Thursday, August 29, 2013

ਸੱਚ ਹੈ ਜਾਂ ਅਫਵਾਹ ਰੱਬ ਜਾਣੇ, ਪਰ ਲੋਕੀਂ ਲੱਗ ਗਏ ਧੰਦੇ

ਸੱਚ ਹੈ ਜਾਂ ਅਫਵਾਹ ਰੱਬ ਜਾਣੇ, ਪਰ ਲੋਕੀਂ ਲੱਗ ਗਏ ਧੰਦੇ
ਚੌਕਾਂ ਵਿਚ ਹੁਣ ਪਹਿਰੇ ਲੱਗੇ, ਅਖੇ ਰਾਤੀਂ ਪੈਂਦੇ ਬੰਦੇ
ਕੋਈ ਕਹੇ ਕਾਲੇ ਕੱਛਿਆਂ ਆਲੇ ਕੋਈ ਕਹੇ ਨੇ ਅਫਰੀਕਨ
ਇੱਕ ਕਹਿੰਦਾ ਕਲ ਮਾਰ ਕੇ ਸੁੱਟ ਗੇ ਮੇਰੀ ਗਾਂ ਅਮਰੀਕਨ

ਟ੍ਰਾਂਸਫਾਰ੍ਮ ਤੇ ਫਿਊਜ ਸੀ ਲੌਂਦਾ ਰਾਤੀਂ ਭਈਆ ਬਖਸ਼ੀ
ਪਾ ਲਿਆ ਘੇਰਾ ਪਿੰਡ ਵਾਲਿਆਂ ਸਮਝ ਕੇ ਓਹਨੂ ਹਬਸ਼ੀ
ਪਹਿਲਾ ਕਹਿੰਦਾ ਢਾ ਲਾਂ ਇਹਨੂ, ਦੂਜਾ ਕਹਿੰਦਾ ਰਹਿਣ ਦੇ
ਤੀਜੇ ਆਕੇ ਕੁਜ ਨਹੀ ਪੁੱਛਿਆ, ਦੇ ਜਿੱਥੇ ਪੈਂਦੀ ਆ ਪੈਣ ਦੇ

ਝੁੰਡ ਬਣਾ ਕੇ ਤੁਰਨਾ ਕਹਿੰਦੇ, ਸਬਨੇ ਕਰ ਲਿਆ ਏਕਾ
ਕੋਈ ਨਹੀ ਜਾਂਦਾ ਬਾਹਰ ਨੂੰ ਰਾਤੀ ਬੰਦ ਹੈ ਪਿੰਡ ਦਾ ਠੇਕਾ
ਕੁੜੀਆਂ, ਬੁੜ੍ਹੀਆਂ, ਪੰਛੀ, ਬੱਚੇ ਘੂਕ ਮਾਰਕੇ ਸੁੱਤੇ
ਜਾਂ ਤਾਂ ਜਾਗਣ ਪਹਿਰੇ ਵਾਲੇ ਜਾਂ ਫਿਰ ਜਾਗਣ ਕੁੱਤੇ





No comments:

Post a Comment