Thursday, August 1, 2013

ਹਿੰਦੁਸਤਾਨ ਵੀ ਸਾਂਝਾ ਏ ਤੇ ਪਾਕਿਸਤਾਨ ਵੀ ਸਾਂਝਾ ਏ


ਹਿੰਦੁਸਤਾਨ ਵੀ ਸਾਂਝਾ ਏ ਤੇ ਪਾਕਿਸਤਾਨ ਵੀ ਸਾਂਝਾ ਏ
ਸਿੱਖ ਸਰੂਪ ਵੀ ਸਾਂਝਾ ਏ, ਮੁਸਲਮਾਨ ਵੀ ਸਾਂਝਾ ਏ

ਸਬ ਸੱਜੇ ਖੱਬੇ ਸਾਂਝੇ ਨੇ , ਸਬ ਅੱਮੀ ਅੱਬੇ ਸਾਂਝੇ ਨੇ
ਸਬ ਬੰਜਰ ਮਾਰੂ ਸਾਂਝੇ ਨੇ ਸਬ ਖੇਤ ਮੁਰੱਬੇ ਸਾਂਝੇ ਨੇ

ਮੁਲਤਾਨ ਪਸ਼ੌਰ ਵੀ ਸਾਂਝਾ ਏ, ਅੰਬਰਸਰ ਲਾਹੋਰ ਵੀ ਸਾਂਝਾ ਏ
ਇਹ ਤਖਤ ਹਜ਼ਾਰਾ ਸਾਂਝਾ ਏ ਤੇ ਸ਼ਹਿਰ ਭਂਬੋਰ ਵੀ ਸਾਂਝਾ ਏ

ਸਬ ਚੁੰਨੂ ਮੁੰਨੂ ਸਾਂਝੇ ਨੇ, ਇਹ ਸੱਸੀ ਪੁੰਨੂ ਸਾਂਝੇ ਨੇ
ਜਿੰਨੇ ਵੀ ਹੀਰਾਂ ਰਾਂਝੇ ਨੇ ਓ ਸਾਡੇ ਸਬਦੇ ਸਾਂਝੇ ਨੇ

ਸਾਡੇ ਪੰਜੇ ਤਖਤ ਵੀ ਸਾਂਝੇ ਨੇ ਤੇ ਪੰਜ ਨਮਾਜ਼ਾਂ ਸਾਂਝੀਆਂ ਨੇ
ਮੰਦਿਰ ਮਸਜਿਦ ਤੇ ਗੁਰੂ ਘਰ ਚੋਂ ਜੋ ਔਣ ਆਵਾਜ਼ਾਂ ਸਾਂਝੀਆਂ ਨੇ

ਸਬ ਬਾਹਰ ਅੰਦਰ ਸਾਂਝੇ ਨੇ, ਸਾਬ ਸੂਰਜ ਚੰਦਰ ਸਾਝੇ ਨੇ
ਸਬ ਪੀਰ ਪੈਗੰਬਰ ਸਾਂਝੇ ਨੇ ਸਬ ਮਸਤ ਕਲੰਦਰ ਸਾਂਝੇ ਨੇ

ਸਬ ਭਗਤ ਸਾਰਾਭੇ ਸਾਂਝੇ ਨੇ , ਸਬ ਮਾਝ ਦੁਆਬੇ ਸਾਂਝੇ ਨੇ
ਸਬ ਜੋਗੀ ਬਾਬੇ ਸਾਂਝੇ ਨੇ , ਸਬ ਖੱਚ ਖਰਾਬੇ ਸਾਂਝੇ ਨੇ

ਸਬ ਅਲਫ ਤੇ ਬੇ ਵੀ ਸਾਂਝੇ ਨੇ ਸਬ ਉੜੇ ਆੜੇ ਸਾਂਝੇ ਨੇ,
ਸਬ ਦਿਨ ਦਿਹਾੜੇ ਸਾਂਝੇ ਨੇ, ਸਬ ਚੰਗੇ ਮਾੜੇ ਸਾਂਝੇ ਨੇ

ਧਰਤੀ ਅਸਮਾਨ ਵੀ ਸਾਂਝਾ ਏ, ਏ ਕੁੱਲ ਜਹਾਨ ਵੀ ਸਾਂਝਾ ਏ
ਸਬਦਾ ਭਗਵਾਨ ਵੀ ਸਾਂਝਾ ਏ, ਜੈਲੀ ਇਨਸਾਨ ਵੀ ਸਾਂਝਾ ਏ

No comments:

Post a Comment