Monday, April 30, 2012

मिला ना एक भी इन्सा करोड़ों ही कमीनो में

मिली इंसानियत ना आसमाँ में ना ज़मीनों में
मिला ना एक भी इन्सा करोड़ों ही कमीनो में

हवा दे दे के भड़काते है वो हर इक चिंगारी को
भरे बारूद बैठें हैं वो नफ़रत की मशीनों में

मिटी तेरी जलन ना अब तलक इन शीत कमरों में
तूँ क्या जाने बड़ी ठंडक है मेहनत के पसीनों में

बुरा ना देखा ; बोला ना सुना बापू के थे बंदर
चली जब ज़ुल्म की आँधी बचा ना एक तीनों में

अगर कुर्सी की ताक़त का हमीं पे ज़ोर चलना था
के फिर जी जी क्यूँ करता तू वोटों के महीनों में

मिले हर मोड़ पर "जैली" तुझे ज़ख़्मों के बाज़ीगर
मिला ना एक भी हमदर्द जलसा-ए-हसीनों में

Friday, April 27, 2012

ਜੇ ਖਾਕ ਹਾਂ ਤੇ ਖਾਕ ਵਿਚ ਮਿਲਾ ਦਿਓ ਮੈਨੂ


ਹਾਂ ਰੌਸ਼ਨੀ ਅਸਮਾਨ ਵਿਚ ਵਰਤਾ ਦਿਓ ਮੈਨੂ
ਜੇ ਖਾਕ ਹਾਂ ਤੇ ਖਾਕ ਵਿਚ ਮਿਲਾ ਦਿਓ ਮੈਨੂ

ਜੇ ਖ਼ਾਬ ਹਾਂ ਤਾਂ ਖ਼ਾਬ ਨੂ ਬਸ ਖ਼ਾਬ ਰਹਿਣ ਦੋ
ਜੇ ਨੀਂਦ ਵਿਚ ਹਾਂ ਨੀਂਦ ਚੋਂ ਜਗਾ ਦਿਓ ਮੈਨੂ

ਬੀਮਾਰ ਹਾਂ ਤਾਂ ਮਰਜ਼ ਦੀ ਦਵਾ ਕਰੋ ਮੇਰੀ
ਮੈਂ ਪੀਣਾ ਚਾਹੁੰਦਾ ਹਾਂ ਤੁਸੀਂ ਪਲਾ ਦਿਓ ਮੈਨੂ

ਚੰਗਾ ਜੇ ਬੋਲਾਂ ਤਾਂ ਹੀ ਸੁਣਨਾ ਗੱਲ ਜੀ ਮੇਰੀ
