Tuesday, December 31, 2013

ਅੱਜ ਆਇਆ ਜੀ ਸਾਲ ਨਵਾਂ

ਅੱਜ ਆਇਆ ਜੀ ਸਾਲ ਨਵਾਂ
ਚਲੋ ਕਰੀਏ ਕੋਈ ਕਮਾਲ ਨਵਾਂ
ਨਹੀਂ ਸਾਡੇ ਲਈ ਸਿਆਲ ਨਵਾਂ
ਕੋਈ ਕੱਡੀਏ ਕਂਬਲ ਸ਼ਾਲ ਨਵਾਂ

ਕਿਤੇ ਬਾਲੋ ਕੱਖ ਪਰਾਲੀ ਜੀ
ਕੋਈ ਚਾਹ ਧੀ ਧਰੋ ਪਿਆਲੀ ਜੀ
ਹੈ ਮੈਨੂ ਥੋੜੀ ਕਾਹਲੀ ਜੀ
ਖੇਤੀਂ ਜਾ ਕੱਡਣਾ ਖਾਲ ਨਵਾਂ

ਧੁੰਦ ਦੇ ਵਿਚ ਕੁਜ ਵੀ ਦਿੱਸਦਾ ਨਹੀਂ
ਸਾਈਕਲ ਦੀ ਵਜਾਵਾਂ ਟੱਲੀ ਮੈਂ
ਇੱਕ ਚਾਹ ਦਾ ਡੋਲੂ ਹੈਂਡਲ ਤੇ
ਇੱਕ ਲੈ ਕੇ ਆਈਆਂ ਪੱਲੀ ਮੈਂ
ਮੇਰੇ ਖੇਤਾਂ ਤੇ ਅੱਖ ਰੱਖੇ ਨਾ
ਕੋਈ ਸ਼ਹਿਰੋਂ ਆਇਆ ਦਲਾਲ ਨਵਾਂ

ਅਜੇ ਗੁਰੂ ਘਰੇ ਵੀ ਜਾਣਾ ਏ
ਡੰਗਰਾਂ ਨੂ ਕੱਖ ਵੀ ਪਾਣਾ ਏ
ਫਿਰ ਰੋਟੀ ਟੁੱਕਰ ਖਾਣਾ ਏ
ਜੇ ਟੈਮ ਲੱਗਾ ਤੇ ਨ੍ਹਾਣਾ ਏ
ਸਾਡਾ ਕਿੱਤਾ ਬੜਾ ਪੁਰਾਣਾ ਏ
ਇਹ ਕਿਹੜਾ ਏ ਹਾਲ ਨਵਾਂ .

Wednesday, December 25, 2013

ਮੁੰਡਾ ਸਰਦਾਰਾਂ ਦਾ

ਮੁੰਡਾ ਸਰਦਾਰਾਂ ਦਾ
ਸਿਰ ਦਸਤਾਰ
ਗਲੇ ਵਿਚ ਖੰਡਾ

ਨੰਦਪੁਰ ਨੂ ਤੁਰ ਪਿਆ ਜੀ
ਬੁਲਟ ਤੇ ਲਾ ਲਿਆ ਕੇਸਰੀ ਝੰਡਾ

ਹੱਥ ਕੜ੍ਹਾ ਬੜਾ ਜਚਦਾ
ਸਿਰ ਤੇ ਜਚਦਾ ਬਹੁਤ ਦੁਮਾਲਾ
ਕਰੇ ਸ਼ੁਕਰ ਗੋਬਿੰਦ ਸਿੰਘ ਦਾ
ਮੱਤਾ ਟੇਕੇ ਰੱਖ ਰੁਮਾਲਾ
ਅਜੇ ਤੱਕ ਵੀ ਭੁੱਲਿਆ ਨਹੀਂ
ਕੀਤੀ ਸਿੰਘਾਂ ਦੀ ਕੁਰਬਾਨੀ
ਨਾਲੇ ਸਾਕੇ ਯਾਦ ਕਰੇ
ਨਾਲੇ ਪੜ੍ਹਦਾ ਈ ਗੁਰ੍ਬਾਣੀ
ਨਾਲੇ ਚੇਤੇ ਕਰਦਾ ਏ
ਇੱਕ ਦੀਵਾਰ ਬੁਰਜ ਇਕ ਠੰਡਾ

