Friday, November 29, 2013

ਓਹ ਕਮਲੀ ਮੇਰਾ ਪਿਆਰ ਯਾਦ ਤਾਂ ਕਰਦੀ ਹੋਵੇਗੀ

ਮੈਂ ਸਚ ਕਹਿਣਾ ਹਾਂ ਯਾਰ ਯਾਦ ਤਾਂ ਕਰਦੀ ਹੋਵੇਗੀ
ਓਹ ਕਮਲੀ ਮੇਰਾ ਪਿਆਰ ਯਾਦ ਤਾਂ ਕਰਦੀ ਹੋਵੇਗੀ

ਲੱਖ ਸਮਝੌਣ ਦੇ ਬਾਦ ਜਦੋਂ ਵੀ ਹੁੰਦਾ ਹੋਵੇਗਾ
ਦਿਲ ਓਹਦਾ ਵੱਸੋਂ ਬਾਹਰ ਯਾਦ ਤਾਂ ਕਰਦੀ ਹੋਵੇਗੀ

ਸੀ ਨਾਮ ਮੇਰਾ ਲੈ ਲੈ ਕੇ ਜਿਹੜੀ ਥੱਕਦੀ ਨਹੀ ਹੁੰਦੀ
ਹੁਣ ਇੱਕ ਅੱਧੀ ਹੀ ਵਾਰ ਯਾਦ ਤਾਂ ਕਰਦੀ ਹੋਵੇਗੀ

ਪੜ੍ਹ ਪੜ੍ਹ ਮੇਰੇ ਮੇੱਸੇਜ ਸਾਰੇ ਫੇਸਬੁੱਕ ਵਾਲੇ
ਹੁਸਨਾਂ ਦੀ ਸਰਕਾਰ ਯਾਦ ਤਾਂ ਕਰਦੀ ਹੋਵੇਗੀ 

ਸੁਣਿਐ ਅੱਜ ਕਲ ਮਰਸਡੀਜ਼ ਤੇ ਕਾਲਿਜ ਜਾਂਦੀ ਏ
ਮੇਰੀ ਆਲਟੋ ਸੀਗੀ ਕਾਰ ਯਾਦ ਤਾਂ ਕਰਦੀ ਹੋਵੇਗੀ

ਚੰਡੀਗੜ੍ਹ ਵਿਚ ਜਾਕੇ ਕਹਿੰਦੇ ਮੋਡ੍ਰ੍ਨ ਬਣ ਗਈ ਏ
ਸਾਡਾ ਪੇਂਡੂ ਸਭਿਆਚਾਰ ਯਾਦ ਤਾਂ ਕਰਦੀ ਹੋਵੇਗੀ

ਕਿਸੇ N.R.I. ਨਾਲ ਸੁਣਿਐ ਕੇ ਇੰਗੇਜਮੈਂਟ ਹੋ ਗਈ
ਮੇਰਾ ਪੇਂਡੂ ਸੀ ਪਰਵਾਰ ਯਾਦ ਤਾਂ ਕਰਦੀ ਹੋਵੇਗੀ

ਹੁਣ ਚੌਵੀ ਕੈਰਟ ਸੋਨਾ ਗਲ ਨੂ ਵੱਡਦਾ ਹੋਵੇਗਾ 
ਮੇਰਾ ਬਾਹਾਂ ਵਾਲਾ ਹਾਰ ਯਾਦ ਤਾਂ ਕਰਦੀ ਹੋਵੇਗੀ

ਮੈਨੂ ਛੱਡ ਕੇ ਓਹ ਵੀ ਤਾਂ ਪਛਤੌਂਦੀ ਹੋਵੇਗੀ
ਮੁੰਡਾ ਸੀ ਦਿਲਦਾਰ ਯਾਦ ਤਾਂ ਕਰਦੀ ਹੋਵੇਗੀ

ਜੇ ਗਲਤੀ ਨਾ ਮੈਂ ਕਰਦੀ ਜੈਲੀ ਮੇਰਾ ਹੋਣਾ ਸੀ
ਹੁਣ ਮੱਥੇ ਤੇ ਹੱਥ ਮਾਰ ਯਾਦ ਤਾਂ ਕਰਦੀ ਹੋਵੇਗੀ
ਓਹ ਕਮਲੀ ਮੇਰਾ ਪਿਆਰ ਯਾਦ ਤਾਂ ਕਰਦੀ ਹੋਵੇਗੀ

