Sunday, October 21, 2012

ਖੂਨ ਕੀ ਸਿਆਹੀ ਅਗਰ ਨਾ ਭਰ ਸਕੋ ਕਾਯਰੋ ਕਲਮੇਂ ਉਠਾਨਾ ਛੋੜ ਦੋ


ਮੁਸ਼ਕਿਲੋਂ ਸੇ ਥਰਥਾਰਨਾ ਛੋੜ ਦੋ
ਡਰ ਕੇ ; ਬਹਾਨੇ ਬਨਾਨਾ ਛੋੜ ਦੋ

ਜੋ ਤੇਰੀ ਔਕਾਤ ਹੈ ਮੈਂ ਜਾਨਤਾ ਹੂੰ
ਫਾਲਤੂ ਬਾਤੇਂ ਬਨਾਨਾ ਛੋੜ ਦੋ

ਯਾਂ ਤੋਂ ਮੇਰੇ ਸੰਗ ਲੜੋ ਤੁਮ ਮੌਤ ਸੇ
ਯਾਂ ਮੁਝਸੇ ਤੁਮ ਨਜ਼ਰੇ ਮਿਲਾਨਾ ਛੋੜ ਦੋ

ਯਾਂ ਤੋਂ ਭੂਲੋ ਪਾਂਵ ਕੇ ਛਾਲੋਂ ਕੋ ਤੁਮ
ਯਾਂ ਯਹਾਂ ਪੇ ਆਨਾ ਜਾਨਾ ਛੋੜ ਦੋ

ਦਹਸ਼ਤੋਂ ਕੇ ਮੁਲਕ ਮੇਂ ਹੋ ਜਾ ਰਹੇ
ਯੂੰ ਕਰੋ ਤੁਮ ਮੁਸਕੂਰਾਨਾ ਛੋੜ ਦੋ

ਬੇਘਰੋਂ ਸੀ ਜ਼ਿੰਦਗੀ ਕਾ ਲੁੱਤਫ ਲੋ
ਗੁਮ ਹੋ ਜਾਓ, ਆਸ਼ੀਆਨਾ ਛੋੜ ਦੋ

ਹੱਕ ਸੇ ਮਾਂਗੋਂ ਹੱਕ ਤੁਮ੍ਹਾਰਾ ਜੋ ਭੀ ਹੈ
ਉਠ ਭੀ ਜਾਓ ਗਿੜਗਿੜਾਨਾ ਛੋੜ ਦੋ

ਖੂਨ ਕੀ ਸਿਆਹੀ ਅਗਰ ਨਾ ਭਰ ਸਕੋ
ਕਾਯਰੋ ਕਲਮੇਂ ਉਠਾਨਾ ਛੋੜ ਦੋ

ਲਿਖਨਾ ਹੈ ਤੋ ਲਿਖ ਕੇ ਜਿਸਮੇਂ ਦਮ ਭੀ ਹੋ
ਵਰਨਾ ਯੂੰ ਕਲਮੇਂ ਘਿਸਾਨਾ ਛੋੜ ਦੋ

ਹਾਥ ਤੇਰੇ ਕਾਂਪਤੇ ਹੈਂ ਡਰ ਸੇ ਅਬ
ਯੂੰ ਨਹੀ ਲਗਤਾ ਨਿਸ਼ਾਨਾ ; ਛੋੜ ਦੋ

ਜ਼ਿਕਰ ਹੈ ਜਿਸਮੇਂ ਮੇਰੀ ਬਰਬਾਦੀ ਕਾ
ਛੋੜੋ ਭੀ ਅਬ ਵੋ ਫਸਾਨਾ ਛੋੜ ਦੋ





Thursday, October 11, 2012

ਓ ਮੰਦਰਾਂ ਚ ਲਬਦੇ ਨੇ ਤੇ ਤੂੰ ਅੰਦਰਾਂ ਚ ਰਹਿਨਾ ਏਂ


ਓ ਮਹਿਲਾਂ ਚ ਬੈਠੇ ਨੇ
ਤੇ ਤੂੰ ਕੰਦਰਾਂ ਚ ਰਹਿਣਾ ਏਂ
ਓ ਮੰਦਰਾਂ ਚ ਲਬਦੇ ਨੇ
ਤੇ ਤੂੰ ਅੰਦਰਾਂ ਚ ਰਹਿਨਾ ਏਂ

