Wednesday, March 21, 2012

ਉਸ੍ਤਾਦ ਜਨਾਬ ਬਾਬੂ ਰਜਬ ਅਲੀ ਖਾਨ ਜੀ ਦੀ ਪੁਰਾਤਨ ਕਵੀਸ਼ਰੀ ਰੂਪ "ਗਣਨਾ ਤੇ ਬੈਂਤ"


ਉਸ੍ਤਾਦ ਜਨਾਬ ਬਾਬੂ ਰਜਬ ਅਲੀ ਖਾਨ ਜੀ ਦੀ ਪੁਰਾਤਨ ਕਵੀਸ਼ਰੀ ਰੂਪ "ਗਣਨਾ ਤੇ ਬੈਂਤ"
ਇੱਕ ਬਹੁਤ ਹ ਪੁਰਾਣੀ ਕਿਤਾਬ ਚੋਂ ਦੇਖ ਕੇ ਟਾਇਪ ਕੀਤਾ | ਵਰਕੇ ਕਾਫੀ ਖਰਾਬ ਹੋ ਚੁਕੇ ਸੀ ਪਰ ਜਿੰਨਾ ਪੜ੍ਹਿਆ ਲਿਖ ਰਿਹਾ ਹਾਂ | ਕਿਹਾ ਜਾਂਦਾ ਹੈ ਕੀ  "ਗਣਨਾ ਤੇ ਬੈਂਤ" ਐਨੇ ਵਿਸਥਾਰ ਵਿਚ ਕਿਸੇ ਹੋਰ ਸ਼ਇਰ ਤੋਂ ਨਹੀ ਲਿਖੀ ਗਈ |

ਉਸ੍ਤਾਦ ਜਨਾਬ ਬਾਬੂ ਰਜਬ ਅਲੀ ਖਾਨ ਜੀ

ਦਸ ਹੱਥ ਬੰਨ ਕੇ ਧਿਉਂਦੇ ਪਰਮਾਤਮਾ ਨੂੰ ਰੰਗਲੀ ਦਮਾਗ ਚ ਜਗਾ ਦੇ ਨਵੀ ਬੈਟਰੀ
ਵੇਦ ਤੇ ਗ੍ਰੰਥ ਲਿਆਕੇ ਵਾਚ ਲੈ ਅਨੇਕਾਂ ਮੈਂ ਤਾਂ, ਪੜ੍ਹ ਲਈ ਬਥੇਰੀ ਅਲਜੈਬਰਾ ਜਮੈਟਰੀ
ਬਾਬੂ ਜੀ ਤੇ ਮਿਹਰ ਕਰੋ ਆਪਣਾ ਸਮਝ ਬੱਚਾ ਆਜੇ ਨਵੀਂ ਰਚਣੀ ਪੰਜਾਬੀ ਦੀ ਪੁਐਟਰੀ


---------ਤਿੰਨ ਦਾ ਬੈਂਤ----------
ਇੱਕ ਤੋਪ, ਬੰਦੂਕ, ਪਸ੍ਤੌਲ ਤੀਜੀ
ਦੱਬੋ ਬਦੋ ਬਦੀ ਕਰਨਗੇ ਫੈਰ ਤਿੰਨੇ
ਹੰਸ, ਫੀਲ, ਮੁਕਲਾਵੇ ਜੋ ਨਾਰ ਆਈ
ਮੜ੍ਹਕ ਨਾਲ ਉਠੌਂਦੇ ਪੈਰ ਤਿੰਨੇ
ਅਗਨ ਬੋਟ ਤੇ ਸ਼ੇਰ, ਸੰਸਾਰ ਤੀਜਾ
ਸਿਧੇ ਦਰਿਆ ਚੋਂ ਜਾਂਦੇ ਨੇ ਤੈਰ ਤਿੰਨੇ
ਝੂਠ ਬਹੁਤਾ ਤੇ ਬੋਲਦੇ ਸਾਹਿਚ ਥੋੜਾ
ਠੇਕੇਦਾਰ, ਵਕੀਲ ਤੇ ਸ਼ਇਰ ਤਿੰਨੇ
ਜੁਏਬਾਜ਼ ਤੇ ਟਮਟਮਾਂ ਵਾਹੁਣ ਵਾਲਾ
ਅਤੇ ਵੇਸ਼ਵਾ ਸ਼ਰਮ ਬਗੈਰ ਤਿੰਨੇ
ਨਾਚਾ, ਨਕਲੀਆ ਔਰ ਗਮਾੰਤਰੀ ਵੀ
ਜਿਥੇ ਖੜ੍ਹਨ ਲਗਾਂਵਡੇ ਲਹਿਰ ਤਿੰਨੇ
ਨਵਾਂ ਆਸ਼ਕ , ਗਧਾ, ਤੇ ਗਾਹ ਆਲਾ
ਸਦਾ ਭਾਲ੍ਦੇ ਸਿਖਰ ਦੁਪਹਿਰ ਤਿੰਨੇ
ਸ਼ਾਹੂਕਾਰ, ਹਕੀਮ, ਕਲਰ੍ਕ ਤੀਜਾ
ਵੇਲੇ ਸ਼ਾਮ ਦੇ ਕਰਨਗੇ ਸੈਰ ਤਿੰਨੇ
ਊਠ, ਸਾਹ੍ਨ ਜੀ ਔਰ ਪਠਾਨ ਤੀਜਾ
ਦਿਲੋਂ ਨਹੀ ਗਵੌਂਦੇ ਵੈਰ ਤਿੰਨੇ
"ਰਜਬ ਅਲੀ", ਗੁਲਾਮ ਤੇ ਜੱਟ, ਚੂਹੜਾ
ਰੱਜੇ ਨਹੀਂ ਮਨੌਂਦੇ ਖੈਰ ਤਿੰਨੇ


