Thursday, August 29, 2013

ਸੱਚ ਹੈ ਜਾਂ ਅਫਵਾਹ ਰੱਬ ਜਾਣੇ, ਪਰ ਲੋਕੀਂ ਲੱਗ ਗਏ ਧੰਦੇ

ਸੱਚ ਹੈ ਜਾਂ ਅਫਵਾਹ ਰੱਬ ਜਾਣੇ, ਪਰ ਲੋਕੀਂ ਲੱਗ ਗਏ ਧੰਦੇ
ਚੌਕਾਂ ਵਿਚ ਹੁਣ ਪਹਿਰੇ ਲੱਗੇ, ਅਖੇ ਰਾਤੀਂ ਪੈਂਦੇ ਬੰਦੇ
ਕੋਈ ਕਹੇ ਕਾਲੇ ਕੱਛਿਆਂ ਆਲੇ ਕੋਈ ਕਹੇ ਨੇ ਅਫਰੀਕਨ
ਇੱਕ ਕਹਿੰਦਾ ਕਲ ਮਾਰ ਕੇ ਸੁੱਟ ਗੇ ਮੇਰੀ ਗਾਂ ਅਮਰੀਕਨ

ਟ੍ਰਾਂਸਫਾਰ੍ਮ ਤੇ ਫਿਊਜ ਸੀ ਲੌਂਦਾ ਰਾਤੀਂ ਭਈਆ ਬਖਸ਼ੀ
ਪਾ ਲਿਆ ਘੇਰਾ ਪਿੰਡ ਵਾਲਿਆਂ ਸਮਝ ਕੇ ਓਹਨੂ ਹਬਸ਼ੀ
ਪਹਿਲਾ ਕਹਿੰਦਾ ਢਾ ਲਾਂ ਇਹਨੂ, ਦੂਜਾ ਕਹਿੰਦਾ ਰਹਿਣ ਦੇ
ਤੀਜੇ ਆਕੇ ਕੁਜ ਨਹੀ ਪੁੱਛਿਆ, ਦੇ ਜਿੱਥੇ ਪੈਂਦੀ ਆ ਪੈਣ ਦੇ

ਝੁੰਡ ਬਣਾ ਕੇ ਤੁਰਨਾ ਕਹਿੰਦੇ, ਸਬਨੇ ਕਰ ਲਿਆ ਏਕਾ
ਕੋਈ ਨਹੀ ਜਾਂਦਾ ਬਾਹਰ ਨੂੰ ਰਾਤੀ ਬੰਦ ਹੈ ਪਿੰਡ ਦਾ ਠੇਕਾ
ਕੁੜੀਆਂ, ਬੁੜ੍ਹੀਆਂ, ਪੰਛੀ, ਬੱਚੇ ਘੂਕ ਮਾਰਕੇ ਸੁੱਤੇ
ਜਾਂ ਤਾਂ ਜਾਗਣ ਪਹਿਰੇ ਵਾਲੇ ਜਾਂ ਫਿਰ ਜਾਗਣ ਕੁੱਤੇ





