Tuesday, April 3, 2012

ਪਹਿਲਾਂ ਹੀ ਬਥੇਰਾ ਦਿਲ ਜ਼ਖਮੀ ਏ ਮੇਰਾ ਟੇਡੀ ਅੱਖ ਨਾਲ ਝਲੀਏ ਨਾ ਵੇਖ ਨੀ

---------ਜਿਹਦੇ ਲਈ ਲਿਖੀ ਆ ਕਾਸ਼ ਕੀਤੇ ਓ ਪੜ੍ਹ ਲਵੇ -------

ਮਾਘ ਦੇ ਮਹੀਨੇ ਵਾਲੀ ਸੱਜਰੀ ਦੁਪਹਿਰ ਜਿਹਾ ਸੀਨੇ ਵਿਚੋਂ ਨਿਕਲਦਾ ਸੇਕ ਨੀ
ਪਹਿਲਾਂ ਹੀ ਬਥੇਰਾ ਦਿਲ ਜ਼ਖਮੀ ਏ ਮੇਰਾ ਟੇਡੀ ਅੱਖ ਨਾਲ ਝੱਲੀਏ ਨਾ ਵੇਖ ਨੀ.

ਵੇਖ ਤੇਰੀ ਤੋਰ ਮੋਰ ਸਿੱਖਦੇ ਨੇ ਤੁਰਨਾ ਨੀ, ਚੰਨ ਸਿੱਖੇ ਕੋਕੇ ਤੋ ਲਿਸ਼ਕਣਾ
ਸਾਰੀ ਕੁਦਰਤ ਹੈ ਕਦਰਦਾਨ ਤੇਰੀ ਵੇਖੀਂ ਰੱਬ ਨੂ ਵੀ ਹੋ ਜਾਏ ਇਸ਼੍ਕ਼ ਨਾ
ਜਾਂਦਾ ਜ਼ੈਲਦਾਰ ਤੇਰੇ ਉੱਤੋਂ ਬਲੀਹਾਰ ਤੇਰੀ ਸੁਖ ਮੰਗੇ ਆਸ਼ਿਕ ਹਰੇਕ ਨੀ
ਪਹਿਲਾਂ ਹੀ ਬਥੇਰਾ ਦਿਲ ਜ਼ਖਮੀ ਏ ਮੇਰਾ ਟੇਡੀ ਅੱਖ ਨਾਲ ਝਲੀਏ ਨਾ ਵੇਖ ਨੀ

ਦਿਲ ਕਰੇ ਸਾਰੇ ਤੇਰੇ ਰੂਪ ਨੂ ਮੈਂ ਸੋਹਣੀਏ ਨੀ ਫੋਟੋ ਚ ਫਰੇਮ ਲਵਾਂ ਕਰ ਨੀ
ਆਸਾਂ ਵਾਲੀ ਕੰਧ ਤੇ ਮੈਂ ਲਾ ਲਾ ਤਸਵੀਰਾਂ ਨੀ ਉਮੀਦਾਂ ਵਾਲਾ ਘਰ ਲਵਾਂ ਭਰ ਨੀ
ਇਸ਼ਕ਼ੇ ਚ ਰੰਗਣੇ ਨੂ, ਫੋਟੋ ਤੇਰੀ ਟੰਗਣੇ ਨੂ, ਦਿਲ ਤੇ ਲਗਾਕੇ ਰੱਖੀ ਮੇਖ ਨੀ
ਪਹਿਲਾਂ ਹੀ ਬਥੇਰਾ ਦਿਲ ਜ਼ਖਮੀ ਏ ਮੇਰਾ ਟੇਡੀ ਅੱਖ ਨਾਲ ਝਲੀਏ ਨਾ ਵੇਖ ਨੀ

ਚੁੰਨੀ ਦੀ ਕਿਨਾਰੀ ਨੂ ਤੂੰ ਦੰਦਾ ਥੱਲੇ ਚੱਬ, ਫੜ ਉਂਗਲੀ ਨਾ ਚਾੜੀਂ ਜਾਵੇਂ ਵੱਟ ਨੀ
ਦਿਲ ਮੇਰੇ ਉੱਤੇ ਵੇਖ ਲਾਟ ਬਣ ਮੱਚਦੀ ਏ, ਮਥੇ ਤੇ ਲਟਕਦੀ ਏ ਲਟ ਨੀ
ਜ਼ੁਲਫਾ ਦੀ ਠੰਡੀ ਛਾਂ ਵੀ ਇੰਜ ਜਾਪੇ; ਨਹਿਰ ਦੇ ਕਿਨਾਰੇ ਜਿਵੇ ਲੱਗੀ ਕੋਈ ਧਰੇਕ ਨੀ
ਪਹਿਲਾਂ ਹੀ ਬਥੇਰਾ ਦਿਲ ਜ਼ਖਮੀ ਏ ਮੇਰਾ ਟੇਡੀ ਅੱਖ ਨਾਲ ਝਲੀਏ ਨਾ ਵੇਖ ਨੀ

ਏਹੋ ਦੋਵੇਂ ਅੱਖੀਆਂ ਨੀ ਭੈਣਾ ਜਿਵੇਂ ਸੱਕੀਆਂ ਨੀ ਬਾਰ ਬਾਰ ਪੁੱਛਣ ਸਵਾਲ ਵੀ
ਕਾਹਤੋਂ ਸਾਨੂ ਤੱਕਦਾ ਏ ਦਿਲ ਚ ਕਿ ਰੱਖਦਾ ਏ, ਕਰਨ ਇਸ਼ਾਰੇ ਨਾਲ ਨਾਲ ਵੀ
ਦੇਵਾਂ ਕਿ ਜਵਾਬ, ਕਿਹੜੀ ਫੋਲਾਂ ਮੈਂ ਕਿਤਾਬ, ਸਾਰੇ ਪੜ੍ਹ ਛੱਡੇ ਆਸ਼ਿਕ਼ਾਂ ਦੇ ਲੇਖ ਨੀ
ਪਹਿਲਾਂ ਹੀ ਬਥੇਰਾ ਦਿਲ ਜ਼ਖਮੀ ਏ ਮੇਰਾ ਟੇਡੀ ਅੱਖ ਨਾਲ ਝਲੀਏ ਨਾ ਵੇਖ ਨੀ

No comments:

Post a Comment