ਗੱਲ ਨੂੰ ਐਥੇ ਰਹਿਣ ਦੇ, ਤੂੰ ਨਾਂ ਵਧਾ , ਚਲ ਜਾਣ ਦੇ
ਸ਼ੇਰ ਦੇ ਜਬੜੇ ਦੇ ਵਿਚ ਸਿਰ ਨਾ ਫਸਾ, ਚਲ ਜਾਣ ਦੇ
ਸੌ ਵਾਰੀਂ ਸੀ ਰੋਕਿਆ , ਮੈਂ ਤੈਨੂ, ਬੰਦਿਆਂ ਦੀ ਤਰਾਂ
ਮੌਤ ਨੂੰ ਹੁਣ ਆਪਣੀ, ਤੂੰ ਨਾ ਬੁਲਾ, ਚਲ ਜਾਣ ਦੇ
ਫੇਰ ਨਾਂ ਆਖੀਂ, ਕੇ ਮੈਨੂ, ਸਾਹ੍ਬ ਜਿਆ ਨਹੀ ਲੱਗਿਆ
ਆਈਂ ਨਾ ਨਜ਼ਰੀਂ ਮੈਨੂ, ਹੋ ਜਾ ਦਫਾ, ਚਲ ਜਾਣ ਦੇ
ਪਰ ਜੇ ਤੈਨੂ , ਸ਼ੌਂਕ ਹੈ, ਬਾਰੂਦ ਦੇ ਨਾਲ ਖੇਡਣੇ ਦਾ
ਡਰ ਨਾ ਫਿਰ ਬਾਰੂਦ ਤੋਂ, ਕਰ ਟਾਕਰਾ, ਚੱਲ ਜਾਣ ਦੇ