Sunday, November 18, 2012

ਅਸੀਂ ਓਹਤੇ ਮਰਦੇ ਹਾਂ, ਓ ਮੰਨੇ ਨਾਂ ਮੰਨੇ


ਓਹਨੂ ਵੇਖ ਕੇ ਦਿਲ ਵਿਚ ਫੁੱਟਦੇ ਨੇ
ਅਹਿਸਾਸ ਜੀ ਵੰਨ ਸੁਵੰਨੇ
ਅਸੀਂ ਓਹਤੇ ਮਰਦੇ ਹਾਂ, ਓ ਮੰਨੇ ਨਾਂ ਮੰਨੇ

ਦਿਲ ਦਰਿਆ ਬਣ ਗਿਆ ਏ ਮੈਂ ਤਰਦਾ ਜਾਂਦਾ ਹਾਂ
ਓ ਹੱਸੀ ਜਾਂਦੇ ਨੇ ਮੈਂ ਮਰਦਾ ਜਾਂਦਾ ਹਾਂ
ਬਾਹ ਫੜ ਕੇ ਸਾਡਾ ਸੱਜਣ ਕਦ
ਸਾਨੂ ਲਾਊਗਾ ਬੰਨੇ
ਅਸੀਂ ਓਹਤੇ ਮਰਦੇ ਹਾਂ, ਓ ਮੰਨੇ ਨਾਂ ਮੰਨੇ

ਹੱਸ ਕੇ ਹਾਂ ਕਹਿ ਗਿਆ ਸੀ ਇੱਕ ਸ਼ਖਸ ਹਸੀਨ ਜਿਹਾ
ਓਦੋਂ ਦਾ ਲੱਗਦਾ ਏ ਅਸਮਾਨ ਜ਼ਮੀਨ ਜਿਹਾ
ਹੁਣ ਰੂਟ ਬਣ ਗਿਆ ਏ ਚੰਡੀਗੜ੍ਹ ਤੋਂ ਖੰਨੇ
ਅਸੀਂ ਓਹਤੇ ਮਰਦੇ ਹਾਂ, ਓ ਮੰਨੇ ਨਾਂ ਮੰਨੇ

ਇਕਰਾਰ ਮੁਹੱਬਤਾਂ ਦਾ ਮੇਰੇ ਦਿਲ ਤੇ ਤੂੰ ਲਿਖਿਆ
ਇਂਗ੍ਲੀਸ਼ ਦੀ ਕਾਪੀ ਵਿਚ ਤੇਰਾ "I LOVE YOU " ਲਿਖਿਆ
ਮੈਂ ਸਾਂਭ ਕੇ ਰੱਖੇ ਨੇ ਉਹ ਕਾਪੀ ਦੇ ਪੰਨੇ
ਅਸੀਂ ਓਹਤੇ ਮਰਦੇ ਹਾਂ, ਓ ਮੰਨੇ ਨਾਂ ਮੰਨੇ

ਜਦੋਂ ਇਸ਼ਕ਼ ਕਰ ਲਿਆ ਏ, ਅੰਜਾਮ ਤੋਂ ਕੀ ਡਰਨਾ
ਸੂਰਜ ਨਾਲ ਯਾਰੀ ਏ, ਫੇਰ ਸ਼ਾਮ ਤੋਂ ਕੀ ਡਰਨਾ
ਬਸ ਕਰਾਂ ਦੁਆਵਾਂ ਕੋਈ ਕੈਦੋਂ ਸੁਪਨੇ ਨਾਂ ਭੰਨੇ
ਅਸੀਂ ਓਹਤੇ ਮਰਦੇ ਹਾਂ, ਓ ਮੰਨੇ ਨਾਂ ਮੰਨੇ

ਉਂਜ ਇਸ਼ਕ਼ ਤਾਂ ਔਖਾ ਨਹੀਂ ਜਿਹਨੇ ਕਰਨਾ ਸਿੱਖ ਲਿਆ
ਜੈਲੀ ਜਿੱਤਦਾ ਓਹੀ ਹੈ ਜਿਹਨੇ ਹਰਨਾ ਸਿੱਖ ਲਿਆ
ਕਿਸਮਤ ਨਾਲ ਮਿਲਦੇ ਨੇ ਓਹ ਚੂਰੀ ਦੇ ਛੰਨੇ
ਅਸੀਂ ਓਹਤੇ ਮਰਦੇ ਹਾਂ, ਓ ਮੰਨੇ ਨਾਂ ਮੰਨੇ

