Thursday, December 30, 2010

ਸਾਡਾ ਨਿੱਤ ਨਵਾਂ ਹੈ ਸਾਲ ਕੁੜੇ

ਹਰ ਰੋਜ਼ ਤਰੀਕ ਬਦਲਦੀ ਹੈ
ਸੂਰਜ ਦੀ ਲਾਲੀ ਢਲਦੀ ਹੈ
ਕਿਹਨੇ ਸੂਰਤ ਦੇਖੀ ਕਲ੍ਹਦੀ ਹੈ
ਲੈ ਸਮਝ ਵਕ੍ਤ ਦੀ ਚਾਲ ਕੁੜੇ
ਲੋਕਾਂ ਲਈ ਇੱਕ ਦਿਨ ਹੈਪੀ ਹੈ
ਸਾਡਾ ਨਿੱਤ ਨਵਾਂ ਹੈ ਸਾਲ ਕੁੜੇ

ਅਸੀ ਪੇਂਡੂ, ਵਰਗੇ ਰੁੱਖਾਂ ਦੇ
ਹਰ ਇੱਕ ਨੂ ਛਾਂ ਹੀ ਵੰਡਦੇ ਹਾਂ
ਨਾ ਵੇਖ ਵਿਖਾਵਾ ਕਰਦੇ ਹਾਂ
ਨਾ ਫੁਕਰਪੁਣਾ ਹੀ ਭੰਡਦੇ ਹਾਂ
ਨਾ ਰੁਕਣਾ ਹਾਸੇ ਵੰਡਣ ਤੋਂ
ਭਾਵੇਂ ਹੋ ਜਾਈਏ ਕੰਗਾਲ ਕੂੜੇ
ਲੋਕਾਂ ਲਈ ਇੱਕ ਦਿਨ ਹੈਪੀ ਹੈ
ਸਾਡਾ ਨਿੱਤ ਨਵਾਂ ਹੈ ਸਾਲ ਕੁੜੇ

ਸਾਡੇ ਦਿਲ ਨੇ ਵਾਂਗ ਹਵੇਲੀ ਨੀ
ਸਾਡੇ ਵਖਰੇ ਸੱਜਣ ਬੇਲੀ ਨੀ
ਨਾ ਲਵ ਲੈਟਰ ਲਿਖਣਾ ਆਵੇ
ਨਾ ਸਾਡੀ ਕੋਈ ਸਹੇਲੀ ਨੀ
ਨਾ ਸਾਡੇ ਵਰਗੇ ਲਬਣੇ ਨੇ
ਭਾਵੇਂ ਚੁੱਕ ਚੁੱਕ ਦੀਵੇ ਭਾਲ ਕੂੜੇ
ਲੋਕਾਂ ਲਈ ਇੱਕ ਦਿਨ ਹੈਪੀ ਹੈ
ਸਾਡਾ ਨਿੱਤ ਨਵਾਂ ਹੈ ਸਾਲ ਕੁੜੇ


ਅਸੀ ਵੱਟਾਂ ਤੇ ਦਿਨ ਕੱਡਦੇ ਹਾਂ
ਤੇ ਹਾੜੀ ਸੌਨੀ ਵੱਡਦੇ ਹਾਂ
ਗਲ ਮਤਲਬ ਦੀ ਹੀ ਕਰਦੇ ਹਾਂ
ਨਾ ਝੂਠੀਆਂ ਸਚੀਆਂ ਛੱਡਦੇ ਹਾਂ
ਲੋਕੀਂ ਦੋ ਦੋ ਵੀ ਪਏ ਠਰਦੇ ਨੇ
ਕੱਲੇ ਕੱਡ ਦਈਏ ਸਿਆਲ ਕੁੜੇ
ਲੋਕਾਂ ਲਈ ਇੱਕ ਦਿਨ ਹੈਪੀ ਹੈ
ਸਾਡਾ ਨਿੱਤ ਨਵਾਂ ਹੈ ਸਾਲ ਕੁੜੇ

ਅਸੀ ਮੁੱਡ ਤੋਂ ਮਸ੍ਤ ਮਲੰਗੇ ਹਾਂ
ਤਾਹੀਂ ਮੌਤ ਨਾ ਲੈਂਦੇ ਪੰਗੇ ਹਾਂ
ਬੜਾ ਅਕਲ੍ਹੀਣ ਹੈ ਜੈਲਦਾਰ
ਘੱਟੋ ਘੱਟ ਉਸਤੋਂ ਚੰਗੇ ਹਾਂ
ਓਹ੍ਦੇ ਓਟ ਆਸਰੇ ਰਹਿੰਦੇ ਹਾਂ
ਕਲਗੀ ਵਾਲੇ ਦੀ ਢਾਲ ਕੂੜੇ
ਲੋਕਾਂ ਲਈ ਇੱਕ ਦਿਨ ਹੈਪੀ ਹੈ
ਸਾਡਾ ਨਿੱਤ ਨਵਾਂ ਹੈ ਸਾਲ ਕੁੜੇ

Friday, December 24, 2010

ਦੱਸੋ ਸਾਕਾ-ਏ-ਸਰਹੰਦ ਕੀਨੁ ਯਾਦ ਹੈ

ਕਹਿੰਦੇ ਮੈਰੀ ਕ੍ਰਿਸਮਸ ਬਈ ਅਜ ਈਸਾ ਜੱਮਿਆ ਸੀ
ਭੁੱਲ ਗਾਏ ਹੋ ਕਿਯੂ ਸਾਕਾ ਜਦ ਸਰਹੰਦ ਵੀ ਕਂਬਿਯਾ ਸੀ
ਕੋਠੇ ਚੜ ਕੇ ਪਾਵਨ ਰੌਲਾ ਦੇਸ਼ ਆਜ਼ਾਦ ਹੈ
ਦੱਸੋ ਸਾਕਾ-ਏ-ਸਰਹੰਦ ਕੀਨੁ ਯਾਦ ਹੈ

ਕੀਨੁ ਪਤਾ ਕੇ ਛੋਟੇ ਸਾਹਿਬਜ਼ਾਦੇ ਕਿਹੜੇ ਸੀ
ਸਿਖ ਕੌਮ ਦੇ ਵਾਲੀ ਦੇ ਸ਼ਹਿਜ਼ਾਦੇ ਕਿਹੜੇ ਸੀ
ਨੀਹਾਂ ਦੇ ਵਿਚ ਕੀ ਹੈ, ਜੋ ਪੱਕੀ ਬੁਨਿਆਦ ਹੈ
ਦੱਸੋ ਸਾਕਾ-ਏ-ਸਰਹੰਦ ਕੀਨੁ ਯਾਦ ਹੈ

ਕੀਨੁ ਪਤਾ ਕਿ ਗੁਜਰੀ ਦੇ ਨਾਲ ਕੀ ਕੀ ਗੁਜਰੀ ਸੀ
ਜਿਸ ਨੀਂਹ ਤੇ ਘਰ ਅਸਾਡੇ ਓ ਕਿਓਂ ਖੂਨ ਚ ਉਸਰੀ ਸੀ
ਦਿਨ ਦਿਨ ਜਾਂਦੀ ਘਟਦੀ ਕਿਓਂ ਉਸਦੀ ਮੁਨਿਆਦ ਹੈ
ਦੱਸੋ ਸਾਕਾ-ਏ-ਸਰਹੰਦ ਕੀਨੁ ਯਾਦ ਹੈ

ਕੀਨੁ ਪਤਾ ਕੇ ਠੰਡੇ ਬੁਰ੍ਜ ਚ ਕਿੰਜ ਠਰਦੀ ਸੀ ਮਾਂ
ਲਾਲ ਗੋਦੀ ਵਿਚ, ਮੌਤ ਸੀ ਸਿਰ ਤੇ ਸੀ ਨਾ ਕਰਦੀ ਮਾਂ
ਭੁੱਲ ਨਾ ਜਾਣਾ ਜੈਲਦਾਰ ਕਰਦਾ ਫਰਿਆਦ ਹੈ
ਦੱਸੋ ਸਾਕਾ-ਏ-ਸਰਹੰਦ ਕੀਨੁ ਯਾਦ ਹੈ

Tuesday, December 7, 2010

ਮੱਸਿਆ ਦਾ ਮੇਲਾ

ਪਿੰਡ ਵਾਲੇ ਬਾਬੇ ਦੱਸਿਆ ਸੀ ਤੜਕੇ
ਮੱਸਿਆ ਦਾ ਮੇਲਾ ਲੱਗਣਾ ਏ ਭਰਕੇ
ਝੱਟ ਫੇਰ ਕਾਪੀਆਂ ਦੇ ਪਾੜ ਵਰਕੇ
ਲਿਖ ਅਰਜੀ ਫੇ ਆੜੀ ਨੂ ਫੜਾਵਂਦੇ
ਮੱਸਿਆ ਦੇ ਮੇਲੇ ਬੜੇ ਯਾਦ ਆਂਵਦੇ

ਜੀ ਕਰਨੀ ਗੁਰਾਹੀ ਕਾਰ ਸੇਵਾ ਵਾਲੀ ਵੈਨ ਤੇ
ਦੌੜਾਂ ਕਣਕ ਦੀ ਬੋਰੀ ਰਖ ਸਾਈਕਲ ਦੀ ਚੈਨ ਤੇ
ਜੀ ਬਾਬਿਆਂ ਦੇ ਮੁੰਡੇ ਨਾਲ ਅੜੀ ਲਾ ਭਜਾਂਵਦੇ
ਮੱਸਿਆ ਦੇ ਮੇਲੇ ਬੜੇ ਯਾਦ ਆਂਵਦੇ

ਲਿਟ ਲਿਟ ਧਰਤੀ ਤੇ ਝੂਠੇ ਰੋਣੇ ਰੋਂਦੇ ਸੀ
ਤਾਂਹੀ ਕੀਤੇ ਬੇਬੇ ਕੋਲੋਂ ਪੰਜ ਕੁ ਥਿਔਂਦੇ ਸੀ
ਜੀ ਗੋਲੀ ਆਲਾ ਬੱਤਾ ਪੀਂਦੇ ਢੋਲੇ ਦੀਆਂ ਲਾਂਵਦੇ
ਮੱਸਿਆ ਦੇ ਮੇਲੇ ਬੜੇ ਯਾਦ ਆਂਵਦੇ

