ਨਹੌਂਦਾ ਸੀ

ਜਦੋਂ ਰੱਬ ਫੇਰ ਸੱਦਿਆ ਸੀ
ਉਦੋਂ ਮੈਂ ਨਰਮਾ ਲੱਦਿਆ ਸੀ

ਜਦੋਂ ਰੱਬ ਬੰਦਾ ਘੱਲਿਆ ਸੀ
ਉਦੋਂ ਮੈਂ ਖੇਤ ਚੱਲਿਆ ਸੀ

ਰੱਬ ਕਹਿੰਦਾ , ਕੇ ਹੁਣ ਤਾ ਆ
ਕੇ ਰੋਟੀ ਖਾ ਲਵਾਂ, ਖੜ ਜਾ !

ਅਕਲ ਬਸ ਮੁੱਕ ਚੱਲੀ ਸੀ
ਮੇਰੇ ਮੋਡੇ ਤੇ ਪੱਲੀ ਸੀ

ਕੇ ਰੱਬ ਵੀ ਅੱਕ ਚੱਲਿਆ ਸੀ
ਤੇ ਜੈਲੀ ਥੱਕ ਚੱਲਿਆ ਸੀ

ਜਦੋਂ ਰੱਬ ਹੱਥ ਰਿਹਾ ਨਾ ਕੱਖ
ਮੈਂ ਕਿਹਾ ਲਿਆ ਅਕਲ ਐਥੇ ਰੱਖ

ਤੇ ਰੱਬ ਕਹਿੰਦਾ ਅਕਲ ਹੈ ਨੀ
ਤੂੰ ਵਸਤੂ ਹੋਰ ਕੋਈ ਲੈ ਲੀਂ

ਕੇ ਜੱਟ ਕਹਿੰਦਾ ਅਕਲ ਨਾ ਦੇ
ਕੇ ਮੈਨੂੰ ਤੂੰ ਅਕਲ ਬਦਲੇ

ਦੋ ਲੱਕੜਾਂ ਚੁਲ੍ਹੇ ਬਾਲਨ ਨੂੰ
ਦੋ ਰੋਟੀ ਢਿੱਡ ਪਾਲਣ ਨੂੰ
ਦੇ ਹਿਮੱਤਾਂ ਘਰ ਸੰਭਾਲਣ ਨੂੰ

ਕੇ ਦੇ ਪੰਜ ਬਾਣੀਆਂ ਦਾ ਸੁਖ
ਤੇ ਦੇ ਪੰਜ ਪਾਣੀਆਂ ਦਾ ਸੁਖ
ਕੇ ਦੇ ਦੇ ਹਾਣੀਆਂ ਦਾ ਸੁਖ
ਨਾ ਦੇ ਭਾਵੇਂ ਰਾਣੀਆਂ ਦਾ ਸੁਖ

ਕੇ ਇੱਕ ਪਰਵਾਰ ਤੂੰ ਦੇ ਦੇ
ਤੇ ਪਰਉਪਕਾਰ ਤੂੰ ਦੇ ਦੇ
ਕੇ ਦੋ ਬੀਘੇ ਜ਼ਮੀਨਾਂ ਦੇ
ਤੇ ਡੰਗਰ ਚਾਰ ਤੂੰ ਦੇ ਦੇ

ਕੇ ਫਸਲਾਂ ਰਹਿਣ ਇਹ ਹਰੀਆਂ
ਸਦਾ ਹੀ ਝੋਲੀਆਂ ਭਰੀਆਂ
ਕੇ ਜਾਵਣ ਔਕੜਾਂ ਜਰੀਆਂ
ਉਮੀਦਾਂ ਦੇ ਦਵੀਂ ਖਰੀਆਂ

ਦਵੀਂ ਦਸਤਾਰ ਤੂੰ ਸਿਰ ਤੇ
ਰਹੀਂ ਦਾਤਾਰ ਤੂੰ ਸਿਰ ਤੇ

ਰਖੀਂ ਤੂੰ ਮਿਹਰ ਜੱਟਾਂ ਤੇ
ਉਮਰ ਕੱਡ ਦੇਣ ਵੱਟਾਂ ਤੇ

ਇੱਕੋ ਖਤ ਬਚਿਆ ਸੀ ਉਹਵੀ ਸਾੜ ਹੀ ਦਿੱਤਾ ਹੋਵੇਗਾ

ਮੇਰੇ ਇਸ਼ਕ ਦਾ ਕਿੱਸਾ ਓਹਨੇ ਪਾੜ ਹੀ ਦਿੱਤਾ ਹੋਵੇਗਾ
ਇੱਕੋ ਖਤ ਬਚਿਆ ਸੀ ਉਹਵੀ ਸਾੜ ਹੀ ਦਿੱਤਾ ਹੋਵੇਗਾ

