Tuesday, October 2, 2012

ਚੰਨ ਜਦੋ ਰੁੱਸ ਜਾਂਦੈ ਤਾਰਿਆਂ ਦੇ ਨਾਲ ਬੜੀ ਮਾੜੀ ਹੁੰਦੀ ਏ ਵਿਚਾਰਿਆਂ ਦੇ ਨਾਲ


ਚੰਨ ਜਦੋ ਰੁੱਸ ਜਾਂਦੈ ਤਾਰਿਆਂ ਦੇ ਨਾਲ
ਬੜੀ ਮਾੜੀ ਹੁੰਦੀ ਏ ਵਿਚਾਰਿਆਂ ਦੇ ਨਾਲ

ਕੁਜ ਕੱਡ ਦਿੱਤੀ ਅਸੀਂ ਹੀਰੇ ਤੈਨੂ ਪੌਣ ਵਿਚ
ਕੁਜ ਕੱਡ ਦਿੱਤੀ ਤੈਨੂ ਆਪਣਾ ਬਨੌਨ ਵਿਚ
ਬਾਕੀ ਕੱਡ ਦੇਣੀ ਤੇਰੇ ਲਾਰਿਆਂ ਦੇ ਨਾਲ
ਚੰਨ ਜਦੋ ਰੁੱਸ ਜਾਂਦੈ ਤਾਰਿਆਂ ਦੇ ਨਾਲ

ਗੁੱਸਾ ਨਹੀਓਂ ਕਰੀਦਾ ਜੀ ਸੱਜਣਾਂ ਦੀ ਗੱਲ ਦਾ
ਅੱਜ ਮੰਨ ਜਾਉ ਜੇ ਓ ਰੁੱਸਿਆ ਏ ਕੱਲ ਦਾ
ਲੜੀਦਾ ਨੀ ਸੱਜਣਾਂ ਪਿਆਰਿਆਂ ਦੇ ਨਾਲ
ਚੰਨ ਜਦੋ ਰੁੱਸ ਜਾਂਦੈ ਤਾਰਿਆਂ ਦੇ ਨਾਲ

ਚੇਤਾ ਕਰ ਕੌਲਾਂ ਤੇ ਕਰਾਰਾਂ ਵਾਲੀ ਗੱਲ ਦਾ
ਵਾਦੇ, ਵਫਾ, ਰੋਸੇ ਤੇ ਪਿਆਰਾਂ ਵਾਲੀ ਗੱਲ ਦਾ
ਭਰਦੀ ਸੀ ਹਾਮੀ ਤੂੰ ਹੁੰਗਾਰਿਆਂ ਦੇ ਨਾਲ
ਚੰਨ ਜਦੋ ਰੁੱਸ ਜਾਂਦੈ ਤਾਰਿਆਂ ਦੇ ਨਾਲ

ਮੰਗ ਕੇ ਤਾਂ ਵੇਖੋ ਕਾਏਨਾਤ ਮਿਲ ਜਾਂਦੀ ਏ
ਡੁੱਬਣੇ ਦੇ ਡਰ ਤੋਂ ਨਿਜਾਤ ਮਿਲ ਜਾਂਦੀ ਏ
ਜੇ ਕਿਸ਼ਤੀ ਨੂ ਰੱਖੀਏ ਕਿਨਾਰਿਆਂ ਦੇ ਨਾਲ
ਚੰਨ ਜਦੋ ਰੁੱਸ ਜਾਂਦੈ ਤਾਰਿਆਂ ਦੇ ਨਾਲ

ਜੈਲੀ ਤੈਨੂ ਜ਼ਿੰਦਗੀ ਨਾ ਲੜਨਾ ਹੀ ਪੈਣਾ ਏ
ਜੇ ਤੂਰਨੈਂ ਤੂੰ ਸਿੱਧਾ ਪਹਿਲਾਂ ਖੜ੍ਨਾ ਹੀ ਪੈਣਾ ਏ
ਕਿੰਨਾ ਚਿਰ ਤੁਰੇਂਗਾ ਸਹਾਰਿਆਂ ਦੇ ਨਾਲ
ਚੰਨ ਜਦੋ ਰੁੱਸ ਜਾਂਦੈ ਤਾਰਿਆਂ ਦੇ ਨਾਲ

ਬੁੱਝ ਏਦਾ ਇਸ਼ਕ਼ੇ ਦੀ ਰਮਜ਼ ਮੈਂ ਜਾਣੀ ਸੀ
ਗੱਲਾਂ ਗੱਲਾਂ ਵਿਚ ਗੱਲ ਸਮਝ ਮੈਂ ਜਾਣੀ ਸੀ
ਦੱਸ ਦੇਂਦੀ ਮੈਨੂ ਜੇ ਇਸ਼ਾਰਿਆਂ ਦੇ ਨਾਲ
ਚੰਨ ਜਦੋ ਰੁੱਸ ਜਾਂਦੈ ਤਾਰਿਆਂ ਦੇ ਨਾਲ

ਯਾਦਾਂ ਵਿਚ ਬੈਠੀ ਏ ਗੁਆਚੀ ਤੂੰ ਕਿਓਂ ਝੱਲੀਏ
ਚੱਲ ਆਜਾ ਇਸ਼ਕ਼ੇ ਦੇ ਦੇਸ ਆਪਾਂ ਚੱਲੀਏ
ਸੋਚਾਂ ਵਾਲੀ ਪੀਂਘ ਦੇ ਹੁਲਾਰਿਆਂ ਦੇ ਨਾਲ
ਚੰਨ ਜਦੋ ਰੁੱਸ ਜਾਂਦੈ ਤਾਰਿਆਂ ਦੇ ਨਾਲ

ਦਿਲਾਂ ਦਾ ਦਿਲਾਂ ਦੇ ਨਾਲ ਕਰ ਦਵੀਂ ਸਾਕ ਤੂੰ
ਵੇਖੀਂ ਰੱਬਾ ਵੇਖੀਂ ਕਿਤੇ ਕਰੀਂ ਨਾ ਮਜ਼ਾਕ ਤੂੰ
ਜੈਲੀ ਜਹੇ ਇਸ਼ਕ਼ੇ ਦੇ ਮਾਰਿਆਂ ਦੇ ਨਾਲ
ਚੰਨ ਜਦੋ ਰੁੱਸ ਜਾਂਦੈ ਤਾਰਿਆਂ ਦੇ ਨਾਲ
ਬੜੀ ਮਾੜੀ ਹੁੰਦੀ ਏ ਵਿਚਾਰਿਆਂ ਦੇ ਨਾਲ

No comments:

Post a Comment