Wednesday, December 12, 2012

ਗੱਲ ਨੂੰ ਐਥੇ ਰਹਿਣ ਦੇ, ਤੂੰ ਨਾਂ ਵਧਾ , ਚਲ ਜਾਣ ਦੇ


ਗੱਲ ਨੂੰ ਐਥੇ ਰਹਿਣ ਦੇ, ਤੂੰ ਨਾਂ ਵਧਾ , ਚਲ ਜਾਣ ਦੇ
ਸ਼ੇਰ ਦੇ ਜਬੜੇ ਦੇ ਵਿਚ ਸਿਰ ਨਾ ਫਸਾ, ਚਲ ਜਾਣ ਦੇ

ਸੌ ਵਾਰੀਂ ਸੀ ਰੋਕਿਆ , ਮੈਂ ਤੈਨੂ, ਬੰਦਿਆਂ ਦੀ ਤਰਾਂ
ਮੌਤ ਨੂੰ ਹੁਣ ਆਪਣੀ,  ਤੂੰ ਨਾ ਬੁਲਾ, ਚਲ ਜਾਣ ਦੇ

ਫੇਰ ਨਾਂ ਆਖੀਂ, ਕੇ ਮੈਨੂ, ਸਾਹ੍ਬ ਜਿਆ ਨਹੀ ਲੱਗਿਆ
ਆਈਂ ਨਾ ਨਜ਼ਰੀਂ ਮੈਨੂ, ਹੋ ਜਾ ਦਫਾ, ਚਲ ਜਾਣ ਦੇ

ਪਰ ਜੇ ਤੈਨੂ , ਸ਼ੌਂਕ ਹੈ, ਬਾਰੂਦ ਦੇ ਨਾਲ ਖੇਡਣੇ ਦਾ
ਡਰ ਨਾ ਫਿਰ ਬਾਰੂਦ ਤੋਂ, ਕਰ ਟਾਕਰਾ, ਚੱਲ ਜਾਣ ਦੇ

Sunday, December 9, 2012

ਅਗਰ ਝੂਠੇ ਨਹੀਂ ਹੋ ਤੋ ਉਛਲਤੇ ਕਿਓਂ ਹੋ


ਇਕ ਜ਼ਰਾ ਸੀ ਬਾਤ ਪੇ ਮਚਲਤੇ ਕਿਓਂ ਹੋ
ਅਗਰ ਝੂਠੇ ਨਹੀਂ ਹੋ ਤੋ ਉਛਲਤੇ ਕਿਓਂ ਹੋ

ਤੁਮ ਹੀ ਹੋ ਨਾ ਜਿਸਨੇ ਮੁਝੇ ਦੋਸ੍ਤ ਕਹਾ ਹੈ
ਕਾਮਯਾਬੀ ਮੇਰੀ ਪੇ ਫਿਰ ਜਲਤੇ ਕਿਓਂ ਹੋ

ਵਕ੍ਤ ਰਹਤੇ ਹਾਥ ਪੇ ਹਾਥ ਰਖ ਬੈਠੇ ਰਹੇ
ਵਕ੍ਤ ਨਿਕਲਨੇ ਪਰ ਹਾਥ ਮਲਤੇ ਕਿਓਂ ਹੋ

ਜਿਸ ਰਸਤੇ ਪੇ ਉਸਕਾ ਘਰ ਨਹੀਂ ਆਤਾ
ਐਸੇ ਰਸਤੇ ਪੇ ਫਿਰ ਚਲਤੇ ਕਿਓਂ ਹੋ

ਖ਼ੁੱਦਾਰ ਹੋ ਤੋ ਹਕ਼ ਕੋ ਛੀਨ ਲੋ ਤੁਮ
ਕਿਸੀਕੇ ਟੁਕੜੋਂ ਪੇ ਯੂੰ ਪਲਤੇ ਕਿਓਂ ਹੋ

Sunday, November 18, 2012

ਅਸੀਂ ਓਹਤੇ ਮਰਦੇ ਹਾਂ, ਓ ਮੰਨੇ ਨਾਂ ਮੰਨੇ


ਓਹਨੂ ਵੇਖ ਕੇ ਦਿਲ ਵਿਚ ਫੁੱਟਦੇ ਨੇ
ਅਹਿਸਾਸ ਜੀ ਵੰਨ ਸੁਵੰਨੇ
ਅਸੀਂ ਓਹਤੇ ਮਰਦੇ ਹਾਂ, ਓ ਮੰਨੇ ਨਾਂ ਮੰਨੇ

ਦਿਲ ਦਰਿਆ ਬਣ ਗਿਆ ਏ ਮੈਂ ਤਰਦਾ ਜਾਂਦਾ ਹਾਂ
ਓ ਹੱਸੀ ਜਾਂਦੇ ਨੇ ਮੈਂ ਮਰਦਾ ਜਾਂਦਾ ਹਾਂ
ਬਾਹ ਫੜ ਕੇ ਸਾਡਾ ਸੱਜਣ ਕਦ
ਸਾਨੂ ਲਾਊਗਾ ਬੰਨੇ
ਅਸੀਂ ਓਹਤੇ ਮਰਦੇ ਹਾਂ, ਓ ਮੰਨੇ ਨਾਂ ਮੰਨੇ

ਹੱਸ ਕੇ ਹਾਂ ਕਹਿ ਗਿਆ ਸੀ ਇੱਕ ਸ਼ਖਸ ਹਸੀਨ ਜਿਹਾ
ਓਦੋਂ ਦਾ ਲੱਗਦਾ ਏ ਅਸਮਾਨ ਜ਼ਮੀਨ ਜਿਹਾ
ਹੁਣ ਰੂਟ ਬਣ ਗਿਆ ਏ ਚੰਡੀਗੜ੍ਹ ਤੋਂ ਖੰਨੇ
ਅਸੀਂ ਓਹਤੇ ਮਰਦੇ ਹਾਂ, ਓ ਮੰਨੇ ਨਾਂ ਮੰਨੇ

ਇਕਰਾਰ ਮੁਹੱਬਤਾਂ ਦਾ ਮੇਰੇ ਦਿਲ ਤੇ ਤੂੰ ਲਿਖਿਆ
ਇਂਗ੍ਲੀਸ਼ ਦੀ ਕਾਪੀ ਵਿਚ ਤੇਰਾ "I LOVE YOU " ਲਿਖਿਆ
ਮੈਂ ਸਾਂਭ ਕੇ ਰੱਖੇ ਨੇ ਉਹ ਕਾਪੀ ਦੇ ਪੰਨੇ
ਅਸੀਂ ਓਹਤੇ ਮਰਦੇ ਹਾਂ, ਓ ਮੰਨੇ ਨਾਂ ਮੰਨੇ

ਜਦੋਂ ਇਸ਼ਕ਼ ਕਰ ਲਿਆ ਏ, ਅੰਜਾਮ ਤੋਂ ਕੀ ਡਰਨਾ
ਸੂਰਜ ਨਾਲ ਯਾਰੀ ਏ, ਫੇਰ ਸ਼ਾਮ ਤੋਂ ਕੀ ਡਰਨਾ
ਬਸ ਕਰਾਂ ਦੁਆਵਾਂ ਕੋਈ ਕੈਦੋਂ ਸੁਪਨੇ ਨਾਂ ਭੰਨੇ
ਅਸੀਂ ਓਹਤੇ ਮਰਦੇ ਹਾਂ, ਓ ਮੰਨੇ ਨਾਂ ਮੰਨੇ

ਉਂਜ ਇਸ਼ਕ਼ ਤਾਂ ਔਖਾ ਨਹੀਂ ਜਿਹਨੇ ਕਰਨਾ ਸਿੱਖ ਲਿਆ
ਜੈਲੀ ਜਿੱਤਦਾ ਓਹੀ ਹੈ ਜਿਹਨੇ ਹਰਨਾ ਸਿੱਖ ਲਿਆ
ਕਿਸਮਤ ਨਾਲ ਮਿਲਦੇ ਨੇ ਓਹ ਚੂਰੀ ਦੇ ਛੰਨੇ
ਅਸੀਂ ਓਹਤੇ ਮਰਦੇ ਹਾਂ, ਓ ਮੰਨੇ ਨਾਂ ਮੰਨੇ

ਹਮ ਬਦਨਾਮ ਹੈਂ ਬਾਜ਼ਾਰੋਂ ਮੇਂ ਆਤੇ ਹੈਂ


ਹਮ ਬਦਨਾਮ ਹੈਂ ਬਾਜ਼ਾਰੋਂ ਮੇਂ ਆਤੇ ਹੈਂ
ਵੋ ਮਸ਼ਹੂਰ ਹੈ ਅਖਬਾਰੋਂ ਮੇ ਆਤੇ ਹੈਂ

ਵੋ ਜਾਕਰ ਮਯਖਾਨੇ ਭੀ ਨੇਕ ਨੀਅਤ ਹੈਂ
ਹਮ ਮੰਦਿਰ ਜਾਤੇ ਹੈਂ, ਗੁਨੇਹਗਾਰੋਂ ਮੇਂ ਆਤੇ ਹੈਂ

ਚੋਰ ਉਚੱਕੌਂ ਕੀ ਇੱਜ਼ਤ ਕਰਨਾ ਸੀਖ ਲੋ
ਐਸੇ ਹੀ ਲੋਕ ਸਰਕਾਰੋਂ ਮੇਂ ਆਤੇ ਹੈਂ

ਗੁਲਸ਼ਨ ਕੀ ਸੁਧ ਕੋਈ ਪਤਝੜ ਮੇ ਲੇ ਲੋ
ਖੁਦਗਰਜ਼ ਹੈਂ ਜੋ ਬਹਾਰੋਂ ਮੇਂ ਆਤੇ ਹੈਂ

ਖਤਰਾ ਹੈ ਜਿਨਸੇ ਮੇਰੀ ਜਾਨ ਕੋ
ਐਸੇ ਇਨਸਾਨ ਮੇਰੇ ਯਾਰੋਂ ਮੇਂ ਆਤੇ ਹੈਂ ...................Zaildar Pargat Singh

Tuesday, November 6, 2012

ਜਦ ਤੂੰ ਰੁੱਸ ਜਾਏਂ ਦਿਲ ਮੇਰਾ ਗਮਗੀਨ ਜਿਹਾ ਹੋ ਜਾਂਦਾ ਏ


ਜਦ ਤੂੰ ਰੁੱਸ ਜਾਏਂ ਦਿਲ ਮੇਰਾ ਗਮਗੀਨ ਜਿਹਾ ਹੋ ਜਾਂਦਾ ਏ
ਸ਼ਹਿਦ ਦੇ ਵਰਗਾ ਮੌਸਮ ਵੀ ਨਮਕੀਨ ਜਿਹਾ ਹੋ ਜਾਂਦਾ ਏ

ਛੋਟੇ ਛੋਟੇ ਦੁੱਖ ਸੱਜਣਾ ਫੇਰ ਲੱਗਦੇ ਵਾਂਗ ਪਹਾੜਾਂ ਦੇ
ਸ਼੍ਰੀ ਲੰਕਾ ਜਿਹਾ ਫੱਟ ਸੱਜਣਾ ਫੇਰ ਚੀਨ ਜਿਹਾ ਹੋ ਜਾਂਦਾ ਏ

ਤੇਰੇ ਸੰਦਲੀ ਹੱਥਾਂ ਦੀ ਜਦ ਛੋਹ ਮੇਰੇ ਹੱਥ ਨੂੰ ਮਿਲਦੀ ਏ
ਆਪਣੇ ਜ਼ਿੰਦਾ ਹੋਣ ਤੇ ਫੇਰ ਯਕੀਨ ਜਿਹਾ ਹੋ ਜਾਂਦਾ ਏ

ਪਾਟੀ ਹੋਈ ਜੀਨ ਵੀ ਫੱਬਦੀ ਏ ਜਦ ਸੱਟ ਇਸ਼੍ਕ਼ ਦੀ ਵੱਜਦੀ ਏ
ਫਿਰ ਜੈਲੀ ਵਰਗਾ ਦੇਸੀ ਵੀ ਸ਼ੌਕੀਨ ਜਿਹਾ ਹੋ ਜਾਂਦਾ ਏ

Sunday, October 21, 2012

ਖੂਨ ਕੀ ਸਿਆਹੀ ਅਗਰ ਨਾ ਭਰ ਸਕੋ ਕਾਯਰੋ ਕਲਮੇਂ ਉਠਾਨਾ ਛੋੜ ਦੋ


ਮੁਸ਼ਕਿਲੋਂ ਸੇ ਥਰਥਾਰਨਾ ਛੋੜ ਦੋ
ਡਰ ਕੇ ; ਬਹਾਨੇ ਬਨਾਨਾ ਛੋੜ ਦੋ

ਜੋ ਤੇਰੀ ਔਕਾਤ ਹੈ ਮੈਂ ਜਾਨਤਾ ਹੂੰ
ਫਾਲਤੂ ਬਾਤੇਂ ਬਨਾਨਾ ਛੋੜ ਦੋ

ਯਾਂ ਤੋਂ ਮੇਰੇ ਸੰਗ ਲੜੋ ਤੁਮ ਮੌਤ ਸੇ
ਯਾਂ ਮੁਝਸੇ ਤੁਮ ਨਜ਼ਰੇ ਮਿਲਾਨਾ ਛੋੜ ਦੋ

ਯਾਂ ਤੋਂ ਭੂਲੋ ਪਾਂਵ ਕੇ ਛਾਲੋਂ ਕੋ ਤੁਮ
ਯਾਂ ਯਹਾਂ ਪੇ ਆਨਾ ਜਾਨਾ ਛੋੜ ਦੋ

ਦਹਸ਼ਤੋਂ ਕੇ ਮੁਲਕ ਮੇਂ ਹੋ ਜਾ ਰਹੇ
ਯੂੰ ਕਰੋ ਤੁਮ ਮੁਸਕੂਰਾਨਾ ਛੋੜ ਦੋ

ਬੇਘਰੋਂ ਸੀ ਜ਼ਿੰਦਗੀ ਕਾ ਲੁੱਤਫ ਲੋ
ਗੁਮ ਹੋ ਜਾਓ, ਆਸ਼ੀਆਨਾ ਛੋੜ ਦੋ

ਹੱਕ ਸੇ ਮਾਂਗੋਂ ਹੱਕ ਤੁਮ੍ਹਾਰਾ ਜੋ ਭੀ ਹੈ
ਉਠ ਭੀ ਜਾਓ ਗਿੜਗਿੜਾਨਾ ਛੋੜ ਦੋ

ਖੂਨ ਕੀ ਸਿਆਹੀ ਅਗਰ ਨਾ ਭਰ ਸਕੋ
ਕਾਯਰੋ ਕਲਮੇਂ ਉਠਾਨਾ ਛੋੜ ਦੋ

ਲਿਖਨਾ ਹੈ ਤੋ ਲਿਖ ਕੇ ਜਿਸਮੇਂ ਦਮ ਭੀ ਹੋ
ਵਰਨਾ ਯੂੰ ਕਲਮੇਂ ਘਿਸਾਨਾ ਛੋੜ ਦੋ

ਹਾਥ ਤੇਰੇ ਕਾਂਪਤੇ ਹੈਂ ਡਰ ਸੇ ਅਬ
ਯੂੰ ਨਹੀ ਲਗਤਾ ਨਿਸ਼ਾਨਾ ; ਛੋੜ ਦੋ

ਜ਼ਿਕਰ ਹੈ ਜਿਸਮੇਂ ਮੇਰੀ ਬਰਬਾਦੀ ਕਾ
ਛੋੜੋ ਭੀ ਅਬ ਵੋ ਫਸਾਨਾ ਛੋੜ ਦੋ





Thursday, October 11, 2012

ਓ ਮੰਦਰਾਂ ਚ ਲਬਦੇ ਨੇ ਤੇ ਤੂੰ ਅੰਦਰਾਂ ਚ ਰਹਿਨਾ ਏਂ


ਓ ਮਹਿਲਾਂ ਚ ਬੈਠੇ ਨੇ
ਤੇ ਤੂੰ ਕੰਦਰਾਂ ਚ ਰਹਿਣਾ ਏਂ
ਓ ਮੰਦਰਾਂ ਚ ਲਬਦੇ ਨੇ
ਤੇ ਤੂੰ ਅੰਦਰਾਂ ਚ ਰਹਿਨਾ ਏਂ

ਓਹਨਾਂ ਮੋਤੀ ਥਾਲ਼ ਭਰੇ
ਮੇਰੇ ਪੱਲੇ ਕਖ ਨਹੀਂ
ਜੇ ਕੁਜ ਦੇ ਕੇ ਮਿਲਦਾ ਏ
ਤੂੰ ਮੈਨੂ ਈ ਰੱਖ ਲਵੀਂ

ਤੂੰ ਬਕਸ਼ਣਹਾਰਾ ਹੈਂ
ਅਸੀਂ ਨੀਤੋਂ ਮੰਦੜੇ ਹਾਂ
ਸਾਡੇ ਤੇ ਮਿਹਰ ਕਰੀਂ
ਅਸੀਂ ਕਰਮਾਂ ਸੰਦੜੇ ਹਾਂ

ਮੈਨੂ ਗਲ ਨਾਲ ਲਾ ਲੈ ਤੂੰ
ਮੈਂ ਤੇਰੇ ਦਰ ਆਇਆ
ਮੈਂ ਭੁੱਲਿਆ ਭਟਕਿਆ ਸੀ
ਅੱਜ ਵਾਪਿਸ ਘਰ ਆਇਆ

ਮੈਂ ਮੰਨਦਾਂ ਉਂਜ ਤਾਂ ਮੈਂ
ਮਾਫੀ ਦੇ ਲਾਇਕ ਨਹੀਂ
ਪਰ ਤੈਨੂ ਭੁੱਲ ਜਾਵਾਂ
ਏਨਾ ਨਾਲਾਇਕ ਨਹੀਂ

ਮੱਤ ਦਾਤਾ ਬਕਸ਼ ਦਵੀਂ
ਮੈਨੂ ਅਕਲੋਂ ਅੰਨ੍ਹੇ ਨੂੰ
ਮੁਸ਼ਕਿਲ ਚੋਂ ਕੱਡ ਦੇਵੀਂ
ਹੱਥ ਪਕੜ ਕੇ ਬੰਨੇ ਨੂੰ

ਮੇਰਾ ਹਰ ਸਾਹ ਤੇਰਾ ਹੈ
ਮੇਰਾ ਪਰਵਾਰ ਤੇਰਾ
ਕੁਲ ਆਲਮ ਤੇਰਾ ਹੈ
ਸਾਰਾ ਸੰਸਾਰ ਤੇਰਾ

ਵੱਖੋ ਵੱਖ ਚੋਲੇ ਨੇ
ਵੱਖੋ ਵੱਖ ਝੰਡੇ ਨੇ
ਤੇਰੇ ਏਕੋਂਕਾਰਾਂ ਦੇ
ਓਹਨਾਂ ਹਿੱਸੇ ਵੰਡੇ ਨੇ

ਓ ਬਿਜ਼ਨਸ ਮੰਨਦੇ ਨੇ
ਧਰਮਾਂ ਦੀਆਂ ਖੇਡਾਂ ਨੂੰ
ਬੰਦੇ ਵੱਖ ਵੱਖ ਰੰਗ ਦਿੱਤੇ
ਜਿਓਂ ਰੰਗੀਏ ਭੇਡਾਂ ਨੂੰ

ਜੋ ਤੈਨੂ ਮਿਲ ਗਏ ਨੇ
ਖਬਰੇ ਓ ਕੈਸੇ ਨੇ
ਲੋਕੀਂ ਓਹਨੂੰ ਰੱਬ ਕਹਿੰਦੇ
ਜਿਹਦੇ ਹਥ ਪੈਸੇ ਨੇ

ਜਿਹਨੂੰ ਤੇਰਾ ਆਸਰਾ ਹੈ
ਓ ਕਦੋਂ ਰਾਹ ਤੋ ਡੋਲੇ ਨੇ
ਓ ਬੜੇ ਵਿਰਲੇ ਵਿਰਲੇ ਨੇ
ਜੋ ਤੇਰੇ ਹੱਕ ਵਿਚ ਬੋਲੇ ਨੇ

ਓਹਨੂ ਕਿਹ੍ੜਾ ਰੋਕ ਲਵੇ
ਜਿਹਨੂ ਤੇਰੀਆਂ ਰੱਖਾਂ ਨੇ
ਉਂਜ ਰਸਤਾ ਦੇਖ ਰਹੀਆਂ
ਲੱਖਾਂ ਕਾਤਲ ਅੱਖਾਂ ਨੇ

ਦੇਵੀਂ ਹਿਮੱਤਾਂ ਪੀਣ ਲਈ
ਤੇ ਜਜ਼ਬੇ ਖਾਣੇ ਨੂੰ
ਤੂੰ ਜੀਓਣੇ ਜੋਗਾ ਕਰ ਦੇਵੀਂ
ਜੈਲੀ ਮਰਜਾਨੇ ਨੂੰ

ਨਾਂ ਤੇਰੇ ਬਾਜੋ ਹੋਰ ਮੇਰਾ
ਕੋਈ ਦੂਜਾ ਰਾਹ ਹੋਵੇ
ਜਦੋਂ ਤੈਨੂ ਭੁੱਲ ਜਾਵਾਂ
ਮੇਰਾ ਆਖਰੀ ਸਾਹ ਹੋਵੇ
ਮੇਰਾ ਆਖਰੀ ਸਾਹ ਹੋਵੇ









Wednesday, October 10, 2012

ਮੈਂ ਮੰਗਾਂ ਤੇਰੇ ਦਰ ਤੋਂ ਮੈਂ ਤਾਂ ਤੇਰਾ ਮੰਗਤਾ


ਮੈਂ ਮੰਗਾਂ ਤੇਰੇ ਦਰ ਤੋਂ ਮੈਂ ਤਾਂ ਤੇਰਾ ਮੰਗਤਾ
ਮੈਂ ਰੋਮ ਰੋਮ ਮੇਰੇ ਜਿਸਮ ਦਾ ਤੇਰੇ ਰੰਗ ਵਿਚ ਰੰਗ ਤਾ

ਹੈ ਦੀਨ ਦੁਖੀ ਭੁੱਖੇ ਨੰਗੇ ਨੂੰ ਤੇਰਾ ਸਹਾਰਾ
ਦੇਵੇ ਰੋਟੀ ਟੁਕ ਤੇ ਆਸਰਾ ਤੇਰਾ ਗੁਰੂਦੁਆਰਾ

ਤੇਰੇ ਦਰ ਤੇ ਆ ਮੇਰੇ ਮਾਲਕਾ ਹਰ ਕੋਈ ਰੱਜੇ
ਤੇ ਸੁਣ ਸੁਣ ਤੇਰੀ ਬਾਣੀ ਦੁੱਖ ਦਰਿੱਦਰ ਭੱਜੇ

ਤੂੰ ਕੁੱਲ ਆਲਮ ਦਾ ਸ਼ਹਿਨਸ਼ਾਹ ਅਸੀਂ ਨੀਚ ਨਿਮਾਣੇ
ਸਾਨੂ ਚਰਨਾਂ ਦੇ ਵਿੱਚ ਰੱਖ ਲੈ ਅਸੀਂ ਤੇਰੇ ਨਿਆਣੇ

ਜੈਲਦਾਰ ਦੇ ਪਾਪ ਮਾਲਕਾ ਬਖਸ਼ੀਂ ਸਾਰੇ
ਸਾਨੂ ਅਕਲਹੀਣਿਆਂ ਨੂੰ ਵੀ ਲਾਦੇ ਪਾਰ ਕਿਨਾਰੇ

Thursday, October 4, 2012

------------ਕਵੀਸ਼ਰੀ ------------------


------------ਕਵੀਸ਼ਰੀ ------------------
ਉਸ੍ਤਾਦ ਬਾਬੂ ਰਜਬ ਅਲੀ ਖਾਨ ਦੀ ਤਰਜ਼ ਤੇ
------ਲਿਖ੍ਤੁਮ ਜੈਲਦਾਰ ਪਰਗਟ ਸਿੰਘ -----

ਬਾਣੀਏ ਦਾ ਸਾਹਬ ਮਾੜਾ
ਦਿਨ ਦਾ ਸ਼ਰਾਬ ਮਾੜਾ
ਟੁੱਟਿਆ ਖੂਆਬ ਮਾੜਾ
ਨਸ਼ਾ ਮਾੜਾ ਜੁਆਕਾਂ ਨੁੰ

ਠੰਡ ਵਿਚ ਸੱਟ ਮਾੜੀ
ਚਾਹ ਚ ਪੱਤੀ ਘੱਟ ਮਾੜੀ
ਜੈਲੀ ਵਾਹੀ ਵੱਟ ਮਾੜੀ
ਸ਼ੱਕ ਮਾੜਾ ਸਾਕਾਂ ਨੁੰ

ਘਰ ਵਿੱਚ ਫੁੱਟ ਮਾੜੀ
ਯਾਰਾਂ ਨਾਲ ਲੁੱਟ ਮਾੜੀ
ਨਹਿਰ ਜਾਵੇ ਟੁੱਟ ਮਾੜੀ
ਡੰਡਾ ਮਾੜਾ ਕੁੱਤੇ ਨੂੰ

ਸੋਨੇ ਵਿਚ ਖੋਟ ਮਾੜੀ
ਸੱਜਣਾਂ ਤੋਂ ਓਟ ਮਾੜੀ
ਅਮਲੀ ਨੂੰ ਤੋਟ ਮਾੜੀ
ਛੇੜੀਏ ਨਾ ਸੁੱਤੇ ਨੂੰ

ਮੌਤ ਦੀ ਨਿਊਜ਼ ਮਾੜੀ
ਕੁੜੀ ਕਨਫ਼ਿਊਜ਼ ਮਾੜੀ
ਉੱਡ ਗੀ ਫ਼ਿਊਜ਼ ਮਾੜੀ
ਨ੍ਹੇਰੇ ਮਾਰੋ ਟੱਕਰਾਂ

ਭਾਈ ਕੀਤਾ ਵੱਖ ਮਾੜਾ
ਨ੍ਹੇਰੇ ਲੱਗਾ ਕੱਖ ਮਾੜਾ
ਬੰਦਾ ਹੋਵੇ ਲੱਖ ਮਾੜਾ
ਲੈਣਾ ਕੀ ਏ ਫੱਕਰਾਂ

ਕੰਸ ਜੈਸਾ ਮਾਮਾ ਮਾੜਾ
ਆਂਵਦਾ ਉਲਾਹ੍ਮਾ ਮਾੜਾ
ਪਾਟਿਆ ਪਜਾਮਾ ਮਾੜਾ
ਚੈਨ ਵਿਚ ਫੱਸ ਕੇ

ਬੁਸ਼ ਨੂ ਓਸਾਮਾ ਮਾੜਾ
ਪਾਕ ਨੂ ਓਬਾਮਾ ਮਾੜਾ
ਛੋਹਰਟੇ ਨੂ ਯਾਮ੍ਹਾ ਮਾੜਾ
ਰੇਸਾਂ ਦਿੰਦੇ ਕੱਸ ਕੇ

ਬੁੱਢੇ ਵਰ੍ਹੇ ਠੰਡ ਮਾੜੀ
ਸ਼ੂਗਰ ਨੂ ਖੰਡ ਮਾੜੀ
ਬਾਬੂ ਲੱਗੀ ਕੰਡ ਮਾੜੀ
ਸਾਹਮਣੇ ਸ਼ਰੀਕਾਂ ਦੇ

ਆਲਸੀ ਮਨੁੱਖ ਮਾੜਾ
ਪੁੱਤਰਾਂ ਦਾ ਦੁੱਖ ਮਾੜਾ
ਜੱਟ ਨੂ ਸਿਆਪੇ ਮਾੜੇ
ਹੁੰਦੇ ਨੇ ਤਰੀਕਾਂ ਦੇ

ਬਹੁਤੀ ਕੀਤੀ ਚੌੜ ਮਾੜੀ
ਬਹੁਤੀ ਹੋਜੇ ਸੌੜ ਮਾੜੀ
ਹੁੰਦੀ ਬਹੁਤੀ ਕੌੜ ਮਾੜੀ
ਬਹੁਤੀ ਮਾੜੀ ਮਿਸ਼ਰੀ

ਦੀਨ ਸਾ ਸਰਾਪ ਮਾੜਾ
ਕਹਿੰਦੇ ਤੇਈਆ ਤਾਪ ਮਾੜਾ
ਜੈਲਦਾਰ ਆਪ ਮਾੜਾ
ਲਿਖਦਾ ਕਵੀਸ਼ਰੀ

Tuesday, October 2, 2012

ਚੰਨ ਜਦੋ ਰੁੱਸ ਜਾਂਦੈ ਤਾਰਿਆਂ ਦੇ ਨਾਲ ਬੜੀ ਮਾੜੀ ਹੁੰਦੀ ਏ ਵਿਚਾਰਿਆਂ ਦੇ ਨਾਲ


ਚੰਨ ਜਦੋ ਰੁੱਸ ਜਾਂਦੈ ਤਾਰਿਆਂ ਦੇ ਨਾਲ
ਬੜੀ ਮਾੜੀ ਹੁੰਦੀ ਏ ਵਿਚਾਰਿਆਂ ਦੇ ਨਾਲ

ਕੁਜ ਕੱਡ ਦਿੱਤੀ ਅਸੀਂ ਹੀਰੇ ਤੈਨੂ ਪੌਣ ਵਿਚ
ਕੁਜ ਕੱਡ ਦਿੱਤੀ ਤੈਨੂ ਆਪਣਾ ਬਨੌਨ ਵਿਚ
ਬਾਕੀ ਕੱਡ ਦੇਣੀ ਤੇਰੇ ਲਾਰਿਆਂ ਦੇ ਨਾਲ
ਚੰਨ ਜਦੋ ਰੁੱਸ ਜਾਂਦੈ ਤਾਰਿਆਂ ਦੇ ਨਾਲ