ਕਦੀ ਸੀਸ ਤਲੀ ਤੇ ਜੀ
ਕਦੀ ਜੀ ਸੀਸ ਦੇ ਉੱਤੇ ਰਮ੍ਬੀ
ਤੱਕ ਜਿਗਰਾ ਸਿੰਘਾ ਦਾ
ਉਦੋਂ ਮੌਤ ਆਪ ਦੀ ਕਂਬਈ
ਲੈ ਦਾਤ ਜੀ ਅਮ੍ਰਤ ਦੀ
 ਮਾਧੋ ਦਾਸ ਦਾ ਬਣ ਗਿਆ ਬੰਦਾ

ਚਾਰ ਗਰੀਬ ਘਟੇ ਈ ਨੇ ਚਲੋ ਚੰਗਾ ਹੋ ਗਿਆ ਏ

ਕਹਿੰਦੇ ਰਾਠਾਂ ਦਾ ਕੱਮੀਆਂ ਨਾਲ ਪੰਗਾ ਹੋ ਗਿਆ ਏ
ਲੱਤ ਤੇ ਵੱਜੀ ਡਾਂਗ ਤੇ ਕਰਮਾ ਲੰਗਾ ਹੋ ਗਿਆ ਏ
ਥੋਡੇ ਕਾਲੇ ਕਰਮਾਂ ਦਾ ਮੂਹ ਨੰਗਾ ਹੋ ਗਿਆ ਏ
ਨੇਤਾ ਜੀ ਚਲੋ ਬਸਤੀ ਦੇ ਵਿਚ ਦੰਗਾ ਹੋ ਗਿਆ ਏ
ਨੇਤਾ ਕਹਿੰਦਾ ਖੜ ਜਾ ਐਡੀ ਵੀ ਕੀ ਗੱਲ ਹੋ ਗਈ
ਚਾਰ ਗਰੀਬ ਘਟੇ ਈ ਨੇ ਚਲੋ ਚੰਗਾ ਹੋ ਗਿਆ ਏ

ਸਾਡਾ ਲਿਖਿਆ ਇਤਿਹਾਸ ਤੇਗਾਂ ਤਿਖੀਆਂ ਦੇ ਨਾਲ

ਸਾਡਾ ਲਿਖਿਆ ਇਤਿਹਾਸ ਤੇਗਾਂ ਤਿਖੀਆਂ ਦੇ ਨਾਲ
ਸਾਕੇ ਵੱਡੇ ਹੋਏ ਕਿੰਜ ਜਿੰਦਾਂ ਨਿੱਕੀਆਂ ਦੇ ਨਾਲ

ਸਰਹੰਦ ਵਿਖੇ ਚਮਕੌਰ ਵਿੱਖੇ
ਲੱਖਾਂ ਹੋਏ ਸ਼ਹੀਦ ਲਾਹੋਰ ਵਿਖੇ
ਸਿਦਕ ਸਿੱਖੀ ਦਾ ਡੇਗ ਨਾ ਸਕੇ ਲੋਕੋ
ਤੱਤੀ ਤਵੀ ਤਲਵਾਰ ਤੇ ਤੀਰ ਤਿੱਖੇ

ਪਗੜੀ ਸੀਸ ਉੱਤੇ ਸੀਸ ਤਲੀ ਉੱਤੇ
ਤਲੀ ਸਿੱਖੀ ਦੇ ਪੈਰਾਂ ਹੇਠ ਧਰ ਦਿੱਤੀ
ਖਾਲੀ ਨਹਿਰ ਸੀ ਵਗਦੀ ਸ਼ਹਾਦਤਾਂ ਦੀ
ਨਾਲ ਲਹੂ ਦੇ ਯੋਧੇਆਂ ਭਰ ਦਿੱਤੀ

