Wednesday, December 18, 2013

ਚਲ ਦਿਲਾ ਉਠ ਖੇਤ ਚੱਲੀਏ

ਚਲ ਦਿਲਾ ਉਠ ਖੇਤ ਚੱਲੀਏ
ਐਵੇਂ ਨਾ ਕਰ ਲੇਟ ਚੱਲੀਏ
ਚਾਹ ਦਾ ਡੋਲੂ ਨਾਲ ਰੋਟੀ
ਬੁੱਕਲ ਚ ਲਵੇਟ ਚੱਲੀਏ
ਚਲ ਦਿਲਾ ਉਠ ਖੇਤ ਚੱਲੀਏ

ਪਹਿਲਾਂ ਮੱਥਾ ਟੇਕਣਾ ਏ
ਫੇਰ ਕਿਦਰੇ ਵੇਖਣਾ ਏ
ਕੌਲੀ ਭਰ ਲੈ ਆਟੇ ਦੀ ਤੇ
ਗੁਰੂ ਘਰੇ ਕਰ ਭੇਟ ਚੱਲੀਏ
ਚਲ ਦਿਲਾ ਉਠ ਖੇਤ ਚੱਲੀਏ

ਮੱਜੀਆਂ ਗਾਵਾਂ ਨੂੰ ਨਾ ਲੱਗਜੇ
ਠੰਡ ਜਾਵਾਂ ਨੂੰ ਨਾ ਲੱਗਜੇ
ਆ ਨਾ ਜਾਵੇ ਧੁੰਦ ਅੰਦਰ
ਬਾਹਰਲਾ ਢੋ ਗੇਟ ਚੱਲੀਏ
ਚਲ ਦਿਲਾ ਉਠ ਖੇਤ ਚੱਲੀਏ

ਪੁੱਤ ਮੇਰਾ ਭੰਨਦਾ ਨੀ ਡੱਕਾ
ਲੱਗ ਗਿਆ ਨਸ਼ਿਆਂ ਤੇ ਪਕਾ
ਖਾ ਲਿਆ ਤੇਲੇ ਨੇ ਮੱਕਾ
ਮੁੰਡਾ ਹੋ ਗਿਆ ਫੇਟ ਚੱਲੀਏ
ਚਲ ਦਿਲਾ ਉਠ ਖੇਤ ਚੱਲੀਏ

ਕੱਮ ਤਾਂ ਪਰ ਕਰਨਾ ਈ ਪੈਣਾ
ਜਿਓਣ ਲਈ ਮਰਨਾ ਈ ਪੈਣਾ
ਕੌੜਾ ਘੁੱਟ ਭਰਨਾ ਈ ਪੈਣਾ
ਪਾਲਣਾ ਹੈ ਪੇਟ ਚੱਲੀਏ
ਚਲ ਦਿਲਾ ਉਠ ਖੇਤ ਚੱਲੀਏ

ਸਸਤੇ ਨਾ ਹੁਣ ਰਹਿਗੇ ਭਈਏ
ਦਰਦ ਦਿਲ ਦਾ ਕਿਸਣੂ ਕਹੀਏ
ਖਾਦ ਦਾ ਵੀ 60 ਰਪਈਏ
ਵਧ ਗਿਆ ਹੈ ਰੇਟ ਚੱਲੀਏ
ਚਲ ਦਿਲਾ ਉਠ ਖੇਤ ਚੱਲੀਏ

ਖਾਦ, ਰੇਹਾਂ ਤੇ ਦਵਾਈ
ਖਾ ਗਈ ਹੈ ਪਾਈ ਪਾਈ
ਕਣਕ ਵੀ ਪਕਣੇ ਤੇ ਆਈ
ਲੰਘ ਹੈ ਚੱਲਾ ਚੇਤ ਚੱਲੀਏ
ਚਲ ਦਿਲਾ ਉਠ ਖੇਤ ਚੱਲੀਏ

ਕੁੱਕੜਾਂ ਦਿੱਤੀ ਬਾਂਗ ਜੈਲੀ
ਚੱਕ ਲਿਆ ਨਾਲੇ ਡਾਂਗ ਜੈਲੀ
ਕੇ ਅਸੀਂ ਵੀ ਵਾਂਗ ਜੈਲੀ
ਹੋ ਕੇ ਹੁਣ ਸਟਰੇਟ ਚੱਲੀਏ
ਚਲ ਦਿਲਾ ਉਠ ਖੇਤ ਚੱਲੀਏ .......... Zaildar Pargat Singh

No comments:

Post a Comment