Wednesday, February 22, 2012

ਜਿੰਨਾ ਅਹਿਸਾਸ ਹੋਵੇ ਓਨਾ ਓਨਾ ਲਿਖੀ ਜਾਵਾਂ, ਵੇਖਾਂ ਕਿਵੇਂ ਇਸ਼੍ਕ਼ ਬਰੀਕ ਨੂੰ

ਮੈਂ ਜਿਹਦੇ ਲਈ ਇਹ ਲਿਖਿਆ ਹੈ
ਜੇ ਕਿਤੇ ਓਹ ਪੜ੍ਹ ਲਏ ਤਾਂ.............................
--------------------------------------
ਦਿਨ ਸੀ ਸੁਭਾਗਾ ਜਦੋਂ ਮਿਲੇ ਪਹਿਲੀ ਵਾਰ ਸੀ,
ਕਿਵੇਂ ਭੁੱਲਜਾਂ ਮੈਂ ਸੋਹਣੀਏ ਤਰੀਕ ਨੂੰ
ਜਿੰਨਾ ਅਹਿਸਾਸ ਹੋਵੇ ਓਨਾ ਕੁ ਮੈਂ ਲਿਖੀ ਜਾਵਾਂ,
 ਵੇਖਾਂ ਕਿਵੇਂ ਇਸ਼੍ਕ਼ ਬਰੀਕ ਨੂੰ

ਚਾਵਾਂ ਦਾ ਗੁਲਾਬੀ ਰੰਗ ਗੱਲ੍ਹਾਂ ਉੱਤੇ ਆ ਗਿਆ,
ਜੀ ਭੌਰ ਇੱਕ ਜਾਂਦਾ ਜਾਂਦਾ ਗੱਲ ਸਮਝਾ ਗਿਆ
ਵਫਾ ਦੀ ਕਲਾਮ ਨਾਲ ਦਿਲ ਦੀ ਕਿਤਾਬ ਉੱਤੇ
ਗੂੜ੍ਹੀ ਕਰ ਦਈਏ ਇਸ਼ਕੇ ਦੀ ਲੀਕ ਨੂੰ
ਜਿੰਨਾ ਅਹਿਸਾਸ ਹੋਵੇ ਓਨਾ ਓਨਾ ਲਿਖੀ ਜਾਵਾਂ, ਵੇਖਾਂ ਕਿਵੇਂ ਇਸ਼੍ਕ਼ ਬਰੀਕ ਨੂੰ

ਚੰਦਰੇ ਖਿਆਲ ਵੀ ਨੇ ਉੱਡਦੇ ਹਵਾਵਾਂ ਉੱਤੇ
ਦਿਲ ਕਰੇ ਲਿਖ ਦੇਵਾਂ ਨਾਮ ਓਹਦਾ ਰਾਹਵਾਂ ਉੱਤੇ
ਇੱਕ ਵਾਰੀਂ ਪਿਆਰ ਨਾਲ ਕਹਿ ਦਵੇ ਜੇ ਜਾਣ ਮੇਰੀ
ਚਾੜ੍ਹ ਪੌੜੀ ਦਵਾਂ ਚੰਨ ਮਾਮੇ ਤੀਕ ਨੂੰ
ਜਿੰਨਾ ਅਹਿਸਾਸ ਹੋਵੇ ਓਨਾ ਓਨਾ ਲਿਖੀ ਜਾਵਾਂ, ਵੇਖਾਂ ਕਿਵੇਂ ਇਸ਼੍ਕ਼ ਬਰੀਕ ਨੂੰ

ਇੱਕ ਵਾਰੀਂ ਕਰਦੇਂ ਜੇ ਹਾਂ ਮਰਜਾਨੀਏ ਨੀ
ਜੈਲਦਾਰ ਦੀ ਤਾਂ ਜ਼ਿੰਦਗੀ ਹੀ ਤਰ ਜਾਣੀਏ ਨੀ
ਥੋਡ਼ਾ ਕਰ ਕੇ ਮੈਂ ਜੇਰਾ ਬੰਨ ਸ਼ਗਨਾਂ ਦਾ ਸੇਹਰਾ
ਲੈਕੇ ਆਜੂੰ ਜੰਨ ਅਗਲੇ ਹੀ ਵੀਕ ਨੂੰ
ਜਿੰਨਾ ਅਹਿਸਾਸ ਹੋਵੇ ਓਨਾ ਓਨਾ ਲਿਖੀ ਜਾਵਾਂ, ਵੇਖਾਂ ਕਿਵੇਂ ਇਸ਼੍ਕ਼ ਬਰੀਕ ਨੂੰ

ਕਈਆਂ ਜਨਮਾਂ ਤੋਂ ਤੇਰੀ ਕੀਤੀ ਸੀ ਉਡੀਕ ਮੈਂ ਤਾਂ
ਤੇਰੇ ਪਿੱਛੇ ਜ਼ਿੰਦਗੀ ਦਾ ਬਣਿਆ ਸ਼ਰੀਕ ਮੈਂ ਤਾਂ
ਕਾਰਾਂ ਅਰਦਾਸ ਪੂਰੀ ਹੋਜੇ ਕੀਤੇ ਆਸ
ਰੱਬ ਮੇਟ ਦੇਵੇ ਹੁਣ ਤਾਂ ਉਡੀਕ ਨੂੰ
ਜਿੰਨਾ ਅਹਿਸਾਸ ਹੋਵੇ ਓਨਾ ਓਨਾ ਲਿਖੀ ਜਾਵਾਂ, ਵੇਖਾਂ ਕਿਵੇਂ ਇਸ਼੍ਕ਼ ਬਰੀਕ ਨੂੰ

ਸਾਹਾਂ ਨੂ ਸਲਾਹਾਂ ਦਿੰਦਾ ਦਿਲ ਕਹਿੰਦਾ ਹੌਲੀ ਚੱਲੋ
ਚਾਵਾਂ ਨੂ ਹਵਾਵਾਂ ਦਿੰਦਾ ਕਹਿੰਦਾ ਪਾਈ ਰੌਲੀ ਚੱਲੋ
ਖੁਸ਼ੀ ਵਿਚ ਕਮਲੇ ਜਹੇ ਹੋਏ ਜੈਲਦਾਰ ਦੀ ਜੀ
ਅੱਜ ਜੰਨਤਾਂ ਵੀ ਸੁਣਦੀਆਂ ਚੀਕ ਨੂੰ
ਜਿੰਨਾ ਅਹਿਸਾਸ ਹੋਵੇ ਓਨਾ ਓਨਾ ਲਿਖੀ ਜਾਵਾਂ, ਵੇਖਾਂ ਕਿਵੇਂ ਇਸ਼੍ਕ਼ ਬਰੀਕ ਨੂੰ

No comments:

Post a Comment