Tuesday, January 31, 2012

ਫੁੱਲ, ਖੁਸ਼ਬੂ, ਝੀਲ, ਤਿਤਲੀ, ਧੁੱਪ, ਮੌਸਮ ਤੇ ਹਵਾ


ਫੁੱਲ, ਖੁਸ਼ਬੂ, ਝੀਲ, ਤਿਤਲੀ, ਧੁੱਪ, ਮੌਸਮ ਤੇ ਹਵਾ
ਇੱਕ ਤੇਰੇ ਆ ਜਾਣ ਮਗਰੋਂ ਖੁਸ਼ਨੁਮਾ ਨੇ ਹੋ ਗਏ

ਸੌਂ ਗਏ ਅਰਮਾਨ ਸੀ ਜੋ ਸੁੱਕ ਗਏ ਪੱਤੇ ਸੀ ਜੋ
ਪੈੜ ਤੇਰੀ ਪੈ ਗਈ ਤੇ ਫਿਰ ਜਵਾਂ ਨੇ ਹੋ ਗਏ

ਕਦਮ ਤੇਰੇ ਇਸ ਧਰਤ ਦੇ ਜਿਸ ਵੀ ਹਿੱਸੇ ਤੇ ਪਏ
ਕੁਜ ਕੁ ਟੁਕੜੇ ਓ ਜ਼ਮੀਂ ਦੇ ਆਸਮਾਂ ਨੇ ਹੋ ਗਏ

ਚੁੱਪ ਤੇਰੀ ਤੇ ਦਿਲ ਦੇ ਅਰਮਾਂ ਸ਼ੋਰ ਸੀ ਜੋ ਕਰ ਰਹੇ
ਇੱਕ ਤੇਰੇ ਬੋਲਣ ਦੇ ਪਿੱਛੋਂ ਬੇਜ਼ੂਬਾਂ ਨੇ ਹੋ ਗਏ

ਇੱਕ ਕਦਮ ਤੇਰਾ ਸੀ ਵਧਿਆ ਇੱਕ ਕਦਮ ਮੇਰਾ ਵੀ ਸੀ
ਘੱਟ ਫਾਸ੍ਲੇ ਤੇਰੇ ਤੇ ਮੇਰੇ ਦਰਮਿਆਂ ਨੇ ਹੋ ਗਏ

ਇੱਕ ਤੇਰੇ ਇਸ਼ਕੇ ਦਾ ਮਾਰਾ ਜੈਲਦਾਰੀ ਛੱਡ ਗਿਆ
ਗੀਤ ਵੀ ਜੈਲੀ ਦੇ ਸਾਰੇ ਹੁਣ ਫਨਾ ਨੇ ਹੋ ਗਏ

Friday, January 27, 2012

ਬਈ ਅਸੀਂ ਸਿਰੇ ਦੇ ਪੇਂਡੂ ਆਂ ਬੜੀ ਕੁੱਤੇਖਾਣੀ ਕਰਦੇ ਆਂ


ਅਸੀਂ ਟੈਮ ਟਪੌਣ ਨੂ ਯਾਰੋ ਪਾਣੀ ਵਿਚ ਮਧਾਣੀ ਧਰਦੇ ਆਂ
ਬਈ ਅਸੀਂ ਸਿਰੇ ਦੇ ਪੇਂਡੂ ਆਂ ਬੜੀ ਕੁੱਤੇਖਾਣੀ ਕਰਦੇ ਆਂ

ਅਸੀਂ ਸੱਥ ਦੇ ਵਿੱਚ ਜੇ ਬਹਿ ਜਾਈਏ ਤੇ ਸੀਪਾਂ ਬਹੁਤ ਲਾਗੌਣੇ ਆਂ
ਜੇ ਮੇਲੇ ਮੱਸਿਆ ਜਾਣਾ ਹੋਏ ਤੇ ਸੈਕਲ ਬਹੁਤ ਭਜੌਨੇ ਆਂ
ਸਾਨੂ ਨਵੀਆਂ ਨੁਵੀਆਂ ਔਂਦੀਆਂ ਨੀ ਅਸੀਂ ਗੱਲ ਪੁਰਾਣੀ ਕਰਦੇ ਆਂ
ਬਈ ਅਸੀਂ ਸਿਰੇ ਦੇ ਪੇਂਡੂ ਆਂ ਬੜੀ ਕੁੱਤੇਖਾਣੀ ਕਰਦੇ ਆਂ

