Thursday, December 30, 2010

ਸਾਡਾ ਨਿੱਤ ਨਵਾਂ ਹੈ ਸਾਲ ਕੁੜੇ

ਹਰ ਰੋਜ਼ ਤਰੀਕ ਬਦਲਦੀ ਹੈ
ਸੂਰਜ ਦੀ ਲਾਲੀ ਢਲਦੀ ਹੈ
ਕਿਹਨੇ ਸੂਰਤ ਦੇਖੀ ਕਲ੍ਹਦੀ ਹੈ
ਲੈ ਸਮਝ ਵਕ੍ਤ ਦੀ ਚਾਲ ਕੁੜੇ
ਲੋਕਾਂ ਲਈ ਇੱਕ ਦਿਨ ਹੈਪੀ ਹੈ
ਸਾਡਾ ਨਿੱਤ ਨਵਾਂ ਹੈ ਸਾਲ ਕੁੜੇ

ਅਸੀ ਪੇਂਡੂ, ਵਰਗੇ ਰੁੱਖਾਂ ਦੇ
ਹਰ ਇੱਕ ਨੂ ਛਾਂ ਹੀ ਵੰਡਦੇ ਹਾਂ
ਨਾ ਵੇਖ ਵਿਖਾਵਾ ਕਰਦੇ ਹਾਂ
ਨਾ ਫੁਕਰਪੁਣਾ ਹੀ ਭੰਡਦੇ ਹਾਂ
ਨਾ ਰੁਕਣਾ ਹਾਸੇ ਵੰਡਣ ਤੋਂ
ਭਾਵੇਂ ਹੋ ਜਾਈਏ ਕੰਗਾਲ ਕੂੜੇ
ਲੋਕਾਂ ਲਈ ਇੱਕ ਦਿਨ ਹੈਪੀ ਹੈ
ਸਾਡਾ ਨਿੱਤ ਨਵਾਂ ਹੈ ਸਾਲ ਕੁੜੇ

ਸਾਡੇ ਦਿਲ ਨੇ ਵਾਂਗ ਹਵੇਲੀ ਨੀ
ਸਾਡੇ ਵਖਰੇ ਸੱਜਣ ਬੇਲੀ ਨੀ
ਨਾ ਲਵ ਲੈਟਰ ਲਿਖਣਾ ਆਵੇ
ਨਾ ਸਾਡੀ ਕੋਈ ਸਹੇਲੀ ਨੀ
ਨਾ ਸਾਡੇ ਵਰਗੇ ਲਬਣੇ ਨੇ
ਭਾਵੇਂ ਚੁੱਕ ਚੁੱਕ ਦੀਵੇ ਭਾਲ ਕੂੜੇ
ਲੋਕਾਂ ਲਈ ਇੱਕ ਦਿਨ ਹੈਪੀ ਹੈ
ਸਾਡਾ ਨਿੱਤ ਨਵਾਂ ਹੈ ਸਾਲ ਕੁੜੇ


ਅਸੀ ਵੱਟਾਂ ਤੇ ਦਿਨ ਕੱਡਦੇ ਹਾਂ
ਤੇ ਹਾੜੀ ਸੌਨੀ ਵੱਡਦੇ ਹਾਂ
ਗਲ ਮਤਲਬ ਦੀ ਹੀ ਕਰਦੇ ਹਾਂ
ਨਾ ਝੂਠੀਆਂ ਸਚੀਆਂ ਛੱਡਦੇ ਹਾਂ
ਲੋਕੀਂ ਦੋ ਦੋ ਵੀ ਪਏ ਠਰਦੇ ਨੇ
ਕੱਲੇ ਕੱਡ ਦਈਏ ਸਿਆਲ ਕੁੜੇ
ਲੋਕਾਂ ਲਈ ਇੱਕ ਦਿਨ ਹੈਪੀ ਹੈ
ਸਾਡਾ ਨਿੱਤ ਨਵਾਂ ਹੈ ਸਾਲ ਕੁੜੇ

ਅਸੀ ਮੁੱਡ ਤੋਂ ਮਸ੍ਤ ਮਲੰਗੇ ਹਾਂ
ਤਾਹੀਂ ਮੌਤ ਨਾ ਲੈਂਦੇ ਪੰਗੇ ਹਾਂ
ਬੜਾ ਅਕਲ੍ਹੀਣ ਹੈ ਜੈਲਦਾਰ
ਘੱਟੋ ਘੱਟ ਉਸਤੋਂ ਚੰਗੇ ਹਾਂ
ਓਹ੍ਦੇ ਓਟ ਆਸਰੇ ਰਹਿੰਦੇ ਹਾਂ
ਕਲਗੀ ਵਾਲੇ ਦੀ ਢਾਲ ਕੂੜੇ
ਲੋਕਾਂ ਲਈ ਇੱਕ ਦਿਨ ਹੈਪੀ ਹੈ
ਸਾਡਾ ਨਿੱਤ ਨਵਾਂ ਹੈ ਸਾਲ ਕੁੜੇ

Friday, December 24, 2010

ਦੱਸੋ ਸਾਕਾ-ਏ-ਸਰਹੰਦ ਕੀਨੁ ਯਾਦ ਹੈ

ਕਹਿੰਦੇ ਮੈਰੀ ਕ੍ਰਿਸਮਸ ਬਈ ਅਜ ਈਸਾ ਜੱਮਿਆ ਸੀ
ਭੁੱਲ ਗਾਏ ਹੋ ਕਿਯੂ ਸਾਕਾ ਜਦ ਸਰਹੰਦ ਵੀ ਕਂਬਿਯਾ ਸੀ
ਕੋਠੇ ਚੜ ਕੇ ਪਾਵਨ ਰੌਲਾ ਦੇਸ਼ ਆਜ਼ਾਦ ਹੈ
ਦੱਸੋ ਸਾਕਾ-ਏ-ਸਰਹੰਦ ਕੀਨੁ ਯਾਦ ਹੈ

ਕੀਨੁ ਪਤਾ ਕੇ ਛੋਟੇ ਸਾਹਿਬਜ਼ਾਦੇ ਕਿਹੜੇ ਸੀ
ਸਿਖ ਕੌਮ ਦੇ ਵਾਲੀ ਦੇ ਸ਼ਹਿਜ਼ਾਦੇ ਕਿਹੜੇ ਸੀ
ਨੀਹਾਂ ਦੇ ਵਿਚ ਕੀ ਹੈ, ਜੋ ਪੱਕੀ ਬੁਨਿਆਦ ਹੈ
ਦੱਸੋ ਸਾਕਾ-ਏ-ਸਰਹੰਦ ਕੀਨੁ ਯਾਦ ਹੈ

ਕੀਨੁ ਪਤਾ ਕਿ ਗੁਜਰੀ ਦੇ ਨਾਲ ਕੀ ਕੀ ਗੁਜਰੀ ਸੀ
ਜਿਸ ਨੀਂਹ ਤੇ ਘਰ ਅਸਾਡੇ ਓ ਕਿਓਂ ਖੂਨ ਚ ਉਸਰੀ ਸੀ
ਦਿਨ ਦਿਨ ਜਾਂਦੀ ਘਟਦੀ ਕਿਓਂ ਉਸਦੀ ਮੁਨਿਆਦ ਹੈ
ਦੱਸੋ ਸਾਕਾ-ਏ-ਸਰਹੰਦ ਕੀਨੁ ਯਾਦ ਹੈ

ਕੀਨੁ ਪਤਾ ਕੇ ਠੰਡੇ ਬੁਰ੍ਜ ਚ ਕਿੰਜ ਠਰਦੀ ਸੀ ਮਾਂ
ਲਾਲ ਗੋਦੀ ਵਿਚ, ਮੌਤ ਸੀ ਸਿਰ ਤੇ ਸੀ ਨਾ ਕਰਦੀ ਮਾਂ
ਭੁੱਲ ਨਾ ਜਾਣਾ ਜੈਲਦਾਰ ਕਰਦਾ ਫਰਿਆਦ ਹੈ
ਦੱਸੋ ਸਾਕਾ-ਏ-ਸਰਹੰਦ ਕੀਨੁ ਯਾਦ ਹੈ

Tuesday, December 7, 2010

ਮੱਸਿਆ ਦਾ ਮੇਲਾ

ਪਿੰਡ ਵਾਲੇ ਬਾਬੇ ਦੱਸਿਆ ਸੀ ਤੜਕੇ
ਮੱਸਿਆ ਦਾ ਮੇਲਾ ਲੱਗਣਾ ਏ ਭਰਕੇ
ਝੱਟ ਫੇਰ ਕਾਪੀਆਂ ਦੇ ਪਾੜ ਵਰਕੇ
ਲਿਖ ਅਰਜੀ ਫੇ ਆੜੀ ਨੂ ਫੜਾਵਂਦੇ
ਮੱਸਿਆ ਦੇ ਮੇਲੇ ਬੜੇ ਯਾਦ ਆਂਵਦੇ

ਜੀ ਕਰਨੀ ਗੁਰਾਹੀ ਕਾਰ ਸੇਵਾ ਵਾਲੀ ਵੈਨ ਤੇ
ਦੌੜਾਂ ਕਣਕ ਦੀ ਬੋਰੀ ਰਖ ਸਾਈਕਲ ਦੀ ਚੈਨ ਤੇ
ਜੀ ਬਾਬਿਆਂ ਦੇ ਮੁੰਡੇ ਨਾਲ ਅੜੀ ਲਾ ਭਜਾਂਵਦੇ
ਮੱਸਿਆ ਦੇ ਮੇਲੇ ਬੜੇ ਯਾਦ ਆਂਵਦੇ

ਲਿਟ ਲਿਟ ਧਰਤੀ ਤੇ ਝੂਠੇ ਰੋਣੇ ਰੋਂਦੇ ਸੀ
ਤਾਂਹੀ ਕੀਤੇ ਬੇਬੇ ਕੋਲੋਂ ਪੰਜ ਕੁ ਥਿਔਂਦੇ ਸੀ
ਜੀ ਗੋਲੀ ਆਲਾ ਬੱਤਾ ਪੀਂਦੇ ਢੋਲੇ ਦੀਆਂ ਲਾਂਵਦੇ
ਮੱਸਿਆ ਦੇ ਮੇਲੇ ਬੜੇ ਯਾਦ ਆਂਵਦੇ

ਜੀ ਤਾਏ ਦਾ ਸੀ 5911 ਬਿਨਾ ਛਤਰੀ
ਵਿਛੀ ਸੀ ਟ੍ਰਾਲੀ ਵਿਚ ਪਾਟੀ ਜਹੀ ਦਰੀ
ਬਾਬੇ ਬੁੜੀਆਂ ਨਾ ਨੱਕੋ ਨੱਕ ਸੀ ਭਰੀ
ਕਹਿੰਦੇ ਸੁਣ ਤਾਯਾ ਮੇਹਰ, ਛੇਤੀ ਲਾਦੇ ਟਾਪ ਗੇਰ
ਆਪਾਂ ਕਰਨੀ ਨੀ ਦੇਰ, ਧੂੜਾਂ ਪੱਟੀ ਜਾਂਵਦੇ
ਮੱਸਿਆ ਦੇ ਮੇਲੇ ਬੜੇ ਯਾਦ ਆਂਵਦੇ

ਕਹਿੰਦਾ ਚੰਗਾ ਬੇਬੇ ਮੈਂ ਤਾਂ ਹੁਣ ਚੱਲਾ ਮਥਾ ਟੇਕਨੇ ਨੂ
ਔਂਦੇ ਬੈਠਾ ਟਾਹਣੀ ਵਿਚ ਹਥ ਜਹੇ ਸੇਕ੍ਨੇ ਨੂ
ਧੂੰਧ ਵਿਚ ਔਂਦਿਆਂ ਦੇ ਹਥ ਕੰਬੀ ਜਾਂਵਦੇ
ਮੱਸਿਆ ਦੇ ਮੇਲੇ ਬੜੇ ਯਾਦ ਆਂਵਦੇ

ਪਾਈਆ ਮੂੰਗਫਲੀ ਨਾਲ ਮੁਠ ਕੁ ਰਿੳੜੀਆਂ
ਬੂਹੇ ਖੜਾ ਬਾਬਾ ਮਥੇ ਪਈ ਜਾਵੇ ਤਿੳੜੀਆਂ
ਫਿਲਮੀ ਜਹੀ ਧੁਨ ਢਾਡੀ ਵਾਰਾਂ ਪਯੇ ਗਾਂਵਦੇ
ਮੱਸਿਆ ਦੇ ਮੇਲੇ ਬੜੇ ਯਾਦ ਆਂਵਦੇ

ਖਡੌਣੇ ਦੀ ਦੁਕਾਨ ਵੇਖ ਖੜ ਜਾਵਣਾ
ਵੇਖ ਨੀਲਾ ਫੋਰ੍ਡ "ਏਹਿ ਲੈਣੇ" ਅੜ ਜਾਵਣਾ
ਜਦ ਪੁਠੇ ਹਥ ਦੀ ਸੀ ਕੰਨਾ ਉੱਤੇ ਖਾਂਵਦੇ
ਮੱਸਿਆ ਦੇ ਮੇਲੇ ਬੜੇ ਯਾਦ ਆਂਵਦੇ

ਜੀ ਕਦੇ ਕਦੇ ਰਾਤ ਦੇ ਦੀਵਾਨ ਲਗਦੇ
ਜਾਂਦੇ ਭਰ ਸਾਰੇ ਰਾਹ ਜੋ ਸੁਨ੍ਸਾਨ ਲਗਦੇ
ਜੀ ਦਿਨੇ ਜਿਹੜੇ ਲੋਕੀਂ ਪੈਂਦੇ ਵੱਡ ਖਾਣ ਨੂ
ਰਾਤੀਂ ਸੰਗਤ ਚ ਬੈਠੇ "ਇਨ੍ਸਾਨ" ਲਗਦੇ
ਚੁੱਕ ਬਾਲਟੀ ਓ ਖੀਰ ਦੀ ਸੀ ਭੱਜੀ ਜਾਂਵਦੇ
ਲਾਂਗਰੀ ਓ ਬਾਬੇ ਵੀ ਜਵਾਨ ਲਗਦੇ
ਮੁੰਡੇ ਪੰਜ ਇਸ਼ਣਾਨਾ ਨਾਲ ਕੱਮ ਸਾਰਦੇ
ਬਾਬੇ ਟੁਬੀ ਲਾ ਲਾ ਦੇਖ ਸਿਰ ਪਯੇ  ਨਹਾਂਵਦੇ
ਮੱਸਿਆ ਦੇ ਮੇਲੇ ਬੜੇ ਯਾਦ ਆਂਵਦੇ

ਐਹ ਕੁੰਡੀ ਮੁਛ ਵਾਲਾ ਕੋਈ ਸਰਦਾਰ ਲਗਦੈ
ਓ ਸੱਤ ਪੇਚਾਂ ਵਾਲੀ ਬੰਨੀ  ਜ਼ੈਲਦਾਰ ਲਗਦੈ
ਘੋੜਿਆਂ ਤੇ ਚੜੀ ਆਗੀ ਫੌਜ ਖਾਲਸਾ
ਜੀ ਹਥੀਂ ਤੇਗਾਂ ਸਿਰ ਸਜੀ ਦਸ੍ਤਾਰ ਲਗਦੈ
ਨਿਹੰਗ ਗਤ੍ਕੇ ਚ ਦੇਖ੍ਲੈ ਤੁੰ ਪੈਲਾਂ ਪਾਂਵਦੇ
ਮੱਸਿਆ ਦੇ ਮੇਲੇ ਬੜੇ ਯਾਦ ਆਂਵਦੇ

Friday, December 3, 2010

क्यूँ मुझसे रूठ जाते हो

ना मुझसे रूठ कर यूँ दूर बैठो ओ मेरे दिलबर
के रूठों को को मनाने में ज़माने बीत जाते हैं
वो मंज़र जानलेवा है जब तेरी याद आती है
खुशी तब हार जाती है और आँसू जीत जाते हैं

क्यूँ मुझसे रूठ जाते हो
क्यूँ इतना यूँ सताते हो
के मेरे सब्र को हर पल
क्यूँ इतना आज़माते हो

क्यूँ मुझको याद करते हो
क्यूँ मुझको याद आते हो
क्यूँ तुम मेरी तरह रातों में
अक्सर जाग जाते हो

क्या पाया दूर रह कर के
के दिल में दर्द सह कर के
के उलझन हर सुलझ जाती
देखो इक बार कह कर के

यूही रूठने में हो ना जाए ज़िंदगी ज़ाया
कहीं ना अश्कों के सैलाब में रह जाउ बह कर के
जो आशाओं की नीव पे खड़ी है दिल की यह बस्ती
कहीं ना ज़लज़ले गम में ना रह जाए वो ढह कर के

Thursday, December 2, 2010

Major form UK

( ਬੁਧਵਾਰ ਮਿਤੀ 1 ਦਿਸਮ੍ਬਰ 2010 ਨੂ ਮੇਰੇ ਨਾਲ ਬੀਤੀ ਇੱਕ 100 ਫੀਸਦੀ ਸਚੀ ਘਟਨਾ )


ਮੇਰੇ ਇੱਕ ਮਿੱਤਰ ਦੇ ਕਹਿਣ ਤੇ ਕਲ ਮੈਂ ਓਹ੍ਨਾ ਦੇ ਪਿੰਡ ਗਿਆ,
ਓਹ੍ਨਾ ਨੇ ਨਵਾਂ ਲੈਪਟੋਪ ਲਿਆ ਸੀ ਤੇ 8 ਸਾਲ ਪਹਿਲਾਂ ਇਂਗ੍ਲੇਂਡ ਗਯੇ ਆਪਣੇ ਮੁੰਡੇ ਨੂ ਆਨਲਾਈਨ ਦੇਖਨ ਲਈ ਜਿਹਨਾ ਨੂ ਓਹ੍ਨਾ ਨੇ 8 ਸਾਲ ਤੋ ਦੇਖਿਆ ਨਹੀ ਸੀ.  ਮੈਂ ਸ਼ਾਮ ਦੇ ਕੋਈ 6 ਕੁ ਵਜੇ ਪਹੁੰਚਿਆ, ਮੇਰੇ ਜਾਣ ਤੋਂ ਪਹਿਲਾਂ ਹੀ ਓਹ੍ਨਾ ਨੇ ਆਪਣੇ ਚਾਚੇ ਤਾਏ ਬੁਲਾ ਲਯੇ ਸੀ ਕਿ ਮੇਜਰ ਇਂਗ੍ਲੈਂਡੀ ਨੇ ਅਜ ਆਨਲਾਈਨ ਔਣਾ,
ਜਦ ਤਕ ਮੈਂ ਓਹ੍ਨਾ ਦੇ ਨਵੇਂ ਲੈਪਟਾਪ ਵਿਚ ਸੋਫਟਵਿਅਰ ਲੋਡ ਕਰ ਰਿਹਾ ਸੀ ਮੇਰੇ ਕੋਲੋਂ 4-5 ਪੇਂਡੂ ਜਹੇ ਸਵਾਲ ਪੂਛੇ ਗਾਏ.
ਜਿੱਦਾਂ ਯਾਰ ਏਹ੍ਦੇ ਵਿਚ ਕੋਈ ਕਿੱਦਾਂ ਦਿਸ ਸਕਦਾ ਹੈ,
ਕੀ ਮੇਜਰ ਦੀ ਆਵਾਜ ਵੀ ਆਵੇਗੀ,
ਕੀ ਏਹ੍ਦੇ ਵਿਚੋਂ ਓ ਕੋਈ ਸਮਾਨ ਵੀ ਭੇਜ ਸਕਦਾ ਹੈ,
ਏਸੇ ਸਵਾਲ ਨਾਲ ਮੇਜਰ ਦਾ ਪੇਂਡੂ ਮੁੰਡਾ ਬੋਲੇਯਾ ਬੀਬੀ ਬੀਬੀ ਭਾਪੇ ਨੂ ਕਹੋ ਕੀ ਮੈਨੂ ਲੇਜ਼ਰ ਵਾਲਾ ਪਸ੍ਤੌਲ ਭੇਜੇ ਤੇ ਰਿਮੋਟ ਨਾਲ ਚਲ੍ਣ ਵਾਲੀ ਕਾਰ ਵੀ,
ਮੈਨੂ ਆਪਣੇ ਓ ਦਿਨ ਯਾਦ ਆ ਗਾਏ ਜਦੋਂ ਅਸੀਂ ਕੋਕਾ ਕੋਲਾ ਦੀਆਂ ਬੋਤਲਾਂ ਦੇ ਢੱਕਣਾ ਨੂ ਬਾਪੂ ਦੀ ਪੁਰਾਣੀ ਪਯੀ ਰਬਰ ਦੀ ਜੁੱਤੀ ਨਾਲ ਜੋਡ਼ ਵਲੈਤੀ ਕਾਰ ਦੀ ਕਾਢ ਕੱਦੀ ਸੀ ਤੇ ਪੂਰੇ ਪਿੰਡ ਦੇ ਬਚਿਆਂ ਦਾ ਮੈਂ ਸਰਦਾਰ ਬਣ ਗਿਆ ਸੀ.

ਇਨਾ ਖਿਆਲਾਂ ਚ ਗੁਆਚੇ ਝੱਟ ਹੀ ਸ੍ਕਾਇਪੀ ਇਨਸ੍ਟਾਲ ਹੋ ਗਿਆ. ਮੇਰੇ ਪਿਛੇ ਬੈਠਾ ਮੇਜਰ ਦਾ ਬਾਪੂ ਅਤੇ ਉਸ ਦੇ ਕੁਜ ਖਾਸ ਮਿੱਤਰ ਆਪਣੀਆਂ ਮੋਟੇ ਫ੍ਰੇਮ ਵਾਲਿਆਂ ਐਨਕਾਂ ਵਿਚੋਂ ਲੈਪਟਾਪ ਵੱਲ ਘੂਰੀ ਜਾ ਰਹੇ ਸਨ ਤੇ ਮਾਉਸ ਦੇ ਕਰ੍ਸਰ ਦੇ ਏਧਰ ਉਧਰ ਹੋਣ ਨਾਲ ਹੀ ਧੌਣ ਘੁਮਾ ਰਹੇ ਸਨ ਤੇ ਸੈਂਸਦਾਨਾਂ ਨੂ ਸ਼ਾਬਾਸ਼ੇ ਕਰੀ ਜਾਂਦੇ ਸਨ. ਥੋੜੀ ਡੋਰ ਮੰਜੇ ਤੇ ਮਤਾਵਾਂ ਬੈਠੀਆਂ ਮੇਜਰ ਦੇ ਬਚਪਨ ਦੀਆਂ ਸ਼ਤਾਨਿਆਂ ਦੀਆਂ ਗੱਲਾਂ ਕਰਦਿਆਂ ਸਨ ਕੇ ਕਿਸ ਤਰਾਂ ਮੇਜਰ ਨੇ ਹਰਨਾਮੇ ਕੀਆਂ ਮਈਆਂ (ਮਜਾੱ) ਖੋਲ ਕੇ ਭਜਾ ਦਿੱਤੀਆਂ ਸਨ ਪਰ  ਓਸਦੀ ਮਾਂ ਉਸਨੂ ਹਦ ਤੋ ਜਿਆਦਾ ਸਲਾਹੀ ਜਾਂਦੀ ਸੀ.

ਮੇਰੇ ਨਾਲ ਖਡ਼ੇ ਮੇਜਰ ਦੇ ਕੁਜ ਦੋਸ੍ਤ ਉਸਦੀਆਂ ਬਚਪਨ ਦੀਆਂ ਅਸ੍ਲੀ ਪ੍ਰਾਪਤੀਆਂ ਦੱਸ ਰਹੇ ਸੀ ਕਿ ਕਿਸ ਤਰਾਂ ਮੇਜਰ ਬਚਪਨ ਵਿਚ ਇੱਕ ਹਥ ਨਾਲ ਢਿੱਲੀ ਇਲਾਸਟਿਕ ਵਾਲੀ ਨਿੱਕਰ ਫੜ ਕੇ ਭੱਜਦਾ ਹੁੰਦਾ ਸੀ ਤੇ ਕਿਸ ਤਰਾਂ ਨਿਸ਼ਾਨਾ ਪੱਕਾ ਹੋਣ ਕਰਕੇ ਹਮੇਸ਼ਾ ਬਾਂਟੇ (ਗੋਲੀਆਂ) ਖੇਡਣ ਵਿਚ ਜਿੱਤ ਜਾਂਦਾ ਸੀ, ਉਸਦੇ ਇੱਕ ਖਾਸ ਮਿੱਤਰ ਨੇ ਏ ਵੀ ਦੱਸਿਆ ਕਿ ਮੇਜਰ ਦੀ ਮਾਤਾ ਨੇ ਉਸ ਦੀ ਪੁਰਾਣੀ ਨਾਲ ਸੇਵਾ ਵੀ ਕੀਤੀ ਸੀ ਜਦ ਉਸਨੇ ਚੋਰੀ ਚੋਰੀ ਬਾਪੂ ਦੇ ਖੀਸੇ ਵਿਚੋਂ 10 ਰੁਪਈਏ ਕੱਡ ਕੇ ਸਾਨੂ ਗੋਲੀ ਆਲਾ ਬੱਤਾ ਪਲਾਇਆ ਸੀ ਮੱਸਿਆ ਦੇ ਮੇਲੇ ਤੇ.

ਮੇਜਰ ਬਾਰੇ ਏਨਾ ਕੁਜ ਸੁਨਣ ਤੋਂ ਬਾਦ ਮੈਂ ਵੀ ਆਪਣੇ ਆਪ ਨੂ ਮੇਜਰ ਨਾਲ ਜੁੜਿਆ ਹੋਇਆ ਮਹਿਸੂਸ ਕਰ ਰਿਹਾ ਸੀ.
ਮੈਨੂ ਚੰਗੀ ਤਰਾਂ ਯਾਦ ਹੈ ਕਿ ਸਬ ਤੋਂ ਪਿਛੇ ਮੇਜਰ ਕਾ ਪਾਲੀ (ਸੀਰੀ) ਵੀ ਹਥ ਚ ਮੈਲਾ ਜਿਹਾ ਪਰ੍ਨਾ ਫੜ ਕੇ ਖੜਾ ਸੀ, ਮੇਜਰ ਨੂ ਵੇਖਣ ਦੀ ਆਸ ਵਿਚ ਅੱਜ ਡੰਗਰਾਂ ਦੇ ਗਤਾਵੇ ਦਾ ਵੀ ਬਲੀਦਾਨ ਕਰ ਦਿੱਤਾ ਗਿਆ ਸੀ, ਲੋਹੇ ਦੇ ਗੇਟ ਦੇ ਨਾਲ ਬੈਠਾ ਓਹ੍ਨਾ ਦਾ ਕੁੱਤਾ "ਸ਼ੇਰੁ" ਅਚਾਨਕ ਹੀ ਆਯੀ ਇਸ ਭੀੜ ਨੂ ਦੇਖ ਕੇ ਮਨ ਵਿਚ ਕੁਜ ਸੋਚ ਰਿਹਾ ਸੀ ਤੇ ਜਾਣੇ ਪਛਾਣੇ ਚਿਹਰਿਆਂ ਵਲ ਵੇਖ ਕੇ ਪੂਛ ਹਿਲਾ ਰਿਹਾ ਸੀ,

ਤੇ ਮੇਜਰ ਦਾ ਛੋਟਾ ਭਰਾ ਜੋ ਮੇਰਾ ਕ੍ਲਾਸ ਫੇਲ੍ਲੋ ਸੀ ਮੇਰੇ ਨਾਲ ਬੈਠਾ ਦਾਹ੍ੜੀ ਖੁਰਕੀ ਜਾਂਦਾ ਸੀ ਤੇ ਮੇਰੇ ਦੁਆਰਾ ਕੀਤੇ ਜਾ ਰਹੇ ਪ੍ਰੋਸੇਸ ਨੂ ਬੜੇ ਧਿਆਨ ਨਾਲਾ ਵੇਖ ਰਿਹਾ ਸੀ.

ਕੈਮਰੇ ਦੇ ਇਨਸ੍ਟਾਲ ਹੁੰਦਿਆ ਹੀ ਜਦ ਓਹਨੂ ਟੇਸ੍ਟ ਕਰਨ ਲਈ ਮੈਂ ਚਾਲੂ ਕੀਤਾ ਤੇ ਮੇਜਰ ਦੇ ਭਰਾ ਦੇ ਸਾਹਮਣੇ ਬੈਠੇ ਹੋਣ ਕਾਰਨ ਉਸਦੀ ਸ਼ਕਲ ਕੈਮਰੇ ਵਿਚ ਦਿੱਸੀ ਅਤੇ ਮੇਜਰ ਦਾ ਬਾਪੂ ਜੋ ਕਿ ਪਿਛੇ ਬੈਠਾ ਸੀ ਓ ਖੁਸ਼ ਹੋ  ਗਿਆ ਕੇ ਸ਼ਾਯਦ ਮੇਜਰ ਦਿੱਸ ਪਿਆ ਪਰ ਮੇਰੇ ਦੱਸਣ ਤੇ ਕਿ ਏ ਮੇਜਰ ਨਹੀ ਕੀਪਾ (ਕੁਲਦੀਪ ) ਹੈ ਓ ਮੁੜ ਤੋਂ ਆਰਾਮ ਨਾਲ ਬੈਠ ਗਿਆ.

ਕੁੱਲ  ਮਿਲਾ ਕੇ ਮੇਰੇ ਇਂਟਰਨੇਟ ਸ਼ੁਰੂ ਕਰਨ ਤਕ ਜਿਆਦਾ ਨਹੀਂ ਤਾਂ 20-25 ਦੇ ਕਰੀਬ ਲੋਕ ਓਥੇ ਪਹੁੰਚ ਚੁਕੇ ਸੀ ( ਕਿਓਂਕਿ ਮੇਜਰ ਪਿੰਡ ਵਾਲਿਆਂ ਦਾ ਖਾਸ ਤੇ ਪਿੰਡ ਦੇ ਸਰਪੰਚ ਦਾ ਮੁੰਡਾ ਸੀ ) ਮੇਰੇ  ਸ੍ਕਾਇਪੀ ਸ਼ੁਰੂ ਕਰਨ ਤੋ ਬਾਦ ਮੇਰੇ ਕਹਿਣ ਤੇ ਮੇਜਰ ਨੂ ਮਿਸ ਕਾਲ ਮਾਰੀ ਗਾਯੀ, ਮੈਨੂ ਯਾਦ ਹੈ ਕਿ ਮਿਸ ਕਾਲ ਮਾਰ ਕੇ ਫੋਨ ਨੂ ਮੇਜ ਤੇ ਰਖ ਦਿੱਤਾ ਗਿਆ ਤੇ ਸਾਰੀਆਂ ਦੀਆਂ ਨਿਗਾਹਾਂ ਫੋਨ ਤੇ ਲੱਗ ਗਈਆਂ ਤੇ ਮਾਹੌਲ ਵਿਚ ਅਜੀਬ ਜਹੀ ਖਾਮੋਸ਼ੀ ਛਾ ਗਾਯੀ.

2 ਕੁ ਮਿੰਟਾਂ ਬਾਦ ਮੇਜਰ ਦਾ ਫੋਨ ਆਯਾ
ਮੈਂ ਫੋਨ ਚੱਕਿਆ ਤੇ ਹਾਲ ਚਾਲ ਪੁਛ ਕੇ ਆਨਲਯਿਣ ਔਣ ਲਯੀ ਕਿਹਾ
ਮੇਜਰ ਆਨਲਾਇਨ ਆ ਗਿਆ

ਜਦ ਮੈਂ ਕੁਲਦੀਪ ਨੂ ਇਸ਼ਾਰਾ ਕੀਤਾ ਤੇ ਉਸਨੇ ਆਪਣੀ ਮਾਤਾ ਨੂ ਕੋਲ ਬੁਲਾ ਲਿਆ,
ਮੈਂ ਆਪਣੀ ਕੁਰਸੀ ਪਾਸੇ ਕਰ ਲਯੀ,
ਲੈਪਟਾਪ ਦੇ ਅੱਗੇ ਮੇਜਰ ਦਾ ਮੁੰਡਾ ਅਨਮੋਲ, ਉਸਦਾ ਬਾਪੂ, ਮਾਤਾ ਅਤੇ ਉਸਦਾ ਭਰਾ ਬੈਠੇ ਸੀ,

ਮੇਜਰ ਆਨਲਾਇਨ ਆ ਗਿਆ
ਮੈਂ ਵੀਡਿਯੋ ਕਾਲ ਕਰਨ ਨੂ ਕਿਹਾ
ਵੀਡਿਯੋ ਕਾਲ ਆਯੀ

ਮੈਂ ਓਕੇ ਕੀਤਾ

ਕੁਜ ਪਲਾ ਲਯੀ ਸ੍ਕ੍ਰੀਨ ਕਾਲੀ ਹੋ ਗਾਯੀ

ਅਚਾਨਕਇੱਕ ਮੋਟੇ ਜਹੇ ਮੂਹ ਵਾਲਾ ਤੇ ਸਿਰ ਤੇ ਥੋੜੇ ਜਹੇ ਵਾਲਾਂ ਵਾਲਾ ਇੱਕ ਚਿਹਰਾ ਸਾਹਮਣੇ ਆਯਾ

ਮੇਜਰ ਦੀ ਮਾਤਾ ਨੇ ਕਿਹਾ " ਮੈਂ ਸਦਕੇ ਨੀ ਮੇਰਾ ਪੁੱਤ ਆ ਗਿਆ"
ਤੇ ਮਾਤਾ ਦੀਆਂ ਅਖਾਂ ਗਿੱਲੀਆਂ ਹੋ ਗਈਆਂ
ਮੇਜਰ ਦੇ ਬਾਪੂ ਨੇ ਵੀ ਏਨਕ ਚਾਦਰੇ ਨਾਲ ਸਾਆਫ ਕਰਕੇ ਦੁਬਾਰਾ ਲਾਯੀ ਦੇ ਬੁਢੇ ਬੁੱਲਾਂ ਵਿਚੋਂ " ਵਹੇਗੁਰੂ" ਨਿਕਲਿਆ

ਸਾਰੇ ਪਾਸੇ ਖੁਸਰ ਪੁਸਰ ਹੋਣ ਲੱਗ  ਪਯੀ ਕਿ ਮੇਜਰ ਆ ਗਿਆ ਮੇਜਰ ਆ ਗਿਆ
ਲੋਕੀਂ ਮੇਰੇ ਵਲ ਇਕ ਅਜੀਬ ਜਹੀ ਨਜਰ ਨਾਲ ਵੇਖ ਰਹੇ ਸੀ ਜਿੱਦਾਂ ਮੈਂ ਕੋਈ ਚਮਤਕਾਰ ਕਰ ਦਿੱਤਾ ਹੋਵੇ

ਮੈਂ ਫੋਨ ਮੇਜਰ ਦੀ ਮਾਤਾ ਨੂ ਫੜਾ ਦਿੱਤਾ
ਉਸਨੇ ਮੇਜਰ ਦੇ ਮੁੰਡੇ ਨੂ ਝੋਲੀ ਵਿਚ ਬਠੌਂਦੇ ਹੋਏ ਮੇਜਰ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਫਿਰ ਵਾਰੀ ਵਾਰੀ ਸਬ ਨੇ ਗੱਲ ਕੀਤੀ, ਉਸਦੇ ਚਾਚੇ, ਤਾਏ, ਭਾਭੀਆਂ, ਵੀਰ, ਦੋਸ੍ਤ, ਅਤੇ ਉਸਦਾ ਪਾਲੀ ਸਤੂੱ ਵੀ.ਪੂਰੇ 2 ਘੰਟੇ ਚੱਲੀ ਇਸ ਵਾਰਤਾਲਾਪ ਵਿਚ ਓਹਨਾਨੇ 8 ਸਾਲਾਂ ਦਾ ਇਤਿਹਾਸ ਬਿਆਨ ਕਰਤਾ

ਤੇ ਮੇਰੇ ਇਹ ਕਹਿਣ ਤੇ ਕਿ ਲੈਪਟਾਪ ਦੀ ਬੈਟਰੀ  ਡੌਨ ਹੋਣ ਵਾਲੀ ਹੈ ਜਲਦੀ ਕਰੋ ਓਹ੍ਨਾ ਨੇ ਮੇਜਰ ਨਾਲ ਗਲ ਮੁਕਾ ਕੇ ਉਸਨੂ ਪਿਆਰ ਦਿੱਤਾ ਤੇ ਏ ਕਹਿ ਕੇ ਫੋਨ ਕੱਟਿਆ ਕੇ ਕੱਲ ਰਾਤੀਂ ਤੇਰੀ ਕਰਨਾਲ ਵਾਲੀ ਭੁਆ ਨੇ ਵੀ ਆ ਜਾਣਾ ਫੇਰ ਆਰਾਮ ਨਾਲ ਬਹਿ ਕੇ ਗਲ ਕਰਾਂਗੇ.

ਮੈਂ ਕੁਲਦੀਪ ਨੂ ਇਸ਼ਾਰਾ ਕੀਤਾ ਕੇ 8 ਵੱਜ ਗਾਏ ਨੇ ਮੈਂ ਲੇਟ ਹੋ ਰਿਹਾ ਹਾਂ
ਉਸਦੀ ਮਾਤਾ ਨੇ ਰੋਕ ਲਿਆ ਕੇ ਰੁਕ ਪੁੱਤ ਦੁਧ ਪੀ ਕੇ ਜਾਈਂ ਤੇ ਮੇਰਾ ਮਥਾੱ ਚੁਮ ਲਿਆ
ਮਾਤਾ ਨੂ ਦੇਖ ਕੇ ਮੇਰੀਆਂ ਅਖਾਂ ਵੀ ਗਿੱਲੀਆਂ ਹੋਣ ਦੀ ਕੋਸ਼ਿਸ਼ ਕਰ ਹੀ ਰਹੀਆਂ ਸੀ ਕਿ ਮਾਤਾ ਨੇ ਮੇਰੇ ਹਥ ਚ 50 ਦਾ ਨੋਟ ਫੜਾ ਦਿੱਤਾ ,
ਮੇਰੇ ਕੋਲੋਂ ਵਾਪਿਸ ਦੇਣ ਦੀ ਹਿੱਮਤ ਨਹੀ ਹੋਈ.
ਗੁਆਂਡੀਆਂ ਘਰੋਂ ਜਾ ਕੇ ਦੁਧ ਲਿਆਂਦਾ ਗਿਆ ਕਿਓਂਕਿ ਮੇਜਰ ਦੇ ਚਾ ਵਿਚ ਧਾਰ ਕਡੱਣੀ ਭੁੱਲੀ ਜਾ ਚੁੱਕੀ ਸੀ
ਦੁਧ ਪੀ ਕੇ ਜਦ ਮੈਂ ਸਬ ਨੂ ਅਲਵਿਦਾ ਕਹਿਣ ਲੱਗਾ ਤੇ ਸਾਰੇ ਮੇਰੇ ਵੱਲ ਬੜੇ ਅਜੀਬ ਢੰਗ ਨਾਲ ਵੇਖ ਰਹੇ ਸੀ ਜਿੱਦਾਂ ਪ੍ਤਾ ਨੀ ਮੈਂ ਕਿਸੇ ਦੂਜੇ ਗ੍ਰਹਿ ਦਾ ਪ੍ਰਾਣੀ ਹੋਵਾਂ

ਲੈਪਟਾਪ ਬੰਦ ਕਰ ਕੇ ਬੈਗ ਵਿਚ ਪਾ ਕੇ ਸੰਦੂਕ ਦੇ ਉੱਤੇ ਰਖ ਦਿੱਤਾ ਗਿਆ
ਮੈਂ ਕਲ ਔਣ ਦਾ ਵਾਦਾ ਕਰਕੇ ਗੱਡੀ ਨੂ ਸਲਫ ਮਾਰੀ ਤੇ ਘਰ ਨੂ ਆ ਗਿਆ

ਅਔਣ ਸਮੇਂ ਮੈਂ ਏਹਿ ਸੋਚ ਰਿਹਾ ਸੀ ਕਿ
ਕੀ ਲੈਪਟਾਪ ਤੇ ਓ ਪਿਆਰ ਦਿੱਤਾ ਜਾਂ ਲਿਆ ਜਾ ਸਕੇਗਾ ਜੋ ਇੱਕ ਮਾਂ ਆਪਣੇ ਬੱਚੇ ਨੂ ਗਲ ਨਾਲ ਲਗਾ ਕੇ ਦਿੰਦੀ ਹੈ.......................