Wednesday, November 27, 2013

ਰੱਬ ਤੋਂ ਪਹਿਲਾਂ ਤੇਰਾ ਨਾਮ ਧਿਆ ਨਹੀ ਸਕਦਾ ਮੈਂ

ਰੱਬ ਤੋਂ ਪਹਿਲਾਂ ਤੇਰਾ ਨਾਮ ਧਿਆ ਨਹੀ ਸਕਦਾ ਮੈਂ
ਰੱਬ ਤੋਂ ਮੰਗਿਐ ਤੈਨੂ, ਰੱਬ ਭੁਲਾ ਨਹੀ ਸਕਦਾ ਮੈਂ

 ਜੇ ਤੂੰ ਆਖੇਂ ਤੇਰੇ ਲਈ ਲੈ ਫਾਹ ਨਹੀ ਸਕਦਾ ਮੈਂ
ਕਿਸੇ ਵੀ ਹਾਲਤ ਤੈਨੂ ਮੰਨ ਖੁਦਾ ਨਹੀ ਸਕਦਾ ਮੈਂ

ਲੋਕਾਂ ਵਾਂਗਰ ਤਾਰੇ ਤੋੜ ਲਿਆ ਨਹੀ ਸਕਦਾ ਮੈਂ
ਮੂਹ ਛੋਟਾ ਏ ਵੱਡੀ ਗੱਲ ਸੁਣਾ ਨਹੀ ਸਕਦਾ ਮੈਂ

ਤੇਰੇ  ਪਿਛੇ ਐਵੇਂ ਈ ਵਕਤ ਗਵਾ ਨਹੀ ਸਕਦਾ ਮੈਂ
ਤੇਰੀ ਹਰ ਇੱਕ ਮੰਗ ਨੂ ਅਜੇ ਵਿਆਹ ਨਹੀ ਸਕਦਾ ਮੈਂ

ਐਵੇਂ ਲੋਕੀਂ ਆਖਣ ਤੋੜ ਨਿਭਾ ਨਹੀ ਸਕਦਾ ਮੈਂ
ਇੱਕ ਵਾਰੀਂ ਜੇ ਲੈ ਲਿਆ ਦਿਲ ਪਰਤਾ ਨਹੀ ਸਕਦਾ ਮੈਂ

ਲੱਤਾਂ ਨਾਲੋਂ ਚਾਦਰ ਵਧ ਫੈਲਾ ਨਹੀ ਸਕਦਾ ਮੈਂ
ਹੋ ਔਕਾਤ ਤੋਂ ਬਾਹਰ, ਚੌੜ ਵਿਖਾ ਨਹੀ ਸਕਦਾ ਮੈਂ

ਸੱਚ ਨੂ ਝੂਠ ਤੇ ਝੂਠ ਨੂ ਸੱਚ ਬਣਾ ਨਹੀ ਸਕਦਾ ਮੈਂ
ਰੱਬ ਨਹੀ ਹਾਂ ਮੈਂ ਤੇਰੀ ਭੁੱਲ ਬਖਸ਼ਾ ਨਹੀ ਸਕਦਾ ਮੈਂ

 ਮੈਂ ਹਾਂ ਮਾੜੇ ਘਰ ਦਾ ਮਹਿਲ ਪੁਆ ਨਹੀ ਸਕਦਾ ਮੈਂ
ਵਿੱਚ ਗਰੀਬੀ ਪਲਿਆਂ ਐਸ਼ ਕਰਾ ਨਹੀ ਸਕਦਾ ਮੈਂ

ਚਲ ਮੰਨਿਆ ਕੇ ਮਹਿੰਗੇ ਸੂਟ ਸੁਆ ਨਹੀ ਸਕਦਾ ਮੈਂ
ਪਰ ਇਹਦਾ ਨਹੀਂ ਮਤਲਬ ਕੇ ਓਹ ਪਾ ਨਹੀ ਸਕਦਾ ਮੈਂ

ਜਾਣਦਾ ਹਾਂ ਕੇ ਚੰਗਾ ਲਿਖ ਤੇ ਗਾ ਨਹੀ ਸਕਦਾ ਮੈਂ
ਪਰ ਦਿਲ ਵਾਲੀ ਗੱਲ ਨੂ ਕਦੇ ਲੁਕਾ ਨਹੀ ਸਕਦਾ ਮੈਂ .............  Zaildar Pargat Singh

