Thursday, March 27, 2014

ਵੋਟਾਂ ਵਾਲੇ ਦਿਨ ਆਗੇ ਨੋਟਾਂ ਵਾਲੇ ਦਿਨ ਆਗੇ

ਵੋਟਾਂ ਵਾਲੇ ਦਿਨ ਆਗੇ ਨੋਟਾਂ ਵਾਲੇ ਦਿਨ ਆਗੇ
ਲੀਡਰਾਂ ਦੀ ਲੁੱਟ ਤੇ ਖਸੋਟਾਂ ਵਾਲੇ ਦਿਨ ਆਗੇ

ਸਾਡੀ ਹੀ ਕੁਹਾੜੀ ਹੋਣੀ, ਸਾਡਾ ਹੀ ਏ ਪੈਰ ਹੋਣਾ,
ਸਾਨੂ ਹੀ ਨੇ ਵੱਜਣੀਆਂ, ਚੋਟਾਂ ਵਾਲੇ ਦਿਨ ਆਗੇ

ਅਸੀਂ ਜਿੱਥੇ ਖੜੇ ਸੀ, ਅਜੇ ਵੀ ਓਥੇ ਖੜੇ ਆਂ
ਇਹਨਾਂ ਲਈ ਤਾਂ ਕੁੜਤੇ ਤੋਂ ਕੋਟਾਂ ਵਾਲੇ ਦਿਨ ਆਗੇ

200 ਲੱਖ ਕਹਿੰਦੇ ਥੋਡੇ ਪਿੰਡ ਤੇ ਖਰਚ ਦਿੱਤਾ
ਆਗੇ ਆਗੇ , ਝੂਠੀਆਂ ਰਪੋਟਾਂ ਵਾਲੇ ਦਿਨ ਆਗੇ

ਜਿਨੇ ਦਿਨ ਵੋਟ ਨੇ ਜੀ ਦਾਣਾ ਪਾਣੀ ਵਾਧੂ ਏ
ਦਿੱਸਣੇ ਨਹੀਂ ਨੇਤਾ ਜਦੋਂ ਤੋਟਾਂ ਵਾਲੇ ਦਿਨ ਆਗੇ


Wednesday, March 26, 2014

ਟੁੱਟੇ ਦਿਲ ਤੇ ਟੁਕੜੇ ਜਦ ਮੈਂ ਅੰਬਰ ਵਿੱਚ ਖਿਲਾਰੇ

ਟੁੱਟੇ ਦਿਲ ਤੇ ਟੁਕੜੇ ਜਦ ਮੈਂ ਅੰਬਰ ਵਿੱਚ ਖਿਲਾਰੇ
ਰਾਤ ਪਈ ਤੇ ਅੱਖਾਂ ਕੱਡਣ, ਚਮਕਣ ਬਣ ਬਣ ਤਾਰੇ

ਪੁੱਛਣ ਕਿੱਥੇ ਯਾਰ ਨੇ ਤੇਰੇ ਕਿੱਥੇ ਗਏ ਸਹਾਰੇ
ਕਿਓਂ ਨਾਂ ਤੈਨੂ ਡਿੱਗਦੇ ਨੂੰ ਕੋਈ ਬਾਹੋਂ ਪਕੜ ਖਲ੍ਹਾਰ੍ਹੇ

ਕਿਓਂ ਨੀ ਤੇਰੀ ਸੁੱਖ ਮੰਗਦਾ ਕੋਈ ਕਿਓਂ ਨਾ ਨਜ਼ਰ ਉਤਾਰੇ
ਕਿਓਂ ਨਾ ਤੈਨੂ ਖੁੱਸ ਗਏ ਨੂੰ ਕੋਈ ਵਾਜਾਂ ਮਾਰੇ

ਮੈਂ ਦੱਸਿਆ ਦਿਲ ਲਾਈਆ ਸੀ ਮੈਂ ਬਿਨ ਕੁਜ ਸੋਚ ਵਿਚਾਰੇ
ਦਿਲ ਟੁੱਟਿਆ ਮੇਰਾ,  ਮੈਂ ਗਲਤੀ ਕਰ ਲਈ ਫੇਰ ਦੁਬਾਰੇ

ਕਾਸ਼ ਕਿਤੇ ਮੇਰੀ ਉਲਝੀ ਤਾਣੀ ਅੱਲਾ ਆਪ ਸਵਾਰੇ
ਕਾਸ਼ ਕਿਤੇ ਮੈਨੂ ਮਰਨ ਤੋਂ ਪਹਿਲਾਂ ਮਿਲ ਜਾਣ ਯਾਰ ਪਿਆਰੇ