--------ਚਾਰ ਦਾ ਬੈਂਤ----------
ਛਾਇਆ ਸੰਘਣੀ ਸਰਦ ਜਰੂਰ ਦਿੰਦੇ
ਪਿੱਪਲ, ਨਿਮ੍ਮ, ਸ਼ਰੀ ਤੇ ਬੋਹੜ ਚਾਰੇ
ਦੁੱਖ ਦੇਣ; ਨਾ ਚੱਲੀਏ ਪੈਰ ਨੰਗੇ
ਕੰਡਾ, ਕੱਚ ਅਰ ਡੀਖਰੀ ਰੋੜ ਚਾਰੇ
ਸਹਾ, ਹੀਰਾਂ, ਜੈਕਾਲ, ਸਮੇਤ ਲੂਂਬੜ
ਕੁੱਤਾ ਦੇਖਕੇ ਜਾਂਦੇ ਸਿਰ ਤੋੜ ਚਾਰੇ
ਠਾਣੇਦਾਰ, ਮੁਟਿਆਰ, ਤੇ ਮੋਰ , ਹਾਥੀ
ਜਦੋਂ ਤੂਰਨਗੇ ਕਰਨ ਮਰੋੜ ਚਾਰੇ
ਇੱਕ ਵੇਲਨਾ, ਜੋਕ ਤੇ ਭੌਰ ਮੱਖੀ
ਭਰੇ ਰਸ ਨੂ ਲੈਣ ਨਚੋੜ ਚਾਰੇ
ਦੂਤੀ, ਚੁਗਲ, ਅੰਗਰੇਜ਼, ਬਦਕਾਰ ਤੀਵੀਂ
ਦੇਣ ਯਾਰ ਸੇ ਯਾਰ ਵਿਛੋੜ ਚਾਰੇ
ਰਜਬ ਅਲੀ, ਕਵਿਤ ਤੇ ਬੈਂਤ , ਦੋਹਿਰਾ
ਲਵਾਂ ਛੰਦ ਮੁਕੰਦ ਮੈਂ ਜੋੜ ਚਾਰੇ


--------ਪੰਜ ਦਾ ਬੈਂਤ----------
ਗਓ, ਛੱਤਰੀ, ਕੰਨਿਆ, ਮੱਲ, ਸਾਧੂ
ਕਲੁ ਕਾਲ ਮੇਂ ਛੱਡ ਗਏ ਸਤ ਪੰਜੇ
ਥਿੰਦਾ, ਦੁਧ, ਬਦਾਮ, ਤੇ ਮਾਸ ਆਂਡੇ
ਆਹਾ ਥੋਕ ਵਧੌਂਦੇ ਰੱਤ ਪੰਜੇ
ਠੱਗੀ, ਚੋਰੀ, ਚੁਗ੍ਲੀ, ਝੂਠ, ਜੂਆ
ਡੋਬ ਦੇਣ ਇਨ੍ਸਾਨ ਨੂ ਧਤ ਪੰਜੇ
ਪੁੰਨ, ਜਾਪ, ਤੇ ਸ਼ਰਮ ਤੇ ਸੱਚ, ਸੇਵਾ
ਚੰਗੇ ਭਾਗ ਤਾਂ ਮਾਰ ਲੈ ਬੱਤ ਪੰਜੇ
ਰੂੰ, ਰੇਸ਼ਮ, ਉੰਨ, ਤੇ ਸਣ, ਕਿਓੜਾ
ਨਾਰਾਂ ਸਿਆਣੀਆਂ ਲੈਂਦੀਆਂ ਕੱਤ ਪੰਜੇ

--------ਛੇ ਦਾ ਬੈਂਤ----------
ਪਹਿਰੇਦਾਰ, ਰਾਖਾ, ਬਿੰਡਾ, ਬਾਲ, ਕੁੱਤਾ
ਅਤੇ ਕਾਗਲਾ ਪੌਣਗੇ ਡੰਡ ਛੀਏ
ਵਾਲ੍ਦੈਨ, ਹਕੀਮ, ਤੇ ਨਾਰ, ਨੌਕਰ
ਮਿੱਤਰ , ਪੀਰ ਦੁਖ ਲੈਣਗੇ ਵੰਡ ਛੀਏ
ਬਾਹਮਣ, ਬਾਣੀਏ, ਜੈਨ, ਰਾਜਪੂਤ, ਸੱਯਦ
ਜਿਆਦਾ ਭਾਵੜੇ ਭੋਗਦੇ ਰੰਡ ਛੀਏ
ਛੇੜੂ, ਛੜਾ, ਪਾਹੜਾ, ਨਾਈ, ਡੂਮ,  ਪਾਠੀ
ਜਿਆਦਾ ਖਾਨ ਜਹਾਂ ਤੇ ਖੰਡ ਛੀਏ

No comments:

Post a Comment