Wednesday, February 29, 2012

ਜ਼ੁਲਮ ਕੇ ਹਾਥ ਜਬ ਜਬ ਫੂਲ ਮਸਲ ਜਾਤੇ ਹੈਂ


ਜ਼ੁਲਮ ਕੇ ਹਾਥ ਜਬ ਜਬ ਫੂਲ ਮਸਲ ਜਾਤੇ ਹੈਂ
ਕੇ ਉਨ੍ਕੋ ਦੇਖ ਕੇ ਸ਼ੈਤਾਂ ਭੀ ਦਹਲ ਜਾਤੇ ਹੈਂ

ਨਾ ਪੁਛੋ ਕਿਸ ਤਰਹ ਕੀ ਫਿਤਰਤ-ਏ-ਦਿਲ ਹੈ ਮੇਰੀ
ਖੁਦ ਹੀ ਨਾਰਾਜ਼ ਹੋਤੇ ਖੁਦ ਹੀ ਬਹਲ ਜਾਤੇ ਹੈਂ

ਹੁਸ੍ਨ ਔਰ ਇਸ਼੍ਕ਼ ਕਾ ਜਬਸੇ ਹੂਆ ਨਸ਼ਾ ਯਾਰੋ
ਖੁਦ ਹੀ ਗਿਰਤੇ ਹੈਂ ਔਰ ਫਿਰ ਖੁਦ ਹੀ ਸੰਭਲ ਜਾਤੇ ਹੈਂ

ਜ਼ੱਰਾ ਜ਼ੱਰਾ ਜ਼ਮੀਂ ਕਾ ਨਮ ਸਾ ਹੈ ਹੋਤਾ ਦੇਖਾ
ਅਸ਼੍ਕ ਜਬ ਜਬ ਤੇਰੀ ਗਾਲੋਂ ਸੇ ਫਿਸਲ ਜਾਤੇ ਹੈਂ

ਹੁਨਰ ਕਭੀ ਰੰਗ ਰੂਪ ਦੇਖ ਕਰ ਆਤਾ ਨਹੀ ਹੈ
ਕਿ ਯੇ ਕੁਦਰਤ ਹੈ ਖਿਲ ਕੀਚੜ ਮੇ ਕਮਲ ਜਾਤੇ ਹੈਂ

ਹਿੱਮਤ-ਏ-ਮਰ੍ਦ ਹੋ ਤਬ ਤੋ ਖੁਦਾ ਭੀ ਸਾਥ ਹੋਤਾ ਹੈ
ਹੈ ਗਰ ਹਿੱਮਤ ਤੋ ਫਿਰ ਪੱਥਰ ਭੀ ਪਿਘਲ ਜਾਤੇ ਹੈਂ

ਖੁਦਾ ਕੋ ਯਾਰ ਬਨਾ ਲੇ ਵੋਹੀ ਤੇਰਾ ਹਮਸਫਰ ਹੋਗਾ
ਸਾਥ ਨਾ ਝੋਂਪੜੇ ਜਾਤੇ ਨਾ ਮਹਲ ਜਾਤੇ ਹੈਂ

ਕਭੀ ਮਿਸ ਕਾਲ ਆਤੀ ਹੈ ਕਭੀ ਕੋਈ ਫੋਨ ਆ ਜਾਤਾ
ਕੇ ਕਵਿਤਾ ਲਿਖਤੇ ਲਿਖਤੇ ਪੜ ਯੂਹੀਂ ਖਲਲ ਜਾਤੇ ਹੈਂ

ਕੁਛ ਹੀ ਬਨਤੇ ਹੈ ਸ਼ਾਯਰ ਰਾਹਤ ਇੰਦੌਰੀ ਕੇ ਜੈਸੇ
ਔਰ ਕੁਜ ਜੈਲੀ ਕੀ ਤਰਹ ਕਰਤੇ ਨਕਲ ਜਾਤੇ ਹੈਂ

Monday, February 27, 2012

ਮਾਡਰ੍ਨ ਕਵੀਸ਼ਰੀ


ਅੰਬ ਨਹੀ ਅੰਬਾਲੇ ਜੈਸੇ, ਨਾਲੇ ਪਟਿਆਲੇ ਜੈਸੇ, ਤਰਕਸ਼ੀਲ ਲੋਕ ਬਰਨਾਲੇ ਬਹੁਤੇ ਲੱਭਦੇ
ਕੁੱਬਾ ਘੋੜੀ ਚੜ੍ਹਿਆ ਤੇ ਬੰਦਾ ਬਹੁਤਾ ਪੜ੍ਹਿਆ ਤੇ ਚੋਰ ਘਰ ਵੜਿਆ ਜੀ ਪੌਂਦੇ ਵਿਚ ਯੱਭ ਦੇ

ਕੈਥਲ ਮਸ਼ੂਰ ਹੈ ਜੀ ਘੇਵਰ ਤੇ ਫਿਰਨੀ ਦਾ ਬੜੇ ਮਸ਼ਹੂਰ ਕਰਨਾਲ ਦੇ ਨੇ ਭੱਲੇ ਜੀ
ਅਮਰਤਸਰ ਸੁਣੀਆਰੇ ਹੈਗੇ ਚੋਟੀ ਦੇ ਜੀ ਬੜੇ ਮਸ਼ਹੂਰ ਨੇ ਸਰਾਫਿਆਂ ਦੇ ਛੱਲੇ ਜੀ