ਜੀ ਤਾਏ ਦਾ ਸੀ 5911 ਬਿਨਾ ਛਤਰੀ
ਵਿਛੀ ਸੀ ਟ੍ਰਾਲੀ ਵਿਚ ਪਾਟੀ ਜਹੀ ਦਰੀ
ਬਾਬੇ ਬੁੜੀਆਂ ਨਾ ਨੱਕੋ ਨੱਕ ਸੀ ਭਰੀ
ਕਹਿੰਦੇ ਸੁਣ ਤਾਯਾ ਮੇਹਰ, ਛੇਤੀ ਲਾਦੇ ਟਾਪ ਗੇਰ
ਆਪਾਂ ਕਰਨੀ ਨੀ ਦੇਰ, ਧੂੜਾਂ ਪੱਟੀ ਜਾਂਵਦੇ
ਮੱਸਿਆ ਦੇ ਮੇਲੇ ਬੜੇ ਯਾਦ ਆਂਵਦੇ

ਕਹਿੰਦਾ ਚੰਗਾ ਬੇਬੇ ਮੈਂ ਤਾਂ ਹੁਣ ਚੱਲਾ ਮਥਾ ਟੇਕਨੇ ਨੂ
ਔਂਦੇ ਬੈਠਾ ਟਾਹਣੀ ਵਿਚ ਹਥ ਜਹੇ ਸੇਕ੍ਨੇ ਨੂ
ਧੂੰਧ ਵਿਚ ਔਂਦਿਆਂ ਦੇ ਹਥ ਕੰਬੀ ਜਾਂਵਦੇ
ਮੱਸਿਆ ਦੇ ਮੇਲੇ ਬੜੇ ਯਾਦ ਆਂਵਦੇ

ਪਾਈਆ ਮੂੰਗਫਲੀ ਨਾਲ ਮੁਠ ਕੁ ਰਿੳੜੀਆਂ
ਬੂਹੇ ਖੜਾ ਬਾਬਾ ਮਥੇ ਪਈ ਜਾਵੇ ਤਿੳੜੀਆਂ
ਫਿਲਮੀ ਜਹੀ ਧੁਨ ਢਾਡੀ ਵਾਰਾਂ ਪਯੇ ਗਾਂਵਦੇ
ਮੱਸਿਆ ਦੇ ਮੇਲੇ ਬੜੇ ਯਾਦ ਆਂਵਦੇ

ਖਡੌਣੇ ਦੀ ਦੁਕਾਨ ਵੇਖ ਖੜ ਜਾਵਣਾ
ਵੇਖ ਨੀਲਾ ਫੋਰ੍ਡ "ਏਹਿ ਲੈਣੇ" ਅੜ ਜਾਵਣਾ
ਜਦ ਪੁਠੇ ਹਥ ਦੀ ਸੀ ਕੰਨਾ ਉੱਤੇ ਖਾਂਵਦੇ
ਮੱਸਿਆ ਦੇ ਮੇਲੇ ਬੜੇ ਯਾਦ ਆਂਵਦੇ

ਜੀ ਕਦੇ ਕਦੇ ਰਾਤ ਦੇ ਦੀਵਾਨ ਲਗਦੇ
ਜਾਂਦੇ ਭਰ ਸਾਰੇ ਰਾਹ ਜੋ ਸੁਨ੍ਸਾਨ ਲਗਦੇ
ਜੀ ਦਿਨੇ ਜਿਹੜੇ ਲੋਕੀਂ ਪੈਂਦੇ ਵੱਡ ਖਾਣ ਨੂ
ਰਾਤੀਂ ਸੰਗਤ ਚ ਬੈਠੇ "ਇਨ੍ਸਾਨ" ਲਗਦੇ
ਚੁੱਕ ਬਾਲਟੀ ਓ ਖੀਰ ਦੀ ਸੀ ਭੱਜੀ ਜਾਂਵਦੇ
ਲਾਂਗਰੀ ਓ ਬਾਬੇ ਵੀ ਜਵਾਨ ਲਗਦੇ
ਮੁੰਡੇ ਪੰਜ ਇਸ਼ਣਾਨਾ ਨਾਲ ਕੱਮ ਸਾਰਦੇ
ਬਾਬੇ ਟੁਬੀ ਲਾ ਲਾ ਦੇਖ ਸਿਰ ਪਯੇ  ਨਹਾਂਵਦੇ
ਮੱਸਿਆ ਦੇ ਮੇਲੇ ਬੜੇ ਯਾਦ ਆਂਵਦੇ

ਐਹ ਕੁੰਡੀ ਮੁਛ ਵਾਲਾ ਕੋਈ ਸਰਦਾਰ ਲਗਦੈ
ਓ ਸੱਤ ਪੇਚਾਂ ਵਾਲੀ ਬੰਨੀ  ਜ਼ੈਲਦਾਰ ਲਗਦੈ
ਘੋੜਿਆਂ ਤੇ ਚੜੀ ਆਗੀ ਫੌਜ ਖਾਲਸਾ
ਜੀ ਹਥੀਂ ਤੇਗਾਂ ਸਿਰ ਸਜੀ ਦਸ੍ਤਾਰ ਲਗਦੈ
ਨਿਹੰਗ ਗਤ੍ਕੇ ਚ ਦੇਖ੍ਲੈ ਤੁੰ ਪੈਲਾਂ ਪਾਂਵਦੇ
ਮੱਸਿਆ ਦੇ ਮੇਲੇ ਬੜੇ ਯਾਦ ਆਂਵਦੇ

