Monday, March 24, 2014

ਐਨੀ ਮਾੜੀ ਹਾਲਤ ਵੀ ਨਹੀਂ ਜੱਟਾਂ ਦੀ ਜਿੰਨਾ ਅੱਜ ਦੇ ਗਾਇਕ ਦੱਸੀ ਜਾਂਦੇ ਨੇ

ਪਾਣੀ ਵਿੱਚ ਮਧਾਣੀ ਪਾਈ ਰੱਖਦੇ ਨੇ
ਗੱਲ ਗੱਲ ਦੇ ਨਾਲ ਕਰਦੇ ਲੱਸੀ ਜਾਂਦੇ ਨੇ
ਐਨੀ ਮਾੜੀ ਹਾਲਤ ਵੀ ਨਹੀਂ ਜੱਟਾਂ ਦੀ
ਜਿੰਨਾ ਅੱਜ ਦੇ ਗਾਇਕ ਦੱਸੀ ਜਾਂਦੇ ਨੇ

ਮੰਨਿਆ 20 ਬਦਹਾਲ ਨੇ 10 ਖੁਸ਼ਹਾਲਾਂ ਚ
ਪਰ ਪੈਰ ਨਹੀਂ ਛੱਡਦੇ ਚੰਗੇ ਮਾੜੇ ਹਾਲਾਂ ਚ
ਭਾਣਾ ਮੰਨ ਕੇ ਦਾਤੇ ਦਾ ਦਿਨ ਕੱਡ ਲੈਂਦੇ
ਰੱਬ ਦੀ ਰਜ਼ਾ ਵਿਚ ਸੁਖ ਨਾਲ ਵੱਸੀ ਜਾਂਦੇ ਨੇ
ਐਨੀ ਮਾੜੀ ਹਾਲਤ ਵੀ ਨਹੀਂ ਜੱਟਾਂ ਦੀ
ਜਿੰਨਾ ਅੱਜ ਦੇ ਗਾਇਕ ਦੱਸੀ ਜਾਂਦੇ ਨੇ

ਮੰਨਿਆ ਕੁਜ ਕੋਲ ਬਹੁਤੇ ਪੈਸੇ ਹੁੰਦੇ ਨਹੀਂ
ਪਰ ਹੋਰ ਕੌਮਾਂ ਵਿਚ ਕਿਹੜਾ ਐਸੇ ਹੁੰਦੇ ਨਹੀਂ
ਖਾਣ ਨੂ ਦਾਣੇ ਬਾਬਾ ਨਾਨਕ ਦੇ ਈ ਦਿੰਦਾ ਏ
ਸੱਥਾਂ ਦੇ ਵਿਚ ਬਹਿਕੇ ਹੱਸੀ ਜਾਂਦੇ ਨੇ
ਐਨੀ ਮਾੜੀ ਹਾਲਤ ਵੀ ਨਹੀਂ ਜੱਟਾਂ ਦੀ
ਜਿੰਨਾ ਅੱਜ ਦੇ ਗਾਇਕ ਦੱਸੀ ਜਾਂਦੇ ਨੇ

ਅੱਜ ਦਾ ਜੱਟ ਤਾਂ ਮੁਸ਼ਕਿਲਾਂ ਕੋਲੋਂ ਡਰਦਾ ਈ ਨਹੀਂ
ਰੱਬ ਨਾ ਮਾਰੇ ਬਸ ਵੈਸੇ ਜੱਟ ਮਰਦਾ ਈ ਨਹੀਂ
ਜੈਲੀ ਜਹੇ ਵਿਰਲੇ ਈ ਕਿਦਰੇ ਰਹਿਗੇ ਨੇ
ਗਲ ਦੇ ਵਿੱਚ ਜਿਹੜੇ ਪਾ ਰੱਸੀ ਜਾਂਦੇ ਨੇ
ਐਨੀ ਮਾੜੀ ਹਾਲਤ ਵੀ ਨਹੀਂ ਜੱਟਾਂ ਦੀ
ਜਿੰਨਾ ਅੱਜ ਦੇ ਗਾਇਕ ਦੱਸੀ ਜਾਂਦੇ ਨੇ

No comments:

Post a Comment