ਓਹਨਾਂ ਮੋਤੀ ਥਾਲ਼ ਭਰੇ
ਮੇਰੇ ਪੱਲੇ ਕਖ ਨਹੀਂ
ਜੇ ਕੁਜ ਦੇ ਕੇ ਮਿਲਦਾ ਏ
ਤੂੰ ਮੈਨੂ ਈ ਰੱਖ ਲਵੀਂ

ਤੂੰ ਬਕਸ਼ਣਹਾਰਾ ਹੈਂ
ਅਸੀਂ ਨੀਤੋਂ ਮੰਦੜੇ ਹਾਂ
ਸਾਡੇ ਤੇ ਮਿਹਰ ਕਰੀਂ
ਅਸੀਂ ਕਰਮਾਂ ਸੰਦੜੇ ਹਾਂ

ਮੈਨੂ ਗਲ ਨਾਲ ਲਾ ਲੈ ਤੂੰ
ਮੈਂ ਤੇਰੇ ਦਰ ਆਇਆ
ਮੈਂ ਭੁੱਲਿਆ ਭਟਕਿਆ ਸੀ
ਅੱਜ ਵਾਪਿਸ ਘਰ ਆਇਆ

ਮੈਂ ਮੰਨਦਾਂ ਉਂਜ ਤਾਂ ਮੈਂ
ਮਾਫੀ ਦੇ ਲਾਇਕ ਨਹੀਂ
ਪਰ ਤੈਨੂ ਭੁੱਲ ਜਾਵਾਂ
ਏਨਾ ਨਾਲਾਇਕ ਨਹੀਂ

ਮੱਤ ਦਾਤਾ ਬਕਸ਼ ਦਵੀਂ
ਮੈਨੂ ਅਕਲੋਂ ਅੰਨ੍ਹੇ ਨੂੰ
ਮੁਸ਼ਕਿਲ ਚੋਂ ਕੱਡ ਦੇਵੀਂ
ਹੱਥ ਪਕੜ ਕੇ ਬੰਨੇ ਨੂੰ

ਮੇਰਾ ਹਰ ਸਾਹ ਤੇਰਾ ਹੈ
ਮੇਰਾ ਪਰਵਾਰ ਤੇਰਾ
ਕੁਲ ਆਲਮ ਤੇਰਾ ਹੈ
ਸਾਰਾ ਸੰਸਾਰ ਤੇਰਾ

ਵੱਖੋ ਵੱਖ ਚੋਲੇ ਨੇ
ਵੱਖੋ ਵੱਖ ਝੰਡੇ ਨੇ
ਤੇਰੇ ਏਕੋਂਕਾਰਾਂ ਦੇ
ਓਹਨਾਂ ਹਿੱਸੇ ਵੰਡੇ ਨੇ

ਓ ਬਿਜ਼ਨਸ ਮੰਨਦੇ ਨੇ
ਧਰਮਾਂ ਦੀਆਂ ਖੇਡਾਂ ਨੂੰ
ਬੰਦੇ ਵੱਖ ਵੱਖ ਰੰਗ ਦਿੱਤੇ
ਜਿਓਂ ਰੰਗੀਏ ਭੇਡਾਂ ਨੂੰ