Tuesday, November 9, 2010

ਮੈਂ ਕੌਣ ਹਾਂ

ਮੈਂ ਕੌਣ ਹਾਂ
ਮੈਂ ਕੌਣ ਹਾਂ
ਕੋਈ ਠੱਲ ਹਾਂ ਜਾਂ
ਮੈਂ ਪੌਣ ਹਾਂ

ਨਿੱਤ ਆਪਣੇ ਆਪ ਨੂ ਲਬਦਾ ਹਾਂ
ਬੜਾ ਭੱਜਦਾ ਹਾਂ ਬੜਾ ਯੱਬਦਾ ਹਾਂ
ਨਿੱਤ ਭੁੰਨ ਭੁੰਨ ਸਾਹ ਮੈਂ ਚੱਬਦਾ ਹਾਂ
ਟਿਕ ਬੈਠਣ ਹਾਂ ਜਾ ਭੌਨ ਹਾਂ
ਮੈਂ ਕੌਣ ਹਾਂ

ਮੈਂ ਹੋਸ਼ ਚ ਹਾਂ ਜਾਂ ਸੁੱਤਾ ਹਾਂ
ਬੇਮੌਸਮ ਜਾਂ ਬਹੁਰੁੱਤਾ ਹਾਂ
ਹਾਂ ਅੱਧਾ ਜਾਂ ਸਾਬੁੱਤਾ ਹਾਂ
ਮੈਂ ਜਾਗਣ ਹਾਂ ਜਾਂ ਸੌਨ ਹਾਂ
ਮੈਂ ਕੌਣ ਹਾਂ

ਮੈਂ ਬੜਬੋਲਾ ਹਾਂ ਜਾ ਚੁੱਪ ਹਾਂ
ਠੰਡੀ ਛਾਂ ਜਾਂ ਤੱਤੀ ਧੁੱਪ ਹਾਂ
ਜਾਂ ਭਾਵਨਾਵਾਂ ਦਾ ਮੈਂ ਕੁੱਪ ਹਾਂ
ਸਾਆਵਾਜ਼ਾ ਜਾ ਮੌਨ ਹਾਂ
ਮੈਂ ਕੌਣ ਹਾਂ

ਮੈਂ ਵਿਚ ਖੁਸ਼ੀ ਜਾਂ ਵਿਚ ਗਮ ਹਾਂ
ਅਧਿਆਤਮ ਜਾਂ ਪਰਮਾਤਮ ਹਾਂ
ਮੈਂ ਦੇਵਤਾ ਹਾਂ ਜਾ ਮੈਂ ਜਮ ਹਾਂ
ਮੈਂ ਵਾਜਾ ਹਾਂ ਜਾ ਗੌਣ ਹਾਂ
ਮੈਂ ਕੌਣ ਹਾਂ

ਮੈਂ ਕੌਣ ਹਾਂ ? ਜਾਂ ਮੈਂ "ਕੌਂਣ" ਹੀ ਹਾਂ
ਹਾਂ ਮਰਨ ਜਾਂ ਸਿਰ੍ਫ ਜਿਓਨ ਹੀ ਹਾਂ

ਇਹ ਮੈਂ ਹਾਂ ਜੋ ਹਰ ਸ਼ੈ ਵਿਚ ਹੈ
ਬਸ "ਤੁੰ" ਹੀ ਹੈ ਜੋ ਮੈਂ ਵਿਚ ਹੈ

ਸੁਣ ਜ਼ੈਲਦਾਰ ਤੂ ਅਕਲਹੀਣ
ਜਦ ਮੈਂ ਹੋਈ ਤੂੰ ਦੇ ਵਿਚ ਲੀਨ

ਫੇਰ ਸਮਝ ਆਯੀ "ਮੈਂ" , "ਤੂੰ" ਹੀ ਹਾਂ
ਫੇਰ ਸਮਝ ਆਯੀ "ਮੈਂ" , "ਤੂੰ" ਹੀ ਹਾਂ

Monday, November 8, 2010

ਜੇ ਦਸ ਦਿੰਦਾ ਤਾਂ ਚੰਗਾ ਸੀ

ਗੱਲ ਦਿਲ ਦੇ ਵਿਚ ਜੋ ਰਹਿ ਗਯੀ ਸੀ
ਜੇ ਦਸ ਦਿੰਦਾ ਤਾਂ ਚੰਗਾ ਸੀ
ਤੇਰੀ ਸੂਰਤ ਦਿਲ ਵਿਚ ਲਹਿ ਗਾਯੀ ਸੀ
ਜੇ ਦੱਸ ਦਿੰਦਾ ਤਾ ਚੰਗਾ ਸੀ
 
ਤੇਰੇ ਚਾਹੁਣ ਵਾਲਿਆਂ ਦੀ ਦੁਨੀਆ ਵਿਚ
ਕਿ ਦੱਸੀਏ ਕਿਥੇ ਰਹਿੰਦੇ ਸੀ
ਮੈਨੂ ਮੇਰੇ ਆੜੀ ਦਸਦੇ ਨੇ
ਨੀ ਤੈਨੂ  ਜੈਲਦਾਰਨੀ ਕਹਿੰਦੇ ਸੀ
ਤੇਰੀ ਸੂਰਤ ਦਿਲ ਵਿਚ ਲਹਿ ਗਾਯੀ ਸੀ
ਜੇ ਦੱਸ ਦਿੰਦਾ ਤਾ ਚੰਗਾ ਸੀ

ਇਕ ਪਰਕਟਿਆ ਜਿਹਾ ਪੰਛੀ ਮੈਂ
ਤੈਨੂ ਚੰਨ ਸਮਝ ਕੇ ਤੱਕਦਾ ਸੀ
ਸੀ ਪਤਾ ਕਦੇ ਫੜ ਸਕਦਾ ਨਹੀ
ਤਾਵੀਂ   ਫੜਨੇ ਨੂ ਹਥ ਚੱਕਦਾ ਸੀ
ਮੇਰੀ ਸਧਰਾਂ ਦੀ ਕੰਧ ਢਹਿ ਗਾਯੀ ਸੀ
ਜੇ ਦੱਸ ਦਿੰਦਾ ਤਾਂ ਚੰਗਾ ਸੀ

ਖੌਰੇ ਕੀ ਕੀ ਕਹਿਣਾ ਚਾਹਿਯਾ ਸੀ
ਪਰ ਕਹਿਣਾ ਹੀ ਨਹੀ ਆਯਾ ਸੀ
ਮੈਂ ਗੁੱਟ ਦੇ ਉੱਤੇ ਨਾਮ ਤੇਰਾ
"ਜੈਲੀ" ਦੇ ਨਾਲ ਲਿਖਾਇਆ ਸੀ
ਤੇਰੀ ਯਾਦ ਜ਼ੇਹਨ ਵਿਚ ਬਹਿ ਗਾਯੀ ਸੀ
ਜੇ ਦਸ ਦਿੰਦਾ ਤੇ ਚੰਗਾ ਸੀ

ਅਸੀਂ ਸੋਚਿਆ ਸੀ ਕੇ ਨਾਲ ਤੇਰੇ
ਇੱਕ ਰਿਸ਼ਤਾ ਪਾਕ ਬਨਾਵਾਂਗੇ
ਜਿਹਦੀ ਮੁੱਦਤਾਂ ਤਾਯੀਂ ਸਾਂਝ ਰਹੇ
ਇੱਕ ਐਸਾ ਸਾਕ ਬਨਾਵਾਂਗੇ
ਓ ਰੀਝ ਸੀ ਰੀਝ ਹੀ ਰਹੀ ਗਯੀ ਸੀ
ਜੇ ਦੱਸ ਦਿੰਦਾ ਤਾਂ ਚੰਗਾ ਸੀ

"" ਤੂ ਮੋਤੀ ਉਚੇਯਾ ਮਹਿਲਾਂ ਦਾ
ਅਸੀ ਵਾਂਗਰ ਕਾਲਖ ਚੁਲ੍ਹਾਂ ਤੇ
ਮੰਗ ਬੇਔਕਾਤੀ ਮੰਗ ਬੈਠੈਂ
ਹੁਣ ਹੱਸੇਂ ਕੀਤੀਆਂ ਭੁੱਲਾਂ ਤੇ""
ਮੈਨੂ ਨਾਉੱਮੀਦੀ ਕਹਿ ਗਯੀ ਸੀ
ਜੇ ਦੱਸ ਦਿੰਦਾ ਤੇ ਚੰਗਾ ਸੀ


ਤੂ ਮੇਰੀ ਕਿਸਮਤ ਵਿਚ ਨਹੀ ਸੀ
ਬਦਕਿਸਮਤ ਜਾਂ ਬਿਨ ਕਿਸਮਤ ਸੀ
ਜਾਂ ਜ਼ੈਲਦਾਰ ਨੂ ਦੁਖ ਦੇਣਾ
ਅਣਹੋਣੀ ਦੀ ਜਿਓਂ ਫਿਤਰਤ ਸੀ
ਜਿੰਦ ਪੀੜ ਹਿਜਰ ਦੀ ਸਹੀ ਗਯੀ ਸੀ
ਜੇ ਦੱਸ ਦਿੰਦਾ ਤੇ ਚੰਗਾ ਸੀ

ਫੋਨ ਜਲੰਧਰ ਤੋਂ

ਜਨਾਬ ਹਰਭਜਨ ਮਾਨ ਦੇ ਮਸ਼ਹੂਰ ਗੀਤ "ਕਾਲ ਜਲੰਧਰ ਤੋਂ" ਪਰਭਾਵਿਤ 



ਅੱਜ ਸੱਜਣਾ ਦਾ ਆਜੇ ਜੇ ਸਾਨੂ ਫੋਨ ਜਲੰਧਰ ਤੋਂ
ਦਸ ਦਿਆਂ ਸਬ ਨੂ ਬੋਲਦੀ ਆ ਮੇਰੀ ਕੌਣ ਜਲੰਧਰ ਤੋਂ
ਅੱਜ ਸੱਜਣਾਂ ਦਾ

ਤਾਂਘ ਰਹੇ ਕਦ ਸੱਜਣ ਸਾਡਾ ਯਾਦ ਸਾਨੂ ਕਰਦਾ
ਓਹ ਕੱਮ ਮੁਕਾ ਕੇ ਘਰ ਦੇ ਸਬ ਤੋਂ ਬਾਦ ਸਾਨੂ ਕਰਦਾ
ਓਹ੍ਦੀ ਦੇਖ ਦੇਖ ਤਸਵੀਰ ਨਾ ਹਿੱਲਦੀ ਧੌਣ ਪਤੰਦਰ ਤੋਂ
ਅੱਜ ਸੱਜਣਾ ਦਾ ਆਜੇ ਜੇ ਸਾਨੂ ਫੋਨ ਜਲੰਧਰ ਤੋਂ

ਇੱਕ ਅਖ ਫੋਨ ਤੇ ਰਹਿੰਦੀ ਤੇਰੀ ਕਾਲ ਕਦੋਂ ਔਣੀ
ਤੇਰੇ ਇੰਤੇਜ਼ਾਰ ਵਿਚ ਹੋਏਆ ਮੰਦਾ ਹਾਲ ਕਦੋਂ ਔਣੀ
ਇੱਕ ਹੂਕ ਨਿਕਲਦੀ ਸੁਣ ਲੈ ਮੇਰੇ ਦਿਲ ਦੇ ਅੰਦਰ ਚੋਂ
ਅੱਜ ਸੱਜਣਾ ਦਾ ਆਜੇ ਜੇ ਸਾਨੂ ਫੋਨ ਜਲੰਧਰ ਤੋਂ

ਇੱਕ ਦਿਲ ਦੀ ਧਰਤ ਹੈ ਬੰਜਰ ਉੱਤੋਂ ਲੋਅ ਤੱਤੀ ਚਲਦੀ
ਸਗੋਂ ਇੰਤੇਜ਼ਾਰ ਦੀ ਅੱਗ ਵਿਚ ਹੋਰ ਵੀ ਹੋ ਤੱਤੀ ਚੱਲਦੀ
ਰੱਬ ਖੈਰ ਕਰੇ ਕਦ ਆਉ ਠੰਡੀ ਪੌਣ ਜਲੰਧਰ ਤੋਂ
ਅੱਜ ਸੱਜਣਾ ਦਾ ਆਜੇ ਜੇ ਸਾਨੂ ਫੋਨ ਜਲੰਧਰ ਤੋਂ

ਜੀ ਫੋਨ ਨਹੀਂ ਤਾਂ ਘੱਟੋ ਘੱਟ ਮਿਸ ਕਾਲ ਹੀ ਮਾਰ ਦਿਓ
ਕਂਪਨੀ ਵਾਲੇ ਮੇੱਸੇਜ ਵਾਂਗ ਨਾ ਕਿਤੇ ਵਿਸਾਰ ਦਿਓ
ਜਾ ਭੇਜੋ ਮੇੱਸੇਜ "ਜੈਲੀ" ਨੂ  ਤੜਪੌਣ ਜਲੰਧਰ ਤੋਂ
ਅੱਜ ਸੱਜਣਾ ਦਾ ਆਜੇ ਜੇ ਸਾਨੂ ਫੋਨ ਜਲੰਧਰ ਤੋਂ

Wednesday, October 27, 2010

ਨਾ ਜਾਨੇ ਕੈਸੀ ਰਾਹ ਹੈ

ਨਾ ਜਾਨੇ ਕੈਸੀ ਰਾਹ ਹੈ, ਨਾ ਮੰਜ਼ੀਲੋਂ ਕੀ ਚਾਹ ਹੈ,
ਕਿਓਂ ਆ ਰਹੀ ਨਜ਼ਰ ਨਹੀਂ, ਜੋ ਰੋਸ਼ਨੀ ਸਿਆਹ ਹੈ |

ਯੇ ਕਿਸਮ੍ਤੋਂ ਕਾ ਖੇਲ ਹੈ, ਯਾ ਨਾਮ ਦੂੰ ਬਦਕਿਸਮਤੀ,
ਕਿਓਂ ਆਸ਼ਿਆਨੇ ਇਸ਼੍ਕ਼ ਕੀ, ਸਬ ਬਸਤੀਆਂ ਤਬਾਹ ਹੈਂ |

ਕੀਆ ਥਾ ਹਮ੍ਨੇ ਜੋ ਕਭੀ, ਇਕ਼ਬਾਲ-ਏ-ਜ਼ੁਰ੍ਮ ਇਸ਼੍ਕ਼ ਕਾ
ਨਜ਼ਰ ਮੈਂ ਕਿਓਂ ਜ਼ਮਾਨੇ ਕੀ,  ਅਭੀ ਤਲਕ ਗੁਨਾਹ ਹੈ

ਕਿਓਂ ਗੁਮ ਹੈ ਮੇਰੀ ਹਸਤੀ ਯੂੰ, ਵੀਰਾਂ ਹੈ ਦਿਲ ਕੀ ਬਸਤੀ ਕਿਓਂ
ਕਿਓਂ ਖੁਦ ਮੇਂ ਹੀ ਨਾ ਮਿਲ ਰਹੀ, ਇਸ ਜਿਸ੍ਮ ਕੋ ਪਨਾਹ ਹੈ

ਕਿਓਂ ਜ਼ੱਰਾ ਜ਼ੱਰਾ ਜਿਸ੍ਮ ਕਾ, ਫਿਜ਼ਾ ਮੇਂ ਦਫ੍ਨ ਹੋ ਰਹਾ
ਹੋ ਰਹੀ ਯੇ ਜ਼ਿੰਦਗੀ ਕਿਓਂ ਇਸ ਕਦਰ ਫਨਾਹ ਹੈ

ਕਿਓਂ ਜੈਲਦਾਰ ਖਾ ਰਹਾ ਹੈ ਠੋਕਰੇਂ ਤੂ ਦਰ ਬਦਰ
ਸਜ਼ਾ-ਏ-ਮੌਤ ਹੋ ਚੁਕੀ ਨਾ ਜੁਰ੍ਮ ਕੀ ਬਿਨਾਹ ਹੈ

Sunday, October 24, 2010

ਪਿੰਡਾਂ ਆਲੇ ( Pindan aale )

ਆਗੇ ਆਗੇ ਪਿੰਡਾਂ ਆਲੇ
ਆਗੇ ਆਗੇ ਪਿੰਡਾਂ ਆਲੇ

ਸਿਰੀ ਮੰਡਾਸੇ, ਬੁੱਲੀਂ ਹਾਸੇ,
ਬਲਦਾਂ, ਖੂਹਾਂ, ਟਿੰਡਾ ਆਲੇ,
ਆਗੇ ਆਗੇ ਪਿੰਡਾਂ ਆਲੇ

ਖਾਂਦੇ ਪੀਂਦੇ, ਮਸ੍ਤ ਨੇ ਰਹਿੰਦੇ,
ਨਾ ਛੇਡੋ ਤਾ ਕੁਜ ਨਹੀ ਕਹਿੰਦੇ,
ਛੱਤੇ ਜਿਵੇਂ ਭਰਿੰਡਆਂ ਆਲੇ,
ਆਗੇ ਆਗੇ ਪਿੰਡਾਂ ਆਲੇ

ਝੂਠ ਨਾ ਕਹਿੰਦੇ, ਗਲ ਨਾ ਸਹਿੰਦੇ,
ਜੋ ਨੇ ਕਹਿੰਦੇਂ, ਕਰ ਕੇ ਰਹਿੰਦੇ,
ਪਥਰ ਪੱਕੀਆਂ ਹਿਂਡਾ ਆਲੇ
ਆਗੇ ਆਗੇ ਪਿੰਡਾਂ ਆਲੇ ( Zaildar )

ਮੰਜਰ

ਬੇਸ਼ਕ਼ ਗੁਜਰਨੇ ਕੋ ਪੂਰਾ ਸਮੰਦਰ ਹੈ
ਮੌਤ ਸਾਮਨੇ ਬੈਠੀ, ਕੈਸਾ ਮੰਜਰ ਹੈ
ਬੇਸ਼ਕ਼ ਦਿਲ ਵੀਰਾਂ ਹੈਂ, ਅਰਮਾਨ ਬੰਜਰ ਹੈਂ
ਦੇਖ ਲੋ ਕੋਸ਼ਿਸ਼ ਕਰਕੇ ਤੂਫਾਨੋ, ਹਿਲਾਨੇ ਕੀ
ਹਮ ਭੀ ਵੋ ਪਥਰ ਹੈਂ , ਆਧੇ ਜੋ ਧਰਤੀ ਕੇ ਅੰਦਰ ਹੈ ( ਜ਼ੈਲਦਾਰ )

ਮੇਰਾ ਮਾਹੀ

ਮੇਰਾ ਫੁੱਲ ਜਿਹਾ ਮਾਹੀ ਜਦੋ ਮੇਰੇ ਵੱਲ ਵੇਖੇ,
ਮੈਨੂ ਬਦੋ ਬਦੀ ਆਪਣੇ ਨਾ ਪਿਆਰ ਹੋ ਜਾਵੇ,
ਜਦੋ ਜ਼ੇਹਨ ਚ ਓਸਦਾ ਖਿਆਲ ਵੀ ਆ ਜਾਵੇ,
ਮੇਰੇ ਬੰਜਰ ਜਹੇ ਬੁੱਲਾਂ ਤੇ ਬਹਾਰ ਹੋ ਜਾਵੇ........(ਜ਼ੈਲਦਾਰ )

Friday, October 15, 2010

ਮੈਂ ਤੇ ਬਚਪਨ

ਮੈਂ, ਬਚਪਨ, ਮੇਰਾ ਪਿੰਡ, ਗਰੀਬੀ
ਪੱਕੇ ਆੜੀ ਚਾਰੇ,
ਤੀਆਂ ਵਰਗੇ ਦਿਨ ਸੀ
ਜਿਹੜੇ "ਬਚਪਨ" ਨਾਲ ਗੁਜਾਰੇ

ਭੋਲਾ ਭਾਲਾ ਬਚਪਨ ਮੇਰਾ,
ਨਾ ਕਿਸੇ ਨੂ ਕੁਜ ਸੀ ਕਹਿੰਦਾ,
ਉਂਗਲ ਲਾ ਕੇ ਜਿਧਰ ਤੋਰਾ
ਓਦਰ ਸੀ ਤੁਰ ਪੈਦਾ
ਕੱਮ ਕਰਨ ਦਾ ਫਿਕਰ ਨਹੀ ਸੀ
ਮਸਤੀ ਦੇ ਵਿਚ ਰਹਿੰਦਾ
ਜੀ ਕਾਂਟੋ ਫੁਲਾਂ ਤੇ
ਸੀ ਹਥ ਘਿਓ ਵਿਚ ਰਹਿੰਦਾ
ਜੀ ਕਾਂਟੋ ਫੁਲਾਂ ਤੇ

ਪਿੰਡਾਂ ਵਰਗਾ ਪਿੰਡ ਸੀ ਮੇਰਾ
ਪੇਂਡੂ ਜੇ ਸੀ ਲੋਕੀਂ
ਪਿਆਰ ਨਾਲ ਭਾਵੇਂ ਜਾਣ ਵੀ ਲੈ ਲੈ
ਓਏ ਕਹਿ ਕੇ ਨਾ ਰੋਕੀਂ
ਲੈ ਨੁਕ੍ਤੇ ਜੱਟਾਂ ਤੋਂ
ਢਿੱਲੀ ਚੂਲ ਚ ਫਾਨਾ ਥੋਕੀਂ
ਲੈ ਨੁਕ੍ਤੇ ਜੱਟਾਂ ਤੋਂ


ਤੀਜਾ ਮੇਰਾ ਸਾਥ ਗਰੀਬੀ
ਜਨਮ ਤੋ ਖੂਬ ਨਿਭਾਯਾ
ਤਖਤੀ, ਕਲਮ, ਦੁਆਤ,
ਗਲ ਤੱਪੜ ਵਾਲਾ ਬਸਤਾ ਪਾਯਾ,
ਜੀ ਗੋਲੀ ਆਲਾ ਬੱਤਾ ਪੀਤਾ
ਬਹੁਤ ਨਜ਼ਾਰਾ ਆਯਾ
ਜੀ ਓਸ ਗਰੀਬੀ ਨੇ
ਮੈਨੂ ਬੰਦਾ ਅੱਜ ਬਣਾਯਾ
ਜੀ ਓਸ ਗਰੀਬੀ ਨੇ

ਮੇਲਾ , ਮੱਸਿਆ, ਚੌਥ, ਪੈਂਚਵੀ
ਗੁਰੂਦੁਆਰੇ ਜਾਣਾ
ਖੀਰ ਕੜ੍ਹਾ, ਮਿਸ੍ਸੇ ਫੁਲਕੇ
ਰਜ ਰਜ ਲੰਗਰ ਖਾਣਾ
ਜੀ ਟਾਇਰ ਪੁਰਾਣਾ ਸਾਇਕਲ ਵਾਲਾ
ਡੰਡਿਆਂ ਨਾਲ ਭਜਾਨਾ
ਚੜ ਮੋਡੇ ਬਾਪੂ ਦੇ
ਓ ਮੇਲਾ ਵੇਖਣ ਜਾਣਾ
ਚੜ ਮੋਡੇ ਬਾਪੂ ਦੇ

ਗੋਲੀ ਪਿੱਲਾ, ਬਾਂਦਰ ਕਿੱਲਾ, ਖੇਡਣਾ ਗੁੱਲੀ ਡੰਡਾ,
ਖਿਦੁ ਈ ਵਜੀਐ, ਕਿਓਂ ਅਖਾਂ ਕੱਡਦੈ
ਹੋਜਾ ਬਾਪੂ ਠੰਡਾ
ਨੰਗੇ ਪੈਰੀਂ ਭੱਜਣਾ ਜੀ
ਨਾ ਕਖ ਦਿੱਸਨਾ ਨਾ ਕੰਡਾ
ਗੱਡਿਆ ਕੌਡੀ ਵਿਚ
ਸੀ ਜ਼ੈਲਦਾਰ ਨੇ ਝੰਡਾ
ਗੱਡਿਆ ਕੌਡੀ ਵਿਚ

Thursday, October 7, 2010

ਵੇਖ ਬੇਬੇ ਮੈਂ ਸਾਧ ਬਣ ਗਿਆ,

ਵੇਖ ਬੇਬੇ ਮੈਂ ਸਾਧ ਬਣ ਗਿਆ,
ਵੇਖ ਬੇਬੇ ਮੈਂ ਸਾਧ ਬਣ ਗਿਆ,
ਉਸ੍ਤਾਦਾ ਦਾ ਉਸ੍ਤਾਦ ਬਣ ਗਿਆ,
ਵੇਖ ਬੇਬੇ ਮੈਂ ਸਾਧ ਬਣ ਗਿਆ,

ਮੈਂ ਰੱਬ ਨੂ ਕਿਹਾ ਅਮੀਰ ਬਣਾ ਦੇ,
ਸੋਹਣੀ ਜਈ ਤਕਦੀਰ ਬਣਾ ਦੇ,
ਤੂ ਚਾਹੇ ਜਿੰਨੀ "ਰਿਸ਼ਵਤ" ਲੈ ਲੈ,
ਜਾ ਬਣ ਕੇ ਮੇਰਾ ਵੀਰ ਬਣਾ ਦੇ,
ਲੈ ਰੱਬ ਸੁਣੀ ਫਰਿਆਦ ਬਣ ਗਿਆ,
ਵੇਖ ਬੇਬੇ ਮੈਂ ਸਾਧ ਬਣ ਗਿਆ,

ਇਸ ਪੇਸ਼ੇ ਦੀ ਉਸਤਤ ਬਾਹਲੀ
ਖਾਵਾਂ ਵਿਚ ਸੋਨੇ ਦੀ ਥਾਲੀ
ਹੁਣ ਲੱਦ ਗਏ ਦਿਨ ਗਰੀਬੀ ਵਾਲੇ
ਵੇਖ ਸਫਾਰੀ ਨਵੀ ਕਢਾਲੀ
ਜੀ ਆ ਤਾਂ ਬੜਾ ਸੁਆਦ ਬਣ ਗਿਆ
ਵੇਖ ਬੇਬੇ ਮੈਂ ਸਾਧ ਬਣ ਗਿਆ,

ਜਨਤਾ ਮੂਰ੍ਖ ਬ੍ਨਾਓਨੀ ਸੌਖੀ
ਗੱਲਾਂ ਵਿਚ ਉਲਝੌਨੀ ਸੌਖੀ
ਔਰਤ ਜ਼ਾਤ ਡਰੌਣੀ ਸੌਖੀ
ਭਰਮਾਂ ਵਿਚ ਭਰਮੌਣੀ ਸੌਖੀ
ਉਸ੍ਤਾਦਾ ਦਾ ਉਸ੍ਤਾਦ ਬਣ ਗਿਆ,
ਵੇਖ ਬੇਬੇ ਮੈਂ ਸਾਧ ਬਣ ਗਿਆ,

ਖਲ੍ਕਤ ਗਫਲਤਖੋਰ ਬੜੀ ਹੈ
ਨਾ ਕਮ੍ਮੀ, ਕੱਮ ਚੋਰ ਬਡ਼ੀ ਹੈ
ਸਬ ਛੱਡ ਗੇ ਜਾਣਾ ਗੁਰੂ ਦੁਆਰੇ,
ਅੱਜ ਕਲ ਸੰਤਾਂ ਦੀ ਲੋਰ ਬੜੀ ਹੈ,
ਤੱਕ ਡਾਲਰਾਂ $ ਦਾ ਪਰਸ਼ਾਦ ਬਣ ਗਿਆ
ਵੇਖ ਬੇਬੇ ਮੈਂ ਸਾਧ ਬਣ ਗਿਆ.... ਜ਼ੈਲਦਾਰ ਪਰਗਟ ਸਿੰਘ

Tuesday, September 7, 2010

ਗੁਲਾਮੀ

ਪੁਛ ਲਵੋ ਬੇਸ਼ਕ ਖੁਦਾ ਨੂ,
ਪੁਛ ਲਵੋ ਚਾਹੇ ਖੁਦੀ ਨੂ
ਸਰ ਤਲੀ ਤੇ, ਸਰ ਤੇ ਰਂਬੀ,
ਸਰ ਨੇ ਵਾਰੇ ਸਰਜ਼ਮੀ ਤੋੱ,
ਚੁਮ ਕੇ ਰੱਸੇ ਗਲ ਚ ਪਾਏ,
ਨੇਜੇਆਂ ਤੇ ਸਿਰ ਟੰਗਾਏ,
ਭਰ ਗੱਡੇ ਲਾਸ਼ਾਂ ਦੇ ਆਏ,
ਫਿਰ ਗੁਲਾਮੀ ਕਿਸ ਕਮੀ ਤੋ

Sunday, August 29, 2010

Sardar's The Earth Saver

ਸਰਦਾਰਾਂ ਤੇ ਚੁਟਕੁਲੇ ਬਣਾਓਣ ਵਾਲੇਓ,
ਉਦੋਂ ਕਿਥੇ ਸੌ, ਮੁਗਲ ਜਦੋਂ ਬੁੱਕਦੇ ਸੀ,
ਹਿੱਮਤ ਹੋਈ ਨਾ ਮੁਕਾਬਲਾ ਕਰਨੇ ਦੀ,
ਸਰਦਾਰਾਂ ਦੀਆਂ ਲੱਤਾਂ ਪਿਛੇ ਹੀ ਲੁੱਕਦੇ ਸੀ,
ਓ ਵੈਰੀ ਝੂਠਾ ਵੀ ਰੋਬ ਜੇ ਮਾਰ ਦਿੰਦੇ,
ਟੁੱਟੀ ਟਹਿਣੀ ਵਾਂਗਰ ਪੈਰੀਂ ਝੂਕਦੇ ਸੀ,
ਓ ਥੋਡੇ ਸੂਤ ਦੇ ਧਾਗੇ ਬਚ੍ਔਣ ਦੇ ਲਯੀ,
ਸਰਦਾਰ ਹੀ ਮੌਤ ਘਰ ਢੁੱਕਦੇ ਸੀ,
ਥੋਡਾ ਸਰਦਾਰਾਂ ਕਰਕੇ ਹੈ ਵਜੂਦ ਕਾਯਮ,
ਬਿਨ ਸਰਦਾਰਾਂ ਜੰਜੂ ਜਾਂਦੇ ਮੁੱਕਦੇ ਸੀ,
ਜੈਲਦਾਰਾ ਹੁਣ ਕਿ ਅਕਲ ਭਲਾ ਔਣੀ ਓਹ੍ਨਾ ਨੂ,
ਜਿਹੜੇ ਪੁਸ਼ਤਾਂ ਤੋ ਮੋਢਿਆਂ ਤੋ ਥੁੱਕਦੇ ਸੀ

Tuesday, August 24, 2010

ਯਾਦ

ਤੇਰੇ ਨਾ ਗੁਜ਼ਾਰੇ ਪਲ ਯਾਦ ਜਦੋ ਆਏ
ਸੋਹਣੀਏ ਨੀ ਪਲ ਪਲ ਬਾਅਦ ਜਦੋ ਆਏ

ਤੇਰੇ ਮੁਖੜੇ ਦੀ ਪਹਲੀ ਮੁਸਕਾਨ ਨਹੀ ਮੈਂ ਭੁੱਲਿਆ
ਕਿਨੀ ਸੋਹਨੀ ਲਗਦੀ ਸੀ ਮੇਰੀ ਜਾਣ ਨਹੀ ਮੈਂ ਭੁੱਲਿਆ
ਤੇਰੀ ਅਖਿਯਾਂ ਚ ਮੈਂ ਤਾ ਸੀ ਜਹਾਨ ਵੇਖਿਆ
ਮੇਰੀ ਪੀੜ ਵਿਚ ਹੁੰਦੀ ਪਰੇਸ਼ਾਨ ਵੇਖਿਯਾ
ਮੇਰੇ ਬੁਲਿਯਾਂ ਤੇ ਹਾਸਾ ਇਕ ਪਲ ਵੀ ਸੀ ਆਉਂਦਾ
ਓਹਦੀ ਜਾਨ ਵਿਚ ਪੈਂਦੀ ਸੀ ਮੈਂ ਜਾਨ ਵੇਖਿਆ
ਮੇਰੇ ਹੋਠਾਂ ਉੱਤੇ ਤੇਰੀ ਫਰਿਯਾਦ ਜਦੋ ਆਏ
ਤੇਰੇ ਨਾ ਗੁਜ਼ਾਰੇ ਪਾਲ ਯਾਦ ਜਦੋ ਆਏ
ਸੋਹਣੀਏ ਨੀ ਪਲ ਪਲ ਬਾਅਦ ਜਦੋ ਆਏ

Monday, August 16, 2010

ਏ ਵਕ੍ਤ ਕਿਸੇ ਦਿਨ ਦੱਸੁਗਾ

ਤੂ ਜਿੱਤਣਾ ਹੈ ਜਾ ਹਰ੍ਨਾ ਹੈ,
ਏ ਵਕ੍ਤ ਕਿਸੇ ਦਿਨ ਦੱਸੁਗਾ

ਅੱਜ ਜੀਓਣਾ ਜਾ ਕਲ ਮਰਨਾ ਹੈ
ਕਿੰਜ ਗ਼ਮ ਸਾਗਰ ਵਿਚ ਤਰਨਾ ਹੈ
ਕਿੰਜ ਡੁੱਬਣਾ ਕਿਵੇਂ ਉਬਰਨਾ ਹੈ
ਏ ਵਕ੍ਤ ਕਿਸੇ ਦਿਨ ਦੱਸੁਗਾ

ਕਿੰਜ ਦਰ੍ਦ ਹਿਜਰ ਦਾ ਜਰਨਾ ਹੈ
ਕਿਸ ਜਗਾਹ ਖੁਸ਼ੀ ਦਾ ਝਰਨਾ ਹੈ
ਕਿਥੇ ਮੇਘ ਇਸ਼੍ਕ਼ ਜਾ ਵਰ੍ਹਨਾ ਹੈ
ਏ ਵਕ੍ਤ ਕਿਸੇ ਦਿਨ ਦੱਸੁਗਾ

ਤੇਰਾ ਬਾਜ ਇਸ਼੍ਕ਼ ਨਾ ਸਰ੍ਨਾ ਹੈ
ਕਰ ਜੈਲੀ ਜੇ ਕੁਜ ਕਰਨਾ ਹੈ
ਗਲ ਮੌਤ ਨੇ ਪਾਇਆ ਪਰ੍ਨਾ ਹੈ
ਏ ਵਕ੍ਤ ਕਿਸੇ ਦਿਨ ਦੱਸੁਗਾ

Thursday, August 12, 2010

VPO



ਨਾ ਪੁਛੋ ਮੇਰਾ ਪਤਾ ਯਾਰੋ,
ਸਾਡਾ ਤਾਂ ਸ਼ਹਿਰ ਅਵੱਲਾ ਏ
ਜਿਹਦਾ ਕੋਈ ਆਂਡ ਗੁਆਂਡ ਨਹੀ,
ਬੱਸ ਵੱਸਦਾ ਪਿਆਰ ਇਕੱਲਾ ਏ,
ਸਬ ਗਲੀਆਂ ਮਿਲਦੀਆਂ ਇੱਕ ਥਾਂ ਤੇ,
ਜਿਥੇ ਵੱਸਿਆ ਇਸ਼੍ਕ਼ ਮੁਹੱਲਾ ਏ,
ਹਰ ਪਾਸੇ ਪੈਂਦਾ ਸ਼ੋਰ ਸੁਣੇ,
ਅਸ਼ਿਕ ਜ਼ਾਤ ਮਚਾਇਆ ਹੱਲਾ ਏ,
ਜੀ ਲਬੋ ਜ਼ੈਲਦਾਰ ਵੀ ਮਿੱਲ ਜਾਉਗਾ,
ਫਿਰੇ ਹੋਇਆ ਇਸ਼੍ਕ਼ ਵਿਚ ਝੱਲਾ ਏ.............

Sunday, August 1, 2010

ਖੁਸ਼ਾਮਦ

ਨੀ ਤੇਰਾ ਨਾਮ ਲੈ ਕੇ ਰੋਣ ਦਾ ਹੁਣ ਟਾਈਮ ਹੀ ਹੈਨੀ,
ਕੇ ਆਪਣੇ ਆਪ ਹੀ ਹੁਣ ਮੈਂ ਖੁਸ਼ਾਮਦ ਕਰ ਲਯੀ ਅਪਣੀ,
ਨਾ ਕਹਿਨਾ ਮੋੜ ਦੇ ਛੱਲਾ, ਨਾ ਖਤ ਮੈਂ ਕਹਿੰਦਾ ਮੋੜਨ ਨੂ
ਤੇਰੀ ਯਾਦਾਂ ਚੋਂ ਹਰ ਸ਼ੈ ਮੈਂ ਬਰਾਮਦ ਕਰ ਲਯੀ ਅਪਣੀ.....

Tuesday, July 20, 2010

Udeekan

ਨੀ ਮੈਂ ਖੇਤਾਂ ਵਿਚ ਬੈਠਾ ਤੈਨੂ ਯਾਦ ਕਰੀ ਜਾਵਾਂ
ਗੱਲਾਂ ਕਰਨ ਹਵਾਵਾਂ,ਮੈਂ ਹੁੰਗਾਰਾ ਭਾਰੀ ਜਾਵਾਂ
ਪੂਛੇ ਚਾਨਣੀ ਕੇ ਕਿਥੇ ਤੇਰੀ ਜਾਂ ਰੁੱਕ ਗਯੀ
ਜਾ ਕਿਤੇ ਮੇਰੇ ਚੰਨ ਵਾਂਗ ਬੱਦਲਾਂ ਚ ਲੁੱਕ ਗਯੀ
ਹੁਣ ਚਾਨਣੀ ਨੂ ਦਵਾਂ ਕੀ ਜਵਾਬ ਦਸਦੇ
ਉਡੀਕਦੇ ਨੂ ਵੇਖ ਤਾਰੇ ਵੀ ਨੇ ਹੱਸਦੇ
ਨੀ ਆਜਾ ਜੈਲੀ ਤੈਨੂ ਪਿਆ ਚਿਰਾਂ ਤੋ ਉਡੀਕਦਾ
ਫਿਰੇ ਤੀਲੇ ਨਾਲ ਨਾਮ ਕੰਧਾਂ ਤੇ ਉਲੀਕਦਾ..................