ਅਸੀਂ ਨੀਲਾ ਝੱਗਾ ਪੌਨੇ ਆਂ ਸਰਕਾਰੀ ਦੇ ਵਿਚ ਪੜ੍ਹਦੇ ਆਂ
ਅਸੀਂ ਅੱਧੀ ਛੁੱਟੀ ਨੱਸਦੇ ਆਂ ਅਸੀਂ ਪਿੱਪਲਾਂ ਉਪਰ ਚੜ੍ਹਦੇ ਆਂ
ਅਸੀਂ ਰੋਜ਼ ਸਕੂਲ ਦੇ ਵਿਚ ਯਾਰੋ ਬਸ ਔਣੀ ਜਾਣੀ ਕਰਦੇ ਆਂ
ਬਈ ਅਸੀਂ ਸਿਰੇ ਦੇ ਪੇਂਡੂ ਆਂ ਬੜੀ ਕੁੱਤੇਖਾਣੀ ਕਰਦੇ ਆਂ

ਅਸੀਂ ਪ੍ਰੇਮਜੀਤ ਦੇ ਆੜੀ ਆਂ ਅਸੀਂ ਜੈਲਦਾਰ ਅਖਵਾਓਨੇ ਆਂ
ਸਾਨੂ ਹੇਲੋ ਹੂਲੋ ਔਂਦੀ ਨੀ ਅਸੀਂ ਗੱਜ ਕੇ ਫਤਿਹ ਬੁਲੌਨੇ ਆਂ
ਜਦੋਂ ਦੋ ਪੇਗ ਲਾ ਕੇ ਟੈਟ ਹੁੰਦੇ ਫੇਰ ਗੱਲ ਸਿਆਣੀ ਕਰਦੇ ਆਂ
ਬਈ ਅਸੀਂ ਸਿਰੇ ਦੇ ਪੇਂਡੂ ਆਂ ਬੜੀ ਕੁੱਤੇਖਾਣੀ ਕਰਦੇ ਆਂ

Wednesday, January 25, 2012

ਆਗੀ ਅੱਜ ਫੇਰ ਤੋਂ ਤਰੀਕ ਛੱਬੀ ਜੀ


ਇੱਕ ਸਾਲ ਤੋਂ ਜੋ ਕਾਗਜਾਂ ਚ ਦੱਬੀ ਜੀ
ਆਗੀ ਅੱਜ ਫੇਰ ਤੋਂ ਤਰੀਕ ਛੱਬੀ ਜੀ

ਅੰਜ ਸੀਗਾ ਲਾਗੂ ਕੀਤਾ ਸੰਵਿਧਾਨ ਨੂੰ
ਪਾ ਤਾ ਸੀ ਸਿਆਪਾ ਕੱਲੀ ਕੱਲੀ ਜਾਨ ਨੂੰ
ਭੀਮਰਾਓ ਮਾਰ ਕੇ ਬੁੱਕਲ ਖੱਬੀ ਜੀ
ਆਗੀ ਅੱਜ ਫੇਰ ਤੋਂ ਤਰੀਕ ਛੱਬੀ ਜੀ
ਇੱਕ ਸਾਲ ਤੋਂ ਜੋ ਕਾਗਜਾਂ ਚ ਦੱਬੀ ਜੀ
ਆਗੀ ਅੱਜ ਫੇਰ ਤੋਂ ਤਰੀਕ ਛੱਬੀ ਜੀ

