Wednesday, May 28, 2014

ਦਿਲ ਵਿੱਚ ਰੱਖਕੇ ਧਿੱਆਨ ਉੱਚੇ ਦਾ
ਆਜੋ ਮੈਂ ਸੁਣਾਵਾਂ ਥੋਨੂ ਕਿੱਸਾ ਸੁੱਚੇ ਦਾ

ਬੱਸ ਹੋਰ ਸਹੀ ਨੀ ਹੁੰਦੀ ਮੈਥੋਂ ਬੇਜ਼ਤੀ
ਸੁੱਚੇ ਨੂ ਨਰੈਨੇ ਨੇ ਸੀ ਤਾਰ ਭੇਜਤੀ

ਫੌਜ ਛੱਡ ਪਿੰਡ ਨੂੰ ਤੂੰ ਆਜਾ ਸੁੱਚਿਆ
ਘੁੱਕਰ ਨੇ ਪਿੰਡ ਸਿਰ ਉੱਤੇ ਚੁੱਕਿਆ

ਛੱਡ ਡਿਇਤ ਫੌਜ ਮੈਂ ਸੰਦੂਕ ਦੇ ਦਿਓ
ਕਹਿੰਦਾ ਵੱਡੇ ਸਾਬ ਜੀ ਬੰਦੂਕ ਦੇ ਦਿਓ

ਨਿਗ੍ਹਾ ਚਿਰਾਂ ਤੋਂ ਸੀ ਰੱਖੀ ਵੀ ਜਸੂਸ ਨੇ
ਪਾ ਲਏ ਬੰਦੂਕ ਵਿੱਚ ਕਾਰਤੂਸ ਨੇ

ਮੋਡੇ ਤੇ ਦੁਣਾਲੀ ਲੱਕ ਉੱਤੇ ਚਾਦਰਾ
ਕਹਿੰਦਾ ਹੁਣ ਦੱਸ ਵੱਡਿਆ ਬਹਾਦਰਾ

ਰੋਕ ਲਊਗਾ ਕੌਣ ਤੇਰੀ ਮੌਤ ਆਈ ਨੂੰ
ਭੱਜ ਲਾਏਂਗਾ ਕਿਥੇ ਛੇੜ ਕੇ ਜਵਾਈ ਨੂੰ

ਮਾਰਿਆ ਬੰਦੂਕ ਜਾ ਜੋ ਬੱਟ ਵੱਟ ਕੇ
ਡਿੱਗਿਆ ਘੁੱਕਰ ਵਾਹਵਾ ਪਰੇ ਹਟ ਕੇ

ਹਿੱਕ ਵਿੱਚ ਗੋਲੀ ਠੋਕ ਤੀ ਤੜਾਕ ਜੀ
ਕੋਹਾਂ ਤਕ ਸੁਣੇ ਫੈਰ ਦੇ ਖੜਾਕ ਜੀ

ਔਖਾ ਹੁੰਦਾ ਰੋਕਣਾ ਪਾਣੀ ਦੀ ਛੱਲ ਨੂੰ
ਮਾਰ ਕੇ ਘੁੱਕਰ ਹੋਇਆ ਵੀਰੋ ਵੱਲ ਨੂ

ਗੁੱਤੋਂ ਫੜ ਕਹਿੰਦਾ ਗੱਲ ਸੁਣ ਭਾਬੀਏ
ਹੋਈ ਤੂੰ ਬਸ਼ਰਮ ਕਿਓ ਬੇਹਿਸਾਬੀਏ

ਨਸ਼ਾ ਤੈਨੂ ਬੜਾ ਘੁੱਕਰ ਦੀ ਫੂਕ ਦਾ
ਦੱਬ ਤਾ ਫੇ ਘੋੜਾ ਸੁੱਚੇ ਨੇ ਬੰਦੂਕ ਦਾ

ਵੀਰੋ, ਮੱਲ , ਘੁੱਕਰ ਨੂ ਮਾਰ ਸੂਰਮਾ
ਜੈਲਦਾਰਾ ਹੋ ਗਿਆ ਫਰਾਰ ਸੂਰਮਾ