Wednesday, July 14, 2010

kisaan

ਮਥੇ ਤੋ ਸਰ੍ਕ੍ਦਾ ਪਸੀਨਾ,
ਮੁਹ ਵਿਚ ਪੈ ਕੇ
ਸਮੇਂ ਦੇ ਲੂਣੇਪਣ ਦਾ ਇਹਸਾਸ ਕਰਾ ਰਿਹਾ ਸੀ,
ਹੜ ਦੇ ਉੱਤਰੇ ਹੋਏ ਪਾਣੀ ਦੇ ਨਿਸ਼ਾਨ ਵੱਟ ਤੇ ਤੇ ਦੇਖ,
ਓਹਦੇ ਮਥੇ ਦੇ ਵੱਟ ਕੁਜ ਘੱਟ ਗਏ ਸੀ,
ਝੋਨੇ ਦੇ ਬੂਟੇ,
ਕਿਸੇ ਮਹਾਮਾਰੀ ਦੌਰਾਨ , ਹਸਪਤਾਲ ਚ ਪਯੇ ਮਰੀਜਾਂ ਵਾਂਗ
ਇੱਕ ਦੂਜੇ ਉੱਤੇ ਡਿੱਗੇ ਪ੍ਯੇ ਸੀ,
ਕੁਜ ਕੁ ਬੂਟੇ ਹਜੇ ਵੀ ਸਮੇਂ ਨਾਲ ਸੰਘਰ੍ਸ਼ ਕਰਕੇ,
ਖੜੇ ਰਹਿਣ ਦਾ ਜਤਨ ਕਰ ਰਹੇ ਸੀ,
ਓ ਲਾਚਾਰ ਅਤੇ ਬੇਬਸ,
ਤਪਦੇ ਸੂਰਜ ਵੱਲ ਵੇਖ ਕੇ ,
ਔਣ ਵਾਲੀ ਕਿਸੀ ਅਗਲੀ ਬਿਪਦਾ ਬਾਰੇ ਸੋਚ ਰਿਹਾ ਸੀ............

Saturday, July 10, 2010

Modern Love

ਜੀ ਕਿਹ੍ੜਾ ਕਹਿੰਦਾ ਅਜ ਕਲ ਸਚਾ ਪਿਆਰ ਨਹੀ ਮਿਲਦਾ,
ਦਿਲ ਨਾਲ ਲਬੋ ਲੋਕ ਬਥੇਰੇ ਨੇ ਮਿਲ ਜਾਣੇ,
ਯਾਰ ਖੁਦਾ, ਜੀ ਜਿਹੜੇ ਇਸ਼੍ਕ਼ ਇਬਾਦਤ ਮੰਨਦੇ ਨੇ,
ਜੀ ਦਿਲ ਦੇ ਰੋਗੀ, ਵਰਗੇ ਤੇਰੇ ਮੇਰੇ ਮਿਲ ਜਾਣੇ

ਜੀ ਹੋਇਆ ਕੀ ਸਦੀ ਜੇ 21ਵੀਂ ਦੇ ਵਿਚ ਜੱਮੇ ਆ,
ਜੀ ਫਿਰ ਵੀ ਭੁੱਲੇ ਨਹੀ ਹਾਂ ਅਸ਼ਿਕ ਲੋਕ ਪੁਰਾਣੇ,
ਜੀ ਅੱਜ ਵੀ ਮਿਰਜ਼ੇ ਵਾਂਗਰ ਸਾਹਿਬਾਂ ਦੇ ਲਯੀ ਲਡ਼ ਸਕਦੇ,
ਪਰ ਦਰ ਲਗਦਾ ਜਾਣਾ ਪੈਜੇ ਨਾ ਕਿਤੇ ਥਾਣੇ

ਪਹਿਲਾਂ ਨਾਲ ਕਬੂਤਰ ਹੁਣ ਸੰਦੇਸ ਮੋਬਯਿਲਾਂ ਤੇ
ਨਵੇ ਜ਼ਮਾਨੇ ਨਾਲ ਤਰੀਕੇ ਬਦਲੇ ਜਾਣੇ
ਕਿਥੋ ਲਬਣ ਕਬੂਤਰ ਹੁਣ ਸੰਦੇਸ ਪੁਚੌਣ ਲਯੀ
ਹੁਣ ਤਾ ਮਿਲਣੋ ਹਟ ਗਏ ਜੰਗਲਾਂ ਵਿਚ ਮਰਜਾਨੇ

ਕੇ ਸੱਜਣ ਓਹੀ ਲਬੀਂ ਜਿਸਨੂ ਤੇਰੀ ਸਮਝ ਹੋਵੇ
ਮਤਲਬਖੋਰ ਯਾਰ ਤੇਰੇ ਦੁਖ ਵਿਚ ਕੱਮ ਨਹੀ ਆਣੇ
ਇੱਕ ਰੱਬ ਵਾਂਗਰ ਜੈਲੀ ਯਾਰ ਵੀ ਇਕ ਬਣਾ ਲੇਂ ਜੇ
ਆਖਰੀ ਸਾਹ ਤਕ ਦੇ ਤੇਰੇ ਦੁਖ ਨੇ ਕੱਟੇ ਜਾਣੇ

Thursday, July 8, 2010




ਬੂੰਦ ਕੋਈ ਤਰੇਲ ਦੀ ਜਿਓਂ ਸੋਹੰਦੀ ਏ ਗੁਲਾਬ ਤੇ
ਸੋਹੰਦੀ ਮੁਸਕਾਨ ਤੇਰੇ ਚੇਹਰੇ ਲਾਜਵਾਬ ਤੇ

ਹੁਣ ਚਲਦਾ ਨਾ ਵੱਸ ਦਿਲ ਹੋਏ ਨੀ ਬੇਤਾਬ ਤੇ
ਨਾਮ ਤੇਰਾ ਲਿਖ ਤਾ ਮੈਂ ਪਿਆਰ ਦੀ ਕਿਤਾਬ ਤੇ
...
ਜੀ ਸ਼ਾਨ ਜੋ ਹੈ ਖੰਬ ਦੀ ਪਰਿੰਦੇ ਸੁਰਖਾਬ ਤੇ
ਜੀ ਸਤਰੰਗੀ ਚੁੰਨੀ ਦੀ ਹੈ ਸ਼ੌਕਤ ਜਨਾਬ ਤੇ

ਜੀਨੁ ਵੇਖ ਪੈਜੇ ਵੱਟ, ਝੱਟ ਮਥੇ ਮਾਹਤਾਬ ਤੇ
ਸੋਹਣੀ ਨੀ ਕੋਈ ਹੋਣੀ ਤੇਰੇ ਵਰਗੀ ਪੰਜਾਬ ਤੇ

ਦੱਸ ਪਇਆ ਕੀ ਨਕਾਬ ਨੀ ਤੂ ਅਕਲ ਖਰਾਬ ਤੇ
ਇੱਕ ਤੂ ਹੀ ਬੱਸ ਦਿੱਸੇਂ ਜ਼ੈਲਦਾਰ ਦੇ ਖੂਆਬ ਤੇ

Wednesday, June 23, 2010

ਚਾਹ ਨਾਲ ਆਂਡੇ

ਜੀ ਘਰ ਵਾਲੀ ਘਰ ਨਹੀ
ਸਾਨੂ ਕਿਸੇ ਦਾ ਡਰ ਨਹੀ,
ਵਹੁਟੀ ਨਾਲ ਨਿਆਣੇ ਲੈ ਕੇ
ਗਯੀ ਹੋਯੀ ਆ ਵਾਂਡੇ,

ਮਜ਼ਾ ਆ ਗਯਾ
ਚੁੱਕ ਚਾਹ ਨਾਲ ਆਂਡੇ

ਕਯੀ ਦਿਨ ਦਾ ਢਾਬੇ ਦੀ ਖਾਵਾਂ
ਲੇਗ ਪੀਸ ਨਾਲ ਪੇਗ ਬਨਾਵਾਂ
ਨਾ ਧੋਣੇ ਪੈਂਦੇ ਭਾਂਡੇ

ਮਜ਼ਾ ਆ ਗਯਾ
ਚੁੱਕ ਚਾਹ ਨਾਲ ਆਂਡੇ

ਰਾਤ ਨੂ ਪੀ ਕੇ ਘਰ ਨੂ ਆਵਾਂ
ਕੋਠੇ ਚੜ ਕੇ ਰੌਲਾ ਪਾਵਾਂ
ਕੋਈ ਹੈਨੀ ਆਂਡ ਗੁਆਂਦੇ

ਮਜਾ ਆ ਗਯਾ
ਚੁੱਕ ਚਾਹ ਨਾਲ ਆਂਡੇ

ਲੋਨ ਕਢਾ ਕੇ ਗੱਡੀ ਲੈ ਲੀ
ਠੇਕੇ ਤੇ ਹੁਣ ਦੇਤਿ ਪੈਲੀ
Zelly ਤੋਡ਼ ਡੱਕਾ ਨਹੀ ਦੂਹਰਾ ਕਰਨਾ
ਨਾ ਭਨ੍ਨੇ ਪੈਨੇ ਟਾਂਡੇ

ਮਜਾ ਆ ਗਯਾ
ਚੁੱਕ ਚਾਹ ਨਾਲ ਆਂਡੇ

Saturday, June 19, 2010

ਹੌਸਲਾ ਨਾ ਹਾਰ

ਹੌਸਲਾ ਨਾ ਹਾਰ ਰੁੱਕ ਅਧ ਵਿਚਕਾਰ, ਤੂ ਸਦਾ ਰਹਿ ਚਲਦਾ,
ਜਿਹੜਾ ਸਮਾ ਜਿੱਤੇ ਯਾਰੋ ਸਮਾ ਵੀ ਤਾ ਹੁੰਦਾ ਬਸ ਓਹਦੇ ਵਲ੍ਦਾ

ਰਾਹੀਂ ਪਏੇ ਪਥਰਾ ਨੂ ਜਿਹੜੇ ਜਿਹੜੇ ਚੁੱਕ ਮਥੇ ਨਾਲ ਲਾਵਂਦੇ
ਔਂਦਿਆਂ ਮੁਸੀਬ੍ਤਾਂ ਨੂ ਕੱਟ ਓਹੀ ਮੰਜ਼ਿਲਾਂ ਤੇ ਪੰਹੁਚ ਜਾਵਦੇ
ਕਲ ਨਿਕਲੂ ਦੁਬਾਰਾ ਏਵੇ ਹੋ ਨਾ ਨਿਰਾਸ਼ ਦਿਨ ਵੇਖ ਢਲਦਾ
ਹੌਸਲਾ ਨਾ ਹਾਰ ਰੁੱਕ ਅਧ ਵਿਚਕਾਰ, ਤੂ ਸਦਾ ਰਹਿ ਚਲਦਾ,
ਜਿਹੜਾ ਸਮਾ ਜਿੱਤੇ ਯਾਰੋ ਸਮਾ ਵੀ ਤਾ ਹੁੰਦਾ ਬਸ ਓਹਦੇ ਵਲ੍ਦਾ

ਕੋਈ ਆਵੇਗੀ "ਕਿਰਣ" ਜਿਹੜੀ ਹਨੇਰੇਯਾਨ ਦੇ ਵਿਚ ਤੇਨੁ ਦੇਊ ਰੋਸ਼ਨੀ
ਏਵੇਂ ਫਿਰਦਾ ਗੁਆਚਾ ਤੇਨੁ ਸੂਰਤ ਕਿਓਂ ਨੀ ਕਾਤੋਂ ਤੇਨੁ ਹੋਸ਼ ਨੀ
ਅੱਜ ਨੂ ਤੂ ਜੀ ਲੈ ਹੱਸ , ਲਗਨਾ ਪ੍ਤਾ ਨੀ ਤੇਨੁ ਯਾਰਾ ਕੱਲ ਦਾ
ਹੌਸਲਾ ਨਾ ਹਾਰ ਰੁੱਕ ਅਧ ਵਿਚਕਾਰ, ਤੂ ਸਦਾ ਰਹਿ ਚਲਦਾ,
ਜਿਹੜਾ ਸਮਾ ਜਿੱਤੇ ਯਾਰੋ ਸਮਾ ਵੀ ਤਾ ਹੁੰਦਾ ਬਸ ਓਹਦੇ ਵਲ੍ਦਾ

Thursday, June 17, 2010

Maula

ਹਰਫ਼ ਮੌਲਾ, ਸ਼ਰਫ਼ ਮੌਲਾ,
ਦਿੱਸ ਰਿਹਾ ਹਰ ਤਰਫ ਮੌਲਾ,
ਭੇਦ ਤੇਰਾ ਜਾਣਦਾ ਨੀ
ਬਕਸ਼ ਮੈਂ ਕਮਜ਼ਰਫ਼ ਮੌਲਾ,
ਤਪਦੇ ਦਾਮਨ ਤੂ ਹੀ ਠਾਰੇ
...ਅਗਨ ਵਿਚ ਪਾ ਬਰਫ ਮੌਲਾ,
ਖਾਕਸਾਰ ਇਸ ਹਸਤੀ ਨੂ ਤੂ
ਸਿਰ ਉਠਾਵਨ ਯੋਗ ਕਰਦੇ,
ਦੇ ਖੁਸ਼ੀ ਤੇ ਖੇੜੇ ਜੀ ਨੂ,
ਦੂਰ ਗਮ ਤੇ ਰੋਗ ਕਰਦੇ.......

We the Farmers

ਸੌਖਿਆਂ ਨੀ ਬਨ੍ਜਰਾਂ ਚ ਫਸਲਾਂ ਉਗੌਣਿਆਂ
ਮਿਹਨਤ ਦੀ ਖਾਦ ਪਾ ਪਸੀਨੇ ਨਾਲ ਸੀਂਚ੍ਣਾ
ਮਾਰ ਮਾਰ ਕਹੀ ਪੈਗੇ ਹਥਾ ਵਿਚ ਛਾਲੇ
ਹੋਣਾ ਮਿਠਾ ਜਿਹਾ ਦਰ੍ਦ ਜਦ ਮੁਥੀਆਂ ਨੂ ਭੀਂਚ੍ਣਾ

...ਧੁੱਪੇ ਕਰ ਕਰ ਕੱਮ, ਕਾਲਾ ਹੋ ਚੱਲਾ ਏ ਚੱਮ
ਦੁਨੀਆ ਦਾ ਅੰਨਦਾਤਾ, ਕੱਡੇ ਖੇਤਾ ਦੇ ਵਿਚਾਲੇ ਦੱਮ
ਓ ਥੋਡੇ ਪਿਜ਼ੀਆਂ ਲਯੀ ਜਿਹੜਾ ਜੱਟ ਕਣਕ ਉਗੌਂਦਾ
ਦਿਨ ਵਿਚ ਇੱਕੋ ਵਾਰੀ, ਰੋਟੀ ਚੱਟਣੀ ਨਾ ਖੌਂਦਾ,

Haal-e-ashiqui

ਦਿਲ ਬੜੇ ਕੀਮਤੀ ਜੀ,
ਸਾਂਭ ਕੇ ਰਖੋ,
ਤਜੋਰੀ ਡੱਕੋ,

ਸਿਰੇ ਦਾ ਠੱਗ,

ਹੈ ਸਾਰਾ ਜੱਗ,
ਮਿਲੂ ਜ੍ਦ ਮੌਕਾ,
ਏ ਠੱਗ ਕੇ ਲੈਜੂ


ਇਸ਼੍ਕ਼ ਦੀ ਖੇਡ,
ਨਹੀ ਕੋਈ ਝੇਡ,,
ਏ ਮਾਇਆਜਾਲ,
ਸੱਜਣ ਦੀ ਭਾਲ,
ਚ ਪਟ ਨਾ ਵਾਲ,
ਤੂ ਸੂਰਤ ਸਮ੍ਭਾਲ,
ਗੁੰਜਲ ਕੋਈ ਪੈਜੂ,

ਸਿਰੇ ਦਾ ਠੱਗ,

ਹੈ ਸਾਰਾ ਜੱਗ,
ਮਿਲੂ ਜ੍ਦ ਮੌਕਾ,
ਏ ਠੱਗ ਕੇ ਲੈਜੂ



ਕੇਰਾਂ ਵੇਖ ਨਜ਼ਰ ਭਰ ਕੇ,
ਜੀ ਆਸ਼ਿਕ਼ ਜ਼ਾਤ,
ਮਾਰ ਕੇ ਝਾਤ
ਹੋਏ ਦਿਨ ਰਾਤ,
ਇਸ਼੍ਕ਼ ਦੀ ਬਾਤ
ਯਾਦ ਦਿਲ ਛੁਹਨੀ,
ਮਾਰ ਜਾਏ ਕੂਹਣੀ,
ਤਾ ਸਿਰ ਫਡ ਬੈਜੂ,

ਸਿਰੇ ਦਾ ਠੱਗ,
ਹੈ ਸਾਰਾ ਜੱਗ,
ਮਿਲੂ ਜ੍ਦ ਮੌਕਾ,
ਏ ਠੱਗ ਕੇ ਲੈਜੂ


ਰਹਿਣ ਡਰ ਕੇ ਮੌਲਾ ਤੋ,
ਤੂ ਸੁਣ ਲੈ ਯਾਰ,
ਇਸ਼੍ਕ਼ ਦੀ ਮਾਰ
ਬਡ਼ੀ ਬਦਕਾਰ,
ਖੰਡੇ ਦੀ ਧਾਰ,
ਤੇਜ ਤਲਵਾਰ,
ਦਿਲਾਂ ਤੇ ਵਾਰ,
ਕਿਦਾਂ ਦੱਸ ਸਹਿਜੁ,

ਸਿਰੇ ਦਾ ਠੱਗ,

ਹੈ ਸਾਰਾ ਜੱਗ,
ਮਿਲੂ ਜ੍ਦ ਮੌਕਾ,
ਏ ਠੱਗ ਕੇ ਲੈਜੂ


ਕੀ ਜ਼ੈਲਦਾਰ ਦਾ ਜੀ,
ਅਕਲ ਤੋ ਹੀਣ,
ਬੜਾ ਮਸਕੀਨ,
ਅਮ੍ਬਰ ਸਿਰ ਉੱਤੇ,
ਤੇ ਹੇਠ ਜ਼ਮੀਨ,
ਸੱਜਣ ਦੀ ਯਾਦ,
ਦਿੰਦੀ ਨੀ ਜੀਣ,

ਜੀ Jelly ਲਿਖਦਾ,

ਸਮੇ ਤੋ ਸਿਖ੍ਦਾ,
ਕੇ ਮੌਲਾ ਬਾਜ,
ਨਹੀ ਕੁਜ ਦਿਸ੍ਦਾ,
ਖਾਕ ਦਾ ਮਹਿਲ,
ਏ ਜਿੰਦਰੀ ਢਹਿਜੁ,

ਸਿਰੇ ਦਾ ਠੱਗ,

ਹੈ ਸਾਰਾ ਜੱਗ,
ਮਿਲੂ ਜ੍ਦ ਮੌਕਾ,
ਏ ਠੱਗ ਕੇ ਲੈਜੂ

Tuesday, June 15, 2010

YA YA I KNOW PUNJABI..................

