Wednesday, May 28, 2014

ਦਿਲ ਵਿੱਚ ਰੱਖਕੇ ਧਿੱਆਨ ਉੱਚੇ ਦਾ
ਆਜੋ ਮੈਂ ਸੁਣਾਵਾਂ ਥੋਨੂ ਕਿੱਸਾ ਸੁੱਚੇ ਦਾ

ਬੱਸ ਹੋਰ ਸਹੀ ਨੀ ਹੁੰਦੀ ਮੈਥੋਂ ਬੇਜ਼ਤੀ
ਸੁੱਚੇ ਨੂ ਨਰੈਨੇ ਨੇ ਸੀ ਤਾਰ ਭੇਜਤੀ

ਫੌਜ ਛੱਡ ਪਿੰਡ ਨੂੰ ਤੂੰ ਆਜਾ ਸੁੱਚਿਆ
ਘੁੱਕਰ ਨੇ ਪਿੰਡ ਸਿਰ ਉੱਤੇ ਚੁੱਕਿਆ

ਛੱਡ ਡਿਇਤ ਫੌਜ ਮੈਂ ਸੰਦੂਕ ਦੇ ਦਿਓ
ਕਹਿੰਦਾ ਵੱਡੇ ਸਾਬ ਜੀ ਬੰਦੂਕ ਦੇ ਦਿਓ

ਨਿਗ੍ਹਾ ਚਿਰਾਂ ਤੋਂ ਸੀ ਰੱਖੀ ਵੀ ਜਸੂਸ ਨੇ
ਪਾ ਲਏ ਬੰਦੂਕ ਵਿੱਚ ਕਾਰਤੂਸ ਨੇ

ਮੋਡੇ ਤੇ ਦੁਣਾਲੀ ਲੱਕ ਉੱਤੇ ਚਾਦਰਾ
ਕਹਿੰਦਾ ਹੁਣ ਦੱਸ ਵੱਡਿਆ ਬਹਾਦਰਾ

ਰੋਕ ਲਊਗਾ ਕੌਣ ਤੇਰੀ ਮੌਤ ਆਈ ਨੂੰ
ਭੱਜ ਲਾਏਂਗਾ ਕਿਥੇ ਛੇੜ ਕੇ ਜਵਾਈ ਨੂੰ

ਮਾਰਿਆ ਬੰਦੂਕ ਜਾ ਜੋ ਬੱਟ ਵੱਟ ਕੇ
ਡਿੱਗਿਆ ਘੁੱਕਰ ਵਾਹਵਾ ਪਰੇ ਹਟ ਕੇ

ਹਿੱਕ ਵਿੱਚ ਗੋਲੀ ਠੋਕ ਤੀ ਤੜਾਕ ਜੀ
ਕੋਹਾਂ ਤਕ ਸੁਣੇ ਫੈਰ ਦੇ ਖੜਾਕ ਜੀ

ਔਖਾ ਹੁੰਦਾ ਰੋਕਣਾ ਪਾਣੀ ਦੀ ਛੱਲ ਨੂੰ
ਮਾਰ ਕੇ ਘੁੱਕਰ ਹੋਇਆ ਵੀਰੋ ਵੱਲ ਨੂ

ਗੁੱਤੋਂ ਫੜ ਕਹਿੰਦਾ ਗੱਲ ਸੁਣ ਭਾਬੀਏ
ਹੋਈ ਤੂੰ ਬਸ਼ਰਮ ਕਿਓ ਬੇਹਿਸਾਬੀਏ

ਨਸ਼ਾ ਤੈਨੂ ਬੜਾ ਘੁੱਕਰ ਦੀ ਫੂਕ ਦਾ
ਦੱਬ ਤਾ ਫੇ ਘੋੜਾ ਸੁੱਚੇ ਨੇ ਬੰਦੂਕ ਦਾ

ਵੀਰੋ, ਮੱਲ , ਘੁੱਕਰ ਨੂ ਮਾਰ ਸੂਰਮਾ
ਜੈਲਦਾਰਾ ਹੋ ਗਿਆ ਫਰਾਰ ਸੂਰਮਾ

ਬਾਵਾ ਕਹਿੰਦਾ ਭੁੱਲੋ ਨਾ ਕਿੱਸੇ ਕਹਾਣੀਆ
ਸੁਨਣੀਆਂ ਤੁਸਾਂ ਅਸਾਂ ਨੇ ਸੁਨਾਣੀਆਂ



No comments:

Post a Comment