ਬਾਵਾ ਕਹਿੰਦਾ ਭੁੱਲੋ ਨਾ ਕਿੱਸੇ ਕਹਾਣੀਆ
ਸੁਨਣੀਆਂ ਤੁਸਾਂ ਅਸਾਂ ਨੇ ਸੁਨਾਣੀਆਂ

7 ਲੱਖ ਲਾਕੇ ਲੈ ਲਾਂ ਕਿੱਦਾਂ ਵੀਜ਼ਾ ਸਿਡਨੀ ਦਾ
ਅਜੇ ਕਰੌਣੈ ਬਾਪੂ ਦਾ ਆਪਰੇਸ਼ਨ ਕਿਡਨੀ ਦਾ
ਬਿਨ ਮੇਰੇ ਬੇਬੇ ਬਾਪੂ ਦਾ ਦੱਸ ਕੌਣ ਸਹਾਰਾ ਏ
ਮੈਨੂ ਵੀਜ਼ੇ ਨਾਲੋਂ ਜ਼ਿਆਦਾ ਆਪਣਾ ਪਿੰਡ ਪਿਆਰਾ ਏ

ਵੇਖਾਂ ਸੁਪਨੇ ਦੱਸ ਦੇ ਮੈਨੂ ਕਿੰਜ ਜਹਾਜ਼ਾਂ ਆਲੇ
ਅਜੇ ਤੇ ਸੁਪਨੇ ਔਂਦੇ ਨੇ ਬਸ ਮੂਲ ਬਿਆਜ਼ਾਂ ਆਲੇ
ਭੰਨ ਨਾ ਦੇ ਲੱਕ ਬਾਪੂ ਦਾ ਸਿਰ ਕਰਜ਼ਾ ਭਾਰਾ ਏ
ਮੈਨੂ ਵੀਜ਼ੇ ਨਾਲੋਂ ਜ਼ਿਆਦਾ ਆਪਣਾ ਪਿੰਡ ਪਿਆਰਾ ਏ

ਪਾਸਪੋਰਟ ਵੀ ਬਣਜੂਗਾ ਨਹੀ ਬਾਹਲੀ ਟੇਂਸ਼ਨ ਜੀ
ਪਰ ਲੱਗਣੀ ਬਹੁਤ ਜ਼ਰੂਰੀ ਹੈ ਬੇਬੇ ਦੀ ਪੇਂਸ਼ਨ ਜੀ
ਕੱਮ ਨਹੀ ਕਰਦਾ ਬੜਾ ਸਾਡਾ ਸਰਪੰਚ ਨਕਾਰਾ ਏ
ਮੈਨੂ ਵੀਜ਼ੇ ਨਾਲੋਂ ਜ਼ਿਆਦਾ ਆਪਣਾ ਪਿੰਡ ਪਿਆਰਾ ਏ

ਬਾਪ ਦੀ ਪਗੜੀ, ਮਾਂ ਦੇ ਗਹਿਣੇ ਕਿੱਦਾਂ ਵੇਚ ਦੀਆਂ
ਤੇਰੇ ਦਾਜ ਲਈ ਜੋ ਰੱਖੇ, ਭੈਣੇ ਕਿੱਦਾਂ ਵੇਚ ਦੀਆਂ
ਕੱਲ ਸੁਪਨੇ ਦੇ ਵਿੱਚ ਵਿਕਦਾ ਵੇਖਿਆ 5911 ਏ
ਮੈਨੂ ਵੀਜ਼ੇ ਨਾਲੋਂ ਜ਼ਿਆਦਾ ਆਪਣਾ ਪਿੰਡ ਪਿਆਰਾ ਏ

ਫਿਕਰ ਬੜਾ ਹੈ ਰਹਿੰਦਾ ਸਾਨੂ ਵੱਛੇ ਡੰਗਰ ਦਾ
ਸ਼ੁਕਰ ਮਨਾ ਕੇ ਛਕ ਲਈਦੈ ਜੀ ਫੁਲਕਾ ਲੰਗਰ ਦਾ
ਜੈਲਦਾਰ ਦਾ ਹੋ ਜਾਣਾ ਪਿੰਡਾਂ ਵਿੱਚ ਗੁਜ਼ਾਰਾ ਏ
ਮੈਨੂ ਵੀਜ਼ੇ ਨਾਲੋਂ ਜ਼ਿਆਦਾ ਆਪਣਾ ਪਿੰਡ ਪਿਆਰਾ ਏ