ਜੋ ਤੈਨੂ ਮਿਲ ਗਏ ਨੇ
ਖਬਰੇ ਓ ਕੈਸੇ ਨੇ
ਲੋਕੀਂ ਓਹਨੂੰ ਰੱਬ ਕਹਿੰਦੇ
ਜਿਹਦੇ ਹਥ ਪੈਸੇ ਨੇ

ਜਿਹਨੂੰ ਤੇਰਾ ਆਸਰਾ ਹੈ
ਓ ਕਦੋਂ ਰਾਹ ਤੋ ਡੋਲੇ ਨੇ
ਓ ਬੜੇ ਵਿਰਲੇ ਵਿਰਲੇ ਨੇ
ਜੋ ਤੇਰੇ ਹੱਕ ਵਿਚ ਬੋਲੇ ਨੇ

ਓਹਨੂ ਕਿਹ੍ੜਾ ਰੋਕ ਲਵੇ
ਜਿਹਨੂ ਤੇਰੀਆਂ ਰੱਖਾਂ ਨੇ
ਉਂਜ ਰਸਤਾ ਦੇਖ ਰਹੀਆਂ
ਲੱਖਾਂ ਕਾਤਲ ਅੱਖਾਂ ਨੇ

ਦੇਵੀਂ ਹਿਮੱਤਾਂ ਪੀਣ ਲਈ
ਤੇ ਜਜ਼ਬੇ ਖਾਣੇ ਨੂੰ
ਤੂੰ ਜੀਓਣੇ ਜੋਗਾ ਕਰ ਦੇਵੀਂ
ਜੈਲੀ ਮਰਜਾਨੇ ਨੂੰ

ਨਾਂ ਤੇਰੇ ਬਾਜੋ ਹੋਰ ਮੇਰਾ
ਕੋਈ ਦੂਜਾ ਰਾਹ ਹੋਵੇ
ਜਦੋਂ ਤੈਨੂ ਭੁੱਲ ਜਾਵਾਂ
ਮੇਰਾ ਆਖਰੀ ਸਾਹ ਹੋਵੇ
ਮੇਰਾ ਆਖਰੀ ਸਾਹ ਹੋਵੇ









Wednesday, October 10, 2012

ਮੈਂ ਮੰਗਾਂ ਤੇਰੇ ਦਰ ਤੋਂ ਮੈਂ ਤਾਂ ਤੇਰਾ ਮੰਗਤਾ


ਮੈਂ ਮੰਗਾਂ ਤੇਰੇ ਦਰ ਤੋਂ ਮੈਂ ਤਾਂ ਤੇਰਾ ਮੰਗਤਾ
ਮੈਂ ਰੋਮ ਰੋਮ ਮੇਰੇ ਜਿਸਮ ਦਾ ਤੇਰੇ ਰੰਗ ਵਿਚ ਰੰਗ ਤਾ

ਹੈ ਦੀਨ ਦੁਖੀ ਭੁੱਖੇ ਨੰਗੇ ਨੂੰ ਤੇਰਾ ਸਹਾਰਾ
ਦੇਵੇ ਰੋਟੀ ਟੁਕ ਤੇ ਆਸਰਾ ਤੇਰਾ ਗੁਰੂਦੁਆਰਾ

ਤੇਰੇ ਦਰ ਤੇ ਆ ਮੇਰੇ ਮਾਲਕਾ ਹਰ ਕੋਈ ਰੱਜੇ
ਤੇ ਸੁਣ ਸੁਣ ਤੇਰੀ ਬਾਣੀ ਦੁੱਖ ਦਰਿੱਦਰ ਭੱਜੇ

ਤੂੰ ਕੁੱਲ ਆਲਮ ਦਾ ਸ਼ਹਿਨਸ਼ਾਹ ਅਸੀਂ ਨੀਚ ਨਿਮਾਣੇ
ਸਾਨੂ ਚਰਨਾਂ ਦੇ ਵਿੱਚ ਰੱਖ ਲੈ ਅਸੀਂ ਤੇਰੇ ਨਿਆਣੇ

