ਮਥੇ ਤੋ ਸਰ੍ਕ੍ਦਾ ਪਸੀਨਾ,
ਮੁਹ ਵਿਚ ਪੈ ਕੇ
ਸਮੇਂ ਦੇ ਲੂਣੇਪਣ ਦਾ ਇਹਸਾਸ ਕਰਾ ਰਿਹਾ ਸੀ,
ਹੜ ਦੇ ਉੱਤਰੇ ਹੋਏ ਪਾਣੀ ਦੇ ਨਿਸ਼ਾਨ ਵੱਟ ਤੇ ਤੇ ਦੇਖ,
ਓਹਦੇ ਮਥੇ ਦੇ ਵੱਟ ਕੁਜ ਘੱਟ ਗਏ ਸੀ,
ਝੋਨੇ ਦੇ ਬੂਟੇ,
ਕਿਸੇ ਮਹਾਮਾਰੀ ਦੌਰਾਨ , ਹਸਪਤਾਲ ਚ ਪਯੇ ਮਰੀਜਾਂ ਵਾਂਗ
ਇੱਕ ਦੂਜੇ ਉੱਤੇ ਡਿੱਗੇ ਪ੍ਯੇ ਸੀ,
ਕੁਜ ਕੁ ਬੂਟੇ ਹਜੇ ਵੀ ਸਮੇਂ ਨਾਲ ਸੰਘਰ੍ਸ਼ ਕਰਕੇ,
ਖੜੇ ਰਹਿਣ ਦਾ ਜਤਨ ਕਰ ਰਹੇ ਸੀ,
ਓ ਲਾਚਾਰ ਅਤੇ ਬੇਬਸ,
ਤਪਦੇ ਸੂਰਜ ਵੱਲ ਵੇਖ ਕੇ ,
ਔਣ ਵਾਲੀ ਕਿਸੀ ਅਗਲੀ ਬਿਪਦਾ ਬਾਰੇ ਸੋਚ ਰਿਹਾ ਸੀ............
No comments:
Post a Comment