ਜਿਹੜੀ ਸੰਵਿਧਾਨ ਦੀ ਕਿਤਾਬ ਰਚੀ ਸੀ
ਕੁੱਤਿਆਂ ਦੇ ਹੱਥੋਂ ਯਾਰੋ ਕਦੋਂ ਬਚੀ ਸੀ
ਨੇਤਾ ਸਾਡੇ ਖਾ ਗਏ ਕਨੂਨ ਦੇਸ ਦਾ
ਪਾੜ ਕੇ ਕਿਤਾਬ ਆਪੇ ਜਾਣ ਚੱਬੀ ਜੀ
ਇੱਕ ਸਾਲ ਤੋਂ ਜੋ ਕਾਗਜਾਂ ਚ ਦੱਬੀ ਜੀ
ਆਗੀ ਅੱਜ ਫੇਰ ਤੋਂ ਤਰੀਕ ਛੱਬੀ ਜੀ

ਕਿਹੜੇ ਸੰਵਿਧਾਨ ਦੀ ਹੋ ਗੱਲ ਕਰਦੇ
ਅੰਨਦਾਤੇ ਲ ਲ ਵੇਖੇ ਫਾਹੇ ਮਾਰਦੇ
ਜਿਹੜੀ ਰੂਲ ਬੁਕ ਸਾਲਾਂ ਚ ਬਣਾਈ ਸੀ
ਲੀਰੋ ਲੀਰ ਹੋਈ ਕੂੜੇਦਾਨੋਂ ਲਬੀ ਜੀ
ਇੱਕ ਸਾਲ ਤੋਂ ਜੋ ਕਾਗਜਾਂ ਚ ਦੱਬੀ ਜੀ
ਆਗੀ ਅੱਜ ਫੇਰ ਤੋਂ ਤਰੀਕ ਛੱਬੀ ਜੀ

ਜਿਹੜੇ ਸੰਵਿਧਾਨ ਸਾਡੀ ਪਗ ਲਾਹੂਣੀ ਏ
ਏਹੋਜੇ ਕਨੂਨ ਨੂ ਕੀ ਅੱਗ ਲੌਣੀ ਏ
ਦਫਾ ਕਰੋ ਏਹੋਜੇ ਹਿੰਦੁਸਤਾਨ ਨੂ
ਖਤਰਾ ਏ ਜਿਹਦੇ ਕੋਲੋਂ ਸਾਡੀ ਜਾਣ ਨੂ
ਜੈਲਦਾਰ ਅੱਖਰਾਂ ਨਾ ਜਾਵੇ ਯਭੀ ਜੀ
ਇੱਕ ਸਾਲ ਤੋਂ ਜੋ ਕਾਗਜਾਂ ਚ ਦੱਬੀ ਜੀ
ਆਗੀ ਅੱਜ ਫੇਰ ਤੋਂ ਤਰੀਕ ਛੱਬੀ ਜੀ







Tuesday, January 24, 2012

ਤੂੰ ਜਿੰਨੇ ਦੁਖ ਦੇ ਸਕਦੀ ਏ, ਮੈਂ ਉਸਤੋਂ ਵਧ ਜਰ ਸਕਦਾ ਹਾਂ | |

ਜਾ ਲਾ ਲੈ ਜ਼ੋਰ ਤੂੰ ਜ਼ਿੰਦਗੀਏ, ਮੈਂ ਐਵੇਂ ਨਹੀਂ ਡਰ ਸਕਦਾ ਹਾਂ |
ਤੂੰ ਜਿੰਨੇ ਦੁਖ ਦੇ ਸਕਦੀ ਏ, ਮੈਂ ਉਸਤੋਂ ਵਧ ਜਰ ਸਕਦਾ ਹਾਂ | |

ਤੇਰਾ ਜ਼ੋਰ ਚੱਲੇ ਬਸ ਜਿੰਦਿਆਂ ਤੇ, ਬਸ ਹੋਰ ਕਿਤੇ ਤੇਰਾ ਜ਼ੋਰ ਨਹੀਂ |
ਤੂੰ ਤੇ ਇੱਕ ਵਾਰੀਂ ਮਾਰਨਾ ਏ, ਮੈਂ ਤੇ ਪਲ ਪਲ ਮਰ ਸਕਦਾ ਹਾਂ | |



