Sunday, November 18, 2012

ਅਸੀਂ ਓਹਤੇ ਮਰਦੇ ਹਾਂ, ਓ ਮੰਨੇ ਨਾਂ ਮੰਨੇ


ਓਹਨੂ ਵੇਖ ਕੇ ਦਿਲ ਵਿਚ ਫੁੱਟਦੇ ਨੇ
ਅਹਿਸਾਸ ਜੀ ਵੰਨ ਸੁਵੰਨੇ
ਅਸੀਂ ਓਹਤੇ ਮਰਦੇ ਹਾਂ, ਓ ਮੰਨੇ ਨਾਂ ਮੰਨੇ

ਦਿਲ ਦਰਿਆ ਬਣ ਗਿਆ ਏ ਮੈਂ ਤਰਦਾ ਜਾਂਦਾ ਹਾਂ
ਓ ਹੱਸੀ ਜਾਂਦੇ ਨੇ ਮੈਂ ਮਰਦਾ ਜਾਂਦਾ ਹਾਂ
ਬਾਹ ਫੜ ਕੇ ਸਾਡਾ ਸੱਜਣ ਕਦ
ਸਾਨੂ ਲਾਊਗਾ ਬੰਨੇ
ਅਸੀਂ ਓਹਤੇ ਮਰਦੇ ਹਾਂ, ਓ ਮੰਨੇ ਨਾਂ ਮੰਨੇ

ਹੱਸ ਕੇ ਹਾਂ ਕਹਿ ਗਿਆ ਸੀ ਇੱਕ ਸ਼ਖਸ ਹਸੀਨ ਜਿਹਾ
ਓਦੋਂ ਦਾ ਲੱਗਦਾ ਏ ਅਸਮਾਨ ਜ਼ਮੀਨ ਜਿਹਾ
ਹੁਣ ਰੂਟ ਬਣ ਗਿਆ ਏ ਚੰਡੀਗੜ੍ਹ ਤੋਂ ਖੰਨੇ
ਅਸੀਂ ਓਹਤੇ ਮਰਦੇ ਹਾਂ, ਓ ਮੰਨੇ ਨਾਂ ਮੰਨੇ

ਇਕਰਾਰ ਮੁਹੱਬਤਾਂ ਦਾ ਮੇਰੇ ਦਿਲ ਤੇ ਤੂੰ ਲਿਖਿਆ
ਇਂਗ੍ਲੀਸ਼ ਦੀ ਕਾਪੀ ਵਿਚ ਤੇਰਾ "I LOVE YOU " ਲਿਖਿਆ
ਮੈਂ ਸਾਂਭ ਕੇ ਰੱਖੇ ਨੇ ਉਹ ਕਾਪੀ ਦੇ ਪੰਨੇ
ਅਸੀਂ ਓਹਤੇ ਮਰਦੇ ਹਾਂ, ਓ ਮੰਨੇ ਨਾਂ ਮੰਨੇ

ਜਦੋਂ ਇਸ਼ਕ਼ ਕਰ ਲਿਆ ਏ, ਅੰਜਾਮ ਤੋਂ ਕੀ ਡਰਨਾ
ਸੂਰਜ ਨਾਲ ਯਾਰੀ ਏ, ਫੇਰ ਸ਼ਾਮ ਤੋਂ ਕੀ ਡਰਨਾ
ਬਸ ਕਰਾਂ ਦੁਆਵਾਂ ਕੋਈ ਕੈਦੋਂ ਸੁਪਨੇ ਨਾਂ ਭੰਨੇ
ਅਸੀਂ ਓਹਤੇ ਮਰਦੇ ਹਾਂ, ਓ ਮੰਨੇ ਨਾਂ ਮੰਨੇ

ਉਂਜ ਇਸ਼ਕ਼ ਤਾਂ ਔਖਾ ਨਹੀਂ ਜਿਹਨੇ ਕਰਨਾ ਸਿੱਖ ਲਿਆ
ਜੈਲੀ ਜਿੱਤਦਾ ਓਹੀ ਹੈ ਜਿਹਨੇ ਹਰਨਾ ਸਿੱਖ ਲਿਆ
ਕਿਸਮਤ ਨਾਲ ਮਿਲਦੇ ਨੇ ਓਹ ਚੂਰੀ ਦੇ ਛੰਨੇ
ਅਸੀਂ ਓਹਤੇ ਮਰਦੇ ਹਾਂ, ਓ ਮੰਨੇ ਨਾਂ ਮੰਨੇ

No comments:

Post a Comment