Thursday, December 30, 2010

ਸਾਡਾ ਨਿੱਤ ਨਵਾਂ ਹੈ ਸਾਲ ਕੁੜੇ

ਹਰ ਰੋਜ਼ ਤਰੀਕ ਬਦਲਦੀ ਹੈ
ਸੂਰਜ ਦੀ ਲਾਲੀ ਢਲਦੀ ਹੈ
ਕਿਹਨੇ ਸੂਰਤ ਦੇਖੀ ਕਲ੍ਹਦੀ ਹੈ
ਲੈ ਸਮਝ ਵਕ੍ਤ ਦੀ ਚਾਲ ਕੁੜੇ
ਲੋਕਾਂ ਲਈ ਇੱਕ ਦਿਨ ਹੈਪੀ ਹੈ
ਸਾਡਾ ਨਿੱਤ ਨਵਾਂ ਹੈ ਸਾਲ ਕੁੜੇ

ਅਸੀ ਪੇਂਡੂ, ਵਰਗੇ ਰੁੱਖਾਂ ਦੇ
ਹਰ ਇੱਕ ਨੂ ਛਾਂ ਹੀ ਵੰਡਦੇ ਹਾਂ
ਨਾ ਵੇਖ ਵਿਖਾਵਾ ਕਰਦੇ ਹਾਂ
ਨਾ ਫੁਕਰਪੁਣਾ ਹੀ ਭੰਡਦੇ ਹਾਂ
ਨਾ ਰੁਕਣਾ ਹਾਸੇ ਵੰਡਣ ਤੋਂ
ਭਾਵੇਂ ਹੋ ਜਾਈਏ ਕੰਗਾਲ ਕੂੜੇ
ਲੋਕਾਂ ਲਈ ਇੱਕ ਦਿਨ ਹੈਪੀ ਹੈ
ਸਾਡਾ ਨਿੱਤ ਨਵਾਂ ਹੈ ਸਾਲ ਕੁੜੇ

ਸਾਡੇ ਦਿਲ ਨੇ ਵਾਂਗ ਹਵੇਲੀ ਨੀ
ਸਾਡੇ ਵਖਰੇ ਸੱਜਣ ਬੇਲੀ ਨੀ
ਨਾ ਲਵ ਲੈਟਰ ਲਿਖਣਾ ਆਵੇ
ਨਾ ਸਾਡੀ ਕੋਈ ਸਹੇਲੀ ਨੀ
ਨਾ ਸਾਡੇ ਵਰਗੇ ਲਬਣੇ ਨੇ
ਭਾਵੇਂ ਚੁੱਕ ਚੁੱਕ ਦੀਵੇ ਭਾਲ ਕੂੜੇ
ਲੋਕਾਂ ਲਈ ਇੱਕ ਦਿਨ ਹੈਪੀ ਹੈ
ਸਾਡਾ ਨਿੱਤ ਨਵਾਂ ਹੈ ਸਾਲ ਕੁੜੇ


ਅਸੀ ਵੱਟਾਂ ਤੇ ਦਿਨ ਕੱਡਦੇ ਹਾਂ
ਤੇ ਹਾੜੀ ਸੌਨੀ ਵੱਡਦੇ ਹਾਂ
ਗਲ ਮਤਲਬ ਦੀ ਹੀ ਕਰਦੇ ਹਾਂ
ਨਾ ਝੂਠੀਆਂ ਸਚੀਆਂ ਛੱਡਦੇ ਹਾਂ
ਲੋਕੀਂ ਦੋ ਦੋ ਵੀ ਪਏ ਠਰਦੇ ਨੇ
ਕੱਲੇ ਕੱਡ ਦਈਏ ਸਿਆਲ ਕੁੜੇ
ਲੋਕਾਂ ਲਈ ਇੱਕ ਦਿਨ ਹੈਪੀ ਹੈ
ਸਾਡਾ ਨਿੱਤ ਨਵਾਂ ਹੈ ਸਾਲ ਕੁੜੇ

ਅਸੀ ਮੁੱਡ ਤੋਂ ਮਸ੍ਤ ਮਲੰਗੇ ਹਾਂ
ਤਾਹੀਂ ਮੌਤ ਨਾ ਲੈਂਦੇ ਪੰਗੇ ਹਾਂ
ਬੜਾ ਅਕਲ੍ਹੀਣ ਹੈ ਜੈਲਦਾਰ
ਘੱਟੋ ਘੱਟ ਉਸਤੋਂ ਚੰਗੇ ਹਾਂ
ਓਹ੍ਦੇ ਓਟ ਆਸਰੇ ਰਹਿੰਦੇ ਹਾਂ
ਕਲਗੀ ਵਾਲੇ ਦੀ ਢਾਲ ਕੂੜੇ
ਲੋਕਾਂ ਲਈ ਇੱਕ ਦਿਨ ਹੈਪੀ ਹੈ
ਸਾਡਾ ਨਿੱਤ ਨਵਾਂ ਹੈ ਸਾਲ ਕੁੜੇ

No comments:

Post a Comment