Sunday, August 25, 2013

ਅਸੀ ਜਿਸ ਹਾਲ ਸਾਡੇ ਹਾਲ ਸਾਨੂ ਰਹਿਣ ਦੇ

ਅਸੀ ਜਿਸ ਹਾਲ ਸਾਡੇ ਹਾਲ ਸਾਨੂ ਰਹਿਣ ਦੇ
ਰੱਜੇ ਆਂ ਜਾਂ ਭਾਵੇਂ ਆਂ ਕੰਗਾਲ ਸਾਨੂ ਰਹਿਣ ਦੇ
ਗਮਾਂ ਭਾਵੇਂ ਖੁਸ਼ੀਆਂ ਦੇ ਨਾਲ ਸਾਨੂ ਰਹਿਣ ਦੇ
ਗਰਮੀ ਏ ਭਾਵੇਂ ਹੈ ਸਿਆਲ ਸਾਨੂ ਰਹਿਣ ਦੇ
ਕੀ ਕੀ ਹੋਈ ਬੀਤੀ ਸਾਡੇ ਨਾਲ ਸਾਨੂ ਰਹਿਣ ਦੇ
ਕਰ ਨਾ ਤੂੰ ਪੁੱਛ ਪੜਤਾਲ ਸਾਨੂ ਰਹਿਣ ਦੇ
ਸਕਦੇ ਹਾਂ ਦੁੱਖਾਂ ਨੂੰ ਵੀ ਪਾਲ ਸਾਨੂ ਰਹਿਣ ਦੇ
ਐਵੇਂ ਨਾ ਤੂੰ ਹੋਈ ਜਾ ਦਿਆਲ ਸਾਨੂ ਰਹਿਣ ਦੇ
ਹੋਈ ਕੀ ਜੇ ਜੈਲੀ ਹਿੱਸੇ ਦੁੱਖ ਬਹੁਤੇ ਆ ਗਏ ਨੇ
ਐਡਾ ਵੀ ਨੀ ਆ ਗਿਆ ਭੁਚਾਲ ਸਾਨੂ ਰਹਿਣ ਦੇ

ਤੇਰੇ ਦੇਸ਼ ਦਾ ਭਗਤ ਕੈਸਾ ਹਾਲ ਹੋਇਆ ਡਰ ਦਿਨੇ ਵੀ ਲੱਗਦੈ ਤੁਰਦਿਆਂ ਤੋਂ

ਤੇਰੇ ਦੇਸ਼ ਦਾ ਭਗਤ ਕੈਸਾ ਹਾਲ ਹੋਇਆ
ਡਰ ਦਿਨੇ ਵੀ ਲੱਗਦੈ ਤੁਰਦਿਆਂ ਤੋਂ
ਜ਼ਿੰਦਾ ਬੰਦੇ ਦੀ ਗੱਲ ਤਾਂ ਛੱਡੋ ਯਾਰੋ
ਲੋਕੀਂ ਕਫਨ ਪਏ ਖਿੱਚਦੇ ਮੁਰਦਿਆਂ ਤੋਂ

ਕੋਈ ਕਰੇ ਤਰਸ ਨਾ ਕਣੀ ਜਿੰਨਾ
ਰੋਟੀ ਟੁੱਕਰ ਦੇ ਪਿੱਛੇ ਝੁਰਦਿਆਂ ਤੋਂ
ਜੈਲੀ ਬਹੁਤੀ ਕੋਈ ਲੱਮੀ ਨਾ ਆਸ ਰੱਖੀਂ
ਇਹਨਾਂ ਮੋਮ ਦੇ ਪੁਤਲਿਆਂ ਖੁਰਦਿਆਾਂ ਤੋਂ

Monday, August 19, 2013

ਜ਼ਿੰਦਗੀ ਸੀ ਕੁਜ ਉਲਝੀ ਉਲਝੀ ਬੇਬਸ ਜਹੀ ਨਿਰਾਸ਼ ਜਹੀ
ਕੁਜ ਗਮਗੀਨ ਸੀ ਸ਼ਿਵ ਦੇ ਵਰਗੀ ਕੁਜ ਕੁ ਸੁਚੇਤ ਸੀ ਪਾਸ਼ ਜਹੀ

ਕੁਜ ਮੇਰੇ ਅਪਨੇ ਤੇ ਕੁਜ ਸਪਨੇ ਇੰਜ ਲੱਗਿਆ ਸੀ ਹੁਣ ਨਹੀਂ ਲਬਣੇ
ਦਿਲ, ਦਿਮਾਗ, ਰੂਹ ਤੇ ਕਿਸਮਤ ਛੱਡ ਦਿੱਤਾ ਸੀ ਸਾਥ ਜਿਆ ਸਬ ਨੇ

ਪਰ ਜਦ ਦਰ ਆਈ ਕੁਦਰਤ ਦੇ, ਉੱਠ ਗਏ ਪਰਦੇ ਮੇਰੀ ਮਤ ਦੇ
ਦੁੱਖ ਦਾ ਪਾਣੀ ਰੋਕ ਨਾ ਸੱਕੇ, ਕੱਚੇ ਬਾਲੇ ਮੇਰੀ ਛਤ ਦੇ