ਇੱਕ ਗ਼ਜ਼ਲ ਜੋ ਤੇਰੇ ਵਰਗੀ ਸੀ

ਇੱਕ ਗ਼ਜ਼ਲ ਜੋ ਤੇਰੇ ਵਰਗੀ ਸੀ
ਕਲ ਮੇਰੇ ਉੱਤੇ ਮਰ ਗੀ ਸੀ

ਗੱਲ ਮੇਰੇ ਦਿਲ ਨੂ ਛੂ ਗਈ ਸੀ
ਓਹ ਗੱਲ ਹੀ ਕੈਸੀ ਕਰ ਗੀ ਸੀ

 ਮੈਂ ਨਜ਼ਰਾਂ ਨਾਲ ਉਹਨੂ ਛੋਹਿਆ ਸੀ
ਉਹਦੇ ਸੰਗ ਨੈਣਾਂ ਵਿਚ ਤਰ ਗੀ ਸੀ

ਮੈਂ ਕਿਆ ਫਿਰ ਮੇਲੇ ਹੋਵਨਗੇ ?
ਓਹ ਹਾਂ ਵਿਚ ਹਾਮੀ ਭਰ ਗੀ ਸੀ

Tuesday, November 26, 2013

ਜ਼ਿੰਦਗੀ, ਤੇਰੇ ਜੈਸੀ ਹੋਤੀ ਹੈ

 
ਖੁਦਕੁਸ਼ੀ, ਮੇਰੇ ਜੈਸੀ ਹੋਤੀ ਹੈ
ਜ਼ਿੰਦਗੀ, ਤੇਰੇ ਜੈਸੀ ਹੋਤੀ ਹੈ

ਗਮਜ਼ਨੀ , ਮੇਰੇ ਜੈਸੀ ਹੋਤੀ ਹੈ
ਔਰ ਖੁਸ਼ੀ , ਤੇਰੇ ਜੈਸੀ ਹੋਤੀ ਹੈ

ਕੁਜ ਵੀ ਨਹੀਓਂ ਛੱਡਿਆ ਛੱਡ ਕੇ ਜਾਣ ਵਾਲਿਆ ਵੇ

ਰਿਸ਼ਤੇ ਵੱਡ ਕੇ,ਦਿਲ ਚੋਂ ਕੱਡ ਕੇ ਜਾਣ ਵਾਲਿਆ ਵੇ
ਕੁਜ ਵੀ ਨਹੀਓਂ ਛੱਡਿਆ ਛੱਡ ਕੇ ਜਾਣ ਵਾਲਿਆ ਵੇ

.................................................................


Friday, November 15, 2013

ਮੈਂ ਨਹੀਂ ਕਹਿੰਦੀ ਸਬ ਕੁਜ ਛੱਡ ਕੇ ਮੇਰਾ ਹੋ ਜਾ ਤੂੰ

ਜਦ ਤੂੰ ਹੋਵੇਂ ਕੋਲ ਮੁਸੀਬਤ ਸੌਖੀ ਹੋ ਜਾਵੇ
ਤੇਰੇ ਬਾਜੋ ਸਾਹ ਵੀ ਲੈਣਾ ਔਖਾ ਲੱਗਦਾ ਏ
ਮੈਂ ਨਹੀਂ ਕਹਿੰਦੀ ਸਬ ਕੁਜ ਛੱਡ ਕੇ ਮੇਰਾ ਹੋ ਜਾ ਤੂੰ
ਪਰ ਮਿਲਿਆ ਕਰ ਆਕੇ ਜਦ ਵੀ ਮੌਕਾ ਲੱਗਦਾ ਏ