Tuesday, January 10, 2012

ਮੇਰੇ ਡਰ ਨੂ ਵਧਾਇਆ ਜਾ ਰਿਹੈ


ਮੇਰਾ ਅੰਜਾਮ ਵਿਖਾਇਆ ਜਾ ਰਿਹੈ
ਮੇਰੇ ਡਰ ਨੂ ਵਧਾਇਆ ਜਾ ਰਿਹੈ

ਦਵਾਖਾਨੇ ਦੇ ਵਿਚ ਮੈਨੂ ਬਿਠਾ ਕੇ
ਜ਼ਖਮ ਤੇ ਲੂਣ ਪਾਇਆ ਜਾ ਰਿਹੈ

ਜ਼ਮੀਨ-ਏ-ਇਸ਼ਕ ਨੂ ਬੰਜਰ ਬਣਾ ਕੇ
ਤੇ ਨਾਲੇ ਮੁਸਕੁਰਾਇਆ ਜਾ ਰਿਹੈ

ਤੂਫਾਨਾਂ ਨੂ ਦੇ ਦੇ ਕੇ ਦਾਵਤਾਂ ਜੀ
ਕੇ ਹੁਣ ਲੌ ਨੂ ਬੁਝਾਇਆ ਜਾ ਰਿਹੈ

ਮੇਰੀ ਮਹਿਫਿਲ ਚੋਂ ਅੱਜ ਮੈਨੂ ਹੀ ਕਿਓਂ
ਦੇ ਦੇ ਧੱਕੇ ਭਜਾਇਆ ਜਾ ਰਿਹੈ

ਝੂਠੇ ਜਹੇ ਸਬੂਤਾਂ ਦੀ ਬਿਨਾਹ ਤੇ
ਕਿ ਜੈਲੀ ਨੂ ਫਸਾਇਆ ਜਾ ਰਿਹੈ

ਕਿ ਮੇਰੇ ਕਫਨ ਤੇ ਲਿਖ ਦੇਣਾ ਯਾਰੋ
ਏ ਦੁਨੀਆ ਦਾ ਸਤਾਇਆ ਜਾ ਰਿਹੈ

Sunday, January 8, 2012

ਦੇ ਦਿਓ ਸੁਨੇਹਾ ਮੇਰੇ ਬਾਪ ਨੂ


ਪੁੱਤ ਪਰਦੇਸੀਂ ਥੋਡਾ ਮੌਜਾਂ ਬਹੁਤ ਕਰਦਾ ਏ
ਪਰ ਕਦੀ ਕਦੀ ਜਦੋਂ ਚੇਤਾ ਔਂਦਾ ਘਰਦਾ ਏ
ਫੇਰ ਕੋਸ੍ਦਾ ਹੁੰਦਾ ਏ ਖੁਦ ਆਪ ਨੂ
ਦੇ ਦਿਓ ਸੁਨੇਹਾ ਮੇਰੇ ਬਾਪ ਨੂ

ਹਿਸਾਬ ਲੱਗੇ ਨਾ ਕੇ ਚਾਹ ਦੇ ਵਿਚ ਖੰਡ ਕਿੰਨੀ ਪੈਂਦੀ ਏ ਜੀ
ਕੋਈ ਪੂਛੇ ਮੈਨੂ ਦੱਸਾਂ ਐਥੇ ਠੰਡ ਕਿੰਨੀ ਪੈਂਦੀ ਏ ਜੀ
ਪੈਂਦਾ ਭੋਗਣਾ ਏ ਮਿੱਠੇ ਜਹੇ ਸਰਾਪ ਨੂ
ਦੇ ਦਿਓ ਸੁਨੇਹਾ ਮੇਰੇ ਬਾਪ ਨੂ