ਪਰ ਜਦ ਅਕਲ ਅਕਲ ਨੂੰ ਆਈ, ਆਣ ਕਿਸੇ ਨੇ ਗੱਲ ਸਮਝਾਈ
ਜੋ ਨਹੀਂ ਮਿਲਿਆ, ਮੇਰਾ ਨਹੀਂ ਸੀ, ਜੋ ਮਿਲਿਆ ਮੈਂ ਲੈ ਨਾ ਪਾਈ

ਜੋ ਵੀ ਮੰਗੀਏ ਓ ਨਹੀਂ ਮਿਲਦਾ, ਮਿਲਦੈ ਜਿਹਦੀ ਜ਼ਰੂਰਤ ਹੋਵੇ
ਦੇਣ ਵਾਲੇ ਨੂੰ ਕਦੇ ਨਾ ਭੁੱਲੀਏ ਭਾਵੇਂ ਜੋ ਵੀ ਸੂਰਤ ਹੋਵੇ

ਵਿੱਚ ਵਿਚਾਲੇ ਲਟਕਣ ਪਿੱਛੋਂ, ਉਮਰਾਂ ਦੀ ਭਟਕਣ ਦੇ ਪਿੱਛੋਂ
ਰੂਪ ਨੂੰ ਮੰਜ਼ਿਲ ਮਿਲਦੀ ਲੱਗਦੀ ਰੁਕਣ ਪਿੱਛੋਂ ਅਟਕਣ ਦੇ ਪਿੱਛੋਂ


ਜ਼ਿੰਦਗੀ ਸੀ ਕੁਜ ਉਲਝੀ ਉਲਝੀ ਬੇਬਸ ਜਹੀ ਨਿਰਾਸ਼ ਜਹੀ
ਕੁਜ ਗਮਗੀਨ ਸੀ ਸ਼ਿਵ ਦੇ ਵਰਗੀ ਕੁਜ ਕੁ ਸੁਚੇਤ ਸੀ ਪਾਸ਼ ਜਹੀ

ਕੁਜ ਮੇਰੇ ਅਪਨੇ ਤੇ ਕੁਜ ਸਪਨੇ ਇੰਜ ਲੱਗਿਆ ਸੀ ਹੁਣ ਨਹੀਂ ਲਬਣੇ
ਦਿਲ, ਦਿਮਾਗ, ਰੂਹ ਤੇ ਕਿਸਮਤ ਛੱਡ ਦਿੱਤਾ ਸੀ ਸਾਥ ਜਿਆ ਸਬ ਨੇ

ਪਰ ਜਦ ਦਰ ਆਇਆ ਕੁਦਰਤ ਦੇ, ਉੱਠ ਗਏ ਪਰਦੇ ਮੇਰੀ ਮਤ ਦੇ
ਦੁੱਖ ਦਾ ਪਾਣੀ ਰੋਕ ਨਾ ਸੱਕੇ, ਕੱਚੇ ਬਾਲੇ ਮੇਰੀ ਛਤ ਦੇ

ਜੋ ਵੀ ਮੰਗੀਏ ਓ ਨਹੀਂ ਮਿਲਦਾ, ਮਿਲਦੈ ਜਿਹਦੀ ਜ਼ਰੂਰਤ ਹੋਵੇ
ਦੇਣ ਵਾਲੇ ਨੂੰ ਕਦੇ ਨਾ ਭੁੱਲੀਏ ਭਾਵੇਂ ਜੋ ਵੀ ਸੂਰਤ ਹੋਵੇ

ਵਿੱਚ ਵਿਚਾਲੇ ਲਟਕਣ ਪਿੱਛੋਂ, ਉਮਰਾਂ ਦੀ ਭਟਕਣ ਦੇ ਪਿੱਛੋਂ
ਸਾਨੂ ਮੰਜ਼ਿਲ ਮਿਲਦੀ ਲੱਗਦੀ ਰੁਕਣ ਪਿੱਛੋਂ ਅਟਕਣ ਦੇ ਪਿੱਛੋਂ