ਮਾੜਾ ਜੇ ਬੋਲਾਂ ਜ਼ਿੰਦਾ ਹੀ ਦਫਨਾ ਦਿਓ ਮੈਨੂ

ਜੇ ਜ਼ਿੰਦਗੀ ਮਿਲਣਾ ਨਹੀ ਚਾਹੁੰਦੀ ਤਾਂ ਦਫਾ ਕਰੋ
ਤੁਸੀਂ ਮੌਤ ਨਾਲ ਹੀ ਰੂਬਰੂ ਕਰਵਾ ਦਿਓ ਮੈਨੂ

ਇਹ ਦਿਲ ਮੇਰਾ ਹੈ ਖੇਡਣੇ ਦੀ ਚੀਜ਼ ਨਹੀ ਕੋਈ
ਜੇ ਸਾਂਭ ਨਹੀ ਹੁੰਦਾ ਤਾਂ ਫਿਰ ਪਰ੍ਤਾ ਦਿਓ ਮੈਨੂ

ਜ਼ਿੰਦਗੀ ਨੂ ਲਬਦੇ ਲਬਦੇ ਜ਼ਿੰਦਗੀ ਖਰਚ ਹੋ ਚੱਲੀ
ਕਿੱਥੇ ਮਿਲੂ ਜ਼ਿੰਦਗੀ ਕੋਈ ਦੱਸ ਪਾ ਦਿਓ ਮੈਨੂ

ਨਿਆਣਾ ਹਾਂ ਕਿ ਬਸ ਇਕ ਕਲਮ ਤੇ ਕਾਗਜ਼ ਦਵੋ
ਨਹੀਂ ਦਹਿਸ਼ਤ ਫੈਲੌਨੀ, ਨਾਂ ਤੁਸੀਂ ਅਸਲਾ ਦਿਓ ਮੈਨੂ

ਕਿਓਂ ਜ਼ੁਲਮ ਦੇ ਅੱਗੇ ਮੈਂ ਗੋਡੇ ਟੇਕ ਲਾਂ ਆਪਣੇ
ਜੈਲੀ ਦੇ ਵਾਂਗਰ ਝੂਜਣਾ ਸਿਖਲਾ ਦਿਓ ਮੈਨੂ




Tuesday, April 24, 2012

ਕਿ ਐਥੇ ਮੰਦਰਾਂ ਦੇ ਵਿਚ ਸ਼ਰਾਬ ਮਿਲਦੀ ਹੈ


ਖੁਦਾ ਤਾਂ ਡਰ ਕੇ ਹੈ ਮੈਖਾਨਿਆਂ ਚ ਜਾ ਬੈਠਾ
ਕਿ ਐਥੇ ਮੰਦਰਾਂ ਦੇ ਵਿਚ ਸ਼ਰਾਬ ਮਿਲਦੀ ਹੈ

ਐਥੇ ਦਿਲ ਦੇ ਨਾਲੋਂ ਜਿਸ੍ਮ ਦੀ ਹੈ ਵਧ ਕੀਮਤ
ਸ਼ਰਾਫਤ ਕੌੜੀਆਂ ਦੇ ਵੀ ਹਿਸਾਬ ਮਿਲਦੀ ਹੈ

ਬੜਾ ਮੁਸ਼ਕਿਲ ਹੈ ਲਬਣਾ ਪਿਆਰ ਤੇ ਭਾਈਚਾਰਾ
ਪਰ ਨਫਰਤ, ਈਰਖਾ ਤਾਂ ਬੇਹਿਸਾਬ ਮਿਲਦੀ ਹੈ

ਮਿਲੂਗਾ ਅਣਖ ਦੀ ਸ਼ਮਸ਼ੀਰ ਨੂ ਵੀ ਜੰਗ ਲੱਗਿਆ
ਤੇ ਐਥੇ ਸੋਚ ਵੀ ਹੋਈ ਖਰਾਬ ਮਿਲਦੀ ਹੈ

ਕਿੱਥੇ ਵਿਰਸਾ ਗੁਆਚਾ ਹੈ, ਕਿਹ੍ੜਾ ਇਤਿਹਾਸ ਸਾਂਭੂ
ਕਬਾੜਖਾਨਿਆਂ ਦੇ ਵਿਚ ਰਬਾਬ ਮਿਲਦੀ ਹੈ

ਜਾ ਜੈਲਦਾਰਾ ਅੱਖਰਾਂ ਨਈ ਢਿੱਡ ਭਰਨਾ
ਰਪਈਏ ਪੰਜ ਚ ਸ਼ਾਇਰੀ ਦੀ ਕਿਤਾਬ ਮਿਲਦੀ ਹੈ

Saturday, April 21, 2012

