Monday, November 8, 2010

ਜੇ ਦਸ ਦਿੰਦਾ ਤਾਂ ਚੰਗਾ ਸੀ

ਗੱਲ ਦਿਲ ਦੇ ਵਿਚ ਜੋ ਰਹਿ ਗਯੀ ਸੀ
ਜੇ ਦਸ ਦਿੰਦਾ ਤਾਂ ਚੰਗਾ ਸੀ
ਤੇਰੀ ਸੂਰਤ ਦਿਲ ਵਿਚ ਲਹਿ ਗਾਯੀ ਸੀ
ਜੇ ਦੱਸ ਦਿੰਦਾ ਤਾ ਚੰਗਾ ਸੀ
 
ਤੇਰੇ ਚਾਹੁਣ ਵਾਲਿਆਂ ਦੀ ਦੁਨੀਆ ਵਿਚ
ਕਿ ਦੱਸੀਏ ਕਿਥੇ ਰਹਿੰਦੇ ਸੀ
ਮੈਨੂ ਮੇਰੇ ਆੜੀ ਦਸਦੇ ਨੇ
ਨੀ ਤੈਨੂ  ਜੈਲਦਾਰਨੀ ਕਹਿੰਦੇ ਸੀ
ਤੇਰੀ ਸੂਰਤ ਦਿਲ ਵਿਚ ਲਹਿ ਗਾਯੀ ਸੀ
ਜੇ ਦੱਸ ਦਿੰਦਾ ਤਾ ਚੰਗਾ ਸੀ

ਇਕ ਪਰਕਟਿਆ ਜਿਹਾ ਪੰਛੀ ਮੈਂ
ਤੈਨੂ ਚੰਨ ਸਮਝ ਕੇ ਤੱਕਦਾ ਸੀ
ਸੀ ਪਤਾ ਕਦੇ ਫੜ ਸਕਦਾ ਨਹੀ
ਤਾਵੀਂ   ਫੜਨੇ ਨੂ ਹਥ ਚੱਕਦਾ ਸੀ
ਮੇਰੀ ਸਧਰਾਂ ਦੀ ਕੰਧ ਢਹਿ ਗਾਯੀ ਸੀ
ਜੇ ਦੱਸ ਦਿੰਦਾ ਤਾਂ ਚੰਗਾ ਸੀ

ਖੌਰੇ ਕੀ ਕੀ ਕਹਿਣਾ ਚਾਹਿਯਾ ਸੀ
ਪਰ ਕਹਿਣਾ ਹੀ ਨਹੀ ਆਯਾ ਸੀ
ਮੈਂ ਗੁੱਟ ਦੇ ਉੱਤੇ ਨਾਮ ਤੇਰਾ
"ਜੈਲੀ" ਦੇ ਨਾਲ ਲਿਖਾਇਆ ਸੀ
ਤੇਰੀ ਯਾਦ ਜ਼ੇਹਨ ਵਿਚ ਬਹਿ ਗਾਯੀ ਸੀ
ਜੇ ਦਸ ਦਿੰਦਾ ਤੇ ਚੰਗਾ ਸੀ

ਅਸੀਂ ਸੋਚਿਆ ਸੀ ਕੇ ਨਾਲ ਤੇਰੇ
ਇੱਕ ਰਿਸ਼ਤਾ ਪਾਕ ਬਨਾਵਾਂਗੇ
ਜਿਹਦੀ ਮੁੱਦਤਾਂ ਤਾਯੀਂ ਸਾਂਝ ਰਹੇ
ਇੱਕ ਐਸਾ ਸਾਕ ਬਨਾਵਾਂਗੇ
ਓ ਰੀਝ ਸੀ ਰੀਝ ਹੀ ਰਹੀ ਗਯੀ ਸੀ
ਜੇ ਦੱਸ ਦਿੰਦਾ ਤਾਂ ਚੰਗਾ ਸੀ

"" ਤੂ ਮੋਤੀ ਉਚੇਯਾ ਮਹਿਲਾਂ ਦਾ
ਅਸੀ ਵਾਂਗਰ ਕਾਲਖ ਚੁਲ੍ਹਾਂ ਤੇ
ਮੰਗ ਬੇਔਕਾਤੀ ਮੰਗ ਬੈਠੈਂ
ਹੁਣ ਹੱਸੇਂ ਕੀਤੀਆਂ ਭੁੱਲਾਂ ਤੇ""
ਮੈਨੂ ਨਾਉੱਮੀਦੀ ਕਹਿ ਗਯੀ ਸੀ
ਜੇ ਦੱਸ ਦਿੰਦਾ ਤੇ ਚੰਗਾ ਸੀ


ਤੂ ਮੇਰੀ ਕਿਸਮਤ ਵਿਚ ਨਹੀ ਸੀ
ਬਦਕਿਸਮਤ ਜਾਂ ਬਿਨ ਕਿਸਮਤ ਸੀ
ਜਾਂ ਜ਼ੈਲਦਾਰ ਨੂ ਦੁਖ ਦੇਣਾ
ਅਣਹੋਣੀ ਦੀ ਜਿਓਂ ਫਿਤਰਤ ਸੀ
ਜਿੰਦ ਪੀੜ ਹਿਜਰ ਦੀ ਸਹੀ ਗਯੀ ਸੀ
ਜੇ ਦੱਸ ਦਿੰਦਾ ਤੇ ਚੰਗਾ ਸੀ

No comments:

Post a Comment