Sunday, January 8, 2012

ਦੇ ਦਿਓ ਸੁਨੇਹਾ ਮੇਰੇ ਬਾਪ ਨੂ


ਪੁੱਤ ਪਰਦੇਸੀਂ ਥੋਡਾ ਮੌਜਾਂ ਬਹੁਤ ਕਰਦਾ ਏ
ਪਰ ਕਦੀ ਕਦੀ ਜਦੋਂ ਚੇਤਾ ਔਂਦਾ ਘਰਦਾ ਏ
ਫੇਰ ਕੋਸ੍ਦਾ ਹੁੰਦਾ ਏ ਖੁਦ ਆਪ ਨੂ
ਦੇ ਦਿਓ ਸੁਨੇਹਾ ਮੇਰੇ ਬਾਪ ਨੂ

ਹਿਸਾਬ ਲੱਗੇ ਨਾ ਕੇ ਚਾਹ ਦੇ ਵਿਚ ਖੰਡ ਕਿੰਨੀ ਪੈਂਦੀ ਏ ਜੀ
ਕੋਈ ਪੂਛੇ ਮੈਨੂ ਦੱਸਾਂ ਐਥੇ ਠੰਡ ਕਿੰਨੀ ਪੈਂਦੀ ਏ ਜੀ
ਪੈਂਦਾ ਭੋਗਣਾ ਏ ਮਿੱਠੇ ਜਹੇ ਸਰਾਪ ਨੂ
ਦੇ ਦਿਓ ਸੁਨੇਹਾ ਮੇਰੇ ਬਾਪ ਨੂ

ਠੰਡ ਵਿਚ ਕੱਮ ਕਰ ਜੱਮ ਜਾਂਦੀ ਚਮੜੀ ਜੀ
ਬੂਹੇ ਤੋਂ ਆਵਾਜ਼ਾਂ ਮਾਰੇ ਯਾਦ ਆਵੇ ਅਮੜੀ ਜੀ
ਨਾਲ ਸੀਸਾਂ ਦੇ ਜੋ ਲਾਹ ਦਿੰਦੀ ਸੀ ਤਾਪ ਨੂ
ਦੇ ਦਿਓ ਸੁਨੇਹਾ ਮੇਰੇ ਬਾਪ ਨੂ

ਬੜੀ ਮਿਹਨਤਾਂ ਨਾ ਜਾਂਦਾ ਐਥੇ ਡਾਲਰ ਕਮਾਇਆ
ਕਿਵੇਂ ਭੁੱਲਾਂ ਕਿੰਜ ਮੇਰਾ ਪਾਸਪੋਰ੍ਟ ਸੀ ਬਣਾਇਆ
ਰੱਖ ਗਹਿਣੇ ਵੱਡੀ ਭੁਆ ਵਾਲੀ ਛਾਪ ਨੂ
ਦੇ ਦਿਓ ਸੁਨੇਹਾ ਮੇਰੇ ਬਾਪ ਨੂ ................................ਜੈਲਦਾਰ




No comments:

Post a Comment