Sunday, August 18, 2013

ਦਿਨ ਚੰਗੇ ਮਾੜੇ ਸਾਰੇ ਬੈਠਾ ਯਾਦ ਕਰਦਾਂ

ਸ਼ਾਮ ਤੇ ਦੋਪਹਰ ਵਗੇ
ਵਗੇ ਚੱਤੇ ਪਹਿਰ ਵਗੇ
ਰੁਕੇ ਨਾ, ਨਾ ਠਹਿਰ ਵਗੇ
ਗੀਤਾਂ ਚ ਜਿਓਂ ਬਹਿਰ ਵਗੇ
ਲਹਿਰ ਉੱਤੇ ਲਹਿਰ ਵਗੇ
ਜਿਹੜੀ ਤੇਰੇ ਸ਼ਹਿਰ ਵਗੇ
ਪਿਆਰ ਵਾਲੀ ਨਹਿਰ ਵਗੇ
ਉਸ ਨਹਿਰ ਦੇ ਕਿਨਾਰੇ ਬੈਠਾ ਯਾਦ ਕਰਦਾਂ
ਦਿਨ ਚੰਗੇ ਮਾੜੇ ਸਾਰੇ ਬੈਠਾ ਯਾਦ ਕਰਦਾਂ

Tuesday, August 13, 2013

ਖੁਦ ਕੋ ਆਜ਼ਮਾਨੇ ਕੇ ਦਿਨ ਆ ਗਏ ਹੈਂ ਕੇ ਦੁਨੀਆ ਸੇ ਜਾਨੇ ਕੇ ਦਿਨ ਆ ਗਏ ਹੈਂ

ਖੁਦ ਕੋ ਆਜ਼ਮਾਨੇ ਕੇ ਦਿਨ ਆ ਗਏ ਹੈਂ
ਕੇ ਦੁਨੀਆ ਸੇ ਜਾਨੇ ਕੇ ਦਿਨ ਆ ਗਏ ਹੈਂ

ਥੇ ਮੁੱਦਤ ਸੇ ਅਫਸਾਨੇ ਲਿਖ ਕਰ ਕੇ ਬੈਠੇ
ਅਬ ਸਬਕੋ ਸੁਨਾਨੇ ਕੇ ਦਿਨ ਆ ਗਏ ਹੈਂ

ਤੁਮਹੇ ਯਾਦ ਕਰਨੇ ਸੇ ਫੁਰਸਤ ਮਿਲੀ ਤੋ
ਤੁਮਹੇ ਭੂਲ ਜਾਨੇ ਕੇ ਦਿਨ ਆ ਗਏ ਹੈਂ

ਹੂਆ ਖਤ੍ਮ ਅਬ ਤੋ ਯੇ ਕਿਰਦਾਰ ਮੇਰਾ
ਕੇ ਪਰਦੇ ਗਿਰਾਨੇ ਕੇ ਦਿਨ ਆ ਗਏ ਹੈਂ

ਮੇਰੀ ਗਮ ਕੀ ਘੜੀਆਂ ਸ਼ੁਰੂ ਜੋ ਹੂਈ ਤੋ
ਤੇਰੇ ਮੁਸਕੂਰਾਨੇ ਕੇ ਦਿਨ ਆ ਗਏ ਹੈਂ





Thursday, August 8, 2013

ਮੁਸ਼ਕਿਲ ਤੋ ਹੈ ਪਰ ਕਰ ਕੇ ਦਿਖਾਤਾ ਹੂੰ ਅਪਨੇ ਮੋਮ ਕੇ ਘਰ ਮੇ ਮਸ਼ਾਲੇ ਜਲਾਤਾ ਹੂੰ

