Friday, April 27, 2012

ਜੇ ਖਾਕ ਹਾਂ ਤੇ ਖਾਕ ਵਿਚ ਮਿਲਾ ਦਿਓ ਮੈਨੂ


ਹਾਂ ਰੌਸ਼ਨੀ ਅਸਮਾਨ ਵਿਚ ਵਰਤਾ ਦਿਓ ਮੈਨੂ
ਜੇ ਖਾਕ ਹਾਂ ਤੇ ਖਾਕ ਵਿਚ ਮਿਲਾ ਦਿਓ ਮੈਨੂ

ਜੇ ਖ਼ਾਬ ਹਾਂ ਤਾਂ ਖ਼ਾਬ ਨੂ ਬਸ ਖ਼ਾਬ ਰਹਿਣ ਦੋ
ਜੇ ਨੀਂਦ ਵਿਚ ਹਾਂ ਨੀਂਦ ਚੋਂ ਜਗਾ ਦਿਓ ਮੈਨੂ

ਬੀਮਾਰ ਹਾਂ ਤਾਂ ਮਰਜ਼ ਦੀ ਦਵਾ ਕਰੋ ਮੇਰੀ
ਮੈਂ ਪੀਣਾ ਚਾਹੁੰਦਾ ਹਾਂ ਤੁਸੀਂ ਪਲਾ ਦਿਓ ਮੈਨੂ

ਚੰਗਾ ਜੇ ਬੋਲਾਂ ਤਾਂ ਹੀ ਸੁਣਨਾ ਗੱਲ ਜੀ ਮੇਰੀ
ਮਾੜਾ ਜੇ ਬੋਲਾਂ ਜ਼ਿੰਦਾ ਹੀ ਦਫਨਾ ਦਿਓ ਮੈਨੂ

ਜੇ ਜ਼ਿੰਦਗੀ ਮਿਲਣਾ ਨਹੀ ਚਾਹੁੰਦੀ ਤਾਂ ਦਫਾ ਕਰੋ
ਤੁਸੀਂ ਮੌਤ ਨਾਲ ਹੀ ਰੂਬਰੂ ਕਰਵਾ ਦਿਓ ਮੈਨੂ

ਇਹ ਦਿਲ ਮੇਰਾ ਹੈ ਖੇਡਣੇ ਦੀ ਚੀਜ਼ ਨਹੀ ਕੋਈ
ਜੇ ਸਾਂਭ ਨਹੀ ਹੁੰਦਾ ਤਾਂ ਫਿਰ ਪਰ੍ਤਾ ਦਿਓ ਮੈਨੂ

ਜ਼ਿੰਦਗੀ ਨੂ ਲਬਦੇ ਲਬਦੇ ਜ਼ਿੰਦਗੀ ਖਰਚ ਹੋ ਚੱਲੀ
ਕਿੱਥੇ ਮਿਲੂ ਜ਼ਿੰਦਗੀ ਕੋਈ ਦੱਸ ਪਾ ਦਿਓ ਮੈਨੂ

ਨਿਆਣਾ ਹਾਂ ਕਿ ਬਸ ਇਕ ਕਲਮ ਤੇ ਕਾਗਜ਼ ਦਵੋ
ਨਹੀਂ ਦਹਿਸ਼ਤ ਫੈਲੌਨੀ, ਨਾਂ ਤੁਸੀਂ ਅਸਲਾ ਦਿਓ ਮੈਨੂ

ਕਿਓਂ ਜ਼ੁਲਮ ਦੇ ਅੱਗੇ ਮੈਂ ਗੋਡੇ ਟੇਕ ਲਾਂ ਆਪਣੇ
ਜੈਲੀ ਦੇ ਵਾਂਗਰ ਝੂਜਣਾ ਸਿਖਲਾ ਦਿਓ ਮੈਨੂ




No comments:

Post a Comment