Wednesday, October 9, 2013

ਇੱਕੋ ਖਤ ਬਚਿਆ ਸੀ ਉਹਵੀ ਸਾੜ ਹੀ ਦਿੱਤਾ ਹੋਵੇਗਾ

ਮੇਰੇ ਇਸ਼ਕ ਦਾ ਕਿੱਸਾ ਓਹਨੇ ਪਾੜ ਹੀ ਦਿੱਤਾ ਹੋਵੇਗਾ
ਇੱਕੋ ਖਤ ਬਚਿਆ ਸੀ ਉਹਵੀ ਸਾੜ ਹੀ ਦਿੱਤਾ ਹੋਵੇਗਾ

ਵਿਛੜੀ ਹੀ ਪਰ ਕਦੇ ਕਦਾਈਂ ਯਾਦ ਤਾ ਕਰਦੀ ਹੁੰਦੀ ਸੀ
ਰੋਜ਼ ਰੋਜ਼ ਨਾ ਕਰੇ ਮਹੀਨਿਆਂ ਬਾਦ ਤਾਂ ਕਰਦੀ ਹੁੰਦੀ ਸੀ
ਕਿੰਜ ਦਿਲ ਤੋਂ ਪੱਥਰ ਚੱਕ ਕੇ ਰੱਖ ਪਹਾੜ ਹੀ ਦਿੱਤਾ ਹੋਵੇਗਾ
ਇੱਕੋ ਖਤ ਬਚਿਆ ਸੀ ਉਹਵੀ ਸਾੜ ਹੀ ਦਿੱਤਾ ਹੋਵੇਗਾ

ਮੈਨੂ ਯਾਦ ਹੈ ਵਿੱਛੜਣ ਪਿੱਛੋਂ ਉਹ ਵੀ ਇੱਕ ਮਹੀਨਾ ਰੋਈ ਸੀ
ਸਾਡੀ ਪਿਆਰ ਕਹਾਣੀ ਕਤਰਾ ਕਤਰਾ ਹੰਜੂਆਂ ਵਿਚੋਂ ਚੋਈ ਸੀ
ਹੁਣ ਹੰਜੂਆਂ ਨੂੰ ਉਹਨੇ ਨੈਣਾਂ ਅੰਦਰ ਤਾੜ ਹੀ ਦਿੱਤਾ ਹੋਵੇਗਾ
ਇੱਕੋ ਖਤ ਬਚਿਆ ਸੀ ਉਹਵੀ ਸਾੜ ਹੀ ਦਿੱਤਾ ਹੋਵੇਗਾ

ਕਦੀ ਜੋੜ ਜੋੜ ਉਮੀਦਾਂ ਆਪਾਂ ਇਸ਼ਕ ਦਾ ਸ਼ਹਿਰ ਵਸਾਇਆ ਸੀ
ਜੈਲੀ ਦੇ ਦਿਲ ਵਿਚ ਕਦੀ ਉਹਨੇ ਆਪਣਾ ਘਰ ਬਣਾਇਆ ਸੀ
ਅੱਜ ਆਪਣੇ ਹੱਥੀਂ ਓਹੀ ਸ਼ਹਿਰ ਉਜਾੜ ਹੀ ਦਿੱਤਾ ਹੋਵੇਗਾ
ਇੱਕੋ ਖਤ ਬਚਿਆ ਸੀ ਉਹਵੀ ਸਾੜ ਹੀ ਦਿੱਤਾ ਹੋਵੇਗਾ

1 comment: