Sunday, March 25, 2012

ਤੇਰੀ ਧੌਣ ਨੂ ਤਗਮੇ ਤੇ ਸਾਡੀ ਧੌਣ ਨੂ ਫੰਦੇ ਮਿਲੇ


ਤੇਰੀ ਮੌਤ ਤੇ ਨਗਮੇ ਤੇ ਸਾਨੂ ਕਫਨ ਵੀ ਗੰਦੇ ਮਿਲੇ
ਤੇਰੀ ਧੌਣ ਨੂ ਤਗਮੇ ਤੇ ਸਾਡੀ ਧੌਣ ਨੂ ਫੰਦੇ ਮਿਲੇ

ਅਸੀਂ ਦੇਸ਼ ਦੇ ਲੇਖੇ ਲਾਇਆ ਹਰ ਖੂਨ ਦਾ ਕਤਰਾ
ਪਰ ਮੈਨੂ ਹੀ ਮੇਰੇ ਦੇਸ਼ ਤੋਂ ਅੱਜ ਲੱਗ ਰਿਹੈ ਖਤਰਾ

ਕਈਆਂ ਲਈ ਤਾਂ ਸਿੰਘ ਹੀ ਬੱਸ ਅੱਤਵਾਦੀ ਨੇ
ਕਈਆਂ ਲਈ ਏ ਖਾੜਕੂ ਤੇ ਰੱਤਵਾਦੀ ਨੇ

ਨਾਂ ਰੋਬ ਮਾਰੋ ਇੰਜ ਅਸੀਂ ਤਾਂ ਮਰ੍ਨੋ ਡਰ੍ਦੇ ਨਈਂ
ਅਸੀਂ ਸ਼ੇਰ ਕਲਗੀਧਰ ਦੇ ਭੀਖ ਮੰਗਿਆ ਕਰਦੇ ਨਈਂ
_________________________________
ਬਲਵੰਤ , ਸੁੱਖਾ, ਜਿੰਧਾ, ਤੇ ਜਗਤਾਰ ਵਿਚ ਕੀ ਹੈ
ਮੈਨੂ ਸਮਝ ਨਹੀਂ ਔਂਦੀ ਕਿ ਇਸ ਦਸ੍ਤਾਰ ਵਿਚ ਕੀ ਹੈ
___________________________________

ਓਏ ਜੈਲੀ ਸ਼ਹੀਦਾਂ ਦਾ ਕਦੇ ਉਪਕਾਰ ਭੁੱਲੀਏ ਨਾ
ਹਵਾ ਦਾ ਟਾਕਰਾ ਕਰੀਏ ਹਵਾ ਦੇ ਨਾਲ ਝੁੱਲੀਏ ਨਾ

Friday, March 23, 2012

ਫੇਰ ਮੇਰੀ ਗੱਲ ਦੁਹਰਾਏਂਗਾ , ਜਦ ਇਸ਼੍ਕ਼ ਤੈਨੂ ਹੋ ਜਾਏਗਾ


ਫੇਰ ਮੇਰੀ ਗੱਲ ਦੁਹਰਾਏਂਗਾ , ਜਦ ਇਸ਼੍ਕ਼ ਤੈਨੂ ਹੋ ਜਾਏਗਾ
ਫੇਰ ਤੂੰ ਵੀ ਬੜਾ ਪਛਤਾਏਂਗਾ, ਜਦ ਇਸ਼੍ਕ਼ ਤੈਨੂ ਹੋ ਜਾਏਗਾ

ਤੈਨੂ ਕੱਖ ਵੀ ਚੰਗੇ ਲੱਗਣਗੇ, ਹੱਸਣ ਤੇ ਵੀ ਅਥਰੂ ਵੱਗਣਗੇ
ਫੇਰ ਕਮਲਾ ਜਿਹਾ ਹੋ ਜਾਏਂਗਾ , ਜਦ ਇਸ਼੍ਕ਼ ਤੈਨੂ ਹੋ ਜਾਏਗਾ

ਜਗ ਝੱਲਾ ਝੱਲਾ ਲੱਗੇਗਾ, ਤੈਨੂ ਕੱਲਾ ਕੱਲਾ ਲੱਗੇਗਾ
ਨਾਂ ਬੋਲੇਂਗਾ ਨਾ ਖਾਏਂਗਾ, ਜਦ ਇਸ਼੍ਕ਼ ਤੈਨੂ ਹੋ ਜਾਏਗਾ

ਫੇਰ ਸੂਰਜ ਤੱਕ ਕੇ ਯੱਬੇਂਗਾ ਪਰ ਚੰਦਰਮੇ ਨੂ ਲੱਬੇਂਗਾ
ਖੜਕਾ ਸੁਣ ਕੇ ਘਬਰਾਏਂਗਾ, ਜਦ ਇਸ਼੍ਕ਼ ਤੈਨੂ ਹੋ ਜਾਏਗਾ

ਫੇਰ ਉਹਦੀ ਇੱਕ ਮਿਸ ਕਾਲ ਉੱਤੇ, ਹਰ ਚੰਗੇ ਮਾੜੇ ਹਾਲ ਉਤੇ
ਝੱਟ ਆਨਲਾਇਨ ਫੇਰ ਆਏਂਗਾ, ਜਦ ਇਸ਼੍ਕ਼ ਤੈਨੂ ਹੋ ਜਾਏਗਾ

ਜਦ ਜ਼ਿਕਰ ਕਿਸੇ ਦਾ ਹੋਵੇਗਾ ਤੈਨੂ ਫਿਕਰ ਕਿਸੇ ਦਾ ਹੋਵੇਗਾ
ਫੇਰ ਕਿਸੇ ਦੀ ਖੈਰ ਮਨਾਏਂਗਾ,  ਜਦ ਇਸ਼੍ਕ਼ ਤੈਨੂ ਹੋ ਜਾਏਗਾ

ਫੇਰ ਰੋਜ਼ ਕਿਤਾਬਾਂ ਪੜ੍ਹ ਪੜ੍ਹ ਕੇ, ਹਰ ਰੋਜ਼ ਕਵਿਤਾ ਘੜ ਘੜ ਕੇ
ਨਿੱਤ ਫੇਸਬੂਕ ਤ ਪਾਏਂਗਾ ,  ਜਦ ਇਸ਼੍ਕ਼ ਤੈਨੂ ਹੋ ਜਾਏਗਾ

ਇਹ ਫੁੱਲ ਕਿਓਂ ਸੋਹਣੇ ਲੱਗਦੇ ਨੇ, ਜੁਗਨੂ ਕਿਓਂ ਰਾਤੀਂ ਜਗਦੇ ਨੇ
ਫੇਰ ਜੈਲੀ ਨੂ ਸਮਝਾਏਂਗਾ, ਜਦ ਇਸ਼੍ਕ਼ ਤੈਨੂ ਹੋ ਜਾਏਗਾ

Thursday, March 22, 2012

ਤੂੰ ਜਿਹਨਾਂ ਨੂ ਵੈਲੀ ਦੱਸਦੀ ਏ

ਮੇਰੀ ਜੜ੍ਹ ਪੁੱਟਣ ਲਈ ਆਏ ਸੀ
ਮੈਂ ਜੜ੍ਹਾਂ ਸਣੇ ਹੀ ਪੁੱਟ ਤੇ ਸੀ
ਤੂੰ ਜਿਹਨਾਂ ਨੂ ਵੈਲੀ ਦੱਸਦੀ ਏ
ਮੈਂ ਦਸਵੀਂ ਵਿਚ ਈ ਕੁੱਟ ਤੇ ਸੀ

Wednesday, March 21, 2012

ਉਸ੍ਤਾਦ ਜਨਾਬ ਬਾਬੂ ਰਜਬ ਅਲੀ ਖਾਨ ਜੀ ਦੀ ਪੁਰਾਤਨ ਕਵੀਸ਼ਰੀ ਰੂਪ "ਗਣਨਾ ਤੇ ਬੈਂਤ"