ਠੰਡ ਵਿਚ ਕੱਮ ਕਰ ਜੱਮ ਜਾਂਦੀ ਚਮੜੀ ਜੀ
ਬੂਹੇ ਤੋਂ ਆਵਾਜ਼ਾਂ ਮਾਰੇ ਯਾਦ ਆਵੇ ਅਮੜੀ ਜੀ
ਨਾਲ ਸੀਸਾਂ ਦੇ ਜੋ ਲਾਹ ਦਿੰਦੀ ਸੀ ਤਾਪ ਨੂ
ਦੇ ਦਿਓ ਸੁਨੇਹਾ ਮੇਰੇ ਬਾਪ ਨੂ

ਬੜੀ ਮਿਹਨਤਾਂ ਨਾ ਜਾਂਦਾ ਐਥੇ ਡਾਲਰ ਕਮਾਇਆ
ਕਿਵੇਂ ਭੁੱਲਾਂ ਕਿੰਜ ਮੇਰਾ ਪਾਸਪੋਰ੍ਟ ਸੀ ਬਣਾਇਆ
ਰੱਖ ਗਹਿਣੇ ਵੱਡੀ ਭੁਆ ਵਾਲੀ ਛਾਪ ਨੂ
ਦੇ ਦਿਓ ਸੁਨੇਹਾ ਮੇਰੇ ਬਾਪ ਨੂ ................................ਜੈਲਦਾਰ




Saturday, January 7, 2012

ਅਸੀਂ ਗੜੇ ਪੈਣ ਤੇ ਤਾੜੀਆਂ ਮਾਰ ਹੱਸਦੇ ਨੀ


ਅਸੀਂ ਗੜੇ ਪੈਣ ਤੇ ਤਾੜੀਆਂ ਮਾਰ ਹੱਸਦੇ ਨੀ | ਨਾ ਹੀ ਗੜਿਆਂ ਨਾਲ ਚਿੱਟੇ ਹੋਏ ਲਾਣ ਦੇ ਮੂਹਰੇ ਖੜ ਫੋਟੋ ਖਿਚੌਨੇ ਆਂ | ਅਸੀਂ ਤੇ ਦਾਦੀ ਦੇ ਕਹੇ ਤੇ ਕੇ ਪਲੇਠੀ ਜਾ ਮੁੰਡਾ ਨੰਗਾ ਹੋਕਰ ਕੇ ਮੁਹ ਲਹਿੰਦੇ ਵੱਲ ਨੂ ਕਰਕੇ ਤੇ ਰੱਬ ਵੱਲ ਰੋੜਾ ਸੁੱਟੇ ਤੇ ਕਹੇ " ਜਿਥੋਂ ਆਈਐਂ ਉੱਥੇ ਜਾ" ਕਹਿਨੇ ਆ ਅਤੇ ਸਾਰੇ ਪਰਵਾਰ ਸਾਹਿਤ ਅਰਦਾਸ ਲਈ ਹੱਥ ਜੋੜ ਲੈਣੇ ਆ ਕੇ ਗੜੇ ਰੁਕ ਜਾਣ ਤਾਜੋਂ ਕਣਕ ਨਾ ਖਰਾਬ ਹੋਜੇ | ਤੇ ਜੇ ਨਾ ਰੁਕਣ ਤੇ ਕਹਿਨੇ ਆਂ | ਤੇਰਾ ਕੀਆ ਮੀਠਾ ਲਾਗੈ | ਤੇ ਟੋਕਰਾ ਸਿਰ ਤੇ ਰੱਖ ਡੰਗਰ ਵੱਛਾ ਅੰਦਰ ਕਰ ਦਿੰਨੇ ਆਂ |