ਗੁੱਸਾ ਨਹੀਓਂ ਕਰੀਦਾ ਜੀ ਸੱਜਣਾਂ ਦੀ ਗੱਲ ਦਾ
ਅੱਜ ਮੰਨ ਜਾਉ ਜੇ ਓ ਰੁੱਸਿਆ ਏ ਕੱਲ ਦਾ
ਲੜੀਦਾ ਨੀ ਸੱਜਣਾਂ ਪਿਆਰਿਆਂ ਦੇ ਨਾਲ
ਚੰਨ ਜਦੋ ਰੁੱਸ ਜਾਂਦੈ ਤਾਰਿਆਂ ਦੇ ਨਾਲ

ਚੇਤਾ ਕਰ ਕੌਲਾਂ ਤੇ ਕਰਾਰਾਂ ਵਾਲੀ ਗੱਲ ਦਾ
ਵਾਦੇ, ਵਫਾ, ਰੋਸੇ ਤੇ ਪਿਆਰਾਂ ਵਾਲੀ ਗੱਲ ਦਾ
ਭਰਦੀ ਸੀ ਹਾਮੀ ਤੂੰ ਹੁੰਗਾਰਿਆਂ ਦੇ ਨਾਲ
ਚੰਨ ਜਦੋ ਰੁੱਸ ਜਾਂਦੈ ਤਾਰਿਆਂ ਦੇ ਨਾਲ

ਮੰਗ ਕੇ ਤਾਂ ਵੇਖੋ ਕਾਏਨਾਤ ਮਿਲ ਜਾਂਦੀ ਏ
ਡੁੱਬਣੇ ਦੇ ਡਰ ਤੋਂ ਨਿਜਾਤ ਮਿਲ ਜਾਂਦੀ ਏ
ਜੇ ਕਿਸ਼ਤੀ ਨੂ ਰੱਖੀਏ ਕਿਨਾਰਿਆਂ ਦੇ ਨਾਲ
ਚੰਨ ਜਦੋ ਰੁੱਸ ਜਾਂਦੈ ਤਾਰਿਆਂ ਦੇ ਨਾਲ

ਜੈਲੀ ਤੈਨੂ ਜ਼ਿੰਦਗੀ ਨਾ ਲੜਨਾ ਹੀ ਪੈਣਾ ਏ
ਜੇ ਤੂਰਨੈਂ ਤੂੰ ਸਿੱਧਾ ਪਹਿਲਾਂ ਖੜ੍ਨਾ ਹੀ ਪੈਣਾ ਏ
ਕਿੰਨਾ ਚਿਰ ਤੁਰੇਂਗਾ ਸਹਾਰਿਆਂ ਦੇ ਨਾਲ
ਚੰਨ ਜਦੋ ਰੁੱਸ ਜਾਂਦੈ ਤਾਰਿਆਂ ਦੇ ਨਾਲ

ਬੁੱਝ ਏਦਾ ਇਸ਼ਕ਼ੇ ਦੀ ਰਮਜ਼ ਮੈਂ ਜਾਣੀ ਸੀ
ਗੱਲਾਂ ਗੱਲਾਂ ਵਿਚ ਗੱਲ ਸਮਝ ਮੈਂ ਜਾਣੀ ਸੀ
ਦੱਸ ਦੇਂਦੀ ਮੈਨੂ ਜੇ ਇਸ਼ਾਰਿਆਂ ਦੇ ਨਾਲ
ਚੰਨ ਜਦੋ ਰੁੱਸ ਜਾਂਦੈ ਤਾਰਿਆਂ ਦੇ ਨਾਲ

ਯਾਦਾਂ ਵਿਚ ਬੈਠੀ ਏ ਗੁਆਚੀ ਤੂੰ ਕਿਓਂ ਝੱਲੀਏ
ਚੱਲ ਆਜਾ ਇਸ਼ਕ਼ੇ ਦੇ ਦੇਸ ਆਪਾਂ ਚੱਲੀਏ
ਸੋਚਾਂ ਵਾਲੀ ਪੀਂਘ ਦੇ ਹੁਲਾਰਿਆਂ ਦੇ ਨਾਲ
ਚੰਨ ਜਦੋ ਰੁੱਸ ਜਾਂਦੈ ਤਾਰਿਆਂ ਦੇ ਨਾਲ

ਦਿਲਾਂ ਦਾ ਦਿਲਾਂ ਦੇ ਨਾਲ ਕਰ ਦਵੀਂ ਸਾਕ ਤੂੰ
ਵੇਖੀਂ ਰੱਬਾ ਵੇਖੀਂ ਕਿਤੇ ਕਰੀਂ ਨਾ ਮਜ਼ਾਕ ਤੂੰ
ਜੈਲੀ ਜਹੇ ਇਸ਼ਕ਼ੇ ਦੇ ਮਾਰਿਆਂ ਦੇ ਨਾਲ
ਚੰਨ ਜਦੋ ਰੁੱਸ ਜਾਂਦੈ ਤਾਰਿਆਂ ਦੇ ਨਾਲ
ਬੜੀ ਮਾੜੀ ਹੁੰਦੀ ਏ ਵਿਚਾਰਿਆਂ ਦੇ ਨਾਲ

Friday, September 28, 2012

ਤੂੰ ਤਾਂ ਮੰਗਦੀ ਛੱਲੇ ਮੁੰਦੀਆਂ ; ਸਾਥੋਂ ਤਾਂ ਪਰ ਦੇ ਨੀ ਹੁੰਦੀਆਂ

ਪਾਸੇ ਹੋ ਨੀ ਬਦਲ ਗਈਂ ਏਂ
ਹੁਣ ਤੂੰ ਓਹ ਨੀ ਬਦਲ ਗਈਂ ਏਂ
ਪਹਿਲਾਂ ਵਾਂਗਰ ਜੈਲੀ ਦਾ ਹੁਣ
ਕਰਦੀ ਮੋਹ ਨੀ ਬਦਲ ਗਈ ਏਂ

ਤੂੰ ਤਾਂ ਮੰਗਦੀ ਛੱਲੇ ਮੁੰਦੀਆਂ
ਸਾਥੋਂ ਤਾਂ ਪਰ ਦੇ ਨੀ ਹੁੰਦੀਆਂ

ਮੇਰੀ ਤਾਂ ਔਕਾਤ ਹੈ ਛੋਟੀ
ਮੈਂ ਛੋਟਾ ਮੇਰੀ ਜ਼ਾਤ ਹੈ ਛੋਟੀ

ਤੇਰੀ ਮੰਗ ਹੈ ਮਹਿਲਾਂ ਵਾਲੀ
ਰਹਿਗੀ ਨਾਂ ਤੂੰ ਪਹਿਲਾਂ ਵਾਲੀ .......Zaildar Pargat Singh

Wednesday, September 26, 2012

ਮੈਂ ਜੀਹਦੇ ਵਿੱਚੋਂ ਨਿਕੱਲ ਗਿਆ , ਬਾਰੀਕ ਸੂਈ ਦਾ ਨੱਕਾ ਸੀ


ਅਸੀਂ ਜਿਸ ਮਾਸ਼ੂਕ ਦੇ ਆਸ਼ਿਕ ਹਾਂ ਓਹਦਾ ਮਿਲਣਾਂ ਤਾਂ ਪੱਕਾ ਸੀ
ਅਸੀਂ ਮੌਤ ਦੀ ਹਾਮੀ ਭਰਦੇ ਸੀ, ਜ਼ਿੰਦਗੀ ਨਾਲ ਕਾਹਦਾ ਧੱਕਾ ਸੀ

ਠੰਡੀ ਹਵਾ ਖੁਸ਼ੀ ਦੀ ਆਈ ਨਾ, ਗਮ ਵਾਲੀ ਕੰਧ ਦਾ ਡੱਕਾ ਸੀ
ਮੈਂ ਜੀਹਦੇ ਵਿੱਚੋਂ ਨਿਕੱਲ ਗਿਆ , ਬਾਰੀਕ ਸੂਈ ਦਾ ਨੱਕਾ ਸੀ

ਅਸੀਂ ਯਾਰ ਦੇ ਕੋਲੋਂ ਹਾਰ ਗਏ, ਭਾਵੇਂ ਹੱਥ ਵਿਚ ਸਾਡੇ ਯੱਕਾ ਸੀ
ਸਾਨੂ ਜਿਹਨੇ ਸੀ ਬਰਬਾਦ ਕੀਤਾ, ਓ ਜੈਲੀ ਸਾਡਾ ਸੱਕਾ ਸੀ

Saturday, September 22, 2012

ਤੂੰ ਪੱਟਿਆ ਜੈਲੀ ਅੱਖ ਦਾ ਏਂ


ਤੂੰ ਪੱਟਿਆ ਜੈਲੀ ਅੱਖ ਦਾ ਏਂ
ਅੱਖ ਕਿੱਥੇ ਕਿੱਥੇ ਰੱਖਦਾ ਏਂ
ਜੇ ਉੱਚੀ ਏ ਤਾਂ ਕੱਖ ਦਾ ਨਹੀਂ
ਜੇ ਨੀਵੀਂ ਏ ਤਾਂ ਲੱਖ ਦਾ ਏਂ

ਚਿਹਰੇ ਲੋਕਾਂ ਦੇ ਜੈਲੀ ਮਨਹੂਸ ਨਹੀ ਹੁੰਦੇ


ਸੱਚੇ ਯਾਰ ਯਾਰਾਂ ਤੋਂ ਜੀ ਮਾਯੂਸ ਨਹੀ ਹੁੰਦੇ
ਛੋਟੇ ਮੋਟੇ ਗੁੱਸੇ ਤਾਂ ਮਹਿਸੂਸ ਨਹੀ ਹੁੰਦੇ

ਜੇ ਠੋਕਰ ਖਾ ਕੇ ਡਿੱਗਿਐਂ ਗਲਤੀ ਤੇਰੀ ਹੋਵੇਗੀ
ਚਿਹਰੇ ਲੋਕਾਂ ਦੇ ਜੈਲੀ ਮਨਹੂਸ ਨਹੀ ਹੁੰਦੇ

ਕੇ ਖਾਕ ਚੋਂ ਪੈਦਾ ਹੋਣ ਲਈ ਜਜ਼ਬੇ ਨੇ ਚਾਹੀਦੇ
ਸੜਨੇ ਵਾਲੇ ਹਰ ਸਬ ਪੰਛੀ ਕੁਕਨੂਸ ਨਹੀ ਹੁੰਦੇ 

Friday, September 21, 2012


ਬੋਲਣ ਦਾ ਸਿੱਖ ਚੱਜ ਸੋਹਨਿਆ
ਅਕਲ ਵੱਡੀ ਕੇ ਮੱਜ ਸੋਹਨਿਆ
ਮੌਤ ਨੇ ਘੇਰਾ ਪਾ ਈ ਲੈਣਾ
ਜਿੰਨਾ ਮਰਜ਼ੀ ਭੱਜ ਸੋਹਨਿਆ

ਲਬ ਲੈ ਕੋਈ ਪੱਜ ਸੋਹਨਿਆ
ਸਾਂਭ ਕੇ ਰੱਖੀਂ ਲੱਜ ਸੋਹਨਿਆ
ਮੁਰ੍ਸ਼ਦ ਤੋਂ ਨਾ ਕੁਜ ਵੀ ਲੁਕਿਆ
ਜਿੰਨਾ ਮਰਜੀ ਕੱਜ ਸੋਹਨਿਆ........ਜੈਲਦਾਰ ਪਰਗਟ ਸਿੰਘ










Wednesday, September 5, 2012

अब हर जगह पे बस तू ही तू है


मकसद भी तू है
मंज़िल भी तू है
दरिया भी तू है
साहिल भी तू है
आसां भी तू है
मुश्किल भी तू है
तू ही अधूरा
मुकम्मल भी तू है
इस पल भी तू है
उस पल भी तू है
के मेरी साँसों मे
शामिल भी तू है
आज भी तू है
और कल भी तू है
अब हर जगह पे
बस तू ही तू है

Sunday, August 26, 2012

ਜਾਨਮ ਫੋਨ ਕਰ ਲੇਨਾ


ਕਭੀ ਮੇਰੀ ਯਾਦ ਆ ਜਾਏ ਤੋ ਜਾਨਮ ਫੋਨ ਕਰ ਲੇਨਾ
ਕਭੀ ਤੇਰਾ ਦਿਲ ਜੋ ਘਬਰਾਏ ਤੋ ਜਾਨਮ ਫੋਨ ਕਰ ਲੇਨਾ

ਜੋ ਨਾ ਸਮਝਾ ਹੀ ਤੂ ਪਾਏ  ਨਾ ਖੁਦ ਤੂ ਗਰ ਸਮਝ ਪਾਏ
ਜੋ ਕੁਛ ਭੀ ਨਾ ਸਮਝ ਆਏ ਤੋ ਜਾਨਮ ਫੋਨ ਕਰ ਲੇਨਾ

ਤੇਰੇ ਖੁਆਬੋਂ ਕੇ ਫੂਲੋਂ ਪਰ ਜੋ ਯਾਦੋਂ ਕੀ ਕੋਈ ਤਿਤਲੀ
ਕੇ ਛੂ ਕਰਕੇ ਚਲੀ ਜਾਏ ਤੋ ਜਾਨਮ ਫੋਨ ਕਰ ਲੇਨਾ

ਤੇਰੀ ਸਾਂਸੋਂ ਕੀ ਜਬ ਇਸ ਸਰਜ਼ਮੀ ਪੇ ਸਰਸਰਾਹਟ ਹੋ
ਜੋ ਤੇਰਾ ਚੈਨ ਉੜ ਜਾਏ ਤੋ ਜਾਨਮ ਫੋਨ ਕਰ ਲੇਨਾ

ਕੇ ਜਬ ਬਾਰਿਸ਼ ਕੇ ਬੂੰਦੇ ਰੁਖ਼ ਪੇ ਆ ਕਰਕੇ ਠਹਿਰ ਜਾਏਂ
ਯਾ ਆਖੇਂ ਨਮ ਜੋ ਹੋ ਜਾਏਂ ਤੋ ਜਾਨਮ ਫੋਨ ਕਰ ਲੇਨਾ

ਕੇ ਤੇਰੇ ਅਕ੍ਸ ਪੇ ਇਕ ਸ਼ਕਸ ਕਾ ਜਬ ਨਕਸ਼ ਬਣ ਜਾਏ
ਤੂੰ ਖੁਦ ਕੋ ਭੂਲ ਜਬ ਜਾਏ ਤੋ ਜਾਨਮ ਫੋਨ ਕਰ ਲੇਨਾ

ਖੁਸ਼ੀ ਕੋ ਬਾਂਟਨੇ ਕੋ ਜਬ ਲਗੇ ਸਾਰਾ ਜਹਾਂ ਛੋਟਾ
ਤੇਰੀ ਦੁਨੀਆ ਸਿਮਟ ਜਾਏ ਤੋ ਜਾਨਮ ਫੋਨ ਕਰ ਲੇਨਾ

ਨਾ ਮਿਸ ਕਾਲ ਕਰਕੇ ਸੋਚਨਾ ਮੈਂ ਫੋਨ ਕਰਲੂਂਗਾ
ਨਹੀਂ ਪੈਸੇ ਹੈਂ ਡਲਵਾਏ ਕੇ ਜਾਨਮ ਫੋਨ ਕਰ ਲੇਨਾ

Friday, August 17, 2012

ਥਾਂ ਥਾਂ ਤੇ ਖੁੱਲ ਗਏ ਨੇ ਅਜ ਕਲ ਧਰਮ ਦੇ ਠੇਕੇ


ਥਾਂ ਥਾਂ ਤੇ ਖੁੱਲ ਗਏ ਨੇ ਅਜ ਕਲ ਧਰਮ ਦੇ ਠੇਕੇ
ਬੰਨ ਕੇ ਬੋਰੀ ਬਿਸਤਰ ਰੱਬ ਜੀ ਤੁਰ ਜਾਓ ਪੇਕੇ

ਸਰਬ ਕਮੇਟੀ ਮੇਂਬਰਾਂ ਦੇ ਹਿੱਸੇ ਬਣ ਜਾਂਦੇ
ਭਾਵੇਂ ਇੱਕ ਰਪਈਏ ਦਾ ਵੀ ਕੋਈ ਮੱਥਾ ਟੇਕੇ

ਆ ਰਾਧਾ ਸੁਆਮੀ, ਸਚੇ ਸੌਦੇ, ਨਾਮਧਾਰੀਏ
ਕੋਈ ਮੇਰੇ ਵਰਗਾ ਹੋਵੇ ਤੇ ਹੱਡ ਡਾਹਡੇ ਸੇਕੇ

ਸੀਂਡ ਪੂੰਝਨੇ ਦੀ ਹਾਲੇ ਤਕ ਅਕਲ ਨਾ ਆਈ
ਬਣਦੇ ਫਿਰਦੇ ਜੈਲੀ ਵਰਗੇ ਧਰਮ ਦੇ ਢੇਕੇ

Tuesday, August 7, 2012

ਢਿੱਲੀ ਨਿੱਕਰ ਢਿੱਲੀ ਜੂੜੀ ਤੱਪੜ ਆਲਾ ਬਸਤਾ ਓਏ



ਪਾਲੀ ਦੇ ਹੱਥ ਵੇਖ ਕੇ ਟੀਕਾ ਮਝ ਪਟਾਗੀ ਕਿੱਲਾ ਓਏ
ਭੰਨ ਕੇ ਪਿੱਠੂ ਰੇਲ ਹੋ ਗਿਆ ਸਾਧੂ ਸਿੰਘ ਕਾ ਬਿੱਲਾ ਓਏ

ਬਾਬੇ ਕੀਤੀ ਲੌਸਮਿਂਟ ਮੱਸਿਆ ਦਾ ਪੱਕਿਆ ਲੰਗਰ ਜੀ
ਪਾਲੀ ਸਾਲਾ ਵਿੱਚੇ ਈ ਭੱਜ ਗਿਆ ਵਾਹ੍ਨ ਚ ਛਡ ਕੇ ਡੰਗਰ ਜੀ

ਭਰੀ ਟਰਾਲੀ ਪਿੰਡ ਵਾਲਿਆਂ ਹੇਠਾਂ ਧਰੀ ਪਰਾਲੀ ਜੀ
ਚਾਚੇ ਰੇਸ ਤੇ ਧਰਿਆ ਪੰਜਾ ਖੀਰ ਕੜਾਹ ਦੀ ਕਾਹਲੀ ਜੀ

ਜਨਤਾ ਬਾਹਲੀ ਸਾਬ ਨੂ ਕਾਹਲੀ ਕੋਈ ਪਤਾ ਨਾ ਲੱਗਿਆ ਬਈ
ਕਹਿੰਦੇ ਕੁਸ਼ਤੀ ਦੰਗਲ ਹੋਣਾ ਗੋਲ ਕਤਾਰਾ ਵੱਗਿਆ ਬਈ

ਵਿਚ ਦੀਵਾਨ ਦੇ ਬਾਹਿਗੇ ਜਾਕੇ ਲਾ ਸਹਾਰਾ ਥਮ ਦਾ ਬਈ
ਨਾਲ ਭੁਲੇਖੇ ਪਾ ਗਿਆ ਕੋਈ ਛਿੱਤਰ ਬਾਪੂ ਦਾ ਚੱਮ ਦਾ ਬਈ

ਢਿੱਲੀ ਨਿੱਕਰ ਢਿੱਲੀ ਜੂੜੀ ਤੱਪੜ ਆਲਾ ਬਸਤਾ ਓਏ
ਮਾਈ ਬੁੱਢੀ ਦੇ ਝਾਟੇ ਨਾਲੋਂ ਬੱਤੇ ਆਲਾ ਸਸਤਾ ਓਏ

Tuesday, July 17, 2012

ਤੂੰ ਫੇਸਬੂਕ ਤੇ ਰਹਿਣੀ ਏ ਸਾਨੂ ਖੇਤ ਬੰਨੇ ਤੋਂ ਵੇਹ੍ਲ ਨੀ


ਤੂੰ ਫੇਸਬੂਕ ਤੇ ਰਹਿਣੀ ਏ ਸਾਨੂ ਖੇਤ ਬੰਨੇ ਤੋਂ ਵੇਹ੍ਲ ਨੀ
ਤੇਰੀ ਭੱਜੇ ਬਹੁਤ ਸਕੂਟੀ ਨੀ ਮੈਂ ਕਰਾਂ ਬੁੱਲਟ ਦੀ ਰੇਲ ਨੀ

ਸਾਡੇ ਫੋਰ੍ਡ ਚ ਲੱਗੀ ਜੁ ਏਸ ਬੀ ਤੇ ਕਲੀ ਮਾਨਕ ਦੀ ਗੂੰਜਦੀ
ਅਸੀਂ ਚੇਲੇ ਆਂ ਧਰਮਿੰਦਰ ਦੇ ਨੀ ਤੂੰ ਫੈਨ ਆਂ ਟਾਮ ਕਰੂਜ਼ ਦੀ

ਨੀ ਤੂੰ ਕੋਕਾ ਕੋਲਾ ਭਾਲਦੀ ਅਸੀਂ ਲੱਸੀ ਦੇ ਸ਼ੌਕੀਨ ਨੀ
ਤੂੰ ਸ਼ਾਵਰ ਥੱਲੇ ਨਹੁੰਦੀ ਏ ਸਾਡੀ ਨਲਕੇ ਉੱਤੇ ਮਸ਼ੀਨ ਨੀ

ਨੀ ਤੇਰੀ ਡਬ੍ਲ੍ਯੂ ਡਬ੍ਲ੍ਯੂ ਏਫ ਦਾ ਹੋਊ ਅਂਡਰਟੇਕਰ ਕਿੰਗ ਨੀ
ਲੱਤ ; ਲੱਤ ਤੇ ਰੱਖ ਕੇ ਪਾੜਦੂ ਸਾਡਾ ਬਾਪੂ ਦਾਰਾ ਸਿੰਘ ਨੀ

ਤੂੰ ਸੁਣਦੀ ਜਸ੍ਟਨ ਬੀਬਰ ਨੂ ਤੇ ਰੱਖਦੀ ਆਇ ਫੋਨ ਨੀ
ਸਾਡੇ ਗਿਆਰਾਂਸੌ ਨੂ ਟਾਰ੍ਚ ਲੱਗੀ ਤੇ ਨੋਕੀਆ ਵਾਲੀ ਟੋੰਨ ਨੀ

ਤੇਰੀ ਯਾਰੀ ਗੋਰੇਆਂ ਕਾਲੇਆਂ ਨਾਲ ਅਸੀਂ ਜੈਲਦਾਰ ਦੇ ਯਾਰ ਨੀ
ਹੋਣੀ ਤੂੰ ਹਾਇ ਸੋਸਾਇਟੀ ਦੀ , ਅਸੀਂ ਪਿੰਡਾਂ ਦੇ ਸਰਦਾਰ ਨੀ





Friday, July 13, 2012

ਝੁਲਸਨੇ ਕੇ ਡਰ ਸੇ ਨਾ ਹਮਕੋ ਡਰਾਓ,,,,,, ਹਮ ਸੂਰਜ ਪਕੜਨੇ ਕਾ ਹੁਨਰ ਜਾਨਤੇ ਹੈਂ


ਝੁਲਸਨੇ ਕੇ ਡਰ ਸੇ ਨਾ ਹਮਕੋ ਡਰਾਓ
ਹਮ ਸੂਰਜ ਪਕੜਨੇ ਕਾ ਹੁਨਰ ਜਾਨਤੇ ਹੈਂ

ਹੋ ਆਂਧੀ ਯਾ ਤੂਫਾਨ ਯਾ ਸਰਦੀ ਯਾ ਗਰਮੀ
ਹੈ ਕੈਸੇ ਨਿਪਟਨਾ ਸ਼ਜ਼ਰ ਜਾਨਤੇ ਹੈਂ

ਮੁਹੱਬਤ ਕੇ ਜ਼ਖਮੋਂ ਨੇ ਹਮਕੋ ਰੁੱਲਾਇਆ
ਹੂਆ ਤੁਮਪੇ ਭੀ ਥਾ ਅਸਰ ਜਾਨਤੇ ਹੈਂ

ਕਿਆ ਫੁਟਪਾਥ ਪਰ ਹੈ ਸੋ ਜਾਨੇ ਕੀ ਕੀਮਤ
ਜੋ ਦੰਗੋਂ ਮੇਂ ਉਜੜੇ ਵੋ ਘਰ ਜਾਨਤੇ ਹੈਂ

ਕੇ ਜ਼ੁਲਫ਼ੋਂ ਮੇਂ ਉਨਕੀ ਮੇਰਾ ਦਿਲ ਹੈ ਅਟਕਾ
ਵੋ ਅਨ੍ਜਾਣ ਤੋ ਹੈਂ, ਮਗਰ ਜਾਨਤੇ ਹੈਂ .. ਜੈਲਦਾਰ


Monday, July 9, 2012

ਮੇਰੇ ਲਿਖੇ, ਮੇਰੇ ਕੁਜ ਪਸੰਦੀਦਾ ਸ਼ੇਰ


ਮੇਰੇ ਲਿਖੇ, ਮੇਰੇ ਕੁਜ ਪਸੰਦੀਦਾ ਸ਼ੇਰ
ਕਦੀ ਸਾਂਝੇ ਨਹੀ ਕੀਤੇ, ਅੱਜ ਕਰ ਰਿਹਾ ਹਾਂ
ਸੁਝਾਅ ਅਤੇ ਸਲਾਹ ਦੇਣੀ ਜੀ
*___________________________*
*___________________________*
ਮੇਰੀ ਡੂਬਣੇ ਕੀ ਚਾਹ ਪੂਰੀ ਹੀ ਨਾ ਹੋ ਸਕੀ
ਮਰਨੇ ਕੇ ਬਾਦ ਲਾਸ਼ ਫਿਰ ਭੀ ਤੈਰਤੀ ਰਹੀ
*___________________________*
ਮੇਰੇ ਦੋਸਤੋਂ ਕੀ ਲਿਸ੍ਟ ਮੇਂ ਹੈ ਆ ਰਹੀ ਕਮੀ
ਸਚ ਬੋਲਣਾ ਹੈ ਜਬ ਸੇ ਸ਼ੁਰੂ ਕਰ ਦਿਆ ਮੈਨੇ
*___________________________*
ਵੋ ਪਾਪ ਕੀ ਕਮਾਈ ਕੇ ਤੋਹਫੇ ਬਾਂਟ ਰਹੇ ਹੈਂ
ਜਿਸ ਸ਼ਾਖ ਪੇ ਬੈਠੇ ਉਸੇ ਹੀ ਕਾਟ ਰਹੇ ਹੈਂ
*___________________________*
ਕਦੀ ਜੇ ਇੰਜ ਹੋ ਜਾਏ ਤਾਂ ਕੀ ਹੋ ਜਾਏ ਮੈਂ ਕੀ ਦੱਸਾਂ
ਮੇਰੀ ਅੱਖਾਂ ਚੋਂ ਤੂੰ ਰੋਵੇਂ , ਤੇਰੇ ਬੁੱਲ੍ਹਾਂ ਚੋਂ ਮੈਂ ਹੱਸਾਂ
*_____________________________*
ਪਿੰਡ ਜਾਣਾਏ ਨਵੀਂ ਕਹਾਣੀ ਸੋਚ ਲਵਾਂ ਕੋਈ
ਮੈਨੂ ਪੂਛਣਗੇ ਕੇ ਸ਼ਹਿਰ ਚ ਲੋਕੀਂ ਕਿੰਨੇ ਚੰਗੇ ਸਨ ?
*________________________________*
ਜ਼ਮੀਨ ਅਸਮਾਨ ਵਿਕਦਾ ਏ, ਏਥੇ ਈਮਾਨ ਵਿਕਦਾ ਏ
ਤੂੰ ਕੇਰਾਂ ਲੈਣ ਵਾਲਾ ਬਣ ਕੇ ਹਿੰਦੁਸਤਾਨ ਵਿਕਦਾ ਏ
*________________________________*
ਦੌਲਤਾਂ ਨੇ ਕੰਨ ਵਿਨ੍ਹਾ ਸੋਨੇ ਦੇ ਨਾਲ ਸੀ ਭਰ ਲਾਏ
ਔਰ ਗਰੀਬੀ ਕੰਨ ਵਿਨ੍ਹਾ ਮਾਂਜੇ ਦਾ ਤੀਲਾ ਪਾ ਲਿਆ
*________________________________*
        ਲਿਖਤੂਮ ਜੈਲਦਾਰ ਪਰਗਟ ਸਿੰਘ
*________________________________*