ਉਸ੍ਤਾਦ ਜਨਾਬ ਬਾਬੂ ਰਜਬ ਅਲੀ ਖਾਨ ਜੀ ਦੀ ਪੁਰਾਤਨ ਕਵੀਸ਼ਰੀ ਰੂਪ "ਗਣਨਾ ਤੇ ਬੈਂਤ"
ਇੱਕ ਬਹੁਤ ਹ ਪੁਰਾਣੀ ਕਿਤਾਬ ਚੋਂ ਦੇਖ ਕੇ ਟਾਇਪ ਕੀਤਾ | ਵਰਕੇ ਕਾਫੀ ਖਰਾਬ ਹੋ ਚੁਕੇ ਸੀ ਪਰ ਜਿੰਨਾ ਪੜ੍ਹਿਆ ਲਿਖ ਰਿਹਾ ਹਾਂ | ਕਿਹਾ ਜਾਂਦਾ ਹੈ ਕੀ  "ਗਣਨਾ ਤੇ ਬੈਂਤ" ਐਨੇ ਵਿਸਥਾਰ ਵਿਚ ਕਿਸੇ ਹੋਰ ਸ਼ਇਰ ਤੋਂ ਨਹੀ ਲਿਖੀ ਗਈ |

ਉਸ੍ਤਾਦ ਜਨਾਬ ਬਾਬੂ ਰਜਬ ਅਲੀ ਖਾਨ ਜੀ

ਦਸ ਹੱਥ ਬੰਨ ਕੇ ਧਿਉਂਦੇ ਪਰਮਾਤਮਾ ਨੂੰ ਰੰਗਲੀ ਦਮਾਗ ਚ ਜਗਾ ਦੇ ਨਵੀ ਬੈਟਰੀ
ਵੇਦ ਤੇ ਗ੍ਰੰਥ ਲਿਆਕੇ ਵਾਚ ਲੈ ਅਨੇਕਾਂ ਮੈਂ ਤਾਂ, ਪੜ੍ਹ ਲਈ ਬਥੇਰੀ ਅਲਜੈਬਰਾ ਜਮੈਟਰੀ
ਬਾਬੂ ਜੀ ਤੇ ਮਿਹਰ ਕਰੋ ਆਪਣਾ ਸਮਝ ਬੱਚਾ ਆਜੇ ਨਵੀਂ ਰਚਣੀ ਪੰਜਾਬੀ ਦੀ ਪੁਐਟਰੀ


---------ਤਿੰਨ ਦਾ ਬੈਂਤ----------
ਇੱਕ ਤੋਪ, ਬੰਦੂਕ, ਪਸ੍ਤੌਲ ਤੀਜੀ
ਦੱਬੋ ਬਦੋ ਬਦੀ ਕਰਨਗੇ ਫੈਰ ਤਿੰਨੇ
ਹੰਸ, ਫੀਲ, ਮੁਕਲਾਵੇ ਜੋ ਨਾਰ ਆਈ
ਮੜ੍ਹਕ ਨਾਲ ਉਠੌਂਦੇ ਪੈਰ ਤਿੰਨੇ
ਅਗਨ ਬੋਟ ਤੇ ਸ਼ੇਰ, ਸੰਸਾਰ ਤੀਜਾ
ਸਿਧੇ ਦਰਿਆ ਚੋਂ ਜਾਂਦੇ ਨੇ ਤੈਰ ਤਿੰਨੇ
ਝੂਠ ਬਹੁਤਾ ਤੇ ਬੋਲਦੇ ਸਾਹਿਚ ਥੋੜਾ
ਠੇਕੇਦਾਰ, ਵਕੀਲ ਤੇ ਸ਼ਇਰ ਤਿੰਨੇ
ਜੁਏਬਾਜ਼ ਤੇ ਟਮਟਮਾਂ ਵਾਹੁਣ ਵਾਲਾ
ਅਤੇ ਵੇਸ਼ਵਾ ਸ਼ਰਮ ਬਗੈਰ ਤਿੰਨੇ
ਨਾਚਾ, ਨਕਲੀਆ ਔਰ ਗਮਾੰਤਰੀ ਵੀ
ਜਿਥੇ ਖੜ੍ਹਨ ਲਗਾਂਵਡੇ ਲਹਿਰ ਤਿੰਨੇ
ਨਵਾਂ ਆਸ਼ਕ , ਗਧਾ, ਤੇ ਗਾਹ ਆਲਾ
ਸਦਾ ਭਾਲ੍ਦੇ ਸਿਖਰ ਦੁਪਹਿਰ ਤਿੰਨੇ
ਸ਼ਾਹੂਕਾਰ, ਹਕੀਮ, ਕਲਰ੍ਕ ਤੀਜਾ
ਵੇਲੇ ਸ਼ਾਮ ਦੇ ਕਰਨਗੇ ਸੈਰ ਤਿੰਨੇ
ਊਠ, ਸਾਹ੍ਨ ਜੀ ਔਰ ਪਠਾਨ ਤੀਜਾ
ਦਿਲੋਂ ਨਹੀ ਗਵੌਂਦੇ ਵੈਰ ਤਿੰਨੇ
"ਰਜਬ ਅਲੀ", ਗੁਲਾਮ ਤੇ ਜੱਟ, ਚੂਹੜਾ
ਰੱਜੇ ਨਹੀਂ ਮਨੌਂਦੇ ਖੈਰ ਤਿੰਨੇ