ਜੈਲਦਾਰ ਦੇ ਪਾਪ ਮਾਲਕਾ ਬਖਸ਼ੀਂ ਸਾਰੇ
ਸਾਨੂ ਅਕਲਹੀਣਿਆਂ ਨੂੰ ਵੀ ਲਾਦੇ ਪਾਰ ਕਿਨਾਰੇ

Thursday, October 4, 2012

------------ਕਵੀਸ਼ਰੀ ------------------


------------ਕਵੀਸ਼ਰੀ ------------------
ਉਸ੍ਤਾਦ ਬਾਬੂ ਰਜਬ ਅਲੀ ਖਾਨ ਦੀ ਤਰਜ਼ ਤੇ
------ਲਿਖ੍ਤੁਮ ਜੈਲਦਾਰ ਪਰਗਟ ਸਿੰਘ -----

ਬਾਣੀਏ ਦਾ ਸਾਹਬ ਮਾੜਾ
ਦਿਨ ਦਾ ਸ਼ਰਾਬ ਮਾੜਾ
ਟੁੱਟਿਆ ਖੂਆਬ ਮਾੜਾ
ਨਸ਼ਾ ਮਾੜਾ ਜੁਆਕਾਂ ਨੁੰ

ਠੰਡ ਵਿਚ ਸੱਟ ਮਾੜੀ
ਚਾਹ ਚ ਪੱਤੀ ਘੱਟ ਮਾੜੀ
ਜੈਲੀ ਵਾਹੀ ਵੱਟ ਮਾੜੀ
ਸ਼ੱਕ ਮਾੜਾ ਸਾਕਾਂ ਨੁੰ

ਘਰ ਵਿੱਚ ਫੁੱਟ ਮਾੜੀ
ਯਾਰਾਂ ਨਾਲ ਲੁੱਟ ਮਾੜੀ
ਨਹਿਰ ਜਾਵੇ ਟੁੱਟ ਮਾੜੀ
ਡੰਡਾ ਮਾੜਾ ਕੁੱਤੇ ਨੂੰ

ਸੋਨੇ ਵਿਚ ਖੋਟ ਮਾੜੀ
ਸੱਜਣਾਂ ਤੋਂ ਓਟ ਮਾੜੀ
ਅਮਲੀ ਨੂੰ ਤੋਟ ਮਾੜੀ
ਛੇੜੀਏ ਨਾ ਸੁੱਤੇ ਨੂੰ

ਮੌਤ ਦੀ ਨਿਊਜ਼ ਮਾੜੀ
ਕੁੜੀ ਕਨਫ਼ਿਊਜ਼ ਮਾੜੀ
ਉੱਡ ਗੀ ਫ਼ਿਊਜ਼ ਮਾੜੀ
ਨ੍ਹੇਰੇ ਮਾਰੋ ਟੱਕਰਾਂ

ਭਾਈ ਕੀਤਾ ਵੱਖ ਮਾੜਾ
ਨ੍ਹੇਰੇ ਲੱਗਾ ਕੱਖ ਮਾੜਾ
ਬੰਦਾ ਹੋਵੇ ਲੱਖ ਮਾੜਾ
ਲੈਣਾ ਕੀ ਏ ਫੱਕਰਾਂ

ਕੰਸ ਜੈਸਾ ਮਾਮਾ ਮਾੜਾ
ਆਂਵਦਾ ਉਲਾਹ੍ਮਾ ਮਾੜਾ
ਪਾਟਿਆ ਪਜਾਮਾ ਮਾੜਾ
ਚੈਨ ਵਿਚ ਫੱਸ ਕੇ

ਬੁਸ਼ ਨੂ ਓਸਾਮਾ ਮਾੜਾ
ਪਾਕ ਨੂ ਓਬਾਮਾ ਮਾੜਾ
ਛੋਹਰਟੇ ਨੂ ਯਾਮ੍ਹਾ ਮਾੜਾ
ਰੇਸਾਂ ਦਿੰਦੇ ਕੱਸ ਕੇ