Thursday, July 5, 2012

ਕੇ ਬੱਚੋਂ ਕੋ ਭੀ ਅਪਣੇ ਜੈਸਾ ਨਾ ਬਣਾ ਦੇਨਾ ਗਿਰੀ ਕਤਾਬ ਕੋ ਯੇ ਚੂਮ ਕਰ ਉਠਾਤੇ ਹੈਂ

ਕੇ ਬੱਚੋਂ ਕੋ ਭੀ ਅਪਣੇ ਜੈਸਾ ਨਾ ਬਣਾ ਦੇਨਾ
ਗਿਰੀ ਕਤਾਬ ਕੋ ਯੇ ਚੂਮ ਕਰ ਉਠਾਤੇ ਹੈਂ

ਤੇਰੀ ਮੇਰੀ ਕਾ ਇਨ੍ਹੇਂ ਖਾਸ ਮਾਲੁਮਾਤ ਨਹੀਂ
ਜੋ ਮਿਲੇ ਮਿਲ ਕੇ ਸਭੀ ਬਾਂਟ ਕਰਕੇ ਖਾਤੇ ਹੈਂ

ਹੈ ਇਨਕਾ ਤੋ ਜਹਾਂ ਬੜੋਂ ਕੀ ਸੋਚ ਸੇ ਭੀ ਬੜਾ
ਹਵਾ ਪੇ ਬੈਠ ਕਰ ਖੁਦਾ ਸੇ ਮਿਲਨੇ ਜਾਤੇ ਹੈਂ

ਇਨ੍ਹੇਂ ਮਾਸੂਮੀਅਤ ਤੋਹਫੇ ਮੇ ਮਿਲੀ ਕੁਦਰਤ ਸੇ
ਕਹੀਂ ਪੇ ਖੇਲਤੇ ਕਹੀਂ ਪੇ ਭੀ ਸੋ ਜਾਤੇ ਹੈਂ

ਕਿਨਾਰੇ ਪਰ ਹੈ ਆ ਜਾਤਾ ਇਨ੍ਹੇਂ ਮਿਲਣੇ ਕੇ ਲੀਏ
ਸਮੰਦਰ ਕੀ ਤਰਫ ਯੇ ਪਾਂਵ ਜਬ ਬਢ੍ਹਾਤੇ ਹੈਂ ............ ਜੈਲਦਾਰ

Wednesday, July 4, 2012

ਮੈਨੂ ਕਹਿੰਦੀ ਤੇਰੇ ਲਫ਼ਜ਼ਾਂ ਚ ਕਿਓਂ ਤਹੀਜ਼ੀਬ ਨਹੀ ਦਿੱਸਦੀ

ਮੈਨੂ ਕਹਿੰਦੀ ਤੇਰੇ ਲਫ਼ਜ਼ਾਂ ਚ ਕਿਓਂ ਤਹੀਜ਼ੀਬ ਨਹੀ ਦਿੱਸਦੀ
ਮੈਂ ਕਿਹਾ ਮੈਂ ਆਮ ਇੰਸਾਂ ਹਾਂ ਕੋਈ ਉਰਦੂ ਦਾ ਕੈਦਾ ਨਹੀਂ..........Zaildar

ਕਿਓਂ ਡਰਦਾ ਏ ਤੂੰ ਮੌਤ ਦੇ ਔਣੇ ਤੋਂ ਬੰਦਿਆ ਤੂੰ ਜ਼ਿੰਦਾ ਹੀ ਕਿੱਥੇ ਹੈਂ ਜਿਹੜਾ ਮਰ ਜਾਏਂਗਾ


ਕਿਓਂ ਡਰਦਾ ਏ ਤੂੰ ਮੌਤ ਦੇ ਔਣੇ ਤੋਂ ਬੰਦਿਆ
ਤੂੰ ਜ਼ਿੰਦਾ ਹੀ ਕਿੱਥੇ ਹੈਂ ਜਿਹੜਾ ਮਰ ਜਾਏਂਗਾ

ਖਾਲੀ ਰਹਿਕੇ ਹੋ ਸਕਦੈ ਤੂੰ ਤਰ ਜਾਵੇਂ
ਡੁੱਬ ਜਾਏਂਗਾ ਨੱਕੋ ਨੱਕ ਜੇ ਭਰ ਜਾਏਂਗਾ

ਜ਼ਿੰਦਾ ਨੂ ਤੇ ਚੈਨ ਤੈਨੂ ਕਦੇ ਆਇਆ ਹੀ ਨਹੀ
ਮਰ ਕੇ ਵੀ ਚੈਨ ਨਾ ਮਿਲਿਆ ਫੇਰ ਕਿਧਰ ਜਾਏਗਾ

ਤੇਰੀ ਹੋਂਦ, ਨਾ-ਹੋਂਦ ਦਾ ਕਿਹ੍ੜਾ ਫਰਕ ਹੈ ਪੈਣਾ
ਐਥੇ ਜੈਲੀ ਤੇਰੇ ਬਿਨ ਵੀ ਸਰ ਜਾਏਗਾ ......ਜੈਲਦਾਰ

Tuesday, July 3, 2012

....ਮੇਰੀ ਹਸਤੀ ਤਾਂ ਮੈਨੂ ਇੱਕ ਤਵਾਇਫ ਵਾਂਗ ਲੱਗਦੀ ਹੈ ਮਜ਼ਾ ਹਰ ਇੱਕ ਲੈਂਦਾ ਹੈ, ਮੁਹੱਬਤ ਇੱਕ ਵੀ ਨਹੀ ਕਰਦਾ


....ਮੇਰੀ ਹਸਤੀ ਤਾਂ ਮੈਨੂ ਇੱਕ ਤਵਾਇਫ ਵਾਂਗ ਲੱਗਦੀ ਹੈ
ਮਜ਼ਾ ਹਰ ਇੱਕ ਲੈਂਦਾ ਹੈ, ਮੁਹੱਬਤ ਇੱਕ ਵੀ ਨਹੀ ਕਰਦਾ

ਕੇ ਮੇਰੇ ਚਾਹੁਣ ਵਾਲੇ ਉਂਜ ਤਾਂ ਮੈਨੂ ਰੱਬ ਵੀ ਕਹਿੰਦੇ ਨੇ ; ਪਰ
ਤਸ਼ੱਦਦ ਹਰ ਕੋਈ ਕਰਦਾ ਹੈ ਇਬਾਦਤ ਇੱਕ ਵੀ ਨਹੀ ਕਰਦਾ

ਸਾਰੇ ਬਾਜ਼ਾਰ ਪੱਥਰ ਵੱਜ ਰਹੇ ਨੇ ਇਸ਼੍ਕ਼ ਦੇ ਸਿਰ ਵਿਚ
ਸਭੇ ਚੁਪ ਚਾਪ ਦੇਖਨ ਜੀ ਕੇ ਹਰ੍ਕਤ ਇੱਕ ਵੀ ਨਹੀ ਕਰਦਾ

ਕੇ ਜ਼ਖਮੀ ਦਿਲ ਨੂ ਹੱਥਾਂ ਤੇ ਮੈਂ ਚੁੱਕ ਪਿਆ ਭਾਲਦਾ ਮਰਹਮ
ਕੁਰੇਦਨ ਨੂ ਤਾਂ ਆ ਜਾਂਦੇ ਮੁਰਮਤ ਇੱਕ ਵੀ ਨਹੀ ਕਰਦਾ

ਜਿਹਦੀ ਸਰਕਾਰ ਹੈ ਓਹਦੇ ਹੀ ਹੱਕ ਵਿਚ ਫੈਸਲਾ ਹੋਣੈ
ਹਿਮਾਇਤ ਹਰ ਕੋਈ ਕਰਦੈ ਖਿਲਾਫਤ ਇੱਕ ਵੀ ਨਹੀ ਕਰਦਾ ..... ਜੈਲਦਾਰ

Wednesday, June 6, 2012

ਸੱਜ ਸੱਜ ਪੌਣ ਚੱਲੀ, ਤਿਤਲੀ ਵਿਔਹੁਣ ਚੱਲੀ, ਭੌਰੇ ਨਾਲ ਚੱਲੇ ਨੇ ਬਰਾਤ ਦੇ ਫੁੱਲ ਬਣਿਆ ਏ ਲਾੜਾ, ਕੰਡਿਆਂ ਨੂ ਹੋਵੇ ਸਾੜਾ, ਤਾਰੇ ਥੱਕੇ ਨਚ ਨਚ ਰਾਤ ਦੇ


ਸੱਜ ਸੱਜ ਪੌਣ ਚੱਲੀ, ਤਿਤਲੀ ਵਿਔਹੁਣ ਚੱਲੀ, ਭੌਰੇ ਨਾਲ ਚੱਲੇ ਨੇ ਬਰਾਤ ਦੇ
ਫੁੱਲ ਬਣਿਆ ਏ ਲਾੜਾ, ਕੰਡਿਆਂ ਨੂ ਹੋਵੇ ਸਾੜਾ, ਤਾਰੇ ਥੱਕੇ ਨਚ ਨਚ ਰਾਤ ਦੇ

ਸੱਜਰੀ ਸਵੇਰ ਸਿਰ ਸਿਹਰਾ ਏ ਸਜਾਇਆ ਹਾਰ ਮੋਤੀਆਂ ਦਾ ਪਾਇਆ ਏ ਤਰੇਲ ਜੀ
ਫੁੱਲੇ ਨੀ ਸਮੌਂਦੇ ਪੱਤੇ ਘੋੜੀਆਂ ਨੇ ਗੌਂਦੇ ਨਾਲੇ ਨੱਚ ਨੱਚ ਕਰਦੇ ਨੇ ਵੇਲ ਜੀ
ਸ਼ਗਨਾਂ ਦੀ ਥਾਲੀ ਨਾਲ ਕਲੀਆਂ ਸਜਾਲੀ ਕੰਢੇ ਗੋਟੇ ਨਾ ਸਜਾਏ ਨੇ ਪਰਾਤ ਦੇ
ਫੁੱਲ ਬਣਿਆ ਏ ਲਾੜਾ, ਕੰਡਿਆਂ ਨੂ ਹੋਵੇ ਸਾੜਾ, ਤਾਰੇ ਥੱਕੇ ਨਚ ਨਚ ਰਾਤ ਦੇ
ਸੱਜ ਸੱਜ ਪੌਣ ਚੱਲੀ...............

ਸੰਦਲੀ ਹਵਾਵਾਂ ਨੇ ਤਾਂ ਲਾਵਾਂ ਵੀ ਦੁਆਈਆਂ ਪੱਤੇ ਪਿੱਪ੍ਲਾਂ ਦੇ ਕਰਦੇ ਨੇ ਜਾਪ ਜੀ
ਬੈਠਾ ਪਰਵਾਰ ਵਿਚ ਮੱਥਾ ਮੱਥਾ ਰੋਈ ਜਾਂਦਾ ਵੇਖਿਆ ਮੈਂ ਤਿਤਲੀ ਦਾ ਬਾਪ ਜੀ
ਲਾੜੀ ਉੱਤੋਂ ਵਾਰ ਪਿਆ ਵੰਡਦਾ ਬਹਾਰ, ਵਿਚ ਬਾਗ ਨੂ ਜੋ ਮਿਲੀ ਏ ਖੈਰਾਤ ਦੇ
ਫੁੱਲ ਬਣਿਆ ਏ ਲਾੜਾ, ਕੰਡਿਆਂ ਨੂ ਹੋਵੇ ਸਾੜਾ, ਤਾਰੇ ਥੱਕੇ ਨਚ ਨਚ ਰਾਤ ਦੇ
ਸੱਜ ਸੱਜ ਪੌਣ ਚੱਲੀ...............

ਨਿੱਮ  ਦੀਆਂ ਪੱਤੀਆਂ ਤੇ ਨਿੱਮਾ ਨਿੱਮਾ ਮੀਹ ਜੋ ਪਿਆ ਕਣੀਆਂ  ਨੇ ਛੇੜ ਲਏ ਸਾਜ਼ ਜੀ
ਕੋਇਲ ਦੇ ਗੀਤ ਨੂ ਸੰਗੀਤ ਪਈ ਦਿੰਦੀ ਯਾਰੋ ਬੀਂਡੇਆਂ ਦੀ ਆਈ ਸੀ ਆਵਾਜ਼ ਵੀ
ਤਲੀ ਤੇ ਤਰੇਲ ਲੈਕੇ ਤੇਲ ਵਾਂਗ ਢਾਲਣੇ ਨੂ ਪੱਤੇ ਵੀ ਨੇ ਖੜੇ ਪਰਭਾਤ ਦੇ
ਫੁੱਲ ਬਣਿਆ ਏ ਲਾੜਾ, ਕੰਡਿਆਂ ਨੂ ਹੋਵੇ ਸਾੜਾ, ਤਾਰੇ ਥੱਕੇ ਨਚ ਨਚ ਰਾਤ ਦੇ
ਸੱਜ ਸੱਜ ਪੌਣ ਚੱਲੀ...............


ਉੱਡਗੇ ਖਿਆਲ ਖੰਬ  ਲਾਕੇ ਅਸਮਾਨੀਂ ਪੈਰ ਕਵਿਤਾ ਦਾ ਲੱਗੇ ਨਾ ਜ਼ਮੀਨ ਤੇ
ਜਾਂਦਾ ਜੈਲਦਾਰ ਵਾਰ ਵਾਰ ਬਲਿਹਾਰ ਫੁੱਲ ਤਿਤਲੀ ਦੇ ਜੋੜੇ ਜੀ ਹਸੀਨ ਤੇ
ਦੇਣ ਨੂ ਦੁਆਵਾਂ ਅਤੇ ਲੈਣ ਨੂ ਬਲਾਵਾਂ ਆਗੇ ਫੁੱਲ ਬੂਟੇ ਪੂਰੀ ਕਾਇਨਾਤ ਦੇ
ਫੁੱਲ ਬਣਿਆ ਏ ਲਾੜਾ, ਕੰਡਿਆਂ ਨੂ ਹੋਵੇ ਸਾੜਾ, ਤਾਰੇ ਥੱਕੇ ਨਚ ਨਚ ਰਾਤ ਦੇ
ਸੱਜ ਸੱਜ ਪੌਣ ਚੱਲੀ...............

Tuesday, May 29, 2012

ਮੇਰਾ ਤਾਂ ਯਾਰ ਰੱਬ ਵਰਗਾ, ਮੈਂ ਕੀ ਲੈਣਾ ਮਸੀਤਾਂ ਚੋਂ


ਮੇਰਾ ਤਾਂ ਯਾਰ ਰੱਬ ਵਰਗਾ, ਮੈਂ ਕੀ ਲੈਣਾ ਮਸੀਤਾਂ ਚੋਂ
ਕੇ ਤੱਕ ਮੇਰੀ ਨਜ਼ਰ ਨਾਲ ਤੂੰ, ਦਿੱਸੁਗਾ ਰੱਬ ਪਰੀਤਾਂ ਚੋਂ

ਕੇ ਮੈਂ ਆਸ਼ਿਕ ਹਾਂ ਜੇ ਮੈਂ ਪਾਗਲਾਂ ਜਹੀ ਗਲ ਕਰਦਾ ਹਾਂ
ਮੈਨੂ ਪਾਗਲ ਹੀ ਰਹਿਣ ਦਿਓ ਮੈਂ ਕੀ ਲੈਣ ਆ ਨਸੀਹਤਾਂ ਚੋਂ

ਕੇ ਮੈਂ ਆਸ਼ਿਕ ਹਾਂ ਦੌਲਤ ਇਸ਼੍ਕ ਦੀ ਮੈਂ ਸਾਂਭ ਰੱਖੀ ਏ
ਜਾ ਕਰਦੇ ਬੇਦਖਲ ਮੈਨੂ ਜ਼ਮਾਨੇ ਦੀ ਵਸੀਹਤਾਂ ਚੋਂ

ਕੇ ਆਸ਼ਿਕ ਨੂ ਸਿਵਾਏ ਦਰ੍ਦ ਦੇ ਕੁਜ ਹੋਰ ਮਿਲਿਆ ਨਹੀਂ
ਤੈਨੂ ਕੀ ਮਿਲ ਜਾਉ ਵੱਖਰਾ ਇਹਨਾਂ ਬੇਦਰ੍ਦ ਰੀਤਾਂ ਚੋਂ

ਓ ਤਾਂ ਮੁੱਦਤਾਂ ਤੋ ਤੇਰੀ ਰੂਹ ਦੇ ਸ਼ਹਿਰੀਂ ਵੱਸ ਰਿਹਾ ਹੋਣੈ
ਤੂੰ ਜੈਲੀ ਲਬਦਾ ਫਿਰਦਾ ਏ ਜਿਹ੍ਨੂ ਧਾਗੇ ਤਵੀਤਾਂ ਚੋਂ



Wednesday, May 16, 2012

ਇਹ ਇੱਕ ਕੈਸੇ ਰਿਸ਼ਤੇ ਦਾ ਆਗਾਜ਼ ਹੋ ਰਿਹਾ ਹੈ


ਇਹ ਇੱਕ ਕੈਸੇ ਰਿਸ਼ਤੇ ਦਾ ਆਗਾਜ਼ ਹੋ ਰਿਹਾ ਹੈ
ਕੋਈ ਹੌਲੀ ਹੌਲੀ ਮੇਰੇ ਤੋਂ ਨਾਰਾਜ਼ ਹੋ ਰਿਹਾ ਹੈ

ਉਂਜ ਕਹਿਣੇ ਨੂੰ ਤਾ ਦਿਲ ਮੇਰਾ ਵੀ ਵਾਹਵਾ ਖੁਸ਼ ਲਗਦੈ
ਪਰ ਅੰਦਰੋਂ ਅਂਦਰੀ ਜਾਣਦਾਂ ਮੈਂ ਨਾਸਾਜ਼ ਹੋ ਰਿਹਾ ਹੈ

ਉਂਜ ਤੂੰ ਤਾਂ ਮੇਰੀ ਸ਼ਕਸੀਅਤ ਨੂ ਕਰ ਮਸ਼ਹੂਰ ਰਿਹੈਂ
ਪਰ ਜੈਲੀ ਆਪਣੇ ਆਪ ਚ ਹੀ ਇੱਕ ਰਾਜ਼ ਹੋ ਰਿਹਾ ਹੈ




ਰੱਬਾ ਹਰ ਇੱਕ ਸ਼ਕਸ਼ ਦੀ ਜ਼ਿੰਦਗੀ ਚ, ਕੋਈ ਇੱਕ ਤਾਂ ਐਸਾ ਜ਼ਰੂਰ ਹੋਵੇ


ਰੱਬਾ ਹਰ ਇੱਕ ਸ਼ਕਸ਼ ਦੀ ਜ਼ਿੰਦਗੀ ਚ, ਕੋਈ ਇੱਕ ਤਾਂ ਐਸਾ ਜ਼ਰੂਰ ਹੋਵੇ
ਜਿਹਦਾ ਨਾਮ ਲਈਏ, ਰੂਹ ਖਿੜ ਜਾਵੇ ; ਜਿਹਦਾ ਨਾਮ ਲਈਏ ਤੇ ਸਰੂਰ ਹੋਵੇ

ਭਾਵੇਂ ਹੋਵੇ ਨਾ ਉੱਚਿਆਂ ਮਹਿਲਾਂ ਦਾ ਓਹ, ਭਾਵੇਂ ਉੱਕਾ ਵੀ ਨਾ ਮਸ਼ਹੂਰ ਹੋਵੇ
ਪਰ ਲੱਗੀਆਂ ਹੋਵੇ ਨਿਭੌਨ ਵਾਲਾ, ਜਿਹੜਾ ਚਾਹ ਕੇ ਵੀ ਨਾ ਦਿਲੋਂ ਦੂਰ ਹੋਵੇ

ਜਿਹ੍ਨੁ ਵੇਖ ਦੁੱਖ ਟੁੱਟ ਜੇ ਉਮਰਾਂ ਦਾ , ਜਿਹਦੀ ਛੋਹ ਨਾਲ ਖਤਮ ਨਾਸੂਰ ਹੋਵੇ
ਐਸਾ ਮਹਿਰਮ ਦਿਲਾਂ ਦਾ ਕਿਤੇ ਮਿਲ ਜਾਵੇ ਸਿਰ ਜੈਲੀ ਦੇ ਜਿਹਦਾ ਫਿਤੂਰ ਹੋਵੇ

Tuesday, May 15, 2012

ਕੱਲ੍ਹ ਸੁਪਨੇ ਚ ਆਈ ਇੱਕ ਸੋਹਣੀ ਪਰੀ ਸੀ


ਕੱਲ੍ਹ ਸੁਪਨੇ ਚ ਆਈ ਇੱਕ ਸੋਹਣੀ ਪਰੀ ਸੀ
ਓ ਜ਼ਿੰਦਗੀ ਹੀ ਸੀ ਜਾਂ ਫਿਰ ਜ਼ਿੰਦਗੀ ਜਹੀ ਸੀ

ਓ ਕੁਦਰਤ ਦੀ ਬੁੱਕਲ ਚ ਲਿਪਟੀ ਪਈ ਸੀ
ਨਿਹਾਇਤ ਹਸੀਂ ਪਰ ਓ ਪਰਦਨਸ਼ੀ ਸੀ

ਇਓਂ ਲੱਗਿਆ ਜਿਓਂ ਸਦੀਆਂ ਦੇ ਬੈਠੇ ਹਾਂ ਕੱਠੇ
ਉਂਜ ਆਈ ਮੇਰੇ ਕੋਲ ਘੜੀ ਦੋ ਘੜੀ ਸੀ

ਕੇ ਜਦ ਉਸਨੇ ਭਰ ਕੇ ਨਜ਼ਰ ਮੈਨੂ ਤੱਕਿਆ
ਘੜੀ ਕੁ ਤਾਂ ਕੁਦਰਤ ਵੀ ਸ਼ਰਮਾ ਗਈ ਸੀ

ਮੇਰੇ ਸੀਤੇ ਮੂਹ ਚੋਂ ਨਾ ਗੱਲ ਕੋਈ ਨਿਕਲੀ
ਮੇਰੀ ਚੁੱਪ ਨੂ ਵੀ ਓ ਪਰ ਸੁਣਦੀ ਪਈ ਸੀ

ਮੇਰੇ ਬਿਨ ਤੂੰ ਕਿੱਦਾਂ ਸੀ ਜ਼ਿੰਦਗੀ ਗੁਜ਼ਾਰੀ
ਬਸ ਏਹੋ ਸਵਾਲ ਹੀ ਓ ਪੁਛਦੀ ਰਹੀ ਸੀ

ਪਰ ਦੱਸਿਆ ਨਹੀ ਮੈਂ ਕਿੰਨਾ ਔਖਾ ਸੀ ਹੋਇਆ
ਤੇ ਕਿੰਨੀ ਕੁ ਪੀੜਾ ਤੇਰੇ ਲਈ ਸਹੀ ਸੀ

ਏ ਕਹਿਗੀ ਸੀ ਪਰਤਾਂਗੀ ਜਲਦੀ ਹੀ ਵਾਪਸ
ਪਤਾ ਨੀ ਇਹ ਕਹਿ ਕੇ ਓ ਕਿੱਦਰ ਗਈ ਸੀ

Sunday, May 13, 2012

ਤੂੰ ਦਿਲ ਨੂ ਕਰ੍ਲੈ ਵੱਡਾ ਘਰ ਤਾਂ ਨਿੱਕਾ ਵੀ ਚੱਲ ਜਾਏਗਾ


ਤੂੰ ਦਿਲ ਨੂ ਕਰ੍ਲੈ ਵੱਡਾ ਘਰ ਤਾਂ ਨਿੱਕਾ ਵੀ ਚੱਲ ਜਾਏਗਾ
ਸੱਚੇ ਸੌਦੇ ਨੂੰ ਤਾਂ ਖੋਟਾ ਸਿੱਕਾ ਵੀ ਚੱਲ ਜਾਏਗਾ

ਰੱਬ ਨੂ ਖੁਸ਼ ਰੱਖਣ ਲਈ ਤੈਨੂੰ ਭੇਸ ਬਨੌਨ ਦੀ ਲੋੜ ਨਹੀਂ
ਉਂਜ ਪੰਡਤ ਨੂ ਖੁਸ਼ ਕਰਨੇ ਨੂੰ ਤਾਂ ਟਿੱਕਾ ਵੀ ਚੱਲ ਜਾਏਗਾ

ਚੰਗੇ ਕੱਮ ਲਈ ਬਹੁਤੀਆਂ ਅਕਲਾਂ ਦੀ ਵੀ ਹੁੰਦੀ ਲੋੜ ਨਹੀਂ
ਤੂੰ ਨੀਤਾਂ ਨਾਲ ਪਲਾ ਦੇ ਮਿੱਠਾ ਫਿੱਕਾ ਵੀ ਚੱਲ ਜਾਏਗਾ

Thursday, May 10, 2012

ਤੈਨੂ ਭੇਜਿਆ ਮੈਂ ਪੁੱਤਰਾ ਵਦੇਸਾਂ ਨੂ, ਕੇ ਕੱਟ ਕੇ ਕਲੇਸਾਂ ਨੂ, ਪਿਓ ਦਿੰਦਾ ਏ ਤਸੱਲੀਆਂ


ਤੈਨੂ ਭੇਜਿਆ ਮੈਂ ਪੁੱਤਰਾ ਵਦੇਸਾਂ ਨੂ, ਕੇ ਕੱਟ ਕੇ ਕਲੇਸਾਂ ਨੂ, ਪਿਓ ਦਿੰਦਾ ਏ ਤਸੱਲੀਆਂ
ਹੋਇਆ ਫੇਰ ਕੀ ਜੇ ਘਰ ਮੁੱਕੇ ਆਟੇ ਨੇ, ਕੀ ਹੋਇਆ ਲੀੜੇ ਪਾਟੇ ਨੇ, ਗਰੀਬੀ ਖੂੰਜਾਂ ਮੱਲੀਆਂ

ਜੈਲਦਾਰਾ ਤੇਰੇ ਬਾਪ ਦੀ ਏਹ ਪਗੜੀ
ਹੁਣ ਪਹਿਲਾਂ ਜਿੰਨੀ ਰਹੀ ਨਾਂ ਏਹ ਤਗੜੀ
ਰੱਖੇ ਖੇਤ ਜਦੋਂ ਗਹਿਣੇ ਤੇਰੇ ਵੀਜ਼ੇ ਲਈ
ਓਸ ਵੇਲੇ ਮੇਰੇ ਨਾਲ ਬੜਾ ਝਗੜੀ
ਪੈਗੀ ਗਹਿਣੇ ਤੇਰੇ ਖੇਤ ਵਾਲੀ ਪਹੀ ਅਤੇ , ਮੋਡੇ ਦੇ ਵਾਲੀ ਕਹੀ ਤੇ ਬਲਦ ਦੀਆਂ ਟੱਲੀਆਂ
ਹੋਇਆ ਫੇਰ ਕੀ ਜੇ ਘਰ ਮੁੱਕੇ ਆਟੇ ਨੇ, ਕੀ ਹੋਇਆ ਲੀੜੇ ਪਾਟੇ ਨੇ, ਗਰੀਬੀ ਖੂੰਜਾਂ ਮੱਲੀਆਂ
ਤੈਨੂ ਭੇਜਿਆ ਮੈਂ .................