--------ਚਾਰ ਦਾ ਬੈਂਤ----------
ਛਾਇਆ ਸੰਘਣੀ ਸਰਦ ਜਰੂਰ ਦਿੰਦੇ
ਪਿੱਪਲ, ਨਿਮ੍ਮ, ਸ਼ਰੀ ਤੇ ਬੋਹੜ ਚਾਰੇ
ਦੁੱਖ ਦੇਣ; ਨਾ ਚੱਲੀਏ ਪੈਰ ਨੰਗੇ
ਕੰਡਾ, ਕੱਚ ਅਰ ਡੀਖਰੀ ਰੋੜ ਚਾਰੇ
ਸਹਾ, ਹੀਰਾਂ, ਜੈਕਾਲ, ਸਮੇਤ ਲੂਂਬੜ
ਕੁੱਤਾ ਦੇਖਕੇ ਜਾਂਦੇ ਸਿਰ ਤੋੜ ਚਾਰੇ
ਠਾਣੇਦਾਰ, ਮੁਟਿਆਰ, ਤੇ ਮੋਰ , ਹਾਥੀ
ਜਦੋਂ ਤੂਰਨਗੇ ਕਰਨ ਮਰੋੜ ਚਾਰੇ
ਇੱਕ ਵੇਲਨਾ, ਜੋਕ ਤੇ ਭੌਰ ਮੱਖੀ
ਭਰੇ ਰਸ ਨੂ ਲੈਣ ਨਚੋੜ ਚਾਰੇ
ਦੂਤੀ, ਚੁਗਲ, ਅੰਗਰੇਜ਼, ਬਦਕਾਰ ਤੀਵੀਂ
ਦੇਣ ਯਾਰ ਸੇ ਯਾਰ ਵਿਛੋੜ ਚਾਰੇ
ਰਜਬ ਅਲੀ, ਕਵਿਤ ਤੇ ਬੈਂਤ , ਦੋਹਿਰਾ
ਲਵਾਂ ਛੰਦ ਮੁਕੰਦ ਮੈਂ ਜੋੜ ਚਾਰੇ


--------ਪੰਜ ਦਾ ਬੈਂਤ----------
ਗਓ, ਛੱਤਰੀ, ਕੰਨਿਆ, ਮੱਲ, ਸਾਧੂ
ਕਲੁ ਕਾਲ ਮੇਂ ਛੱਡ ਗਏ ਸਤ ਪੰਜੇ
ਥਿੰਦਾ, ਦੁਧ, ਬਦਾਮ, ਤੇ ਮਾਸ ਆਂਡੇ
ਆਹਾ ਥੋਕ ਵਧੌਂਦੇ ਰੱਤ ਪੰਜੇ
ਠੱਗੀ, ਚੋਰੀ, ਚੁਗ੍ਲੀ, ਝੂਠ, ਜੂਆ
ਡੋਬ ਦੇਣ ਇਨ੍ਸਾਨ ਨੂ ਧਤ ਪੰਜੇ
ਪੁੰਨ, ਜਾਪ, ਤੇ ਸ਼ਰਮ ਤੇ ਸੱਚ, ਸੇਵਾ
ਚੰਗੇ ਭਾਗ ਤਾਂ ਮਾਰ ਲੈ ਬੱਤ ਪੰਜੇ
ਰੂੰ, ਰੇਸ਼ਮ, ਉੰਨ, ਤੇ ਸਣ, ਕਿਓੜਾ
ਨਾਰਾਂ ਸਿਆਣੀਆਂ ਲੈਂਦੀਆਂ ਕੱਤ ਪੰਜੇ