ਖੌਰੇ ਕਿੰਨੀਆਂ ਥਾਵਾਂ ਉੱਤੇ ਮੱਥੇ ਰਗੜੇ ਨੇ
ਢਿੱਡ ਵੱਡ ਵੱਡ ਕੇ ਕੀਤੇ ਓਹਨਾਂ ਪੁੱਤਰ ਤਗੜੇ ਨੇ
ਮੈਂ ਸੁੱਖ ਮੰਗਦਾਂ ਮਾਂ ਪਿਓ ਦੀ ਜਦ ਕੋਈ ਟੁੱਟਦਾ ਤਾਰਾ ਏ
ਮੈਨੂ ਵੀਜ਼ੇ ਨਾਲੋਂ ਜ਼ਿਆਦਾ ਆਪਣਾ ਪਿੰਡ ਪਿਆਰਾ ਏ

ਦਿਲ ਕਰਦੈ ਸਕੌਡ਼ਾ ਲੈ ਲਵਾਂ, ਪਰ ਕਰਜ਼ੇ ਤੋਂ ਡਰ ਲੱਗਦਾ

ਅਜੇ ਘਰ ਦੇ ਹਾਲਾਤ ਠੀਕ ਨਹੀਂ, ਆਵੇ ਮੀਹ ਤੇ ਬਰਾਂਡਾ ਵੱਗਦਾ

ਜਿਹਨੁ ਹੱਥ ਜੋੜ ਕਰੇਂ ਤਰਲੇ, ਬਾਪੂ ਦੱਸ ਓਹੋ ਬੰਦਾ ਕੌਣ ਸੀ
ਬਾਪੂ ਕਹਿੰਦਾ ਸੀ ਸਟਾਫ ਬੈਂਕ ਦਾ, ਲਿਆ ਨਿੱਕੀ ਦੇ ਵਿਆਹ ਲਈ ਲੋਨ ਸੀ
ਕਿਤੇ ਪੈਰਾਂ ਚ ਨਾ ਪੈਜੇ ਰੱਖਣੀ, ਪੈਂਦਾ ਰੱਖਣਾ ਧਿਆਨ ਪੱਗ ਦਾ

ਕਦੀ ਕਦੀ ਮੇਰਾ ਦਿਲ ਕਰਦੈ, ਮੰਗ ਕਰਾਂ ਮੈਂ ਵੀ ਆਈ ਫੋਨ ਦੀ
ਉਂਜ ਲੈਣ ਨੂੰ ਤਾਂ ਲੈ ਵੀ ਲਵਾਂਗੇ ਪਰ ਲੋੜ ਕੀ ਐ ਤੰਗ ਹੋਣ ਦੀ
ਪੈਣ ਬਾਪੂ ਨੂ ਨਾ ਹੱਥ ਅੱਡਣੇ , ਉਂਜ ਫਿਕਰ ਨੀ ਮੈਨੂ ਜੱਗ ਦਾ

ਇੱਕ ਲਾਲਿਆਂ ਨੇ ਜੱਟ ਖਾ ਲਿਆ, ਦੂਜਾ ਖਾ ਲਿਆ ਕਬੀਲਦਾਰੀਆਂ
ਜ਼ੈਲਦਾਰਾ ਦੇਖੀਂ ਡਿੱਗ ਨਾ ਪਵੀਂ, ਤੇਰੇ ਮੋਡੇ ਉੱਤੇ ਜ਼ਿੱਮੇਵਾਰੀਆਂ
ਬਾਜਾਂ ਵਾਲਿਆ ਬਚਾ ਲੀਂ ਡਿੱਗਨੋਂ, ਤੈਨੂ ਪਤਾ ਸਾਡੀ ਰਗ ਰਗ ਦਾ

ਸਾਡਾ ਹੱਕ ਖੋਹਣ ਨੂ ਐ  ਫਿਰਦਾ, ਸਾਡਾ ਆਪਣਾ ਈ ਚਾਚਾ ਅਤਰਾ
ਹੱਥੋਂ ਜਾਪਦੀ ਜ਼ਮੀਨ ਖੁੱਸਦੀ, ਹੋਇਆ ਰੋਟੀ ਟੁੱਕ ਨੂੰ ਵੀ ਖਤਰਾ
ਪੌਂਦਾ ਡਾਹਡਿਆਂ ਨੂ ਹੱਥ ਕੋਈ ਨਾ, ਮਾੜੇ ਬੰਦੇ ਨੂ ਹਰੇਕ ਠੱਗਦਾ