ਹਮ ਬਦਨਾਮ ਹੈਂ ਬਾਜ਼ਾਰੋਂ ਮੇਂ ਆਤੇ ਹੈਂ


ਹਮ ਬਦਨਾਮ ਹੈਂ ਬਾਜ਼ਾਰੋਂ ਮੇਂ ਆਤੇ ਹੈਂ
ਵੋ ਮਸ਼ਹੂਰ ਹੈ ਅਖਬਾਰੋਂ ਮੇ ਆਤੇ ਹੈਂ

ਵੋ ਜਾਕਰ ਮਯਖਾਨੇ ਭੀ ਨੇਕ ਨੀਅਤ ਹੈਂ
ਹਮ ਮੰਦਿਰ ਜਾਤੇ ਹੈਂ, ਗੁਨੇਹਗਾਰੋਂ ਮੇਂ ਆਤੇ ਹੈਂ

ਚੋਰ ਉਚੱਕੌਂ ਕੀ ਇੱਜ਼ਤ ਕਰਨਾ ਸੀਖ ਲੋ
ਐਸੇ ਹੀ ਲੋਕ ਸਰਕਾਰੋਂ ਮੇਂ ਆਤੇ ਹੈਂ

ਗੁਲਸ਼ਨ ਕੀ ਸੁਧ ਕੋਈ ਪਤਝੜ ਮੇ ਲੇ ਲੋ
ਖੁਦਗਰਜ਼ ਹੈਂ ਜੋ ਬਹਾਰੋਂ ਮੇਂ ਆਤੇ ਹੈਂ

ਖਤਰਾ ਹੈ ਜਿਨਸੇ ਮੇਰੀ ਜਾਨ ਕੋ
ਐਸੇ ਇਨਸਾਨ ਮੇਰੇ ਯਾਰੋਂ ਮੇਂ ਆਤੇ ਹੈਂ ...................Zaildar Pargat Singh

Tuesday, November 6, 2012

ਜਦ ਤੂੰ ਰੁੱਸ ਜਾਏਂ ਦਿਲ ਮੇਰਾ ਗਮਗੀਨ ਜਿਹਾ ਹੋ ਜਾਂਦਾ ਏ


ਜਦ ਤੂੰ ਰੁੱਸ ਜਾਏਂ ਦਿਲ ਮੇਰਾ ਗਮਗੀਨ ਜਿਹਾ ਹੋ ਜਾਂਦਾ ਏ
ਸ਼ਹਿਦ ਦੇ ਵਰਗਾ ਮੌਸਮ ਵੀ ਨਮਕੀਨ ਜਿਹਾ ਹੋ ਜਾਂਦਾ ਏ

ਛੋਟੇ ਛੋਟੇ ਦੁੱਖ ਸੱਜਣਾ ਫੇਰ ਲੱਗਦੇ ਵਾਂਗ ਪਹਾੜਾਂ ਦੇ
ਸ਼੍ਰੀ ਲੰਕਾ ਜਿਹਾ ਫੱਟ ਸੱਜਣਾ ਫੇਰ ਚੀਨ ਜਿਹਾ ਹੋ ਜਾਂਦਾ ਏ

ਤੇਰੇ ਸੰਦਲੀ ਹੱਥਾਂ ਦੀ ਜਦ ਛੋਹ ਮੇਰੇ ਹੱਥ ਨੂੰ ਮਿਲਦੀ ਏ
ਆਪਣੇ ਜ਼ਿੰਦਾ ਹੋਣ ਤੇ ਫੇਰ ਯਕੀਨ ਜਿਹਾ ਹੋ ਜਾਂਦਾ ਏ

ਪਾਟੀ ਹੋਈ ਜੀਨ ਵੀ ਫੱਬਦੀ ਏ ਜਦ ਸੱਟ ਇਸ਼੍ਕ਼ ਦੀ ਵੱਜਦੀ ਏ
ਫਿਰ ਜੈਲੀ ਵਰਗਾ ਦੇਸੀ ਵੀ ਸ਼ੌਕੀਨ ਜਿਹਾ ਹੋ ਜਾਂਦਾ ਏ