ਵਿਛੜੀ ਹੀ ਪਰ ਕਦੇ ਕਦਾਈਂ ਯਾਦ ਤਾ ਕਰਦੀ ਹੁੰਦੀ ਸੀ
ਰੋਜ਼ ਰੋਜ਼ ਨਾ ਕਰੇ ਮਹੀਨਿਆਂ ਬਾਦ ਤਾਂ ਕਰਦੀ ਹੁੰਦੀ ਸੀ
ਕਿੰਜ ਦਿਲ ਤੋਂ ਪੱਥਰ ਚੱਕ ਕੇ ਰੱਖ ਪਹਾੜ ਹੀ ਦਿੱਤਾ ਹੋਵੇਗਾ
ਇੱਕੋ ਖਤ ਬਚਿਆ ਸੀ ਉਹਵੀ ਸਾੜ ਹੀ ਦਿੱਤਾ ਹੋਵੇਗਾ

ਮੈਨੂ ਯਾਦ ਹੈ ਵਿੱਛੜਣ ਪਿੱਛੋਂ ਉਹ ਵੀ ਇੱਕ ਮਹੀਨਾ ਰੋਈ ਸੀ
ਸਾਡੀ ਪਿਆਰ ਕਹਾਣੀ ਕਤਰਾ ਕਤਰਾ ਹੰਜੂਆਂ ਵਿਚੋਂ ਚੋਈ ਸੀ
ਹੁਣ ਹੰਜੂਆਂ ਨੂੰ ਉਹਨੇ ਨੈਣਾਂ ਅੰਦਰ ਤਾੜ ਹੀ ਦਿੱਤਾ ਹੋਵੇਗਾ
ਇੱਕੋ ਖਤ ਬਚਿਆ ਸੀ ਉਹਵੀ ਸਾੜ ਹੀ ਦਿੱਤਾ ਹੋਵੇਗਾ

ਕਦੀ ਜੋੜ ਜੋੜ ਉਮੀਦਾਂ ਆਪਾਂ ਇਸ਼ਕ ਦਾ ਸ਼ਹਿਰ ਵਸਾਇਆ ਸੀ
ਜੈਲੀ ਦੇ ਦਿਲ ਵਿਚ ਕਦੀ ਉਹਨੇ ਆਪਣਾ ਘਰ ਬਣਾਇਆ ਸੀ
ਅੱਜ ਆਪਣੇ ਹੱਥੀਂ ਓਹੀ ਸ਼ਹਿਰ ਉਜਾੜ ਹੀ ਦਿੱਤਾ ਹੋਵੇਗਾ
ਇੱਕੋ ਖਤ ਬਚਿਆ ਸੀ ਉਹਵੀ ਸਾੜ ਹੀ ਦਿੱਤਾ ਹੋਵੇਗਾ


ਨੀਲੇ ਨੀਲੇ ਤੇਰੇ ਨੈਣ ਨੇ ਨਸ਼ੀਲੇ ਨੀ ਕੁੜੀਏ ਬਦਾਮ ਰੰਗੀਏ

ਨੀਲੇ ਨੀਲੇ ਤੇਰੇ ਨੈਣ ਨੇ ਨਸ਼ੀਲੇ ਨੀ ਕੁੜੀਏ ਬਦਾਮ ਰੰਗੀਏ
ਕਿਸੇ ਡੂੰਘੇ ਪਾਣੀ ਵਾਲ਼ੀਏ ਨੀ ਝੀਲੇ ਨੀ ਕੁੜੀਏ ਬਦਾਮ ਰੰਗੀਏ

ਸਾਰੇ ਨਾਗ ਤੂੰ ਵੈਰਾਗ ਵਾਲੇ ਕੀਲੇ ਨੀ ਕੀਲ ਕੇ ਪਟਾਰੀ ਪਾ ਲਏ
ਨਾਗ ਗੁੱਤਾਂ ਦੇ ਤੂੰ ਭੈੜੀਏ ਜਰੀਲੇ ਨੀ ਹੁਸਨਾਂ ਦੀ ਰਾਖੀ ਲਾ ਲਏ
ਕੋਈ ਕਰ ਮਿਲਣੇ ਦੇ ਨੀ ਵਸੀਲੇ ਨੀ ਕੁੜੀਏ ਬਦਾਮ ਰੰਗੀਏ
ਕਿਸੇ ਡੂੰਘੇ ਪਾਣੀ ਵਾਲ਼ੀਏ ਨੀ ਝੀਲੇ ਨੀ ਕੁੜੀਏ ਬਦਾਮ ਰੰਗੀਏ
ਨੀਲੇ ਨੀਲੇ ......

ਨੀ ਮੈਂ ਆਲ੍ਹਣਾ ਬਣਾਇਆ ਜੋੜ ਤੀਲੇ ਨੀ ਤੇਰੇ ਮੇਰੇ ਰਹਿਣ ਦੇ ਲਈ
ਅਸੀਂ ਸਾਜਨੇ ਪਿਆਰ ਦੇ ਕਬੀਲੇ ਨੀ ਆਸ਼ਿਕਾਂ ਦੇ ਬਹਿਨ ਦੇ ਲਈ
ਜਿਥੇ ਤਾਰੇ ਹੋਣ ਰਾਤੀਂ ਚਮਕੀਲੇ ਨੀ ਕੁੜੀਏ ਬਦਾਮ ਰੰਗੀਏ
ਕਿਸੇ ਡੂੰਘੇ ਪਾਣੀ ਵਾਲ਼ੀਏ ਨੀ ਝੀਲੇ ਨੀ ਕੁੜੀਏ ਬਦਾਮ ਰੰਗੀਏ
ਨੀਲੇ ਨੀਲੇ ......