ਬਾਵਾ ਮਿੰਨਤਾਂ ਹੈ ਪਿਆ ਕਰਦਾ, ਥੋਡੇ ਹੱਥ ਚ ਪੰਜਾਬ ਸਾਂਭ ਲਓ
ਕਿਤੇ ਚਿੱਟੀ ਹੀ ਨਾ ਕਰ ਛੱਡਿਓ, ਏਹੋ ਰਾਵੀ ਤੇ ਚਨਾਬ ਸਾਂਭ ਲਓ
ਪੁੱਤ ਮੋਏ ਨਹੀਓਂ ਫਿਰ ਲਬਣੇ , ਭੈੜਾ ਵੈਲ ਚੰਦਰੀ ਡ੍ਰਗ ਦਾ

Wednesday, May 14, 2014

ਇਹ ਓ ਸੁਪਨਾ ਹੈ ਜੋ ਮੈਨੂ ਹਰ ਦੂਜੀ ਤੀਜੀ ਰਾਤ ਔਂਦਾ ਹੀ ਔਂਦਾ ਹੈ | ਬਸ ਹਲਾਤ ਤੇ ਦ੍ਰਿਸ਼ ਹੋਰ ਹੋਰ ਹੁੰਦੇ ਹਨ |

ਮੈਨੂ ਸੁਪਨੇ ਵਿੱਚ ਚਨਾਬ ਨੇ ਇੱਕ ਗੱਲ ਸੁਣਾਈ
ਮੈਨੂ ਰੋ ਰੋ ਰਾਤ ਜਨਾਬ ਨੇ ਇੱਕ ਗੱਲ ਸੁਣਾਈ
ਜਦੋਂ ਛੱਡ ਕੇ ਧਰਤ ਪੰਜਾਬ ਦੀ ਸੀ ਵਿੱਛੜਿਆ ਲਾਣਾ
ਰੋਈ ਸੀ ਧਰਤ ਲਾਹੌਰ ਦੀ ਰੋਇਆ ਨਨਕਾਣਾ

ਕਹਿੰਦੇ ਖਾਨ ਖਾਨ ਐਥੇ ਰਹਿ ਜਾਵੋ ਸਿੰਘ ਪਰਾਂ ਨੂ ਹੋਜੋ
ਹੁਣ ਛੱਡ ਦਿਓ ਮੁਲਖ ਅਸਾਡੜਾ ਤੇ ਘਰਾਂ ਨੂ ਹੋਜੋ
ਛੋਟਾ ਭਾਈ ਦਾਦੇ ਦਾ ਆਖਦਾ ਮੈਂ ਤਾਂ ਨਹੀ ਜਾਣਾ
ਰੋਈ ਸੀ ਧਰਤ ਲਾਹੌਰ ਦੀ ਰੋਇਆ ਨਨਕਾਣਾ

ਪਈ ਲਾਲ ਲਹੂ ਨਾਲ ਲਿਸ਼ਕਦੀ ਲਾਹੌਰ ਦੀ ਧਰਤੀ
ਐਥੋਂ ਖਾਲੀ ਗਈ ਟਰੇਨ ਜੋ ਲਾਸ਼ਾਂ ਨਾਲ ਭਰਤੀ
ਹੁਣ ਵੱਡਿਆ ਟੁੱਕਿਆ ਚਿਹਰਾ ਕਿੱਦਾਂ ਦੱਸ ਪਸ਼ਾਣਾਂ
ਰੋਈ ਸੀ ਧਰਤ ਲਾਹੌਰ ਦੀ ਰੋਇਆ ਨਨਕਾਣਾ

ਸਾਡਾ ਪਿੰਡ ਮੁਰਾਲੀ ਦੱਸਦੇ ਜਿਲਾਂ ਗੁਜਰਾਂਵਾਲਾ
ਕਿਤੇ ਮਿੱਟੀ ਮਿਲਜੇ ਪਿੰਡ ਦੀ ਮੱਥੇ ਨਾਲ ਲਾ ਲਾਂ
ਇੱਕ ਐਸਾ ਵੇਲਾ ਆ ਗਿਆ ਸੀ ਆਦਮਖਾਣਾ
ਰੋਈ ਸੀ ਧਰਤ ਲਾਹੌਰ ਦੀ ਰੋਇਆ ਨਨਕਾਣਾ