ਹਾਥੀ ਜਹੀ ਚਿੰਘਾੜ ਹੈ ਨੀ ਸ਼ੇਰ ਜਹੀ ਦਹਾੜ ਹੈ ਨੀ ਚੀਤੇ ਜੈਸਾ ਤੇਜ਼ ਹੋਰ ਜਾਨਵਰ ਭੱਜੇ ਨਾ
ਚਾਪ੍ਲੂਸੀ ਕਰਦੇ ਨਾ ਚਮਚੇ ਰੱਜਣ ਕਦੀ ਮਸਖਰੀ ਕਰਦਾ ਮਰਾਸੀ ਕਦੇ ਰੱਜੇ ਨਾ

ਆਲਸ ਮੋਟਾਪੇ ਦੇ ਨੇ ਬਣਦੇ ਮਰੀਜ਼ ਜਿਹੜੇ ਖਾਂਦੇ ਬਹੁਤਾ ਰੱਜ ਕੇ ਤੇ ਰੋਟੀ ਬਹੁਤੀ ਚੋਪੜ ਦੇ
ਜਰਮਨੀ ਦੀ ਗੋਲੀ ਦੀ ਨਾ ਰੀਸ ਕਿਤੇ ਹੋਰ ਹੋਣੀ ਢੂਢ ਮੀਲ ਦੂਰੋਂ ਵੱਜੇ ਪਾਰ ਹੋਜੇ ਖੋਪੜ ਦੇ

ਪੈਰਸ ਜਹੇ ਮਹਿਲ ਹੈਨੀ, ਚੀਕੇ ਜੈਸੀ ਟੈਲ ਹੈਨੀ, ਫ਼ੀਮ ਤੇ ਸ੍ਮੈਕ ਜੈਸਾ ਵੈਲ ਨਾ ਕੋਈ ਚੰਦਰਾ
ਬੂਹੇ ਬਾਰੀਆਂ ਨਾ ਜਾਲੀ , ਸ਼ਨੀ ਦੀ ਮਨੌਤ ਬਾਹਲੀ, ਪਿੰਡ ਸ਼ਨੀ ਸ਼ਿੰਗਣਾ ਦੇ ਲੌਂਦੇ ਨਹੀਂ ਜੰਦਰਾ

ਚਤਰ ਨਹੀਂ ਕਾਂ ਦੇ ਜੈਸਾ, ਭੋਲਾ ਨਹੀਂ ਕੋਈ ਗਾਂ ਦੇ ਜੈਸਾ ਮਾਤਾ ਗੁਜਰੀ ਦੇ ਜੈਸੀ ਹੋਰ ਕੋਈ ਮਾਂ ਨਹੀਂ
ਸੁੱਖ ਨਹੀਂ ਕੋਈ ਚੁੱਪ ਜੈਸਾ ਸਿਆਲਾਂ ਵਾਲੀ ਧੁੱਪ ਜੈਸਾ, ਨਿੱਮ ਤੇ ਧਰੇਕ ਜੈਸੀ ਸੰਘਣੀ ਕੋਈ ਛਾਂ ਨਹੀ

ਚੰਗੇ ਕਾਕੇ ਰਖਦੇ ਧਿਆਨ ਜੀ ਚਰਿੱਤਰ ਤੇ  ਫੁਕਰੇ ਦਾ ਰਹਿੰਦਾ ਜੀ ਧਿਆਨ ਸਦਾ ਲੁਕ ਤੇ
ਅੱਜ ਦੇ ਨਿਆਣੇ ਜਿਹੜੇ ਜੈਲੀ ਤੋਂ ਸਿਆਣੇ ਜਿਹੜੇ 24 ਘੰਟੇ ਆਨਲਾਇਨ ਰਹਿੰਦੇ ਫੇਸ੍ਬੁਕ ਤੇ

ਜਿਲਾ ਕਰਨਾਲ ਤੇ ਸ੍ਟੇਟ ਹਰਿਆਣਾ ਲੋਕ ਮਿੱਠੇ ਨੇ ਜ਼ੁਬਾਨ ਦੇ ਅਸੰਧ ਸ਼ਹਿਰ ਵੱਸਦਾ
ਵੱਡਾ ਏ ਬਜ਼ਾਰ ਜੀ ਦੁਕਾਨਾਂ ਨੇ ਹਜ਼ਾਰ ਮਿਲੇ ਸਸਤਾ ਸਮਾਨ ਜੈਲਦਾਰ ਰਹਿੰਦਾ ਦੱਸਦਾ

ਕੁਦਰਤ ਜੈਸਾ ਨਾ ਦਿਆਲ ਕੋਈ ਹੋਰ ਹੈਗਾ ਮਤਲਬਖੋਰ ਨਾ ਕੋਈ ਹੋਰ ਇਨ੍ਸਾਨ ਜਿਆ
ਜੈਲਦਾਰ ਜੈਸਾ ਨਾ ਅਕਲਹੀਣ ਦੁਨੀਆ ਤੇ ਸ਼ੈਰ ਨਾ ਕੋਈ ਹੋਰ ਬਾਬੂ ਰਜਬ ਅਲੀ ਖਾਨ ਜਿਆ