ਕਦੇ ਕਦੇ ਫੋਨ ਪਿੰਡ ਨੂ ਤੂੰ ਲਾ ਲਵੀਂ
ਸੁੱਖ ਸਾਂਦ ਵਾਲੀ ਖਬਰ ਸੁਣਾ ਲਵੀਂ
ਰਹਿੰਦੀ ਕਰਦੀ ਫਿਕਰ ਤੇਰੀ ਅਮੜੀ
ਰੋਟੀ ਟੈਮ ਨਾਲ ਪੁੱਤਰਾ ਵੇ ਖਾ ਲਵੀਂ
ਤੇਰੀ ਸੁੱਖ ਮੰਗਦੀ ਏ ਬੁੱਢੀ ਚਮੜੀ ਤੇ ਨਾਲੇ ਤੇਰੀ ਅਮੜੀ ਤੇ ਭੈਣਾਂ ਦੋਵੇਂ ਝੱਲੀਆਂ
ਹੋਇਆ ਫੇਰ ਕੀ ਜੇ ਘਰ ਮੁੱਕੇ ਆਟੇ ਨੇ, ਕੀ ਹੋਇਆ ਲੀੜੇ ਪਾਟੇ ਨੇ, ਗਰੀਬੀ ਖੂੰਜਾਂ ਮੱਲੀਆਂ
ਤੈਨੂ ਭੇਜਿਆ ਮੈਂ


ਹੰਜੂ ਸੁੱਕਦੇ ਨਾ ਵੇਖੇ ਤੇਰੀ ਹੀਰ ਦੇ
ਕਿਹ੍ੜਾ ਫ਼ਰਜ਼ ਨਿਭਾਊ ਐਥੇ ਵੀਰ ਦੇ
ਤੇਰੇ ਪਿੱਛੋਂ ਨੇ ਸ਼ਰੀਕ ਅੱਖਾਂ ਕੱਡ ਦੇ
ਸਦਾ ਸੁਨੀਦੇ ਨੇ ਤਾਹ੍ਣੇ ਵੀ ਮੰਢੀਰ ਦੇ
ਏਸ ਚੰਦਰੇ ਜ਼ਮਾਨੇ ਵਾਲੇ ਡਰ ਤੋਂ, ਨਾ ਨਿਕਲਨ ਘਰ ਤੋਂ ਵੇ ਧੀਆਂ ਐਥੇ ਕੱਲੀਆਂ
ਹੋਇਆ ਫੇਰ ਕੀ ਜੇ ਘਰ ਮੁੱਕੇ ਆਟੇ ਨੇ, ਕੀ ਹੋਇਆ ਲੀੜੇ ਪਾਟੇ ਨੇ, ਗਰੀਬੀ ਖੂੰਜਾਂ ਮੱਲੀਆਂ
ਤੈਨੂ ਭੇਜਿਆ ਮੈਂ ....................

ਖੇਤੀ ਕਰਨਾ ਤਾਂ ਕੱਲਿਆਂ ਦਾ ਕੱਮ ਨੀ
ਹੁਣ ਪਹਿਲਾਂ ਵਾਂਗ ਡਾਹਡਾ ਰਿਹਾ ਚੱਮ ਨੀ
ਰਹੀ ਉਮਰ ਮੇਰੀ ਨਾ ਕਹੀ ਵਾਹੁਣ ਦੀ
ਬੁੱਢੀ ਦੇਹੀ ਵਿਚ ਐਨਾ ਵੀ ਤਾਂ ਦੱਮ ਨੀ
ਕੋਈ ਕਰਦਾ ਨਾ ਰਾਖੀ ਤੇਰੇ ਬਾਦ ਵੇ ਨਾ ਬੀਜਦੇ ਕਮਾਦ ਵੇ ਤੇ ਨਾਹੀ ਲੌਂਦੇ ਛੱਲੀਆਂ
ਹੋਇਆ ਫੇਰ ਕੀ ਜੇ ਘਰ ਮੁੱਕੇ ਆਟੇ ਨੇ, ਕੀ ਹੋਇਆ ਲੀੜੇ ਪਾਟੇ ਨੇ, ਗਰੀਬੀ ਖੂੰਜਾਂ ਮੱਲੀਆਂ
ਤੈਨੂ ਭੇਜਿਆ ਮੈਂ ...............

ਜੈਲਦਾਰਾ ਭੁੱਲੀਏ ਨਾ ਕਦੇ ਮਾਪੇ ਓਏ
ਭਾਵੇਂ ਲੱਖਾਂ ਪੈਣ ਜਾਣ ਨੂ ਸਿਆਪੇ ਓਏ
ਛੱਡ ਰੱਬ ਨੂ ਤੂੰ ਅੱਮੀ ਨੂ ਮਨਾ ਲਵੀਂ
ਅੱਗੇ ਰੱਬ ਨੂ ਮਨਾ ਲੂ ਅੱਮੀ ਆਪੇ ਓਏ
ਤੇਰੀ ਅੱਮੀ ਅਤੇ ਅੱਬੇ ਦੀਆਂ ਅੱਖਾਂ ਸੀ  ,ਕੇ ਪਿੱਛੇ ਤੇਰੇ ਲੱਖਾਂ ਸੀ ਮੁਸੀਬਤਾਂ ਹੀ ਝੱਲੀਆਂ
ਹੋਇਆ ਫੇਰ ਕੀ ਜੇ ਘਰ ਮੁੱਕੇ ਆਟੇ ਨੇ, ਕੀ ਹੋਇਆ ਲੀੜੇ ਪਾਟੇ ਨੇ, ਗਰੀਬੀ ਖੂੰਜਾਂ ਮੱਲੀਆਂ
ਤੈਨੂ ਭੇਜਿਆ ਮੈਂ ...............

Monday, April 30, 2012

मिला ना एक भी इन्सा करोड़ों ही कमीनो में

मिली इंसानियत ना आसमाँ में ना ज़मीनों में
मिला ना एक भी इन्सा करोड़ों ही कमीनो में

हवा दे दे के भड़काते है वो हर इक चिंगारी को
भरे बारूद बैठें हैं वो नफ़रत की मशीनों में

मिटी तेरी जलन ना अब तलक इन शीत कमरों में
तूँ क्या जाने बड़ी ठंडक है मेहनत के पसीनों में

बुरा ना देखा ; बोला ना सुना बापू के थे बंदर
चली जब ज़ुल्म की आँधी बचा ना एक तीनों में

अगर कुर्सी की ताक़त का हमीं पे ज़ोर चलना था
के फिर जी जी क्यूँ करता तू वोटों के महीनों में

मिले हर मोड़ पर "जैली" तुझे ज़ख़्मों के बाज़ीगर
मिला ना एक भी हमदर्द जलसा-ए-हसीनों में

Friday, April 27, 2012

ਜੇ ਖਾਕ ਹਾਂ ਤੇ ਖਾਕ ਵਿਚ ਮਿਲਾ ਦਿਓ ਮੈਨੂ


ਹਾਂ ਰੌਸ਼ਨੀ ਅਸਮਾਨ ਵਿਚ ਵਰਤਾ ਦਿਓ ਮੈਨੂ
ਜੇ ਖਾਕ ਹਾਂ ਤੇ ਖਾਕ ਵਿਚ ਮਿਲਾ ਦਿਓ ਮੈਨੂ

ਜੇ ਖ਼ਾਬ ਹਾਂ ਤਾਂ ਖ਼ਾਬ ਨੂ ਬਸ ਖ਼ਾਬ ਰਹਿਣ ਦੋ
ਜੇ ਨੀਂਦ ਵਿਚ ਹਾਂ ਨੀਂਦ ਚੋਂ ਜਗਾ ਦਿਓ ਮੈਨੂ

ਬੀਮਾਰ ਹਾਂ ਤਾਂ ਮਰਜ਼ ਦੀ ਦਵਾ ਕਰੋ ਮੇਰੀ
ਮੈਂ ਪੀਣਾ ਚਾਹੁੰਦਾ ਹਾਂ ਤੁਸੀਂ ਪਲਾ ਦਿਓ ਮੈਨੂ

ਚੰਗਾ ਜੇ ਬੋਲਾਂ ਤਾਂ ਹੀ ਸੁਣਨਾ ਗੱਲ ਜੀ ਮੇਰੀ
ਮਾੜਾ ਜੇ ਬੋਲਾਂ ਜ਼ਿੰਦਾ ਹੀ ਦਫਨਾ ਦਿਓ ਮੈਨੂ

ਜੇ ਜ਼ਿੰਦਗੀ ਮਿਲਣਾ ਨਹੀ ਚਾਹੁੰਦੀ ਤਾਂ ਦਫਾ ਕਰੋ
ਤੁਸੀਂ ਮੌਤ ਨਾਲ ਹੀ ਰੂਬਰੂ ਕਰਵਾ ਦਿਓ ਮੈਨੂ

ਇਹ ਦਿਲ ਮੇਰਾ ਹੈ ਖੇਡਣੇ ਦੀ ਚੀਜ਼ ਨਹੀ ਕੋਈ
ਜੇ ਸਾਂਭ ਨਹੀ ਹੁੰਦਾ ਤਾਂ ਫਿਰ ਪਰ੍ਤਾ ਦਿਓ ਮੈਨੂ

ਜ਼ਿੰਦਗੀ ਨੂ ਲਬਦੇ ਲਬਦੇ ਜ਼ਿੰਦਗੀ ਖਰਚ ਹੋ ਚੱਲੀ
ਕਿੱਥੇ ਮਿਲੂ ਜ਼ਿੰਦਗੀ ਕੋਈ ਦੱਸ ਪਾ ਦਿਓ ਮੈਨੂ

ਨਿਆਣਾ ਹਾਂ ਕਿ ਬਸ ਇਕ ਕਲਮ ਤੇ ਕਾਗਜ਼ ਦਵੋ
ਨਹੀਂ ਦਹਿਸ਼ਤ ਫੈਲੌਨੀ, ਨਾਂ ਤੁਸੀਂ ਅਸਲਾ ਦਿਓ ਮੈਨੂ

ਕਿਓਂ ਜ਼ੁਲਮ ਦੇ ਅੱਗੇ ਮੈਂ ਗੋਡੇ ਟੇਕ ਲਾਂ ਆਪਣੇ
ਜੈਲੀ ਦੇ ਵਾਂਗਰ ਝੂਜਣਾ ਸਿਖਲਾ ਦਿਓ ਮੈਨੂ




Tuesday, April 24, 2012

ਕਿ ਐਥੇ ਮੰਦਰਾਂ ਦੇ ਵਿਚ ਸ਼ਰਾਬ ਮਿਲਦੀ ਹੈ


ਖੁਦਾ ਤਾਂ ਡਰ ਕੇ ਹੈ ਮੈਖਾਨਿਆਂ ਚ ਜਾ ਬੈਠਾ
ਕਿ ਐਥੇ ਮੰਦਰਾਂ ਦੇ ਵਿਚ ਸ਼ਰਾਬ ਮਿਲਦੀ ਹੈ

ਐਥੇ ਦਿਲ ਦੇ ਨਾਲੋਂ ਜਿਸ੍ਮ ਦੀ ਹੈ ਵਧ ਕੀਮਤ
ਸ਼ਰਾਫਤ ਕੌੜੀਆਂ ਦੇ ਵੀ ਹਿਸਾਬ ਮਿਲਦੀ ਹੈ

ਬੜਾ ਮੁਸ਼ਕਿਲ ਹੈ ਲਬਣਾ ਪਿਆਰ ਤੇ ਭਾਈਚਾਰਾ
ਪਰ ਨਫਰਤ, ਈਰਖਾ ਤਾਂ ਬੇਹਿਸਾਬ ਮਿਲਦੀ ਹੈ

ਮਿਲੂਗਾ ਅਣਖ ਦੀ ਸ਼ਮਸ਼ੀਰ ਨੂ ਵੀ ਜੰਗ ਲੱਗਿਆ
ਤੇ ਐਥੇ ਸੋਚ ਵੀ ਹੋਈ ਖਰਾਬ ਮਿਲਦੀ ਹੈ

ਕਿੱਥੇ ਵਿਰਸਾ ਗੁਆਚਾ ਹੈ, ਕਿਹ੍ੜਾ ਇਤਿਹਾਸ ਸਾਂਭੂ
ਕਬਾੜਖਾਨਿਆਂ ਦੇ ਵਿਚ ਰਬਾਬ ਮਿਲਦੀ ਹੈ

ਜਾ ਜੈਲਦਾਰਾ ਅੱਖਰਾਂ ਨਈ ਢਿੱਡ ਭਰਨਾ
ਰਪਈਏ ਪੰਜ ਚ ਸ਼ਾਇਰੀ ਦੀ ਕਿਤਾਬ ਮਿਲਦੀ ਹੈ

Saturday, April 21, 2012

ਅਸੀਂ ਅੱਗ ਲੌਣੀ ਐਹੋ ਜਹੇ ਹਿੰਦੋਸਤਾਨ ਨੂ

ਕੋਈ ਪੁੱਛੇ ਮੈਨੂ ਦੱਸਾਂ ਕਿਵੇਂ ਮਿਲੀ ਸੀ ਆਜ਼ਾਦੀ
ਖੁਦ ਬੈਠ ਕੁਰਸੀ ਤੇ ਸਾਨੂ ਕਹੋ ਅੱਤਵਾਦੀ
ਕਾਹਤੋਂ ਚੁਣ ਚੁਣ ਮਾਰੇ ਮੇਰੀ ਕੌਮ ਦੇ ਸਹਾਰੇ
ਪਗ ਕੇਸਰੀ ਨੂ ਯਾਰੋਂ ਵੇਖੀ ਮਹਿੰਗੀ ਪੈਂਦੀ ਖਾਦੀ
ਯਾਰੋ ਖਤਰਾ ਏ ਜਿਹਦੇ ਕੋਲੋਂ ਸਾਡੀ ਜਾਣ ਨੂ
ਅਸੀਂ ਅੱਗ ਲੌਣੀ ਐਹੋ ਜਹੇ ਹਿੰਦੋਸਤਾਨ ਨੂ

ਹੋਏ ਤੇਰੇ ਲਈ ਸ਼ਹੀਦ ਤੂੰ ਨਾ ਕੀਤੀ ਸੁਣਵਾਈ
ਅਸੀਂ ਫਾਂਸੀਆਂ ਨੂ ਐਵੇਂ ਰਹੇ ਚੁੰਮਦੇ ਸ਼ੁਦਾਈ
ਅਸੀਂ ਚੜੇ ਚਰਖੜੀਆਂ ਤੇ ਚੁੱਪ ਚਾਪ ਹੋਕੇ
ਤੁਸੀ ਚਰਖੇ ਘੁਮਾਏ ਫੋਟੋ ਨੋਟਾਂ ਤੇ ਲੁਆਈ
ਬੰਦ ਕਰੇ ਨਾਂ ਜੋ ਰਾਜਨੀਤੀ ਦੀ ਦੁਕਾਨ ਨੂੰ
ਅਸੀਂ ਅੱਗ ਲੌਣੀ ਐਹੋ ਜਹੇ ਹਿੰਦੋਸਤਾਨ ਨੂ

ਗੁਰਾਂ ਸੀਸ ਸੀ ਕਟਾਇਆ ਥੋਡੇ ਜੰਜੁਆਂ ਦੀ ਰਾਖੀ
ਕੌਮ ਖਾਲਸਾ ਬਿਠਾਈ ਥੋਡੇ ਹੰਜੂਆਂ ਦੀ ਰਾਖੀ
ਬਣੇ ਗਿਦੱੜਾਂ ਤੋਂ ਸ਼ੇਰ ਮੁੱਲ ਸਿਰਾਂ ਦਾ ਸੀ ਪਾਇਆ
ਕਾਹਤੋਂ ਸੌਲਾਂ ਸੌ ਨੜ੍ਹੀਨਵੇ ਦੀ ਭੁੱਲ ਗੇ ਵਿਸਾਖੀ
ਪੌਂਦਾ ਰਹਿੰਦਾ ਜਿਹੜਾ ਹੱਥ ਸਾਡੀ ਗਿਰੇਬਾਨ ਨੂੰ
ਅਸੀਂ ਅੱਗ ਲੌਣੀ ਐਹੋ ਜਹੇ ਹਿੰਦੋਸਤਾਨ ਨੂ

ਕਿਵੇਂ ਭੁੱਲ ਜਾਈਏ ਟੈਰ ਅਸੀਂ ਗਲਾਂ ਚ ਪੁਆਏ
ਸੁਬਹ ਕੱਮ ਨੂ ਗਏ ਜੋ ਮੁੜ ਪਰਤ ਨਾ ਆਏ
ਥੋਡੀ ਇੱਜ਼ਤਾਂ ਦੀ ਰਾਖੀ ਜਿਹਨਾਂ ਪੱਗਾਂ ਨਾਲ ਕੀਤੀ
ਓਹ੍ਨਾ ਪੱਗਾਂ ਦੇ ਹੀ ਤੁਸੀਂ ਸਾਡੇ ਕਫਨ ਸੁਆਏ
ਹੱਕ ਮੰਗਣੇ ਤੇ ਪੈਂਦਾ ਏ ਜੋ ਵੱਡ ਖਾਣ ਨੂ
ਅਸੀਂ ਅੱਗ ਲੌਣੀ ਐਹੋ ਜਹੇ ਹਿੰਦੋਸਤਾਨ ਨੂ

ਤੇਰੇ ਕੀਤੇ ਇਨ੍ਸਾਫ ਦੀ ਮੈਂ ਕੀਹਨੁ ਗੱਲ ਆਖਾਂ
ਤੇਰੇ ਡਾਕੂ ਵੀ ਆਜ਼ਾਦ ਸਾਡੇ ਸਿਘਾਂ ਨੂ ਸਲਾਖਾਂ
ਕਰ ਪਿੰਜਰੇ ਚ ਬੰਦ ਕਰੋ ਸ਼ੇਰ ਦਾ ਸ਼ਿਕਾਰ
ਖੁੱਲਾ ਛੱਡੋ ਫੇਰ ਦੱਸੂੰ ਕਿੱਦਾਂ ਪਾੜਦਾਏ ਖਾਖਾਂ
ਹੱਥ ਪਾਵੇ ਸਾਡੇ ਗਾਤਰੇ ਤ ਕਿਰਪਾਨ ਨੂ
ਅਸੀਂ ਅੱਗ ਲੌਣੀ ਐਹੋ ਜਹੇ ਹਿੰਦੋਸਤਾਨ ਨੂ

ਤੇਰਾ ਭਾਰਤ ਹੈ ਕੈਮ ਸਾਡੇ ਕਰਕੇ ਵਜੂਦ
ਤੇਰੀ ਰਗਾਂ ਵਿਚ ਖੂਨ ਮੇਰੀ ਕੌਮ ਦਾ ਮੌਜੂਦ
ਦਿਲੋਂ ਕੱਡ ਦੇ ਭੁਲੇਖਾ ਸ਼ਮਸ਼ੀਰ ਸਾਡੀ ਸੁੱਤੀ
ਤੇਰੀ ਹਿੱਕ ਉੱਤੇ ਚੱਲੂ ਏਹੇ ਗੁੱਸੇ ਦਾ ਬਰੂਦ
ਭੁੱਲ ਪਲਾਂ ਵਿਚ ਗਿਆ ਸਾਡੇ ਅਹਿਸਾਨ ਨੂ
ਅਸੀਂ ਅੱਗ ਲੌਣੀ ਐਹੋ ਜਹੇ ਹਿੰਦੋਸਤਾਨ ਨੂ


ਲੱਗਾ ਕੌਮ ਦੀ ਜੜ੍ਹਾਂ ਚ ਰਾਜਨੀਤੀ ਵਾਲਾ ਘੁਣ
ਹਰ ਗਲੀ ਚੋਂ ਜ਼ੁਲਮ ਦੀ ਆਵਾਜ਼ ਰਹੀ ਸੁਣ
ਜੈਲਦਾਰਾ ਓਹੀ ਹੱਥ ਸਾਡੇ ਗਲਮੇ ਨੂ ਪਾਵੇ
ਜਿਹਨੂ ਗੱਦੀ ਤੇ ਬਠਾਇਆ ਅਸੀਂ ਆਪ ਚੁਣ ਚੁਣ
ਜਿਹਨੇ ਖੇਡ ਹੈ ਬਣਾਇਆ ਦੀਨ ਤੇ ਈਮਾਨ ਨੂ
ਅਸੀਂ ਅੱਗ ਲੌਣੀ ਐਹੋ ਜਹੇ ਹਿੰਦੋਸਤਾਨ ਨੂ

Tuesday, April 10, 2012

ਰੱਬਾ ਕਣਕਾਂ ਪੱਕੀਆਂ ਤੇ ਮੀਹ ਨਾ ਪਾਵੀਂ


ਰੱਬਾ ਕਣਕਾਂ ਪੱਕੀਆਂ ਤੇ ਮੀਹ ਨਾ ਪਾਵੀਂ

ਉਂਜ ਤਾਂ ਭਾਣਾ ਮੰਨਣਾ ਹੀ ਫ਼ਰਜ਼ ਹੈ ਸਾਡਾ
ਪਰ ਹੱਦੋਂ ਵੀ ਵਧ ਹੋ ਗਿਆ ਹੁਣ ਕਰਜ਼ ਹੈ ਸਾਡਾ
ਜੱਟ ਮਰਜੂਗਾ ਆਸ ਓਹ੍ਦੀ ਨੂ ਫਾਹ ਨਾਂ ਲਾਵੀਂ
ਰੱਬਾ ਕਣਕਾਂ ਪੱਕੀਆਂ ਤੇ ਮੀਹ ਨਾ ਪਾਵੀਂ

ਗਿਣ ਗਿਣ ਕੇ ਦਿਨ ਕੱਡੇ ਪੁਰ ਇੱਕ ਸੌ ਚਾਲੀ
ਡੰਗਰ ਮੇਰੇ ਭੁੱਖੇ ਮੁੱਕੀ ਪਈ ਪਰਾਲੀ
ਅਸੀਂ ਬੱਸ ਆਸਰੇ ਤੇਰੇ ਹੁਣ ਮੁੱਖ ਨਾ ਪਰਤਾਵੀਂ
ਰੱਬਾ ਕਣਕਾਂ ਪੱਕੀਆਂ ਤੇ ਮੀਹ ਨਾ ਪਾਵੀਂ

ਇੱਕ ਤੇਰੀ ਕਿਰ੍ਪਾ ਸਦਕਾ ਹੀ ਜੱਟ ਧੀ ਵਿਔਹਨੀ
ਕੁੱਟ ਛੱਟ ਕੇ , ਵੇਚ ਵੱਟ ਕੇ ਹਾੜੀ ਸੌਨੀ
ਮੇਰੇ ਘਰ ਚੋਂ ਬਾਬਾ ਨਾਨਕਾ ਤੂੰ ਕਦੀ ਨਾ ਜਾਵੀਂ
ਰੱਬਾ ਕਣਕਾਂ ਪੱਕੀਆਂ ਤੇ ਮੀਹ ਨਾ ਪਾਵੀਂ

ਕਰਾਂ ਜੈਲਦਾਰ ਅਰਦਾਸ ਭਲਾ ਸਰਬੱਤ ਦਾ ਮੰਗਾਂ
ਨਾਂ ਰਹੇ ਕੋਈ ਢਿੱਡੋਂ ਭੁੱਖਾ ਨਾ ਕੋਈ ਜਿਸ੍ਮੋਂ ਨੰਗਾ
ਗਊ ਗਰੀਬ ਦੀ ਸੇਵਾ ਸਾਥੋਂ ਆਪ ਕਰਾਵੀਂ
ਰੱਬਾ ਕਣਕਾਂ ਪੱਕੀਆਂ ਤੇ ਮੀਹ ਨਾ ਪਾਵੀਂ

Monday, April 9, 2012

ਤੂੰ ਰੱਬ ਨੂ ਤਾਂ ਧਿਓਨਾ ਏ ਕੇ ਤੈਨੂ ਸੁਰਗ ਮਿਲ ਜਾਵੇ


ਤੂੰ ਰੱਬ ਨੂ ਤਾਂ ਧਿਓਨਾ ਏ ਕੇ ਤੈਨੂ ਸੁਰਗ ਮਿਲ ਜਾਵੇ
ਕੇ ਐਹੋ ਜਹੀ ਇਬਾਦਤ ਦੀ ਭਲਾ ਦੱਸ ਕੀ ਜ਼ਰੂਰਤ ਹੈ

ਜੇ ਡਰ ਡਰ ਕੇ ਸ਼ੈਤਾਨਾਂ ਤੋਂ ਖੁਦਾ ਦਾ ਨਾਮ ਲੈਣਾ ਏ,
ਇਹ ਨਹੀ ਪੂਜਾ ਕੇ ਇਹ ਤਾਂ ਬੁਜ਼ਦਿਲਾਨਾ ਇੱਕ ਹਰ੍ਕਤ ਹੈ

ਕੇ ਮੰਨ ਗਲਤੀ ਤੇ ਮੰਗ ਮਾਫੀ, ਇਹਦੇ ਵਿਚ ਹੀ ਭਲਾ ਤੇਰਾ
ਖੁਦਾ ਦੇ ਸਾਹਮਣੇ ਝੁਕਣੇ ਚ ਹੀ ਤੇਰੀ ਸ਼ਰਾਫਤ ਹੈ

ਕਿੰਨਾ ਜਲਵਾਨਸ਼ੀਂ ਹੋਵੇ ਤੂੰ ਭਾਵੇਂ ਆਫ਼ਰੀਂ ਹੋਵੇਂ
ਅਖੀਰੀ ਖਾਕ ਹੋ ਜਾਣਾ ਹੀ ਬਸ ਤੇਰੀ ਹਕੀਕਤ ਹੈ

