Friday, January 25, 2013

ਚਿੜੀਆਂ ਦਾ ਆਹਲਨਾ ਧਰੇਕ ਤੇ

ਕੀ ਕੀ ਹੈ ਕਮਾਇਆ ਤੇ ਕੀ ਹੱਥੋਂ ਹੈ ਗਵਾਇਆ
ਏਹੀ ਸੋਚੀ ਜਾਵਾਂ ਕੱਲਾ ਬੈਠਾ ਲੇਕ ਤੇ
ਯਾਦ ਬੜਾ ਔਂਦਾ ਏ ਜੀ ਵਿਹੜੇ ਵਿਚਕਾਰ ਸੀ ਜੋ
ਚਿੜੀਆਂ ਦਾ ਆਹਲਨਾ ਧਰੇਕ ਤੇ

ਘਰ ਜਿਹੜੀ ਮਿਲਦੀ ਸੀ ਪੱਕੀ ਤੇ ਪਕਾਈ
ਰੋਟੀ ਔਖੇ ਸੌਖੇ ਹੋਕੇ ਹੀ ਪਕਾਈ ਹੋਵੇਗੀ
ਘਰ ਮਿਲ ਜਾਂਦੀ ਸੋ ਜੋ ਰੋਜ਼ ਵੇਲੇ ਸਿਰ
ਰੋਟੀ ਟੈਮ ਨਾਲ ਖਾਈ ਕੇ ਨਾ ਖਾਈ ਹੋਵੇਗੀ
ਤਵੇਆਂ ਦੇ ਉੱਤੇ ਪਿਆ ਜਾਲਦਾ ਈ ਹੱਥ
ਅੱਮੀ ਨੇੜੇ ਨਹੀਂ ਸੀ ਔਣ ਦਿੰਦੀ ਸੇਕ ਤੇ
ਯਾਦ ਬੜਾ ਔਂਦਾ ਏ ਜੀ ਵਿਹੜੇ ਵਿਚਕਾਰ ਸੀ ਜੋ
ਚਿੜੀਆਂ ਦਾ ਆਹਲਨਾ ਧਰੇਕ ਤੇ

ਪੁੱਛਿਆ ਸੀ ਬਾਪੂ ਪੁੱਤਾ ਖੁਸ਼ ਹੈਂ ਕੇ ਨਹੀ
ਮੈਂ ਵੀ ਝੂਠੀ ਮੂਠੀ ਹਾਮੀ ਜਹੀ ਭਾਰੀ ਜਾਂਦਾ ਸੀ
ਦਿੰਦਾ ਸੀ ਦਿਲਾਸੇ ਮੇਰੀ ਖੈਰ ਸੁਖ ਵਾਲੇ
ਝੂਠ ਬੋਲਦਾ ਸੀ ਅੰਦਰੋਂ ਮੈਂ ਡਰੀ ਜਾਂਦਾ ਸੀ
ਕਰਦਾ ਹਾਂ ਆਸ ਬਾਪੂ ਕਰੂ ਵਿਸ਼ਵਾਸ
ਮੇਰੇ ਉੱਤੋਂ ਉੱਤੋਂ ਹੱਸੇ ਹਾਸੇ ਫੇਕ ਤੇ
ਯਾਦ ਬੜਾ ਔਂਦਾ ਏ ਜੀ ਵਿਹੜੇ ਵਿਚਕਾਰ ਸੀ ਜੋ
ਚਿੜੀਆਂ ਦਾ ਆਹਲਨਾ ਧਰੇਕ ਤੇ

No comments:

Post a Comment