Saturday, February 25, 2012

ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

ਕਹਿ ਹੌਲੀ ਪਾ ਨਾ ਰੌਲੀ ਕਹਿੰਦੇ ਹੋਏ ਥੋੜਾ ਜਿਹਾ ਸੰਗੀਦਾ 
ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

ਮੰਗਤਿਆਂ ਨੂ ਖੈਰ ਵੀ ਇਹ ਦੁਨੀਆ ਨਹੀ ਪੌਂਦੀ ਢੰਗ ਦੀ ਜੀ
ਪਰ ਦਸ ਰਪਈਏ ਦੇ ਕੇ ਰੱਬ ਤੋਂ ਲੱਖ ਕਰੋੜਾਂ ਮੰਗਦੀ ਜੀ
ਜੇ ਦੇਣਾ ਨਾ ਸਿਖਿਆ ਹੋਵੇ ਤਾਂ ਫੇਰ ਕਦੇ ਨਹੀਂ ਮੰਗੀਦਾ
ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

ਯਾਰ ਯਾਰਾਂ ਦਾ ਓਹੀ ਜਿਹੜਾ ਥੋੜ ਵੇਲੇ ਕੱਮ ਆਵੇ ਜੀ
ਹੈ ਦਾਨ ਓਹੀ ਜੋ ਲੋੜਵੰਦ ਨੂ ਲੋੜ ਵੇਲੇ ਕੱਮ ਆਵੇ ਜੀ
ਦੱਸ ਹੋਊ ਕੀ ਫੈਦਾ ਤੇਰੀ ਗੰਜੇ ਨੂ ਦਿੱਤੀ ਕੰਘੀ ਦਾ
ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

ਗੁੜ ਉੱਤੇ ਉੱਡ ਜਾ ਬਹਿਣਾ ਇਹ ਤਾਂ ਹੈ ਫਿਤਰਤ ਮੱਖੀ ਦੀ
ਜੀ ਧੀ ਪੁੱਤ ਹੋਏ ਜਵਾਨ ਤੇ ਯਾਰੋ ਆਪ ਨਜ਼ਰ ਹੈ ਰੱਖੀ ਦੀ
ਫੇਰ ਨੀ ਹੱਥ ਔਂਦਾ ਪੱਲਾ ਕੇਰਾਂ ਧੀ ਸਿਰ ਤੋਂ ਲੰਘੀ ਦਾ
ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

ਜੀ ਨਾਲ ਸਮੇਂ ਦੇ ਤੁਰਨਾ ਵੀ ਵੈਸੇ ਕੋਈ ਮਾੜੀ ਗੱਲ ਨਹੀ
ਪਰ ਪੱਛਮੀ ਸਭਿਆਚਾਰ ਚ ਡੁੱਬਜੋ ਇਹ ਤਾਂ ਕੋਈ ਹੱਲ ਨਹੀ
ਕੋਈ ਨਾ ਕਰੇ ਖਿਆਲ ਜੀ ਚੁੰਨੀ ਕਿੱਲੀ ਉੱਤੇ ਟੰਗੀ ਦਾ
ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

ਅਸਲ ਦੀ ਨਹੀ ਪਛਾਣ ਕਿਸੇ ਨੂ ਬੁਰਾ ਜ਼ਮਾਨਾ ਨਕਲਾਂ ਦਾ
ਅਕਲਾਂ ਦਾ ਨਹੀ ਮੁੱਲ ਪੌਂਦਾ ਇਹ ਜਗਤ ਵਪਾਰੀ ਸ਼ਕਲਾਂ ਦਾ
ਜੀ ਕੋਈ ਫਰਕ ਨਹੀ ਪੈਂਦਾ ਸੂਰਤ ਮਾੜੀ ਭਾਵੇਂ ਚੰਗੀ ਦਾ
ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

ਬੈਠ ਤਖਤ ਤੇ ਹੁਕਮ ਕਰੇਂ ਤੈਨੂੰ ਕੀ ਖਬਰ ਥਕੇਵੇਂ ਦੀ
ਨਰਮ ਤਲਾਈ ਦੇ ਵਿਚ ਵੀ ਚੁਭਦੀ ਤੇਨੁ ਰੜਕ ਵੜੇਵੇਂ ਦੀ
ਸ਼ਟਰਾਂ ਅੱਗੇ ਸੁੱਤਿਆਂ ਨੂ ਜਾ ਕੇ ਪੁਛ ਮਤਲਬ ਤੰਗੀ ਦਾ
ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

ਸੁਖ ਵਿਚ ਕਰਦਾ ਯਾਦ ਨਾ, ਦੁਖ ਵਿਚ ਰੱਬ ਨੂ ਗਾਲਾਂ ਕੱਢਨੈਂ ਤੂੰ
ਢਿੱਡ ਭਰਨ ਲਈ ਆਪਣਾ ਕਿਓਂ ਮਜ਼ਲੂਮ ਦੇ ਢਿੱਡ ਨੂ ਵੱਡਨੈਂ ਤੂੰ
ਸੁਖ ਦੁਖ ਦਾ ਤਾਂ ਸਾਥ ਜਿਓਂ ਜੈਲੀ ਸਾਥ ਹੈ ਢੱਡ ਸਰੰਗੀ ਦਾ
ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

ਮਾੜੇ ਯਾਰ ਦੇ ਨਾਲੋਂ ਚੰਗਾ ਦੁਸ਼ਮਣ ਹੋਵੇ ਜੀ ਸਦਕੇ
ਦੁਸ਼ਮਣ ਨੂ ਜੋ ਗਲ ਨਾਲ ਲਾਵੇ ਜੈਲੀ ਓਹਦੇ ਹੀ ਸਦਕੇ
ਨਹੀ ਵੈਰੀ ਦੇ ਦਰਵਾਜ਼ੇ ਮੂਹਰੇ ਜਾਣ ਜਾਣ ਕੇ ਖੰਗੀਦਾ
ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

ਜੀ ਜੈਲਦਾਰ ਹੈ ਅਕਲਹੀਣ ਇਹਦੀ ਗੱਲ ਵਿਚ ਨਾ ਆਇਓ ਜੀ
ਇਹਦਾ ਕੀ ਏ, ਰੱਬ ਦਾ ਜੀ ਏ, ਆਪਣੀ ਖੈਰ ਮਨਾਇਓ ਜੀ
ਪਰ ਪਰਦਾ ਖੁਦ ਹੀ ਢੱਕਣਾ ਪੈਂਦਾ ਆਪਣੀ ਇੱਜ਼ਤ ਨੰਗੀ ਦਾ
ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

Wednesday, February 22, 2012

ਜਿੰਨਾ ਅਹਿਸਾਸ ਹੋਵੇ ਓਨਾ ਓਨਾ ਲਿਖੀ ਜਾਵਾਂ, ਵੇਖਾਂ ਕਿਵੇਂ ਇਸ਼੍ਕ਼ ਬਰੀਕ ਨੂੰ


ਮੈਂ ਜਿਹਦੇ ਲਈ ਇਹ ਲਿਖਿਆ ਹੈ
ਜੇ ਕਿਤੇ ਓਹ ਪੜ੍ਹ ਲਏ ਤਾਂ.............................
--------------------------------------
ਦਿਨ ਸੀ ਸੁਭਾਗਾ ਜਦੋਂ ਮਿਲੇ ਪਹਿਲੀ ਵਾਰ ਸੀ,
ਕਿਵੇਂ ਭੁੱਲਜਾਂ ਮੈਂ ਸੋਹਣੀਏ ਤਰੀਕ ਨੂੰ
ਜਿੰਨਾ ਅਹਿਸਾਸ ਹੋਵੇ ਓਨਾ ਕੁ ਮੈਂ ਲਿਖੀ ਜਾਵਾਂ,
 ਵੇਖਾਂ ਕਿਵੇਂ ਇਸ਼੍ਕ਼ ਬਰੀਕ ਨੂੰ

ਚਾਵਾਂ ਦਾ ਗੁਲਾਬੀ ਰੰਗ ਗੱਲ੍ਹਾਂ ਉੱਤੇ ਆ ਗਿਆ,
ਜੀ ਭੌਰ ਇੱਕ ਜਾਂਦਾ ਜਾਂਦਾ ਗੱਲ ਸਮਝਾ ਗਿਆ
ਵਫਾ ਦੀ ਕਲਾਮ ਨਾਲ ਦਿਲ ਦੀ ਕਿਤਾਬ ਉੱਤੇ
ਗੂੜ੍ਹੀ ਕਰ ਦਈਏ ਇਸ਼ਕੇ ਦੀ ਲੀਕ ਨੂੰ
ਜਿੰਨਾ ਅਹਿਸਾਸ ਹੋਵੇ ਓਨਾ ਓਨਾ ਲਿਖੀ ਜਾਵਾਂ, ਵੇਖਾਂ ਕਿਵੇਂ ਇਸ਼੍ਕ਼ ਬਰੀਕ ਨੂੰ

ਚੰਦਰੇ ਖਿਆਲ ਵੀ ਨੇ ਉੱਡਦੇ ਹਵਾਵਾਂ ਉੱਤੇ
ਦਿਲ ਕਰੇ ਲਿਖ ਦੇਵਾਂ ਨਾਮ ਓਹਦਾ ਰਾਹਵਾਂ ਉੱਤੇ
ਇੱਕ ਵਾਰੀਂ ਪਿਆਰ ਨਾਲ ਕਹਿ ਦਵੇ ਜੇ ਜਾਣ ਮੇਰੀ
ਚਾੜ੍ਹ ਪੌੜੀ ਦਵਾਂ ਚੰਨ ਮਾਮੇ ਤੀਕ ਨੂੰ
ਜਿੰਨਾ ਅਹਿਸਾਸ ਹੋਵੇ ਓਨਾ ਓਨਾ ਲਿਖੀ ਜਾਵਾਂ, ਵੇਖਾਂ ਕਿਵੇਂ ਇਸ਼੍ਕ਼ ਬਰੀਕ ਨੂੰ

ਇੱਕ ਵਾਰੀਂ ਕਰਦੇਂ ਜੇ ਹਾਂ ਮਰਜਾਨੀਏ ਨੀ
ਜੈਲਦਾਰ ਦੀ ਤਾਂ ਜ਼ਿੰਦਗੀ ਹੀ ਤਰ ਜਾਣੀਏ ਨੀ
ਥੋਡ਼ਾ ਕਰ ਕੇ ਮੈਂ ਜੇਰਾ ਬੰਨ ਸ਼ਗਨਾਂ ਦਾ ਸੇਹਰਾ
ਲੈਕੇ ਆਜੂੰ ਜੰਨ ਅਗਲੇ ਹੀ ਵੀਕ ਨੂੰ
ਜਿੰਨਾ ਅਹਿਸਾਸ ਹੋਵੇ ਓਨਾ ਓਨਾ ਲਿਖੀ ਜਾਵਾਂ, ਵੇਖਾਂ ਕਿਵੇਂ ਇਸ਼੍ਕ਼ ਬਰੀਕ ਨੂੰ

ਕਈਆਂ ਜਨਮਾਂ ਤੋਂ ਤੇਰੀ ਕੀਤੀ ਸੀ ਉਡੀਕ ਮੈਂ ਤਾਂ
ਤੇਰੇ ਪਿੱਛੇ ਜ਼ਿੰਦਗੀ ਦਾ ਬਣਿਆ ਸ਼ਰੀਕ ਮੈਂ ਤਾਂ
ਕਾਰਾਂ ਅਰਦਾਸ ਪੂਰੀ ਹੋਜੇ ਕੀਤੇ ਆਸ
ਰੱਬ ਮੇਟ ਦੇਵੇ ਹੁਣ ਤਾਂ ਉਡੀਕ ਨੂੰ
ਜਿੰਨਾ ਅਹਿਸਾਸ ਹੋਵੇ ਓਨਾ ਓਨਾ ਲਿਖੀ ਜਾਵਾਂ, ਵੇਖਾਂ ਕਿਵੇਂ ਇਸ਼੍ਕ਼ ਬਰੀਕ ਨੂੰ

ਸਾਹਾਂ ਨੂ ਸਲਾਹਾਂ ਦਿੰਦਾ ਦਿਲ ਕਹਿੰਦਾ ਹੌਲੀ ਚੱਲੋ
ਚਾਵਾਂ ਨੂ ਹਵਾਵਾਂ ਦਿੰਦਾ ਕਹਿੰਦਾ ਪਾਈ ਰੌਲੀ ਚੱਲੋ
ਖੁਸ਼ੀ ਵਿਚ ਕਮਲੇ ਜਹੇ ਹੋਏ ਜੈਲਦਾਰ ਦੀ ਜੀ
ਅੱਜ ਜੰਨਤਾਂ ਵੀ ਸੁਣਦੀਆਂ ਚੀਕ ਨੂੰ
ਜਿੰਨਾ ਅਹਿਸਾਸ ਹੋਵੇ ਓਨਾ ਓਨਾ ਲਿਖੀ ਜਾਵਾਂ, ਵੇਖਾਂ ਕਿਵੇਂ ਇਸ਼੍ਕ਼ ਬਰੀਕ ਨੂੰ

Monday, February 13, 2012

ਮੈਨੂ ਜੱਮ ਲੈਣ ਦਿੰਦੀ ਜੇ ਤੂੰ ਕਾਸ਼ ਅੱਮੀਏ ਨੀ


ਤੇਨੁ ਛੂਹ ਕੇ ਮੈਂ ਵਖੌਂਦੀ ਏ ਆਕਾਸ਼ ਅੱਮੀਏ ਨੀ
ਮੈਨੂ ਜੱਮ ਲੈਣ ਦਿੰਦੀ ਜੇ ਤੂੰ ਕਾਸ਼ ਅੱਮੀਏ ਨੀ

ਐਵੇਂ ਧੀ ਨੂ ਨਾ ਜ਼ਮਾਨੇ ਵਾਲੋ ਸਮਝੋ ਨਿੱਕਮੀ
ਮੈਂ ਹੀ ਧੀ ਹਾਂ, ਮੈਂ ਹੀ ਪਤਨੀ, ਮੈਂ ਭੈਣ ਮੈਂ ਹੀ ਅੱਮੀ
ਮੇਰੀ ਰੂੜੀ ਉੱਤੇ ਸੁੱਟਦੀ ਨਾ ਲਾਸ਼ ਅੱਮੀਏ ਨੀ
ਮੈਨੂ ਜੱਮ ਲੈਣ ਦਿੰਦੀ ਜੇ ਤੂੰ ਕਾਸ਼ ਅੱਮੀਏ ਨੀ
ਤੇਨੁ ਛੂਹ ਕੇ ਮੈਂ ਵਖੌਂਦੀ ਏ ਆਕਾਸ਼ ਅੱਮੀਏ ਨੀ

ਧੀਆਂ ਹੁੰਦੀਆਂ ਨਾ ਸਿਰ ਉੱਤੇ ਭਾਰ ਮਾਪਿਓ
ਬਿਨਾ ਔਰਤ ਦੇ ਕੀ ਏ ਸਂਨਸਾਰ ਮਾਪਿਓ
ਭੋਰਾ ਕਰਦੀ ਮੇਰੇ ਤੇ ਵਿਸ਼ਵਾਸ਼ ਅੱਮੀਏ ਨੀ
ਮੈਨੂ ਜੱਮ ਲੈਣ ਦਿੰਦੀ ਜੇ ਤੂੰ ਕਾਸ਼ ਅੱਮੀਏ ਨੀ
ਤੇਨੁ ਛੂਹ ਕੇ ਮੈਂ ਵਖੌਂਦੀ ਏ ਆਕਾਸ਼ ਅੱਮੀਏ ਨੀ

ਬਿਨਾ ਸਾਡੇ ਘੋੜੀ, ਰਖੜੀ ਤੇ ਕਿੱਕਲੀ ਨਹੀ
ਕਿਸ ਕੱਮ ਦਾ ਓ ਬਾਗ ਜਿੱਥੇ ਤਿਤਲੀ ਨਹੀ
ਤੈਨੂ ਕਦੇ ਵੀ ਨਾ ਕਰਦੀ ਨਿਰਾਸ਼ ਅੱਮੀਏ ਨੀ
ਮੈਨੂ ਜੱਮ ਲੈਣ ਦਿੰਦੀ ਜੇ ਤੂੰ ਕਾਸ਼ ਅੱਮੀਏ ਨੀ
ਤੇਨੁ ਛੂਹ ਕੇ ਮੈਂ ਵਖੌਂਦੀ ਏ ਆਕਾਸ਼ ਅੱਮੀਏ ਨੀ

ਜੈਲਦਾਰਾ ਧੀਆਂ ਪੁੱਤਾਂ ਵਿਚ ਫਰਕ ਨਹੀਂ
ਬਣੀ ਅਮ੍ਰਿਤਾ ਪ੍ਰੀਤਮ ਵੀ ਕਿਸੇ ਦੀ ਸੀ ਧੀ
ਕੱਲਾ ਮੁੰਡਾ ਈ ਤਾਂ ਬਣਦਾ ਨਹੀਂ ਪਾਸ਼ ਅੱਮੀਏ ਨੀ
ਮੈਨੂ ਜੱਮ ਲੈਣ ਦਿੰਦੀ ਜੇ ਤੂੰ ਕਾਸ਼ ਅੱਮੀਏ ਨੀ
ਤੇਨੁ ਛੂਹ ਕੇ ਮੈਂ ਵਖੌਂਦੀ ਏ ਆਕਾਸ਼ ਅੱਮੀਏ ਨੀ

Tuesday, February 7, 2012

ਹਾਏ ਨੀ ਪਿੰਡਾਂ ਆਲੇ ਕਰਦੇ ਨਾ ਪਰਪੋਜ਼ ਕੁੜੇ


ਹਾਏ ਨੀ ਪਿੰਡਾਂ ਆਲੇ ਕਰਦੇ ਨਾ ਪਰਪੋਜ਼ ਕੁੜੇ
ਪਾਥੀਆਂ ਵਿਚ ਕਿਓਂ ਭਾਲਦੀ ਏ ਤੂੰ ਰੋਜ਼ ਕੁੜੇ

ਤੇਰੀ ਵੇਜਿਟੇਬਲ ਸੂਪ ਬਿਨਾ ਅੱਖ ਖੁੱਲਦੀ ਨਾ
ਨੀ ਸਾਨੂ ਲੱਗੀ ਪੱਕੀ ਚਾਹ ਦੇ ਵਾਲੀ ਡੋਜ਼ ਕੁੜੇ

ਤੇਰਾ ਭਜਨ ਕੀਰਤਨ M H 1 ਤੇ ਹੋ ਜਾਂਦਾ
ਨੀ ਅਸੀਂ ਗੁਰੂਦੁਆਰੇ ਮੱਥਾ ਟੇਕੀਏ ਰੋਜ਼ ਕੁੜੇ

ਤੁਸੀਂ ਸੂਪਰ ਮਾਰਿਓ ਖੇਡ ਸੋਫੇ ਤੇ ਟੱਪਦੇ ਓ
ਸਾਡਾ ਬਾਂਦਰ ਕਿੱਲਾ ਪਿੰਡਾਂ ਦੀ ਏ ਖੋਜ ਕੁੜੇ

ਮੈਂ ਚੰਗੀ ਮਾੜੀ ਮੂੰਹ ਤੇ ਹੀ ਕਹਿ ਦਿੰਨਾਂ ਹਾਂ
ਨਾਂ ਤੇਰੇ ਵਾਂਗਰ ਕਰਦਾ ਜੈਲੀ ਚੋਜ ਕੁੜੇ

Sunday, February 5, 2012

ਮੇਰੇ ਦੇਸ ਪੰਜਾਬ ਨੂ ਸਜਦਾ ਏ

ਜਿਹਦਾ ਚੇਤਾ ਮੁੜ ਮੁੜ ਆਊਂਦਾ  ਏ
ਜਿੱਥੇ ਜੈਲੀ ਜਾਣਾ ਚਾਹੁੰਦਾ ਏ
ਪਰ ਬਣਦਾ ਸਬਬ ਨਾ ਹੱਜ ਦਾ ਏ
ਮੇਰੇ ਦੇਸ ਪੰਜਾਬ ਨੂ ਸਜਦਾ ਏ
ਜਿਹਦੇ ਕਰਕੇ ਭਾਰਤ ਰੱਜਦਾ ਏ

ਏ ਤੇਰਾ ਏ ਨਾ ਏਹ ਮੇਰਾ ਏ
ਏਥੇ ਸਬ ਦਾ ਰੈਣ ਬਸੇਰਾ ਏ
ਏ ਤਾਂ ਸਬ੍ਦੇ ਪਰਦੇ ਕੱਜਦਾ ਏ
ਮੇਰੇ ਦੇਸ ਪੰਜਾਬ ਨੂ ਸਜਦਾ ਏ
ਜਿਹਦੇ ਕਰਕੇ ਭਾਰਤ ਰੱਜਦਾ ਏ

ਜਿੱਥੇ ਹਾਸੇ ਮੁਫਤ ਵਿਚ ਮਿਲਦੇ ਨੇ
ਜਿੱਥੇ ਦੁੱਖੜੇ ਖੁੱਲਦੇ ਦਿਲ ਦੇ ਨੇ
ਜਿੱਥੇ ਕੁੜੀਆਂ ਨੂ ਡਰ ਲੱਜ ਦਾ ਏ
ਮੇਰੇ ਦੇਸ ਪੰਜਾਬ ਨੂ ਸਜਦਾ ਏ
ਜਿਹਦੇ ਕਰਕੇ ਭਾਰਤ ਰੱਜਦਾ ਏ

ਜਿੱਥੇ ਪਿੰਡ ਵਿਚ ਘੁੱਮਦੀ ਜਾਗੋ ਏ
ਜਿੱਥੇ ਜੱਮੀ ਮਾਈ ਭਾਗੋ ਏ
ਜਿੱਥੇ ਸ਼ੋਰ ਸੁਣੀਂਦਾ ਛੱਜ ਦਾ ਏ
ਮੇਰੇ ਦੇਸ ਪੰਜਾਬ ਨੂ ਸਜਦਾ ਏ
ਜਿਹਦੇ ਕਰਕੇ ਭਾਰਤ ਰੱਜਦਾ ਏ

ਜਿੱਥੇ ਰਹਿਮਤ ਗੁਰੂਆਂ ਪੀਰਾਂ ਦੀ
ਚੜੀ ਦੇਗ ਕੜਾਹ ਤੇ ਖੀਰਾਂ ਦੀ
ਗੁਰੂ ਘਰ ਦਾ ਸ੍ਪੀਕਰ ਵੱਜਦਾ ਏ
ਮੇਰੇ ਦੇਸ ਪੰਜਾਬ ਨੂ ਸਜਦਾ ਏ
ਜਿਹਦੇ ਕਰਕੇ ਭਾਰਤ ਰੱਜਦਾ ਏ

ਜਿੱਥੇ ਪਿੰਡ ਦੇ ਰਾਹ ਅਜੇ ਕੱਚੇ ਨੇ
ਜਿੱਥੇ ਬੱਚਿਆਂ ਵਰਗੇ ਬੱਚੇ ਨੇ
ਜਿੱਥੇ ਬਲਦ ਪਹੀ ਤੇ ਭੱਜਦਾ ਏ
ਮੇਰੇ ਦੇਸ ਪੰਜਾਬ ਨੂ ਸਜਦਾ ਏ
ਜਿਹਦੇ ਕਰਕੇ ਭਾਰਤ ਰੱਜਦਾ ਏ

ਜਿੱਥੇ ਪਿੰਡ ਵਿਚ ਮੇਲੇ ਲੱਗਦੇ ਨੇ
ਜਿੱਥੇ ਪੇਚ ਗਿਣੀਂਦੇ ਪੱਗ ਦੇ ਨੇ
ਪਿੰਡ ਵਹੁਟੀ ਵਾਂਗਰ ਸੱਜਦਾ ਏ
ਮੇਰੇ ਦੇਸ ਪੰਜਾਬ ਨੂ ਸਜਦਾ ਏ
ਜਿਹਦੇ ਕਰਕੇ ਭਾਰਤ ਰੱਜਦਾ ਏ

ਜਿੱਥੇ ਭਗਤ, ਸਰਾਭੇ ਜੰਮਦੇ ਨੇ
ਜਿੱਥੇ ਦੁਸ਼ਮਣ ਆਉਣੋਂ ਕੰਬਦੇ ਨੇ
ਜਿੱਥੇ ਨਲਵਾ ਹਰੀ ਸਿੰਘ ਗੱਜਦਾ ਏ
ਮੇਰੇ ਦੇਸ ਪੰਜਾਬ ਨੂ ਸਜਦਾ ਏ
ਜਿਹਦੇ ਕਰਕੇ ਭਾਰਤ ਰੱਜਦਾ ਏ

ਲੋਕੀਂ ਰੱਬ ਦੀ ਰਜ਼ਾ ਵਿਚ ਰਹਿੰਦੇ ਨੇ
ਜਿੱਥੇ ਮਾਂ ਨੂ ਰੱਬ ਵੀ ਕਹਿੰਦੇ ਨੇ
ਕੋਈ ਫਿਕਰ ਨਾ ਕੱਲ ਨਾ ਅੱਜ ਦਾ ਏ
ਮੇਰੇ ਦੇਸ ਪੰਜਾਬ ਨੂ ਸਜਦਾ ਏ
ਜਿਹਦੇ ਕਰਕੇ ਭਾਰਤ ਰੱਜਦਾ ਏ