--------ਛੇ ਦਾ ਬੈਂਤ----------
ਪਹਿਰੇਦਾਰ, ਰਾਖਾ, ਬਿੰਡਾ, ਬਾਲ, ਕੁੱਤਾ
ਅਤੇ ਕਾਗਲਾ ਪੌਣਗੇ ਡੰਡ ਛੀਏ
ਵਾਲ੍ਦੈਨ, ਹਕੀਮ, ਤੇ ਨਾਰ, ਨੌਕਰ
ਮਿੱਤਰ , ਪੀਰ ਦੁਖ ਲੈਣਗੇ ਵੰਡ ਛੀਏ
ਬਾਹਮਣ, ਬਾਣੀਏ, ਜੈਨ, ਰਾਜਪੂਤ, ਸੱਯਦ
ਜਿਆਦਾ ਭਾਵੜੇ ਭੋਗਦੇ ਰੰਡ ਛੀਏ
ਛੇੜੂ, ਛੜਾ, ਪਾਹੜਾ, ਨਾਈ, ਡੂਮ,  ਪਾਠੀ
ਜਿਆਦਾ ਖਾਨ ਜਹਾਂ ਤੇ ਖੰਡ ਛੀਏ

Sunday, March 18, 2012

ਨੈਨੇਵਾਲਿਆ ਮੈਂ ਸੁਣਿਆ ਡਾਂਗ ਚੱਕੀ ਫਿਰਦੈ | |


ਜਿਹੜਾ ਸ਼ੇਰ ਲਿਖੇ ਓਹ੍ਤੇ ਅੱਖ ਰੱਖੀ ਫਿਰਦੈ |
ਨੈਨੇਵਾਲਿਆ ਮੈਂ ਸੁਣਿਆ ਡਾਂਗ ਚੱਕੀ ਫਿਰਦੈ | |

ਕੰਨ ਤੇ ਚਪੇੜ ਛਾਪੇ ਹਿੱਲਦੇ ਦਿਮਾਗੀ ਟਾਪੇ |
ਮੋਢੇਆਂ ਤੋਂ ਉੱਤੇ ਕਹਿੰਦੇ ਚਾੜੀ ਵੱਖੀ ਫਿਰਦੈ | |

ਡਾਂਗ ਵਿੱਚੋਂ ਕੱਡੇ ਫੈਰ ਪੱਗਾਂ ਦੇ ਬਨੌਂਦਾ ਟੈਰ |
ਚਾਹ ਵਾਲੀ ਬਾਟੀ ਭਰੀ ਨੱਕੋ ਨੱਕੀ ਫਿਰਦੈ ||

ਨਿੱਤ ਚੱਕੇ ਸਾਡਾ ਟੈਮ, ਸਾਡਾ ਬਾਈ ਬੜਾ ਕੈਮ |
ਜੈਲੀ ਤੋਂ ਤਾਂ ਸੁਣਿਐ ਕੇ ਬਾਹਲਾ ਅੱਕੀ ਫਿਰਦੈ ||

ਖੋਸਾ, ਬਾਠ, ਗਿੱਲ ਕਹਿੰਦਾ ਲਾਹੁੰ ਥੋਡੀ ਛਿੱਲ |
ਅਤੇ ਗਿੱਲ ਦੀਆਂ ਮੌਰਾਂ ਤੇ ਘਸੁੰਨ ਧੱਕੀ ਫਿਰਦੈ ||

ਜੈਲੀ ਜਹੇ ਲੰਡੂ ਸ਼ੈਰ ਆਪਣੀ ਮਨੌਨ ਖੈਰ |
ਚਾਦਰੇ ਚ ਅਧੀਏ ਦਾ ਪੀਸ ਢੱਕੀ ਫਿਰਦੈ ||

Sunday, March 11, 2012

ਜ਼ੁਲਮ ਜੇ ਹੱਦ ਤੋਂ ਵਧ ਜਾਵੇ ਤਲਵਾਰ ਉਠੌਨੀ ਚਾਹੀਦੀ


ਜੇ ਲੋੜ ਕੌਮ ਨੂ ਪੈਜੇ ਫਿਰ ਨਹੀ ਦੇਰ ਲਗੌਨੀ ਚਾਹੀਦੀ
ਜ਼ੁਲਮ ਜੇ ਹੱਦ ਤੋਂ ਵਧ ਜਾਵੇ ਤਲਵਾਰ ਉਠੌਨੀ ਚਾਹੀਦੀ

ਆ ਆਪਣੀ ਕਮਜ਼ੋਰੀ ਨੂ ਆਪਣਾ ਹਥਿਆਰ ਬਣਾ ਲਈਏ
ਜ਼ੁਲਮ ਦਾ ਸੀਨਾ ਚੀਰ ਦਵੇ ਐਸੀ ਤਲਵਾਰ ਬਣਾ ਲਈਏ
ਉਂਜ ਤਾਂ ਚੌਵੀ ਘੰਟੇ ਸਬ ਦੀ ਖੈਰ ਮਨੌਣੀ ਚਾਹੀਦੀ ਪਰ
ਜ਼ੁਲਮ ਜੇ ਹੱਦ ਤੋਂ ਵਧ ਜਾਵੇ ਤਲਵਾਰ ਉਠੌਨੀ ਚਾਹੀਦੀ

ਹਾਰ ਤੋਂ ਓਹੀ ਬਚਦਾ ਜਿਹੜਾ ਜਿੱਤ ਦੇ ਲਈ ਤਿਆਰ ਰਹੇ
ਕੌਮ ਦੇ ਵੈਰੀ ਕੌਮ ਚ ਵੜਕੇ ਹੀ ਪਏ ਕਰਦੇ ਵਾਰ ਰਹੇ
ਖੁਦ ਨੂ ਸਾਬਿਤ ਕਰਨ ਨੁੰ ਆਪਣੀ ਹੋਂਦ ਵਿਖੌਨੀ ਚਾਹੀਦੀ
ਜ਼ੁਲਮ ਜੇ ਹੱਦ ਤੋਂ ਵਧ ਜਾਵੇ ਤਲਵਾਰ ਉਠੌਨੀ ਚਾਹੀਦੀ

ਆਪਣੀ ਹਰ ਕਮਜ਼ੋਰੀ ਨੂ ਅੱਜ ਪੈਰਾਂ ਹੇਠ ਲਤਾੜ ਦਿਓ
ਧੌਣੋਂ ਪਕੜ ਗੁਲਾਮੀ ਨੂ ਜੀ ਸੂਲੀ ਉੱਤੇ ਚਾੜ੍ਹ ਦਿਓ
ਜਿੱਥੋਂ ਮੁੜ ਨਾ ਨਿਕਲੇ ਐਸੀ ਥਾਂ ਦਫਨੌਣੀ ਚਾਹੀਦੀ
ਜ਼ੁਲਮ ਜੇ ਹੱਦ ਤੋਂ ਵਧ ਜਾਵੇ ਤਲਵਾਰ ਉਠੌਨੀ ਚਾਹੀਦੀ

ਕੱਮ ਕਿਸੇ ਦੇ ਔਣਾ ਨਹੀਂ ਤਾਂ ਲੋੜ ਕਿ ਐਸੇ ਚੱਮ ਦੀ ਏ
ਕੌਮ ਦੇ ਲੇਖੇ ਲੱਗ ਜਾਵੇ ਇਹ ਜਾਣ ਵੀ ਤਾਹੀਂ ਕੱਮ ਦੀ ਏ
ਜ਼ੈਲਦਾਰ ਹੱਸ ਹੱਸ ਕੇ ਫੇਰ ਤਾਂ ਮੌਤ ਹੰਡੌਣੀ ਚਾਹੀਦੀ
ਜ਼ੁਲਮ ਜੇ ਹੱਦ ਤੋਂ ਵਧ ਜਾਵੇ ਤਲਵਾਰ ਉਠੌਨੀ ਚਾਹੀਦੀ

Friday, March 9, 2012

ਅਸਾਂ ਜਵਾਨੀ ਵੇਲਾ ਕੱਟਣਾ ਮੌਤ ਦੇ ਨਾਂ ਦਾ ਲਾ ਲਾ ਵੱਟਣਾ

ਅਸਾਂ ਜਵਾਨੀ ਵੇਲਾ ਕੱਟਣਾ

ਮੌਤ ਦੇ ਨਾਂ ਦਾ ਲਾ ਲਾ ਵੱਟਣਾ

ਸਾਡੀ ਮੌਤ ਨਾਂ ਆੜੀ ਲੱਗਦੀ,
ਲੋਕਾਂ ਨੂ ਭਾਵੇਂ ਮਾੜੀ ਲੱਗਦੀ
ਝੱਟ ਛਾ ਜਾਣਾ ਘੁੱਪ ਹਨੇਰਾ
ਲੰਘਦੀ ਜਾਏ ਦਿਹਾੜੀ ਲੱਗਦੀ
ਇੱਕ ਨਾ ਇੱਕ ਦਿਨ ਤੇ ਸਾਹ ਘੱਟਣਾ
ਮੌਤ ਦੇ ਨਾਂ ਦਾ ਲਾ ਲਾ ਵੱਟਣਾ

ਇਹ ਮੌਤ ਹੀ ਦੱਸੇ ਵੱਲ ਜੀਨੇ ਦਾ
ਇਹ ਮੌਤ ਹੀ ਹੈ ਜੀ ਫਲ ਜੀਨੇ ਦਾ
ਜੇ ਅੱਜ ਨੂ ਹੀ ਨਹੀ ਜੀ ਸਕਿਆ ਤੂੰ
ਫੇਰ ਕੀ ਫਾਇਦਾ ਹੈ ਕੱਲ ਜੀਨੇ ਦਾ
ਸਿਖ ਲਿਆ ਬੱਸ ਇਹ ਮੰਤਰ ਰੱਟਣਾਂ
ਮੌਤ ਦੇ ਨਾਂ ਦਾ ਲਾ ਲਾ ਵੱਟਣਾ
ਅਸਾਂ ਜਵਾਨੀ ਵੇਲਾ ਕੱਟਣਾ........

ਬਾਈ ਆਪਾਂ ਤਾਂ ਨਈ ਮੌਤੋਂ ਡਰਦੇ
ਇਹ ਮੌਤ ਉਠਾਵੇ ਝੂਠ ਤੋਂ ਪਰਦੇ
ਔ ਖੜੀ ਗਲਾਵਾਂ ਭਰਨੇ ਨੂ ਜੀ
ਮੌਤ ਨੇ ਗਲ ਪਾ ਲੈਣਾ ਪਰ੍ਨਾ
ਹੱਟ ਜਾਵੇ ਜਿਹਨੇ ਪਿੱਛੇ ਹੱਟਣਾ
ਮੌਤ ਦੇ ਨਾਂ ਦਾ ਲਾ ਲਾ ਵੱਟਣਾ
ਅਸਾਂ ਜਵਾਨੀ ਵੇਲਾ ਕੱਟਣਾ........

ਨਾ ਵੈਦ ਹਕੀਮ ਨਾ ਪੀਰ ਫਕੀਰਾਂ
ਕਿਸ ਦੇ ਹੱਥ ਵਿਚ ਨੇ ਤਕਦੀਰਾਂ
ਜੋ ਵੱਡੇ ਨਾਡੂ ਖਾਂ ਸੀ ਬਣਦੇ
ਔ ਕੰਧ ਤੇ ਲਟਕੀਆਂ ਨੇ ਤਸਵੀਰਾਂ
ਖੱਟ ਲੈ ਜੈਲੀ ਜੇ ਪੁੰਨ ਖੱਟਣਾ
ਮੌਤ ਦੇ ਨਾਂ ਦਾ ਲਾ ਲਾ ਵੱਟਣਾ
ਅਸਾਂ ਜਵਾਨੀ ਵੇਲਾ ਕੱਟਣਾ........