Tuesday, March 25, 2014

ਮੈਂ ਓਹੀ ਹਾਂ ਤੂੰ ਜਿਹਦੇ ਪਿੱਛੇ ਨਬਜ਼ਾਂ ਕੱਟੀਆਂ ਸੀ

ਟੁੱਟਦੇ ਤਾਰੇ ਵੇਖ ਕੇ ਜਿਹਣੂ ਮੰਗਦੀ ਹੁੰਦੀ ਸੀ
ਸਾਹਮਣੇ ਗੱਲ ਕਰਨੇ ਤੋਂ ਜਿਹਦੇ ਸੰਗਦੀ ਹੁੰਦੀ ਸੀ
ਮੈਂ ਓਹੀ ਹਾਂ ਜਿਹਨੇ ਤੇਰੇ ਪਿੱਛੇ ਠੋਕਰਾਂ ਖੱਟੀਆਂ ਸੀ
ਮੈਂ ਓਹੀ ਹਾਂ ਤੂੰ ਜਿਹਦੇ ਪਿੱਛੇ ਨਬਜ਼ਾਂ ਕੱਟੀਆਂ ਸੀ

ਉਮਰਾਂ ਤਕ ਸਾਥ ਨਿਭਾਊਂਗੀ ਤੂੰ ਕੀਤਾ ਵਾਦਾ ਸੀ
ਛੱਡ ਗਈ ਸਾਨੂ ਲੋੜ ਤੇਰੀ ਜਦੋਂ ਸਬ ਤੋਂ ਜ਼ਿਆਦਾ ਸੀ
ਮੈਂ ਓਹੀ ਹਾਂ ਤੂੰ ਜਿਹਣੂ ਧੱਕੇ ਦੇ ਕੇ ਕੱਡਿਆ ਸੀ
ਮੈਂ ਓਹੀ ਹਾਂ ਤੂੰ ਜਿਹਣੂ ਅੱਧ ਵਿਚਾਲੇ ਛੱਡਿਆ ਸੀ

ਹੁਣ ਧੱਕੇ ਨਾਲ ਕਿਓਂ ਮੁੜ ਮੁੜ ਸਾਨੂ ਫੇਰ ਬੁਲੌਨੀ ਏ
ਜਾਣ ਬੁੱਝ ਕੇ ਕਾਹਤੋਂ ਹੁਣ ਰਾਹਾਂ ਵਿੱਚ ਔਣੀ ਈ
ਮੈਂ ਓਹੀ ਪੰਛੀ ਹਾਂ ਜਿਹਦੇ ਪਰ ਵੱਡ ਗਈਂ ਬੇਕਦਰੇ
ਮੈਂ ਓਹੀ ਹਾਂ ਜਿਹਣੂ ਪੈਸੇ ਪਿੱਛੇ ਛੱਡ ਗਈਂ ਬੇਕਦਰੇ


Monday, March 24, 2014

ਐਨੀ ਮਾੜੀ ਹਾਲਤ ਵੀ ਨਹੀਂ ਜੱਟਾਂ ਦੀ ਜਿੰਨਾ ਅੱਜ ਦੇ ਗਾਇਕ ਦੱਸੀ ਜਾਂਦੇ ਨੇ

ਪਾਣੀ ਵਿੱਚ ਮਧਾਣੀ ਪਾਈ ਰੱਖਦੇ ਨੇ
ਗੱਲ ਗੱਲ ਦੇ ਨਾਲ ਕਰਦੇ ਲੱਸੀ ਜਾਂਦੇ ਨੇ
ਐਨੀ ਮਾੜੀ ਹਾਲਤ ਵੀ ਨਹੀਂ ਜੱਟਾਂ ਦੀ
ਜਿੰਨਾ ਅੱਜ ਦੇ ਗਾਇਕ ਦੱਸੀ ਜਾਂਦੇ ਨੇ