ਸਾਰੇ ਝੂਠੇ ਜੋ ਖਿਆਲ ਬੇਦਲੀਲੇ ਨੀ ਐਵੇਂ ਈ ਡਰਾਈ ਜਾਂਦੇ ਨੇ
ਪਰ ਹੋਏ ਜਜ਼ਬਾਤ ਅਣਖੀਲੇ ਕੇ ਹੌਸਲਾ ਵਧਾਈ ਜਾਂਦੇ ਨੇ
ਤੂੰ ਹੀ ਜੱਜ ਮੇਰੀ ਦਿਲ ਦੀ ਤਸੀਲੇ ਨੀ ਕੁੜੀਏ ਬਦਾਮ ਰੰਗੀਏ
ਕਿਸੇ ਡੂੰਘੇ ਪਾਣੀ ਵਾਲ਼ੀਏ ਨੀ ਝੀਲੇ ਨੀ ਕੁੜੀਏ ਬਦਾਮ ਰੰਗੀਏ
ਨੀਲੇ ਨੀਲੇ ......

ਸਚ ਕਰ ਦੇ ਤੂੰ ਸੁਪਨੇ ਰੰਗੀਲੇ ਨੀ ਸਹੁੰ ਏ ਤੈਨੂ ਐਤਬਾਰ ਦੀ
ਬੋਲ ਬੁਲ੍ਹਾਂ ਵਿਚੋਂ ਬੋਲਕੇ ਸੁਰੀਲੇ ਨੀ ਭਰ ਲੈ ਤੂੰ ਹਾਮੀ ਪਿਆਰ ਦੀ
ਕੀਤਾ ਦਿਲ ਦਾ ਸ਼ਿਕਾਰ ਨੀ ਤੂੰ ਚੀਲੇ ਨੀ ਕੁੜੀਏ ਬਦਾਮ ਰੰਗੀਏ
ਕਿਸੇ ਡੂੰਘੇ ਪਾਣੀ ਵਾਲ਼ੀਏ ਨੀ ਝੀਲੇ ਨੀ ਕੁੜੀਏ ਬਦਾਮ ਰੰਗੀਏ
ਨੀਲੇ ਨੀਲੇ ......

ਫਲ ਹੋਗੇ ਨੇ ਪਿਆਰ ਦੇ ਰਸੀਲੇ ਨੀ ਆਸਾਂ ਵਾਲੀ ਖੰਡ ਪੈ ਗਈ
ਸੀਨਾ ਠਾਰ ਗਈਏਂ ਤਪਦਾ ਛਬੀਲੇ ਨੀ ਰੂਹਾਂ ਤਕ ਠੰਡ ਪੈ ਗਈ
ਗਈ ਅਕਲਾਂ ਦੇ ਮਾੰਜ ਨੀ ਪਤੀਲੇ ਨੀ ਕੁੜੀਏ ਬਦਾਮ ਰੰਗੀਏ
ਕਿਸੇ ਡੂੰਘੇ ਪਾਣੀ ਵਾਲ਼ੀਏ ਨੀ ਝੀਲੇ ਨੀ ਕੁੜੀਏ ਬਦਾਮ ਰੰਗੀਏਨੀਲੇ ਨੀਲੇ ......

Sunday, October 6, 2013

ਚੜ ਗਏ ਨੇ ਉੱਤੇ ਓ ਬਣਾਕੇ ਸਾਨੂ ਪੌੜੀਆਂ

ਸੱਚੀਆਂ ਨੇ ਗੱਲਾਂ ਭਾਵੇਂ ਲੱਗਣੀਆਂ ਕੌੜੀਆਂ
ਚੜ ਗਏ ਨੇ ਉੱਤੇ ਓ ਬਣਾਕੇ ਸਾਨੂ ਪੌੜੀਆਂ

ਮੈਨੂ ਕਹਿੰਦੇ ਤੈਥੋਂ ਇਸ ਪਾਰ ਲੰਘ ਹੋਣਾ ਨਹੀ
ਕਰ ਕੇ ਦਲੀਝਾਂ ਹੁਣ ਦਿਲ ਦੀਆਂ ਸੌੜੀਆਂ

ਛੱਤ ਪਾਕੇ ਕਰਦੇ ਨੇ ਦਾਵਾ ਹੁਣ ਮਾਲਕੀ ਦਾ
ਇੱਕ ਇੱਕ ਕਰ ਅਸੀਂ ਇੱਟਾਂ ਸੀ ਜੋ ਜੋੜੀਆਂ

ਕੱਡਦੇ ਨੇ ਅੱਖਾਂ ਕਦੀ ਅੱਖਾਂ ਸੀ ਵਿਛੌਂਦੇ ਜਿਹੜੇ
ਸਾਨੂ ਦੇਕੇ ਰੋੜੇ ਪਏ ਵੰਡਦੇ ਰਿਓੜੀਆਂ