Monday, March 5, 2012

ਅਸੀਂ ਮਾਮਾ ਵੀ ਕਹਿਨੇ ਆਂ ਜਿਹੜਾ ਥੋਡੇ ਮੂਨ ਹੁੰਦਾ ਏ


ਐਥੇ ਜ਼ਖਮਾਂ ਤੇ ਲੌਣੇ ਨੂੰ ਹਰ ਹੱਥ ਵਿਚ ਲੂਣ ਹੁੰਦਾ ਏ
ਕੇ ਖੁਸ਼ ਕਰਨੇ ਨੂ ਪੱਥਰਾਂ ਨੂ ਫੁੱਲਾਂ ਦਾ ਖੂਨ ਹੁੰਦਾ ਏ

ਬੜਾ ਹੀ ਫਰਕ ਹੈ ਤੇਰੀ ਤੇ ਮੇਰੀ ਧਰਤ ਦੇ ਵਿਚਲਾ
ਅਸੀਂ ਮਾਮਾ ਵੀ ਕਹਿਨੇ ਆਂ ਜਿਹੜਾ ਥੋਡੇ ਮੂਨ ਹੁੰਦਾ ਏ

ਮਹੀਨਾ ਹੈ ਨਵਂਬਰ ਦਾ ਤੁਰੇ ਪੰਜਾਬ ਔਂਦੇ ਨੇ
ਲੱਗਣ ਵੀਜ਼ੇ ਕਨੇਡਾ ਦੇ ਜਦੋ ਮਈ ਜੂਨ ਹੁੰਦਾ ਏ

ਤੁਸੀ ਲੈਂਦੇ ਨਜ਼ਾਰੇ ਹੋ ਕਦੇ ਟੂ ਜੀ ਕਦੇ ਥ੍ਰੀ ਜੀ
ਅਸੀਂ ਟੈਂਕੀ ਤੇ ਚੜ੍ਹਦੇ ਹਾਂ ਮਸੀਂ ਤਾਂ ਫੂਨ ਹੁੰਦਾ ਏ

ਬੜਾ ਜੈਲੀ ਤਾਂ ਦੇਸੀ ਹੈ ਸੌਂਦਾ ਡੰਗਰਾਂ ਦੇ ਵਾੜੇ ਚ
ਸਰਹਾਨੇ ਰੇਡਵਾ ਵੱਜਦਾ ਬੜਾ ਸੁਕੂਨ ਹੁੰਦਾ ਏ

Sunday, March 4, 2012

ਚੰਗਾ ਹੀ ਬੋਲੋ ਅਗਰ ਬੋਲੋ


ਚੰਗਾ ਹੀ ਬੋਲੋ ਅਗਰ ਬੋਲੋ
ਘੱਟ ਬੋਲੋ, ਮੁਖਤਸਰ ਬੋਲੋ

ਬੁਜ਼ੁਰਗਾਂ ਨਾਲ ਬੋਲੋ ਪਿਆਰ ਦੇ ਨਾਲ
ਹਮੇਸ਼ਾ ਨੀਵੀਂ ਰੱਖ ਕੇ ਨਜ਼ਰ ਬੋਲੋ

ਯਾਰ ਆਖੋ,  ਜਿਹੜਾ ਨਾਲ ਚੱਲੇ
ਹਰ ਕਿਸੇ ਨੂ ਨਾ ਹਮਸਫਰ ਬੋਲੋ

ਹੋਣਾ ਸਬਰ ਸਲੂਕ ਵੀ ਜ਼ਰੂਰੀ ਏ
ਚਾਰ ਕੰਧਾਂ ਨੂੰ ਹੀ ਨਾ ਘਰ ਬੋਲੋ

ਦੁਨੀਆ ਤੈਨੂ ਉਂਜ ਵੀ ਜੀਣ ਦੇਣਾ ਨੀ
ਐਵੇਂ ਲੋਕਾਂ ਤੋ ਤੇ ਨਾ ਡਰ ਡਰ ਬੋਲੋ

ਜੇ ਜ਼ਿੰਦਗੀ ਦਾ ਅਸਲ ਮਜ਼ਾ ਲੈਣਾ ਏ
ਫੇਰ ਜੈਲੀ ਵਾਂਗ ਹੋ ਬੇਖਬਰ ਬੋਲੋ

ਜੇ ਮਾਂ ਬੋਲੀ ਨਾਲ ਪਿਆਰ ਬਣਾਈ ਰੱਖਣਾ ਏ
ਅ ਐਪਲ ਦੀ ਥਾਂ ਅ ਅਮ੍ਰਿਤਸਰ ਬੋਲੋ