ਮੰਨਿਆ 20 ਬਦਹਾਲ ਨੇ 10 ਖੁਸ਼ਹਾਲਾਂ ਚ
ਪਰ ਪੈਰ ਨਹੀਂ ਛੱਡਦੇ ਚੰਗੇ ਮਾੜੇ ਹਾਲਾਂ ਚ
ਭਾਣਾ ਮੰਨ ਕੇ ਦਾਤੇ ਦਾ ਦਿਨ ਕੱਡ ਲੈਂਦੇ
ਰੱਬ ਦੀ ਰਜ਼ਾ ਵਿਚ ਸੁਖ ਨਾਲ ਵੱਸੀ ਜਾਂਦੇ ਨੇ
ਐਨੀ ਮਾੜੀ ਹਾਲਤ ਵੀ ਨਹੀਂ ਜੱਟਾਂ ਦੀ
ਜਿੰਨਾ ਅੱਜ ਦੇ ਗਾਇਕ ਦੱਸੀ ਜਾਂਦੇ ਨੇ

ਮੰਨਿਆ ਕੁਜ ਕੋਲ ਬਹੁਤੇ ਪੈਸੇ ਹੁੰਦੇ ਨਹੀਂ
ਪਰ ਹੋਰ ਕੌਮਾਂ ਵਿਚ ਕਿਹੜਾ ਐਸੇ ਹੁੰਦੇ ਨਹੀਂ
ਖਾਣ ਨੂ ਦਾਣੇ ਬਾਬਾ ਨਾਨਕ ਦੇ ਈ ਦਿੰਦਾ ਏ
ਸੱਥਾਂ ਦੇ ਵਿਚ ਬਹਿਕੇ ਹੱਸੀ ਜਾਂਦੇ ਨੇ
ਐਨੀ ਮਾੜੀ ਹਾਲਤ ਵੀ ਨਹੀਂ ਜੱਟਾਂ ਦੀ
ਜਿੰਨਾ ਅੱਜ ਦੇ ਗਾਇਕ ਦੱਸੀ ਜਾਂਦੇ ਨੇ

ਅੱਜ ਦਾ ਜੱਟ ਤਾਂ ਮੁਸ਼ਕਿਲਾਂ ਕੋਲੋਂ ਡਰਦਾ ਈ ਨਹੀਂ
ਰੱਬ ਨਾ ਮਾਰੇ ਬਸ ਵੈਸੇ ਜੱਟ ਮਰਦਾ ਈ ਨਹੀਂ
ਜੈਲੀ ਜਹੇ ਵਿਰਲੇ ਈ ਕਿਦਰੇ ਰਹਿਗੇ ਨੇ
ਗਲ ਦੇ ਵਿੱਚ ਜਿਹੜੇ ਪਾ ਰੱਸੀ ਜਾਂਦੇ ਨੇ
ਐਨੀ ਮਾੜੀ ਹਾਲਤ ਵੀ ਨਹੀਂ ਜੱਟਾਂ ਦੀ
ਜਿੰਨਾ ਅੱਜ ਦੇ ਗਾਇਕ ਦੱਸੀ ਜਾਂਦੇ ਨੇ

Friday, March 14, 2014

ਜਿੱਥੇ ਖੜ ਜਾਈਏ ਲੈਣ ਓਥੋਂ ਈ ਸ਼ੁਰੂ ਸਿੱਖਿਆ ਨੀ ਲੱਗਣਾ ਕਤਾਰਾਂ ਵਿੱਚ ਨੀ

ਗਿਣਤੀ ਏ ਤੇਰੇ ਆਸ਼ਿਕਾਂ ਦੀ ਸੋਹਣੀਏ
ਸੁਣਿਐ ਮੈਂ ਲੱਖਾਂ ਤੇ ਹਜ਼ਾਰਾਂ ਵਿੱਚ ਨੀ
ਜਿੱਥੇ ਖੜ ਜਾਈਏ ਲੈਣ ਓਥੋਂ ਈ ਸ਼ੁਰੂ
ਸਿੱਖਿਆ ਨੀ ਲੱਗਣਾ ਕਤਾਰਾਂ ਵਿੱਚ ਨੀ

ਮੰਨਿਆ ਤੂੰ ਸੂਟ ਵਿੱਚ ਸੋਹਣੀ ਲੱਗਦੀ
ਪਰੀਆਂ ਦੇ ਦੇਸ਼ ਦੀ ਪਰੌਹਣੀ ਲੱਗਦੀ
ਪਰ ਬਹੁਤੇ ਰੂਪ ਤੇ ਨਾ ਮਾਨ ਕਰੀਏ
ਮੁੱਲ ਕਿਤੇ ਮਿਲੇ ਨਾ ਬਾਜ਼ਾਰਾਂ ਵਿੱਚ ਨੀ
ਜਿੱਥੇ ਖੜ ਜਾਈਏ ਲੈਣ ਓਥੋਂ ਈ ਸ਼ੁਰੂ
ਸਿੱਖਿਆ ਨੀ ਲੱਗਣਾ ਕਤਾਰਾਂ ਵਿੱਚ ਨੀ