ਕੇ ਜਾਕੇ ਗੁਰੂਦੁਆਰੇ ਰੱਬ ਤੇ ਜਿਓਂ ਅਹਿਸਾਨ ਕਰਦਾ ਏ
ਐਪਰ ਚਲਿਆ ਤਾਂ ਜਾਂਦਾਂ ਏ ਚਲੋ ਐਨੀ ਗਨੀਮਤ ਹੈ

ਕੇ ਜੈਲੀ ਝੂਠ ਬੋਲੇ ਤਾਂ ਜ਼ਮਾਨਾ ਵਾਹ ਵਾਹੀ ਦਿੰਦੈ
ਜੇ ਸਚ ਬੋਲੇ ਤਾਂ ਸੁਣਦਾ ਨਹੀ ਕੇ ਇਹ ਵੀ ਤਾਂ ਮੁਸੀਬਤ ਹੈ

Wednesday, April 4, 2012

ਨੈਨੋਂ ਹੰਜੂਆਂ ਦਾ ਔਣਾ ਜਦੋਂ ਆਮ ਹੋ ਗਿਆ, ਤੈਨੂ ਓਦੋਂ ਪਤਾ ਲੱਗੂ


ਨੀਂਦ ਉੱਡੀ ਜਦੋਂ ਚੈਨ ਵੀ ਹਰਾਮ ਹੋ ਗਿਆ, ਤੈਨੂ ਓਦੋਂ ਪਤਾ ਲੱਗੂ
ਨੈਨੋਂ ਹੰਜੂਆਂ ਦਾ ਔਣਾ ਜਦੋਂ ਆਮ ਹੋ ਗਿਆ, ਤੈਨੂ ਓਦੋਂ ਪਤਾ ਲੱਗੂ

ਤੈਨੂ ਕਿਹਾ ਸੀ ਇਸ਼ਕ ਤੇਰੇ ਵੱਸ ਦਾ ਨਹੀਂ,
ਹੁਣ ਰੋਈ ਜਾਣੈਂ ਕਾਹਤੋਂ ਕੁਜ ਦੱਸਦਾ ਨਹੀਂ
ਜਦੋਂ ਇਸ਼੍ਕ਼ ਬਜ਼ਾਰ ਚ ਨੀਲਾਮ ਹੋ ਗਿਆ, ਤੈਨੂ ਓਦੋਂ ਪਤਾ ਲੱਗੂ
ਨੈਨੋਂ ਹੰਜੂਆਂ ਦਾ ਔਣਾ ਜਦੋਂ ਆਮ ਹੋ ਗਿਆ, ਤੈਨੂ ਓਦੋਂ ਪਤਾ ਲੱਗੂ

ਗਮ ਹਿਜਰਾਂ ਦੇ ਅਤੇ ਰੋਸੇ, ਦੁੱਖ, ਬੇਵਫਾਈਆਂ
ਇਹ ਤਾਂ ਮੁੱਦਤਾਂ ਤੋ ਹੀ ਨੇ  ਹਿੱਸੇ ਆਸ਼ਿਕਾਂ ਦੇ ਆਈਆਂ
ਜਦੋਂ ਬਿਨਾ ਕੁਜ ਕੀਤੇ, ਬਦਨਾਮ ਹੋ ਗਿਆ, ਤੈਨੂ ਓਦੋਂ ਪਤਾ ਲੱਗੂ
ਨੈਨੋਂ ਹੰਜੂਆਂ ਦਾ ਔਣਾ ਜਦੋਂ ਆਮ ਹੋ ਗਿਆ, ਤੈਨੂ ਓਦੋਂ ਪਤਾ ਲੱਗੂ

ਵਫਾਦਾਰ ਨਹੀਂ ਹੁੰਦੇ ਸਦਾ ਸੋਹਣੇ ਮੁੱਖ ਵਾਲੇ
ਤਾਹਵੀਂ ਹੋਇਆ ਕਿਓਂ ਜ਼ਮਾਨਾ ਜੈਲਦਾਰ ਦੇ ਦੁਆਲੇ
ਜਦੋਂ ਤੇਰੇ ਸਿਰ ਤੇ ਵੀ ਇਲਜ਼ਾਮ ਹੋ ਗਿਆ, ਤੈਨੂ ਓਦੋਂ ਪਤਾ ਲੱਗੂ
ਨੈਨੋਂ ਹੰਜੂਆਂ ਦਾ ਔਣਾ ਜਦੋਂ ਆਮ ਹੋ ਗਿਆ, ਤੈਨੂ ਓਦੋਂ ਪਤਾ ਲੱਗੂ

Tuesday, April 3, 2012

ਪਹਿਲਾਂ ਹੀ ਬਥੇਰਾ ਦਿਲ ਜ਼ਖਮੀ ਏ ਮੇਰਾ ਟੇਡੀ ਅੱਖ ਨਾਲ ਝਲੀਏ ਨਾ ਵੇਖ ਨੀ


---------ਜਿਹਦੇ ਲਈ ਲਿਖੀ ਆ ਕਾਸ਼ ਕੀਤੇ ਓ ਪੜ੍ਹ ਲਵੇ -------

ਮਾਘ ਦੇ ਮਹੀਨੇ ਵਾਲੀ ਸੱਜਰੀ ਦੁਪਹਿਰ ਜਿਹਾ ਸੀਨੇ ਵਿਚੋਂ ਨਿਕਲਦਾ ਸੇਕ ਨੀ
ਪਹਿਲਾਂ ਹੀ ਬਥੇਰਾ ਦਿਲ ਜ਼ਖਮੀ ਏ ਮੇਰਾ ਟੇਡੀ ਅੱਖ ਨਾਲ ਝੱਲੀਏ ਨਾ ਵੇਖ ਨੀ.

ਵੇਖ ਤੇਰੀ ਤੋਰ ਮੋਰ ਸਿੱਖਦੇ ਨੇ ਤੁਰਨਾ ਨੀ, ਚੰਨ ਸਿੱਖੇ ਕੋਕੇ ਤੋ ਲਿਸ਼ਕਣਾ
ਸਾਰੀ ਕੁਦਰਤ ਹੈ ਕਦਰਦਾਨ ਤੇਰੀ ਵੇਖੀਂ ਰੱਬ ਨੂ ਵੀ ਹੋ ਜਾਏ ਇਸ਼੍ਕ਼ ਨਾ
ਜਾਂਦਾ ਜ਼ੈਲਦਾਰ ਤੇਰੇ ਉੱਤੋਂ ਬਲੀਹਾਰ ਤੇਰੀ ਸੁਖ ਮੰਗੇ ਆਸ਼ਿਕ ਹਰੇਕ ਨੀ
ਪਹਿਲਾਂ ਹੀ ਬਥੇਰਾ ਦਿਲ ਜ਼ਖਮੀ ਏ ਮੇਰਾ ਟੇਡੀ ਅੱਖ ਨਾਲ ਝਲੀਏ ਨਾ ਵੇਖ ਨੀ

ਦਿਲ ਕਰੇ ਸਾਰੇ ਤੇਰੇ ਰੂਪ ਨੂ ਮੈਂ ਸੋਹਣੀਏ ਨੀ ਫੋਟੋ ਚ ਫਰੇਮ ਲਵਾਂ ਕਰ ਨੀ
ਆਸਾਂ ਵਾਲੀ ਕੰਧ ਤੇ ਮੈਂ ਲਾ ਲਾ ਤਸਵੀਰਾਂ ਨੀ ਉਮੀਦਾਂ ਵਾਲਾ ਘਰ ਲਵਾਂ ਭਰ ਨੀ
ਇਸ਼ਕ਼ੇ ਚ ਰੰਗਣੇ ਨੂ, ਫੋਟੋ ਤੇਰੀ ਟੰਗਣੇ ਨੂ, ਦਿਲ ਤੇ ਲਗਾਕੇ ਰੱਖੀ ਮੇਖ ਨੀ
ਪਹਿਲਾਂ ਹੀ ਬਥੇਰਾ ਦਿਲ ਜ਼ਖਮੀ ਏ ਮੇਰਾ ਟੇਡੀ ਅੱਖ ਨਾਲ ਝਲੀਏ ਨਾ ਵੇਖ ਨੀ

ਚੁੰਨੀ ਦੀ ਕਿਨਾਰੀ ਨੂ ਤੂੰ ਦੰਦਾ ਥੱਲੇ ਚੱਬ, ਫੜ ਉਂਗਲੀ ਨਾ ਚਾੜੀਂ ਜਾਵੇਂ ਵੱਟ ਨੀ
ਦਿਲ ਮੇਰੇ ਉੱਤੇ ਵੇਖ ਲਾਟ ਬਣ ਮੱਚਦੀ ਏ, ਮਥੇ ਤੇ ਲਟਕਦੀ ਏ ਲਟ ਨੀ
ਜ਼ੁਲਫਾ ਦੀ ਠੰਡੀ ਛਾਂ ਵੀ ਇੰਜ ਜਾਪੇ; ਨਹਿਰ ਦੇ ਕਿਨਾਰੇ ਜਿਵੇ ਲੱਗੀ ਕੋਈ ਧਰੇਕ ਨੀ
ਪਹਿਲਾਂ ਹੀ ਬਥੇਰਾ ਦਿਲ ਜ਼ਖਮੀ ਏ ਮੇਰਾ ਟੇਡੀ ਅੱਖ ਨਾਲ ਝਲੀਏ ਨਾ ਵੇਖ ਨੀ

ਏਹੋ ਦੋਵੇਂ ਅੱਖੀਆਂ ਨੀ ਭੈਣਾ ਜਿਵੇਂ ਸੱਕੀਆਂ ਨੀ ਬਾਰ ਬਾਰ ਪੁੱਛਣ ਸਵਾਲ ਵੀ
ਕਾਹਤੋਂ ਸਾਨੂ ਤੱਕਦਾ ਏ ਦਿਲ ਚ ਕਿ ਰੱਖਦਾ ਏ, ਕਰਨ ਇਸ਼ਾਰੇ ਨਾਲ ਨਾਲ ਵੀ
ਦੇਵਾਂ ਕਿ ਜਵਾਬ, ਕਿਹੜੀ ਫੋਲਾਂ ਮੈਂ ਕਿਤਾਬ, ਸਾਰੇ ਪੜ੍ਹ ਛੱਡੇ ਆਸ਼ਿਕ਼ਾਂ ਦੇ ਲੇਖ ਨੀ
ਪਹਿਲਾਂ ਹੀ ਬਥੇਰਾ ਦਿਲ ਜ਼ਖਮੀ ਏ ਮੇਰਾ ਟੇਡੀ ਅੱਖ ਨਾਲ ਝਲੀਏ ਨਾ ਵੇਖ ਨੀ

Sunday, March 25, 2012

ਤੇਰੀ ਧੌਣ ਨੂ ਤਗਮੇ ਤੇ ਸਾਡੀ ਧੌਣ ਨੂ ਫੰਦੇ ਮਿਲੇ


ਤੇਰੀ ਮੌਤ ਤੇ ਨਗਮੇ ਤੇ ਸਾਨੂ ਕਫਨ ਵੀ ਗੰਦੇ ਮਿਲੇ
ਤੇਰੀ ਧੌਣ ਨੂ ਤਗਮੇ ਤੇ ਸਾਡੀ ਧੌਣ ਨੂ ਫੰਦੇ ਮਿਲੇ

ਅਸੀਂ ਦੇਸ਼ ਦੇ ਲੇਖੇ ਲਾਇਆ ਹਰ ਖੂਨ ਦਾ ਕਤਰਾ
ਪਰ ਮੈਨੂ ਹੀ ਮੇਰੇ ਦੇਸ਼ ਤੋਂ ਅੱਜ ਲੱਗ ਰਿਹੈ ਖਤਰਾ

ਕਈਆਂ ਲਈ ਤਾਂ ਸਿੰਘ ਹੀ ਬੱਸ ਅੱਤਵਾਦੀ ਨੇ
ਕਈਆਂ ਲਈ ਏ ਖਾੜਕੂ ਤੇ ਰੱਤਵਾਦੀ ਨੇ

ਨਾਂ ਰੋਬ ਮਾਰੋ ਇੰਜ ਅਸੀਂ ਤਾਂ ਮਰ੍ਨੋ ਡਰ੍ਦੇ ਨਈਂ
ਅਸੀਂ ਸ਼ੇਰ ਕਲਗੀਧਰ ਦੇ ਭੀਖ ਮੰਗਿਆ ਕਰਦੇ ਨਈਂ
_________________________________
ਬਲਵੰਤ , ਸੁੱਖਾ, ਜਿੰਧਾ, ਤੇ ਜਗਤਾਰ ਵਿਚ ਕੀ ਹੈ
ਮੈਨੂ ਸਮਝ ਨਹੀਂ ਔਂਦੀ ਕਿ ਇਸ ਦਸ੍ਤਾਰ ਵਿਚ ਕੀ ਹੈ
___________________________________

ਓਏ ਜੈਲੀ ਸ਼ਹੀਦਾਂ ਦਾ ਕਦੇ ਉਪਕਾਰ ਭੁੱਲੀਏ ਨਾ
ਹਵਾ ਦਾ ਟਾਕਰਾ ਕਰੀਏ ਹਵਾ ਦੇ ਨਾਲ ਝੁੱਲੀਏ ਨਾ

Friday, March 23, 2012

ਫੇਰ ਮੇਰੀ ਗੱਲ ਦੁਹਰਾਏਂਗਾ , ਜਦ ਇਸ਼੍ਕ਼ ਤੈਨੂ ਹੋ ਜਾਏਗਾ


ਫੇਰ ਮੇਰੀ ਗੱਲ ਦੁਹਰਾਏਂਗਾ , ਜਦ ਇਸ਼੍ਕ਼ ਤੈਨੂ ਹੋ ਜਾਏਗਾ
ਫੇਰ ਤੂੰ ਵੀ ਬੜਾ ਪਛਤਾਏਂਗਾ, ਜਦ ਇਸ਼੍ਕ਼ ਤੈਨੂ ਹੋ ਜਾਏਗਾ

ਤੈਨੂ ਕੱਖ ਵੀ ਚੰਗੇ ਲੱਗਣਗੇ, ਹੱਸਣ ਤੇ ਵੀ ਅਥਰੂ ਵੱਗਣਗੇ
ਫੇਰ ਕਮਲਾ ਜਿਹਾ ਹੋ ਜਾਏਂਗਾ , ਜਦ ਇਸ਼੍ਕ਼ ਤੈਨੂ ਹੋ ਜਾਏਗਾ

ਜਗ ਝੱਲਾ ਝੱਲਾ ਲੱਗੇਗਾ, ਤੈਨੂ ਕੱਲਾ ਕੱਲਾ ਲੱਗੇਗਾ
ਨਾਂ ਬੋਲੇਂਗਾ ਨਾ ਖਾਏਂਗਾ, ਜਦ ਇਸ਼੍ਕ਼ ਤੈਨੂ ਹੋ ਜਾਏਗਾ

ਫੇਰ ਸੂਰਜ ਤੱਕ ਕੇ ਯੱਬੇਂਗਾ ਪਰ ਚੰਦਰਮੇ ਨੂ ਲੱਬੇਂਗਾ
ਖੜਕਾ ਸੁਣ ਕੇ ਘਬਰਾਏਂਗਾ, ਜਦ ਇਸ਼੍ਕ਼ ਤੈਨੂ ਹੋ ਜਾਏਗਾ

ਫੇਰ ਉਹਦੀ ਇੱਕ ਮਿਸ ਕਾਲ ਉੱਤੇ, ਹਰ ਚੰਗੇ ਮਾੜੇ ਹਾਲ ਉਤੇ
ਝੱਟ ਆਨਲਾਇਨ ਫੇਰ ਆਏਂਗਾ, ਜਦ ਇਸ਼੍ਕ਼ ਤੈਨੂ ਹੋ ਜਾਏਗਾ

ਜਦ ਜ਼ਿਕਰ ਕਿਸੇ ਦਾ ਹੋਵੇਗਾ ਤੈਨੂ ਫਿਕਰ ਕਿਸੇ ਦਾ ਹੋਵੇਗਾ
ਫੇਰ ਕਿਸੇ ਦੀ ਖੈਰ ਮਨਾਏਂਗਾ,  ਜਦ ਇਸ਼੍ਕ਼ ਤੈਨੂ ਹੋ ਜਾਏਗਾ

ਫੇਰ ਰੋਜ਼ ਕਿਤਾਬਾਂ ਪੜ੍ਹ ਪੜ੍ਹ ਕੇ, ਹਰ ਰੋਜ਼ ਕਵਿਤਾ ਘੜ ਘੜ ਕੇ
ਨਿੱਤ ਫੇਸਬੂਕ ਤ ਪਾਏਂਗਾ ,  ਜਦ ਇਸ਼੍ਕ਼ ਤੈਨੂ ਹੋ ਜਾਏਗਾ

ਇਹ ਫੁੱਲ ਕਿਓਂ ਸੋਹਣੇ ਲੱਗਦੇ ਨੇ, ਜੁਗਨੂ ਕਿਓਂ ਰਾਤੀਂ ਜਗਦੇ ਨੇ
ਫੇਰ ਜੈਲੀ ਨੂ ਸਮਝਾਏਂਗਾ, ਜਦ ਇਸ਼੍ਕ਼ ਤੈਨੂ ਹੋ ਜਾਏਗਾ

Thursday, March 22, 2012

ਤੂੰ ਜਿਹਨਾਂ ਨੂ ਵੈਲੀ ਦੱਸਦੀ ਏ

ਮੇਰੀ ਜੜ੍ਹ ਪੁੱਟਣ ਲਈ ਆਏ ਸੀ
ਮੈਂ ਜੜ੍ਹਾਂ ਸਣੇ ਹੀ ਪੁੱਟ ਤੇ ਸੀ
ਤੂੰ ਜਿਹਨਾਂ ਨੂ ਵੈਲੀ ਦੱਸਦੀ ਏ
ਮੈਂ ਦਸਵੀਂ ਵਿਚ ਈ ਕੁੱਟ ਤੇ ਸੀ

Wednesday, March 21, 2012

ਉਸ੍ਤਾਦ ਜਨਾਬ ਬਾਬੂ ਰਜਬ ਅਲੀ ਖਾਨ ਜੀ ਦੀ ਪੁਰਾਤਨ ਕਵੀਸ਼ਰੀ ਰੂਪ "ਗਣਨਾ ਤੇ ਬੈਂਤ"


ਉਸ੍ਤਾਦ ਜਨਾਬ ਬਾਬੂ ਰਜਬ ਅਲੀ ਖਾਨ ਜੀ ਦੀ ਪੁਰਾਤਨ ਕਵੀਸ਼ਰੀ ਰੂਪ "ਗਣਨਾ ਤੇ ਬੈਂਤ"
ਇੱਕ ਬਹੁਤ ਹ ਪੁਰਾਣੀ ਕਿਤਾਬ ਚੋਂ ਦੇਖ ਕੇ ਟਾਇਪ ਕੀਤਾ | ਵਰਕੇ ਕਾਫੀ ਖਰਾਬ ਹੋ ਚੁਕੇ ਸੀ ਪਰ ਜਿੰਨਾ ਪੜ੍ਹਿਆ ਲਿਖ ਰਿਹਾ ਹਾਂ | ਕਿਹਾ ਜਾਂਦਾ ਹੈ ਕੀ  "ਗਣਨਾ ਤੇ ਬੈਂਤ" ਐਨੇ ਵਿਸਥਾਰ ਵਿਚ ਕਿਸੇ ਹੋਰ ਸ਼ਇਰ ਤੋਂ ਨਹੀ ਲਿਖੀ ਗਈ |

ਉਸ੍ਤਾਦ ਜਨਾਬ ਬਾਬੂ ਰਜਬ ਅਲੀ ਖਾਨ ਜੀ

ਦਸ ਹੱਥ ਬੰਨ ਕੇ ਧਿਉਂਦੇ ਪਰਮਾਤਮਾ ਨੂੰ ਰੰਗਲੀ ਦਮਾਗ ਚ ਜਗਾ ਦੇ ਨਵੀ ਬੈਟਰੀ
ਵੇਦ ਤੇ ਗ੍ਰੰਥ ਲਿਆਕੇ ਵਾਚ ਲੈ ਅਨੇਕਾਂ ਮੈਂ ਤਾਂ, ਪੜ੍ਹ ਲਈ ਬਥੇਰੀ ਅਲਜੈਬਰਾ ਜਮੈਟਰੀ
ਬਾਬੂ ਜੀ ਤੇ ਮਿਹਰ ਕਰੋ ਆਪਣਾ ਸਮਝ ਬੱਚਾ ਆਜੇ ਨਵੀਂ ਰਚਣੀ ਪੰਜਾਬੀ ਦੀ ਪੁਐਟਰੀ


---------ਤਿੰਨ ਦਾ ਬੈਂਤ----------
ਇੱਕ ਤੋਪ, ਬੰਦੂਕ, ਪਸ੍ਤੌਲ ਤੀਜੀ
ਦੱਬੋ ਬਦੋ ਬਦੀ ਕਰਨਗੇ ਫੈਰ ਤਿੰਨੇ
ਹੰਸ, ਫੀਲ, ਮੁਕਲਾਵੇ ਜੋ ਨਾਰ ਆਈ
ਮੜ੍ਹਕ ਨਾਲ ਉਠੌਂਦੇ ਪੈਰ ਤਿੰਨੇ
ਅਗਨ ਬੋਟ ਤੇ ਸ਼ੇਰ, ਸੰਸਾਰ ਤੀਜਾ
ਸਿਧੇ ਦਰਿਆ ਚੋਂ ਜਾਂਦੇ ਨੇ ਤੈਰ ਤਿੰਨੇ
ਝੂਠ ਬਹੁਤਾ ਤੇ ਬੋਲਦੇ ਸਾਹਿਚ ਥੋੜਾ
ਠੇਕੇਦਾਰ, ਵਕੀਲ ਤੇ ਸ਼ਇਰ ਤਿੰਨੇ
ਜੁਏਬਾਜ਼ ਤੇ ਟਮਟਮਾਂ ਵਾਹੁਣ ਵਾਲਾ
ਅਤੇ ਵੇਸ਼ਵਾ ਸ਼ਰਮ ਬਗੈਰ ਤਿੰਨੇ
ਨਾਚਾ, ਨਕਲੀਆ ਔਰ ਗਮਾੰਤਰੀ ਵੀ
ਜਿਥੇ ਖੜ੍ਹਨ ਲਗਾਂਵਡੇ ਲਹਿਰ ਤਿੰਨੇ
ਨਵਾਂ ਆਸ਼ਕ , ਗਧਾ, ਤੇ ਗਾਹ ਆਲਾ
ਸਦਾ ਭਾਲ੍ਦੇ ਸਿਖਰ ਦੁਪਹਿਰ ਤਿੰਨੇ
ਸ਼ਾਹੂਕਾਰ, ਹਕੀਮ, ਕਲਰ੍ਕ ਤੀਜਾ
ਵੇਲੇ ਸ਼ਾਮ ਦੇ ਕਰਨਗੇ ਸੈਰ ਤਿੰਨੇ
ਊਠ, ਸਾਹ੍ਨ ਜੀ ਔਰ ਪਠਾਨ ਤੀਜਾ
ਦਿਲੋਂ ਨਹੀ ਗਵੌਂਦੇ ਵੈਰ ਤਿੰਨੇ
"ਰਜਬ ਅਲੀ", ਗੁਲਾਮ ਤੇ ਜੱਟ, ਚੂਹੜਾ
ਰੱਜੇ ਨਹੀਂ ਮਨੌਂਦੇ ਖੈਰ ਤਿੰਨੇ


--------ਚਾਰ ਦਾ ਬੈਂਤ----------
ਛਾਇਆ ਸੰਘਣੀ ਸਰਦ ਜਰੂਰ ਦਿੰਦੇ
ਪਿੱਪਲ, ਨਿਮ੍ਮ, ਸ਼ਰੀ ਤੇ ਬੋਹੜ ਚਾਰੇ
ਦੁੱਖ ਦੇਣ; ਨਾ ਚੱਲੀਏ ਪੈਰ ਨੰਗੇ
ਕੰਡਾ, ਕੱਚ ਅਰ ਡੀਖਰੀ ਰੋੜ ਚਾਰੇ
ਸਹਾ, ਹੀਰਾਂ, ਜੈਕਾਲ, ਸਮੇਤ ਲੂਂਬੜ
ਕੁੱਤਾ ਦੇਖਕੇ ਜਾਂਦੇ ਸਿਰ ਤੋੜ ਚਾਰੇ
ਠਾਣੇਦਾਰ, ਮੁਟਿਆਰ, ਤੇ ਮੋਰ , ਹਾਥੀ
ਜਦੋਂ ਤੂਰਨਗੇ ਕਰਨ ਮਰੋੜ ਚਾਰੇ
ਇੱਕ ਵੇਲਨਾ, ਜੋਕ ਤੇ ਭੌਰ ਮੱਖੀ
ਭਰੇ ਰਸ ਨੂ ਲੈਣ ਨਚੋੜ ਚਾਰੇ
ਦੂਤੀ, ਚੁਗਲ, ਅੰਗਰੇਜ਼, ਬਦਕਾਰ ਤੀਵੀਂ
ਦੇਣ ਯਾਰ ਸੇ ਯਾਰ ਵਿਛੋੜ ਚਾਰੇ
ਰਜਬ ਅਲੀ, ਕਵਿਤ ਤੇ ਬੈਂਤ , ਦੋਹਿਰਾ
ਲਵਾਂ ਛੰਦ ਮੁਕੰਦ ਮੈਂ ਜੋੜ ਚਾਰੇ


--------ਪੰਜ ਦਾ ਬੈਂਤ----------
ਗਓ, ਛੱਤਰੀ, ਕੰਨਿਆ, ਮੱਲ, ਸਾਧੂ
ਕਲੁ ਕਾਲ ਮੇਂ ਛੱਡ ਗਏ ਸਤ ਪੰਜੇ
ਥਿੰਦਾ, ਦੁਧ, ਬਦਾਮ, ਤੇ ਮਾਸ ਆਂਡੇ
ਆਹਾ ਥੋਕ ਵਧੌਂਦੇ ਰੱਤ ਪੰਜੇ
ਠੱਗੀ, ਚੋਰੀ, ਚੁਗ੍ਲੀ, ਝੂਠ, ਜੂਆ
ਡੋਬ ਦੇਣ ਇਨ੍ਸਾਨ ਨੂ ਧਤ ਪੰਜੇ
ਪੁੰਨ, ਜਾਪ, ਤੇ ਸ਼ਰਮ ਤੇ ਸੱਚ, ਸੇਵਾ
ਚੰਗੇ ਭਾਗ ਤਾਂ ਮਾਰ ਲੈ ਬੱਤ ਪੰਜੇ
ਰੂੰ, ਰੇਸ਼ਮ, ਉੰਨ, ਤੇ ਸਣ, ਕਿਓੜਾ
ਨਾਰਾਂ ਸਿਆਣੀਆਂ ਲੈਂਦੀਆਂ ਕੱਤ ਪੰਜੇ

--------ਛੇ ਦਾ ਬੈਂਤ----------
ਪਹਿਰੇਦਾਰ, ਰਾਖਾ, ਬਿੰਡਾ, ਬਾਲ, ਕੁੱਤਾ
ਅਤੇ ਕਾਗਲਾ ਪੌਣਗੇ ਡੰਡ ਛੀਏ
ਵਾਲ੍ਦੈਨ, ਹਕੀਮ, ਤੇ ਨਾਰ, ਨੌਕਰ
ਮਿੱਤਰ , ਪੀਰ ਦੁਖ ਲੈਣਗੇ ਵੰਡ ਛੀਏ
ਬਾਹਮਣ, ਬਾਣੀਏ, ਜੈਨ, ਰਾਜਪੂਤ, ਸੱਯਦ
ਜਿਆਦਾ ਭਾਵੜੇ ਭੋਗਦੇ ਰੰਡ ਛੀਏ
ਛੇੜੂ, ਛੜਾ, ਪਾਹੜਾ, ਨਾਈ, ਡੂਮ,  ਪਾਠੀ
ਜਿਆਦਾ ਖਾਨ ਜਹਾਂ ਤੇ ਖੰਡ ਛੀਏ