Friday, December 3, 2010

क्यूँ मुझसे रूठ जाते हो

ना मुझसे रूठ कर यूँ दूर बैठो ओ मेरे दिलबर
के रूठों को को मनाने में ज़माने बीत जाते हैं
वो मंज़र जानलेवा है जब तेरी याद आती है
खुशी तब हार जाती है और आँसू जीत जाते हैं

क्यूँ मुझसे रूठ जाते हो
क्यूँ इतना यूँ सताते हो
के मेरे सब्र को हर पल
क्यूँ इतना आज़माते हो

क्यूँ मुझको याद करते हो
क्यूँ मुझको याद आते हो
क्यूँ तुम मेरी तरह रातों में
अक्सर जाग जाते हो

क्या पाया दूर रह कर के
के दिल में दर्द सह कर के
के उलझन हर सुलझ जाती
देखो इक बार कह कर के

यूही रूठने में हो ना जाए ज़िंदगी ज़ाया
कहीं ना अश्कों के सैलाब में रह जाउ बह कर के
जो आशाओं की नीव पे खड़ी है दिल की यह बस्ती
कहीं ना ज़लज़ले गम में ना रह जाए वो ढह कर के

Thursday, December 2, 2010

Major form UK

( ਬੁਧਵਾਰ ਮਿਤੀ 1 ਦਿਸਮ੍ਬਰ 2010 ਨੂ ਮੇਰੇ ਨਾਲ ਬੀਤੀ ਇੱਕ 100 ਫੀਸਦੀ ਸਚੀ ਘਟਨਾ )


ਮੇਰੇ ਇੱਕ ਮਿੱਤਰ ਦੇ ਕਹਿਣ ਤੇ ਕਲ ਮੈਂ ਓਹ੍ਨਾ ਦੇ ਪਿੰਡ ਗਿਆ,
ਓਹ੍ਨਾ ਨੇ ਨਵਾਂ ਲੈਪਟੋਪ ਲਿਆ ਸੀ ਤੇ 8 ਸਾਲ ਪਹਿਲਾਂ ਇਂਗ੍ਲੇਂਡ ਗਯੇ ਆਪਣੇ ਮੁੰਡੇ ਨੂ ਆਨਲਾਈਨ ਦੇਖਨ ਲਈ ਜਿਹਨਾ ਨੂ ਓਹ੍ਨਾ ਨੇ 8 ਸਾਲ ਤੋ ਦੇਖਿਆ ਨਹੀ ਸੀ.  ਮੈਂ ਸ਼ਾਮ ਦੇ ਕੋਈ 6 ਕੁ ਵਜੇ ਪਹੁੰਚਿਆ, ਮੇਰੇ ਜਾਣ ਤੋਂ ਪਹਿਲਾਂ ਹੀ ਓਹ੍ਨਾ ਨੇ ਆਪਣੇ ਚਾਚੇ ਤਾਏ ਬੁਲਾ ਲਯੇ ਸੀ ਕਿ ਮੇਜਰ ਇਂਗ੍ਲੈਂਡੀ ਨੇ ਅਜ ਆਨਲਾਈਨ ਔਣਾ,
ਜਦ ਤਕ ਮੈਂ ਓਹ੍ਨਾ ਦੇ ਨਵੇਂ ਲੈਪਟਾਪ ਵਿਚ ਸੋਫਟਵਿਅਰ ਲੋਡ ਕਰ ਰਿਹਾ ਸੀ ਮੇਰੇ ਕੋਲੋਂ 4-5 ਪੇਂਡੂ ਜਹੇ ਸਵਾਲ ਪੂਛੇ ਗਾਏ.
ਜਿੱਦਾਂ ਯਾਰ ਏਹ੍ਦੇ ਵਿਚ ਕੋਈ ਕਿੱਦਾਂ ਦਿਸ ਸਕਦਾ ਹੈ,
ਕੀ ਮੇਜਰ ਦੀ ਆਵਾਜ ਵੀ ਆਵੇਗੀ,
ਕੀ ਏਹ੍ਦੇ ਵਿਚੋਂ ਓ ਕੋਈ ਸਮਾਨ ਵੀ ਭੇਜ ਸਕਦਾ ਹੈ,
ਏਸੇ ਸਵਾਲ ਨਾਲ ਮੇਜਰ ਦਾ ਪੇਂਡੂ ਮੁੰਡਾ ਬੋਲੇਯਾ ਬੀਬੀ ਬੀਬੀ ਭਾਪੇ ਨੂ ਕਹੋ ਕੀ ਮੈਨੂ ਲੇਜ਼ਰ ਵਾਲਾ ਪਸ੍ਤੌਲ ਭੇਜੇ ਤੇ ਰਿਮੋਟ ਨਾਲ ਚਲ੍ਣ ਵਾਲੀ ਕਾਰ ਵੀ,
ਮੈਨੂ ਆਪਣੇ ਓ ਦਿਨ ਯਾਦ ਆ ਗਾਏ ਜਦੋਂ ਅਸੀਂ ਕੋਕਾ ਕੋਲਾ ਦੀਆਂ ਬੋਤਲਾਂ ਦੇ ਢੱਕਣਾ ਨੂ ਬਾਪੂ ਦੀ ਪੁਰਾਣੀ ਪਯੀ ਰਬਰ ਦੀ ਜੁੱਤੀ ਨਾਲ ਜੋਡ਼ ਵਲੈਤੀ ਕਾਰ ਦੀ ਕਾਢ ਕੱਦੀ ਸੀ ਤੇ ਪੂਰੇ ਪਿੰਡ ਦੇ ਬਚਿਆਂ ਦਾ ਮੈਂ ਸਰਦਾਰ ਬਣ ਗਿਆ ਸੀ.

