Tuesday, December 31, 2013

ਅੱਜ ਆਇਆ ਜੀ ਸਾਲ ਨਵਾਂ

ਅੱਜ ਆਇਆ ਜੀ ਸਾਲ ਨਵਾਂ
ਚਲੋ ਕਰੀਏ ਕੋਈ ਕਮਾਲ ਨਵਾਂ
ਨਹੀਂ ਸਾਡੇ ਲਈ ਸਿਆਲ ਨਵਾਂ
ਕੋਈ ਕੱਡੀਏ ਕਂਬਲ ਸ਼ਾਲ ਨਵਾਂ

ਕਿਤੇ ਬਾਲੋ ਕੱਖ ਪਰਾਲੀ ਜੀ
ਕੋਈ ਚਾਹ ਧੀ ਧਰੋ ਪਿਆਲੀ ਜੀ
ਹੈ ਮੈਨੂ ਥੋੜੀ ਕਾਹਲੀ ਜੀ
ਖੇਤੀਂ ਜਾ ਕੱਡਣਾ ਖਾਲ ਨਵਾਂ

ਧੁੰਦ ਦੇ ਵਿਚ ਕੁਜ ਵੀ ਦਿੱਸਦਾ ਨਹੀਂ
ਸਾਈਕਲ ਦੀ ਵਜਾਵਾਂ ਟੱਲੀ ਮੈਂ
ਇੱਕ ਚਾਹ ਦਾ ਡੋਲੂ ਹੈਂਡਲ ਤੇ
ਇੱਕ ਲੈ ਕੇ ਆਈਆਂ ਪੱਲੀ ਮੈਂ
ਮੇਰੇ ਖੇਤਾਂ ਤੇ ਅੱਖ ਰੱਖੇ ਨਾ
ਕੋਈ ਸ਼ਹਿਰੋਂ ਆਇਆ ਦਲਾਲ ਨਵਾਂ

ਅਜੇ ਗੁਰੂ ਘਰੇ ਵੀ ਜਾਣਾ ਏ
ਡੰਗਰਾਂ ਨੂ ਕੱਖ ਵੀ ਪਾਣਾ ਏ
ਫਿਰ ਰੋਟੀ ਟੁੱਕਰ ਖਾਣਾ ਏ
ਜੇ ਟੈਮ ਲੱਗਾ ਤੇ ਨ੍ਹਾਣਾ ਏ
ਸਾਡਾ ਕਿੱਤਾ ਬੜਾ ਪੁਰਾਣਾ ਏ
ਇਹ ਕਿਹੜਾ ਏ ਹਾਲ ਨਵਾਂ .

No comments:

Post a Comment