ਮੁਸ਼ਕਿਲ ਤੋ ਹੈ ਪਰ ਕਰ ਕੇ ਦਿਖਾਤਾ ਹੂੰ
ਅਪਨੇ ਮੋਮ ਕੇ ਘਰ ਮੇ ਮਸ਼ਾਲੇ ਜਲਾਤਾ ਹੂੰ

ਹਵਾ ਪਰ ਨਾਮ ਤੇਰਾ ; ਉਂਗਲਿਓਂ ਸੇ
ਲਿਖਤਾ ਹੂੰ ਮਿਟਾਤਾ ਹੂੰ ਲਿਖਤਾ ਹੂੰ ਮਿਟਾਤਾ ਹੂੰ

ਮੁਸਲਸਲ ਯਾਦ ਕਰ ਕੇ ਬਸ ਤੁਮਹੀ ਕੋ
ਕੋਈ ਫਿਲਮੀ ਸਾ ਨਗਮਾ ਗੁਨਗੁਨਾਤਾ ਹੂੰ

ਕੇ ਖਤ ਲਿਖਨੇ ਕੋ ਬੈਠੂੰ ਰੋਜ਼ ਤੁਮਕੋ
ਲਿਖੂੰ ਕਿਆ ? ਭੂਲ ਜਾਤਾ ਹੂੰ

ਖੁਦ ਕੋ ਆਈਨੇ ਮੇਂ ਦੇਖਤਾ ਹੂੰ
ਔਰ ਖੁਦ ਪੇ ਮੁਸਕੁਰਾਤਾ ਹੂੰ

ਕਭੀ ਤੂੰ ਪਿਆਰ ਸੇ ਕੁਛ ਬੋਲ ਦੇ ਤੋ
ਮਚਲ ਕਰ ਝੂਮ ਜਾਤਾ ਹੂੰ

ਮੇਰੀ ਹਰ ਯਾਦ ਮੇ ਓ ਰਹਿਨੇ ਵਾਲੇ
ਕਿਆ ਮੈਂ ਭੀ ਤੁਮਕੋ ਯਾਦ ਆਤਾ ਹੂੰ ?





Wednesday, August 7, 2013

ਸਮਝਦਾਰ ਨੂੰ ਇੱਕ ਇਸ਼ਾਰਾ ਕਾਫੀ ਹੁੰਦਾ ਏ

ਜ਼ਿੰਦਗੀ ਦੇ ਲਈ ਇੱਕ ਪਿਆਰਾ ਕਾਫੀ ਹੁੰਦਾ ਏ
ਸਮਝਦਾਰ ਨੂੰ ਇੱਕ ਇਸ਼ਾਰਾ ਕਾਫੀ ਹੁੰਦਾ ਏ

ਵਾਰੀ ਵਾਰੀ ਚੁੱਕੀਏ ਰਸਤਾ ਕੱਟ ਹੀ ਜਾਂਦਾ ਏ
ਬੋਝ ਇਸ਼ਕ ਦਾ ਉਂਜ ਤੇ ਕਾਫੀ ਭਾਰਾ ਹੁੰਦਾ ਏ

ਇਸ਼ਕ ਹੀ ਖਾਨਾਂ, ਇਸ਼ਕ ਹੀ ਪੀਨਾ, ਇਸ਼ਕ ਹੀ ਹੋ ਚੱਲਿਆਂ
ਕੀ ਦੱਸਾਂ ਤੈਨੂ ਮੇਰਾ ਕਿੰਜ ਗੁਜ਼ਾਰਾ ਹੁੰਦਾ ਏ

