Friday, January 25, 2013

ਚਿੜੀਆਂ ਦਾ ਆਹਲਨਾ ਧਰੇਕ ਤੇ

ਕੀ ਕੀ ਹੈ ਕਮਾਇਆ ਤੇ ਕੀ ਹੱਥੋਂ ਹੈ ਗਵਾਇਆ
ਏਹੀ ਸੋਚੀ ਜਾਵਾਂ ਕੱਲਾ ਬੈਠਾ ਲੇਕ ਤੇ
ਯਾਦ ਬੜਾ ਔਂਦਾ ਏ ਜੀ ਵਿਹੜੇ ਵਿਚਕਾਰ ਸੀ ਜੋ
ਚਿੜੀਆਂ ਦਾ ਆਹਲਨਾ ਧਰੇਕ ਤੇ

ਘਰ ਜਿਹੜੀ ਮਿਲਦੀ ਸੀ ਪੱਕੀ ਤੇ ਪਕਾਈ
ਰੋਟੀ ਔਖੇ ਸੌਖੇ ਹੋਕੇ ਹੀ ਪਕਾਈ ਹੋਵੇਗੀ
ਘਰ ਮਿਲ ਜਾਂਦੀ ਸੋ ਜੋ ਰੋਜ਼ ਵੇਲੇ ਸਿਰ
ਰੋਟੀ ਟੈਮ ਨਾਲ ਖਾਈ ਕੇ ਨਾ ਖਾਈ ਹੋਵੇਗੀ
ਤਵੇਆਂ ਦੇ ਉੱਤੇ ਪਿਆ ਜਾਲਦਾ ਈ ਹੱਥ
ਅੱਮੀ ਨੇੜੇ ਨਹੀਂ ਸੀ ਔਣ ਦਿੰਦੀ ਸੇਕ ਤੇ
ਯਾਦ ਬੜਾ ਔਂਦਾ ਏ ਜੀ ਵਿਹੜੇ ਵਿਚਕਾਰ ਸੀ ਜੋ
ਚਿੜੀਆਂ ਦਾ ਆਹਲਨਾ ਧਰੇਕ ਤੇ

ਪੁੱਛਿਆ ਸੀ ਬਾਪੂ ਪੁੱਤਾ ਖੁਸ਼ ਹੈਂ ਕੇ ਨਹੀ
ਮੈਂ ਵੀ ਝੂਠੀ ਮੂਠੀ ਹਾਮੀ ਜਹੀ ਭਾਰੀ ਜਾਂਦਾ ਸੀ
ਦਿੰਦਾ ਸੀ ਦਿਲਾਸੇ ਮੇਰੀ ਖੈਰ ਸੁਖ ਵਾਲੇ
ਝੂਠ ਬੋਲਦਾ ਸੀ ਅੰਦਰੋਂ ਮੈਂ ਡਰੀ ਜਾਂਦਾ ਸੀ
ਕਰਦਾ ਹਾਂ ਆਸ ਬਾਪੂ ਕਰੂ ਵਿਸ਼ਵਾਸ
ਮੇਰੇ ਉੱਤੋਂ ਉੱਤੋਂ ਹੱਸੇ ਹਾਸੇ ਫੇਕ ਤੇ
ਯਾਦ ਬੜਾ ਔਂਦਾ ਏ ਜੀ ਵਿਹੜੇ ਵਿਚਕਾਰ ਸੀ ਜੋ
ਚਿੜੀਆਂ ਦਾ ਆਹਲਨਾ ਧਰੇਕ ਤੇ

Sunday, January 6, 2013

ਜ਼ਿੰਦਗੀ ਕੀ ਗਲੀ ਸੇ ਗੁਜ਼ਰ ਜਾਏਗਾ

ਜ਼ਿੰਦਗੀ ਕੀ ਗਲੀ ਸੇ ਗੁਜ਼ਰ ਜਾਏਗਾ
ਆਜ ਜ਼ਿੰਦਾ ਹੈ ਤੂ, ਕਲ ਤੋ ਮਰ ਜਾਏਗਾ

ਦੋਜ਼ਖ-ਏ-ਇਸ਼ਕ਼ ਹੈ, ਜੰਨਤ-ਏ-ਮੌਤ ਹੈ
ਅਬ ਯੇ ਤੂ ਦੇਖਲੇ ਤੂ ਕਿਧਰ ਜਾਏਗਾ

ਤੂ ਭੀ ਜੈਲੀ ਕਿ ਤਰਹ ਕਾ ਲਗਤਾ ਮੁਝੇ
ਵੋ ਭੀ ਬਿਖਰਾ ਹੈ ਤੂ ਭੀ ਬਿਖਰ ਜਾਏਗਾ

Friday, January 4, 2013

ਸ਼ਹਿਰ-ਏ-ਫਰਿਸ਼ਤਾਂ ਸੇ ਖੁਦਾ ਫਿਰ ਖੁਦ ਅਚਾਨਕ ਆ ਗਿਆ
ਦਰਦਮੰਦੋਂ ਕੀ ਮਦਦ ਕੋ ਆਪ ਨਾਨਕ ਆ ਗਿਆ....


