Tuesday, July 30, 2013

ਇੱਕ ਕੁੜੀ ਮੇਰੇ ਨਾਲ ਸਕੂਲੇ ਪੜਦੀ ਹੁੰਦੀ ਸੀ
ਲਾਲ ਰਿਬਨ ਲਾਕੇ ਦੋ ਗੁੱਤਾਂ ਕਰਦੀ ਹੁੰਦੀ ਸੀ
ਮੈਂ ਓਹਦੇ ਲਈ ਚੋਕਲੇਟ ਜਹੀ ਲਿਓਂਦਾ ਹੁੰਦਾ ਸੀ
ਓਹ ਵੀ ਮੇਰਾ ਹੋਮ ਵਰਕ ਜਿਆ ਕਰਦੀ ਹੁੰਦੀ ਸੀ

ਉਂਜ ਤਾਂ ਜੈਲੀ ਮੁੱਡ ਤੋਂ ਪੜ੍ਹਨ ਲਿਖਣ ਦਾ ਆਦੀ ਦੀ
ਪਰ ਯਾਦ ਹੈ ਕੇਰਾਂ ਓਹਦੇ ਪਿੱਛੇ ਕੁੱਟ ਵੀ ਖਾਹਦੀ ਸੀ
ਨੀਲੇ ਰੰਗ ਦੀ ਓਦੋਂ ਸਾਡੀ ਵਰਦੀ ਹੁੰਦੀ ਸੀ
ਇੱਕ ਕੁੜੀ ਮੇਰੇ ਨਾਲ ਸਕੂਲੇ ਪੜਦੀ ਹੁੰਦੀ ਸੀ

ਖੇਤ ਸਾਡੇ ਤੋਂ ਦਿੱਸਦਾ ਓਹਦਾ ਬਰਾਂਡਾ ਹੁੰਦਾ ਸੀ
ਮੈਂ ਚਾਚੇ ਦੇ ਨਾਲ ਪੱਠੇ ਵੱਢਣ ਜਾਂਦਾ ਹੁੰਦਾ ਸੀ
ਪੋਹ ਮਾਘ ਦੀ ਭਾਵੇਂ ਯਾਰੋ ਸਰਦੀ ਹੁੰਦੀ ਸੀ
ਇੱਕ ਕੁੜੀ ਮੇਰੇ ਨਾਲ ਸਕੂਲੇ ਪੜਦੀ ਹੁੰਦੀ ਸੀ

ਇੱਕ ਦਿਨ ਜੀ ਇੱਕ ਮੁੰਡੇ ਨੇ ਉਹਦੀ ਗੁੱਤ ਪੁੱਟੀ ਸੀ
ਯਾਰਾਂ ਨੇ ਸੀ ਰੋਕ ਲਿਆ ਓਹਨੂ ਅੱਧੀ ਛੁੱਟੀ ਸੀ
ਓਸੇ ਦਿਨ ਤੋਂ ਨਾਲ ਮੇਰੇ ਉਹ ਖੜਦੀ ਹੁੰਦੀ ਸੀ
ਇੱਕ ਕੁੜੀ ਮੇਰੇ ਨਾਲ ਸਕੂਲੇ ਪੜਦੀ ਹੁੰਦੀ ਸੀ

ਇੱਕੋ ਰਾਹ ਤੋਂ ਔਣਾ ਤੇ ਇੱਕੋ ਤੋਂ ਈ ਜਾਣਾ ਜੀ
ਇੱਕੋ ਈ ਟੀਫਨ ਅੱਧੀ ਛੁੱਟੀ ਵੰਡ ਕੇ ਖਾਣਾ ਜੀ
ਵੇਖ ਕੇ ਸਾਨੂ ਭੈਣ ਵੱਡੀ ਉਹਦੀ ਸੜਦੀ ਹੁੰਦੀ ਸੀ
ਇੱਕ ਕੁੜੀ ਮੇਰੇ ਨਾਲ ਸਕੂਲੇ ਪੜਦੀ ਹੁੰਦੀ ਸੀ
ਸਾਰੀ ਰਾਤ ਸੋਹਣੇਆ ਵੇ ਚੁਮਦੀ ਰਹੀ
ਲਿਖ ਕੇ ਰੁਮਾਲ ਉੱਤੇ ਨਾਂ ਸੱਜਣਾਂ
ਤੇਰੇਆਂ ਖਿਆਲਾਂ ਵਿਚ ਘੁੱਮਦੀ ਰਹੀ
ਪਿਆਰ ਹੋ ਗਿਆ ਈ ਖੌਰੇ ਤਾਂ ਸੱਜਣਾਂ

ਸੁਪਨੇ ਵਿਚ ਔਂਦੀ ਏ ਇੱਕ ਹੀਰ ਸਿਆਲਾਂ ਦੀ
ਜਾਪੇ ਸਚ ਹੁੰਦੀ ਏ ਤਸਵੀਰ ਖਿਆਲਾਂ ਦੀ

ਸੁਪਨੇ ਵਿਚ ਪੁੱਛਦੀ ਏ ਸਿਰਨਾਵਾਂ ਓਹ ਮੇਰਾ
ਇੰਜ ਜਾਪੇ ਬਣ ਗਈ ਏ ਪਰਛਾਵਾਂ ਓ ਮੇਰਾ
ਮੇਰੇ ਸਾਹਵੇਂ ਰੱਖ ਗਈ ਏ ਇੱਕ ਪੰਡ ਸਵਾਲਾਂ ਦੀ
ਸੁਪਨੇ ਵਿਚ ਔਂਦੀ ਏ ਇੱਕ ਹੀਰ ਸਿਆਲਾਂ ਦੀ

ਮੇਰੀ ਅੱਖੀਆਂ ਦੇ ਸਾਹਵੇਂ ਰਹਿ ਜਦੋ ਤਕ ਆਖਰੀ ਸਾਹ ਹੈ
ਪਤੈ ਕਿਹਨੂੰ ਮੇਰੇ ਹਮਦਮ ਕਦੋਂ ਤਕ ਆਖਰੀ ਸਾਹ ਹੈ

ਮੇਰੀ ਪਲਕਾਂ ਦੀ ਛਾਵੇਂ ਰਹਿ ਜਦੋ ਤਕ ਆਖਰੀ ਸਾਹ ਹੈ
ਪਤੈ ਕਿਹਨੂੰ ਮੇਰੇ ਹਮਦਮ ਕਦੋਂ ਤਕ ਆਖਰੀ ਸਾਹ ਹ

ਤੂੰ ਮੇਰੇ ਵਿਚ ਗਲਾਵੇਂ ਰਹਿ ਜਦੋ ਤਕ ਆਖਰੀ ਸਾਹ ਹੈ
ਪਤੈ ਕਿਹਨੂੰ ਮੇਰੇ ਹਮਦਮ ਕਦੋਂ ਤਕ ਆਖਰੀ ਸਾਹ ਹੈ

ਤੂੰ ਬੇਸ਼ਕ ਕੁਜ ਨਾ ਭਾਵੇਂ ਕਹਿ ਜਦੋ ਤਕ ਆਖਰੀ ਸਾਹ ਹੈ
ਪਤੈ ਕਿਹਨੂੰ ਮੇਰੇ ਹਮਦਮ ਕਦੋਂ ਤਕ ਆਖਰੀ ਸਾਹ ਹੈ

1919 ਤੋਂ 1940 , ਵਰ੍ਹੇ ਸੀ ਇੱਕੀ
ਜੀ ਹੋਸ਼ ਸਾਂਭਾਲੀ ਇੱਕੋ ਗੱਲ ਸਿੱਖੀ
ਡਰਾਂ ਨਾ ਭੋਰਾ ਮਾਰਨਾ ਗੋਰਾ ਜੀ ਲੰਡਨ ਜਾਕੇ
ਕਹੇ ਉਧਮ ਸਿੰਘ ਗੱਜ ਕੇ
ਆ ਗਿਆ ਸ਼ੇਰ ਕਰੂੰਗਾ ਢੇਰ ਜੇ ਹੈਗੀ ਹਿੱਮਤ ਰੋਕ ਲਓ ਆਕੇ

________________________________________
ਹਿੱਕ ਵਿਚ ਗੋਲੀ ਮਾਰ ਡੇਗ ਦਿੱਤਾ ਮੂਧੇ ਮੂਹ ਭੋਏ ਤੇ ਡਾਇਰ ਨੂੰ
ਇੱਕੋ ਗੋਲੀ ਨਾਲ ਸੀ ਹਲਾਤਾ ਉਧਮ ਨੇ, ਲੰਡਨ ਸ਼ਹਿਰ ਨੂੰ

ਕਰ ਗਿਆ ਡਾਇਰ ਸੀਗਾ ਵੱਡੀ ਗਲਤੀ ਜੋ ਪੰਜਾਬ ਵਿਚ ਜੀ
ਨਾਲ ਲੈ ਕੇ ਗਿਆ ਬੱਚਾ ਓ ਬੰਦੂਕ ਦਾ ਹੈ ਕਿਤਾਬ ਵਿਚ ਜੀ
ਹਿੱਕ ਡਾਇਰ ਦੀ ਚੋਂ ਆਰ ਪਾਰ ਕੱਡ ਤਾ ਯਾਰੋ ਪਹਿਲੇ ਈ ਫੈਰ ਨੂੰ
ਇੱਕੋ ਗੋਲੀ ਨਾਲ ਸੀ ਹਲਾਤਾ ਉਧਮ ਨੇ, ਲੰਡਨ ਸ਼ਹਿਰ ਨੂੰ