ਤੇਰੇ ਨਾਲ ਮੈਂ ਸੱਤ ਜਨਮਾਂ ਦੇ ਸੁਪਨੇ ਵੇਖੇ ਵੇ
ਉੱਠਦੀ ਬਹਿੰਦੀ ਪੈਂਦੇ ਤੇਰੇ ਰਹਿਣ ਭੁਲੇਖੇ ਵੇ
ਮੈਂ ਤਾਂ ਵੇ ਹੁਣ ਇਸ਼ਕ ਨੂ ਹੀ ਰੱਬ ਮੰਨੀ ਬੈਠੀ ਆਂ
ਲੱਗੀ ਜਾਵੇ ਪਿਆਰ ਜਿਹਨਾ ਨੂ ਧੋਖਾ ਲਗਦਾ ਏ
ਮੈਂ ਨਹੀਂ ਕਹਿੰਦੀ ਸਬ ਕੁਜ ਛੱਡ ਕੇ ਮੇਰਾ ਹੋ ਜਾ ਤੂੰ
ਪਰ ਮਿਲਿਆ ਕਰ ਆਕੇ ਜਦ ਵੀ ਮੌਕਾ ਲੱਗਦਾ ਏ

ਸੋਹਣਿਆ ਸੱਜਣਾ ਤੇਰੀਆਂ ਵੇ ਮੈਂ ਰਾਹਵਾਂ ਤੱਕਦੀ ਆਂ
ਕਦ ਆਵੇਗਾ ਮਾਹੀ ਅੱਖ ਬੂਹੇ ਤੇ ਰੱਖਦੀ ਆਂ
ਯਾਰ ਦਾ ਜੂਠਾ ਪਾਣੀ ਵੀ ਸ਼ਰਬਤ ਬਣ ਜਾਂਦਾ ਏ
ਯਾ ਨਾ ਹੋਵੇ ਤਾਂ ਸ਼ਰਬਤ ਵੀ ਫੋਕਾ ਲੱਗਦਾ ਏ 
ਮੈਂ ਨਹੀਂ ਕਹਿੰਦੀ ਸਬ ਕੁਜ ਛੱਡ ਕੇ ਮੇਰਾ ਹੋ ਜਾ ਤੂੰ
ਪਰ ਮਿਲਿਆ ਕਰ ਆਕੇ ਜਦ ਵੀ ਮੌਕਾ ਲੱਗਦਾ ਏ .......... ZPS


 





ਤੂੰ ਮੁਝੇ ਪੂਛਤੀ ਹੈ "ਮੌਤ" ਕੈਸੀ ਹੋਤੀ ਹੈ

ਮੈਂ ਓਹਦਾ ਹੋ ਗਿਆ
ਜੋ ਮੇਰੀ ਹੋ ਨਾ ਸਕੀ
----------------

ਤੂੰ ਮੁਝੇ ਪੂਛਤੀ ਹੈ "ਮੌਤ" ਕੈਸੀ ਹੋਤੀ ਹੈ
"ਤੂੰ ਮੁਝੇ ਭੂਲ ਜਾਏ" ਬਸ ਵੈਸੀ ਹੋਤੀ ਹੈ
--------------------------------

ਮੇਰੇ ਮਰਨੇ ਕੇ ਬਾਦ ਤੁਮ ਭੀ ਇਨ ਸਬ ਕੀ ਤਰਹ
ਕੇ ਮੇਰੀ ਖੂਬੀਆਂ ਗਿਨਵਾਨੇ ਬੈਠ ਜਾਓਗੀ
-----------------------------------------

ਕੇ ਮੈਂ ਮਿੱਟੀ ਕਾ ਘੜਾ ਭੀ ਤੈਰ ਜਾਉਂਗਾ
ਤੇਰੀ ਮਜ਼ਬੂਤ ਕਸ਼ਤੀਓਂ ਕੀ ਖੁਦਾ ਖੈਰ ਕਰੇ
-----------------------------------------