ਅਸੀਂ ਮੀਹ ਪਏ ਤੇ ਵੀ ਜਿਆਦਾ ਟੱਪਦੇ ਨਹੀ | ਅਸੀਂ ਮੀਹ ਦੀ ਭਵੀਖਵਾਣੀ ਲਈ ਗੂਗਲ ਤੇ ਨਹੀ ਮੱਥਾ ਮਾਰਦੇ | ਬੋਰ ਦੀ ਡਰੈਵਰੀ ਨੂ ਆਇਆ ਪਸੀਨਾ ਦੇਖ ਕੇ ਦੱਸ ਦਿੰਨੇ ਕਾ ਕੇ ਦੋ-ਤਿੰਨ ਦਿਨਾਂ ਚ ਮੀਹ ਪੈ ਜਾਣਾ, ਕੋਠਿਆਂ ਤੇ ਮਿੱਟੀ ਪਾਲੋ ਬਈ ਤੇ ਕਹੀ ਫੜ ਗੱਡੇ ਤੇ ਮਿੱਟੀ ਲੱਦ ਦਿੰਨੇ ਆਂ | ਜਾਂ ਫੇਰ ਧੀ ਦੇ ਵਿਆਹ ਦੇ ਦਿਨ ਮਿਥ ਲੈਣ ਤੇ ਬੱਦਲ ਔਣ ਤੇ ਅਸੀਂ ਕਪੜੇ ਦੀ ਗੁੱਡੀ ਬਣਾ ਕੇ ਉਹਦੀ ਪੋਟਲੀ ਚ ਹਲਦੀ ਅਤੇ ਮੂੰਗ ਦੀ ਦਾਲ ਬੰਨ ਕੇ ਬਨੇਰੇ ਤੇ ਰੱਖ ਦਿੰਨੇ ਆ, ਤਾਜੋਂ ਰੱਬ ਮੀਹ ਨਾ ਪਾਵੇ ਤੇ ਗੁੱਡੀ ਵਾਲੀ ਹਲਦੀ ਅਤੇ ਦਾਲ ਭਿੱਜੇ ਨਾ ਤੇ ਅਰਦਾਸ ਕਰਦੇ ਹਾਂ ਜੋ ਕਮੇਸ਼ਾ ਪਰਵਾਨ ਹੁੰਦੀ ਆਈ ਹੈ |

ਅਸੀਂ ਪੀਰਾਂ ਨੂ ਵੀ ਮੰਨਦੇ ਆਂ ਤੇ ਗੁਰੂਦੁਆਰੇ ਵੀ ਜਾਂਦੇ ਆਂ | ਸਾਡੇ ਲਈ ਰੱਬ ਦਾ ਮਤਲਬ ਕਿਰਤ ਕਰਨ ਤੇ ਵੰਡ ਕੇ ਛਕਣ ਤੱਕ ਹੀ ਹੈ | ਸਾਨੂ ਧਰਮ ਦਾ ਬਹੁਤਾ ਗਿਆਨ ਨੀ, ਪਰ ਕਦੀ ਕਦੀ ਜਦੋਂ ਪਿੰਡ ਦੀਵਾਨ ਹੁੰਦੇ ਆ ਤੇ ਖਾਕੀ ਰੰਗ ਦੀ ਚਾਦਰ ਦੀ ਬੁੱਕਲ ਚ ਚੌਂਕੜੀ ਮਾਰ ਸੰਗਤ ਚ ਬਹਿ ਜਾਈਦਾ |

ਅਸੀਂ ਪੇਂਡੂ ਹਾਂ ਸਾਨੂ ਬਹੁਤੀ ਦੁਨੀਆਦਾਰੀ ਦਾ ਨਹੀ ਪਤਾ ਹਾਂ ਏਨਾ ਜਰੂਰ ਪਤਾ ਹੈ ਕਿ ਘਰ ਆਇਆ ਦੁਸ਼ਮਣ ਵੀ ਚਾਹ ਪਾਣੀ ਬਿਨਾ ਖਾਲੀ ਨਹੀ ਮੋੜਨਾ |
----- ਜੈਲਦਾਰ

