Tuesday, November 9, 2010

ਮੈਂ ਕੌਣ ਹਾਂ

ਮੈਂ ਕੌਣ ਹਾਂ
ਮੈਂ ਕੌਣ ਹਾਂ
ਕੋਈ ਠੱਲ ਹਾਂ ਜਾਂ
ਮੈਂ ਪੌਣ ਹਾਂ

ਨਿੱਤ ਆਪਣੇ ਆਪ ਨੂ ਲਬਦਾ ਹਾਂ
ਬੜਾ ਭੱਜਦਾ ਹਾਂ ਬੜਾ ਯੱਬਦਾ ਹਾਂ
ਨਿੱਤ ਭੁੰਨ ਭੁੰਨ ਸਾਹ ਮੈਂ ਚੱਬਦਾ ਹਾਂ
ਟਿਕ ਬੈਠਣ ਹਾਂ ਜਾ ਭੌਨ ਹਾਂ
ਮੈਂ ਕੌਣ ਹਾਂ

ਮੈਂ ਹੋਸ਼ ਚ ਹਾਂ ਜਾਂ ਸੁੱਤਾ ਹਾਂ
ਬੇਮੌਸਮ ਜਾਂ ਬਹੁਰੁੱਤਾ ਹਾਂ
ਹਾਂ ਅੱਧਾ ਜਾਂ ਸਾਬੁੱਤਾ ਹਾਂ
ਮੈਂ ਜਾਗਣ ਹਾਂ ਜਾਂ ਸੌਨ ਹਾਂ
ਮੈਂ ਕੌਣ ਹਾਂ

ਮੈਂ ਬੜਬੋਲਾ ਹਾਂ ਜਾ ਚੁੱਪ ਹਾਂ
ਠੰਡੀ ਛਾਂ ਜਾਂ ਤੱਤੀ ਧੁੱਪ ਹਾਂ
ਜਾਂ ਭਾਵਨਾਵਾਂ ਦਾ ਮੈਂ ਕੁੱਪ ਹਾਂ
ਸਾਆਵਾਜ਼ਾ ਜਾ ਮੌਨ ਹਾਂ
ਮੈਂ ਕੌਣ ਹਾਂ

ਮੈਂ ਵਿਚ ਖੁਸ਼ੀ ਜਾਂ ਵਿਚ ਗਮ ਹਾਂ
ਅਧਿਆਤਮ ਜਾਂ ਪਰਮਾਤਮ ਹਾਂ
ਮੈਂ ਦੇਵਤਾ ਹਾਂ ਜਾ ਮੈਂ ਜਮ ਹਾਂ
ਮੈਂ ਵਾਜਾ ਹਾਂ ਜਾ ਗੌਣ ਹਾਂ
ਮੈਂ ਕੌਣ ਹਾਂ

ਮੈਂ ਕੌਣ ਹਾਂ ? ਜਾਂ ਮੈਂ "ਕੌਂਣ" ਹੀ ਹਾਂ
ਹਾਂ ਮਰਨ ਜਾਂ ਸਿਰ੍ਫ ਜਿਓਨ ਹੀ ਹਾਂ

ਇਹ ਮੈਂ ਹਾਂ ਜੋ ਹਰ ਸ਼ੈ ਵਿਚ ਹੈ
ਬਸ "ਤੁੰ" ਹੀ ਹੈ ਜੋ ਮੈਂ ਵਿਚ ਹੈ

ਸੁਣ ਜ਼ੈਲਦਾਰ ਤੂ ਅਕਲਹੀਣ
ਜਦ ਮੈਂ ਹੋਈ ਤੂੰ ਦੇ ਵਿਚ ਲੀਨ

ਫੇਰ ਸਮਝ ਆਯੀ "ਮੈਂ" , "ਤੂੰ" ਹੀ ਹਾਂ
ਫੇਰ ਸਮਝ ਆਯੀ "ਮੈਂ" , "ਤੂੰ" ਹੀ ਹਾਂ

Monday, November 8, 2010

ਜੇ ਦਸ ਦਿੰਦਾ ਤਾਂ ਚੰਗਾ ਸੀ

ਗੱਲ ਦਿਲ ਦੇ ਵਿਚ ਜੋ ਰਹਿ ਗਯੀ ਸੀ
ਜੇ ਦਸ ਦਿੰਦਾ ਤਾਂ ਚੰਗਾ ਸੀ
ਤੇਰੀ ਸੂਰਤ ਦਿਲ ਵਿਚ ਲਹਿ ਗਾਯੀ ਸੀ
ਜੇ ਦੱਸ ਦਿੰਦਾ ਤਾ ਚੰਗਾ ਸੀ
 