Friday, December 20, 2013

-------ਬਹੱਤਰ ਕਲਾ ਛੰਦ------ ਭਾਈ ਗੁਰਬਖਸ਼ ਸਿੰਘ ਜੀ ਖਾਲਸਾ -----------------------------

-------ਬਹੱਤਰ ਕਲਾ ਛੰਦ------
ਭਾਈ ਗੁਰਬਖਸ਼ ਸਿੰਘ ਜੀ ਖਾਲਸਾ
-----------------------------


ਗਿਆ ਬੈਠ ਗੁਰੂ ਘਰ ਜੀ
ਕੇਸਰੀ ਪਰਨਾ, ਲਾ ਲਿਆ ਧਰਨਾ
ਕੇ ਹੁਣ ਨਹੀ ਸਰਨਾ, ਹੈ ਪੈਣਾ ਮਰਨਾ
ਕੇ ਹੈ ਕੋਈ ਸ਼ਖਸ ਨਾਲ ਜੋ ਚੱਲੇ

ਤੱਕ ਜਿਗਰਾ ਯੋਧੇ ਦਾ
ਖੜਕ ਗਏ ਫੂਨ , ਉੱਬਲ ਗਿਆ ਖੂਨ,
ਤੇ ਛੱਡ ਸਕੂਨ ਥੋੜਾ ਜਿਆ ਹੱਲੇ

ਜਿਹੜੇ ਬੰਦ ਨੇ ਜੇਲਾਂ ਚ
ਕਾਹਤੋਂ ਨਹੀਂ ਛੱਡਦੇ,  ਬਾਹਰ ਨਹੀ ਕੱਡਦੇ
ਸਜ਼ਾ ਹੋਈ ਪੂਰੀ ਫੇ ਕੀ ਮਜਬੂਰੀ
ਕਾਹਤੋਂ ਨੇ ਫਿਰ ਵੀ ਜੇਲ ਵਿਚ ਡੱਕੇ

ਗੁਰਬਖਸ਼ ਨਾ ਰਲਗੇ ਜੀ
ਕਰਨ ਹੜਤਾਲ, ਗੁਰਾਂ ਦੇ ਨਾਲ
ਜੇਲਾਂ ਚੋ ਕੱਡ ਦੋ ਵੀਰ ਸਾਡੇ ਸੱਕੇ .................. Zaildar Pargat Singh

ਤੇਰੇ ਬਿਨਾ ਸੱਜਣਾ ਵੇ ਜੀ ਨਈਓਂ ਹੋਣਾ
ਜੇ ਜਾਣਾ ਏ ਤਾਂ ਜਾਣ ਸਾਡੀ ਲੈ ਕੇ ਜਾਵੀਂ
ਮਰ ਹੀ ਨਾ ਜਾਈਏ ਕਿਤੇ ਮਰਨੇ ਤੋ ਪਹਿਲਾਂ
ਸਾਡਾ ਕੀ ਸੀ ਕਸੂਰ ਸਾਨੂ ਕਹਿ ਕੇ ਜਾਵੀਂ

ਤੇਰੇ ਬਿਨਾ ਸੁੰਨਾ ਹੋਇਆ ਜ਼ਿੰਦਗੀ ਦਾ ਵਿਹੜਾ ਨੀ
ਮਾਰਦਾ ਨਹੀਂ ਤਾਣੇ ਮੈਨੂ ਦੱਸ ਕਿਹੜਾ ਕਿਹੜਾ ਨੀ
ਮੇਰੇ ਦਿਲ ਦਾ ਵੀਰਾਨ ਘਰ ਵੇਖ ਤਾਂ ਲਿਆ
ਜੇ ਆਈ ਈ ਤਾਂ ਦੋ ਦਿਨ ਰਹਿ ਕੇ ਜਾਵੀਂ