ਖਾਣ ਨੂੰ ਟੁੱਕਰ ਮੌਲਾ ਸਬ ਨੂੰ ਦੇ ਹੀ ਦਿੰਦਾ ਏ
ਇਸ ਧਰਤੀ ਤੇ ਦੱਸੋ ਕੌਣ ਵਿਚਾਰਾ ਹੁੰਦਾ ਏ

ਜੈਲੀ ਤੇਰੀ ਖੈਰ ਸੋਹਣੀਏ ਮੰਗਦਾ ਹੁੰਦਾ ਏ
ਟੁੱਟਦਾ ਜਦ ਕਿਦਰੇ ਵੀ ਕੋਈ ਤਾਰਾ ਹੁੰਦਾ ਏ

Sunday, August 4, 2013

ਕਿੱਕਰ ਕੱਟ ਕੇ ਕਾਗਜ਼ ਬਣਿਆ ਕਾਗਜ਼ ਕੱਟ ਕਿਤਾਬ ਵਿਚ ਕਿਤਾਬੀ ਕਲਮੇਂ ਲਿਖਤੇ ਕਲਮਾਂ ਬੇਹਿਸਾਬ

ਕਿੱਕਰ ਕੱਟ ਕੇ ਕਾਗਜ਼ ਬਣਿਆ ਕਾਗਜ਼ ਕੱਟ ਕਿਤਾਬ
ਵਿਚ ਕਿਤਾਬੀ ਕਲਮੇਂ ਲਿਖਤੇ ਕਲਮਾਂ ਬੇਹਿਸਾਬ

ਕਥਾ ਕਹਾਣੀ ਨਵੀਂ ਪੁਰਾਣੀ ਕਿੱਸੇ ਅਤੇ ਕਬਿੱਤ
ਕਲੀ ਕਵਾਲੀ ਤੇ ਕਵਿਤਾਵਾਂ ਪੜ੍ਹ ਪੜ੍ਹ ਰਾਜ਼ੀ ਚਿੱਤ



Thursday, August 1, 2013

ਵਰਕਾ ਵਰਕਾ ਭਰਿਆ ਹੋਇਐ ਦਿਲ ਦੀਆਂ ਫਰਦਾਂ ਦਾ

ਵਰਕਾ ਵਰਕਾ ਭਰਿਆ ਹੋਇਐ ਦਿਲ ਦੀਆਂ ਫਰਦਾਂ ਦਾ
ਦਸ ਕੀਕਨ ਹਿਸਾਬ ਦੀਆਂ ਤੇਰੇ ਦਿੱਤੇ ਦਰਦਾਂ ਦਾ

ਜਿਸ ਦਿਨ ਮਰਜ਼ੀ ਆਕੇ ਕੱਲਾ ਕੱਲਾ ਵੇਖ ਲਵੀਂ
ਜ਼ਖ਼ਮ ਹੈ ਤਾਜ਼ਾ ਹਰ ਇੱਕ ਵੱਜੀਆਂ ਛੁਰੀਆਂ ਕਰਦਾਂ ਦਾ
ਤੇਰੇ ਬਾਜੋ ਸੁੰਨਾ ਸੁੰਨਾ ਸਾਰਾ ਏ ਘਰ ਲਗਦਾ ਏ
ਅੱਮੀ ਜੀ ਜਦ ਤੁਸੀਂ ਨਹੀਂ ਹੁੰਦੇ ਫੇਰ ਮੈਨੂ ਡਰ ਲੱਗਦਾ ਏ
ਬੇਸ਼ਕ ਛੱਡ ਕੇ ਜਾ
ਪਰ
ਜਦ ਮਰਜ਼ੀ ਮੁੜ ਆਵੀਂ 
ਮੁਹੱਬਤ ਅੱਖਾਂ ਚ ਮਿਲੇਗੀ
ਬਾਹਾਂ ਖੁੱਲੀਆਂ ਹੀ ਮਿਲਣਗੀਆਂ

ਜੇ ਇਹਨੂ ਪਿਆਰ ਕਹਿੰਦੇ ਨੇ ਤਾਂ ਫਿਰ ਜੈਲੀ ਨੇ ਨਹੀ ਕਰਨਾ

ਸ਼ਰਾਫਤ ਵਿਚ ਦਖਲ ਦੇਣਾ
ਤੇ ਕਲੀਆਂ ਨੂੰ ਮਸਲ ਦੇਣਾ
ਤੇ ਪੱਤ ਦਾ ਕਰ ਕਤਲ ਦੇਣਾ
ਜੇ ਇਹਨੂ ਪਿਆਰ ਕਹਿੰਦੇ ਨੇ
ਤਾਂ ਫਿਰ ਮੈਂ ਤਾਂ ਨਹੀ ਕਰਨਾ