ਤੇਰੇ ਚਾਹੁਣ ਵਾਲਿਆਂ ਦੀ ਦੁਨੀਆ ਵਿਚ
ਕਿ ਦੱਸੀਏ ਕਿਥੇ ਰਹਿੰਦੇ ਸੀ
ਮੈਨੂ ਮੇਰੇ ਆੜੀ ਦਸਦੇ ਨੇ
ਨੀ ਤੈਨੂ  ਜੈਲਦਾਰਨੀ ਕਹਿੰਦੇ ਸੀ
ਤੇਰੀ ਸੂਰਤ ਦਿਲ ਵਿਚ ਲਹਿ ਗਾਯੀ ਸੀ
ਜੇ ਦੱਸ ਦਿੰਦਾ ਤਾ ਚੰਗਾ ਸੀ

ਇਕ ਪਰਕਟਿਆ ਜਿਹਾ ਪੰਛੀ ਮੈਂ
ਤੈਨੂ ਚੰਨ ਸਮਝ ਕੇ ਤੱਕਦਾ ਸੀ
ਸੀ ਪਤਾ ਕਦੇ ਫੜ ਸਕਦਾ ਨਹੀ
ਤਾਵੀਂ   ਫੜਨੇ ਨੂ ਹਥ ਚੱਕਦਾ ਸੀ
ਮੇਰੀ ਸਧਰਾਂ ਦੀ ਕੰਧ ਢਹਿ ਗਾਯੀ ਸੀ
ਜੇ ਦੱਸ ਦਿੰਦਾ ਤਾਂ ਚੰਗਾ ਸੀ

ਖੌਰੇ ਕੀ ਕੀ ਕਹਿਣਾ ਚਾਹਿਯਾ ਸੀ
ਪਰ ਕਹਿਣਾ ਹੀ ਨਹੀ ਆਯਾ ਸੀ
ਮੈਂ ਗੁੱਟ ਦੇ ਉੱਤੇ ਨਾਮ ਤੇਰਾ
"ਜੈਲੀ" ਦੇ ਨਾਲ ਲਿਖਾਇਆ ਸੀ
ਤੇਰੀ ਯਾਦ ਜ਼ੇਹਨ ਵਿਚ ਬਹਿ ਗਾਯੀ ਸੀ
ਜੇ ਦਸ ਦਿੰਦਾ ਤੇ ਚੰਗਾ ਸੀ

ਅਸੀਂ ਸੋਚਿਆ ਸੀ ਕੇ ਨਾਲ ਤੇਰੇ
ਇੱਕ ਰਿਸ਼ਤਾ ਪਾਕ ਬਨਾਵਾਂਗੇ
ਜਿਹਦੀ ਮੁੱਦਤਾਂ ਤਾਯੀਂ ਸਾਂਝ ਰਹੇ
ਇੱਕ ਐਸਾ ਸਾਕ ਬਨਾਵਾਂਗੇ
ਓ ਰੀਝ ਸੀ ਰੀਝ ਹੀ ਰਹੀ ਗਯੀ ਸੀ
ਜੇ ਦੱਸ ਦਿੰਦਾ ਤਾਂ ਚੰਗਾ ਸੀ

"" ਤੂ ਮੋਤੀ ਉਚੇਯਾ ਮਹਿਲਾਂ ਦਾ
ਅਸੀ ਵਾਂਗਰ ਕਾਲਖ ਚੁਲ੍ਹਾਂ ਤੇ
ਮੰਗ ਬੇਔਕਾਤੀ ਮੰਗ ਬੈਠੈਂ
ਹੁਣ ਹੱਸੇਂ ਕੀਤੀਆਂ ਭੁੱਲਾਂ ਤੇ""
ਮੈਨੂ ਨਾਉੱਮੀਦੀ ਕਹਿ ਗਯੀ ਸੀ
ਜੇ ਦੱਸ ਦਿੰਦਾ ਤੇ ਚੰਗਾ ਸੀ


ਤੂ ਮੇਰੀ ਕਿਸਮਤ ਵਿਚ ਨਹੀ ਸੀ
ਬਦਕਿਸਮਤ ਜਾਂ ਬਿਨ ਕਿਸਮਤ ਸੀ
ਜਾਂ ਜ਼ੈਲਦਾਰ ਨੂ ਦੁਖ ਦੇਣਾ
ਅਣਹੋਣੀ ਦੀ ਜਿਓਂ ਫਿਤਰਤ ਸੀ
ਜਿੰਦ ਪੀੜ ਹਿਜਰ ਦੀ ਸਹੀ ਗਯੀ ਸੀ
ਜੇ ਦੱਸ ਦਿੰਦਾ ਤੇ ਚੰਗਾ ਸੀ