ਮੇਰੇ ਮੋਇਆਂ ਪਿੱਛੋਂ ਤੈਨੂ ਰੋਣ ਦੀ ਵੀ ਲੋੜ ਨਹੀਂ
ਮੇਰੇ ਜਹੇ ਬਥੇਰੇ ਤੈਨੂ ਆਸ਼ਿਕਾਂ ਦੀ ਥੋੜ ਨਹੀਂ
ਮੇਰੀ ਕਬਰ ਤੇ ਕਰਨੇ ਨੂ ਅਫਸੋਸ
ਜੇ ਆਈ ਏ ਤਾਂ ਘੜੀ ਪਲ ਬਹਿ ਕੇ ਜਾਵੀਂ





Thursday, December 19, 2013

ਬੇੜੀ ਕਿਰਸਾਨ ਦੀ ਹੈ ਉਦੋਂ ਡੁੱਬਦੀ ਜੇ ਪੁੱਤ ਫੇਟ ਹੋ ਜਵੇ

ਵੇਖਣੇ ਹੈ ਵਾਲਾ ਹੁੰਦਾ ਬੂਥਾ ਲਾਗੀ ਦਾ ਜੇ ਜੰਜ ਲੇਟ ਹੋ ਜਵੇ
ਬੇੜੀ ਕਿਰਸਾਨ ਦੀ ਹੈ ਉਦੋਂ ਡੁੱਬਦੀ ਜੇ ਪੁੱਤ ਫੇਟ ਹੋ ਜਵੇ

ਮਾੜੀ ਹੁੰਦੀ ਨਸ਼ਿਆਂ ਦੀ ਲਤ, ਉੱਡੀ ਪੱਤ, ਸੱਤ ਭੰਗ ਹੋ ਜਵੇ
ਆਸ਼ਕ ਤੇ ਚੋਰ ਨੂ ਜੇ ਰੰਗੇ ਹੱਥੀਂ ਫੜੋ ਸੂਹਾ ਰੰਗ ਹੋ ਜਵੇ
ਜੈਲਦਾਰਾ ਖੁੱਲਦਾ ਨੀ ਮੁੜ ਬੰਦ ਸਾਹਾਂ ਵਾਲਾ ਗੇਟ ਹੋ ਜਵੇ
ਬੇੜੀ ਕਿਰਸਾਨ ਦੀ ਹੈ ਉਦੋਂ ਡੁੱਬਦੀ ਜੇ ਪੁੱਤ ਫੇਟ ਹੋ ਜਵੇ

ਮਾੜਾ ਹੁੰਦਾ ਦੀਨਾਂ ਤੇ ਬੇਦੋਸ਼ਿਆਂ ਤੇ ਖਾਮਖਾਂ ਜਬਰ ਕਰਨਾ
ਔਖਾ ਹੁੰਦਾ ਆਸ਼ਿਕਾਂ ਲਈ ਹੱਦਾਂ ਵਿਚ ਰਹਿਣਾ ਤੇ ਸਬਰ ਕਰਨਾ
ਔਖਾ ਹੁੰਦਾ ਲਿਖਣਾ ਫੇ ਨਾਮ ਕੇਰਾ ਦਿਲ ਉੱਤੋਂ ਮੇਟ ਹੋ ਜਵੇ
ਬੇੜੀ ਕਿਰਸਾਨ ਦੀ ਹੈ ਉਦੋਂ ਡੁੱਬਦੀ ਜੇ ਪੁੱਤ ਫੇਟ ਹੋ ਜਵੇ

Wednesday, December 18, 2013

ਚਲ ਦਿਲਾ ਉਠ ਖੇਤ ਚੱਲੀਏ

ਚਲ ਦਿਲਾ ਉਠ ਖੇਤ ਚੱਲੀਏ
ਐਵੇਂ ਨਾ ਕਰ ਲੇਟ ਚੱਲੀਏ
ਚਾਹ ਦਾ ਡੋਲੂ ਨਾਲ ਰੋਟੀ
ਬੁੱਕਲ ਚ ਲਵੇਟ ਚੱਲੀਏ
ਚਲ ਦਿਲਾ ਉਠ ਖੇਤ ਚੱਲੀਏ