ਇਨਾ ਖਿਆਲਾਂ ਚ ਗੁਆਚੇ ਝੱਟ ਹੀ ਸ੍ਕਾਇਪੀ ਇਨਸ੍ਟਾਲ ਹੋ ਗਿਆ. ਮੇਰੇ ਪਿਛੇ ਬੈਠਾ ਮੇਜਰ ਦਾ ਬਾਪੂ ਅਤੇ ਉਸ ਦੇ ਕੁਜ ਖਾਸ ਮਿੱਤਰ ਆਪਣੀਆਂ ਮੋਟੇ ਫ੍ਰੇਮ ਵਾਲਿਆਂ ਐਨਕਾਂ ਵਿਚੋਂ ਲੈਪਟਾਪ ਵੱਲ ਘੂਰੀ ਜਾ ਰਹੇ ਸਨ ਤੇ ਮਾਉਸ ਦੇ ਕਰ੍ਸਰ ਦੇ ਏਧਰ ਉਧਰ ਹੋਣ ਨਾਲ ਹੀ ਧੌਣ ਘੁਮਾ ਰਹੇ ਸਨ ਤੇ ਸੈਂਸਦਾਨਾਂ ਨੂ ਸ਼ਾਬਾਸ਼ੇ ਕਰੀ ਜਾਂਦੇ ਸਨ. ਥੋੜੀ ਡੋਰ ਮੰਜੇ ਤੇ ਮਤਾਵਾਂ ਬੈਠੀਆਂ ਮੇਜਰ ਦੇ ਬਚਪਨ ਦੀਆਂ ਸ਼ਤਾਨਿਆਂ ਦੀਆਂ ਗੱਲਾਂ ਕਰਦਿਆਂ ਸਨ ਕੇ ਕਿਸ ਤਰਾਂ ਮੇਜਰ ਨੇ ਹਰਨਾਮੇ ਕੀਆਂ ਮਈਆਂ (ਮਜਾੱ) ਖੋਲ ਕੇ ਭਜਾ ਦਿੱਤੀਆਂ ਸਨ ਪਰ  ਓਸਦੀ ਮਾਂ ਉਸਨੂ ਹਦ ਤੋ ਜਿਆਦਾ ਸਲਾਹੀ ਜਾਂਦੀ ਸੀ.

ਮੇਰੇ ਨਾਲ ਖਡ਼ੇ ਮੇਜਰ ਦੇ ਕੁਜ ਦੋਸ੍ਤ ਉਸਦੀਆਂ ਬਚਪਨ ਦੀਆਂ ਅਸ੍ਲੀ ਪ੍ਰਾਪਤੀਆਂ ਦੱਸ ਰਹੇ ਸੀ ਕਿ ਕਿਸ ਤਰਾਂ ਮੇਜਰ ਬਚਪਨ ਵਿਚ ਇੱਕ ਹਥ ਨਾਲ ਢਿੱਲੀ ਇਲਾਸਟਿਕ ਵਾਲੀ ਨਿੱਕਰ ਫੜ ਕੇ ਭੱਜਦਾ ਹੁੰਦਾ ਸੀ ਤੇ ਕਿਸ ਤਰਾਂ ਨਿਸ਼ਾਨਾ ਪੱਕਾ ਹੋਣ ਕਰਕੇ ਹਮੇਸ਼ਾ ਬਾਂਟੇ (ਗੋਲੀਆਂ) ਖੇਡਣ ਵਿਚ ਜਿੱਤ ਜਾਂਦਾ ਸੀ, ਉਸਦੇ ਇੱਕ ਖਾਸ ਮਿੱਤਰ ਨੇ ਏ ਵੀ ਦੱਸਿਆ ਕਿ ਮੇਜਰ ਦੀ ਮਾਤਾ ਨੇ ਉਸ ਦੀ ਪੁਰਾਣੀ ਨਾਲ ਸੇਵਾ ਵੀ ਕੀਤੀ ਸੀ ਜਦ ਉਸਨੇ ਚੋਰੀ ਚੋਰੀ ਬਾਪੂ ਦੇ ਖੀਸੇ ਵਿਚੋਂ 10 ਰੁਪਈਏ ਕੱਡ ਕੇ ਸਾਨੂ ਗੋਲੀ ਆਲਾ ਬੱਤਾ ਪਲਾਇਆ ਸੀ ਮੱਸਿਆ ਦੇ ਮੇਲੇ ਤੇ.