ਕੇ ਮੈਂ ਵੀ ਸ਼ਾਯਰ ਬਣ ਜਾਵਾਂ, ਤਰਕੀਬ ਲਗਾ ਦੇ ਐ ਮੌਲਾ
ਸਬ ਅੱਖਰ ਤੈਨੂੰ ਸੌਂਪ ਦਿੱਤੇ, ਤਰਤੀਬ. ਲਗਾ ਦੇ ਐ ਮੌਲਾ


ਕਦੇ ਕਹਿੰਦੀ ਮੈਨੂ ਜਾਨੂ ਜੀ ਕਦੇ ਕਹਿੰਦੀ ਮੈਨੂ ਗੁਗੂ ਜੀ
ਕੇ ਰੱਬ ਹੀ ਜਾਣੇ ਯਾਰੀ ਸਾਡੀ ਕਿਤੋ ਤਕ ਇਹ ਪੁੱਗੂ ਜੀ
 

Wednesday, January 2, 2013

Thanking a few Persons who are responsible for the Good or BAD in me

Thanking a few Persons who are responsible for the Good or BAD in me

ਕੁਜ ਇਨਸਾਨ ਹਵਾਵਾਂ ਵਰਗੇ ਹੁੰਦੇ ਨੇ
ਸੰਘਣੇ ਰੁੱਖ ਦੀਆਂ ਛਾਵਾਂ ਵਰਗੇ ਹੁੰਦੇ ਨੇ.....for Tarlok Singh Judge Sir

ਅਨਪੜਿਆਂ ਲਈ ਹੁੰਦੇ ਨੇ ਓ ਗਿਆਨ ਜਹੇ
ਭਟਕਦੇਆਂ ਲਈ ਰਾਹਵਾਂ ਵਰਗੇ ਹੁੰਦੇ ਨੇ..........for Syed Asif Shahkar ji

ਸੱਚੇ ਸੁੱਚੇ ਪਾਕ ਖੁਦਾ ਦੇ ਵਾਂਗਰ ਜੋ
ਕੁਜ ਕੁ ਰਿਸ਼ਤੇ ਮਾਵਾਂ ਵਰਗੇ ਹੁੰਦੇ ਨੇ ............for my dearest Gulshan Dayal ji

ਮੇਰੇ ਦੁੱਖ ਨੂ ਆਪਣਾ ਦੁੱਖ ਜੋ ਮੰਨਦੇ ਨੇ
ਕੁਜ ਹੀ ਸਾਕ ਭਰਾਵਾਂ ਵਰਗੇ ਹੁੰਦੇ ਨੇ .............for my younger brother Nishan Singh

ਲੋੜ ਪੈਣ ਤੇ ਬਿਨਾ ਬੁਲਾਏ ਹਾਜ਼ਰ ਜੀ
ਯਾਰ ਜੋ ਸੱਜੀਆਂ ਬਾਹਵਾਂ ਵਰਗੇ ਹੁੰਦੇ ਨੇ ........for Narinder Singh Virk, Harwinder Singh Sidhu

ਮਤਲਬਖੋਰੀ ਜਿਸ ਰਿਸ਼ਤੇ ਵਿਚ ਹੁੰਦੀ ਨਹੀ
ਕੁਜ ਓ ਰਿਸ਼ਤੇ ਗਾਵਾਂ ਵਰਗੇ ਹੁੰਦੇ ਨੇ ...........for my sisters Avneet Caur, Nivedita Vashist n othrs

ਗਲਤ ਜੋ ਰਸਤੇ ਚਲਣੋਂ ਸਦਾ ਬਚੌਂਦੇ ਨੇ
ਕੁਜ ਇੱਕ ਯਾਰ ਦਿਸ਼ਾਵਾਂ ਵਰਗੇ ਹੁੰਦੇ ਨੇ ....for my elder brother Dr. Ranjeet Virk

ਜਿੰਨਾ ਮਰਜ਼ੀ ਸਮਝੋ ਸਮਝ ਜਹੀ ਔਂਦੀ ਨਹੀ
ਕੁਜ ਇਨ੍ਸਾਨ ਭਾਸ਼ਾਵਾਂ ਵਰਗੇ ਹੁੰਦੇ ਨੇ ..........for my frnd Kiranpreet Kaur...

ਕਹਿਣ ਨੂ ਸੱਕੇ ਅੰਦਰੋਂ ਧੋਖੇਬਾਜ਼ ਜਹੇ
ਕੁਜ ਤਾਂ ਸਿਰਫ ਸਲਾਹਾਵਾਂ ਵਰਗੇ ਹੁੰਦੇ ਨੇ .......for few FB frnds..( cant write names)

ਚੰਗੀ ਮਾੜੀ ਦੇ ਵਿਚ ਰਹਿੰਦੇ ਨਾਲ ਸਦਾ
ਕੁਜ ਸੱਜਣ ਤਾਂ ਸਾਹਵਾਂ ਵਰਗੇ ਹੁੰਦੇ ਨੇ ......for the one who loves me most ;)

ਜਿਸਮ ਕੀ ; ਰੂਹ ਵੀ ਨੋਚਣ ਤੱਕ ਜੋ ਪੁੱਜ ਜਾਂਦੇ
ਕੁਜ ਗਿਰਜਾਂ ਕੁਜ ਕਾਵਾਂ ਵਰਗੇ ਹੁੰਦੇ ਨੇ .........for a person who almost ended my career

REST WILL BE MENTIONED SOON :)