ਪਹਿਲਾਂ ਮੱਥਾ ਟੇਕਣਾ ਏ
ਫੇਰ ਕਿਦਰੇ ਵੇਖਣਾ ਏ
ਕੌਲੀ ਭਰ ਲੈ ਆਟੇ ਦੀ ਤੇ
ਗੁਰੂ ਘਰੇ ਕਰ ਭੇਟ ਚੱਲੀਏ
ਚਲ ਦਿਲਾ ਉਠ ਖੇਤ ਚੱਲੀਏ

ਮੱਜੀਆਂ ਗਾਵਾਂ ਨੂੰ ਨਾ ਲੱਗਜੇ
ਠੰਡ ਜਾਵਾਂ ਨੂੰ ਨਾ ਲੱਗਜੇ
ਆ ਨਾ ਜਾਵੇ ਧੁੰਦ ਅੰਦਰ
ਬਾਹਰਲਾ ਢੋ ਗੇਟ ਚੱਲੀਏ
ਚਲ ਦਿਲਾ ਉਠ ਖੇਤ ਚੱਲੀਏ

ਪੁੱਤ ਮੇਰਾ ਭੰਨਦਾ ਨੀ ਡੱਕਾ
ਲੱਗ ਗਿਆ ਨਸ਼ਿਆਂ ਤੇ ਪਕਾ
ਖਾ ਲਿਆ ਤੇਲੇ ਨੇ ਮੱਕਾ
ਮੁੰਡਾ ਹੋ ਗਿਆ ਫੇਟ ਚੱਲੀਏ
ਚਲ ਦਿਲਾ ਉਠ ਖੇਤ ਚੱਲੀਏ

ਕੱਮ ਤਾਂ ਪਰ ਕਰਨਾ ਈ ਪੈਣਾ
ਜਿਓਣ ਲਈ ਮਰਨਾ ਈ ਪੈਣਾ
ਕੌੜਾ ਘੁੱਟ ਭਰਨਾ ਈ ਪੈਣਾ
ਪਾਲਣਾ ਹੈ ਪੇਟ ਚੱਲੀਏ
ਚਲ ਦਿਲਾ ਉਠ ਖੇਤ ਚੱਲੀਏ

ਸਸਤੇ ਨਾ ਹੁਣ ਰਹਿਗੇ ਭਈਏ
ਦਰਦ ਦਿਲ ਦਾ ਕਿਸਣੂ ਕਹੀਏ
ਖਾਦ ਦਾ ਵੀ 60 ਰਪਈਏ
ਵਧ ਗਿਆ ਹੈ ਰੇਟ ਚੱਲੀਏ
ਚਲ ਦਿਲਾ ਉਠ ਖੇਤ ਚੱਲੀਏ

ਖਾਦ, ਰੇਹਾਂ ਤੇ ਦਵਾਈ
ਖਾ ਗਈ ਹੈ ਪਾਈ ਪਾਈ
ਕਣਕ ਵੀ ਪਕਣੇ ਤੇ ਆਈ
ਲੰਘ ਹੈ ਚੱਲਾ ਚੇਤ ਚੱਲੀਏ
ਚਲ ਦਿਲਾ ਉਠ ਖੇਤ ਚੱਲੀਏ

ਕੁੱਕੜਾਂ ਦਿੱਤੀ ਬਾਂਗ ਜੈਲੀ
ਚੱਕ ਲਿਆ ਨਾਲੇ ਡਾਂਗ ਜੈਲੀ
ਕੇ ਅਸੀਂ ਵੀ ਵਾਂਗ ਜੈਲੀ
ਹੋ ਕੇ ਹੁਣ ਸਟਰੇਟ ਚੱਲੀਏ
ਚਲ ਦਿਲਾ ਉਠ ਖੇਤ ਚੱਲੀਏ .......... Zaildar Pargat Singh