ਜੇ ਇਸ ਤਰਾ ਹੀ ਅੰਗਰੇਜੀ ਚਲਦੀ ਰਹੀ,
ਪੰਜਾਬੀ ਮਾ ਬੋਲੀ ਇਤਿਹਾਸ ਬਣਕੇ ਰਹਿ ਜਾਣੀ ਏ,
ਪੰਜਾਬੀ ਵੇਖਣ ਲਯੀ ਲੋਕਾਂ ਇਤਿਹਾਸ ਦੀ ਕਿਤਾਬ ਫੋਲਿਆ ਕਰਨੀ,
ਅੰਗਰੇਜੀ ਲੋਕਾਂ ਦੇ ਹੱਡਾਂ ਚ ਬਹਿ ਜਾਣੀ ਏ,

ਸੂਈ ਤੋ ਲੈਕੇ ਜਹਾਜ਼ ਤੇ ਬਸ
ਅੰਗਰੇਜੀ ਹੀ ਲਿਖੀ ਜਾਂਦੀ ਹੈ
ਕਦੇ ਪੁਛਣਾ ਆਪਣੇ "ਹੈਰੀ" ਜਾ "ਗੈਰੀ" ਨੂ
ਕਾਕਾ
ਪੈਂਤੀ ਅਖਰੀ ਔਂਦੀ ਹੈ ?

ਅੱਗੋਂ ਜਵਾਬ ਵੀ ਓਦਾਂ ਹੀ ਮਿਲਣਾ,
ਯਾ ਯਾ ਡੈਡ, ਆਇ ਨੋ ਅੰਗਰੇਜੀ ਐਂਡ ਟ੍ਵੇਂਟੀ ਦਾ ਪਹਾੜਾ,
ਬਟ ਡਿਫਿਕਲ੍ਟ ਯਾ ਡੈਡ ਯਾਦ ਕਰਨਾ
ਉਡ਼ਾ ਆੜਾ !

ਸੁਣ ਜ਼ੈਲਦਾਰ ਤੂ ਅਕਲਹੀਣਿਆ,
ਤੂ ਕਿਸ ਕਿਸ ਨੂ ਸਮਝਾਏਂਗਾ,
ਜਿਹੜੇ ਜੱਟ ਅਗ੍ਰਿਕਲ੍ਚਰ ਹੀ ਭੁੱਲ ਗਏ
ਤੂ ਕੀ ਪੰਜਾਬੀ ਕਲ੍ਚਰ ਸਿਖਾਏਂਗਾ.............................
ਸੌਖਿਆਂ ਨੀ ਬਨ੍ਜਰਾਂ ਚ ਫਸਲਾਂ ਉਗੌਣਿਆਂ
ਮਿਹਨਤ ਦੀ ਖਾਦ ਪਾ ਪਸੀਨੇ ਨਾਲ ਸੀਂਚ੍ਣਾ
ਮਾਰ ਮਾਰ ਕਹੀ ਪੈਗੇ ਹਥਾ ਵਿਚ ਛਾਲੇ
ਹੋਣਾ ਮਿਠਾ ਜਿਹਾ ਦਰ੍ਦ ਜਦ ਮੁਥੀਆਂ ਨੂ ਭੀਂਚ੍ਣਾ

ਧੁੱਪੇ ਕਰ ਕਰ ਕੱਮ, ਕਾਲਾ ਹੋ ਚੱਲਾ ਏ ਚੱਮ
ਦੁਨੀਆ ਦਾ ਅੰਨਦਾਤਾ, ਕੱਡੇ ਖੇਤਾ ਦੇ ਵਿਚਾਲੇ ਦੱਮ
ਓ ਥੋਡੇ ਪਿਜ਼ੀਆਂ ਲਯੀ ਜਿਹੜਾ ਜੱਟ ਕਣਕ ਉਗੌਂਦਾ
ਦਿਨ ਵਿਚ ਇੱਕੋ ਵਾਰੀ, ਰੋਟੀ ਚੱਟਣੀ ਨਾ ਖੌਂਦਾ,

Thursday, May 27, 2010

Billo ji Jara Hillo ji

ਮੇ ਕਿਹਾ
ਬਿੱਲੋ ਜੀ
ਜਰਾ ਹਿੱਲੋ ਜੀ,

ਸੂਰਜ ਨਿਕਲਿਆ
ਛੱਡੋ ਪਿੱਲੋ ਜੀ

ਤੇਰੇ ਨਾਲ ਦੀਆਂ
ਗਿਆਂ ਸੈਰ ਕਰਨ,
ਤੂ ਰਹੀ ਗਯੀ
ਢਿੱਲਮ ਢਿੱਲੋ ਜੀ

ਚਿੜਿਆ ਚਿਹ੍ਕਨ
ਬਚੇ ਰੋਂਦੇ
ਤੁਸੀ ਚਾਦਰ ਤਾਣ ਪਏੇ ਸੌਂਦੇ

ਉਠੋ ਚਾਹ ਦੇ ਕੱਪ ਨੂ
ਮਿੱਲੋ ਜੀ

ਬਿੱਲੋ ਜੀ ਜਰਾ ਹਿੱਲੋ ਜੀ

ਖਾ ਖਾ ਪਿਜ਼ੇ
ਬਰ੍ਗਰ ਟਿੱਕੀਆਂ
ਕੁਜ ਮਿਰ੍ਚ ਵਾਲਿਆਂ ਕੁਜ ਫਿੱਕੀਆਂ
ਹੋਯ ਵੇਟ 75 ਕਿੱਲੋ ਜੀ
ਮੇ ਕਿਹਾ
ਬਿੱਲੋ ਜੀ ਜਰਾ ਹਿੱਲੋ ਜੀ

ਉਠੋ ਜਲਦੀ ਜਾ ਕੇ
ਫ੍ਰੇਸ਼ ਹੋਵੋ
ਨਾ ਸੁਪਨੇ ਦੇ ਵਿਚ ਕਿੱਲ੍ਹੋ ਜੀ
ਮੇ ਕਿਹਾ
ਬਿੱਲੋ ਜੀ ਜਰਾ ਹਿੱਲੋ ਜੀ

ਤੇਨੁ ਜ਼ੈਲਦਾਰ ਸਮਝੌਂਦਾ ਹੈ
ਬੜੇ ਚਿਰ ਦਾ ਪਿਆ ਉਠੌਂਦਾ ਹੈ
ਨਾ ਜ਼ਖਮ Zelly ਦੇ ਛਿੱਲੋ ਜੀ
ਮੇ ਕਿਹਾ ਬਿੱਲੋ ਜੀ
ਜਰਾ ਹਿੱਲੋ ਜੀ

Wednesday, April 28, 2010

ਕਾਗ਼ਜ਼ੀ ਇਸ਼ਾਰਿਆਂ ਨਾ ਹੱਲ ਹੁੰਦੇ ਮਸਲੇ ਨੀ, ਬਿਨਾ ਹਥਿਆਰਾਂ ਦੇ ਮੈਦਾਨ ਫਤਿਹ ਹੁੰਦੇ ਨੀ
ਗੱਲਾਂ ਬਾਤਾਂ ਨਾਲ ਨਹੀ ਮਿਲਦੀ ਆਜ਼ਾਦੀ ਕਦੇ, ਬਿਨਾ ਖੂਨ ਡੁੱਲੇ ਚੋਲੇ ਲਾਲ-ਰੱਤੇ ਹੁੰਦੇ ਨੀ

Wednesday, April 21, 2010

The Silent Drops

ਜ਼ੈਲ੍ਦਾਰਾ ਇਸ਼੍ਕ ਚ ਰੋਣ ਦਾ ਰਿਵਾਜ ਹੈ
ਹੰਜੁਆਨ ਦੇ ਨਾਲ ਅਖਾਂ ਧੋਣ ਦਾ ਰਿਵਾਜ ਹੈ
ਮਿਲੇ ਹੋਏ ਗਮ ਹਾਸਿਆਂ ਦੇ ਥੱਲੇ ਦੱਬ ਕੇ,
ਪਲਕਾਂ ਚ ਦੁਖੜੇ ਲੁਕੌਣ ਦਾ ਰਿਵਾਜ ਹੈ

Thursday, April 1, 2010

FASHIONIZM

ਭੁੱਲ ਗਯੀ ਪੰਜਾਬੀ ਸੂਟ , ਲਹਿੰਗਾ ਫੁਲਕਾਰੀਆਂ,
ਚੁੰਨੀ ਕੰਢੇ ਸੋਨੇ ਰੰਗੇ ਗੋਟੇ ਦੀਆਂ ਧਾਰੀਆਂ
ਸੱਗੀਫੁੱਲ ,ਨਥ , ਕੋਕਾ ਤਿੰਨ ਨ੍ਗਾਂ ਵਾਲਾ,
ਗੁੱਤ ਚ ਪਰਾਂਦੀ, ਟਿੱਕਾ ਕੰਨ ਪਿਛੇ ਕਾਲਾ

ਬਾਪੂ ਦੇ ਖਨ੍ਗੂਰੇ ਨਾਲ ਦਿਲ ਕਂਬ ਜਾਣਾ
ਵੀਰੇ ਨਾਲ ਗਲ ਕਰਦੇ ਵੀ ਸੰਗ ਜਾਣਾ
ਨੀ ਸੀ ਹੁੰਦਾ ਬਿਨਾ ਦਸੇ ਘਰੋਂ ਬਾਹਰ ਲਂਗ ਜਾਣਾ

ਸਬ ਹੱਦਾਂ ਟੱਪ ਚੱਲੀ ਹੀਰ ਵਾਰਿਸ ਦੇ ਖੂਆਬ ਦੀ
ਫੈਸ਼ਨਾ ਨੇ ਪੱਟੀ ਯਾਰੋ ਜੱਟੀ ਓ ਪੰਜਾਬ ਦੀ
ਫੈਸ਼ਨਾ ਚ ਰੁਲੀ ਯਾਰੋ ਜੱਟੀ ਓ ਪੰਜਾਬ ਦੀ

ਜਿਹੜੇ ਕਪਦੇ ਤੂ ਪਾਕੇ ਫਿਰੇ ਬਣਦੀ ਨੀ ਸ਼ਹਿਰੀ
ਮਾਰੇ ਵਿਰਸੇ ਨੂ ਡੰਗ ਬਣ ਨਾਗ ਏਹੋ ਜਹਿਰੀ

ਕਹਿੰਦੀ ਲਮੀ ਗੁੱਤ ਹੁਣ ਮੇਨੂ ਲਗਦੀ ਨੀ ਚੰਗੀ
ਚੁੰਨੀ, ਸ਼ਰਮ ,ਪਰਾਂਦੀ ਰਹੀਗੀ ਕਿੱਲੀ ਉੱਤੇ ਟੰਗੀ

ਪਰ ਗਲ ਕੌਣ ਸੁਣੇ ਜ਼ੈਲਦਾਰ ਬੇਦਿਮਾਗ ਦੀ
ਫੈਸ਼ਨਾ ਨੇ ਪੱਟੀ ਯਾਰੋ ਜੱਟੀ ਓ ਪੰਜਾਬ ਦੀ
ਫੈਸ਼ਨਾ ਚ ਰੁਲੀ ਯਾਰੋ ਜੱਟੀ ਓ ਪੰਜਾਬ ਦੀ

Monday, March 22, 2010

Shaheed


ਇਨਕ਼ਲਾਬ ਦੇ ਨਾਰੇ ਲੌਂਦਾ
ਯਾਰਾ ਓਹੋ ਭਗਤ ਸਿੰਘ ਸੀ
ਦੇਸ਼ ਲਯੀ ਮਰ ਮਿਟਣਾ ਚਾਹੁੰਦਾ
ਯਾਰਾ ਓਹੋ ਭਗਤ ਸਿੰਘ ਸੀ
ਰੰਗ ਬਸੰਤੀ ਜਿਸਨੂ ਭੌਂਦਾ

ਯਾਰਾ ਓਹੋ ਭਗਤ ਸਿੰਘ ਸੀ

ਅੰਗਰੇਜ਼ਾਂ ਨੂ ਕਂਬਣ ਲੌਂਦਾ
ਯਾਰਾ ਓਹੋ ਭਗਤ ਸਿੰਘ ਸੀ
ਭਾਰਤ ਮਾਂ ਦਾ ਲਾਲ ਕਹੌਂਦਾ

ਯਾਰਾ ਓਹੋ ਭਗਤ ਸਿੰਘ ਸੀ
ਫਾਂਸੀ ਵੀ ਹੱਸ ਮਥੇ ਲੌਂਦਾ
ਜ਼ੈਲਦਾਰਾ ਓਹੋ ਭਗਤ ਸਿੰਘ ਸੀ
23 ਮਾਰ੍ਚ 1931 ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਨ ਦੀ ਸਬ ਨੂ ਵਧਾਯੀ ਹੋਵੇ ਜੀ

Sunday, February 14, 2010

Zaildar Thinks

The Worse

ਬੇਕਦਰਾਂ ਨਾਲ ਯਾਰੀ ਮਾੜੀ
ਯਾਰ ਨਾਲ ਗੱਦਾਰੀ ਮਾੜੀ
ਬੁੱਡੀ ਉਮਰ ਬੀਮਾਰੀ ਮਾੜੀ
ਜੋ ਪੁਠੇ ਰਸਤੇ ਪਾਵੇ
ਓ ਯਾਰ ਬੁਰਾ ਹੈ
______
ਧੀ ਨਹੀ ਜੱਮਨ ਦਿੰਦੇ ਮਾੜੇ
ਅਕਲ ਨੂ ਲੌਂਦੇ ਜਿੰਦੇ ਮਾੜੇ
ਜੋ ਬੇਪਤ ਕਰ ਛਡ ਦਿੰਦੇ ਮਾੜੇ
ਔਰਤ ਦਾ ਮੁੱਲ ਨਾ ਪਾਵੇ
ਓ ਪਰਵਾਰ ਬੁਰਾ ਹੈ
__
ਪੇਪਰਾਂ ਦੇ ਵਿਚ ਪਿਆਰ ਹੈ ਮਾੜਾ
ਦੁਸ਼ਮਣ ਹਥ ਹਥਿਆਰ ਹੈ ਮਾੜਾ
ਦੌਲਤ ਦਾ ਇਜਹਾਰ ਹੈ ਮਾੜਾ
ਜੋ ਦਿਲ ਦੀ ਗਲ ਲੁਕਾਵੇ
ਦਿਲਦਾਰ ਬੁਰਾ ਹੈ
___
ਢੋਂਗੀ ਸਾਧ ਪਾਖੰਡੀ ਮਾੜੇ
ਧਰਮ ਦੀ ਪੌਂਦੇ ਵੰਡੀ ਮਾੜੇ
ਜੋ ਰੱਬ ਨੂ ਵੇਚਣ ਮੰਡੀ ਮਾੜੇ
ਜੋ ਪੈਰੀਂ ਹਥ ਲੁਆਵੇ
ਅਵਤਾਰ ਬੁਰਾ ਹੈ
___
ਜ਼ੈਲਦਾਰਾ ਤੇਰੇ ਕੱਮ ਨੇ ਮਾੜੇ
ਬਿਨ ਯਾਰ ਲਏ ਜੋ ਦਮ ਨੇ ਮਾੜੇ
ਉਠੇ ਜੋ ਗਲਤ ਕਦਮ ਨੇ ਮਾੜੇ
ਬਿਨ ਸੋਚੇ ਕਲਮ ਚਲਾਵੇ
ਜ਼ੈਲਦਾਰ ਬੁਰਾ ਹੈ


Love Injured


ਪਾਟੀ ਹੋਯੀ ਜੀਨ ਵੀ ਫਬਦੀ ਏ
ਜਦ ਸੱਟ ਇਸ਼੍ਕ਼ ਦੀ ਵੱਜਦੀ ਏ

ਦਿਲ ਕੱਲਿਆਂ ਰਹਿਣਾ ਚਾਹੁੰਦਾ ਹੈ
ਜਦ ਸੱਜਣ ਚੇਤੇ ਔਂਦਾ ਹੈ
ਕਿਓਂਕਿ
ਫੇਰ ਹਰ ਇਕ ਬੁੱਲਾ ਹਵਾ ਦਾ ਵੀ
ਸੱਜਣਾ ਦੀ ਖਬਰ ਲਿਆਓਂਦਾ ਹੈ
ਤਨਹਾਈ ਦੰਦੀਆਂ ਵੱਡਦੀ ਹੈ
ਜਦ ਸੱਟ ਇਸ਼੍ਕ਼ ਦੀ ਵੱਜਦੀ ਏ

ਪਾਟੀ ਹੋਯੀ ਜੀਨ ਵੀ ਫਬਦੀ ਏ
ਜਦ ਸੱਟ ਇਸ਼੍ਕ਼ ਦੀ ਵੱਜਦੀ ਏ

ਜਦ Datesheet ਨੂ ਭੁੱਲ ਜਾਵੇ
ਪਰ Valentine Day ਯਾਦ ਰਹੇ
ਹੁਣ Women Colleg ਬੰਦ ਹੋਣਾ
ਹੋ ਗਿਆ ਟਾਇਮ ਏ ਯਾਦ ਰਹੇ
ਗੇਡੀ ਤੇ ਗੇਡੀ ਲੱਗਦੀ ਏ
ਜਦ ਸੱਟ ਇਸ਼੍ਕ਼ ਦੀ ਵੱਜਦੀ ਏ

ਪਾਟੀ ਹੋਯੀ ਜੀਨ ਵੀ ਫਬਦੀ ਏ
ਜਦ ਸੱਟ ਇਸ਼੍ਕ਼ ਦੀ ਵੱਜਦੀ ਏ

Thursday, February 11, 2010

The Love Injured

ਪਾਟੀ ਹੋਯੀ ਜੀਨ ਵੀ ਫਬਦੀ ਏ
ਜਦ ਸੱਟ ਇਸ਼੍ਕ਼ ਦੀ ਵੱਜਦੀ ਏ

ਦਿਲ ਕੱਲਿਆਂ ਰਹਿਣਾ ਚਾਹੁੰਦਾ ਹੈ
ਜਦ ਸੱਜਣ ਚੇਤੇ ਔਂਦਾ ਹੈ
ਕਿਓਂਕਿ
ਫੇਰ ਹਰ ਇਕ ਬੁੱਲਾ ਹਵਾ ਦਾ ਵੀ
ਸੱਜਣਾ ਦੀ ਖਬਰ ਲਿਆਓਂਦਾ ਹੈ
ਤਨਹਾਈ ਦੰਦੀਆਂ ਵੱਡਦੀ ਹੈ
ਜਦ ਸੱਟ ਇਸ਼੍ਕ਼ ਦੀ ਵੱਜਦੀ ਏ

ਜਦ Datesheet ਨੂ ਭੁੱਲ ਜਾਵੇ
ਪਰ Valentine Day ਯਾਦ ਰਹੇ
ਹੁਣ Women Colleg ਬੰਦ ਹੋਣਾ
ਹੋ ਗਿਆ ਟਾਇਮ ਏ ਯਾਦ ਰਹੇ
ਗੇਡੀ ਤੇ ਗੇਡੀ ਲੱਗਦੀ ਏ
ਜਦ ਸੱਟ ਇਸ਼੍ਕ਼ ਦੀ ਵੱਜਦੀ ਏ

At The End

ਸਬ ਏਥੇ ਜਾਣੇ ਛੁੱਟ, ਸਬ ਪੰਛੀ ਸਾਰੇ ਰੁਖ,
ਦੁਨਿਯਾ ਦੇ ਦੁਖ ਸੁਖ, ਕੀ ਰੱਜ ਤੇ ਕੀ ਭੂਖ,

ਤੇਨੁ ਕਾਲ ਅੱਗੇ ਸੋਹਣੇਯਾ ਵੇ ਪੈਣਾ ਹਰਨਾ
ਤੂ ਵੀ ਸਾਰਿਆਂ ਦੇ ਵਾਂਗ ਜ਼ੈਲਦਾਰ ਮਰਨਾ

ਛੱਡ ਦੁਨਿਯਾ ਨੂ ਹੱਦੋ ਵਧ ਪਿਆਰ ਕਰਨਾ
ਦਿਲੋਂ

ਲਾਲਚ ਨੂ ਕੱਡ,ਜੋਡ਼ੇ ਢਿਡ ਵੱਡ ਵੱਡ,

ਓ ਨਾ ਰ੍ਸ਼ਵਤ ਲੇਂਦੇ, ਜਮਾਂ ਜਾਣ ਲੈਣੀ ਕੱਡ.