ਬੁੱਢੇ ਵਰ੍ਹੇ ਠੰਡ ਮਾੜੀ
ਸ਼ੂਗਰ ਨੂ ਖੰਡ ਮਾੜੀ
ਬਾਬੂ ਲੱਗੀ ਕੰਡ ਮਾੜੀ
ਸਾਹਮਣੇ ਸ਼ਰੀਕਾਂ ਦੇ

ਆਲਸੀ ਮਨੁੱਖ ਮਾੜਾ
ਪੁੱਤਰਾਂ ਦਾ ਦੁੱਖ ਮਾੜਾ
ਜੱਟ ਨੂ ਸਿਆਪੇ ਮਾੜੇ
ਹੁੰਦੇ ਨੇ ਤਰੀਕਾਂ ਦੇ

ਬਹੁਤੀ ਕੀਤੀ ਚੌੜ ਮਾੜੀ
ਬਹੁਤੀ ਹੋਜੇ ਸੌੜ ਮਾੜੀ
ਹੁੰਦੀ ਬਹੁਤੀ ਕੌੜ ਮਾੜੀ
ਬਹੁਤੀ ਮਾੜੀ ਮਿਸ਼ਰੀ

ਦੀਨ ਸਾ ਸਰਾਪ ਮਾੜਾ
ਕਹਿੰਦੇ ਤੇਈਆ ਤਾਪ ਮਾੜਾ
ਜੈਲਦਾਰ ਆਪ ਮਾੜਾ
ਲਿਖਦਾ ਕਵੀਸ਼ਰੀ

Tuesday, October 2, 2012

ਚੰਨ ਜਦੋ ਰੁੱਸ ਜਾਂਦੈ ਤਾਰਿਆਂ ਦੇ ਨਾਲ ਬੜੀ ਮਾੜੀ ਹੁੰਦੀ ਏ ਵਿਚਾਰਿਆਂ ਦੇ ਨਾਲ


ਚੰਨ ਜਦੋ ਰੁੱਸ ਜਾਂਦੈ ਤਾਰਿਆਂ ਦੇ ਨਾਲ
ਬੜੀ ਮਾੜੀ ਹੁੰਦੀ ਏ ਵਿਚਾਰਿਆਂ ਦੇ ਨਾਲ

ਕੁਜ ਕੱਡ ਦਿੱਤੀ ਅਸੀਂ ਹੀਰੇ ਤੈਨੂ ਪੌਣ ਵਿਚ
ਕੁਜ ਕੱਡ ਦਿੱਤੀ ਤੈਨੂ ਆਪਣਾ ਬਨੌਨ ਵਿਚ
ਬਾਕੀ ਕੱਡ ਦੇਣੀ ਤੇਰੇ ਲਾਰਿਆਂ ਦੇ ਨਾਲ
ਚੰਨ ਜਦੋ ਰੁੱਸ ਜਾਂਦੈ ਤਾਰਿਆਂ ਦੇ ਨਾਲ

ਗੁੱਸਾ ਨਹੀਓਂ ਕਰੀਦਾ ਜੀ ਸੱਜਣਾਂ ਦੀ ਗੱਲ ਦਾ
ਅੱਜ ਮੰਨ ਜਾਉ ਜੇ ਓ ਰੁੱਸਿਆ ਏ ਕੱਲ ਦਾ
ਲੜੀਦਾ ਨੀ ਸੱਜਣਾਂ ਪਿਆਰਿਆਂ ਦੇ ਨਾਲ
ਚੰਨ ਜਦੋ ਰੁੱਸ ਜਾਂਦੈ ਤਾਰਿਆਂ ਦੇ ਨਾਲ

ਚੇਤਾ ਕਰ ਕੌਲਾਂ ਤੇ ਕਰਾਰਾਂ ਵਾਲੀ ਗੱਲ ਦਾ
ਵਾਦੇ, ਵਫਾ, ਰੋਸੇ ਤੇ ਪਿਆਰਾਂ ਵਾਲੀ ਗੱਲ ਦਾ
ਭਰਦੀ ਸੀ ਹਾਮੀ ਤੂੰ ਹੁੰਗਾਰਿਆਂ ਦੇ ਨਾਲ
ਚੰਨ ਜਦੋ ਰੁੱਸ ਜਾਂਦੈ ਤਾਰਿਆਂ ਦੇ ਨਾਲ

ਮੰਗ ਕੇ ਤਾਂ ਵੇਖੋ ਕਾਏਨਾਤ ਮਿਲ ਜਾਂਦੀ ਏ
ਡੁੱਬਣੇ ਦੇ ਡਰ ਤੋਂ ਨਿਜਾਤ ਮਿਲ ਜਾਂਦੀ ਏ
ਜੇ ਕਿਸ਼ਤੀ ਨੂ ਰੱਖੀਏ ਕਿਨਾਰਿਆਂ ਦੇ ਨਾਲ
ਚੰਨ ਜਦੋ ਰੁੱਸ ਜਾਂਦੈ ਤਾਰਿਆਂ ਦੇ ਨਾਲ

ਜੈਲੀ ਤੈਨੂ ਜ਼ਿੰਦਗੀ ਨਾ ਲੜਨਾ ਹੀ ਪੈਣਾ ਏ
ਜੇ ਤੂਰਨੈਂ ਤੂੰ ਸਿੱਧਾ ਪਹਿਲਾਂ ਖੜ੍ਨਾ ਹੀ ਪੈਣਾ ਏ
ਕਿੰਨਾ ਚਿਰ ਤੁਰੇਂਗਾ ਸਹਾਰਿਆਂ ਦੇ ਨਾਲ
ਚੰਨ ਜਦੋ ਰੁੱਸ ਜਾਂਦੈ ਤਾਰਿਆਂ ਦੇ ਨਾਲ

ਬੁੱਝ ਏਦਾ ਇਸ਼ਕ਼ੇ ਦੀ ਰਮਜ਼ ਮੈਂ ਜਾਣੀ ਸੀ
ਗੱਲਾਂ ਗੱਲਾਂ ਵਿਚ ਗੱਲ ਸਮਝ ਮੈਂ ਜਾਣੀ ਸੀ
ਦੱਸ ਦੇਂਦੀ ਮੈਨੂ ਜੇ ਇਸ਼ਾਰਿਆਂ ਦੇ ਨਾਲ
ਚੰਨ ਜਦੋ ਰੁੱਸ ਜਾਂਦੈ ਤਾਰਿਆਂ ਦੇ ਨਾਲ

ਯਾਦਾਂ ਵਿਚ ਬੈਠੀ ਏ ਗੁਆਚੀ ਤੂੰ ਕਿਓਂ ਝੱਲੀਏ
ਚੱਲ ਆਜਾ ਇਸ਼ਕ਼ੇ ਦੇ ਦੇਸ ਆਪਾਂ ਚੱਲੀਏ
ਸੋਚਾਂ ਵਾਲੀ ਪੀਂਘ ਦੇ ਹੁਲਾਰਿਆਂ ਦੇ ਨਾਲ
ਚੰਨ ਜਦੋ ਰੁੱਸ ਜਾਂਦੈ ਤਾਰਿਆਂ ਦੇ ਨਾਲ

ਦਿਲਾਂ ਦਾ ਦਿਲਾਂ ਦੇ ਨਾਲ ਕਰ ਦਵੀਂ ਸਾਕ ਤੂੰ
ਵੇਖੀਂ ਰੱਬਾ ਵੇਖੀਂ ਕਿਤੇ ਕਰੀਂ ਨਾ ਮਜ਼ਾਕ ਤੂੰ
ਜੈਲੀ ਜਹੇ ਇਸ਼ਕ਼ੇ ਦੇ ਮਾਰਿਆਂ ਦੇ ਨਾਲ
ਚੰਨ ਜਦੋ ਰੁੱਸ ਜਾਂਦੈ ਤਾਰਿਆਂ ਦੇ ਨਾਲ
ਬੜੀ ਮਾੜੀ ਹੁੰਦੀ ਏ ਵਿਚਾਰਿਆਂ ਦੇ ਨਾਲ