Sunday, March 18, 2012

ਨੈਨੇਵਾਲਿਆ ਮੈਂ ਸੁਣਿਆ ਡਾਂਗ ਚੱਕੀ ਫਿਰਦੈ | |


ਜਿਹੜਾ ਸ਼ੇਰ ਲਿਖੇ ਓਹ੍ਤੇ ਅੱਖ ਰੱਖੀ ਫਿਰਦੈ |
ਨੈਨੇਵਾਲਿਆ ਮੈਂ ਸੁਣਿਆ ਡਾਂਗ ਚੱਕੀ ਫਿਰਦੈ | |

ਕੰਨ ਤੇ ਚਪੇੜ ਛਾਪੇ ਹਿੱਲਦੇ ਦਿਮਾਗੀ ਟਾਪੇ |
ਮੋਢੇਆਂ ਤੋਂ ਉੱਤੇ ਕਹਿੰਦੇ ਚਾੜੀ ਵੱਖੀ ਫਿਰਦੈ | |

ਡਾਂਗ ਵਿੱਚੋਂ ਕੱਡੇ ਫੈਰ ਪੱਗਾਂ ਦੇ ਬਨੌਂਦਾ ਟੈਰ |
ਚਾਹ ਵਾਲੀ ਬਾਟੀ ਭਰੀ ਨੱਕੋ ਨੱਕੀ ਫਿਰਦੈ ||

ਨਿੱਤ ਚੱਕੇ ਸਾਡਾ ਟੈਮ, ਸਾਡਾ ਬਾਈ ਬੜਾ ਕੈਮ |
ਜੈਲੀ ਤੋਂ ਤਾਂ ਸੁਣਿਐ ਕੇ ਬਾਹਲਾ ਅੱਕੀ ਫਿਰਦੈ ||

ਖੋਸਾ, ਬਾਠ, ਗਿੱਲ ਕਹਿੰਦਾ ਲਾਹੁੰ ਥੋਡੀ ਛਿੱਲ |
ਅਤੇ ਗਿੱਲ ਦੀਆਂ ਮੌਰਾਂ ਤੇ ਘਸੁੰਨ ਧੱਕੀ ਫਿਰਦੈ ||

ਜੈਲੀ ਜਹੇ ਲੰਡੂ ਸ਼ੈਰ ਆਪਣੀ ਮਨੌਨ ਖੈਰ |
ਚਾਦਰੇ ਚ ਅਧੀਏ ਦਾ ਪੀਸ ਢੱਕੀ ਫਿਰਦੈ ||

Sunday, March 11, 2012

ਜ਼ੁਲਮ ਜੇ ਹੱਦ ਤੋਂ ਵਧ ਜਾਵੇ ਤਲਵਾਰ ਉਠੌਨੀ ਚਾਹੀਦੀ


ਜੇ ਲੋੜ ਕੌਮ ਨੂ ਪੈਜੇ ਫਿਰ ਨਹੀ ਦੇਰ ਲਗੌਨੀ ਚਾਹੀਦੀ
ਜ਼ੁਲਮ ਜੇ ਹੱਦ ਤੋਂ ਵਧ ਜਾਵੇ ਤਲਵਾਰ ਉਠੌਨੀ ਚਾਹੀਦੀ

ਆ ਆਪਣੀ ਕਮਜ਼ੋਰੀ ਨੂ ਆਪਣਾ ਹਥਿਆਰ ਬਣਾ ਲਈਏ
ਜ਼ੁਲਮ ਦਾ ਸੀਨਾ ਚੀਰ ਦਵੇ ਐਸੀ ਤਲਵਾਰ ਬਣਾ ਲਈਏ
ਉਂਜ ਤਾਂ ਚੌਵੀ ਘੰਟੇ ਸਬ ਦੀ ਖੈਰ ਮਨੌਣੀ ਚਾਹੀਦੀ ਪਰ
ਜ਼ੁਲਮ ਜੇ ਹੱਦ ਤੋਂ ਵਧ ਜਾਵੇ ਤਲਵਾਰ ਉਠੌਨੀ ਚਾਹੀਦੀ

ਹਾਰ ਤੋਂ ਓਹੀ ਬਚਦਾ ਜਿਹੜਾ ਜਿੱਤ ਦੇ ਲਈ ਤਿਆਰ ਰਹੇ
ਕੌਮ ਦੇ ਵੈਰੀ ਕੌਮ ਚ ਵੜਕੇ ਹੀ ਪਏ ਕਰਦੇ ਵਾਰ ਰਹੇ
ਖੁਦ ਨੂ ਸਾਬਿਤ ਕਰਨ ਨੁੰ ਆਪਣੀ ਹੋਂਦ ਵਿਖੌਨੀ ਚਾਹੀਦੀ
ਜ਼ੁਲਮ ਜੇ ਹੱਦ ਤੋਂ ਵਧ ਜਾਵੇ ਤਲਵਾਰ ਉਠੌਨੀ ਚਾਹੀਦੀ

ਆਪਣੀ ਹਰ ਕਮਜ਼ੋਰੀ ਨੂ ਅੱਜ ਪੈਰਾਂ ਹੇਠ ਲਤਾੜ ਦਿਓ
ਧੌਣੋਂ ਪਕੜ ਗੁਲਾਮੀ ਨੂ ਜੀ ਸੂਲੀ ਉੱਤੇ ਚਾੜ੍ਹ ਦਿਓ
ਜਿੱਥੋਂ ਮੁੜ ਨਾ ਨਿਕਲੇ ਐਸੀ ਥਾਂ ਦਫਨੌਣੀ ਚਾਹੀਦੀ
ਜ਼ੁਲਮ ਜੇ ਹੱਦ ਤੋਂ ਵਧ ਜਾਵੇ ਤਲਵਾਰ ਉਠੌਨੀ ਚਾਹੀਦੀ

ਕੱਮ ਕਿਸੇ ਦੇ ਔਣਾ ਨਹੀਂ ਤਾਂ ਲੋੜ ਕਿ ਐਸੇ ਚੱਮ ਦੀ ਏ
ਕੌਮ ਦੇ ਲੇਖੇ ਲੱਗ ਜਾਵੇ ਇਹ ਜਾਣ ਵੀ ਤਾਹੀਂ ਕੱਮ ਦੀ ਏ
ਜ਼ੈਲਦਾਰ ਹੱਸ ਹੱਸ ਕੇ ਫੇਰ ਤਾਂ ਮੌਤ ਹੰਡੌਣੀ ਚਾਹੀਦੀ
ਜ਼ੁਲਮ ਜੇ ਹੱਦ ਤੋਂ ਵਧ ਜਾਵੇ ਤਲਵਾਰ ਉਠੌਨੀ ਚਾਹੀਦੀ

Friday, March 9, 2012

ਅਸਾਂ ਜਵਾਨੀ ਵੇਲਾ ਕੱਟਣਾ ਮੌਤ ਦੇ ਨਾਂ ਦਾ ਲਾ ਲਾ ਵੱਟਣਾ

ਅਸਾਂ ਜਵਾਨੀ ਵੇਲਾ ਕੱਟਣਾ

ਮੌਤ ਦੇ ਨਾਂ ਦਾ ਲਾ ਲਾ ਵੱਟਣਾ

ਸਾਡੀ ਮੌਤ ਨਾਂ ਆੜੀ ਲੱਗਦੀ,
ਲੋਕਾਂ ਨੂ ਭਾਵੇਂ ਮਾੜੀ ਲੱਗਦੀ
ਝੱਟ ਛਾ ਜਾਣਾ ਘੁੱਪ ਹਨੇਰਾ
ਲੰਘਦੀ ਜਾਏ ਦਿਹਾੜੀ ਲੱਗਦੀ
ਇੱਕ ਨਾ ਇੱਕ ਦਿਨ ਤੇ ਸਾਹ ਘੱਟਣਾ
ਮੌਤ ਦੇ ਨਾਂ ਦਾ ਲਾ ਲਾ ਵੱਟਣਾ

ਇਹ ਮੌਤ ਹੀ ਦੱਸੇ ਵੱਲ ਜੀਨੇ ਦਾ
ਇਹ ਮੌਤ ਹੀ ਹੈ ਜੀ ਫਲ ਜੀਨੇ ਦਾ
ਜੇ ਅੱਜ ਨੂ ਹੀ ਨਹੀ ਜੀ ਸਕਿਆ ਤੂੰ
ਫੇਰ ਕੀ ਫਾਇਦਾ ਹੈ ਕੱਲ ਜੀਨੇ ਦਾ
ਸਿਖ ਲਿਆ ਬੱਸ ਇਹ ਮੰਤਰ ਰੱਟਣਾਂ
ਮੌਤ ਦੇ ਨਾਂ ਦਾ ਲਾ ਲਾ ਵੱਟਣਾ
ਅਸਾਂ ਜਵਾਨੀ ਵੇਲਾ ਕੱਟਣਾ........

ਬਾਈ ਆਪਾਂ ਤਾਂ ਨਈ ਮੌਤੋਂ ਡਰਦੇ
ਇਹ ਮੌਤ ਉਠਾਵੇ ਝੂਠ ਤੋਂ ਪਰਦੇ
ਔ ਖੜੀ ਗਲਾਵਾਂ ਭਰਨੇ ਨੂ ਜੀ
ਮੌਤ ਨੇ ਗਲ ਪਾ ਲੈਣਾ ਪਰ੍ਨਾ
ਹੱਟ ਜਾਵੇ ਜਿਹਨੇ ਪਿੱਛੇ ਹੱਟਣਾ
ਮੌਤ ਦੇ ਨਾਂ ਦਾ ਲਾ ਲਾ ਵੱਟਣਾ
ਅਸਾਂ ਜਵਾਨੀ ਵੇਲਾ ਕੱਟਣਾ........

ਨਾ ਵੈਦ ਹਕੀਮ ਨਾ ਪੀਰ ਫਕੀਰਾਂ
ਕਿਸ ਦੇ ਹੱਥ ਵਿਚ ਨੇ ਤਕਦੀਰਾਂ
ਜੋ ਵੱਡੇ ਨਾਡੂ ਖਾਂ ਸੀ ਬਣਦੇ
ਔ ਕੰਧ ਤੇ ਲਟਕੀਆਂ ਨੇ ਤਸਵੀਰਾਂ
ਖੱਟ ਲੈ ਜੈਲੀ ਜੇ ਪੁੰਨ ਖੱਟਣਾ
ਮੌਤ ਦੇ ਨਾਂ ਦਾ ਲਾ ਲਾ ਵੱਟਣਾ
ਅਸਾਂ ਜਵਾਨੀ ਵੇਲਾ ਕੱਟਣਾ........

Monday, March 5, 2012

ਅਸੀਂ ਮਾਮਾ ਵੀ ਕਹਿਨੇ ਆਂ ਜਿਹੜਾ ਥੋਡੇ ਮੂਨ ਹੁੰਦਾ ਏ


ਐਥੇ ਜ਼ਖਮਾਂ ਤੇ ਲੌਣੇ ਨੂੰ ਹਰ ਹੱਥ ਵਿਚ ਲੂਣ ਹੁੰਦਾ ਏ
ਕੇ ਖੁਸ਼ ਕਰਨੇ ਨੂ ਪੱਥਰਾਂ ਨੂ ਫੁੱਲਾਂ ਦਾ ਖੂਨ ਹੁੰਦਾ ਏ

ਬੜਾ ਹੀ ਫਰਕ ਹੈ ਤੇਰੀ ਤੇ ਮੇਰੀ ਧਰਤ ਦੇ ਵਿਚਲਾ
ਅਸੀਂ ਮਾਮਾ ਵੀ ਕਹਿਨੇ ਆਂ ਜਿਹੜਾ ਥੋਡੇ ਮੂਨ ਹੁੰਦਾ ਏ

ਮਹੀਨਾ ਹੈ ਨਵਂਬਰ ਦਾ ਤੁਰੇ ਪੰਜਾਬ ਔਂਦੇ ਨੇ
ਲੱਗਣ ਵੀਜ਼ੇ ਕਨੇਡਾ ਦੇ ਜਦੋ ਮਈ ਜੂਨ ਹੁੰਦਾ ਏ

ਤੁਸੀ ਲੈਂਦੇ ਨਜ਼ਾਰੇ ਹੋ ਕਦੇ ਟੂ ਜੀ ਕਦੇ ਥ੍ਰੀ ਜੀ
ਅਸੀਂ ਟੈਂਕੀ ਤੇ ਚੜ੍ਹਦੇ ਹਾਂ ਮਸੀਂ ਤਾਂ ਫੂਨ ਹੁੰਦਾ ਏ

ਬੜਾ ਜੈਲੀ ਤਾਂ ਦੇਸੀ ਹੈ ਸੌਂਦਾ ਡੰਗਰਾਂ ਦੇ ਵਾੜੇ ਚ
ਸਰਹਾਨੇ ਰੇਡਵਾ ਵੱਜਦਾ ਬੜਾ ਸੁਕੂਨ ਹੁੰਦਾ ਏ

Sunday, March 4, 2012

ਚੰਗਾ ਹੀ ਬੋਲੋ ਅਗਰ ਬੋਲੋ


ਚੰਗਾ ਹੀ ਬੋਲੋ ਅਗਰ ਬੋਲੋ
ਘੱਟ ਬੋਲੋ, ਮੁਖਤਸਰ ਬੋਲੋ

ਬੁਜ਼ੁਰਗਾਂ ਨਾਲ ਬੋਲੋ ਪਿਆਰ ਦੇ ਨਾਲ
ਹਮੇਸ਼ਾ ਨੀਵੀਂ ਰੱਖ ਕੇ ਨਜ਼ਰ ਬੋਲੋ

ਯਾਰ ਆਖੋ,  ਜਿਹੜਾ ਨਾਲ ਚੱਲੇ
ਹਰ ਕਿਸੇ ਨੂ ਨਾ ਹਮਸਫਰ ਬੋਲੋ

ਹੋਣਾ ਸਬਰ ਸਲੂਕ ਵੀ ਜ਼ਰੂਰੀ ਏ
ਚਾਰ ਕੰਧਾਂ ਨੂੰ ਹੀ ਨਾ ਘਰ ਬੋਲੋ

ਦੁਨੀਆ ਤੈਨੂ ਉਂਜ ਵੀ ਜੀਣ ਦੇਣਾ ਨੀ
ਐਵੇਂ ਲੋਕਾਂ ਤੋ ਤੇ ਨਾ ਡਰ ਡਰ ਬੋਲੋ

ਜੇ ਜ਼ਿੰਦਗੀ ਦਾ ਅਸਲ ਮਜ਼ਾ ਲੈਣਾ ਏ
ਫੇਰ ਜੈਲੀ ਵਾਂਗ ਹੋ ਬੇਖਬਰ ਬੋਲੋ

ਜੇ ਮਾਂ ਬੋਲੀ ਨਾਲ ਪਿਆਰ ਬਣਾਈ ਰੱਖਣਾ ਏ
ਅ ਐਪਲ ਦੀ ਥਾਂ ਅ ਅਮ੍ਰਿਤਸਰ ਬੋਲੋ

Wednesday, February 29, 2012

ਜ਼ੁਲਮ ਕੇ ਹਾਥ ਜਬ ਜਬ ਫੂਲ ਮਸਲ ਜਾਤੇ ਹੈਂ


ਜ਼ੁਲਮ ਕੇ ਹਾਥ ਜਬ ਜਬ ਫੂਲ ਮਸਲ ਜਾਤੇ ਹੈਂ
ਕੇ ਉਨ੍ਕੋ ਦੇਖ ਕੇ ਸ਼ੈਤਾਂ ਭੀ ਦਹਲ ਜਾਤੇ ਹੈਂ

ਨਾ ਪੁਛੋ ਕਿਸ ਤਰਹ ਕੀ ਫਿਤਰਤ-ਏ-ਦਿਲ ਹੈ ਮੇਰੀ
ਖੁਦ ਹੀ ਨਾਰਾਜ਼ ਹੋਤੇ ਖੁਦ ਹੀ ਬਹਲ ਜਾਤੇ ਹੈਂ

ਹੁਸ੍ਨ ਔਰ ਇਸ਼੍ਕ਼ ਕਾ ਜਬਸੇ ਹੂਆ ਨਸ਼ਾ ਯਾਰੋ
ਖੁਦ ਹੀ ਗਿਰਤੇ ਹੈਂ ਔਰ ਫਿਰ ਖੁਦ ਹੀ ਸੰਭਲ ਜਾਤੇ ਹੈਂ

ਜ਼ੱਰਾ ਜ਼ੱਰਾ ਜ਼ਮੀਂ ਕਾ ਨਮ ਸਾ ਹੈ ਹੋਤਾ ਦੇਖਾ
ਅਸ਼੍ਕ ਜਬ ਜਬ ਤੇਰੀ ਗਾਲੋਂ ਸੇ ਫਿਸਲ ਜਾਤੇ ਹੈਂ

ਹੁਨਰ ਕਭੀ ਰੰਗ ਰੂਪ ਦੇਖ ਕਰ ਆਤਾ ਨਹੀ ਹੈ
ਕਿ ਯੇ ਕੁਦਰਤ ਹੈ ਖਿਲ ਕੀਚੜ ਮੇ ਕਮਲ ਜਾਤੇ ਹੈਂ

ਹਿੱਮਤ-ਏ-ਮਰ੍ਦ ਹੋ ਤਬ ਤੋ ਖੁਦਾ ਭੀ ਸਾਥ ਹੋਤਾ ਹੈ
ਹੈ ਗਰ ਹਿੱਮਤ ਤੋ ਫਿਰ ਪੱਥਰ ਭੀ ਪਿਘਲ ਜਾਤੇ ਹੈਂ

ਖੁਦਾ ਕੋ ਯਾਰ ਬਨਾ ਲੇ ਵੋਹੀ ਤੇਰਾ ਹਮਸਫਰ ਹੋਗਾ
ਸਾਥ ਨਾ ਝੋਂਪੜੇ ਜਾਤੇ ਨਾ ਮਹਲ ਜਾਤੇ ਹੈਂ

ਕਭੀ ਮਿਸ ਕਾਲ ਆਤੀ ਹੈ ਕਭੀ ਕੋਈ ਫੋਨ ਆ ਜਾਤਾ
ਕੇ ਕਵਿਤਾ ਲਿਖਤੇ ਲਿਖਤੇ ਪੜ ਯੂਹੀਂ ਖਲਲ ਜਾਤੇ ਹੈਂ

ਕੁਛ ਹੀ ਬਨਤੇ ਹੈ ਸ਼ਾਯਰ ਰਾਹਤ ਇੰਦੌਰੀ ਕੇ ਜੈਸੇ
ਔਰ ਕੁਜ ਜੈਲੀ ਕੀ ਤਰਹ ਕਰਤੇ ਨਕਲ ਜਾਤੇ ਹੈਂ

Monday, February 27, 2012

ਮਾਡਰ੍ਨ ਕਵੀਸ਼ਰੀ


ਅੰਬ ਨਹੀ ਅੰਬਾਲੇ ਜੈਸੇ, ਨਾਲੇ ਪਟਿਆਲੇ ਜੈਸੇ, ਤਰਕਸ਼ੀਲ ਲੋਕ ਬਰਨਾਲੇ ਬਹੁਤੇ ਲੱਭਦੇ
ਕੁੱਬਾ ਘੋੜੀ ਚੜ੍ਹਿਆ ਤੇ ਬੰਦਾ ਬਹੁਤਾ ਪੜ੍ਹਿਆ ਤੇ ਚੋਰ ਘਰ ਵੜਿਆ ਜੀ ਪੌਂਦੇ ਵਿਚ ਯੱਭ ਦੇ

ਕੈਥਲ ਮਸ਼ੂਰ ਹੈ ਜੀ ਘੇਵਰ ਤੇ ਫਿਰਨੀ ਦਾ ਬੜੇ ਮਸ਼ਹੂਰ ਕਰਨਾਲ ਦੇ ਨੇ ਭੱਲੇ ਜੀ
ਅਮਰਤਸਰ ਸੁਣੀਆਰੇ ਹੈਗੇ ਚੋਟੀ ਦੇ ਜੀ ਬੜੇ ਮਸ਼ਹੂਰ ਨੇ ਸਰਾਫਿਆਂ ਦੇ ਛੱਲੇ ਜੀ

ਹਾਥੀ ਜਹੀ ਚਿੰਘਾੜ ਹੈ ਨੀ ਸ਼ੇਰ ਜਹੀ ਦਹਾੜ ਹੈ ਨੀ ਚੀਤੇ ਜੈਸਾ ਤੇਜ਼ ਹੋਰ ਜਾਨਵਰ ਭੱਜੇ ਨਾ
ਚਾਪ੍ਲੂਸੀ ਕਰਦੇ ਨਾ ਚਮਚੇ ਰੱਜਣ ਕਦੀ ਮਸਖਰੀ ਕਰਦਾ ਮਰਾਸੀ ਕਦੇ ਰੱਜੇ ਨਾ

ਆਲਸ ਮੋਟਾਪੇ ਦੇ ਨੇ ਬਣਦੇ ਮਰੀਜ਼ ਜਿਹੜੇ ਖਾਂਦੇ ਬਹੁਤਾ ਰੱਜ ਕੇ ਤੇ ਰੋਟੀ ਬਹੁਤੀ ਚੋਪੜ ਦੇ
ਜਰਮਨੀ ਦੀ ਗੋਲੀ ਦੀ ਨਾ ਰੀਸ ਕਿਤੇ ਹੋਰ ਹੋਣੀ ਢੂਢ ਮੀਲ ਦੂਰੋਂ ਵੱਜੇ ਪਾਰ ਹੋਜੇ ਖੋਪੜ ਦੇ

ਪੈਰਸ ਜਹੇ ਮਹਿਲ ਹੈਨੀ, ਚੀਕੇ ਜੈਸੀ ਟੈਲ ਹੈਨੀ, ਫ਼ੀਮ ਤੇ ਸ੍ਮੈਕ ਜੈਸਾ ਵੈਲ ਨਾ ਕੋਈ ਚੰਦਰਾ
ਬੂਹੇ ਬਾਰੀਆਂ ਨਾ ਜਾਲੀ , ਸ਼ਨੀ ਦੀ ਮਨੌਤ ਬਾਹਲੀ, ਪਿੰਡ ਸ਼ਨੀ ਸ਼ਿੰਗਣਾ ਦੇ ਲੌਂਦੇ ਨਹੀਂ ਜੰਦਰਾ

ਚਤਰ ਨਹੀਂ ਕਾਂ ਦੇ ਜੈਸਾ, ਭੋਲਾ ਨਹੀਂ ਕੋਈ ਗਾਂ ਦੇ ਜੈਸਾ ਮਾਤਾ ਗੁਜਰੀ ਦੇ ਜੈਸੀ ਹੋਰ ਕੋਈ ਮਾਂ ਨਹੀਂ
ਸੁੱਖ ਨਹੀਂ ਕੋਈ ਚੁੱਪ ਜੈਸਾ ਸਿਆਲਾਂ ਵਾਲੀ ਧੁੱਪ ਜੈਸਾ, ਨਿੱਮ ਤੇ ਧਰੇਕ ਜੈਸੀ ਸੰਘਣੀ ਕੋਈ ਛਾਂ ਨਹੀ

ਚੰਗੇ ਕਾਕੇ ਰਖਦੇ ਧਿਆਨ ਜੀ ਚਰਿੱਤਰ ਤੇ  ਫੁਕਰੇ ਦਾ ਰਹਿੰਦਾ ਜੀ ਧਿਆਨ ਸਦਾ ਲੁਕ ਤੇ
ਅੱਜ ਦੇ ਨਿਆਣੇ ਜਿਹੜੇ ਜੈਲੀ ਤੋਂ ਸਿਆਣੇ ਜਿਹੜੇ 24 ਘੰਟੇ ਆਨਲਾਇਨ ਰਹਿੰਦੇ ਫੇਸ੍ਬੁਕ ਤੇ

ਜਿਲਾ ਕਰਨਾਲ ਤੇ ਸ੍ਟੇਟ ਹਰਿਆਣਾ ਲੋਕ ਮਿੱਠੇ ਨੇ ਜ਼ੁਬਾਨ ਦੇ ਅਸੰਧ ਸ਼ਹਿਰ ਵੱਸਦਾ
ਵੱਡਾ ਏ ਬਜ਼ਾਰ ਜੀ ਦੁਕਾਨਾਂ ਨੇ ਹਜ਼ਾਰ ਮਿਲੇ ਸਸਤਾ ਸਮਾਨ ਜੈਲਦਾਰ ਰਹਿੰਦਾ ਦੱਸਦਾ

ਕੁਦਰਤ ਜੈਸਾ ਨਾ ਦਿਆਲ ਕੋਈ ਹੋਰ ਹੈਗਾ ਮਤਲਬਖੋਰ ਨਾ ਕੋਈ ਹੋਰ ਇਨ੍ਸਾਨ ਜਿਆ
ਜੈਲਦਾਰ ਜੈਸਾ ਨਾ ਅਕਲਹੀਣ ਦੁਨੀਆ ਤੇ ਸ਼ੈਰ ਨਾ ਕੋਈ ਹੋਰ ਬਾਬੂ ਰਜਬ ਅਲੀ ਖਾਨ ਜਿਆ

Saturday, February 25, 2012

ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

ਕਹਿ ਹੌਲੀ ਪਾ ਨਾ ਰੌਲੀ ਕਹਿੰਦੇ ਹੋਏ ਥੋੜਾ ਜਿਹਾ ਸੰਗੀਦਾ 
ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

ਮੰਗਤਿਆਂ ਨੂ ਖੈਰ ਵੀ ਇਹ ਦੁਨੀਆ ਨਹੀ ਪੌਂਦੀ ਢੰਗ ਦੀ ਜੀ
ਪਰ ਦਸ ਰਪਈਏ ਦੇ ਕੇ ਰੱਬ ਤੋਂ ਲੱਖ ਕਰੋੜਾਂ ਮੰਗਦੀ ਜੀ
ਜੇ ਦੇਣਾ ਨਾ ਸਿਖਿਆ ਹੋਵੇ ਤਾਂ ਫੇਰ ਕਦੇ ਨਹੀਂ ਮੰਗੀਦਾ
ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

ਯਾਰ ਯਾਰਾਂ ਦਾ ਓਹੀ ਜਿਹੜਾ ਥੋੜ ਵੇਲੇ ਕੱਮ ਆਵੇ ਜੀ
ਹੈ ਦਾਨ ਓਹੀ ਜੋ ਲੋੜਵੰਦ ਨੂ ਲੋੜ ਵੇਲੇ ਕੱਮ ਆਵੇ ਜੀ
ਦੱਸ ਹੋਊ ਕੀ ਫੈਦਾ ਤੇਰੀ ਗੰਜੇ ਨੂ ਦਿੱਤੀ ਕੰਘੀ ਦਾ
ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

ਗੁੜ ਉੱਤੇ ਉੱਡ ਜਾ ਬਹਿਣਾ ਇਹ ਤਾਂ ਹੈ ਫਿਤਰਤ ਮੱਖੀ ਦੀ
ਜੀ ਧੀ ਪੁੱਤ ਹੋਏ ਜਵਾਨ ਤੇ ਯਾਰੋ ਆਪ ਨਜ਼ਰ ਹੈ ਰੱਖੀ ਦੀ
ਫੇਰ ਨੀ ਹੱਥ ਔਂਦਾ ਪੱਲਾ ਕੇਰਾਂ ਧੀ ਸਿਰ ਤੋਂ ਲੰਘੀ ਦਾ
ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