ਫੋਨ ਜਲੰਧਰ ਤੋਂ

ਜਨਾਬ ਹਰਭਜਨ ਮਾਨ ਦੇ ਮਸ਼ਹੂਰ ਗੀਤ "ਕਾਲ ਜਲੰਧਰ ਤੋਂ" ਪਰਭਾਵਿਤ 



ਅੱਜ ਸੱਜਣਾ ਦਾ ਆਜੇ ਜੇ ਸਾਨੂ ਫੋਨ ਜਲੰਧਰ ਤੋਂ
ਦਸ ਦਿਆਂ ਸਬ ਨੂ ਬੋਲਦੀ ਆ ਮੇਰੀ ਕੌਣ ਜਲੰਧਰ ਤੋਂ
ਅੱਜ ਸੱਜਣਾਂ ਦਾ

ਤਾਂਘ ਰਹੇ ਕਦ ਸੱਜਣ ਸਾਡਾ ਯਾਦ ਸਾਨੂ ਕਰਦਾ
ਓਹ ਕੱਮ ਮੁਕਾ ਕੇ ਘਰ ਦੇ ਸਬ ਤੋਂ ਬਾਦ ਸਾਨੂ ਕਰਦਾ
ਓਹ੍ਦੀ ਦੇਖ ਦੇਖ ਤਸਵੀਰ ਨਾ ਹਿੱਲਦੀ ਧੌਣ ਪਤੰਦਰ ਤੋਂ
ਅੱਜ ਸੱਜਣਾ ਦਾ ਆਜੇ ਜੇ ਸਾਨੂ ਫੋਨ ਜਲੰਧਰ ਤੋਂ

ਇੱਕ ਅਖ ਫੋਨ ਤੇ ਰਹਿੰਦੀ ਤੇਰੀ ਕਾਲ ਕਦੋਂ ਔਣੀ
ਤੇਰੇ ਇੰਤੇਜ਼ਾਰ ਵਿਚ ਹੋਏਆ ਮੰਦਾ ਹਾਲ ਕਦੋਂ ਔਣੀ
ਇੱਕ ਹੂਕ ਨਿਕਲਦੀ ਸੁਣ ਲੈ ਮੇਰੇ ਦਿਲ ਦੇ ਅੰਦਰ ਚੋਂ
ਅੱਜ ਸੱਜਣਾ ਦਾ ਆਜੇ ਜੇ ਸਾਨੂ ਫੋਨ ਜਲੰਧਰ ਤੋਂ

ਇੱਕ ਦਿਲ ਦੀ ਧਰਤ ਹੈ ਬੰਜਰ ਉੱਤੋਂ ਲੋਅ ਤੱਤੀ ਚਲਦੀ
ਸਗੋਂ ਇੰਤੇਜ਼ਾਰ ਦੀ ਅੱਗ ਵਿਚ ਹੋਰ ਵੀ ਹੋ ਤੱਤੀ ਚੱਲਦੀ
ਰੱਬ ਖੈਰ ਕਰੇ ਕਦ ਆਉ ਠੰਡੀ ਪੌਣ ਜਲੰਧਰ ਤੋਂ
ਅੱਜ ਸੱਜਣਾ ਦਾ ਆਜੇ ਜੇ ਸਾਨੂ ਫੋਨ ਜਲੰਧਰ ਤੋਂ

ਜੀ ਫੋਨ ਨਹੀਂ ਤਾਂ ਘੱਟੋ ਘੱਟ ਮਿਸ ਕਾਲ ਹੀ ਮਾਰ ਦਿਓ
ਕਂਪਨੀ ਵਾਲੇ ਮੇੱਸੇਜ ਵਾਂਗ ਨਾ ਕਿਤੇ ਵਿਸਾਰ ਦਿਓ
ਜਾ ਭੇਜੋ ਮੇੱਸੇਜ "ਜੈਲੀ" ਨੂ  ਤੜਪੌਣ ਜਲੰਧਰ ਤੋਂ
ਅੱਜ ਸੱਜਣਾ ਦਾ ਆਜੇ ਜੇ ਸਾਨੂ ਫੋਨ ਜਲੰਧਰ ਤੋਂ