Tuesday, February 12, 2013

ਕਹਿੰਦੀ "What the F**K"

ਮੈਂ ਕਿਆ ਜੇ ਨਹੀਂ ਤੋੜ ਚੜੌਨੀ
ਆ ਫੜ ਮੂੰਦਰੀ ਚੱਕ
ਕਹਿੰਦੀ "What the F**K"

ਮੇਰੇ ਵਰਗਾ ਹੋਰ ਕੋਈ ਲਬ ਲੈ
ਜੇ ਮੇਰੇ ਤੇ ਸ਼ੱਕ
ਕਹਿੰਦੀ "What the F**K"

ਮੈਂ ਕਿਆ ਐਨੀ ਵੀ ਨਹੀ ਸੋਹਣੀ
ਚਾੜ੍ਹ ਕੇ ਅੱਗੋਂ ਨੱਕ
ਕਹਿੰਦੀ "What the F**K"

ਸੁਣ ਸੁਣ ਤੇਰੀਆਂ ਗੱਲਾਂ ਕੁੜੀਏ
ਮੈਂ ਤਾਂ ਗਿਆ ਹਾਂ ਅੱਕ
ਕਹਿੰਦੀ ਜੈਲੀ "What the F**K"

ਗਾਲਾਂ ਗੂਲਾਂ ਕੱਡਣ ਲੱਗਿਆਂ
ਥੋੜਾ ਜਿਆ ਤਾਂ ਝੱਕ
ਕਹਿੰਦੀ "What the F**K"

ਜੇ ਮੇਰੇ ਨਾਲ ਰਹਿਣਾ
ਪਹਿਲਾਂ ਸਿਰ ਚੁੰਨੀ ਨਾਲ ਢੱਕ
ਕਹਿੰਦੀ "What the F**K"

ਮੈਂ ਕਿਹਾ ਜਾਨੂ ਸ਼ੇਰ ਸੁਣਾਵਾਂ
ਕਹਿੰਦੀ ਛੇਤੀ ਬਕ
ਫੇਰ ਮੈਂ ਵੀ ਕਹਿਤਾ
"What the F**K"

1 comment: