Thursday, October 4, 2012

------------ਕਵੀਸ਼ਰੀ ------------------


------------ਕਵੀਸ਼ਰੀ ------------------
ਉਸ੍ਤਾਦ ਬਾਬੂ ਰਜਬ ਅਲੀ ਖਾਨ ਦੀ ਤਰਜ਼ ਤੇ
------ਲਿਖ੍ਤੁਮ ਜੈਲਦਾਰ ਪਰਗਟ ਸਿੰਘ -----

ਬਾਣੀਏ ਦਾ ਸਾਹਬ ਮਾੜਾ
ਦਿਨ ਦਾ ਸ਼ਰਾਬ ਮਾੜਾ
ਟੁੱਟਿਆ ਖੂਆਬ ਮਾੜਾ
ਨਸ਼ਾ ਮਾੜਾ ਜੁਆਕਾਂ ਨੁੰ

ਠੰਡ ਵਿਚ ਸੱਟ ਮਾੜੀ
ਚਾਹ ਚ ਪੱਤੀ ਘੱਟ ਮਾੜੀ
ਜੈਲੀ ਵਾਹੀ ਵੱਟ ਮਾੜੀ
ਸ਼ੱਕ ਮਾੜਾ ਸਾਕਾਂ ਨੁੰ

ਘਰ ਵਿੱਚ ਫੁੱਟ ਮਾੜੀ
ਯਾਰਾਂ ਨਾਲ ਲੁੱਟ ਮਾੜੀ
ਨਹਿਰ ਜਾਵੇ ਟੁੱਟ ਮਾੜੀ
ਡੰਡਾ ਮਾੜਾ ਕੁੱਤੇ ਨੂੰ

ਸੋਨੇ ਵਿਚ ਖੋਟ ਮਾੜੀ
ਸੱਜਣਾਂ ਤੋਂ ਓਟ ਮਾੜੀ
ਅਮਲੀ ਨੂੰ ਤੋਟ ਮਾੜੀ
ਛੇੜੀਏ ਨਾ ਸੁੱਤੇ ਨੂੰ

ਮੌਤ ਦੀ ਨਿਊਜ਼ ਮਾੜੀ
ਕੁੜੀ ਕਨਫ਼ਿਊਜ਼ ਮਾੜੀ
ਉੱਡ ਗੀ ਫ਼ਿਊਜ਼ ਮਾੜੀ
ਨ੍ਹੇਰੇ ਮਾਰੋ ਟੱਕਰਾਂ

ਭਾਈ ਕੀਤਾ ਵੱਖ ਮਾੜਾ
ਨ੍ਹੇਰੇ ਲੱਗਾ ਕੱਖ ਮਾੜਾ
ਬੰਦਾ ਹੋਵੇ ਲੱਖ ਮਾੜਾ
ਲੈਣਾ ਕੀ ਏ ਫੱਕਰਾਂ

ਕੰਸ ਜੈਸਾ ਮਾਮਾ ਮਾੜਾ
ਆਂਵਦਾ ਉਲਾਹ੍ਮਾ ਮਾੜਾ
ਪਾਟਿਆ ਪਜਾਮਾ ਮਾੜਾ
ਚੈਨ ਵਿਚ ਫੱਸ ਕੇ

ਬੁਸ਼ ਨੂ ਓਸਾਮਾ ਮਾੜਾ
ਪਾਕ ਨੂ ਓਬਾਮਾ ਮਾੜਾ
ਛੋਹਰਟੇ ਨੂ ਯਾਮ੍ਹਾ ਮਾੜਾ
ਰੇਸਾਂ ਦਿੰਦੇ ਕੱਸ ਕੇ

ਬੁੱਢੇ ਵਰ੍ਹੇ ਠੰਡ ਮਾੜੀ
ਸ਼ੂਗਰ ਨੂ ਖੰਡ ਮਾੜੀ
ਬਾਬੂ ਲੱਗੀ ਕੰਡ ਮਾੜੀ
ਸਾਹਮਣੇ ਸ਼ਰੀਕਾਂ ਦੇ

ਆਲਸੀ ਮਨੁੱਖ ਮਾੜਾ
ਪੁੱਤਰਾਂ ਦਾ ਦੁੱਖ ਮਾੜਾ
ਜੱਟ ਨੂ ਸਿਆਪੇ ਮਾੜੇ
ਹੁੰਦੇ ਨੇ ਤਰੀਕਾਂ ਦੇ

ਬਹੁਤੀ ਕੀਤੀ ਚੌੜ ਮਾੜੀ
ਬਹੁਤੀ ਹੋਜੇ ਸੌੜ ਮਾੜੀ
ਹੁੰਦੀ ਬਹੁਤੀ ਕੌੜ ਮਾੜੀ
ਬਹੁਤੀ ਮਾੜੀ ਮਿਸ਼ਰੀ

ਦੀਨ ਸਾ ਸਰਾਪ ਮਾੜਾ
ਕਹਿੰਦੇ ਤੇਈਆ ਤਾਪ ਮਾੜਾ
ਜੈਲਦਾਰ ਆਪ ਮਾੜਾ
ਲਿਖਦਾ ਕਵੀਸ਼ਰੀ

No comments:

Post a Comment