ਰੱਬ ਅੱਗੇ ਸਬ ਪੈਣਾ ਈ ਹਿਸਾਬ ਕਰਨਾ
ਤੂ ਵੀ ਸਾਰਿਆਂ ਦੇ ਵਾਂਗ ਜ਼ੈਲਦਾਰ ਮਰਨਾ
ਛੱਡ ਦੁਨਿਯਾ ਨੂ ਹੱਦੋ ਵਧ ਪਿਆਰ ਕਰਨਾ

ਏਵੇਂ ਫੋਕੀ ਜੀ ਵਿਖੌਂਦਾ ਰਹੇ ਟੌਹਰ ਸਬ ਨੂ

ਤੂ ਵਿਚੋਂ ਹੋਰ ਦਿੱਸੇਂ ਉੱਤੋਂ ਕੁਝ ਹੋਰ ਸਬ ਨੂ

ਮਾਰੇ ਠੱਗੀਆਂ ਤੂ ਕਹੇਂ ਕਾਤੋਂ ਚੋਰ ਸਬ ਨੂ

ਘੜਾ ਪਾਪਾਂ ਤੇਰੇਆਂ ਦਾ ਕਿਤੇ ਜਾਵੇ ਭਰ ਨਾ

ਤੂ ਵੀ ਸਾਰਿਆਂ ਦੇ ਵਾਂਗ ਜ਼ੈਲਦਾਰ ਮਰਨਾ
ਛੱਡ ਦੁਨਿਯਾ ਨੂ ਹੱਦੋ ਵਧ ਪਿਆਰ ਕਰਨਾ
.

Wednesday, February 10, 2010

Zaildar Thinks

YOU KAY

ਦੱਸ ਕਿਊਂ ਨਾ ਬਾਹਰ ਮੈਂ ਜਾਵਾਂ

ਦੱਸ ਕਿਊਂ ਨਾ ਬਾਹਰ ਮੈਂ ਜਾਵਾਂ

ਇਕ ਨੌਕਰੀ ਪਿਛਹੇ 500 ਬੰਦੇ
ਦੱਸ ਕੀਹਦੇ ਕੀਹਦੇ ਆਵੇ ਵੰਡੇ
Worker ਬਹੁਤੇ ਘਟ ਗਾਏ ਧੰਦੇ
ਕਿਸ ਕੱਮ ਨੂ ਹਥ ਮੈਂ ਪਾਵਾਂ
ਦੱਸ ਕਿਊਂ ਨਾ ਬਾਹਰ ਮੈਂ ਜਾਵਾਂ

ਨੌਕਰੀ ਨੀ ਮਿਲਦੀ ਸਰਕਾਰੀ
ਕਹਿੰਦੇ ਲੌਣੀ ਪਉ ਸਿਫਾਰਿਸ਼ ਭਾਰੀ
M.P., M.L.A., ਪਟਵਾਰੀ
ਜਾਂ P.M. ਯਾਰ ਬਣਾਵਾਂ
ਦੱਸ ਕਿਊਂ ਨਾ ਬਾਹਰ ਮੈਂ ਜਾਵਾਂ

ਹਰ ਥਾਂ ਰਿਸ਼ਵਤ ਦੇ ਦੇ ਥੱਕੇ
ਹਰ ਦਫਤਰ ਵਿਚ ਖਾਦੇ ਧੱਕੇ
ਨੋਟਾਂ ਦੇ ਏ ਮਾਰਨ ਫੱਕੇ
ਕਿੰਨਾ ਕੁ ਹੋਰ ਖੁਆਵਾਂ
ਦੱਸ ਕਿਊਂ ਨਾ ਬਾਹਰ ਮੈਂ ਜਾਵਾਂ

ਆੜਤੀਏ ਦਾ 2 ਲਖ ਦੇਣਾ
Bank Loan ਵੀ ਮੋੜਨਾ ਪੈਣਾ
ਲੈਣਦਾਰਾਂ ਨੇ ਜੀਨ ਨੀ ਦੇਣਾ
ਦੱਸ ਕਿੱਦਾਂ ਕਰਜ਼ ਚੁਕਾਵਾਂ
ਦੱਸ ਕਿਊਂ ਨਾ ਬਾਹਰ ਮੈਂ ਜਾਵਾਂ

ਜ਼ੈਲਦਾਰ ਹੁਣ UK ਜਾਕੇ
24 ਘੰਟੇ Shiftan ਲਾਕੇ
ਭੇਜੂੰਗਾ ਜਦ Pound ਕਮਾਕੇ
ਫੇਰ ਢਲ ਜਾਣਾ ਪਰਛਾਵਾਂ
ਦੱਸ ਕਿਊਂ ਨਾ ਬਾਹਰ ਮੈਂ ਜਾਵਾਂ

ਦੱਸ ਕਿਊਂ ਨਾ ਬਾਹਰ ਮੈਂ ਜਾਵਾਂ


Red Honda Activa

ਬਿੱਲੋ ਲਯੀ Activa ਨੀ ਤੂ ਲਾਲ ਰੰਗ ਦੀ
____________________________
ਨੀ ਤੂ ਕਰੇਂ Activa ਜਦੋ Self Start
ਕਰੇ Double Speed ਉੱਤੇ Beat ਸਾਡਾ Heart
ਤੇਰੇ ਰੂਪ ਵਿਚ ਸੋਹਣੀਏ ਕੋਈ ਪਹਿਲਾਂਈ ਨੀ ਸੀ ਘਾਟ
ਬੈਠੀ ਲਾਲ ਪਾਰੀ ਉੱਤੇ ਲੱਗੇਂ ਹੋਰ ਵੀ Smart
ਜਦੋਂ ਲੰਗੇ ਜਾਵੇ ਆਸ਼ਕ਼ਾਂ ਦੇ ਦਿਲ ਡੰਗਦੀ
ਬਿੱਲੋ ਲਯੀ Activa ਨੀ ਤੂ ਲਾਲ ਰੰਗ ਦੀ

ਰੱਬ ਕਰੇ ਕੀਤੇ ਏਹੋ Incident ਹੋ ਜਾਵੇ
ਤੇਰਾ ਮੇਰੀ Bike ਨਾਲ Accident ਹੋ ਜਾਵੇ
ਨੀ ਤੁੰ ਬਾਂਹ ਫਡ ਪੂਛੇ “ਜੀ ਕਿਤੇ ਲੱਗੀ ਤੇ ਨਹੀ”
ਨੀ ਤੇਰੇ ਦਿਲ ਤੇ ਪਿਆਰ ਵਾਲਾ Dent ਹੋ ਜਾਵੇ
ਤੂ ਘਰ ਜਾਵੇਂ ਮੇਰੀ ਰੱਬ ਕੋਲੋਂ ਖੈਰ ਮੰਗਦੀ
ਬਿੱਲੋ ਲਯੀ Activa ਨੀ ਤੂ ਲਾਲ ਰੰਗ ਦੀ

ਸੁਣ ਗੱਲਾਂ ਹੁਣ ਕੀ ਕੀ ਕਰਦੇ ਨੇ ਲੋਕ ਨੀ
ਘੱਟੋ ਘੱਟ ਲਾਲ ਬੱਤੀ ਤੇ ਤਾ ਗੱਡੀ ਰੋਕ ਨੀ
ਤੁਰੇ ਫਿਰਦੇ ਗਰੀਬ ਕਯੀ ਰਾਹਾਂ ਚ ਬਥੇਰੇ
ਕਿਸੇ ਸਮੇ ਦੇ ਸਤਾਏ ਚ ਨਾ ਦੇਵੀ ਠੋਕ ਨੀ
ਬਿਨਾ ਆਯੀ ਜਾਣ ਲੈ ਲੀਂ ਨਾ ਕਿਸੇ ਮਲੰਗ ਦੀ
ਬਿੱਲੋ ਲਯੀ Activa ਨੀ ਤੂ ਲਾਲ ਰੰਗ ਦੀ

ਹੋਯਾ ਵੇਖ ਕੇ ਹੈਰਾਨ ਤੇਨੁ ਜ਼ੈਲਦਾਰ ਨੀ
ਵਾਂਗ ਫਿਲਮਾਂ ਨਾ ਸੋਹਣੀਏ Break ਮਾਰ ਨੀ
ਜੇ ਕਿਤੇ ਭੁੱਲ ਨਾਲ ਤੇਥੋ ਏ Slip ਹੋ ਗਯੀ
ਤੂ Activa ਦੀਆਂ ਦੇਗੀ ਹੱਡੀਆਂ ਖਿਲਾਰ ਨੀ
Race ਦੇਣ ਲੱਗੀ ਬਿੱਲੋ ਨਾ ਤੂ ਭੋਰਾ ਸੰਗਦੀ
ਹਾਏ ਲਯੀ Activa ਨੀ ਤੂ ਲਾਲ ਰੰਗ ਦੀ


Crazy Jatt

ਪਾਲੀ ਜੀਨ ਪਰਾਂ ਸੁੱਟਤਾ ਪਜਾਮਾ ਕੁਡੀਏ
ਦੇ ਸ੍ਕੂਟਰ ਲਿਆਯਾ ਨਵਾ ਯਾਮਹਾ ਕੁਡੀਏ
ਤੇਰੇ ਪਿਛੇ ਕਿੰਨੀਆਂ ਦਾ ਦੇਣਦਾਰ ਹੋ ਗਿਆ
ਤਾਂਹਵੀ ਲਥਿਯਾ ਨੀ ਤੇਰਾ ਹਜੇ ਲਾਹ੍ਮਾ ਕੁਡੀਏ

ਪਾਵੇ ਜੀਨ ਨਾਲ ਜੁੱਤੀ ਹੁਣ Reebok ਦੀ
ਨੀ ਤੇਰੀ ਯਾਦ ਚ ਟ੍ਰਾਲੀ ਕਿੱਕਰ ਚ ਠੋਕ ਤੀ
ਨਾਲੇ ਲੱਗੀਆਂ ਝਰੀਟਾਂ ਬੂਥਾ ਛਿੱਲ ਨੀ ਗਿਆ
ਤੇਰੇ ਪਿਜ਼ਾਰ ਚ ਦਿਮਾਗ ਓਹਦਾ ਹਿੱਲ ਨੀ ਗਿਆ

ਲਾਯੀ ਰਖਦਾ ਮੋਬਾਇਲ ਉੱਤੇ ਫਿਲਮੀ ਜਹੇ ਗਾਨੇ
ਖੜ ਸ਼ੀਸ਼ੇ ਮੂਰ ਖੁਦ ਨੂ ਓ ਸ਼ਾਹਰੁਖਾਨ ਜਾਣੇ

ਜੀ ਮੁੰਡਾ ਕੰਨਾ ਵਿਚ ਹੇਡਫੋਨ ਲਾਯੀ ਰਖਦਾ
ਬਿਨਾ ਗੱਲੋਂ ਰੇਲ ਯਾਮ੍ਹੇ ਦੀ ਬਣਾਯੀ ਰਖਦਾ
ਭਾਵੇ ਦਿੰਦਾ ਨੀ ਬੇਜ਼ਾਰ ਚੋ ਕੋਈ ਮਗਵੀ ਚੁਆਨੀ
ਪੁਛੋ ਬਾਪੂ ਨੂ ਤੇ ਕਹਿੰਦੇ ਮੁੰਡਾ ਢਾਯੀ ਲਖ ਦਾ
ਨਾ ਕੋਈ ਆਂਡ ਨਾ ਗੁਆਂਡ ਨਾ ਦੋਪਹਰ ਨਾ ਸਾਂਝ
ਤੇਰੇ ਪਿਛੇ ਓ ਤਾਂ ਸੂਰਤ ਭੁਲਾਯੀ ਰਖਦਾ
ਤੇਨੁ ਫਿਲ੍ਮ ਵਿਖਾਵੇ ਮਹਿੰਗੇ ਗਿਫ੍ਟ ਦੁਆਵੇ
ਜੇਬ ਖਰਚ ਵੀ ਤੇਰੇ ਲਯੀ ਬਚਾਯੀ ਰਖਦਾ
ਜਾਣ ਲਗ ਪਿਆ ਜਿਮ ਹੁਣ ਰਿਹਾ ਨੀ ਸ੍ਲੀਮ
ਜਾਣ ਬੂਝ ਏਵੇਂ ਛਾਤੀ ਜਹੀ ਫੁਲਾਯੀ ਰਖਦਾ
ਕਦੇ ਵੈਲੀਆਂ ਨਾ ਪੰਗੇ ਕਦੇ ਕਾਲੇਜ ਚ ਦੰਗੇ
ਹਰ ਦੂਜੇ ਦਿਨ ਪੰਗਾ ਨਵਾ ਪਾਯੀ ਰਖਦਾ
ਤੈਨੂ ਕਰਦਾ ਪਿਆਰ ਸੰਧ ਵਾਲਾ ਜ਼ੈਲਦਾਰ
ਨਾਮ ਬਾਂਹ ਦੇ ਉੱਤੇ ਤੇਰਾ ਹੀ ਲਿਖਾਯੀ ਰਖਦਾ


Bekadari

ਤੇਰੇ ਇਸ਼੍ਕ਼ ਦੀ ਅਗਨੀ ਵਿਚ ਸੱਜਣਾ, ਦਿਨ ਰਾਤ ਅਸੀ ਤੇ ਸੜਦੇ ਰਹੇ
ਸਾਡੀ ਬਦ੍ਨਾਮੀ ਦੇ ਕਿੱਸੇ, ਤੂ ਲਿਖਦਾ ਰਿਹਾ ਅਸੀ ਪੜ੍ਹਦੇ ਰਹੇ .
ਸੀ ਪਤਾ ਤੁਸੀ ਮੁੜ ਆਉਨਾ ਨੀ, ਤਾਂਵੀ ਰਾਵਾਂ ਦੇ ਵਿਚ ਖੜਦੇ ਰਹੇ
ਸਬ ਦੁਖ ਤਕਲੀਫਾਂ ਜਰਦੇ ਰਹੇ, ਤੇਰੀ ਹਾਂ ਵਿਚ ਹਾਮੀ ਭਰਦੇ ਰਹੇ,
ਇਕ ਤੇਰੇ ਬੋਲ ਪਗੌਨ ਲਯੀ , ਜਿੱਤੀ ਬਾਜ਼ੀ ਵੀ ਹਰ੍ਦੇ ਰਹੇ.
ਸਾਡੇ ਆਸਾਂ ਵਾਲੇ ਮਹਿਲ ਨੂ ਤੂ, ਝੱਟ ਪਲਾਂ ਦੇ ਵਿਚ ਉਜਾੜ ਗਯੀ
ਖੁਦ ਝੂਟੇਂ ਪੀਂਘਾਂ ਗੈਰਾਂ ਨਾ, ਸਾਨੂ ਇਸ਼੍ਕ਼ ਦੀ ਸੂਲੀ ਚਾਹੜ ਗਯੀ
ਤੇਰਾ ਸ਼ੌਂਕ ਹੈ ਸੱਜਣ ਬਨੌਣੇ ਦਾ, ਸਾਨੂ ਨੀ ਆਦਤ ਭੁੱਲਣ ਦੀ,
ਨੀ ਤੇਰੇ ਵਾਂਗਰ ਬੇਕਦਰੇ, ਚੰਦ ਸਿੱਕਿਆਂ ਉੱਤੇ ਡੁੱਲਣ ਦੀ,
ਜਾ ਅਸੀ ਵੀ ਤੈਨੂ ਭੁੱਲ ਜਾਣਾ, ਤੈਨੂ ਯਾਦ ਜੇ ਸਾਡਾ ਨਾਮ ਨਹੀ,
ਸਾਨੂ ਕਿਹ੍ੜਾ ਸੱਜਣ ਲਭਣੇ ਨਹੀ, ਜੱਟ ਏਨਾ ਵੀ ਬਦਨਾਮ ਨਹੀ,
ਜ਼ੈਲਦਾਰ ਤੇਰੇ ਮਾਰੇ ਨਹੀ ਮਰਦਾ, ਏ ਮੌਤ ਮੇਰਾ ਅੰਜਾਮ ਨਹੀ .