ਦਿਲ ਵਿਚ ਰੱਖਿਆ ਸੀ ਸਾਂਭ ਬਦਲਾ ਪੂਰੇ ਇੱਕੀ ਸਾਲ ਜੀ
ਉਧਮ ਜਹੇ ਉਧਮ ਦੀ ਜੱਗ ਉੱਤੇ ਹੋਰ ਦੂਜੀ ਨਾ ਮਿਸਾਲ ਜੀ
ਹੱਥ ਲਾ ਕੇ ਸੱਸਰੀਆਕਾਲ ਕਹੇ ਮੌਤ ਯੋਧੇਆਂ ਦੇ ਪੈਰ ਨੂੰ
ਇੱਕੋ ਗੋਲੀ ਨਾਲ ਸੀ ਹਲਾਤਾ ਉਧਮ ਨੇ, ਲੰਡਨ ਸ਼ਹਿਰ ਨੂੰ

Monday, July 29, 2013

ਮੈਨੂ ਲਗਦੈ ਯਾਰੋ ਅੱਜ ਓਹ ਕਾਲਜ ਆਈ ਨਹੀਂ

ਚੁੱਪ ਚਾਪ ਜੇਹੀ ਹੋ ਗਈ ਕਿਓਂ ਕੰਟੀਨ ਇਹ ਕਾਲਜ ਦੀ
ਹੋ ਗਈ ਈ ਸੁਨ੍ਸਾਨ ਜੇਹੀ ਕਿਓਂ ਨਗਰੀ ਨਾਲਿਜ ਦੀ
ਅੱਜ ਕਿਤੇ ਵੀ ਪੂਰੇ ਕਾਲਜ ਦੇ ਵਿਚ ਹੋਈ ਲੜਾਈ ਨਹੀਂ
ਮੈਨੂ ਲਗਦੈ ਯਾਰੋ ਅੱਜ ਓਹ ਕਾਲਜ ਆਈ ਨਹੀਂ

ਉਹਦੀ ਵੇਟ ਦੇ ਵਿਚ ਅਸੀਂ ਗੇਟ ਦੇ ਮੂਹਰੇ ਨਿੱਤ ਖਲੌਂਦੇ ਸੀ
ਕਦੀ ਪੰਜ ਮਿੰਟ ਕਦੀ ਪੰਦਰਾਂ ਪਰ ਓਹ ਲੇਟ ਹੀ ਔਂਦੇ ਸੀ
ਅੱਜ ਜੈਲਦਾਰ ਨੂੰ ਨਜ਼ਰਾਂ ਚੋਂ ਕਿਸੇ ਫਤਿਹ ਬੁਲਾਈ ਨਹੀਂ
ਮੈਨੂ ਲਗਦੈ ਯਾਰੋ ਅੱਜ ਓਹ ਕਾਲਜ ਆਈ ਨਹੀਂ

ਓਹਦੇ ਤੋਂ ਇੱਕ ਬਾਦ ਔਂਦਾ ਸੀ ਰੋਲ ਨਂਬਰ ਮੇਰਾ
ਪਰ ਯਾਰ ਮੇਰੇ ਪਹਿਲਾਂ ਈ ਦਿੰਦੇ ਸੀ ਬੋਲ ਨਂਬਰ ਮੇਰਾ
ਓਹਦੇ ਕਰਕੇ ਹਾਜ਼ਰੀ ਅੱਜ ਮੈਂ ਵੀ ਲਗਵਾਈ ਨਹੀਂ
ਮੈਨੂ ਲਗਦੈ ਯਾਰੋ ਅੱਜ ਓਹ ਕਾਲਜ ਆਈ ਨਹੀਂ

ਮੈਂ ਓਹਨੂ ਪਰਪੋਜ਼ ਕਰਾਂ ਮੇਰੇ ਯਾਰ ਵੀ ਚਾਹੁੰਦੇ ਸੀ
ਜਾਣ ਜਾਣ ਓਹਨੂ ਭਾਭੀ ਭਾਭੀ ਆਖ ਬੁਲੌਂਦੇ ਸੀ
ਅੱਜ ਤੱਕ ਕੇ ਮੈਨੂ ਦੋ ਅੱਖਾਂ ਨੇ ਨੀਵੀਂ ਪਾਈ ਨਹੀਂ
ਮੈਨੂ ਲਗਦੈ ਯਾਰੋ ਅੱਜ ਓਹ ਕਾਲਜ ਆਈ ਨਹੀਂ

ਪੁੱਛਿਆ ਉਹਦੀ ਸਹੇਲੀ ਤੋਂ ਕੋਈ ਖਬਰ ਹੈ "ਪੰਮੀ " ਦੀ
ਕਹਿੰਦੀ ਤਬੀਯਤ ਠੀਕ ਜਿਹੀ ਨਹੀਂ ਉਹਦੀ ਮੰਮੀ ਦੀ
ਤਾਹੀਓਂ ਮੇਰੇ ਮੈਸੇਜ ਦਾ ਕੀਤਾ ਰਿਪ੍ਲਾਈ ਨਹੀਂ
ਮੈਨੂ ਲਗਦੈ ਯਾਰੋ ਅੱਜ ਓਹ ਕਾਲਜ ਆਈ ਨਹੀਂ