ਕਿਸੀ ਅਣਜਾਨ ਕੀ ਭੀ ਮੌਤ ਪੇ ਜੋ ਹੋਤੇ ਹੈ
ਕੁਛ ਐਸੇ ਲੋਗ ਹੀ ਲੋਗੋ ਸ਼ਾਇਰ ਹੋਤੇ ਹੈਂ

Sunday, November 10, 2013

ਹੁਣ ਤਾਂ ਹਾਕਾਂ ਮਾਰਨ ਮੜੀਆਂ

ਇਸ ਜ਼ਿੰਦਗੀ ਦੀਆਂ ਘੜੀਆਂ
ਆਪਾਂ ਜੀ ਲਈਆਂ ਨੇ ਬੜੀਆਂ
ਹੁਣ ਤਾਂ ਹਾਕਾਂ ਮਾਰਨ ਮੜੀਆਂ
ਮੈਨੂ ਰੋਜ਼ ਬੁਲੌਂਦੀਆਂ ਨੇ
ਨਿੱਤ ਆਣ ਸਰਹਾਨੇ ਖੜਕੇ ਮੋਡੇਓਂ ਪਕੜ ਜਗਾਉਂਦੀਆਂ ਨੇ

ਕੁਜ ਗੱਡੀ ਵਿਚ ਚੜੀਆਂ, ਕੁਜ
ਟੇਸ਼ਨ ਤੇ ਰਹੀ ਗਈਆਂ ਖੜ੍ਹੀਆਂ
ਕੁਜ ਧੱਕੋਧਿੱਕੀ ਵੜੀਆਂ
ਸੀਟਾਂ ਮੱਲੀ ਜਾਂਦੀਆਂ ਨੇ
ਸਫਰ ਹਯਾਤੀ ਲੱਮਾ ਏ ਪਰ ਚੱਲੀ ਜਾਂਦੀਆਂ ਨੇ

ਦਿਲ ਦੀਆਂ ਟੁੱਟੀਆਂ ਕੜੀਆਂ
ਸਧਰਾਂ ਮੇਰੇ ਨਾਲ ਨੇ ਲੜੀਆਂ
ਦਿਲ ਤੇ ਮੇਖਾਂ ਵਾਂਗਰ ਜੜੀਆਂ
ਯਾਦਾਂ ਨਿੱਤ ਹੀ ਚੁਭਦੀਆਂ ਨੇ
ਜਿਓਂ ਜਿਓਂ ਧੜਕੇ ਦਿਲ ਇਹ ਤਿਓਂ ਤਿਓਂ ਹੋਰ ਵੀ ਖੁਬਦੀਆਂ ਨੇ

ਪੀੜਾਂ ਦਿਲ ਵਿਚ ਬੜੀਆਂ
ਪੀੜਾਂ ਪਲਕਾਂ ਦੇ ਨਾਲ ਫੜੀਆਂ
ਫੜਦੇ ਫੜਦੇ ਅੱਖਾਂ ਸੜੀਆਂ
ਤੇ ਕੁਜ ਨਜ਼ਰੀਂ ਔਂਦਾ ਨਹੀਂ
ਉਮਰਾਂ ਦਾ ਦਿਲ ਰੋਵੇ ਕੋਈ ਆਣ ਵਰੌਂਦਾ ਨਹੀਂ

ਅਰਮਾਨਾਂ ਨੂੰ ਤੜੀਆਂ,
ਲੱਗੀਆਂ ਆਸਾਂ ਨੂੰ ਹਥਕੜੀਆਂ,
ਲਗੀਆਂ ਨੈਣਾਂ ਦੇ ਵਿਚ ਝੜੀਆਂ
ਬਸ ਹੜ ਆਵਣ ਵਾਲਾ ਏ
ਰੂਹ ਦਾ ਕੋਠਾ ਕੱਚਾ ਹੈ ਰੁੜ ਜਾਵਣ ਵਾਲਾ ਏ

ਮੇਰੀਆਂ ਕਲਮਾਂ ਘੜੀਆਂ
ਸਾਰੀਆਂ ਰਹੀ ਗਈਆਂ ਨੇ ਛੜੀਆਂ
ਨਜ਼ਮਾਂ ਪੱਤਿਆਂ ਵਾਂਗਰ ਝੜੀਆਂ
ਲੋਗ ਲਤਾੜੀ ਜਾਂਦੇ ਨੇ
ਜੈਲੀ ਲਿਖਦਾ ਜਾਂਦੈ ਲੋਕੀਂ ਪਾੜੀ ਜਾਂਦੇ ਨੇ