ਕਿੰਜ ਵੱਸਦੇ ਘਰਾਂ ਚ ਚੁੱਪ ਹੋਈ ਤੇ ਵੱਜ ਗਏ ਜੰਦਰੇ
ਸਬ ਡੰਗਰ ਵੱਛੇ ਗਹਿਣਾ ਗੱਟਾ ਰਹਿ ਗਏ ਅੰਦਰੇ
ਜੈਲਦਾਰ ਖੁੱਸ ਗਿਆ ਸੀ ਸਾਡਾ ਠੌਰ ਠਿਕਾਣਾ
ਰੋਈ ਸੀ ਧਰਤ ਲਾਹੌਰ ਦੀ ਰੋਇਆ ਨਨਕਾਣਾ

Monday, May 5, 2014

ਅੱਜ ਵੀ ਚੇਤੇ ਔਂਦੀ ਮੈਨੂ ਓਹ ਨਟਰਾਜ ਦੀ ਪੇਂਸਿਲ ਵਾਲੀ

ਲਾਲ ਰਿਬਨ ਤੇ ਦੋ ਦੋ ਗੁੱਤਾਂ ਹਿੰਦੀ ਬੋਲੇ ਕਾਹਲੀ ਕਾਹਲੀ
ਅੱਜ ਵੀ ਚੇਤੇ ਔਂਦੀ ਮੈਨੂ ਓਹ ਨਟਰਾਜ ਦੀ ਪੇਂਸਿਲ ਵਾਲੀ

ਮੇਰਾ ਪਿੰਡ ਥੋੜਾ ਨੇੜੇ ਸੀ
ਓ ਥੋੜੀ ਦੂਰੋਂ ਔਂਦੀ ਸੀ
ਮੈਂ ਉੱਚੇ ਪਿੰਡ ਤੋਂ ਔਂਦਾ ਸੀ
ਤੇ ਓ ਸੰਗਰੂਰੋਂ ਔਂਦੀ ਸੀ
ਓਹਦਾ ਡੈਡੀ ਬਿਜ਼ਨਸ ਵਾਲਾ ਮੇਰਾ ਬਾਪੂ ਕੱਮੀ ਹਾਲੀ
ਅੱਜ ਵੀ ਚੇਤੇ ਔਂਦੀ ਮੈਨੂ ਓਹ ਨਟਰਾਜ ਦੀ ਪੇਂਸਿਲ ਵਾਲੀ

ਸ਼ਨੀਵਾਰ ਦੀ ਬਾਲ ਸਭਾ ਵਿਚ
ਗੀਤ ਓਹਦੇ ਲਈ ਗਾਇਆ ਜੋ
ਖੌਰੇ ਯਾਦ ਓਹਨੂ ਵੀ ਹੋਵੇਗਾ
ਮੈਥੋਂ ਨਹੀ ਗਇਆ ਭੁਲਾਇਆ ਜੋ
ਓਹਦੀ ਜ਼ਿੰਦਗੀ ਰੇਸ਼ਮ ਵਰਗੀ ਸਾਡੀ ਜ਼ਿੰਦਗੀ ਕੱਖ ਪਰਾਲੀ
ਅੱਜ ਵੀ ਚੇਤੇ ਔਂਦੀ ਮੈਨੂ ਓਹ ਨਟਰਾਜ ਦੀ ਪੇਂਸਿਲ ਵਾਲੀ

Saturday, May 3, 2014

ਦਿਲ ਤੇਰੇ ਨਾਲ ਲਾ ਬੈਠੇ ਆਂ
ਪੁੱਠਾ ਪੰਗਾ ਪਾ ਬੈਠੇ ਆਂ

ਇਸ਼ਕ ਨੂੰ ਲੋਕੀਂ ਜ਼ਹਿਰ ਨੇ ਕਹਿੰਦੇ
ਹੁਣ ਕੀ ਕਰੀਏ ? ਖਾ ਬੈਠੇ ਆਂ

ਤੇਰੇ ਬਾਜੋ ਕੁਈ ਨਈ ਸਾਡਾ
ਤੇਰੇ ਦਰ ਤੇ ਤਾਂ ਬੈਠੇ ਆਂ ....... Zaildar Pargat Singh