ਸ਼ਹਿਰੀਆਂ ਲਈ ਔਖੇ ਸ਼ਬਦਾਂ ਦੇ ਅਰ੍ਥ-
ਪਲੇਠੀ -- ਸਬ ਤੋਂ ਵੱਡਾ ( ਸਾਰੇ ਭਾਈਆਂ ਜਾਂ ਭੈਣਾਂ ਚੋਂ ਸਾਬ ਤੋਂ ਵੱਡਾ )
ਡਰੈਵਰੀ-- ਬੋਰ ਦੀ ਪਾਇਪ ਜੋ ਮੋਟਰ ਤੋਂ ਲੈਕੇ ਹੌਦ ਤਕ ਔਂਦੀ ਹੈ

Wednesday, January 4, 2012

ਮਾੜੇ ਬੋਲ ਸੁਣਕੇ ਨਾਂ ਗੁੱਸਾ ਕਰੀਏ ਕੇ ਦਿਲ ਵਿਚ ਠੰਡ ਰੱਖੀਏ ।



ਮਾੜੇ ਬੋਲ ਸੁਣਕੇ ਨਾਂ ਗੁੱਸਾ ਕਰੀਏ ਕੇ ਦਿਲ ਵਿਚ ਠੰਡ ਰੱਖੀਏ ।


ਜਿਹੜਾ ਬੰਦਾ ਪੁੱਠੇ ਰਸਤੇ ਨੂੰ ਪਾਵੇ ਕੇ ਓਹਦੇ ਵੱਲ ਕੰਡ ਰੱਖੀਏ ।


ਉਦੋਂ ਲੱਗਣ ਮੁਸੀਬਤਾਂ ਵੀ ਛੋਟੀਆਂ ਜੇ ਹੌਸਲੇ ਨੂੰ ਚੰਡ ਰੱਖੀਏ ।


ਬੰਦੇ ਬਣੀਏ, ਨਾ ਐਵੇਂ ਜੈਲਦਾਰ ਵਾਂਗ ਦਿਲ ਚ ਪਖੰਡ ਰੱਖੀਏ ।


ਨੀਵਾਂ ਹੋਕੇ ਹੀ ਤੁਰਨਾ ਸਿਖ ਯਾਰਾ


ਨੀਵਾਂ ਹੋਕੇ ਹੀ ਤੁਰਨਾ ਸਿਖ ਯਾਰਾ
ਸਦਾ ਨੀਵੇ ਦਾ ਹੀ ਸਤਕਾਰ ਹੋਵੇ
ਉੱਚਾ ਰੁੱਖ ਤੇ ਛਾਂ ਵੀ ਕਰਦਾ ਨਾਹੀਂ
ਹੁੰਦਾ ਨੀਵਾਂ ਓਹੀ ਜੋ ਫਲਦਾਰ ਹੋਵੇ

ਨੀਵਾਂ ਹੋਕੇ ਤੇ ਨੇਮਤਾਂ ਲੈ ਲੈਂਗਾ
ਉੱਚਾ ਹੋਕੇ ਤੇ ਮਿਲਣੀ ਹਵਾ ਵੀ ਨਾ
ਰੱਬ ਕਰਦਾ ਪਸੰਦ ਮਨਾਂ ਨੀਵੀਆਂ ਨੂ
ਕਦੇ ਉੱਚਿਆਂ ਨੂ ਮਿਲਦਾ ਖੁਦਾ ਵੀ ਨਾ

ਰੱਖ ਮੱਤ ਉੱਚੀ ਅਤੇ ਮਨ ਨੀਵਾਂ
ਰੱਖ ਨੀਵਾਂ ਤੂੰ ਅਕਲਾਂ ਸਾਰੀਆਂ ਨੂ
ਨੀਵੇਂ ਨਜ਼ਰ ਤੇ ਰੱਖ ਲੈ ਗਰੂਰ ਨੀਵਾਂ
ਰੱਖ ਨੀਵਾਂ ਜੈਲੀ ਸਰਦਾਰੀਆਂ ਨੂ