ਖੁੱਲਾ ਈ ਸੁਭਾ ਤੇਰਾ ਖੁੱਲਾ ਖਰਚਾ
ਚੰਡੀਗੜ੍ਹ ਵਿੱਚ ਤੇਰਾ ਪੂਰਾ ਚਰਚਾ
ਸਾਰੀਆਂ ਸਹੇਲੀਆਂ ਚੋਂ ਟੌਹਰ ਵੱਖਰੀ
ਹੋਵੇ ਜਿਓਂ ਦੁਣਾਲੀ ਤਲਵਾਰਾਂ ਵਿੱਚ ਨੀ
ਜਿੱਥੇ ਖੜ ਜਾਈਏ ਲੈਣ ਓਥੋਂ ਈ ਸ਼ੁਰੂ
ਸਿੱਖਿਆ ਨੀ ਲੱਗਣਾ ਕਤਾਰਾਂ ਵਿੱਚ ਨੀ

ਖੇਡਦਾ ਕਬੱਡੀ ਨਿੱਤ ਪੁੱਤ ਜੱਟ ਦਾ
ਕਿਹੜਾ ਦੱਸ ਫੜ ਲਊਗਾ ਗੁੱਟ ਜੱਟ ਦਾ
ਐਵੇਂ ਤਾਂ ਨਹੀ ਦੂਜੇ ਤੀਜੇ ਦਿਨ ਬੱਲੀਏ
ਛਪਦੀ ਏ ਫੋਟੋ ਅਖਬਾਰਾਂ ਵਿੱਚ ਨੀ
ਜਿੱਥੇ ਖੜ ਜਾਈਏ ਲੈਣ ਓਥੋਂ ਈ ਸ਼ੁਰੂ
ਸਿੱਖਿਆ ਨੀ ਲੱਗਣਾ ਕਤਾਰਾਂ ਵਿੱਚ ਨੀ


ਕੱਲ ਰਾਤੀਂ ਤੇਰੀ ਮਿਸ ਕਾਲ ਆਈ ਸੀ
ਏਫ ਬੀ ਤੇ ਹੇਲੋ ਨਾਲੋ ਨਾਲ ਆਈ ਸੀ
ਟੈਮ ਕੱਡ ਕਿਸੇ ਦਿਨ ਕਾਲ ਕਰੂੰਗਾ
ਅਜੇ ਜੈਲੀ ਬੀਜ਼ੀ ਕਮਾਂ ਕਾਰਾਂ ਵਿੱਚ ਨੀ
ਜਿੱਥੇ ਖੜ ਜਾਈਏ ਲੈਣ ਓਥੋਂ ਈ ਸ਼ੁਰੂ
ਸਿੱਖਿਆ ਨੀ ਲੱਗਣਾ ਕਤਾਰਾਂ ਵਿੱਚ ਨੀ