ਮੇਜਰ ਬਾਰੇ ਏਨਾ ਕੁਜ ਸੁਨਣ ਤੋਂ ਬਾਦ ਮੈਂ ਵੀ ਆਪਣੇ ਆਪ ਨੂ ਮੇਜਰ ਨਾਲ ਜੁੜਿਆ ਹੋਇਆ ਮਹਿਸੂਸ ਕਰ ਰਿਹਾ ਸੀ.
ਮੈਨੂ ਚੰਗੀ ਤਰਾਂ ਯਾਦ ਹੈ ਕਿ ਸਬ ਤੋਂ ਪਿਛੇ ਮੇਜਰ ਕਾ ਪਾਲੀ (ਸੀਰੀ) ਵੀ ਹਥ ਚ ਮੈਲਾ ਜਿਹਾ ਪਰ੍ਨਾ ਫੜ ਕੇ ਖੜਾ ਸੀ, ਮੇਜਰ ਨੂ ਵੇਖਣ ਦੀ ਆਸ ਵਿਚ ਅੱਜ ਡੰਗਰਾਂ ਦੇ ਗਤਾਵੇ ਦਾ ਵੀ ਬਲੀਦਾਨ ਕਰ ਦਿੱਤਾ ਗਿਆ ਸੀ, ਲੋਹੇ ਦੇ ਗੇਟ ਦੇ ਨਾਲ ਬੈਠਾ ਓਹ੍ਨਾ ਦਾ ਕੁੱਤਾ "ਸ਼ੇਰੁ" ਅਚਾਨਕ ਹੀ ਆਯੀ ਇਸ ਭੀੜ ਨੂ ਦੇਖ ਕੇ ਮਨ ਵਿਚ ਕੁਜ ਸੋਚ ਰਿਹਾ ਸੀ ਤੇ ਜਾਣੇ ਪਛਾਣੇ ਚਿਹਰਿਆਂ ਵਲ ਵੇਖ ਕੇ ਪੂਛ ਹਿਲਾ ਰਿਹਾ ਸੀ,

ਤੇ ਮੇਜਰ ਦਾ ਛੋਟਾ ਭਰਾ ਜੋ ਮੇਰਾ ਕ੍ਲਾਸ ਫੇਲ੍ਲੋ ਸੀ ਮੇਰੇ ਨਾਲ ਬੈਠਾ ਦਾਹ੍ੜੀ ਖੁਰਕੀ ਜਾਂਦਾ ਸੀ ਤੇ ਮੇਰੇ ਦੁਆਰਾ ਕੀਤੇ ਜਾ ਰਹੇ ਪ੍ਰੋਸੇਸ ਨੂ ਬੜੇ ਧਿਆਨ ਨਾਲਾ ਵੇਖ ਰਿਹਾ ਸੀ.

ਕੈਮਰੇ ਦੇ ਇਨਸ੍ਟਾਲ ਹੁੰਦਿਆ ਹੀ ਜਦ ਓਹਨੂ ਟੇਸ੍ਟ ਕਰਨ ਲਈ ਮੈਂ ਚਾਲੂ ਕੀਤਾ ਤੇ ਮੇਜਰ ਦੇ ਭਰਾ ਦੇ ਸਾਹਮਣੇ ਬੈਠੇ ਹੋਣ ਕਾਰਨ ਉਸਦੀ ਸ਼ਕਲ ਕੈਮਰੇ ਵਿਚ ਦਿੱਸੀ ਅਤੇ ਮੇਜਰ ਦਾ ਬਾਪੂ ਜੋ ਕਿ ਪਿਛੇ ਬੈਠਾ ਸੀ ਓ ਖੁਸ਼ ਹੋ  ਗਿਆ ਕੇ ਸ਼ਾਯਦ ਮੇਜਰ ਦਿੱਸ ਪਿਆ ਪਰ ਮੇਰੇ ਦੱਸਣ ਤੇ ਕਿ ਏ ਮੇਜਰ ਨਹੀ ਕੀਪਾ (ਕੁਲਦੀਪ ) ਹੈ ਓ ਮੁੜ ਤੋਂ ਆਰਾਮ ਨਾਲ ਬੈਠ ਗਿਆ.

ਕੁੱਲ  ਮਿਲਾ ਕੇ ਮੇਰੇ ਇਂਟਰਨੇਟ ਸ਼ੁਰੂ ਕਰਨ ਤਕ ਜਿਆਦਾ ਨਹੀਂ ਤਾਂ 20-25 ਦੇ ਕਰੀਬ ਲੋਕ ਓਥੇ ਪਹੁੰਚ ਚੁਕੇ ਸੀ ( ਕਿਓਂਕਿ ਮੇਜਰ ਪਿੰਡ ਵਾਲਿਆਂ ਦਾ ਖਾਸ ਤੇ ਪਿੰਡ ਦੇ ਸਰਪੰਚ ਦਾ ਮੁੰਡਾ ਸੀ ) ਮੇਰੇ  ਸ੍ਕਾਇਪੀ ਸ਼ੁਰੂ ਕਰਨ ਤੋ ਬਾਦ ਮੇਰੇ ਕਹਿਣ ਤੇ ਮੇਜਰ ਨੂ ਮਿਸ ਕਾਲ ਮਾਰੀ ਗਾਯੀ, ਮੈਨੂ ਯਾਦ ਹੈ ਕਿ ਮਿਸ ਕਾਲ ਮਾਰ ਕੇ ਫੋਨ ਨੂ ਮੇਜ ਤੇ ਰਖ ਦਿੱਤਾ ਗਿਆ ਤੇ ਸਾਰੀਆਂ ਦੀਆਂ ਨਿਗਾਹਾਂ ਫੋਨ ਤੇ ਲੱਗ ਗਈਆਂ ਤੇ ਮਾਹੌਲ ਵਿਚ ਅਜੀਬ ਜਹੀ ਖਾਮੋਸ਼ੀ ਛਾ ਗਾਯੀ.