ਤਵੱਜੋ ਦੇ ਸਰੀਰਾਂ ਨੂੰ
ਕੇ ਤਨ ਤੋ ਲਾਹ ਕੇ ਲੀਰਾਂ ਨੂੰ
ਕੇ ਫਿਰ ਛੱਡ ਜਾਣਾ ਹੀਰਾਂ ਨੂੰ
ਜੇ ਇਹਨੂ ਪਿਆਰ ਕਹਿੰਦੇ ਨੇ
ਤਾਂ ਫਿਰ ਮੈਂ ਤਾਂ ਨਹੀ ਕਰਨਾ

ਕੇ ਗੱਲਾਂ ਵਿੱਚ ਫਸਾ ਦੇਣਾ
ਤੇ ਫਿਰ ਆਪਣਾ ਬਣਾ ਲੈਣਾ
ਕੇ ਫਿਰ ਇੱਜ਼ਤ ਉੜਾ ਦੇਣਾ
ਜੇ ਇਹਨੂ ਪਿਆਰ ਕਹਿੰਦੇ ਨੇ
ਤਾਂ ਫਿਰ ਮੈਂ ਤਾਂ ਨਹੀ ਕਰਨਾ

ਹਵਸ ਦੀ ਅੱਖ ਨਾ ਛੱਡਣਾ
ਕਹੇ ਓਹ ਲੱਖ, ਨਾ ਛੱਡਣਾ
ਕਿਸੇ ਦਾ ਕੱਖ ਨਾ ਛੱਡਣਾ
ਜੇ ਇਹਨੂ ਪਿਆਰ ਕਹਿੰਦੇ ਨੇ
ਤਾਂ ਫਿਰ ਮੈਂ ਤਾਂ ਨਹੀ ਕਰਨਾ

ਕੇ ਫੁੱਲ ਟਾਹਣੀ ਤੋ ਪੱਟ ਦੇਣਾ
ਲਾ ਪੱਤ ਤੇ ਦਾਗ ਝੱਟ ਦੇਣਾ
ਤੇ ਫਿਰ ਪਾਸਾ ਹੀ ਵੱਟ ਦੇਣਾ
ਜੇ ਇਹਨੂ ਪਿਆਰ ਕਹਿੰਦੇ ਨੇ
ਤਾਂ ਫਿਰ ਮੈਂ ਤਾਂ ਨਹੀ ਕਰਨਾ

ਸ਼ਰਮ ਬਿਲਕੁਲ ਹੀ ਲਾਹ ਦੇਣਾ
ਮਜ਼ੇ ਦੇ ਲਈ ਸਜ਼ਾ ਦੇਣਾ
ਕਿਸੇ ਨੂ ਕਰ ਤਬਾਹ ਦੇਣਾ
ਜੇ ਇਹਨੂ ਪਿਆਰ ਕਹਿੰਦੇ ਨੇ
ਤਾਂ ਫਿਰ ਮੈਂ ਤਾਂ ਨਹੀ ਕਰਨਾ

ਕਿਸੇ ਦੇ ਦਿਲ ਚ ਵੱਸ ਲੈਣਾ
ਮਿਲੇ ਮੌਕਾ ਤੇ ਡੱਸ ਲੈਣਾ
ਕੇ ਗਲਤੀ ਕਰ ਕੇ ਹੱਸ ਲੈਣਾ
ਜੇ ਇਹਨੂ ਪਿਆਰ ਕਹਿੰਦੇ ਨੇ
ਤਾਂ ਫਿਰ ਜੈਲੀ ਨੇ ਨਹੀ ਕਰਨਾ

ਹਿੰਦੁਸਤਾਨ ਵੀ ਸਾਂਝਾ ਏ ਤੇ ਪਾਕਿਸਤਾਨ ਵੀ ਸਾਂਝਾ ਏ


ਹਿੰਦੁਸਤਾਨ ਵੀ ਸਾਂਝਾ ਏ ਤੇ ਪਾਕਿਸਤਾਨ ਵੀ ਸਾਂਝਾ ਏ
ਸਿੱਖ ਸਰੂਪ ਵੀ ਸਾਂਝਾ ਏ, ਮੁਸਲਮਾਨ ਵੀ ਸਾਂਝਾ ਏ