Wednesday, March 12, 2014

ਦਿਲ ਵਿੱਚ ਰੱਖਕੇ ਧਿੱਆਨ ਉੱਚੇ ਦਾ
ਆਜੋ ਮੈਂ ਸੁਣਾਵਾਂ ਥੋਨੂ ਕਿੱਸਾ ਸੁੱਚੇ ਦਾ

ਨਿਗ੍ਹਾ ਚਿਰਾਂ ਤੋਂ ਸੀ ਰੱਖੀ ਵੀ ਜਸੂਸ ਨੇ
ਪਾ ਲਏ ਬੰਦੂਕ ਵਿੱਚ ਕਾਰਤੂਸ ਨੇ

ਮਾਰਿਆ ਬੰਦੂਕ ਜਾ ਜੋ ਬੱਟ ਵੱਟ ਕੇ
ਡਿੱਗਿਆ ਘੁੱਕਰ ਵਾਹਵਾ ਪਰੇ ਹਟ ਕੇ

ਹਿੱਕ ਵਿੱਚ ਗੋਲੀ ਠੋਕ ਤੀ ਤੜਾਕ ਜੀ
ਕੋਹਾਂ ਤਕ ਸੁਣੇ ਫੈਰ ਦੇ ਖੜਾਕ ਜੀ

ਔਖਾ ਹੁੰਦਾ ਰੋਕਣਾ ਪਾਣੀ ਦੀ ਛੱਲ ਨੂੰ
ਮਾਰ ਕੇ ਘੁੱਕਰ ਹੋਇਆ ਵੀਰੋ ਵੱਲ ਨੂ

ਗੁੱਤੋਂ ਫੜ ਕਹਿੰਦਾ ਗੱਲ ਸੁਣ ਭਾਬੀਏ
ਹੋਈ ਤੂੰ ਬਸ਼ਰਮ ਕਿਓ ਬੇਹਿਸਾਬੀਏ

ਨਸ਼ਾ ਤੈਨੂ ਬੜਾ ਘੁੱਕਰ ਦੀ ਫੂਕ ਦਾ
ਦੱਬ ਤਾ ਫੇ ਘੋੜਾ ਸੁੱਚੇ ਨੇ ਬੰਦੂਕ ਦਾ

ਵੀਰੋ, ਮੱਲ , ਘੁੱਕਰ ਨੂ ਮਾਰ ਸੂਰਮਾ
ਜੈਲੀ ਕਹਿੰਦਾ ਹੋ ਗਿਆ ਫਰਾਰ ਸੂਰਮਾ

ਲੱਖ ਟੌਮੀ ਗੂਚੀ ਨਾਲ ਟੌਹਰ ਕੱਡ ਲਏ ਪਗ ਤੋਂ ਬਿਨਾ ਨਹੀਂ ਸਰਦਾਰ ਜਚਦਾ

ਚਾਦਰੇ ਤੋਂ ਬਿਨਾ ਕੁੜਤਾ ਨੀ ਜਚਦਾ
ਤੀਵੀਂ ਤੋਂ ਬਿਨਾ ਨੀ ਪਰਵਾਰ ਜਚਦਾ
ਲੱਖ ਟੌਮੀ ਗੂਚੀ ਨਾਲ ਟੌਹਰ ਕੱਡ ਲਏ
ਪੱਗ ਤੋਂ ਬਿਨਾ ਨਹੀਂ ਸਰਦਾਰ ਜਚਦਾ

ਸੂਰਮਿਆਂ ਦੇ ਨਾਮ ਨਾਲ ਜਾਣੇ ਜਾਂਦੇ ਨੇ
ਲੱਖਾਂ ਵਿੱਚੋਂ ਕੱਲੇ ਹੀ ਪਸ਼ਾਣੇ ਜਾਂਦੇ ਨੇ
ਬੰਨੀ ਪਟਿਆਲਾ ਸ਼ਾਹੀ ਚਿਣ ਚਿਣ ਕੇ
ਵੇਖੋ ਮੇਰਾ ਕੱਲਾ ਕੱਲਾ ਯਾਰ ਜਚਦਾ
ਲੱਖ ਟੌਮੀ ਗੂਚੀ ਨਾਲ ਟੌਹਰ ਕੱਡ ਲਏ
ਪੱਗ ਤੋਂ ਬਿਨਾ ਨਹੀਂ ਸਰਦਾਰ ਜਚਦਾ

ਯਾਰਾਂ ਨਾਲ ਪੱਗਾਂ ਹੀ ਵਟਾਈਆਂ ਜਾਂਦੀਆਂ
ਪੱਗਾਂ ਨਾਲ ਦਿੱਤੀਆਂ ਵਧਾਈਆਂ ਜਾਂਦੀਆਂ
ਫਾਂਸੀਆਂ ਦੇ ਰੱਸੇ ਚੁਮ ਚੁਮ ਹੱਸਦਾ
ਭਗਤ, ਸਰਾਭਾ ਕਰਤਾਰ ਜਚਦਾ
ਲੱਖ ਟੌਮੀ ਗੂਚੀ ਨਾਲ ਟੌਹਰ ਕੱਡ ਲਏ
ਪੱਗ ਤੋਂ ਬਿਨਾ ਨਹੀਂ ਸਰਦਾਰ ਜਚਦਾ