ਅਸੀਂ ਅੱਗ ਲੌਣੀ ਐਹੋ ਜਹੇ ਹਿੰਦੋਸਤਾਨ ਨੂ

ਕੋਈ ਪੁੱਛੇ ਮੈਨੂ ਦੱਸਾਂ ਕਿਵੇਂ ਮਿਲੀ ਸੀ ਆਜ਼ਾਦੀ
ਖੁਦ ਬੈਠ ਕੁਰਸੀ ਤੇ ਸਾਨੂ ਕਹੋ ਅੱਤਵਾਦੀ
ਕਾਹਤੋਂ ਚੁਣ ਚੁਣ ਮਾਰੇ ਮੇਰੀ ਕੌਮ ਦੇ ਸਹਾਰੇ
ਪਗ ਕੇਸਰੀ ਨੂ ਯਾਰੋਂ ਵੇਖੀ ਮਹਿੰਗੀ ਪੈਂਦੀ ਖਾਦੀ
ਯਾਰੋ ਖਤਰਾ ਏ ਜਿਹਦੇ ਕੋਲੋਂ ਸਾਡੀ ਜਾਣ ਨੂ
ਅਸੀਂ ਅੱਗ ਲੌਣੀ ਐਹੋ ਜਹੇ ਹਿੰਦੋਸਤਾਨ ਨੂ

ਹੋਏ ਤੇਰੇ ਲਈ ਸ਼ਹੀਦ ਤੂੰ ਨਾ ਕੀਤੀ ਸੁਣਵਾਈ
ਅਸੀਂ ਫਾਂਸੀਆਂ ਨੂ ਐਵੇਂ ਰਹੇ ਚੁੰਮਦੇ ਸ਼ੁਦਾਈ
ਅਸੀਂ ਚੜੇ ਚਰਖੜੀਆਂ ਤੇ ਚੁੱਪ ਚਾਪ ਹੋਕੇ
ਤੁਸੀ ਚਰਖੇ ਘੁਮਾਏ ਫੋਟੋ ਨੋਟਾਂ ਤੇ ਲੁਆਈ
ਬੰਦ ਕਰੇ ਨਾਂ ਜੋ ਰਾਜਨੀਤੀ ਦੀ ਦੁਕਾਨ ਨੂੰ
ਅਸੀਂ ਅੱਗ ਲੌਣੀ ਐਹੋ ਜਹੇ ਹਿੰਦੋਸਤਾਨ ਨੂ

ਗੁਰਾਂ ਸੀਸ ਸੀ ਕਟਾਇਆ ਥੋਡੇ ਜੰਜੁਆਂ ਦੀ ਰਾਖੀ
ਕੌਮ ਖਾਲਸਾ ਬਿਠਾਈ ਥੋਡੇ ਹੰਜੂਆਂ ਦੀ ਰਾਖੀ
ਬਣੇ ਗਿਦੱੜਾਂ ਤੋਂ ਸ਼ੇਰ ਮੁੱਲ ਸਿਰਾਂ ਦਾ ਸੀ ਪਾਇਆ
ਕਾਹਤੋਂ ਸੌਲਾਂ ਸੌ ਨੜ੍ਹੀਨਵੇ ਦੀ ਭੁੱਲ ਗੇ ਵਿਸਾਖੀ
ਪੌਂਦਾ ਰਹਿੰਦਾ ਜਿਹੜਾ ਹੱਥ ਸਾਡੀ ਗਿਰੇਬਾਨ ਨੂੰ
ਅਸੀਂ ਅੱਗ ਲੌਣੀ ਐਹੋ ਜਹੇ ਹਿੰਦੋਸਤਾਨ ਨੂ

ਕਿਵੇਂ ਭੁੱਲ ਜਾਈਏ ਟੈਰ ਅਸੀਂ ਗਲਾਂ ਚ ਪੁਆਏ
ਸੁਬਹ ਕੱਮ ਨੂ ਗਏ ਜੋ ਮੁੜ ਪਰਤ ਨਾ ਆਏ
ਥੋਡੀ ਇੱਜ਼ਤਾਂ ਦੀ ਰਾਖੀ ਜਿਹਨਾਂ ਪੱਗਾਂ ਨਾਲ ਕੀਤੀ
ਓਹ੍ਨਾ ਪੱਗਾਂ ਦੇ ਹੀ ਤੁਸੀਂ ਸਾਡੇ ਕਫਨ ਸੁਆਏ
ਹੱਕ ਮੰਗਣੇ ਤੇ ਪੈਂਦਾ ਏ ਜੋ ਵੱਡ ਖਾਣ ਨੂ
ਅਸੀਂ ਅੱਗ ਲੌਣੀ ਐਹੋ ਜਹੇ ਹਿੰਦੋਸਤਾਨ ਨੂ

ਤੇਰੇ ਕੀਤੇ ਇਨ੍ਸਾਫ ਦੀ ਮੈਂ ਕੀਹਨੁ ਗੱਲ ਆਖਾਂ
ਤੇਰੇ ਡਾਕੂ ਵੀ ਆਜ਼ਾਦ ਸਾਡੇ ਸਿਘਾਂ ਨੂ ਸਲਾਖਾਂ
ਕਰ ਪਿੰਜਰੇ ਚ ਬੰਦ ਕਰੋ ਸ਼ੇਰ ਦਾ ਸ਼ਿਕਾਰ
ਖੁੱਲਾ ਛੱਡੋ ਫੇਰ ਦੱਸੂੰ ਕਿੱਦਾਂ ਪਾੜਦਾਏ ਖਾਖਾਂ
ਹੱਥ ਪਾਵੇ ਸਾਡੇ ਗਾਤਰੇ ਤ ਕਿਰਪਾਨ ਨੂ
ਅਸੀਂ ਅੱਗ ਲੌਣੀ ਐਹੋ ਜਹੇ ਹਿੰਦੋਸਤਾਨ ਨੂ

ਤੇਰਾ ਭਾਰਤ ਹੈ ਕੈਮ ਸਾਡੇ ਕਰਕੇ ਵਜੂਦ
ਤੇਰੀ ਰਗਾਂ ਵਿਚ ਖੂਨ ਮੇਰੀ ਕੌਮ ਦਾ ਮੌਜੂਦ
ਦਿਲੋਂ ਕੱਡ ਦੇ ਭੁਲੇਖਾ ਸ਼ਮਸ਼ੀਰ ਸਾਡੀ ਸੁੱਤੀ
ਤੇਰੀ ਹਿੱਕ ਉੱਤੇ ਚੱਲੂ ਏਹੇ ਗੁੱਸੇ ਦਾ ਬਰੂਦ
ਭੁੱਲ ਪਲਾਂ ਵਿਚ ਗਿਆ ਸਾਡੇ ਅਹਿਸਾਨ ਨੂ
ਅਸੀਂ ਅੱਗ ਲੌਣੀ ਐਹੋ ਜਹੇ ਹਿੰਦੋਸਤਾਨ ਨੂ


ਲੱਗਾ ਕੌਮ ਦੀ ਜੜ੍ਹਾਂ ਚ ਰਾਜਨੀਤੀ ਵਾਲਾ ਘੁਣ
ਹਰ ਗਲੀ ਚੋਂ ਜ਼ੁਲਮ ਦੀ ਆਵਾਜ਼ ਰਹੀ ਸੁਣ
ਜੈਲਦਾਰਾ ਓਹੀ ਹੱਥ ਸਾਡੇ ਗਲਮੇ ਨੂ ਪਾਵੇ
ਜਿਹਨੂ ਗੱਦੀ ਤੇ ਬਠਾਇਆ ਅਸੀਂ ਆਪ ਚੁਣ ਚੁਣ
ਜਿਹਨੇ ਖੇਡ ਹੈ ਬਣਾਇਆ ਦੀਨ ਤੇ ਈਮਾਨ ਨੂ
ਅਸੀਂ ਅੱਗ ਲੌਣੀ ਐਹੋ ਜਹੇ ਹਿੰਦੋਸਤਾਨ ਨੂ

Tuesday, April 10, 2012

ਰੱਬਾ ਕਣਕਾਂ ਪੱਕੀਆਂ ਤੇ ਮੀਹ ਨਾ ਪਾਵੀਂ


ਰੱਬਾ ਕਣਕਾਂ ਪੱਕੀਆਂ ਤੇ ਮੀਹ ਨਾ ਪਾਵੀਂ

ਉਂਜ ਤਾਂ ਭਾਣਾ ਮੰਨਣਾ ਹੀ ਫ਼ਰਜ਼ ਹੈ ਸਾਡਾ
ਪਰ ਹੱਦੋਂ ਵੀ ਵਧ ਹੋ ਗਿਆ ਹੁਣ ਕਰਜ਼ ਹੈ ਸਾਡਾ
ਜੱਟ ਮਰਜੂਗਾ ਆਸ ਓਹ੍ਦੀ ਨੂ ਫਾਹ ਨਾਂ ਲਾਵੀਂ
ਰੱਬਾ ਕਣਕਾਂ ਪੱਕੀਆਂ ਤੇ ਮੀਹ ਨਾ ਪਾਵੀਂ

ਗਿਣ ਗਿਣ ਕੇ ਦਿਨ ਕੱਡੇ ਪੁਰ ਇੱਕ ਸੌ ਚਾਲੀ
ਡੰਗਰ ਮੇਰੇ ਭੁੱਖੇ ਮੁੱਕੀ ਪਈ ਪਰਾਲੀ
ਅਸੀਂ ਬੱਸ ਆਸਰੇ ਤੇਰੇ ਹੁਣ ਮੁੱਖ ਨਾ ਪਰਤਾਵੀਂ
ਰੱਬਾ ਕਣਕਾਂ ਪੱਕੀਆਂ ਤੇ ਮੀਹ ਨਾ ਪਾਵੀਂ

ਇੱਕ ਤੇਰੀ ਕਿਰ੍ਪਾ ਸਦਕਾ ਹੀ ਜੱਟ ਧੀ ਵਿਔਹਨੀ
ਕੁੱਟ ਛੱਟ ਕੇ , ਵੇਚ ਵੱਟ ਕੇ ਹਾੜੀ ਸੌਨੀ
ਮੇਰੇ ਘਰ ਚੋਂ ਬਾਬਾ ਨਾਨਕਾ ਤੂੰ ਕਦੀ ਨਾ ਜਾਵੀਂ
ਰੱਬਾ ਕਣਕਾਂ ਪੱਕੀਆਂ ਤੇ ਮੀਹ ਨਾ ਪਾਵੀਂ

ਕਰਾਂ ਜੈਲਦਾਰ ਅਰਦਾਸ ਭਲਾ ਸਰਬੱਤ ਦਾ ਮੰਗਾਂ
ਨਾਂ ਰਹੇ ਕੋਈ ਢਿੱਡੋਂ ਭੁੱਖਾ ਨਾ ਕੋਈ ਜਿਸ੍ਮੋਂ ਨੰਗਾ
ਗਊ ਗਰੀਬ ਦੀ ਸੇਵਾ ਸਾਥੋਂ ਆਪ ਕਰਾਵੀਂ
ਰੱਬਾ ਕਣਕਾਂ ਪੱਕੀਆਂ ਤੇ ਮੀਹ ਨਾ ਪਾਵੀਂ

Monday, April 9, 2012

ਤੂੰ ਰੱਬ ਨੂ ਤਾਂ ਧਿਓਨਾ ਏ ਕੇ ਤੈਨੂ ਸੁਰਗ ਮਿਲ ਜਾਵੇ


ਤੂੰ ਰੱਬ ਨੂ ਤਾਂ ਧਿਓਨਾ ਏ ਕੇ ਤੈਨੂ ਸੁਰਗ ਮਿਲ ਜਾਵੇ
ਕੇ ਐਹੋ ਜਹੀ ਇਬਾਦਤ ਦੀ ਭਲਾ ਦੱਸ ਕੀ ਜ਼ਰੂਰਤ ਹੈ

ਜੇ ਡਰ ਡਰ ਕੇ ਸ਼ੈਤਾਨਾਂ ਤੋਂ ਖੁਦਾ ਦਾ ਨਾਮ ਲੈਣਾ ਏ,
ਇਹ ਨਹੀ ਪੂਜਾ ਕੇ ਇਹ ਤਾਂ ਬੁਜ਼ਦਿਲਾਨਾ ਇੱਕ ਹਰ੍ਕਤ ਹੈ

ਕੇ ਮੰਨ ਗਲਤੀ ਤੇ ਮੰਗ ਮਾਫੀ, ਇਹਦੇ ਵਿਚ ਹੀ ਭਲਾ ਤੇਰਾ
ਖੁਦਾ ਦੇ ਸਾਹਮਣੇ ਝੁਕਣੇ ਚ ਹੀ ਤੇਰੀ ਸ਼ਰਾਫਤ ਹੈ

ਕਿੰਨਾ ਜਲਵਾਨਸ਼ੀਂ ਹੋਵੇ ਤੂੰ ਭਾਵੇਂ ਆਫ਼ਰੀਂ ਹੋਵੇਂ
ਅਖੀਰੀ ਖਾਕ ਹੋ ਜਾਣਾ ਹੀ ਬਸ ਤੇਰੀ ਹਕੀਕਤ ਹੈ

ਕੇ ਜਾਕੇ ਗੁਰੂਦੁਆਰੇ ਰੱਬ ਤੇ ਜਿਓਂ ਅਹਿਸਾਨ ਕਰਦਾ ਏ
ਐਪਰ ਚਲਿਆ ਤਾਂ ਜਾਂਦਾਂ ਏ ਚਲੋ ਐਨੀ ਗਨੀਮਤ ਹੈ

ਕੇ ਜੈਲੀ ਝੂਠ ਬੋਲੇ ਤਾਂ ਜ਼ਮਾਨਾ ਵਾਹ ਵਾਹੀ ਦਿੰਦੈ
ਜੇ ਸਚ ਬੋਲੇ ਤਾਂ ਸੁਣਦਾ ਨਹੀ ਕੇ ਇਹ ਵੀ ਤਾਂ ਮੁਸੀਬਤ ਹੈ

Wednesday, April 4, 2012

ਨੈਨੋਂ ਹੰਜੂਆਂ ਦਾ ਔਣਾ ਜਦੋਂ ਆਮ ਹੋ ਗਿਆ, ਤੈਨੂ ਓਦੋਂ ਪਤਾ ਲੱਗੂ


ਨੀਂਦ ਉੱਡੀ ਜਦੋਂ ਚੈਨ ਵੀ ਹਰਾਮ ਹੋ ਗਿਆ, ਤੈਨੂ ਓਦੋਂ ਪਤਾ ਲੱਗੂ
ਨੈਨੋਂ ਹੰਜੂਆਂ ਦਾ ਔਣਾ ਜਦੋਂ ਆਮ ਹੋ ਗਿਆ, ਤੈਨੂ ਓਦੋਂ ਪਤਾ ਲੱਗੂ

ਤੈਨੂ ਕਿਹਾ ਸੀ ਇਸ਼ਕ ਤੇਰੇ ਵੱਸ ਦਾ ਨਹੀਂ,
ਹੁਣ ਰੋਈ ਜਾਣੈਂ ਕਾਹਤੋਂ ਕੁਜ ਦੱਸਦਾ ਨਹੀਂ
ਜਦੋਂ ਇਸ਼੍ਕ਼ ਬਜ਼ਾਰ ਚ ਨੀਲਾਮ ਹੋ ਗਿਆ, ਤੈਨੂ ਓਦੋਂ ਪਤਾ ਲੱਗੂ
ਨੈਨੋਂ ਹੰਜੂਆਂ ਦਾ ਔਣਾ ਜਦੋਂ ਆਮ ਹੋ ਗਿਆ, ਤੈਨੂ ਓਦੋਂ ਪਤਾ ਲੱਗੂ

ਗਮ ਹਿਜਰਾਂ ਦੇ ਅਤੇ ਰੋਸੇ, ਦੁੱਖ, ਬੇਵਫਾਈਆਂ
ਇਹ ਤਾਂ ਮੁੱਦਤਾਂ ਤੋ ਹੀ ਨੇ  ਹਿੱਸੇ ਆਸ਼ਿਕਾਂ ਦੇ ਆਈਆਂ
ਜਦੋਂ ਬਿਨਾ ਕੁਜ ਕੀਤੇ, ਬਦਨਾਮ ਹੋ ਗਿਆ, ਤੈਨੂ ਓਦੋਂ ਪਤਾ ਲੱਗੂ
ਨੈਨੋਂ ਹੰਜੂਆਂ ਦਾ ਔਣਾ ਜਦੋਂ ਆਮ ਹੋ ਗਿਆ, ਤੈਨੂ ਓਦੋਂ ਪਤਾ ਲੱਗੂ

ਵਫਾਦਾਰ ਨਹੀਂ ਹੁੰਦੇ ਸਦਾ ਸੋਹਣੇ ਮੁੱਖ ਵਾਲੇ
ਤਾਹਵੀਂ ਹੋਇਆ ਕਿਓਂ ਜ਼ਮਾਨਾ ਜੈਲਦਾਰ ਦੇ ਦੁਆਲੇ
ਜਦੋਂ ਤੇਰੇ ਸਿਰ ਤੇ ਵੀ ਇਲਜ਼ਾਮ ਹੋ ਗਿਆ, ਤੈਨੂ ਓਦੋਂ ਪਤਾ ਲੱਗੂ
ਨੈਨੋਂ ਹੰਜੂਆਂ ਦਾ ਔਣਾ ਜਦੋਂ ਆਮ ਹੋ ਗਿਆ, ਤੈਨੂ ਓਦੋਂ ਪਤਾ ਲੱਗੂ

Tuesday, April 3, 2012

ਪਹਿਲਾਂ ਹੀ ਬਥੇਰਾ ਦਿਲ ਜ਼ਖਮੀ ਏ ਮੇਰਾ ਟੇਡੀ ਅੱਖ ਨਾਲ ਝਲੀਏ ਨਾ ਵੇਖ ਨੀ


---------ਜਿਹਦੇ ਲਈ ਲਿਖੀ ਆ ਕਾਸ਼ ਕੀਤੇ ਓ ਪੜ੍ਹ ਲਵੇ -------

ਮਾਘ ਦੇ ਮਹੀਨੇ ਵਾਲੀ ਸੱਜਰੀ ਦੁਪਹਿਰ ਜਿਹਾ ਸੀਨੇ ਵਿਚੋਂ ਨਿਕਲਦਾ ਸੇਕ ਨੀ
ਪਹਿਲਾਂ ਹੀ ਬਥੇਰਾ ਦਿਲ ਜ਼ਖਮੀ ਏ ਮੇਰਾ ਟੇਡੀ ਅੱਖ ਨਾਲ ਝੱਲੀਏ ਨਾ ਵੇਖ ਨੀ.

ਵੇਖ ਤੇਰੀ ਤੋਰ ਮੋਰ ਸਿੱਖਦੇ ਨੇ ਤੁਰਨਾ ਨੀ, ਚੰਨ ਸਿੱਖੇ ਕੋਕੇ ਤੋ ਲਿਸ਼ਕਣਾ
ਸਾਰੀ ਕੁਦਰਤ ਹੈ ਕਦਰਦਾਨ ਤੇਰੀ ਵੇਖੀਂ ਰੱਬ ਨੂ ਵੀ ਹੋ ਜਾਏ ਇਸ਼੍ਕ਼ ਨਾ
ਜਾਂਦਾ ਜ਼ੈਲਦਾਰ ਤੇਰੇ ਉੱਤੋਂ ਬਲੀਹਾਰ ਤੇਰੀ ਸੁਖ ਮੰਗੇ ਆਸ਼ਿਕ ਹਰੇਕ ਨੀ
ਪਹਿਲਾਂ ਹੀ ਬਥੇਰਾ ਦਿਲ ਜ਼ਖਮੀ ਏ ਮੇਰਾ ਟੇਡੀ ਅੱਖ ਨਾਲ ਝਲੀਏ ਨਾ ਵੇਖ ਨੀ

ਦਿਲ ਕਰੇ ਸਾਰੇ ਤੇਰੇ ਰੂਪ ਨੂ ਮੈਂ ਸੋਹਣੀਏ ਨੀ ਫੋਟੋ ਚ ਫਰੇਮ ਲਵਾਂ ਕਰ ਨੀ
ਆਸਾਂ ਵਾਲੀ ਕੰਧ ਤੇ ਮੈਂ ਲਾ ਲਾ ਤਸਵੀਰਾਂ ਨੀ ਉਮੀਦਾਂ ਵਾਲਾ ਘਰ ਲਵਾਂ ਭਰ ਨੀ
ਇਸ਼ਕ਼ੇ ਚ ਰੰਗਣੇ ਨੂ, ਫੋਟੋ ਤੇਰੀ ਟੰਗਣੇ ਨੂ, ਦਿਲ ਤੇ ਲਗਾਕੇ ਰੱਖੀ ਮੇਖ ਨੀ
ਪਹਿਲਾਂ ਹੀ ਬਥੇਰਾ ਦਿਲ ਜ਼ਖਮੀ ਏ ਮੇਰਾ ਟੇਡੀ ਅੱਖ ਨਾਲ ਝਲੀਏ ਨਾ ਵੇਖ ਨੀ

ਚੁੰਨੀ ਦੀ ਕਿਨਾਰੀ ਨੂ ਤੂੰ ਦੰਦਾ ਥੱਲੇ ਚੱਬ, ਫੜ ਉਂਗਲੀ ਨਾ ਚਾੜੀਂ ਜਾਵੇਂ ਵੱਟ ਨੀ
ਦਿਲ ਮੇਰੇ ਉੱਤੇ ਵੇਖ ਲਾਟ ਬਣ ਮੱਚਦੀ ਏ, ਮਥੇ ਤੇ ਲਟਕਦੀ ਏ ਲਟ ਨੀ
ਜ਼ੁਲਫਾ ਦੀ ਠੰਡੀ ਛਾਂ ਵੀ ਇੰਜ ਜਾਪੇ; ਨਹਿਰ ਦੇ ਕਿਨਾਰੇ ਜਿਵੇ ਲੱਗੀ ਕੋਈ ਧਰੇਕ ਨੀ
ਪਹਿਲਾਂ ਹੀ ਬਥੇਰਾ ਦਿਲ ਜ਼ਖਮੀ ਏ ਮੇਰਾ ਟੇਡੀ ਅੱਖ ਨਾਲ ਝਲੀਏ ਨਾ ਵੇਖ ਨੀ

ਏਹੋ ਦੋਵੇਂ ਅੱਖੀਆਂ ਨੀ ਭੈਣਾ ਜਿਵੇਂ ਸੱਕੀਆਂ ਨੀ ਬਾਰ ਬਾਰ ਪੁੱਛਣ ਸਵਾਲ ਵੀ
ਕਾਹਤੋਂ ਸਾਨੂ ਤੱਕਦਾ ਏ ਦਿਲ ਚ ਕਿ ਰੱਖਦਾ ਏ, ਕਰਨ ਇਸ਼ਾਰੇ ਨਾਲ ਨਾਲ ਵੀ
ਦੇਵਾਂ ਕਿ ਜਵਾਬ, ਕਿਹੜੀ ਫੋਲਾਂ ਮੈਂ ਕਿਤਾਬ, ਸਾਰੇ ਪੜ੍ਹ ਛੱਡੇ ਆਸ਼ਿਕ਼ਾਂ ਦੇ ਲੇਖ ਨੀ
ਪਹਿਲਾਂ ਹੀ ਬਥੇਰਾ ਦਿਲ ਜ਼ਖਮੀ ਏ ਮੇਰਾ ਟੇਡੀ ਅੱਖ ਨਾਲ ਝਲੀਏ ਨਾ ਵੇਖ ਨੀ