Thursday, December 12, 2013

ਕਿਤੇ ਸੱਜਰੀ ਯਾਰੀ ਟੁੱਟ ਗਈ ਏ, ਨੈਨੋਂ ਅੱਥਰੂ ਡਿੱਗੇ ਦੱਸਦੇ ਨੇ

ਖਤ ਆਖਿਰੀ ਸਾਹਮਣੇ ਰੱਖਿਆ ਜੋ, ਓਹਦੇ ਅੱਖਰ ਭਿੱਜੇ ਦੱਸਦੇ ਨੇ
ਕਿਤੇ ਸੱਜਰੀ ਯਾਰੀ ਟੁੱਟ ਗਈ ਏ, ਨੈਨੋਂ ਅੱਥਰੂ ਡਿੱਗੇ ਦੱਸਦੇ ਨੇ



Monday, December 9, 2013

ਹੱਥੀਂ ਪੁੱਤਾਂ ਨੂ ਸਵਾ ਕੇ ਰਹਿੰਦੀ ਜਾਗਦੀ ਜੋ ਅੱਮੀ

ਹੱਥੀਂ ਪੁੱਤਾਂ ਨੂ ਸਵਾ ਕੇ ਰਹਿੰਦੀ ਜਾਗਦੀ ਜੋ ਅੱਮੀ
ਅੱਜ ਸਦਾ ਦੇ ਲਈ ਮੰਜੇ ਉੱਤੇ ਪੈ ਗਈ ਕਿਓਂ ਲੱਮੀ
ਡਿੱਗ ਜਾਂਦਾ ਓਹ ਮਕਾਨ ਜਿਹਦੀ ਢੱਠ ਜਾਵੇ ਥੱਮੀ
ਮਾਵਾਂ ਪੁਤਾਂ ਕੋਲੋਂ ਖੋਹ ਲੈਂਦੀ ਮੌਤ ਇਹ ਨਿਕੱਮੀ
ਹੱਥੀਂ ਡੋਲੀ ਚਾੜ੍ਹ ਜਾਂਦੀ ਜਿਹੜੀ ਧੀ ਸੀ ਇੱਕ ਜੱਮੀ
ਬੈਠੀ ਪੈਰਾਂ ਕੋਲੇ ਰੋਂਦੀ ਏ ਬੇਹੋਸ਼ ਜਹੀ ਪੱਮੀ


Wednesday, December 4, 2013

ਜਗ ਸੋਹਣਾ ਲੱਗਦਾ ਏ ਤੇਰੇ ਪਿਆਰ ਦੇ ਕਰਕੇ ਨੀ


---------------------------------------
ਸਾਡੀ ਜੋੜੀ ਜਚਦੀ ਏ ਮੈਨੂ ਸਬ ਨੇ ਦੱਸਿਆ ਏ
........ਤੂੰ ਮੇਰੀ ਹੋਣਾ ਏ ਮੈਨੂ ਰੱਬ ਨੇ ਦੱਸਿਆ ਏ
--------------------------------------
ਮੁੱਦਤਾਂ ਤੋ ਖਾਲੀ ਸੀ ਮੇਰੇ ਦਿਲ ਦੇ ਵਰਕੇ ਨੀ
ਬਣ ਇਸ਼ਕ ਕਿਤਾਬ ਗਈ ਨਾਂ ਤੇਰਾ ਭਰਕੇ ਨੀ
ਮੈਂ ਤੈਨੂ ਜਿੱਤ ਲਿਆ ਏ ਦਿਲ ਅਪਣਾ ਹਰ ਕੇ ਨੀ
ਜਗ ਸੋਹਣਾ ਲੱਗਦਾ ਏ ਤੇਰੇ ਪਿਆਰ ਦੇ ਕਰਕੇ ਨੀ