ਸਮਝੋ ਨਾ ਕੱਪੜੇ ਦਾ ਥਾਣ ਪਗ ਨੂੰ
ਰੱਖਿਓ ਬਣਾ ਕੇ ਜਿੰਦ ਜਾਣ ਪਗ ਨੂੰ
ਪਗ ਨਾ ਪੰਜਾਬੀ ਦੀ ਪਸ਼ਾਨ ਹੁੰਦੀ ਐ
ਪਗ ਤੋਂ ਬਿਨਾ ਨੀ ਜੈਲਦਾਰ ਜਚਦਾ
ਲੱਖ ਟੌਮੀ ਗੂਚੀ ਨਾਲ ਟੌਹਰ ਕੱਡ ਲਏ
ਪੱਗ ਤੋਂ ਬਿਨਾ ਨਹੀਂ ਸਰਦਾਰ ਜਚਦਾ

Sunday, March 9, 2014

ਤਾਂ ਸਮਝ ਲਵੀਂ ਤੈਨੂ ਚੇਤੇ ਕਰਕੇ ਰੋਇਆ ਨੀ


ਜਦੋਂ ਤੇਰੇ ਦਿਲ ਦੇ ਵਿੱਚ ਪਵੇ
ਅਨਜਾਣ ਜਹੀ ਕੋਈ ਖਿੱਚ ਪਵੇ
ਨਾ ਕਿਸੇ ਵੀ ਹਾਲਤ ਜਾਵੇ ਦਰਦ ਲੁਕੋਇਆ ਨੀ
ਤਾਂ ਸਮਝ ਲਵੀਂ ਤੈਨੂ ਚੇਤੇ ਕਰਕੇ ਰੋਇਆ ਨੀ

ਜਦੋਂ ਤਾਰਾ ਕੋਈ ਅੰਬਰੋਂ ਟੁੱਟਦਾ ਵੇਖ ਲਵੇਂ
ਜਦ ਹੰਜੁਆਂ ਵਾਲਾ ਸੋਮਾ ਫੁੱਟਦਾ ਵੇਖ ਲਵੇਂ
ਕਿਸੇ ਓਹਨਾਂ ਈ ਹੰਜੁਆਂ ਵਾਲਾ ਹਾਰ ਪਰੋਇਆ ਨੀ
ਤਾਂ ਸਮਝ ਲਵੀਂ ਤੈਨੂ ਚੇਤੇ ਕਰਕੇ ਰੋਇਆ ਨੀ

ਜਦ ਸੂਰਜ ਕਾਲੇ ਰੰਗ ਦੇ ਚਾਨਣ ਵੰਡੇ ਨੀ
ਕੋਈ ਰੱਬ ਵੱਲ ਵੇਖੇ ਬੈਠ ਨਦੀ ਦੇ ਕੰਡੇ ਨੀ
ਜਦੋਂ ਕਿਸੇ ਵੀ ਦਿਲ ਵਿਚ ਕੋਈ ਸੁਪਨਾ ਮੋਇਆ ਨੀ
ਤਾਂ ਸਮਝ ਲਵੀਂ ਤੈਨੂ ਚੇਤੇ ਕਰਕੇ ਰੋਇਆ ਨੀ

ਤੇਰਾ ਅਕਸ ਜਦੋਂ ਤੈਨੂ ਮੇਰੇ ਵਰਗਾ ਲੱਗੇ ਨੀ
ਹਰ ਸ਼ਖਸ ਜਦੋਂ ਤੈਨੂ ਮੇਰੇ ਵਰਗਾ ਲੱਗੇ ਨੀ
ਜਦੋਂ ਸੁਪਨੇ ਵਿਚ ਤੇਰੇ ਸਾਹਵੇਂ ਆਨ ਖਲੋਇਆ ਨੀ
ਤਾਂ ਸਮਝ ਲਵੀਂ ਤੈਨੂ ਚੇਤੇ ਕਰਕੇ ਰੋਇਆ ਨੀ

ਜਦੋਂ ਦਿਲ ਤੇਰਾ ਕਿਤੋਂ ਜੈਲਦਾਰ ਨੂ ਭਾਲੇ ਨੀ
ਜੋ ਖੁੰਜ ਗਿਆ ਤੈਥੋਂ ਓਸ ਪਿਆਰ ਨੂ ਭਾਲੇ ਨੀ
ਜਦੋਂ ਹਰ ਇੱਕ ਖਤ ਗਿਆ ਹੰਜੁਆਂ ਦੇ ਨਾਲ ਧੋਇਆ ਨੀ
ਤਾਂ ਸਮਝ ਲਵੀਂ ਤੈਨੂ ਚੇਤੇ ਕਰਕੇ ਰੋਇਆ ਨੀ