ਜੀ ਨਾਲ ਸਮੇਂ ਦੇ ਤੁਰਨਾ ਵੀ ਵੈਸੇ ਕੋਈ ਮਾੜੀ ਗੱਲ ਨਹੀ
ਪਰ ਪੱਛਮੀ ਸਭਿਆਚਾਰ ਚ ਡੁੱਬਜੋ ਇਹ ਤਾਂ ਕੋਈ ਹੱਲ ਨਹੀ
ਕੋਈ ਨਾ ਕਰੇ ਖਿਆਲ ਜੀ ਚੁੰਨੀ ਕਿੱਲੀ ਉੱਤੇ ਟੰਗੀ ਦਾ
ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

ਅਸਲ ਦੀ ਨਹੀ ਪਛਾਣ ਕਿਸੇ ਨੂ ਬੁਰਾ ਜ਼ਮਾਨਾ ਨਕਲਾਂ ਦਾ
ਅਕਲਾਂ ਦਾ ਨਹੀ ਮੁੱਲ ਪੌਂਦਾ ਇਹ ਜਗਤ ਵਪਾਰੀ ਸ਼ਕਲਾਂ ਦਾ
ਜੀ ਕੋਈ ਫਰਕ ਨਹੀ ਪੈਂਦਾ ਸੂਰਤ ਮਾੜੀ ਭਾਵੇਂ ਚੰਗੀ ਦਾ
ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

ਬੈਠ ਤਖਤ ਤੇ ਹੁਕਮ ਕਰੇਂ ਤੈਨੂੰ ਕੀ ਖਬਰ ਥਕੇਵੇਂ ਦੀ
ਨਰਮ ਤਲਾਈ ਦੇ ਵਿਚ ਵੀ ਚੁਭਦੀ ਤੇਨੁ ਰੜਕ ਵੜੇਵੇਂ ਦੀ
ਸ਼ਟਰਾਂ ਅੱਗੇ ਸੁੱਤਿਆਂ ਨੂ ਜਾ ਕੇ ਪੁਛ ਮਤਲਬ ਤੰਗੀ ਦਾ
ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

ਸੁਖ ਵਿਚ ਕਰਦਾ ਯਾਦ ਨਾ, ਦੁਖ ਵਿਚ ਰੱਬ ਨੂ ਗਾਲਾਂ ਕੱਢਨੈਂ ਤੂੰ
ਢਿੱਡ ਭਰਨ ਲਈ ਆਪਣਾ ਕਿਓਂ ਮਜ਼ਲੂਮ ਦੇ ਢਿੱਡ ਨੂ ਵੱਡਨੈਂ ਤੂੰ
ਸੁਖ ਦੁਖ ਦਾ ਤਾਂ ਸਾਥ ਜਿਓਂ ਜੈਲੀ ਸਾਥ ਹੈ ਢੱਡ ਸਰੰਗੀ ਦਾ
ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

ਮਾੜੇ ਯਾਰ ਦੇ ਨਾਲੋਂ ਚੰਗਾ ਦੁਸ਼ਮਣ ਹੋਵੇ ਜੀ ਸਦਕੇ
ਦੁਸ਼ਮਣ ਨੂ ਜੋ ਗਲ ਨਾਲ ਲਾਵੇ ਜੈਲੀ ਓਹਦੇ ਹੀ ਸਦਕੇ
ਨਹੀ ਵੈਰੀ ਦੇ ਦਰਵਾਜ਼ੇ ਮੂਹਰੇ ਜਾਣ ਜਾਣ ਕੇ ਖੰਗੀਦਾ
ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

ਜੀ ਜੈਲਦਾਰ ਹੈ ਅਕਲਹੀਣ ਇਹਦੀ ਗੱਲ ਵਿਚ ਨਾ ਆਇਓ ਜੀ
ਇਹਦਾ ਕੀ ਏ, ਰੱਬ ਦਾ ਜੀ ਏ, ਆਪਣੀ ਖੈਰ ਮਨਾਇਓ ਜੀ
ਪਰ ਪਰਦਾ ਖੁਦ ਹੀ ਢੱਕਣਾ ਪੈਂਦਾ ਆਪਣੀ ਇੱਜ਼ਤ ਨੰਗੀ ਦਾ
ਵੇਖ ਨਜ਼ਾਰਾ ਮੇਰੇ ਯਾਰਾ ਦੁਨੀਆ ਰੰਗ ਬਰੰਗੀ ਦਾ

Wednesday, February 22, 2012

ਜਿੰਨਾ ਅਹਿਸਾਸ ਹੋਵੇ ਓਨਾ ਓਨਾ ਲਿਖੀ ਜਾਵਾਂ, ਵੇਖਾਂ ਕਿਵੇਂ ਇਸ਼੍ਕ਼ ਬਰੀਕ ਨੂੰ


ਮੈਂ ਜਿਹਦੇ ਲਈ ਇਹ ਲਿਖਿਆ ਹੈ
ਜੇ ਕਿਤੇ ਓਹ ਪੜ੍ਹ ਲਏ ਤਾਂ.............................
--------------------------------------
ਦਿਨ ਸੀ ਸੁਭਾਗਾ ਜਦੋਂ ਮਿਲੇ ਪਹਿਲੀ ਵਾਰ ਸੀ,
ਕਿਵੇਂ ਭੁੱਲਜਾਂ ਮੈਂ ਸੋਹਣੀਏ ਤਰੀਕ ਨੂੰ
ਜਿੰਨਾ ਅਹਿਸਾਸ ਹੋਵੇ ਓਨਾ ਕੁ ਮੈਂ ਲਿਖੀ ਜਾਵਾਂ,
 ਵੇਖਾਂ ਕਿਵੇਂ ਇਸ਼੍ਕ਼ ਬਰੀਕ ਨੂੰ

ਚਾਵਾਂ ਦਾ ਗੁਲਾਬੀ ਰੰਗ ਗੱਲ੍ਹਾਂ ਉੱਤੇ ਆ ਗਿਆ,
ਜੀ ਭੌਰ ਇੱਕ ਜਾਂਦਾ ਜਾਂਦਾ ਗੱਲ ਸਮਝਾ ਗਿਆ
ਵਫਾ ਦੀ ਕਲਾਮ ਨਾਲ ਦਿਲ ਦੀ ਕਿਤਾਬ ਉੱਤੇ
ਗੂੜ੍ਹੀ ਕਰ ਦਈਏ ਇਸ਼ਕੇ ਦੀ ਲੀਕ ਨੂੰ
ਜਿੰਨਾ ਅਹਿਸਾਸ ਹੋਵੇ ਓਨਾ ਓਨਾ ਲਿਖੀ ਜਾਵਾਂ, ਵੇਖਾਂ ਕਿਵੇਂ ਇਸ਼੍ਕ਼ ਬਰੀਕ ਨੂੰ

ਚੰਦਰੇ ਖਿਆਲ ਵੀ ਨੇ ਉੱਡਦੇ ਹਵਾਵਾਂ ਉੱਤੇ
ਦਿਲ ਕਰੇ ਲਿਖ ਦੇਵਾਂ ਨਾਮ ਓਹਦਾ ਰਾਹਵਾਂ ਉੱਤੇ
ਇੱਕ ਵਾਰੀਂ ਪਿਆਰ ਨਾਲ ਕਹਿ ਦਵੇ ਜੇ ਜਾਣ ਮੇਰੀ
ਚਾੜ੍ਹ ਪੌੜੀ ਦਵਾਂ ਚੰਨ ਮਾਮੇ ਤੀਕ ਨੂੰ
ਜਿੰਨਾ ਅਹਿਸਾਸ ਹੋਵੇ ਓਨਾ ਓਨਾ ਲਿਖੀ ਜਾਵਾਂ, ਵੇਖਾਂ ਕਿਵੇਂ ਇਸ਼੍ਕ਼ ਬਰੀਕ ਨੂੰ

ਇੱਕ ਵਾਰੀਂ ਕਰਦੇਂ ਜੇ ਹਾਂ ਮਰਜਾਨੀਏ ਨੀ
ਜੈਲਦਾਰ ਦੀ ਤਾਂ ਜ਼ਿੰਦਗੀ ਹੀ ਤਰ ਜਾਣੀਏ ਨੀ
ਥੋਡ਼ਾ ਕਰ ਕੇ ਮੈਂ ਜੇਰਾ ਬੰਨ ਸ਼ਗਨਾਂ ਦਾ ਸੇਹਰਾ
ਲੈਕੇ ਆਜੂੰ ਜੰਨ ਅਗਲੇ ਹੀ ਵੀਕ ਨੂੰ
ਜਿੰਨਾ ਅਹਿਸਾਸ ਹੋਵੇ ਓਨਾ ਓਨਾ ਲਿਖੀ ਜਾਵਾਂ, ਵੇਖਾਂ ਕਿਵੇਂ ਇਸ਼੍ਕ਼ ਬਰੀਕ ਨੂੰ

ਕਈਆਂ ਜਨਮਾਂ ਤੋਂ ਤੇਰੀ ਕੀਤੀ ਸੀ ਉਡੀਕ ਮੈਂ ਤਾਂ
ਤੇਰੇ ਪਿੱਛੇ ਜ਼ਿੰਦਗੀ ਦਾ ਬਣਿਆ ਸ਼ਰੀਕ ਮੈਂ ਤਾਂ
ਕਾਰਾਂ ਅਰਦਾਸ ਪੂਰੀ ਹੋਜੇ ਕੀਤੇ ਆਸ
ਰੱਬ ਮੇਟ ਦੇਵੇ ਹੁਣ ਤਾਂ ਉਡੀਕ ਨੂੰ
ਜਿੰਨਾ ਅਹਿਸਾਸ ਹੋਵੇ ਓਨਾ ਓਨਾ ਲਿਖੀ ਜਾਵਾਂ, ਵੇਖਾਂ ਕਿਵੇਂ ਇਸ਼੍ਕ਼ ਬਰੀਕ ਨੂੰ

ਸਾਹਾਂ ਨੂ ਸਲਾਹਾਂ ਦਿੰਦਾ ਦਿਲ ਕਹਿੰਦਾ ਹੌਲੀ ਚੱਲੋ
ਚਾਵਾਂ ਨੂ ਹਵਾਵਾਂ ਦਿੰਦਾ ਕਹਿੰਦਾ ਪਾਈ ਰੌਲੀ ਚੱਲੋ
ਖੁਸ਼ੀ ਵਿਚ ਕਮਲੇ ਜਹੇ ਹੋਏ ਜੈਲਦਾਰ ਦੀ ਜੀ
ਅੱਜ ਜੰਨਤਾਂ ਵੀ ਸੁਣਦੀਆਂ ਚੀਕ ਨੂੰ
ਜਿੰਨਾ ਅਹਿਸਾਸ ਹੋਵੇ ਓਨਾ ਓਨਾ ਲਿਖੀ ਜਾਵਾਂ, ਵੇਖਾਂ ਕਿਵੇਂ ਇਸ਼੍ਕ਼ ਬਰੀਕ ਨੂੰ

Monday, February 13, 2012

ਮੈਨੂ ਜੱਮ ਲੈਣ ਦਿੰਦੀ ਜੇ ਤੂੰ ਕਾਸ਼ ਅੱਮੀਏ ਨੀ


ਤੇਨੁ ਛੂਹ ਕੇ ਮੈਂ ਵਖੌਂਦੀ ਏ ਆਕਾਸ਼ ਅੱਮੀਏ ਨੀ
ਮੈਨੂ ਜੱਮ ਲੈਣ ਦਿੰਦੀ ਜੇ ਤੂੰ ਕਾਸ਼ ਅੱਮੀਏ ਨੀ

ਐਵੇਂ ਧੀ ਨੂ ਨਾ ਜ਼ਮਾਨੇ ਵਾਲੋ ਸਮਝੋ ਨਿੱਕਮੀ
ਮੈਂ ਹੀ ਧੀ ਹਾਂ, ਮੈਂ ਹੀ ਪਤਨੀ, ਮੈਂ ਭੈਣ ਮੈਂ ਹੀ ਅੱਮੀ
ਮੇਰੀ ਰੂੜੀ ਉੱਤੇ ਸੁੱਟਦੀ ਨਾ ਲਾਸ਼ ਅੱਮੀਏ ਨੀ
ਮੈਨੂ ਜੱਮ ਲੈਣ ਦਿੰਦੀ ਜੇ ਤੂੰ ਕਾਸ਼ ਅੱਮੀਏ ਨੀ
ਤੇਨੁ ਛੂਹ ਕੇ ਮੈਂ ਵਖੌਂਦੀ ਏ ਆਕਾਸ਼ ਅੱਮੀਏ ਨੀ

ਧੀਆਂ ਹੁੰਦੀਆਂ ਨਾ ਸਿਰ ਉੱਤੇ ਭਾਰ ਮਾਪਿਓ
ਬਿਨਾ ਔਰਤ ਦੇ ਕੀ ਏ ਸਂਨਸਾਰ ਮਾਪਿਓ
ਭੋਰਾ ਕਰਦੀ ਮੇਰੇ ਤੇ ਵਿਸ਼ਵਾਸ਼ ਅੱਮੀਏ ਨੀ
ਮੈਨੂ ਜੱਮ ਲੈਣ ਦਿੰਦੀ ਜੇ ਤੂੰ ਕਾਸ਼ ਅੱਮੀਏ ਨੀ
ਤੇਨੁ ਛੂਹ ਕੇ ਮੈਂ ਵਖੌਂਦੀ ਏ ਆਕਾਸ਼ ਅੱਮੀਏ ਨੀ

ਬਿਨਾ ਸਾਡੇ ਘੋੜੀ, ਰਖੜੀ ਤੇ ਕਿੱਕਲੀ ਨਹੀ
ਕਿਸ ਕੱਮ ਦਾ ਓ ਬਾਗ ਜਿੱਥੇ ਤਿਤਲੀ ਨਹੀ
ਤੈਨੂ ਕਦੇ ਵੀ ਨਾ ਕਰਦੀ ਨਿਰਾਸ਼ ਅੱਮੀਏ ਨੀ
ਮੈਨੂ ਜੱਮ ਲੈਣ ਦਿੰਦੀ ਜੇ ਤੂੰ ਕਾਸ਼ ਅੱਮੀਏ ਨੀ
ਤੇਨੁ ਛੂਹ ਕੇ ਮੈਂ ਵਖੌਂਦੀ ਏ ਆਕਾਸ਼ ਅੱਮੀਏ ਨੀ

ਜੈਲਦਾਰਾ ਧੀਆਂ ਪੁੱਤਾਂ ਵਿਚ ਫਰਕ ਨਹੀਂ
ਬਣੀ ਅਮ੍ਰਿਤਾ ਪ੍ਰੀਤਮ ਵੀ ਕਿਸੇ ਦੀ ਸੀ ਧੀ
ਕੱਲਾ ਮੁੰਡਾ ਈ ਤਾਂ ਬਣਦਾ ਨਹੀਂ ਪਾਸ਼ ਅੱਮੀਏ ਨੀ
ਮੈਨੂ ਜੱਮ ਲੈਣ ਦਿੰਦੀ ਜੇ ਤੂੰ ਕਾਸ਼ ਅੱਮੀਏ ਨੀ
ਤੇਨੁ ਛੂਹ ਕੇ ਮੈਂ ਵਖੌਂਦੀ ਏ ਆਕਾਸ਼ ਅੱਮੀਏ ਨੀ

Tuesday, February 7, 2012

ਹਾਏ ਨੀ ਪਿੰਡਾਂ ਆਲੇ ਕਰਦੇ ਨਾ ਪਰਪੋਜ਼ ਕੁੜੇ


ਹਾਏ ਨੀ ਪਿੰਡਾਂ ਆਲੇ ਕਰਦੇ ਨਾ ਪਰਪੋਜ਼ ਕੁੜੇ
ਪਾਥੀਆਂ ਵਿਚ ਕਿਓਂ ਭਾਲਦੀ ਏ ਤੂੰ ਰੋਜ਼ ਕੁੜੇ

ਤੇਰੀ ਵੇਜਿਟੇਬਲ ਸੂਪ ਬਿਨਾ ਅੱਖ ਖੁੱਲਦੀ ਨਾ
ਨੀ ਸਾਨੂ ਲੱਗੀ ਪੱਕੀ ਚਾਹ ਦੇ ਵਾਲੀ ਡੋਜ਼ ਕੁੜੇ

ਤੇਰਾ ਭਜਨ ਕੀਰਤਨ M H 1 ਤੇ ਹੋ ਜਾਂਦਾ
ਨੀ ਅਸੀਂ ਗੁਰੂਦੁਆਰੇ ਮੱਥਾ ਟੇਕੀਏ ਰੋਜ਼ ਕੁੜੇ

ਤੁਸੀਂ ਸੂਪਰ ਮਾਰਿਓ ਖੇਡ ਸੋਫੇ ਤੇ ਟੱਪਦੇ ਓ
ਸਾਡਾ ਬਾਂਦਰ ਕਿੱਲਾ ਪਿੰਡਾਂ ਦੀ ਏ ਖੋਜ ਕੁੜੇ

ਮੈਂ ਚੰਗੀ ਮਾੜੀ ਮੂੰਹ ਤੇ ਹੀ ਕਹਿ ਦਿੰਨਾਂ ਹਾਂ
ਨਾਂ ਤੇਰੇ ਵਾਂਗਰ ਕਰਦਾ ਜੈਲੀ ਚੋਜ ਕੁੜੇ

Sunday, February 5, 2012

ਮੇਰੇ ਦੇਸ ਪੰਜਾਬ ਨੂ ਸਜਦਾ ਏ

ਜਿਹਦਾ ਚੇਤਾ ਮੁੜ ਮੁੜ ਆਊਂਦਾ  ਏ
ਜਿੱਥੇ ਜੈਲੀ ਜਾਣਾ ਚਾਹੁੰਦਾ ਏ
ਪਰ ਬਣਦਾ ਸਬਬ ਨਾ ਹੱਜ ਦਾ ਏ
ਮੇਰੇ ਦੇਸ ਪੰਜਾਬ ਨੂ ਸਜਦਾ ਏ
ਜਿਹਦੇ ਕਰਕੇ ਭਾਰਤ ਰੱਜਦਾ ਏ

ਏ ਤੇਰਾ ਏ ਨਾ ਏਹ ਮੇਰਾ ਏ
ਏਥੇ ਸਬ ਦਾ ਰੈਣ ਬਸੇਰਾ ਏ
ਏ ਤਾਂ ਸਬ੍ਦੇ ਪਰਦੇ ਕੱਜਦਾ ਏ
ਮੇਰੇ ਦੇਸ ਪੰਜਾਬ ਨੂ ਸਜਦਾ ਏ
ਜਿਹਦੇ ਕਰਕੇ ਭਾਰਤ ਰੱਜਦਾ ਏ

ਜਿੱਥੇ ਹਾਸੇ ਮੁਫਤ ਵਿਚ ਮਿਲਦੇ ਨੇ
ਜਿੱਥੇ ਦੁੱਖੜੇ ਖੁੱਲਦੇ ਦਿਲ ਦੇ ਨੇ
ਜਿੱਥੇ ਕੁੜੀਆਂ ਨੂ ਡਰ ਲੱਜ ਦਾ ਏ
ਮੇਰੇ ਦੇਸ ਪੰਜਾਬ ਨੂ ਸਜਦਾ ਏ
ਜਿਹਦੇ ਕਰਕੇ ਭਾਰਤ ਰੱਜਦਾ ਏ

ਜਿੱਥੇ ਪਿੰਡ ਵਿਚ ਘੁੱਮਦੀ ਜਾਗੋ ਏ
ਜਿੱਥੇ ਜੱਮੀ ਮਾਈ ਭਾਗੋ ਏ
ਜਿੱਥੇ ਸ਼ੋਰ ਸੁਣੀਂਦਾ ਛੱਜ ਦਾ ਏ
ਮੇਰੇ ਦੇਸ ਪੰਜਾਬ ਨੂ ਸਜਦਾ ਏ
ਜਿਹਦੇ ਕਰਕੇ ਭਾਰਤ ਰੱਜਦਾ ਏ

ਜਿੱਥੇ ਰਹਿਮਤ ਗੁਰੂਆਂ ਪੀਰਾਂ ਦੀ
ਚੜੀ ਦੇਗ ਕੜਾਹ ਤੇ ਖੀਰਾਂ ਦੀ
ਗੁਰੂ ਘਰ ਦਾ ਸ੍ਪੀਕਰ ਵੱਜਦਾ ਏ
ਮੇਰੇ ਦੇਸ ਪੰਜਾਬ ਨੂ ਸਜਦਾ ਏ
ਜਿਹਦੇ ਕਰਕੇ ਭਾਰਤ ਰੱਜਦਾ ਏ

ਜਿੱਥੇ ਪਿੰਡ ਦੇ ਰਾਹ ਅਜੇ ਕੱਚੇ ਨੇ
ਜਿੱਥੇ ਬੱਚਿਆਂ ਵਰਗੇ ਬੱਚੇ ਨੇ
ਜਿੱਥੇ ਬਲਦ ਪਹੀ ਤੇ ਭੱਜਦਾ ਏ
ਮੇਰੇ ਦੇਸ ਪੰਜਾਬ ਨੂ ਸਜਦਾ ਏ
ਜਿਹਦੇ ਕਰਕੇ ਭਾਰਤ ਰੱਜਦਾ ਏ

ਜਿੱਥੇ ਪਿੰਡ ਵਿਚ ਮੇਲੇ ਲੱਗਦੇ ਨੇ
ਜਿੱਥੇ ਪੇਚ ਗਿਣੀਂਦੇ ਪੱਗ ਦੇ ਨੇ
ਪਿੰਡ ਵਹੁਟੀ ਵਾਂਗਰ ਸੱਜਦਾ ਏ
ਮੇਰੇ ਦੇਸ ਪੰਜਾਬ ਨੂ ਸਜਦਾ ਏ
ਜਿਹਦੇ ਕਰਕੇ ਭਾਰਤ ਰੱਜਦਾ ਏ

ਜਿੱਥੇ ਭਗਤ, ਸਰਾਭੇ ਜੰਮਦੇ ਨੇ
ਜਿੱਥੇ ਦੁਸ਼ਮਣ ਆਉਣੋਂ ਕੰਬਦੇ ਨੇ
ਜਿੱਥੇ ਨਲਵਾ ਹਰੀ ਸਿੰਘ ਗੱਜਦਾ ਏ
ਮੇਰੇ ਦੇਸ ਪੰਜਾਬ ਨੂ ਸਜਦਾ ਏ
ਜਿਹਦੇ ਕਰਕੇ ਭਾਰਤ ਰੱਜਦਾ ਏ

ਲੋਕੀਂ ਰੱਬ ਦੀ ਰਜ਼ਾ ਵਿਚ ਰਹਿੰਦੇ ਨੇ
ਜਿੱਥੇ ਮਾਂ ਨੂ ਰੱਬ ਵੀ ਕਹਿੰਦੇ ਨੇ
ਕੋਈ ਫਿਕਰ ਨਾ ਕੱਲ ਨਾ ਅੱਜ ਦਾ ਏ
ਮੇਰੇ ਦੇਸ ਪੰਜਾਬ ਨੂ ਸਜਦਾ ਏ
ਜਿਹਦੇ ਕਰਕੇ ਭਾਰਤ ਰੱਜਦਾ ਏ


Friday, February 3, 2012

ਸਾਡੇ ਹੱਥਾਂ ਵਿੱਚ ਹੁੰਦੀਆਂ ਨੇ ਪੱਲੀ ਦਾਤੀਆਂ


ਨੀ ਤੂੰ ਜਿਹੜੇ ਵੇਲੇ ਕਰਦੀ ਕਪਾਲਭਾਤੀਆਂ
ਸਾਡੇ ਹੱਥਾਂ ਵਿੱਚ ਹੁੰਦੀਆਂ ਨੇ ਪੱਲੀ ਦਾਤੀਆਂ

ਨੀ ਤੂੰ ਰਾਮਦੇਵ ਵਾਲੀ ਸੀਡੀ ਉਠਦੇ ਲਗਾਵੇਂ
ਤੇ ਮੈਂ ਉਠਦੇ ਈ ਚਾਹ ਦੇ ਵੱਲ ਮਾਰਾਂ ਝਾਤੀਆਂ

ਨੀ ਤੂੰ ਬਟਰਫਲਾਈ ਵਿਚ ਲਾਵੇਂ ਅੱਧਾ ਘੰਟਾ
ਮਿੰਟ ਪੰਦਰਾਂ ਚ ਪੰਡਾਂ ਬੰਨ ਬੰਨੇ ਲਾ ਤੀਆਂ

ਤੇਰੇ ਸੰਘ ਵਿਚ ਜੱਮ ਜਾਂਦੈ ਚਮਚਾ ਘਿਓ ਦਾ
ਮੰਨ ਸੁੱਕੇ ਵੀ ਲੰਘਾਈ ਜਾਣ ਦੇਸੀ ਛਾਤੀਆਂ .... ਜੈਲਦਾਰ

Wednesday, February 1, 2012

ਯਾਰੀ ਫੇਸਬੁੱਕ ਤੇ ਲਾਈ ਸੀ ਟੁੱਟ ਗਈ ਟਵਿੱਟਰ ਤੇ



ਤੂੰ ਨਹੀ ਰਹਿਣਾ ਤੇ ਨਾ ਰਹਿ ਜਾ ਵੱਜ ਮੇਰੇ ਛਿੱਤਰ ਤੇ
ਯਾਰੀ ਫੇਸਬੁੱਕ ਤੇ ਲਾਈ ਸੀ ਟੁੱਟ ਗਈ ਟਵਿੱਟਰ ਤੇ

ਕਹਿੰਦੀ ਮੇੱਸੇਜ ਦੀ ਤਾਂ ਗੱਲ ਹੀ ਛੱਡ ਤੂੰ ਪੋਕ ਵੀ ਕਰਦਾ ਨਹੀਂ
ਹੁਣ ਪਹਿਲਾਂ ਵਾਂਗਰ ਏਸ ਏਮ ਏਸ ਤੇ ਜੋਕ ਵੀ ਕਰਦਾ ਨਹੀਂ
ਕਿਓਂ ਬੁਲਬੁਲ ਵਰਗੀ ਜੱਟੀ ਮਰਗੀ ਕਾਲੇ ਤਿੱਤਰ ਤੇ
ਯਾਰੀ ਫੇਸਬੁੱਕ ਤੇ ਲਾਈ ਸੀ ਟੁੱਟ ਗਈ ਟਵਿੱਟਰ ਤੇ

ਫੋਟੋ ਲਾਈ ਫੇਸਬੂਕ ਤੇ ਮੁੰਡਾ ਸਾਉ ਜੀ
ਇੱਕ ਪੋਜ਼ ਨਾਲ ਸਰਿਆ ਨਾ ਫੇਰ ਹੋਰ ਬਨਾਉ ਜੀ
ਮੈਂ ਵੀ ਡੁੱਲ ਗਈ ਕੰਜਰਾ ਤੇਰੇ ਕੂਲ ਚਰਿੱਤਰ ਤੇ
ਯਾਰੀ ਫੇਸਬੁੱਕ ਤੇ ਲਾਈ ਸੀ ਟੁੱਟ ਗਈ ਟਵਿੱਟਰ ਤੇ

ਤੂੰ ਵੀ ਤੇ ਸੀ ਨਾਲ ਮੇਰੇ ਬਸ ਟੈਮ ਟਪਾਉਂਦਾ ਵੇ
ਪੁਛਦਾ ਕੋਈ ਰੀਲੇਸ਼ਨ ਸਿੰਗਲ ਆਖ ਸੁਣੌਂਦਾ ਵੇ
ਪਰ ਸੱਚ ਦੱਸਾਂ ਮੈਂ ਵੀ ਮਰਦੀਆਂ ਤੇਰੇ ਮਿੱਤਰ ਤੇ
ਯਾਰੀ ਫੇਸਬੁੱਕ ਤੇ ਲਾਈ ਸੀ ਟੁੱਟ ਗਈ ਟਵਿੱਟਰ ਤੇ