ਸਬ ਸੱਜੇ ਖੱਬੇ ਸਾਂਝੇ ਨੇ , ਸਬ ਅੱਮੀ ਅੱਬੇ ਸਾਂਝੇ ਨੇ
ਸਬ ਬੰਜਰ ਮਾਰੂ ਸਾਂਝੇ ਨੇ ਸਬ ਖੇਤ ਮੁਰੱਬੇ ਸਾਂਝੇ ਨੇ

ਮੁਲਤਾਨ ਪਸ਼ੌਰ ਵੀ ਸਾਂਝਾ ਏ, ਅੰਬਰਸਰ ਲਾਹੋਰ ਵੀ ਸਾਂਝਾ ਏ
ਇਹ ਤਖਤ ਹਜ਼ਾਰਾ ਸਾਂਝਾ ਏ ਤੇ ਸ਼ਹਿਰ ਭਂਬੋਰ ਵੀ ਸਾਂਝਾ ਏ

ਸਬ ਚੁੰਨੂ ਮੁੰਨੂ ਸਾਂਝੇ ਨੇ, ਇਹ ਸੱਸੀ ਪੁੰਨੂ ਸਾਂਝੇ ਨੇ
ਜਿੰਨੇ ਵੀ ਹੀਰਾਂ ਰਾਂਝੇ ਨੇ ਓ ਸਾਡੇ ਸਬਦੇ ਸਾਂਝੇ ਨੇ

ਸਾਡੇ ਪੰਜੇ ਤਖਤ ਵੀ ਸਾਂਝੇ ਨੇ ਤੇ ਪੰਜ ਨਮਾਜ਼ਾਂ ਸਾਂਝੀਆਂ ਨੇ
ਮੰਦਿਰ ਮਸਜਿਦ ਤੇ ਗੁਰੂ ਘਰ ਚੋਂ ਜੋ ਔਣ ਆਵਾਜ਼ਾਂ ਸਾਂਝੀਆਂ ਨੇ

ਸਬ ਬਾਹਰ ਅੰਦਰ ਸਾਂਝੇ ਨੇ, ਸਾਬ ਸੂਰਜ ਚੰਦਰ ਸਾਝੇ ਨੇ
ਸਬ ਪੀਰ ਪੈਗੰਬਰ ਸਾਂਝੇ ਨੇ ਸਬ ਮਸਤ ਕਲੰਦਰ ਸਾਂਝੇ ਨੇ

ਸਬ ਭਗਤ ਸਾਰਾਭੇ ਸਾਂਝੇ ਨੇ , ਸਬ ਮਾਝ ਦੁਆਬੇ ਸਾਂਝੇ ਨੇ
ਸਬ ਜੋਗੀ ਬਾਬੇ ਸਾਂਝੇ ਨੇ , ਸਬ ਖੱਚ ਖਰਾਬੇ ਸਾਂਝੇ ਨੇ

ਸਬ ਅਲਫ ਤੇ ਬੇ ਵੀ ਸਾਂਝੇ ਨੇ ਸਬ ਉੜੇ ਆੜੇ ਸਾਂਝੇ ਨੇ,
ਸਬ ਦਿਨ ਦਿਹਾੜੇ ਸਾਂਝੇ ਨੇ, ਸਬ ਚੰਗੇ ਮਾੜੇ ਸਾਂਝੇ ਨੇ

ਧਰਤੀ ਅਸਮਾਨ ਵੀ ਸਾਂਝਾ ਏ, ਏ ਕੁੱਲ ਜਹਾਨ ਵੀ ਸਾਂਝਾ ਏ
ਸਬਦਾ ਭਗਵਾਨ ਵੀ ਸਾਂਝਾ ਏ, ਜੈਲੀ ਇਨਸਾਨ ਵੀ ਸਾਂਝਾ ਏ