ਅੱਜ ਮੈਂ ਉਠਿਆ ਤੜਕੇ ਤੜਕੇ

ਅੱਜ ਮੈਂ ਉਠਿਆ ਤੜਕੇ ਤੜਕੇ
ਕੁਦਰਤ ਠਾਇਆ ਬਾਹੋ ਫੜਕੇ
ਓਹਨੇ ਆਖਿਆ ਥੋੜਾ ਲੜਕੇ
ਕਹਿੰਦੀ ਹੋਜਾ ਸੜਕੋ ਸੜਕੇ
ਪਹਿਲੇ ਮੋੜ ਤੋ ਅੰਦਰ ਵੜਕੇ
ਜੀ ਤਿੰਨ ਚਾਰ ਪੌੜੀਆਂ ਚੜ੍ਹਕੇ
ਜਿਥੇ ਲਾਊਡ ਸਪੀਕਰ ਖੜਕੇ
ਮੂਹੋਂ ਵਾਹੇਗੁਰੂ ਵਾਹੇਗੁਰੂ ਪੜ੍ਹਕੇ ਜਾਕੇ ਮੱਥਾ ਟੇਕ ਲਵੀਂ
ਓ ਘਰ ਹੈ ਬਾਬੇ ਨਾਨਕ ਦਾ ਓਸੇ ਦੀ ਟੇਕ ਲਵੀਂ




 

Friday, November 8, 2013

ਮਰ ਗਏ ਜੋ ਸਬਰਾਂ ਚ

ਦਿਲਾਂ ਦਿਆਂ ਦਰਦਾਂ ਨੂੰ ਲੈ ਜਾਵੇ ਵਹਾ ਕੇ ਜਿਹੜੀ ਐਸੀ ਕੋਈ ਨਹਿਰ ਦੱਸ ਜਾ
ਮੁੜ ਕੇ ਨਹੀ ਔਣਾ ਜੇ ਤੂੰ ਜਾਣ ਵਾਲਿਆ ਵੇ ਮੈਨੂ ਕਿਥੇ ਪਿਐ ਜ਼ਹਿਰ ਦੱਸ ਜਾ
______________
ਮਰ ਗਏ ਜੋ ਸਬਰਾਂ ਚ
ਸੁੱਤੇ ਪਏ ਨੇ ਕਬਰਾਂ ਚ
ਮਰੇ ਜਿਹੜੇ ਜਬਰਾਂ ਚ
ਸੁਬਹ ਦੀਆਂ ਖਬਰਾਂ ਚ
_______________
ਚੰਗੇ ਭਲੇ ਪੰਜਾਬੀਆਂ ਨੂੰ ਅੰਗਰੇਜ਼ ਬਣਾਏ ਜਾਂਦੇ ਨੇ
ਅੰਦਰੋਂ ਕਾਪੀ ਖਾਲੀ ਐਥੇ ਪੇਜ ਬਣਾਈ ਜਾਂਦੇ ਨੇ