ਜੈਲਦਾਰ ਪਗ ਬਣਕੇ ਨਿੱਤ ਵੈਬਕੈਮ ਤੇ ਆ ਜਾਵੇਂ
ਕਦੀ ਲੇਟ ਰਤਾ ਨਹੀਂ ਹੁੰਦਾ ਪੂਰੇ ਟੈਮ ਤੇ ਆ ਜਾਵੇਂ
ਨਿੱਤ ਰਹਿੰਦਾ ਕਰਦਾ ਖਰ੍ਚਾ ਕੁੜੀਓ ਮਹਿੰਗੇ ਇੱਤਰ ਤੇ
ਯਾਰੀ ਫੇਸਬੁੱਕ ਤੇ ਲਾਈ ਸੀ ਟੁੱਟ ਗਈ ਟਵਿੱਟਰ ਤੇ

Tuesday, January 31, 2012

ਫੁੱਲ, ਖੁਸ਼ਬੂ, ਝੀਲ, ਤਿਤਲੀ, ਧੁੱਪ, ਮੌਸਮ ਤੇ ਹਵਾ


ਫੁੱਲ, ਖੁਸ਼ਬੂ, ਝੀਲ, ਤਿਤਲੀ, ਧੁੱਪ, ਮੌਸਮ ਤੇ ਹਵਾ
ਇੱਕ ਤੇਰੇ ਆ ਜਾਣ ਮਗਰੋਂ ਖੁਸ਼ਨੁਮਾ ਨੇ ਹੋ ਗਏ

ਸੌਂ ਗਏ ਅਰਮਾਨ ਸੀ ਜੋ ਸੁੱਕ ਗਏ ਪੱਤੇ ਸੀ ਜੋ
ਪੈੜ ਤੇਰੀ ਪੈ ਗਈ ਤੇ ਫਿਰ ਜਵਾਂ ਨੇ ਹੋ ਗਏ

ਕਦਮ ਤੇਰੇ ਇਸ ਧਰਤ ਦੇ ਜਿਸ ਵੀ ਹਿੱਸੇ ਤੇ ਪਏ
ਕੁਜ ਕੁ ਟੁਕੜੇ ਓ ਜ਼ਮੀਂ ਦੇ ਆਸਮਾਂ ਨੇ ਹੋ ਗਏ

ਚੁੱਪ ਤੇਰੀ ਤੇ ਦਿਲ ਦੇ ਅਰਮਾਂ ਸ਼ੋਰ ਸੀ ਜੋ ਕਰ ਰਹੇ
ਇੱਕ ਤੇਰੇ ਬੋਲਣ ਦੇ ਪਿੱਛੋਂ ਬੇਜ਼ੂਬਾਂ ਨੇ ਹੋ ਗਏ

ਇੱਕ ਕਦਮ ਤੇਰਾ ਸੀ ਵਧਿਆ ਇੱਕ ਕਦਮ ਮੇਰਾ ਵੀ ਸੀ
ਘੱਟ ਫਾਸ੍ਲੇ ਤੇਰੇ ਤੇ ਮੇਰੇ ਦਰਮਿਆਂ ਨੇ ਹੋ ਗਏ

ਇੱਕ ਤੇਰੇ ਇਸ਼ਕੇ ਦਾ ਮਾਰਾ ਜੈਲਦਾਰੀ ਛੱਡ ਗਿਆ
ਗੀਤ ਵੀ ਜੈਲੀ ਦੇ ਸਾਰੇ ਹੁਣ ਫਨਾ ਨੇ ਹੋ ਗਏ

Friday, January 27, 2012

ਬਈ ਅਸੀਂ ਸਿਰੇ ਦੇ ਪੇਂਡੂ ਆਂ ਬੜੀ ਕੁੱਤੇਖਾਣੀ ਕਰਦੇ ਆਂ


ਅਸੀਂ ਟੈਮ ਟਪੌਣ ਨੂ ਯਾਰੋ ਪਾਣੀ ਵਿਚ ਮਧਾਣੀ ਧਰਦੇ ਆਂ
ਬਈ ਅਸੀਂ ਸਿਰੇ ਦੇ ਪੇਂਡੂ ਆਂ ਬੜੀ ਕੁੱਤੇਖਾਣੀ ਕਰਦੇ ਆਂ

ਅਸੀਂ ਸੱਥ ਦੇ ਵਿੱਚ ਜੇ ਬਹਿ ਜਾਈਏ ਤੇ ਸੀਪਾਂ ਬਹੁਤ ਲਾਗੌਣੇ ਆਂ
ਜੇ ਮੇਲੇ ਮੱਸਿਆ ਜਾਣਾ ਹੋਏ ਤੇ ਸੈਕਲ ਬਹੁਤ ਭਜੌਨੇ ਆਂ
ਸਾਨੂ ਨਵੀਆਂ ਨੁਵੀਆਂ ਔਂਦੀਆਂ ਨੀ ਅਸੀਂ ਗੱਲ ਪੁਰਾਣੀ ਕਰਦੇ ਆਂ
ਬਈ ਅਸੀਂ ਸਿਰੇ ਦੇ ਪੇਂਡੂ ਆਂ ਬੜੀ ਕੁੱਤੇਖਾਣੀ ਕਰਦੇ ਆਂ

ਅਸੀਂ ਨੀਲਾ ਝੱਗਾ ਪੌਨੇ ਆਂ ਸਰਕਾਰੀ ਦੇ ਵਿਚ ਪੜ੍ਹਦੇ ਆਂ
ਅਸੀਂ ਅੱਧੀ ਛੁੱਟੀ ਨੱਸਦੇ ਆਂ ਅਸੀਂ ਪਿੱਪਲਾਂ ਉਪਰ ਚੜ੍ਹਦੇ ਆਂ
ਅਸੀਂ ਰੋਜ਼ ਸਕੂਲ ਦੇ ਵਿਚ ਯਾਰੋ ਬਸ ਔਣੀ ਜਾਣੀ ਕਰਦੇ ਆਂ
ਬਈ ਅਸੀਂ ਸਿਰੇ ਦੇ ਪੇਂਡੂ ਆਂ ਬੜੀ ਕੁੱਤੇਖਾਣੀ ਕਰਦੇ ਆਂ

ਅਸੀਂ ਪ੍ਰੇਮਜੀਤ ਦੇ ਆੜੀ ਆਂ ਅਸੀਂ ਜੈਲਦਾਰ ਅਖਵਾਓਨੇ ਆਂ
ਸਾਨੂ ਹੇਲੋ ਹੂਲੋ ਔਂਦੀ ਨੀ ਅਸੀਂ ਗੱਜ ਕੇ ਫਤਿਹ ਬੁਲੌਨੇ ਆਂ
ਜਦੋਂ ਦੋ ਪੇਗ ਲਾ ਕੇ ਟੈਟ ਹੁੰਦੇ ਫੇਰ ਗੱਲ ਸਿਆਣੀ ਕਰਦੇ ਆਂ
ਬਈ ਅਸੀਂ ਸਿਰੇ ਦੇ ਪੇਂਡੂ ਆਂ ਬੜੀ ਕੁੱਤੇਖਾਣੀ ਕਰਦੇ ਆਂ

Wednesday, January 25, 2012

ਆਗੀ ਅੱਜ ਫੇਰ ਤੋਂ ਤਰੀਕ ਛੱਬੀ ਜੀ


ਇੱਕ ਸਾਲ ਤੋਂ ਜੋ ਕਾਗਜਾਂ ਚ ਦੱਬੀ ਜੀ
ਆਗੀ ਅੱਜ ਫੇਰ ਤੋਂ ਤਰੀਕ ਛੱਬੀ ਜੀ

ਅੰਜ ਸੀਗਾ ਲਾਗੂ ਕੀਤਾ ਸੰਵਿਧਾਨ ਨੂੰ
ਪਾ ਤਾ ਸੀ ਸਿਆਪਾ ਕੱਲੀ ਕੱਲੀ ਜਾਨ ਨੂੰ
ਭੀਮਰਾਓ ਮਾਰ ਕੇ ਬੁੱਕਲ ਖੱਬੀ ਜੀ
ਆਗੀ ਅੱਜ ਫੇਰ ਤੋਂ ਤਰੀਕ ਛੱਬੀ ਜੀ
ਇੱਕ ਸਾਲ ਤੋਂ ਜੋ ਕਾਗਜਾਂ ਚ ਦੱਬੀ ਜੀ
ਆਗੀ ਅੱਜ ਫੇਰ ਤੋਂ ਤਰੀਕ ਛੱਬੀ ਜੀ

ਜਿਹੜੀ ਸੰਵਿਧਾਨ ਦੀ ਕਿਤਾਬ ਰਚੀ ਸੀ
ਕੁੱਤਿਆਂ ਦੇ ਹੱਥੋਂ ਯਾਰੋ ਕਦੋਂ ਬਚੀ ਸੀ
ਨੇਤਾ ਸਾਡੇ ਖਾ ਗਏ ਕਨੂਨ ਦੇਸ ਦਾ
ਪਾੜ ਕੇ ਕਿਤਾਬ ਆਪੇ ਜਾਣ ਚੱਬੀ ਜੀ
ਇੱਕ ਸਾਲ ਤੋਂ ਜੋ ਕਾਗਜਾਂ ਚ ਦੱਬੀ ਜੀ
ਆਗੀ ਅੱਜ ਫੇਰ ਤੋਂ ਤਰੀਕ ਛੱਬੀ ਜੀ

ਕਿਹੜੇ ਸੰਵਿਧਾਨ ਦੀ ਹੋ ਗੱਲ ਕਰਦੇ
ਅੰਨਦਾਤੇ ਲ ਲ ਵੇਖੇ ਫਾਹੇ ਮਾਰਦੇ
ਜਿਹੜੀ ਰੂਲ ਬੁਕ ਸਾਲਾਂ ਚ ਬਣਾਈ ਸੀ
ਲੀਰੋ ਲੀਰ ਹੋਈ ਕੂੜੇਦਾਨੋਂ ਲਬੀ ਜੀ
ਇੱਕ ਸਾਲ ਤੋਂ ਜੋ ਕਾਗਜਾਂ ਚ ਦੱਬੀ ਜੀ
ਆਗੀ ਅੱਜ ਫੇਰ ਤੋਂ ਤਰੀਕ ਛੱਬੀ ਜੀ

ਜਿਹੜੇ ਸੰਵਿਧਾਨ ਸਾਡੀ ਪਗ ਲਾਹੂਣੀ ਏ
ਏਹੋਜੇ ਕਨੂਨ ਨੂ ਕੀ ਅੱਗ ਲੌਣੀ ਏ
ਦਫਾ ਕਰੋ ਏਹੋਜੇ ਹਿੰਦੁਸਤਾਨ ਨੂ
ਖਤਰਾ ਏ ਜਿਹਦੇ ਕੋਲੋਂ ਸਾਡੀ ਜਾਣ ਨੂ
ਜੈਲਦਾਰ ਅੱਖਰਾਂ ਨਾ ਜਾਵੇ ਯਭੀ ਜੀ
ਇੱਕ ਸਾਲ ਤੋਂ ਜੋ ਕਾਗਜਾਂ ਚ ਦੱਬੀ ਜੀ
ਆਗੀ ਅੱਜ ਫੇਰ ਤੋਂ ਤਰੀਕ ਛੱਬੀ ਜੀ







Tuesday, January 24, 2012

ਤੂੰ ਜਿੰਨੇ ਦੁਖ ਦੇ ਸਕਦੀ ਏ, ਮੈਂ ਉਸਤੋਂ ਵਧ ਜਰ ਸਕਦਾ ਹਾਂ | |

ਜਾ ਲਾ ਲੈ ਜ਼ੋਰ ਤੂੰ ਜ਼ਿੰਦਗੀਏ, ਮੈਂ ਐਵੇਂ ਨਹੀਂ ਡਰ ਸਕਦਾ ਹਾਂ |
ਤੂੰ ਜਿੰਨੇ ਦੁਖ ਦੇ ਸਕਦੀ ਏ, ਮੈਂ ਉਸਤੋਂ ਵਧ ਜਰ ਸਕਦਾ ਹਾਂ | |

ਤੇਰਾ ਜ਼ੋਰ ਚੱਲੇ ਬਸ ਜਿੰਦਿਆਂ ਤੇ, ਬਸ ਹੋਰ ਕਿਤੇ ਤੇਰਾ ਜ਼ੋਰ ਨਹੀਂ |
ਤੂੰ ਤੇ ਇੱਕ ਵਾਰੀਂ ਮਾਰਨਾ ਏ, ਮੈਂ ਤੇ ਪਲ ਪਲ ਮਰ ਸਕਦਾ ਹਾਂ | |



Tuesday, January 10, 2012

ਮੇਰੇ ਡਰ ਨੂ ਵਧਾਇਆ ਜਾ ਰਿਹੈ


ਮੇਰਾ ਅੰਜਾਮ ਵਿਖਾਇਆ ਜਾ ਰਿਹੈ
ਮੇਰੇ ਡਰ ਨੂ ਵਧਾਇਆ ਜਾ ਰਿਹੈ

ਦਵਾਖਾਨੇ ਦੇ ਵਿਚ ਮੈਨੂ ਬਿਠਾ ਕੇ
ਜ਼ਖਮ ਤੇ ਲੂਣ ਪਾਇਆ ਜਾ ਰਿਹੈ

ਜ਼ਮੀਨ-ਏ-ਇਸ਼ਕ ਨੂ ਬੰਜਰ ਬਣਾ ਕੇ
ਤੇ ਨਾਲੇ ਮੁਸਕੁਰਾਇਆ ਜਾ ਰਿਹੈ

ਤੂਫਾਨਾਂ ਨੂ ਦੇ ਦੇ ਕੇ ਦਾਵਤਾਂ ਜੀ
ਕੇ ਹੁਣ ਲੌ ਨੂ ਬੁਝਾਇਆ ਜਾ ਰਿਹੈ

ਮੇਰੀ ਮਹਿਫਿਲ ਚੋਂ ਅੱਜ ਮੈਨੂ ਹੀ ਕਿਓਂ
ਦੇ ਦੇ ਧੱਕੇ ਭਜਾਇਆ ਜਾ ਰਿਹੈ

ਝੂਠੇ ਜਹੇ ਸਬੂਤਾਂ ਦੀ ਬਿਨਾਹ ਤੇ
ਕਿ ਜੈਲੀ ਨੂ ਫਸਾਇਆ ਜਾ ਰਿਹੈ

ਕਿ ਮੇਰੇ ਕਫਨ ਤੇ ਲਿਖ ਦੇਣਾ ਯਾਰੋ
ਏ ਦੁਨੀਆ ਦਾ ਸਤਾਇਆ ਜਾ ਰਿਹੈ

Sunday, January 8, 2012

ਦੇ ਦਿਓ ਸੁਨੇਹਾ ਮੇਰੇ ਬਾਪ ਨੂ


ਪੁੱਤ ਪਰਦੇਸੀਂ ਥੋਡਾ ਮੌਜਾਂ ਬਹੁਤ ਕਰਦਾ ਏ
ਪਰ ਕਦੀ ਕਦੀ ਜਦੋਂ ਚੇਤਾ ਔਂਦਾ ਘਰਦਾ ਏ
ਫੇਰ ਕੋਸ੍ਦਾ ਹੁੰਦਾ ਏ ਖੁਦ ਆਪ ਨੂ
ਦੇ ਦਿਓ ਸੁਨੇਹਾ ਮੇਰੇ ਬਾਪ ਨੂ

ਹਿਸਾਬ ਲੱਗੇ ਨਾ ਕੇ ਚਾਹ ਦੇ ਵਿਚ ਖੰਡ ਕਿੰਨੀ ਪੈਂਦੀ ਏ ਜੀ
ਕੋਈ ਪੂਛੇ ਮੈਨੂ ਦੱਸਾਂ ਐਥੇ ਠੰਡ ਕਿੰਨੀ ਪੈਂਦੀ ਏ ਜੀ
ਪੈਂਦਾ ਭੋਗਣਾ ਏ ਮਿੱਠੇ ਜਹੇ ਸਰਾਪ ਨੂ
ਦੇ ਦਿਓ ਸੁਨੇਹਾ ਮੇਰੇ ਬਾਪ ਨੂ

ਠੰਡ ਵਿਚ ਕੱਮ ਕਰ ਜੱਮ ਜਾਂਦੀ ਚਮੜੀ ਜੀ
ਬੂਹੇ ਤੋਂ ਆਵਾਜ਼ਾਂ ਮਾਰੇ ਯਾਦ ਆਵੇ ਅਮੜੀ ਜੀ
ਨਾਲ ਸੀਸਾਂ ਦੇ ਜੋ ਲਾਹ ਦਿੰਦੀ ਸੀ ਤਾਪ ਨੂ
ਦੇ ਦਿਓ ਸੁਨੇਹਾ ਮੇਰੇ ਬਾਪ ਨੂ

ਬੜੀ ਮਿਹਨਤਾਂ ਨਾ ਜਾਂਦਾ ਐਥੇ ਡਾਲਰ ਕਮਾਇਆ
ਕਿਵੇਂ ਭੁੱਲਾਂ ਕਿੰਜ ਮੇਰਾ ਪਾਸਪੋਰ੍ਟ ਸੀ ਬਣਾਇਆ
ਰੱਖ ਗਹਿਣੇ ਵੱਡੀ ਭੁਆ ਵਾਲੀ ਛਾਪ ਨੂ
ਦੇ ਦਿਓ ਸੁਨੇਹਾ ਮੇਰੇ ਬਾਪ ਨੂ ................................ਜੈਲਦਾਰ




Saturday, January 7, 2012

ਅਸੀਂ ਗੜੇ ਪੈਣ ਤੇ ਤਾੜੀਆਂ ਮਾਰ ਹੱਸਦੇ ਨੀ


ਅਸੀਂ ਗੜੇ ਪੈਣ ਤੇ ਤਾੜੀਆਂ ਮਾਰ ਹੱਸਦੇ ਨੀ | ਨਾ ਹੀ ਗੜਿਆਂ ਨਾਲ ਚਿੱਟੇ ਹੋਏ ਲਾਣ ਦੇ ਮੂਹਰੇ ਖੜ ਫੋਟੋ ਖਿਚੌਨੇ ਆਂ | ਅਸੀਂ ਤੇ ਦਾਦੀ ਦੇ ਕਹੇ ਤੇ ਕੇ ਪਲੇਠੀ ਜਾ ਮੁੰਡਾ ਨੰਗਾ ਹੋਕਰ ਕੇ ਮੁਹ ਲਹਿੰਦੇ ਵੱਲ ਨੂ ਕਰਕੇ ਤੇ ਰੱਬ ਵੱਲ ਰੋੜਾ ਸੁੱਟੇ ਤੇ ਕਹੇ " ਜਿਥੋਂ ਆਈਐਂ ਉੱਥੇ ਜਾ" ਕਹਿਨੇ ਆ ਅਤੇ ਸਾਰੇ ਪਰਵਾਰ ਸਾਹਿਤ ਅਰਦਾਸ ਲਈ ਹੱਥ ਜੋੜ ਲੈਣੇ ਆ ਕੇ ਗੜੇ ਰੁਕ ਜਾਣ ਤਾਜੋਂ ਕਣਕ ਨਾ ਖਰਾਬ ਹੋਜੇ | ਤੇ ਜੇ ਨਾ ਰੁਕਣ ਤੇ ਕਹਿਨੇ ਆਂ | ਤੇਰਾ ਕੀਆ ਮੀਠਾ ਲਾਗੈ | ਤੇ ਟੋਕਰਾ ਸਿਰ ਤੇ ਰੱਖ ਡੰਗਰ ਵੱਛਾ ਅੰਦਰ ਕਰ ਦਿੰਨੇ ਆਂ |

ਅਸੀਂ ਮੀਹ ਪਏ ਤੇ ਵੀ ਜਿਆਦਾ ਟੱਪਦੇ ਨਹੀ | ਅਸੀਂ ਮੀਹ ਦੀ ਭਵੀਖਵਾਣੀ ਲਈ ਗੂਗਲ ਤੇ ਨਹੀ ਮੱਥਾ ਮਾਰਦੇ | ਬੋਰ ਦੀ ਡਰੈਵਰੀ ਨੂ ਆਇਆ ਪਸੀਨਾ ਦੇਖ ਕੇ ਦੱਸ ਦਿੰਨੇ ਕਾ ਕੇ ਦੋ-ਤਿੰਨ ਦਿਨਾਂ ਚ ਮੀਹ ਪੈ ਜਾਣਾ, ਕੋਠਿਆਂ ਤੇ ਮਿੱਟੀ ਪਾਲੋ ਬਈ ਤੇ ਕਹੀ ਫੜ ਗੱਡੇ ਤੇ ਮਿੱਟੀ ਲੱਦ ਦਿੰਨੇ ਆਂ | ਜਾਂ ਫੇਰ ਧੀ ਦੇ ਵਿਆਹ ਦੇ ਦਿਨ ਮਿਥ ਲੈਣ ਤੇ ਬੱਦਲ ਔਣ ਤੇ ਅਸੀਂ ਕਪੜੇ ਦੀ ਗੁੱਡੀ ਬਣਾ ਕੇ ਉਹਦੀ ਪੋਟਲੀ ਚ ਹਲਦੀ ਅਤੇ ਮੂੰਗ ਦੀ ਦਾਲ ਬੰਨ ਕੇ ਬਨੇਰੇ ਤੇ ਰੱਖ ਦਿੰਨੇ ਆ, ਤਾਜੋਂ ਰੱਬ ਮੀਹ ਨਾ ਪਾਵੇ ਤੇ ਗੁੱਡੀ ਵਾਲੀ ਹਲਦੀ ਅਤੇ ਦਾਲ ਭਿੱਜੇ ਨਾ ਤੇ ਅਰਦਾਸ ਕਰਦੇ ਹਾਂ ਜੋ ਕਮੇਸ਼ਾ ਪਰਵਾਨ ਹੁੰਦੀ ਆਈ ਹੈ |

ਅਸੀਂ ਪੀਰਾਂ ਨੂ ਵੀ ਮੰਨਦੇ ਆਂ ਤੇ ਗੁਰੂਦੁਆਰੇ ਵੀ ਜਾਂਦੇ ਆਂ | ਸਾਡੇ ਲਈ ਰੱਬ ਦਾ ਮਤਲਬ ਕਿਰਤ ਕਰਨ ਤੇ ਵੰਡ ਕੇ ਛਕਣ ਤੱਕ ਹੀ ਹੈ | ਸਾਨੂ ਧਰਮ ਦਾ ਬਹੁਤਾ ਗਿਆਨ ਨੀ, ਪਰ ਕਦੀ ਕਦੀ ਜਦੋਂ ਪਿੰਡ ਦੀਵਾਨ ਹੁੰਦੇ ਆ ਤੇ ਖਾਕੀ ਰੰਗ ਦੀ ਚਾਦਰ ਦੀ ਬੁੱਕਲ ਚ ਚੌਂਕੜੀ ਮਾਰ ਸੰਗਤ ਚ ਬਹਿ ਜਾਈਦਾ |

ਅਸੀਂ ਪੇਂਡੂ ਹਾਂ ਸਾਨੂ ਬਹੁਤੀ ਦੁਨੀਆਦਾਰੀ ਦਾ ਨਹੀ ਪਤਾ ਹਾਂ ਏਨਾ ਜਰੂਰ ਪਤਾ ਹੈ ਕਿ ਘਰ ਆਇਆ ਦੁਸ਼ਮਣ ਵੀ ਚਾਹ ਪਾਣੀ ਬਿਨਾ ਖਾਲੀ ਨਹੀ ਮੋੜਨਾ |
----- ਜੈਲਦਾਰ

ਸ਼ਹਿਰੀਆਂ ਲਈ ਔਖੇ ਸ਼ਬਦਾਂ ਦੇ ਅਰ੍ਥ-
ਪਲੇਠੀ -- ਸਬ ਤੋਂ ਵੱਡਾ ( ਸਾਰੇ ਭਾਈਆਂ ਜਾਂ ਭੈਣਾਂ ਚੋਂ ਸਾਬ ਤੋਂ ਵੱਡਾ )
ਡਰੈਵਰੀ-- ਬੋਰ ਦੀ ਪਾਇਪ ਜੋ ਮੋਟਰ ਤੋਂ ਲੈਕੇ ਹੌਦ ਤਕ ਔਂਦੀ ਹੈ

Wednesday, January 4, 2012

ਮਾੜੇ ਬੋਲ ਸੁਣਕੇ ਨਾਂ ਗੁੱਸਾ ਕਰੀਏ ਕੇ ਦਿਲ ਵਿਚ ਠੰਡ ਰੱਖੀਏ ।



ਮਾੜੇ ਬੋਲ ਸੁਣਕੇ ਨਾਂ ਗੁੱਸਾ ਕਰੀਏ ਕੇ ਦਿਲ ਵਿਚ ਠੰਡ ਰੱਖੀਏ ।


ਜਿਹੜਾ ਬੰਦਾ ਪੁੱਠੇ ਰਸਤੇ ਨੂੰ ਪਾਵੇ ਕੇ ਓਹਦੇ ਵੱਲ ਕੰਡ ਰੱਖੀਏ ।


ਉਦੋਂ ਲੱਗਣ ਮੁਸੀਬਤਾਂ ਵੀ ਛੋਟੀਆਂ ਜੇ ਹੌਸਲੇ ਨੂੰ ਚੰਡ ਰੱਖੀਏ ।


ਬੰਦੇ ਬਣੀਏ, ਨਾ ਐਵੇਂ ਜੈਲਦਾਰ ਵਾਂਗ ਦਿਲ ਚ ਪਖੰਡ ਰੱਖੀਏ ।


ਨੀਵਾਂ ਹੋਕੇ ਹੀ ਤੁਰਨਾ ਸਿਖ ਯਾਰਾ


ਨੀਵਾਂ ਹੋਕੇ ਹੀ ਤੁਰਨਾ ਸਿਖ ਯਾਰਾ
ਸਦਾ ਨੀਵੇ ਦਾ ਹੀ ਸਤਕਾਰ ਹੋਵੇ
ਉੱਚਾ ਰੁੱਖ ਤੇ ਛਾਂ ਵੀ ਕਰਦਾ ਨਾਹੀਂ
ਹੁੰਦਾ ਨੀਵਾਂ ਓਹੀ ਜੋ ਫਲਦਾਰ ਹੋਵੇ

ਨੀਵਾਂ ਹੋਕੇ ਤੇ ਨੇਮਤਾਂ ਲੈ ਲੈਂਗਾ
ਉੱਚਾ ਹੋਕੇ ਤੇ ਮਿਲਣੀ ਹਵਾ ਵੀ ਨਾ
ਰੱਬ ਕਰਦਾ ਪਸੰਦ ਮਨਾਂ ਨੀਵੀਆਂ ਨੂ
ਕਦੇ ਉੱਚਿਆਂ ਨੂ ਮਿਲਦਾ ਖੁਦਾ ਵੀ ਨਾ

ਰੱਖ ਮੱਤ ਉੱਚੀ ਅਤੇ ਮਨ ਨੀਵਾਂ
ਰੱਖ ਨੀਵਾਂ ਤੂੰ ਅਕਲਾਂ ਸਾਰੀਆਂ ਨੂ
ਨੀਵੇਂ ਨਜ਼ਰ ਤੇ ਰੱਖ ਲੈ ਗਰੂਰ ਨੀਵਾਂ
ਰੱਖ ਨੀਵਾਂ ਜੈਲੀ ਸਰਦਾਰੀਆਂ ਨੂ