2 ਕੁ ਮਿੰਟਾਂ ਬਾਦ ਮੇਜਰ ਦਾ ਫੋਨ ਆਯਾ
ਮੈਂ ਫੋਨ ਚੱਕਿਆ ਤੇ ਹਾਲ ਚਾਲ ਪੁਛ ਕੇ ਆਨਲਯਿਣ ਔਣ ਲਯੀ ਕਿਹਾ
ਮੇਜਰ ਆਨਲਾਇਨ ਆ ਗਿਆ

ਜਦ ਮੈਂ ਕੁਲਦੀਪ ਨੂ ਇਸ਼ਾਰਾ ਕੀਤਾ ਤੇ ਉਸਨੇ ਆਪਣੀ ਮਾਤਾ ਨੂ ਕੋਲ ਬੁਲਾ ਲਿਆ,
ਮੈਂ ਆਪਣੀ ਕੁਰਸੀ ਪਾਸੇ ਕਰ ਲਯੀ,
ਲੈਪਟਾਪ ਦੇ ਅੱਗੇ ਮੇਜਰ ਦਾ ਮੁੰਡਾ ਅਨਮੋਲ, ਉਸਦਾ ਬਾਪੂ, ਮਾਤਾ ਅਤੇ ਉਸਦਾ ਭਰਾ ਬੈਠੇ ਸੀ,

ਮੇਜਰ ਆਨਲਾਇਨ ਆ ਗਿਆ
ਮੈਂ ਵੀਡਿਯੋ ਕਾਲ ਕਰਨ ਨੂ ਕਿਹਾ
ਵੀਡਿਯੋ ਕਾਲ ਆਯੀ

ਮੈਂ ਓਕੇ ਕੀਤਾ

ਕੁਜ ਪਲਾ ਲਯੀ ਸ੍ਕ੍ਰੀਨ ਕਾਲੀ ਹੋ ਗਾਯੀ

ਅਚਾਨਕਇੱਕ ਮੋਟੇ ਜਹੇ ਮੂਹ ਵਾਲਾ ਤੇ ਸਿਰ ਤੇ ਥੋੜੇ ਜਹੇ ਵਾਲਾਂ ਵਾਲਾ ਇੱਕ ਚਿਹਰਾ ਸਾਹਮਣੇ ਆਯਾ

ਮੇਜਰ ਦੀ ਮਾਤਾ ਨੇ ਕਿਹਾ " ਮੈਂ ਸਦਕੇ ਨੀ ਮੇਰਾ ਪੁੱਤ ਆ ਗਿਆ"
ਤੇ ਮਾਤਾ ਦੀਆਂ ਅਖਾਂ ਗਿੱਲੀਆਂ ਹੋ ਗਈਆਂ
ਮੇਜਰ ਦੇ ਬਾਪੂ ਨੇ ਵੀ ਏਨਕ ਚਾਦਰੇ ਨਾਲ ਸਾਆਫ ਕਰਕੇ ਦੁਬਾਰਾ ਲਾਯੀ ਦੇ ਬੁਢੇ ਬੁੱਲਾਂ ਵਿਚੋਂ " ਵਹੇਗੁਰੂ" ਨਿਕਲਿਆ

ਸਾਰੇ ਪਾਸੇ ਖੁਸਰ ਪੁਸਰ ਹੋਣ ਲੱਗ  ਪਯੀ ਕਿ ਮੇਜਰ ਆ ਗਿਆ ਮੇਜਰ ਆ ਗਿਆ
ਲੋਕੀਂ ਮੇਰੇ ਵਲ ਇਕ ਅਜੀਬ ਜਹੀ ਨਜਰ ਨਾਲ ਵੇਖ ਰਹੇ ਸੀ ਜਿੱਦਾਂ ਮੈਂ ਕੋਈ ਚਮਤਕਾਰ ਕਰ ਦਿੱਤਾ ਹੋਵੇ

ਮੈਂ ਫੋਨ ਮੇਜਰ ਦੀ ਮਾਤਾ ਨੂ ਫੜਾ ਦਿੱਤਾ
ਉਸਨੇ ਮੇਜਰ ਦੇ ਮੁੰਡੇ ਨੂ ਝੋਲੀ ਵਿਚ ਬਠੌਂਦੇ ਹੋਏ ਮੇਜਰ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਫਿਰ ਵਾਰੀ ਵਾਰੀ ਸਬ ਨੇ ਗੱਲ ਕੀਤੀ, ਉਸਦੇ ਚਾਚੇ, ਤਾਏ, ਭਾਭੀਆਂ, ਵੀਰ, ਦੋਸ੍ਤ, ਅਤੇ ਉਸਦਾ ਪਾਲੀ ਸਤੂੱ ਵੀ.ਪੂਰੇ 2 ਘੰਟੇ ਚੱਲੀ ਇਸ ਵਾਰਤਾਲਾਪ ਵਿਚ ਓਹਨਾਨੇ 8 ਸਾਲਾਂ ਦਾ ਇਤਿਹਾਸ ਬਿਆਨ ਕਰਤਾ