Friday, February 3, 2012

ਸਾਡੇ ਹੱਥਾਂ ਵਿੱਚ ਹੁੰਦੀਆਂ ਨੇ ਪੱਲੀ ਦਾਤੀਆਂ


ਨੀ ਤੂੰ ਜਿਹੜੇ ਵੇਲੇ ਕਰਦੀ ਕਪਾਲਭਾਤੀਆਂ
ਸਾਡੇ ਹੱਥਾਂ ਵਿੱਚ ਹੁੰਦੀਆਂ ਨੇ ਪੱਲੀ ਦਾਤੀਆਂ

ਨੀ ਤੂੰ ਰਾਮਦੇਵ ਵਾਲੀ ਸੀਡੀ ਉਠਦੇ ਲਗਾਵੇਂ
ਤੇ ਮੈਂ ਉਠਦੇ ਈ ਚਾਹ ਦੇ ਵੱਲ ਮਾਰਾਂ ਝਾਤੀਆਂ

ਨੀ ਤੂੰ ਬਟਰਫਲਾਈ ਵਿਚ ਲਾਵੇਂ ਅੱਧਾ ਘੰਟਾ
ਮਿੰਟ ਪੰਦਰਾਂ ਚ ਪੰਡਾਂ ਬੰਨ ਬੰਨੇ ਲਾ ਤੀਆਂ

ਤੇਰੇ ਸੰਘ ਵਿਚ ਜੱਮ ਜਾਂਦੈ ਚਮਚਾ ਘਿਓ ਦਾ
ਮੰਨ ਸੁੱਕੇ ਵੀ ਲੰਘਾਈ ਜਾਣ ਦੇਸੀ ਛਾਤੀਆਂ .... ਜੈਲਦਾਰ

Wednesday, February 1, 2012

ਯਾਰੀ ਫੇਸਬੁੱਕ ਤੇ ਲਾਈ ਸੀ ਟੁੱਟ ਗਈ ਟਵਿੱਟਰ ਤੇ



ਤੂੰ ਨਹੀ ਰਹਿਣਾ ਤੇ ਨਾ ਰਹਿ ਜਾ ਵੱਜ ਮੇਰੇ ਛਿੱਤਰ ਤੇ
ਯਾਰੀ ਫੇਸਬੁੱਕ ਤੇ ਲਾਈ ਸੀ ਟੁੱਟ ਗਈ ਟਵਿੱਟਰ ਤੇ

ਕਹਿੰਦੀ ਮੇੱਸੇਜ ਦੀ ਤਾਂ ਗੱਲ ਹੀ ਛੱਡ ਤੂੰ ਪੋਕ ਵੀ ਕਰਦਾ ਨਹੀਂ
ਹੁਣ ਪਹਿਲਾਂ ਵਾਂਗਰ ਏਸ ਏਮ ਏਸ ਤੇ ਜੋਕ ਵੀ ਕਰਦਾ ਨਹੀਂ
ਕਿਓਂ ਬੁਲਬੁਲ ਵਰਗੀ ਜੱਟੀ ਮਰਗੀ ਕਾਲੇ ਤਿੱਤਰ ਤੇ
ਯਾਰੀ ਫੇਸਬੁੱਕ ਤੇ ਲਾਈ ਸੀ ਟੁੱਟ ਗਈ ਟਵਿੱਟਰ ਤੇ

ਫੋਟੋ ਲਾਈ ਫੇਸਬੂਕ ਤੇ ਮੁੰਡਾ ਸਾਉ ਜੀ
ਇੱਕ ਪੋਜ਼ ਨਾਲ ਸਰਿਆ ਨਾ ਫੇਰ ਹੋਰ ਬਨਾਉ ਜੀ
ਮੈਂ ਵੀ ਡੁੱਲ ਗਈ ਕੰਜਰਾ ਤੇਰੇ ਕੂਲ ਚਰਿੱਤਰ ਤੇ
ਯਾਰੀ ਫੇਸਬੁੱਕ ਤੇ ਲਾਈ ਸੀ ਟੁੱਟ ਗਈ ਟਵਿੱਟਰ ਤੇ

ਤੂੰ ਵੀ ਤੇ ਸੀ ਨਾਲ ਮੇਰੇ ਬਸ ਟੈਮ ਟਪਾਉਂਦਾ ਵੇ
ਪੁਛਦਾ ਕੋਈ ਰੀਲੇਸ਼ਨ ਸਿੰਗਲ ਆਖ ਸੁਣੌਂਦਾ ਵੇ
ਪਰ ਸੱਚ ਦੱਸਾਂ ਮੈਂ ਵੀ ਮਰਦੀਆਂ ਤੇਰੇ ਮਿੱਤਰ ਤੇ
ਯਾਰੀ ਫੇਸਬੁੱਕ ਤੇ ਲਾਈ ਸੀ ਟੁੱਟ ਗਈ ਟਵਿੱਟਰ ਤੇ

ਜੈਲਦਾਰ ਪਗ ਬਣਕੇ ਨਿੱਤ ਵੈਬਕੈਮ ਤੇ ਆ ਜਾਵੇਂ
ਕਦੀ ਲੇਟ ਰਤਾ ਨਹੀਂ ਹੁੰਦਾ ਪੂਰੇ ਟੈਮ ਤੇ ਆ ਜਾਵੇਂ
ਨਿੱਤ ਰਹਿੰਦਾ ਕਰਦਾ ਖਰ੍ਚਾ ਕੁੜੀਓ ਮਹਿੰਗੇ ਇੱਤਰ ਤੇ
ਯਾਰੀ ਫੇਸਬੁੱਕ ਤੇ ਲਾਈ ਸੀ ਟੁੱਟ ਗਈ ਟਵਿੱਟਰ ਤੇ