We’r Blessed one

ਇੱਜ਼ਤ ਰੁਤਬਾ ਅਣਖ ਹੌਸਲਾ, ਐਨਾ ਮਾਨ ਤੇ ਆਦਰ ਹੈ ਨੀ,
ਗੋਬਿੰਦ ਸਿੰਘ ਜਿਹਾ ਫਾਦਰ ਹੈ ਨੀ, ਨਲਵਾ, ਬੰਦਾ ਬਹਾਦਰ ਹੈ ਨੀ
ਸੱਬ ਸਾਡੇ ਹਿੱਸੇ ਆ ਜ਼ੈਲਦਾਰਾ ਹੋਰ ਕਿਸੇ ਕੋ ਹਿੰਦ ਦੀ ਚਾਦਰ ਹੈ ਨੀ,


The Journey

ਇਕੱਲਾ

ਤੈਨੂ ਕੱਲਿਆਂ ਨੂ ਪੈਣਾ ਹੈ ਇਸ ਰਸਤੇ ਚੱਲਣਾ, ਤੇਰੇ ਨਾ ਕਿਸੇ ਨੇ ਸਵਾਰ ਨੀ ਹੋਣਾ,
ਤੇਰੇ ਨਾਲ ਤੂੰ ਹੀ ਸੀ , ਤੂੰ ਹੀ ਹੈ ਹੋਣਾ, ਵੇਲੇ ਮੌਤ ਦੇ ਜ਼ੈਲਦਾਰ ਨੀ ਹੋਣਾ


Anjaam

ਯਾਰ ਲਈ ਕਮਲਾ ਨਾ ਹੋਜੀਂ
ਸੱਟ ਲੱਗੇਗੀ ਟੁੱਟ ਜਾਏਂਗਾ
ਪਿਆਰ ਲਈ ਕਮਲਾ ਨਾ ਹੋਜੀਂ
ਸੱਟ ਲਗੇਗੀ ਟੁੱਟ ਜਾਏਂਗਾ

ਪਿਆਰ ਤੇਰੇ ਨਾਲ ਕਰਦੀ ਨਹੀ ਜੋ
ਤੇਰੇ ਤੇ ਹੁਣ ਮਰਦੀ ਨਹੀ ਜੋ
ਸੀ ਰਹਿੰਦੀ ਤੇਰੀਆਂ ਖੈਰਾਂ ਮੰਗਦੀ
ਖੁਸ਼ੀ ਤੇਰੀ ਹੁਣ ਜਰਦੀ ਨਹੀ ਜੋ

ਓਸ ਮੁਟਿਆਰ ਲਈ ਕਮਲਾ ਨਾ ਹੋਜੀਂ
ਸਟ ਲੱਗੇਗੀ ਟੁੱਟ ਜਾਏਂਗਾ

ਇਸ਼੍ਕ਼ ਦਾ ਦੀਵਾ ਲੌਨ ਲਈ ਤੁੰ
ਖੂਨ ਜਿਗਰ ਦਾ ਤੇਲ ਬਣਾਯਾ
ਓ ਦਿਲ ਤੇਰੇ ਨਾਲ ਖੇਡ ਕੇ ਤੁਰ ਗਯੀ
ਸੀ ਪਿਆਰ ਨੂ ਓਹਨੇ ਖੇਲ ਬਣਾਇਆ

ਓਸ ਗੱਦਾਰ ਲਾਯੀ ਕਮਲਾ ਨਾ ਹੋਜੀਂ
ਸੱਟ ਲੱਗੇਗੀ ਟੁੱਟ ਜਾਏਂਗਾ

ਹੁਣ ਕਿਸੇ ਨਾ ਤੇਰੀ ਬਾਹ ਫੜਨੀ ਏ
ਸਬ ਆਪਣੀ ਆਪਣੀ ਰਾਹ ਫੜਨੀ ਏ
ਇਸ਼੍ਕ਼ ਦੀ ਗੁੱਡੀ ਜੋ ਸੀ ਉੱਡੀ
ਮੌਤ ਦੇ ਵੱਲ ਹੁਣ ਜਾ ਚੜ੍ਹਨੀ ਏ

ਜ਼ੈਲਦਾਰ ਸੁਣੀ ਕਮਲਾ ਨਾ ਹੋਜੀਂ
ਸੱਟ ਲੱਗੇਗੀ ਟੁੱਟ ਜਾਏਂਗਾ


FastTrackLove

ਸ਼ਹਿਰ ਦੇ ਵਿਚਾਲੇ ਇਕ ਵੱਡਾ ਚੌਂਕ ਸੀ,
ਜਿਥੇ ਖੜ੍ਨੇ ਦਾ ਵੇਹਲੇਯਾ ਨੂ ਸ਼ੌਂਕ ਸੀ

ਓਥੇ ਇਕ ਨਿੱਕਾ ਜਿਹਾ ਮੁੰਡਾ ਸੀ ਖਡ਼ਾ,
ਦੇਖ੍ਣੇ ਨੂ ਲਗਦਾ ਸ਼ਰੀਫ ਸੀ ਬੜਾ
10-12 ਸਾਲ ਸੀ ਉਮਰ ਓਸਦੀ,
ਪਰ ਚੰਗੀ ਨੀ ਸੀ ਲਗਦੀ ਨਜ਼ਰ ਓਸਦੀ

ਪਤਾ ਨੀ ਓ ਕੀਦੀ ਸੀ ਉਡੀਕ ਕਰਦਾ
ਕਦੇ ਕੱਪੜੇ ਓਹ ਝਾੜੇ ਵਾਲ ਠੀਕ ਕਰਦਾ
ਤੱਕਦੇ ਸੀ ਲੋਕੀ ਓਹਨੂ ਸ਼ੱਕ ਨਾਲ ਜੀ
ਕੋਈ ਘੂਰੇ ਸਿਧਾ ਕੋਈ, ਟੇਡੀ ਅਖ ਨਾਲ ਜੀ

ਦਿਲ ਵਿਚ ਪਤਾ ਨੀ ਕੀ ਆਸ ਕਰਦਾ
ਖੜਾ ਸੀ ਓਹ ਬਸ ਟਾਇਮ ਪਾਸ ਕਰਦਾ

ਇਕ ਕੁੜੀ ਸ਼ਹਿਰ ਜੋ ਪੜਣ ਆਯੀ ਸੀ
ਪਿੰਡ ਵਾਲੀ ਬਸ ਤੇ ਚੜਨ ਆਯੀ ਸੀ

ਜੀ ਕੁੜੀ ਵੇਖ ਮੁੰਡੇ ਨੂ ਤਾ ਚਾ ਹੋ ਗਿਆ
ਓਹਨੂ ਇੰਜ ਲੱਗਾ ਹੁਣ ਮੈਂ ਵੱਡਾ ਹੋ ਗਿਆ
ਖੜੇ ਖੜੇ ਮੁੰਡੇ ਨੂ ਸ਼ੈਤਾਨੀ ਸੂਝ ਗੀ
ਨਹੀ ਕਰਨੀ ਸੀ ਜਿਹੜੀ ਓ ਨਾਦਾਨੀ ਸੂਝ ਗੀ

ਕੁੜੀ ਦੇਖ੍ਣੇ ਨੂ ਲੱਗਦੀ ਸ਼ਰੀਫ ਸੀ ਬੜੀ
ਆਪਣੇ ਖਿਆਲਾਂ ਚ ਗੁਆਚੀ ਸੀ ਖੜੀ

ਮੁੰਡੇ ਕੁੜੀ ਵੱਲ ਆਪਣੀ ਨਜ਼ਰ ਚਾੜ੍ਤੀ
ਲੋਕਾਂ ਤੋ ਬਚਾ ਕੇ ਓਹਨੇ ਅਖ ਮਾਰਤੀ
ਤੱਕ ਕੇ ਸ਼ੈਤਾਨੀ ਕੁੜੀ ਦੰਗ ਹੋ ਗਾਯ
ਥੋੜਾ ਹੱਸੀ ਨਾਲੇ ਥੋੜਾ ਸੰਗ ਹੋ ਗਯੀ

ਕੁੜੀ ਹੱਸਦੀ ਨੂ ਵੇਖ ਮੁੰਡਾ ਖੁਸ਼ ਹੋ ਗਿਯਾ
ਪਹਿਲਾਂ ਸੀ ਲਾਦੇਨ ਹੁਣ ਬੁਸ਼ ਹੋ ਗਿਯਾ
ਓਹਨੂ ਲੱਗਾ ਕੁੜੀ ਦਿਲ ਵਾਲੀ ਗੱਲ ਦੱਸ ਗੀ
ਕਲ ਬਿੱਲਾ ਕਹਿੰਦਾ ਸੀ ਜੋ ਹਸ ਗੀ ਓ ਫਸ ਗੀ

ਮੁੰਡੇ ਫਿਰ ਫਿਲ੍ਮੀ ਜਿਹਾ ਪੋਜ਼ ਮਾਰਿਆ
ਝੱਟ ਕੁੜੀ ਨੂ ਸੀ ਪਰ੍ਪੋਜ ਮਾਰਿਆ
ਕਹਿੰਦਾ ਤੇਰੇ ਲੀ ਤਾ ਕੁੜੀਏ ਮੈਂ ਤਾਰੇ ਤੋੜ ਦੂ
ਇਕ ਦੋ ਨਹੀ ਨੀ ਮੈਂ ਤਾ ਸਾਰੇ ਤੋੜ ਦੂ

ਜੀ ਮੁਹ ਵੱਟ ਕੁੜੀ ਬੱਸ ਵਿਚ ਬਹਿ ਗਯੀ
ਮੁੰਡੇ ਦੀ ਤਾ ਰੀਝ ਦਿਲ ਵਿਚ ਰਹੀ ਗਯੀ
ਮਾਰ ਕੇ ਸ੍ਟਾਇਲ ਗਿਆ ਬਾਰੀ ਕੋਲ ਸੀ
ਦਿਲ ਵਾਲੀ ਗਲ ਝੱਟ ਗਿਆ ਬੋਲ ਸੀ

ਮੁੰਡੇ ਜਾਂਦੀ ਜਾਂਦੀ ਕੁੜੀ ਨੂ ਕੁਮੇਂਟ ਮਾਰਿਆ
ਨਵੀ ਗੱਡੀ ਉੱਤੇ ਜਿਵੇਂ ਡੇਂਟ ਮਾਰਿਆ
ਕਹਿੰਦਾ ਤੇਰੇ ਜਾਣ ਨਾਲ ਨੀ ਖੁਸ਼ੀ ਇਹ ਖਿੰਡਦੀ
ਮਿੱਤਰਾਂ ਤੇ ਮਰਦੀ ਹਰੇਕ ਪਿੰਡ ਦੀ

ਹਜੇ ਗੱਲਾਂ ਏ ਪਤਾ ਨੀ ਕਿੰਨੀਆਂ ਨੂ ਕਹਿਣਿਆਂ
ਕੁੜੀਆਂ ਤੇ ਬੱਸਾਂ ਔਂਦਿਆਂ ਹੀ ਰਹਿਣੀਆਂ

ਬੱਸ ਤੁਰ ਗਯੀ ਮੁੰਡਾ ਦੂਰ ਆਪ ਹੋ ਗਿਆ
ਫੇਰ ਜ਼ੈਲਦਾਰ ਚੁਪਚਾਪ ਹੋ ਗਿਆ


Sach

ਸਚ
ਬਣ ਦਿਲਦਾਰ , ਜਿਹੜੇ ਕਰਦੇ ਪਿਆਰ, ਖੌਂਦੇ ਕਸਮਾ ਹਜ਼ਾਰ, ਕਦੀ ਛੱਡ ਕੇ ਨਾ ਜਾਵਾਂਗੇ
ਤੂਹੀ ਪਹਿਲਾ ਪਿਆਰ, ਪੌਂਦੇ ਵਾਸ੍ਤੇ ਹਜ਼ਾਰ, ਲਾਯੀ ਤੇਰੇ ਨਾਲ ਪ੍ਰੀਤ ਅਸੀ ਤੋੜ ਤਾਯੀ ਨਿਭਾਵਾਂਗੇ
ਮਤਲਬ ਕੱਡ, ਪਲਾ ਵਿਚ ਮੁਖ ਮੋੜਦੇ , ਜੋ ਕਹਿੰਦੇ ਸੀ ਕੇ ਤੈਥੋਂ ਦੂਰ ਪਲ ਵੀ ਨਾ ਜਾਵਾਂਗੇ
ਸਾਨੂ ਕਰ ਬਦਨਾਮ , ਦੇਗੇ ਪਿਆਰ ਦਾ ਇਨਾਮ , ਮੁੱਲ ਕਹਿੰਦੇ ਸੀ ਮੁਹੱਬਤਾਂ ਦਾ ਵਫਾ ਨਾਲ ਪਾਵਾਂਗੇ
ਸਚ ਕਹਿੰਦਾ ਜ਼ੈਲਦਾਰ, ਮੁੱਲ ਵਿਕਦਾ ਪਿਆਰ, ਔਖਾ ਲਬਣਾ ਹੈ ਜਿਹਦੇ ਨਾਲ ਜ਼ਿੰਦਗੀ ਬਿਤਾਵਂਗੇ


AAGAAZ
10 01 2010

ਤੇਰੀ ਕਰਾਂ ਮੈਂ ਤਾਰੀਫ ਕਿਵੇਂ ਦੱਸਦੇ
ਖਿਆਲ ਜਾਣ ਤੇਰੇ ਦਿਲ ਵਿਚ ਧੱਸਦੇ
ਲੱਗੇ ਸ਼ਬਦਾਂ ਦੀ ਘਾਟ ਜਹੀ ਹੋ ਗਈ
ਮੈਨੂ ਅਖਰ ਵੀ ਵੇਖ ਵੇਖ ਹੱਸਦੇ
________________
ਤੇਰੇ ਰੂਪ ਨੂ ਬਿਆਨ ਕਿੰਜ ਕਰਾਂ ਮੈਂ
ਕਿੰਜ ਗਾਗਰ ਚ ਸਾਗਰ ਨੂ ਭਰਾ ਮੈਂ
ਬੈਠਾਂ ਲਿਖਣ ਤਾਂ ਯਾਦ ਤੇਰੀ ਆ ਜਾਵੇ
ਦਸ ਯਾਦਾਂ ਦਿਲੋਂ ਦੂਰ ਕਿੰਜ ਕਰਾਂ ਮੈਂ
__________________________
ਹੈ ਤੇਰੀ ਅਖ ਜਿਵੇਂ ਤੇਜ਼ ਕੋਈ ਕਟਾਰ ਨੀ
ਵਾਰ ਇੱਕ ਵੀ ਨਾ ਹੁੰਦਾ ਈ ਸਹਾਰ ਨੀ
ਉੱਤੋਂ ਸੂਰਮਾ ਤੂ ਪਾਵੇਂ ਬੰਨ ਧਾਰੀਆਂ
ਥੋਡ਼ਾ ਸਾਡੇ ਉੱਤੇ ਤਰਸ ਗੁਜਾਰ ਨੀ
________________________
ਤੇਰੇ ਬੁੱਲ ਜਿਓਂ ਗੁਲਾਬ ਦਿਯਾਂ ਪੱਤੀਆਂ
ਅਖਾਂ ਹੋਣ ਜਿਵੇਂ ਭੈਣਾਂ ਦੋਵੇਂ ਸੱਕੀਆਂ
ਨੱਕ ਤਿਖਾ ਜਿਵੇਂ ਤੇਜ ਤਲਵਾਰ ਨੀ
ਨਾ ਜਾਣ ਮੀਡੀਆਂ ਲੁਕਾਕੇ ਤੈਥੋਂ ਰਖੀਆਂ
________________________
ਕਰੇਂ ਗੱਲਾਂ ਲੱਗੇ ਫੁੱਲ ਜਹੇ ਕਿਰਦੇ
ਰਖੇ ਸਾਂਭ ਚੁਕ ਚੁਕ ਬੇਡ ਚਿਰ ਦੇ
ਮੂਹੋਂ ਕਹਿਕੇ ਜੈਲਦਾਰ ਠੰਡ ਪਾਦੇ ਨੀ
ਤੇਰੇ ਪਿਆਰ ਦੇ ਪਿਆਸੇ ਬਡੇ ਚਿਰ ਦੇ
________________________
ਤੇਰੀ ਚੁੰਨੀ ਵੇਖ ਤਾਰੇ ਨੇ ਹੈਰਾਨ ਨੀ
ਚੰਨ ਹਸਦੀ ਨੂ ਵੇਖ ਪਰੇਸ਼ਾਨ ਨੀ
ਮੰਗੇ ਸੂਰਜ ਵੀ ਲਾਲੀ ਤੈਥੋਂ ਮੰਗਵੀ
ਤੇਰਾ ਹਾਸਾ ਚਿੱਟੇ ਮੋਤੀਯਾਂ ਸਮਾਨ ਨੀ
_______________________
ਜਿੰਨੀ ਕਰਾਂ ਮੈਂ ਤਾਰੀਫ ਓਹੀ ਘੱਟ ਨੀ
ਤੇਰੀ ਤੱਕਣੀ ਦਿਲਾਂ ਤੇ ਮਾਰੇ ਸੱਟ ਨੀ
ਥੋਡਾ ਤਰਸ ਗਰੀਬਾਂ ਤੇ ਗੁਜ਼ਾਰ ਨੀ
ਨਿੱਤ ਲੜਦੇ ਨੇ ਤੇਰੇ ਪਿਛੇ ਜੱਟ ਨੀ
________________________
ਗੱਲਾਂ ਤੇਰੀਆਂ ਚ ਪੈਣ ਜਦੋਂ ਟੋਏ ਨੀ
ਇੰਜ ਜਾਪੇ ਜਿਵੇਂ ਬਸ ਹੁਣੇ ਮੋਏ ਨੀ
ਪੈੜਾਂ ਤੇਰੀਆਂ ਨੂ ਰਹਿੰਦੇ ਹਾਂ ਉਡੀਕਦੇ
ਤੇਰੀ ਦੀਦ ਦੇ ਮੁਰੀਦ ਅਸੀ ਹੋਏ ਨੀ
____________________________
ਕਿਵੇਂ ਅਖਰਾਂ ਚ ਸੋਨੀ ਨੂ ਵਿਖਾਵੇ ਨੀ
ਜੋ ਦਿਨ ਰਾਤ ਤੇਰਾ ਹਿਜਰ ਹੰਦਾਵੇ ਨੀ
ਪਰ ਹੁਸਨ ਬਿਯਾਨ ਤੇਰਾ ਹੋਣਾ ਨਹੀ
ਜੈਲਦਾਰ ਕਿੰਨੇ ਗੀਤ ਲਿਖੀ ਜਾਏ ਨੀ

_____________________
******************************
______________________
ਔਖਾ ਇਸ ਦੁਨਿਯਾ ਤੇ ਲਭਣਾ ਈ ਪਿਆਰ
ਹਰ ਮੋਡ ਉੱਤੇ ਯਾਰ ਮਾਰ ਬਹੁਤ ਮਿਲਦੇ
ਦਿਲ ਜਿੱਤ ਜਿਹਦੇ ਝੱਟ ਦਿਲ ਤੋੜ ਜਾਂਦੇ ਨੇ
ਉੱਤੋਂ ਉੱਤੋਂ ਕਰਦੇ ਜੋ ਪਿਆਰ ਬਹੁਤ ਮਿਲਦੇ
ਸ਼ਕਲਾਂ ਦੇ ਸੋਹਣੇ ਜਿਹਦੇ ਦਿਲਾਂ ਦੇ ਨੇ ਕਾਲੇ
ਰਹਿੰਦੇ ਕਰਦੇ ਜੋ ਝੂਠਾ ਇਜਹਾਰ ਬਹੁਤ ਮਿਲਦੇ
ਵਾਸਨਾ ਦੇ ਲੋਭੀ ਜਿਹਦੇ ਉੱਤੋਂ ਸੁਚਾ ਆਖਓੌਂਦੇ
ਹੁਸਨਾ ਦੇ ਝੂਠੇ ਪਹਿਰੇਦਾਰ ਬਹੁਤ ਮਿਲਦੇ
ਸ ਦੇ ਵਿਚੋਂ ਇਕ ਵੀ ਨੀ ਦਿਸ੍ਦਾ ਕੋਈ ਨੇਕ ਬੰਦਾ
ਹਰ ਸ਼ਹਿਰ ਵਿਚ ਜ਼ੈਲਦਾਰ ਬਹੁਤ ਮਿਲਦੇ

______________________________

ਸਚ
ਬਣ ਦਿਲਦਾਰ , ਜਿਹੜੇ ਕਰਦੇ ਪਿਆਰ, ਖੌਂਦੇ ਕਸਮਾ ਹਜ਼ਾਰ, ਕਦੀ ਛੱਡ ਕੇ ਨਾ ਜਾਵਾਂਗੇ
ਤੂਹੀ ਪਹਿਲਾ ਪਿਆਰ, ਪੌਂਦੇ ਵਾਸ੍ਤੇ ਹਜ਼ਾਰ, ਲਾਯੀ ਤੇਰੇ ਨਾਲ ਪ੍ਰੀਤ ਅਸੀ ਤੋੜ ਤਾਯੀ ਨਿਭਾਵਾਂਗੇ
ਮਤਲਬ ਕੱਡ, ਪਲਾ ਵਿਚ ਮੁਖ ਮੋੜਦੇ , ਜੋ ਕਹਿੰਦੇ ਸੀ ਕੇ ਤੈਥੋਂ ਦੂਰ ਪਲ ਵੀ ਨਾ ਜਾਵਾਂਗੇ
ਸਾਨੂ ਕਰ ਬਦਨਾਮ , ਦੇਗੇ ਪਿਆਰ ਦਾ ਇਨਾਮ , ਮੁੱਲ ਕਹਿੰਦੇ ਸੀ ਮੁਹੱਬਤਾਂ ਦਾ ਵਫਾ ਨਾਲ ਪਾਵਾਂਗੇ
ਸਚ ਕਹਿੰਦਾ ਜ਼ੈਲਦਾਰ, ਮੁੱਲ ਵਿਕਦਾ ਪਿਆਰ, ਔਖਾ ਲਬਣਾ ਹੈ ਜਿਹਦੇ ਨਾਲ ਜ਼ਿੰਦਗੀ ਬਿਤਾਵਂਗੇ