Friday, March 9, 2012

ਅਸਾਂ ਜਵਾਨੀ ਵੇਲਾ ਕੱਟਣਾ ਮੌਤ ਦੇ ਨਾਂ ਦਾ ਲਾ ਲਾ ਵੱਟਣਾ

ਅਸਾਂ ਜਵਾਨੀ ਵੇਲਾ ਕੱਟਣਾ

ਮੌਤ ਦੇ ਨਾਂ ਦਾ ਲਾ ਲਾ ਵੱਟਣਾ

ਸਾਡੀ ਮੌਤ ਨਾਂ ਆੜੀ ਲੱਗਦੀ,
ਲੋਕਾਂ ਨੂ ਭਾਵੇਂ ਮਾੜੀ ਲੱਗਦੀ
ਝੱਟ ਛਾ ਜਾਣਾ ਘੁੱਪ ਹਨੇਰਾ
ਲੰਘਦੀ ਜਾਏ ਦਿਹਾੜੀ ਲੱਗਦੀ
ਇੱਕ ਨਾ ਇੱਕ ਦਿਨ ਤੇ ਸਾਹ ਘੱਟਣਾ
ਮੌਤ ਦੇ ਨਾਂ ਦਾ ਲਾ ਲਾ ਵੱਟਣਾ

ਇਹ ਮੌਤ ਹੀ ਦੱਸੇ ਵੱਲ ਜੀਨੇ ਦਾ
ਇਹ ਮੌਤ ਹੀ ਹੈ ਜੀ ਫਲ ਜੀਨੇ ਦਾ
ਜੇ ਅੱਜ ਨੂ ਹੀ ਨਹੀ ਜੀ ਸਕਿਆ ਤੂੰ
ਫੇਰ ਕੀ ਫਾਇਦਾ ਹੈ ਕੱਲ ਜੀਨੇ ਦਾ
ਸਿਖ ਲਿਆ ਬੱਸ ਇਹ ਮੰਤਰ ਰੱਟਣਾਂ
ਮੌਤ ਦੇ ਨਾਂ ਦਾ ਲਾ ਲਾ ਵੱਟਣਾ
ਅਸਾਂ ਜਵਾਨੀ ਵੇਲਾ ਕੱਟਣਾ........

ਬਾਈ ਆਪਾਂ ਤਾਂ ਨਈ ਮੌਤੋਂ ਡਰਦੇ
ਇਹ ਮੌਤ ਉਠਾਵੇ ਝੂਠ ਤੋਂ ਪਰਦੇ
ਔ ਖੜੀ ਗਲਾਵਾਂ ਭਰਨੇ ਨੂ ਜੀ
ਮੌਤ ਨੇ ਗਲ ਪਾ ਲੈਣਾ ਪਰ੍ਨਾ
ਹੱਟ ਜਾਵੇ ਜਿਹਨੇ ਪਿੱਛੇ ਹੱਟਣਾ
ਮੌਤ ਦੇ ਨਾਂ ਦਾ ਲਾ ਲਾ ਵੱਟਣਾ
ਅਸਾਂ ਜਵਾਨੀ ਵੇਲਾ ਕੱਟਣਾ........

ਨਾ ਵੈਦ ਹਕੀਮ ਨਾ ਪੀਰ ਫਕੀਰਾਂ
ਕਿਸ ਦੇ ਹੱਥ ਵਿਚ ਨੇ ਤਕਦੀਰਾਂ
ਜੋ ਵੱਡੇ ਨਾਡੂ ਖਾਂ ਸੀ ਬਣਦੇ
ਔ ਕੰਧ ਤੇ ਲਟਕੀਆਂ ਨੇ ਤਸਵੀਰਾਂ
ਖੱਟ ਲੈ ਜੈਲੀ ਜੇ ਪੁੰਨ ਖੱਟਣਾ
ਮੌਤ ਦੇ ਨਾਂ ਦਾ ਲਾ ਲਾ ਵੱਟਣਾ
ਅਸਾਂ ਜਵਾਨੀ ਵੇਲਾ ਕੱਟਣਾ........

No comments:

Post a Comment