ਤੇ ਮੇਰੇ ਇਹ ਕਹਿਣ ਤੇ ਕਿ ਲੈਪਟਾਪ ਦੀ ਬੈਟਰੀ  ਡੌਨ ਹੋਣ ਵਾਲੀ ਹੈ ਜਲਦੀ ਕਰੋ ਓਹ੍ਨਾ ਨੇ ਮੇਜਰ ਨਾਲ ਗਲ ਮੁਕਾ ਕੇ ਉਸਨੂ ਪਿਆਰ ਦਿੱਤਾ ਤੇ ਏ ਕਹਿ ਕੇ ਫੋਨ ਕੱਟਿਆ ਕੇ ਕੱਲ ਰਾਤੀਂ ਤੇਰੀ ਕਰਨਾਲ ਵਾਲੀ ਭੁਆ ਨੇ ਵੀ ਆ ਜਾਣਾ ਫੇਰ ਆਰਾਮ ਨਾਲ ਬਹਿ ਕੇ ਗਲ ਕਰਾਂਗੇ.

ਮੈਂ ਕੁਲਦੀਪ ਨੂ ਇਸ਼ਾਰਾ ਕੀਤਾ ਕੇ 8 ਵੱਜ ਗਾਏ ਨੇ ਮੈਂ ਲੇਟ ਹੋ ਰਿਹਾ ਹਾਂ
ਉਸਦੀ ਮਾਤਾ ਨੇ ਰੋਕ ਲਿਆ ਕੇ ਰੁਕ ਪੁੱਤ ਦੁਧ ਪੀ ਕੇ ਜਾਈਂ ਤੇ ਮੇਰਾ ਮਥਾੱ ਚੁਮ ਲਿਆ
ਮਾਤਾ ਨੂ ਦੇਖ ਕੇ ਮੇਰੀਆਂ ਅਖਾਂ ਵੀ ਗਿੱਲੀਆਂ ਹੋਣ ਦੀ ਕੋਸ਼ਿਸ਼ ਕਰ ਹੀ ਰਹੀਆਂ ਸੀ ਕਿ ਮਾਤਾ ਨੇ ਮੇਰੇ ਹਥ ਚ 50 ਦਾ ਨੋਟ ਫੜਾ ਦਿੱਤਾ ,
ਮੇਰੇ ਕੋਲੋਂ ਵਾਪਿਸ ਦੇਣ ਦੀ ਹਿੱਮਤ ਨਹੀ ਹੋਈ.
ਗੁਆਂਡੀਆਂ ਘਰੋਂ ਜਾ ਕੇ ਦੁਧ ਲਿਆਂਦਾ ਗਿਆ ਕਿਓਂਕਿ ਮੇਜਰ ਦੇ ਚਾ ਵਿਚ ਧਾਰ ਕਡੱਣੀ ਭੁੱਲੀ ਜਾ ਚੁੱਕੀ ਸੀ
ਦੁਧ ਪੀ ਕੇ ਜਦ ਮੈਂ ਸਬ ਨੂ ਅਲਵਿਦਾ ਕਹਿਣ ਲੱਗਾ ਤੇ ਸਾਰੇ ਮੇਰੇ ਵੱਲ ਬੜੇ ਅਜੀਬ ਢੰਗ ਨਾਲ ਵੇਖ ਰਹੇ ਸੀ ਜਿੱਦਾਂ ਪ੍ਤਾ ਨੀ ਮੈਂ ਕਿਸੇ ਦੂਜੇ ਗ੍ਰਹਿ ਦਾ ਪ੍ਰਾਣੀ ਹੋਵਾਂ

ਲੈਪਟਾਪ ਬੰਦ ਕਰ ਕੇ ਬੈਗ ਵਿਚ ਪਾ ਕੇ ਸੰਦੂਕ ਦੇ ਉੱਤੇ ਰਖ ਦਿੱਤਾ ਗਿਆ
ਮੈਂ ਕਲ ਔਣ ਦਾ ਵਾਦਾ ਕਰਕੇ ਗੱਡੀ ਨੂ ਸਲਫ ਮਾਰੀ ਤੇ ਘਰ ਨੂ ਆ ਗਿਆ

ਅਔਣ ਸਮੇਂ ਮੈਂ ਏਹਿ ਸੋਚ ਰਿਹਾ ਸੀ ਕਿ
ਕੀ ਲੈਪਟਾਪ ਤੇ ਓ ਪਿਆਰ ਦਿੱਤਾ ਜਾਂ ਲਿਆ ਜਾ ਸਕੇਗਾ ਜੋ ਇੱਕ ਮਾਂ ਆਪਣੇ ਬੱਚੇ ਨੂ ਗਲ ਨਾਲ ਲਗਾ ਕੇ ਦਿੰਦੀ ਹੈ.......................