Saturday, January 7, 2012

ਅਸੀਂ ਗੜੇ ਪੈਣ ਤੇ ਤਾੜੀਆਂ ਮਾਰ ਹੱਸਦੇ ਨੀ


ਅਸੀਂ ਗੜੇ ਪੈਣ ਤੇ ਤਾੜੀਆਂ ਮਾਰ ਹੱਸਦੇ ਨੀ | ਨਾ ਹੀ ਗੜਿਆਂ ਨਾਲ ਚਿੱਟੇ ਹੋਏ ਲਾਣ ਦੇ ਮੂਹਰੇ ਖੜ ਫੋਟੋ ਖਿਚੌਨੇ ਆਂ | ਅਸੀਂ ਤੇ ਦਾਦੀ ਦੇ ਕਹੇ ਤੇ ਕੇ ਪਲੇਠੀ ਜਾ ਮੁੰਡਾ ਨੰਗਾ ਹੋਕਰ ਕੇ ਮੁਹ ਲਹਿੰਦੇ ਵੱਲ ਨੂ ਕਰਕੇ ਤੇ ਰੱਬ ਵੱਲ ਰੋੜਾ ਸੁੱਟੇ ਤੇ ਕਹੇ " ਜਿਥੋਂ ਆਈਐਂ ਉੱਥੇ ਜਾ" ਕਹਿਨੇ ਆ ਅਤੇ ਸਾਰੇ ਪਰਵਾਰ ਸਾਹਿਤ ਅਰਦਾਸ ਲਈ ਹੱਥ ਜੋੜ ਲੈਣੇ ਆ ਕੇ ਗੜੇ ਰੁਕ ਜਾਣ ਤਾਜੋਂ ਕਣਕ ਨਾ ਖਰਾਬ ਹੋਜੇ | ਤੇ ਜੇ ਨਾ ਰੁਕਣ ਤੇ ਕਹਿਨੇ ਆਂ | ਤੇਰਾ ਕੀਆ ਮੀਠਾ ਲਾਗੈ | ਤੇ ਟੋਕਰਾ ਸਿਰ ਤੇ ਰੱਖ ਡੰਗਰ ਵੱਛਾ ਅੰਦਰ ਕਰ ਦਿੰਨੇ ਆਂ |

ਅਸੀਂ ਮੀਹ ਪਏ ਤੇ ਵੀ ਜਿਆਦਾ ਟੱਪਦੇ ਨਹੀ | ਅਸੀਂ ਮੀਹ ਦੀ ਭਵੀਖਵਾਣੀ ਲਈ ਗੂਗਲ ਤੇ ਨਹੀ ਮੱਥਾ ਮਾਰਦੇ | ਬੋਰ ਦੀ ਡਰੈਵਰੀ ਨੂ ਆਇਆ ਪਸੀਨਾ ਦੇਖ ਕੇ ਦੱਸ ਦਿੰਨੇ ਕਾ ਕੇ ਦੋ-ਤਿੰਨ ਦਿਨਾਂ ਚ ਮੀਹ ਪੈ ਜਾਣਾ, ਕੋਠਿਆਂ ਤੇ ਮਿੱਟੀ ਪਾਲੋ ਬਈ ਤੇ ਕਹੀ ਫੜ ਗੱਡੇ ਤੇ ਮਿੱਟੀ ਲੱਦ ਦਿੰਨੇ ਆਂ | ਜਾਂ ਫੇਰ ਧੀ ਦੇ ਵਿਆਹ ਦੇ ਦਿਨ ਮਿਥ ਲੈਣ ਤੇ ਬੱਦਲ ਔਣ ਤੇ ਅਸੀਂ ਕਪੜੇ ਦੀ ਗੁੱਡੀ ਬਣਾ ਕੇ ਉਹਦੀ ਪੋਟਲੀ ਚ ਹਲਦੀ ਅਤੇ ਮੂੰਗ ਦੀ ਦਾਲ ਬੰਨ ਕੇ ਬਨੇਰੇ ਤੇ ਰੱਖ ਦਿੰਨੇ ਆ, ਤਾਜੋਂ ਰੱਬ ਮੀਹ ਨਾ ਪਾਵੇ ਤੇ ਗੁੱਡੀ ਵਾਲੀ ਹਲਦੀ ਅਤੇ ਦਾਲ ਭਿੱਜੇ ਨਾ ਤੇ ਅਰਦਾਸ ਕਰਦੇ ਹਾਂ ਜੋ ਕਮੇਸ਼ਾ ਪਰਵਾਨ ਹੁੰਦੀ ਆਈ ਹੈ |

ਅਸੀਂ ਪੀਰਾਂ ਨੂ ਵੀ ਮੰਨਦੇ ਆਂ ਤੇ ਗੁਰੂਦੁਆਰੇ ਵੀ ਜਾਂਦੇ ਆਂ | ਸਾਡੇ ਲਈ ਰੱਬ ਦਾ ਮਤਲਬ ਕਿਰਤ ਕਰਨ ਤੇ ਵੰਡ ਕੇ ਛਕਣ ਤੱਕ ਹੀ ਹੈ | ਸਾਨੂ ਧਰਮ ਦਾ ਬਹੁਤਾ ਗਿਆਨ ਨੀ, ਪਰ ਕਦੀ ਕਦੀ ਜਦੋਂ ਪਿੰਡ ਦੀਵਾਨ ਹੁੰਦੇ ਆ ਤੇ ਖਾਕੀ ਰੰਗ ਦੀ ਚਾਦਰ ਦੀ ਬੁੱਕਲ ਚ ਚੌਂਕੜੀ ਮਾਰ ਸੰਗਤ ਚ ਬਹਿ ਜਾਈਦਾ |

ਅਸੀਂ ਪੇਂਡੂ ਹਾਂ ਸਾਨੂ ਬਹੁਤੀ ਦੁਨੀਆਦਾਰੀ ਦਾ ਨਹੀ ਪਤਾ ਹਾਂ ਏਨਾ ਜਰੂਰ ਪਤਾ ਹੈ ਕਿ ਘਰ ਆਇਆ ਦੁਸ਼ਮਣ ਵੀ ਚਾਹ ਪਾਣੀ ਬਿਨਾ ਖਾਲੀ ਨਹੀ ਮੋੜਨਾ |
----- ਜੈਲਦਾਰ

ਸ਼ਹਿਰੀਆਂ ਲਈ ਔਖੇ ਸ਼ਬਦਾਂ ਦੇ ਅਰ੍ਥ-
ਪਲੇਠੀ -- ਸਬ ਤੋਂ ਵੱਡਾ ( ਸਾਰੇ ਭਾਈਆਂ ਜਾਂ ਭੈਣਾਂ ਚੋਂ ਸਾਬ ਤੋਂ ਵੱਡਾ )
ਡਰੈਵਰੀ-- ਬੋਰ ਦੀ ਪਾਇਪ ਜੋ ਮੋਟਰ ਤੋਂ ਲੈਕੇ ਹੌਦ ਤਕ ਔਂਦੀ ਹੈ

No comments:

Post a Comment