Friday, March 23, 2012

ਫੇਰ ਮੇਰੀ ਗੱਲ ਦੁਹਰਾਏਂਗਾ , ਜਦ ਇਸ਼੍ਕ਼ ਤੈਨੂ ਹੋ ਜਾਏਗਾ


ਫੇਰ ਮੇਰੀ ਗੱਲ ਦੁਹਰਾਏਂਗਾ , ਜਦ ਇਸ਼੍ਕ਼ ਤੈਨੂ ਹੋ ਜਾਏਗਾ
ਫੇਰ ਤੂੰ ਵੀ ਬੜਾ ਪਛਤਾਏਂਗਾ, ਜਦ ਇਸ਼੍ਕ਼ ਤੈਨੂ ਹੋ ਜਾਏਗਾ

ਤੈਨੂ ਕੱਖ ਵੀ ਚੰਗੇ ਲੱਗਣਗੇ, ਹੱਸਣ ਤੇ ਵੀ ਅਥਰੂ ਵੱਗਣਗੇ
ਫੇਰ ਕਮਲਾ ਜਿਹਾ ਹੋ ਜਾਏਂਗਾ , ਜਦ ਇਸ਼੍ਕ਼ ਤੈਨੂ ਹੋ ਜਾਏਗਾ

ਜਗ ਝੱਲਾ ਝੱਲਾ ਲੱਗੇਗਾ, ਤੈਨੂ ਕੱਲਾ ਕੱਲਾ ਲੱਗੇਗਾ
ਨਾਂ ਬੋਲੇਂਗਾ ਨਾ ਖਾਏਂਗਾ, ਜਦ ਇਸ਼੍ਕ਼ ਤੈਨੂ ਹੋ ਜਾਏਗਾ

ਫੇਰ ਸੂਰਜ ਤੱਕ ਕੇ ਯੱਬੇਂਗਾ ਪਰ ਚੰਦਰਮੇ ਨੂ ਲੱਬੇਂਗਾ
ਖੜਕਾ ਸੁਣ ਕੇ ਘਬਰਾਏਂਗਾ, ਜਦ ਇਸ਼੍ਕ਼ ਤੈਨੂ ਹੋ ਜਾਏਗਾ

ਫੇਰ ਉਹਦੀ ਇੱਕ ਮਿਸ ਕਾਲ ਉੱਤੇ, ਹਰ ਚੰਗੇ ਮਾੜੇ ਹਾਲ ਉਤੇ
ਝੱਟ ਆਨਲਾਇਨ ਫੇਰ ਆਏਂਗਾ, ਜਦ ਇਸ਼੍ਕ਼ ਤੈਨੂ ਹੋ ਜਾਏਗਾ

ਜਦ ਜ਼ਿਕਰ ਕਿਸੇ ਦਾ ਹੋਵੇਗਾ ਤੈਨੂ ਫਿਕਰ ਕਿਸੇ ਦਾ ਹੋਵੇਗਾ
ਫੇਰ ਕਿਸੇ ਦੀ ਖੈਰ ਮਨਾਏਂਗਾ,  ਜਦ ਇਸ਼੍ਕ਼ ਤੈਨੂ ਹੋ ਜਾਏਗਾ

ਫੇਰ ਰੋਜ਼ ਕਿਤਾਬਾਂ ਪੜ੍ਹ ਪੜ੍ਹ ਕੇ, ਹਰ ਰੋਜ਼ ਕਵਿਤਾ ਘੜ ਘੜ ਕੇ
ਨਿੱਤ ਫੇਸਬੂਕ ਤ ਪਾਏਂਗਾ ,  ਜਦ ਇਸ਼੍ਕ਼ ਤੈਨੂ ਹੋ ਜਾਏਗਾ

ਇਹ ਫੁੱਲ ਕਿਓਂ ਸੋਹਣੇ ਲੱਗਦੇ ਨੇ, ਜੁਗਨੂ ਕਿਓਂ ਰਾਤੀਂ ਜਗਦੇ ਨੇ
ਫੇਰ ਜੈਲੀ ਨੂ ਸਮਝਾਏਂਗਾ, ਜਦ ਇਸ਼੍ਕ਼ ਤੈਨੂ ਹੋ ਜਾਏਗਾ

No comments:

Post a Comment