Thursday, November 7, 2013

ਕੇ ਹਾਲੇ ਉਮਰ ਨਿਆਣੀ ਮੇਰੇ ਗੀਤਾਂ ਦੀ

ਤੈਨੂੰ ਕਿਵੇਂ ਬਣਾਵਾਂ ਰਾਣੀ ਮੇਰੇ ਗੀਤਾਂ ਦੀ
ਕੇ ਹਾਲੇ ਉਮਰ ਨਿਆਣੀ ਮੇਰੇ ਗੀਤਾਂ ਦੀ

ਕਿੰਜ ਗੁੰਝਲ ਤੇਰੀ ਜ਼ੁੱਲਫ ਦੀ ਮੈਂ ਸੁਲਝਾਵਾਂਗਾ
ਅਜੇ ਉਲਝੀ ਪਈ ਏ ਤਾਣੀ ਮੇਰੇ ਗੀਤਾਂ ਦੀ

ਉਸ ਨਾਸਮਝ ਨੂ ਥੱਕ ਗਿਆ ਮੈਂ ਸਮਝਾ ਕਰ ਕੇ
ਨਾ ਸਮਝੇ ਗੱਲ ਸਿਆਣੀ ਮੇਰੇ ਗੀਤਾਂ ਦੀ

ਵੇਖ ਕੇ ਤੈਨੂ ਸੰਗ ਨਾਲ ਹੀ ਮਾਰ ਜਾਵਣ ਨਾ
ਜਾ ਮੈਂ ਨਹੀ ਸ਼ਕਲ ਵਿਖਾਣੀ ਮੇਰੇ ਗੀਤਾਂ ਦੀ  

ਅੱਧੀ ਰਾਤੀਂ ਉਠ ਉਠ ਰੋਵਨ ਲੱਗ ਜਾਂਦੇ
ਕੀ ਦੱਸਾਂ ਦਰਦ ਕਹਾਣੀ ਮੇਰੇ ਗੀਤਾਂ ਦੀ

ਜ਼ਹਿਨ ਓਹਦੇ ਵਿਚ ਉਂਜ ਤਾਂ ਚੌਵੀ ਘੰਟੇ ਹੀ
ਰਹਿੰਦੀ ਔਣੀ ਜਾਣੀ ਮੇਰੇ ਗੀਤਾਂ ਦੀ 

ਬੇਮਤਲਬ ਦੀ ਗੱਲ, ਗੱਲ ਏਧਰ ਉਧਰ ਦੀ
ਪਾਣੀ ਵਿੱਚ ਮਧਾਣੀ ਮੇਰੇ ਗੀਤਾਂ ਦੀ

ਗੀਤ ਮੇਰੇ ਹੁਣ ਪਹਿਲਾਂ ਵਰਗੇ ਰਹੇ ਨਹੀ
ਕੱਲ ਕਹਿੰਦੀ ਗ਼ਜ਼ਲ ਜਠਾਣੀ ਮੇਰੇ ਗੀਤਾਂ ਦੀ

ਕੋਈ "ਤਰਲੋਕ" ਦੇ ਜੈਸਾ ਮੁੜ ਕੇ ਆ ਜਾਵੇ
ਜਿਸ ਨੇ ਕਦਰ ਪਛਾਣੀ ਮੇਰੇ ਗੀਤਾਂ ਦੀ 

ਪਰ ਜਿਸ ਦਿਨ ਦਾ ਜੈਲੀ ਨੂੰ ਪੜ੍ਹ ਬੈਠੀ ਹੈ
ਫੈਨ ਕੋਈ ਮਰਜਾਣੀ ਮੇਰੇ ਗੀਤਾਂ ਦੀ


Wednesday, November 6, 2013

ਅਨਪੜ੍ਹਾਂ ਅੱਗੇ ਫਰਦ ਖੋਲ ਕੇ ਬੈਠੇ ਹੋਏ ਆਂ

ਬੇਦਰਦਾਂ ਕੋਲ ਦਰਦ ਖੋਲ ਕੇ ਬੈਠੇ ਹੋਏ ਆਂ
ਅਨਪੜ੍ਹਾਂ ਅੱਗੇ ਫਰਦ ਖੋਲ ਕੇ ਬੈਠੇ ਹੋਏ ਆਂ

ਕੱਮ ਕਰਨੇ ਦਾ ਜਦੋਂ ਦਿਲ ਹੋਜੇ
ਕੱਮ ਮੁਸ਼ਕਿਲ ਆਸਾਨ ਨਾ ਦੇਖੀਏ ਜੀ
ਗੱਲ ਜਿਥੇ ਕੌਮ ਦੀ ਆ ਜਾਵੇ
ਜਾਂਦੀ ਜਾਵੇ ਫੇ ਜਾਨ ਨਾ ਦੇਖੀਏ ਜੀ
ਜਿਥੇ ਯਾਰ ਵੱਸੇ ਓਥੇ ਵੱਸ ਜਾਈਏ
ਕੱਚੇ ਪੱਕੇ ਮਕਾਨ ਨਾ ਦੇਖੀਏ ਜੀ
ਜੈਲੀ ਇਸ਼ਕ ਦੇ ਰਾਹੀਂ ਜੇ ਪਈ ਜਾਈਏ
ਫੇਰ ਨਫਾ ਨੁਕਸਾਨ ਨਾ ਦੇਖੀਏ ਜੀ