Thursday, February 28, 2013

ਇਹ ਤਾਂ ਸਬ ਹੱਡ ਬੀਤੀਆਂ ਨੇਂ ਜੋ ਵਕਤ ਮੇਰੇ ਨਾਲ ਕੀਤੀਆਂ ਨੇ

ਇਹ ਤਾਂ ਸਬ ਹੱਡ ਬੀਤੀਆਂ ਨੇਂ
ਜੋ ਵਕਤ ਮੇਰੇ ਨਾਲ ਕੀਤੀਆਂ ਨੇ

ਕੁਜ ਘਰ ਦੀ ਜ਼ਿੱਮੇਵਾਰੀ ਤੇ ਕੁਜ ਬਦਨਸੀਬੀ ਨੇ
ਕਈਆਂ ਨੂੰ ਕਾਲਜ ਜਾਣ ਹੀ ਨਹੀਂ ਸੀ ਦਿੱਤਾ ਗਰੀਬੀ ਨੇ

ਬਾਪੂ ਤੋਂ ਮੰਗਦਾ ਏਂ ਪੈਸੇ ਜੇਬ ਦੇ ਖਰਚੇ ਲਈ
ਕਰਕੇ ਦਿਹਾੜੀ ਸਾਂਭੇ ਨੇ ਜੋ ਤੇਰੇ ਪਰਚੇ ਲਈ
ਘੱਟ ਆਮਦਨੀ ਤੇ ਵਧੇ ਖਰਚ ਦੀ ਬੇਤਰਤੀਬੀ ਨ
ਕਈਆਂ ਨੂੰ ਕਾਲਜ ਜਾਣ ਹੀ ਨਹੀਂ ਸੀ ਦਿੱਤਾ ਗਰੀਬੀ ਨ ੇ

ਨਾਨੀ ਦਿੱਤੇ ਪੈਸੇ ਅੱਮੀ ਨੂੰ, ਧੀਏ ਸੂਟ ਤੂੰ ਲੈ ਆਵੀਂ
ਅੱਮੀ ਮੈਂੂੰ ਦੇ ਕੇ ਕਹਿੰਦੀ ਪੁੱਤਰਾ ਬੂਟ ਤੂੰ ਲੈ ਆਵੀਂ
ਕਦੇ ਨਫਾ ਨਹੀ ਦਿੱਤਾ ਜਿਹਨਾਨੂੰ ਫਸਲ ਰਕੀਬੀ ਨ
ਕਈਆਂ ਨੂੰ ਕਾਲਜ ਜਾਣ ਹੀ ਨਹੀਂ ਸੀ ਦਿੱਤਾ ਗਰੀਬੀ ਨ ੇ

ਕੁਜ ਠੇਡੇ ਖਾ ਖਾ ਸਿੱਖਿਆ ਤੇ ਕੁਜ ਸਮੇਂ ਸਿਖਾ ਦਿੱਤਾ
ਕੁਜ ਸੱਜਣਾ ਉਂਗਲ ਫੜ ਕੇ ਸਿੱਧੇ ਰਸਤੇ ਪਾ ਦਿੱਤਾ
ਜਿਹਨਾਂ ਡਿਗਦੇ ਨੂੰ ਸੀ ਚੁੱਕਿਆ ਮੇਰੇ ਯਾਰ ਕਰੀਬੀ ਨ
ਜੈਲੀਂ ਨੂੰ ਕਾਲਜ ਜਾਣ ਹੀ ਨਹੀਂ ਸੀ ਦਿੱਤਾ ਗਰੀਬੀ ਨ
ਕਈਆਂ ਨੂੰ ਕਾਲਜ ਜਾਣ ਹੀ ਨਹੀਂ ਸੀ ਦਿੱਤਾ ਗਰੀਬੀ ਨ

No comments:

Post a Comment