ਤੂੰ ਇੱਕ ਤਿਤਲੀ ਵਰਗੀ ਤੂੰ ਇੱਕ ਖੁਸ਼ਫਹਿਮੀ ਜਹੀ
ਤੂੰ ਬਿਲ੍ਕੁਲ ਹੀ ਭੋਲੀ ਕਿਸੇ ਬੱਚੀ ਸਹਿਮੀ ਜਹੀ
ਚੱਲ ਚੰਨ ਤੇ ਲੈ ਜਾਵਾਂ ਤੇਰੀ ਬਾਂਹ ਫੜ ਕੇ ਨੀ
ਜਗ ਸੋਹਣਾ ਲੱਗਦਾ ਏ ਤੇਰੇ ਪਿਆਰ ਦੇ ਕਰਕੇ ਨੀ

ਤੂੰ ਕਿਸੇ ਕਿਤਾਬ ਜਹੀ ਸ਼ਾਇਰ ਦੇ ਖੂਆਬ ਜਹੀ
ਤੂੰ ਥਲ ਵਿੱਚ ਫੁੱਲ ਜੈਸੀ, ਬੰਜਰ ਨੂ ਆਬ ਜਹੀ
ਮਸਾਂ ਜ਼ਿੰਦਗੀ ਲੱਭੀ ਏ ਹਾਏ ਮੈਂ ਮਰ ਮਰ ਕੇ ਨੀ
ਜਗ ਸੋਹਣਾ ਲੱਗਦਾ ਏ ਤੇਰੇ ਪਿਆਰ ਦੇ ਕਰਕੇ ਨੀ

ਕਿਸੇ ਮਾਰੂਥਲ ਵਰਗੀ  ,ਕਿਸੇ ਤਪਦੇ ਤੇਲ ਜਹੀ
ਤੇਰੇ ਬਾਜੋਂ ਲੱਗਦੀ ਸੀ ਮੈਨੂ ਜ਼ਿੰਦਗੀ ਜੇਲ ਜਹੀ
ਆਖਿਰ ਸੋਹਣੀ ਮਿਲ ਗਈ ਸੱਤ ਪੱਤਣ ਤਰ ਕੇ ਨੀ
ਜਗ ਸੋਹਣਾ ਲੱਗਦਾ ਏ ਤੇਰੇ ਪਿਆਰ ਦੇ ਕਰਕੇ ਨੀ

ਤੂੰ ਇੱਕ ਅਹਿਸਾਸ ਜਹੀ, ਮਿਲਣੇ ਦੀ ਆਸ ਜਹੀ
ਮੇਰੀ ਰੂਹ ਦਾ ਹਿੱਸਾ ਏ ਤੂੰ ਜਿਸਮ ਤੇ ਮਾਸ ਜਹੀ
ਤੂੰ ਖੁਸ਼ੀ ਜਹੀ ਮਿਲ ਗਈ ਲੱਖਾਂ ਦੁਖ ਜਰ ਕੇ ਨੀ
ਜਗ ਸੋਹਣਾ ਲੱਗਦਾ ਏ ਤੇਰੇ ਪਿਆਰ ਦੇ ਕਰਕੇ ਨੀ

ਸਰਦੀ ਦੀ ਧੁੱਪ ਵਰਗੀ ਨੀ ਤੂੰ ਬਾਰਿਸ਼ ਪਹਿਲੀ ਜਹੀ
ਜੈਲੀ ਨੂੰ ਲੱਗਦੀ ਏ ਤੂੰ ਬਿਲਕੁਲ ਜੈਲੀ ਜਈ
ਤੈਨੂ ਰੱਬ ਮੰਨਿਆ ਏ ਮੈਂ , ਰੱਬ ਤੋਂ ਡਰ ਕੇ ਨੀ
ਜਗ ਸੋਹਣਾ ਲੱਗਦਾ ਏ ਤੇਰੇ ਪਿਆਰ ਦੇ ਕਰਕੇ ਨੀ