Wednesday, May 14, 2014

ਇਹ ਓ ਸੁਪਨਾ ਹੈ ਜੋ ਮੈਨੂ ਹਰ ਦੂਜੀ ਤੀਜੀ ਰਾਤ ਔਂਦਾ ਹੀ ਔਂਦਾ ਹੈ | ਬਸ ਹਲਾਤ ਤੇ ਦ੍ਰਿਸ਼ ਹੋਰ ਹੋਰ ਹੁੰਦੇ ਹਨ |

ਮੈਨੂ ਸੁਪਨੇ ਵਿੱਚ ਚਨਾਬ ਨੇ ਇੱਕ ਗੱਲ ਸੁਣਾਈ
ਮੈਨੂ ਰੋ ਰੋ ਰਾਤ ਜਨਾਬ ਨੇ ਇੱਕ ਗੱਲ ਸੁਣਾਈ
ਜਦੋਂ ਛੱਡ ਕੇ ਧਰਤ ਪੰਜਾਬ ਦੀ ਸੀ ਵਿੱਛੜਿਆ ਲਾਣਾ
ਰੋਈ ਸੀ ਧਰਤ ਲਾਹੌਰ ਦੀ ਰੋਇਆ ਨਨਕਾਣਾ

ਕਹਿੰਦੇ ਖਾਨ ਖਾਨ ਐਥੇ ਰਹਿ ਜਾਵੋ ਸਿੰਘ ਪਰਾਂ ਨੂ ਹੋਜੋ
ਹੁਣ ਛੱਡ ਦਿਓ ਮੁਲਖ ਅਸਾਡੜਾ ਤੇ ਘਰਾਂ ਨੂ ਹੋਜੋ
ਛੋਟਾ ਭਾਈ ਦਾਦੇ ਦਾ ਆਖਦਾ ਮੈਂ ਤਾਂ ਨਹੀ ਜਾਣਾ
ਰੋਈ ਸੀ ਧਰਤ ਲਾਹੌਰ ਦੀ ਰੋਇਆ ਨਨਕਾਣਾ

ਪਈ ਲਾਲ ਲਹੂ ਨਾਲ ਲਿਸ਼ਕਦੀ ਲਾਹੌਰ ਦੀ ਧਰਤੀ
ਐਥੋਂ ਖਾਲੀ ਗਈ ਟਰੇਨ ਜੋ ਲਾਸ਼ਾਂ ਨਾਲ ਭਰਤੀ
ਹੁਣ ਵੱਡਿਆ ਟੁੱਕਿਆ ਚਿਹਰਾ ਕਿੱਦਾਂ ਦੱਸ ਪਸ਼ਾਣਾਂ
ਰੋਈ ਸੀ ਧਰਤ ਲਾਹੌਰ ਦੀ ਰੋਇਆ ਨਨਕਾਣਾ

ਸਾਡਾ ਪਿੰਡ ਮੁਰਾਲੀ ਦੱਸਦੇ ਜਿਲਾਂ ਗੁਜਰਾਂਵਾਲਾ
ਕਿਤੇ ਮਿੱਟੀ ਮਿਲਜੇ ਪਿੰਡ ਦੀ ਮੱਥੇ ਨਾਲ ਲਾ ਲਾਂ
ਇੱਕ ਐਸਾ ਵੇਲਾ ਆ ਗਿਆ ਸੀ ਆਦਮਖਾਣਾ
ਰੋਈ ਸੀ ਧਰਤ ਲਾਹੌਰ ਦੀ ਰੋਇਆ ਨਨਕਾਣਾ

ਕਿੰਜ ਵੱਸਦੇ ਘਰਾਂ ਚ ਚੁੱਪ ਹੋਈ ਤੇ ਵੱਜ ਗਏ ਜੰਦਰੇ
ਸਬ ਡੰਗਰ ਵੱਛੇ ਗਹਿਣਾ ਗੱਟਾ ਰਹਿ ਗਏ ਅੰਦਰੇ
ਜੈਲਦਾਰ ਖੁੱਸ ਗਿਆ ਸੀ ਸਾਡਾ ਠੌਰ ਠਿਕਾਣਾ
ਰੋਈ ਸੀ ਧਰਤ ਲਾਹੌਰ ਦੀ ਰੋਇਆ ਨਨਕਾਣਾ







No comments:

Post a Comment